ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
21

ਪ੍ਰੇਮ ਸੁਨੇਹੜਾ


ਪ੍ਰੇਮ ਦੇ ਰੰਗ ਵਿਚ ਰਤੜੇ ‘ਰਾਂਗ ਰੰਗੀਲੜੇ’ ਸਿਖਾਂ ਸਜਯਣਾਂ ਦੇ ਪਰਸਪਰ ਪ੍ਰੇਮ ਦੇ ਹੁਲਾਸ, ਅਤੇ ਨਾਇ-ਰਸੀਅੜੇ ਮਧੁਰ ਮਿਠ-ਬੋਲੜੇ ਪ੍ਰੇਮੀ ਜਨਾਂ ਦੇ ਪ੍ਰੇਮ-ਬਿਲਾਸ ਜੇ ਪ੍ਰੇਮਾ ਭਗਤੀ ਨਹੀਂ ਤਾਂ ਪ੍ਰੇਮ-ਕਹਾਣੀਆਂ ਤਾਂ ਜ਼ਰੂਰ ਹਨ। ਇਹਨਾਂ ਪ੍ਰੇਮ-ਕਹਾਣੀਆਂ ਦਾ ਕਹਿਣਾ ਕੀ ਹੈ? ਪ੍ਰੇਮ ਦਾ ਗਹਿਣਾ ਪਹਿਰਨਾ ਹੈ। ਚਾਉ-ਚਈਲੀ ਅਤੇ ਰਸ-ਰਸੀਲੀ ਪ੍ਰੇਮ ਦੀ ਧੁਨੀ ਵਿਚ ਮਧੁਰ ਮਧੁਰ ਪ੍ਰੇਮ ਦੇ ਪੁਹਾਰੇ ਫੁਟ ਕੇ ਜਦ ਕਦੀ ਕਿ ਪ੍ਰੇਮੀਆਂ ਦੀ ਚਲੂਲੇ ਰੰਗਾਂ ਦੀ ਮਸਤ ਦਸ਼ਾ ਹੁੰਦੀ ਹੈ, ਉਸ ਨੂੰ ਦੇਖ ਕੇ ਦੇਖਣਹਾਰਾ ਅਜਿਹਾ ਕੋਈ ਨਹੀਂ ਹੁੰਦਾ ਹੋਵੇਗਾ ਜਿਸ ਦਾ ਹਿਰਦਾ ਅਨੰਦਤ ਨਾ ਹੁੰਦਾ ਹੋਵੇ। ਕੀਰਤਨ-ਮੰਡਲ ਵਿਚ ਪ੍ਰੇਮੀਆਂ ਦੇ ਪਰਸਪਰ ਜੁੜ ਜਾਣ ਦਾ ਸਮਾਗਮ, ਜਗ ਕਦੀ ਕਿ ਗੁਰੁ ਪ੍ਰੇਰਨਾ ਅਨੁਸਾਰ ਬਝਦਾ ਹੈ, ਉਸ ਦਾ ਵਰਨਣ ਹੋਣਾ ਅਤੀਅੰਤ ਅਲੌਕਿਕ ਗੱਲ ਹੈ :-

ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥121॥
ਸਲੋਕ ਕਬੀਰ ਜੀ, ਪੰਨਾ 1370

ਵਾਲਾ ਗੁਰਪ੍ਰਮਾਣ ਏਥੇ ਘਟ ਜਾਏ ਤਾਂ ਭੀ ਅਸਚਰਜ ਨਹੀਂ। ਕੀਰਤਨੀ ਸਜਣਾਂ ਦੇ ਚੇਹਰਿਆਂ ਉਪਰ ਚੜ੍ਹੇ ਰੱਬੀ ਨੂਰ ਦੀ ਝਲਕਾਰ ਅਤੇ ਨਾਮ ਮਹਾਂ ਰਸ ਵਿਚ ਮਗਨ ਹੋਏ ਮਰਜੀਵੜਿਆਂ ਦੇ ਅੰਮ੍ਰਿਤ-ਭਿੰਨੇ ਲੋਇਣਾਂ ਦੀ ਤਾਰ ਅਤੇ ਪ੍ਰੇਮ ਦੀ ਲਹਿਰ ਵਿਚ ਨਿਮਗਨ ਹੋਏ ਅਭਿਆਸੀਆਂ ਦੀ ਅਕਲ-ਬਿਕਲੀ ਦਸ਼ਾ ਵਾਲੀ ਲੋਟ-ਪੋਟੀ ਹੁਲਾਰ ਇਹੋ ਗੁਰ-ਲੋਰੀ ਮੂੰਹੋਂ ਕਢਾਉਂਦੀ ਹੈ ਕਿ :-

ਹਰਿ ਅਮਿਉ ਰਸਾਇਣੁ ਪੀਵੀਐ॥
ਮੁਹਿ ਡਿਠੈ ਜਨ ਕੈ ਜੀਵੀਐ…॥4॥(8॥4॥38)
ਮਾਝ ਮ:5 ਘਰੁ 2, ਪੰਨਾ 132

ਨਾਮ ਦੀ ਪ੍ਰਮਾਰਥੀ ਚਮਕ ਨਾਲ ਚਮਕੀਲੇ ਕਉਤਕੀ ਚੇਹਰਿਆਂ ਉਤੇ ਹਰਿ ਰਸ ਟੁਲ ਟੁਲ ਪਉਂਦਾ ਪੇਖ ਕੇ ਸਹਿਜ ਸਮਾਧਿ ਦਾ ਸੱਚਾਵਾ ਅਰਥ ਸਮਝ ਵਿਚ ਆਉਂਦਾ ਹੈ। ਬਿਰਹੋਂ-ਬੇਧੇ ਹੀਅੜਿਆਂ ਵਿਚੋਂ ਨਿਕਸੇ ਪ੍ਰੇਮ ਦੇ ਤੀਰ, ਸਰੋਤੇ ਜਨਾਂ ਦੇ ਸੀਨਿਆਂ ਅੰਦਰ ਸਾਂਗ ਖੜੀ ਕਰਾਵੰਦੇ ਹਨ ਅਤੇ ਰੰਗ-ਰਤੜੀ ਦਸ਼ਾ ਦੇ ਕਉਤਕੀ ਕਟਖਿਸ਼, ਅਜਿਹੇ ਪ੍ਰੇਮ ਦੇ ਚਾਬਕ ਕਸ ਕ ਸਕੇ ਲਗਾਉਂਦੇ ਹਨ ਕਿ ਬਿਹਬਲ ਕੀਤੇ ਬਿਨਾਂ ਨਹੀਂ ਛਡਦੇ। ਇਹ ਸਾਰੇ ਚਮਤਕਾਰੀ ਕ੍ਰਿਸ਼ਮੇ ਕੋਈ ਮਿਣ ਮਿਥ ਕੇ ਨਹੀਂ ਖੇਡੇ ਜਾਂਦੇ, ਸਤਿਸੰਗ-ਮੰਡਲ ਦੇ ਇਹ ਸੁਤੇ-ਸੁਭਾਵੀ ਚੋਜ ਹਨ।

ਹਰਿ ਕੀਰਤਨ ਵਿਚ ਜੁੜੇ ਹਰਿਨਾਮੇ ਕੇ ਜੋੜੀ ਗੁਰਮੁਖ ਜਨਾਂ ਦੇ ਅਨੰਦ ਹੁਲਾਸ ਦ ਿਇਹ ਗੋਝ ਕਥਾ ਹੈ। ਇਸ ਦਾ ਜਾਣੂ ਪਛਾਣੂ ਕੇਵਲ ਓਹੋ ਵਡਭਾਗਾ ਜਨ ਹੋ ਸਕਦਾ ਹੈ ਜਿਸ ਨੂੰ ਪੂਰਬ ਕਰਮਾਂ ਦੇ ਪਰਭਾਵ ਕਰਕੇ ਅਜਿਹੇ ਸਤਿਸੰਗ ਦੀ ਸਮੀਪਤਾ ਦਾ ਸ਼ੁਭ ਸਮਾਗਮ, ਅਰਥਾਤ ਅਵਸਰ ਪ੍ਰਾਪਤ ਹੋਵੇ, ਜੈਸਾ ਕਿ ਗੁਰਵਾਕ ਹੈ:-

ਹਰਿ ਕੀਰਤਿ ਸਾਧ ਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥
ਕਹੁ ਨਾਨਕ ਤਿਸ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਿਨਾ॥8॥
(1॥3) ਸੋਰਠਿ ਮ: 5 ਅਸ਼ਟ, ਪੰਨਾ 642

ਅਜਿਹੇ ਅਖੰਡ ਸਤਿਸੰਗ ਅਤੇ ਅਖੰਡ ਕੀਰਤਨ ਦੇ ਸਮਾਗਮਾਂ ਤੋਂ ਵਿਛੜੇ ਦਰਸ-ਵੈਰਾਗੀ ਵੀਰਾਂ ਦੇ ਬਿਰਹੜੇ ਦੇਸ ਬਦੇਸੀਅੜੇ ਸਜਣਾਂ ਨੂੰ ਦੂਰ ਬੈਠੇ ਹੀ ਚੁੰਭਕ-ਤਾਰਾਂ ਪੁਚਾ ਕੇ, ਇਕ ਦੂਜੇ ਨੂੰ ਟੁੰਬ ਕੇ ਮਿਲਣ ਲਈ ਬੁਲਾ ਲੈਂਦੇ ਹਨ। ਗੱਲ ਕੀ, ਬਿਰਹਾ ਵਿਜੋਗ ਅਤੇ ਸਉਣ ਸੰਜੋਗ ਓਤ ਪੋਤ ਹੋ ਕੇ ਇਕ-ਤਾਰੀ ਅਕੱਥ ਕਹਾਣੀ ਬਣਾ ਦੇਂਦੇ ਹਨ।

ਪ੍ਰੇਮ ਮਾਰਗ ਦੇ ਪਾਂਧੀਆਂ ਦੇ ਪਰਸਪਰ ਮਿਲਣ ਦੇ ਪ੍ਰੇਮ-ਸਮਾਗਮਾਂ ਅੰਦਰ ਜੈਸੀ ਜੁੜਵੀਂ ਸਿੱਕ “ਇਕ ਪਿਆਰੇ” ਦੇ ਮਿਲਣ ਦੀ ਹੈ, ਤੈਸੀ ਹੀ ਬਿਰਹੋਂ ਬੈਰਾਗੀਆਂ ਦੇ ਪਰਸਪਰ ਬਹੁੜ ਮਿਲ ਬੈਠਣ ਤੇ ਗਲ ਮਿਲਣ ਦੀ ਤਾਂਘ ਹੈ। ਸਮੂਹ ਹਾਲਤਾਂ ਵਿਚ ਸਮੁੱਚਾ “ਪ੍ਰੇਮ ਸੁਨੇਹੜਾ” ਸ਼ਬਦ ਦੀ ਇਹ ਧੁਨਕਾਰ ਉਠਾਉਂਦਾ ਹੈ :-

ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥
ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ ॥
ਮੁੰਧ ਨੈਣ ਭਰੇਦੀ ਗੁਣ ਸਾਰੇਦੀ ਕਿਉ ਪ੍ਰਭ ਮਿਲਾ ਪਿਆਰੇ ॥
ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥
ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥
ਨਾਨਕ ਅੰਮ੍ਰਿਤ ਬਿਰਖੁ ਮਹਾ ਰਸ ਫਲਿਆ ਮਿਲਿ ਪ੍ਰੀਤਮ ਰਸੁ ਚਾਖੈ ॥3॥
(4॥4) ਤੁਖਾਰੀ ਮ: 1, ਪੰਨਾ 1111

ਜਦ ਦੂਰ ਬੈਠੇ ਪ੍ਰੇਮ-ਸਨੇਹੀ ਪ੍ਰੇਮ ਬੈਰਾਗੀ ਸਜਣਾਂ ਦੇ ਪ੍ਰੇਮ-ਸੰਦੇਸੇ ਕੇਵਲ ਪ੍ਰੇਮ ਦੀ ਤਾਰ ਦੁਆਰਾ ਹੀ ਇਕ ਦੂਜੇ ਪਾਸ ਪੁੱਜ ਪੈਣ ਤਦ ਨਿਕਟਵਰਤੀ, ਘਟ ਘਟ ਵਾਸੀ, ਨੇਰੇ ਹੂੰ ਤੇ ਨੇਰੇ ਵਸਣ ਵਾਲੇ ਸਜਣ ਪ੍ਰਤੀ ਪਰੁੰਨਿਆ “ਪ੍ਰੇਮ ਸੁਨੇਹੜਾ” ਪੁੱਜ ਪੈਣ ਵਿਚ ਤਾਂ ਫੋਰਾ ਨਹੀਂ ਲਗ ਸਕਦਾ, ਕਿਉਂਕਿ ਉਹ ਸਾਜਨ ਤਾਂ ਅਜਿਹਾ ਜਾਨੀਅੜਾ ਸਾਜਨ ਹੈ। ਯਥਾ ਗੁਰਵਾਕ:-

ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥
ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ ॥
ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ ॥
ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ ॥
ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ ॥
ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ ॥1॥
(8॥1) ਰਾਮਕਲੀ ਮ: 5 ਛੰਤ, ਪੰਨਾ 924

ਨੈਣ ਅਲੋਇਆ, ਨਿਕਟਿ ਖਲੋਇਆ ਅਤੇ ਘਟਿ ਘਟਿ ਸੋਹਿਆ ਸਾਜਣ ਦੇਸ ਬਦੇਸੀਅੜਾ ਕਿਉਂ ਬਣਿਆ? ਅਤੇ ਸਾਨੇਹੜੇ ਦੇਣ ਦੀ ਲੋੜ ਤਿਸੁ ਸਾਜਨ ਨੂੰ ਕਿਉਂ ਪਈ? ਓੇਸ ਬੁਝਾਰਤ ਦਾ ਬੁਝਣਾ ਪ੍ਰੇਮ-ਸਨੇਹੀ ਭੇਦਾਂ ਦੇ ਜਾਨਣਹਾਰੇ ਪਾਸੋਂ ਹੀ ਹੋ ਸਕਦਾ ਹੈ। ਪ੍ਰਿਉ ਪ੍ਰਿਉ ਉਚਰਨਹਾਰੇ ਬੰਬੀਹੇ ਬਾਬੀਹੇ ਦਆਂ ਕੋਕਲ-ਬਾਣੀਆਂ, ਬਾਬੀਹੇ ਦੇ ਬਿਗਸਣ ਅਤੇ ਬਿਲਲਾਉਣ ਅੰਦਰ ਇਕ-ਤਾਰ ਹੀ ਹੁੰਦੀਆਂ ਹਨ। ਸੋਈ ਅੱਖੀਆਂ ਹਰਿ ਹਰਿ ਨਾਮ ਨੂੰ ਪੇਖਣਹਾਰੀਆਂ ਪ੍ਰੇਮ-ਰੰਗ ਨੂੰ ਪੇਖਦੀਆਂ, ਪ੍ਰੇਮ ਨਾਲ ਕਸਾਈਆਂ ਜਾਂਦੀਆਂ ਹਨ ਅਤੇ ਸੋਈ ਅੱਖੜੀਆਂ ਜਾਨੀ ਦੇ ਪ੍ਰੇਮ-ਸੰਦੇਸੇ ਦੀ ਸਿਕ ਵਿਚ ਆਸ-ਉਡੀਣੀਆਂ ਇਕ-ਟਕ ਤਾਰ ਵਿਚ ਲਗ ਕੇ ਪ੍ਰੇਮ ਨਾਲ ਪ੍ਰੋਤੀਆਂ ਜਾਂਦੀਆਂ ਹਨ:-
“ਅਖੀ ਪ੍ਰੇਮਿ ਕਸਾਈਆ ਹਰਿ ਹਰਿ ਨਾਮੁ ਪਿਖੰਨਿ”* ਵਾਲੇ ਗੁਰਵਾਕ ਦੇ ਭਾਵ ਦੀ ਦਸ਼ਾ:-

ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥
ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ ॥1॥(5)
ਸਲੋਕ ਮਃ 4, ਵਾਰ ਗਉੜੀ, ਪੰਨਾ 302

ਵਾਲੇ ਭਾਵ ਵਿਚ ਇਕ-ਮਿਕ ਹੋ ਕੇ ਲੀਨ ਹੋ ਜਾਂਦੀ ਹੈ। ਪ੍ਰਿੰਮ ਦੀ ਪੀਰ ਦੇ ਬੇਧੇ ਪ੍ਰੇਮ-ਸੰਜੋਗੀਆਂ, ਹਰਿ-ਕੀਰਤਨ ਦੇ ਅਹਾਰੀਆਂ, ਨਾਮ ਮਹਾ ਰਸ ਦੇ ਮੁਸ਼ਤਾਕ ਭਵਰਿਆਂ ਦੇ ਪਰਸਪਰ ਜੁੜਨ ਦੀ ਸੁਹਾਵੜੀ ਰੁਤ ਆਈ ਦੇਖ ਕੇ ਅਜਿਹਾ ‘ਪ੍ਰੇਮ ਸੁਨੇਹੜਾ’ ਹੁਣ ਫੇਰ ਪਠਾ ਭੇਜਣਾ ਐਨ ਸਮੇਂ ਅਨੁਸਾਰ ਹੀ ਹੋਵੇਗਾ:-

ਆਉ ਜੀ ਤੂ ਆਉ ਹਮਾਰੈ ਹਰਿ ਜਸੁ ਸ੍ਰਵਨ ਸੁਨਾਵਨਾ ॥1॥ ਰਹਾਉ ॥
ਤੁਧੁ ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ ॥1॥
ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ ॥2॥
ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ ਦੂਖ ਤਜਾਵਨਾ ॥3॥
ਦਰਸਨੁ ਭੇਟਤ ਹੋਤ ਪੁਨੀਤਾ ਪੁਨਰਪਿ ਗਰਭਿ ਨ ਪਾਵਨਾ ॥4॥
ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ ॥5॥
ਸੰਤ ਬਿਨਾ ਮੈ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ ॥6॥
ਮੋਹਿ ਨਿਰਗੁਨ ਕਉ ਕੋਇ ਨ ਰਾਖੈ ਸੰਤਾ ਸੰਗਿ ਸਮਾਵਨਾ ॥7॥
ਕਹੁ ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੇ ਹਰਿ ਹਰਿ ਰਾਵਨਾ ॥8॥2॥5॥
ਮਾਰੂ ਮਹਲਾ 5, ਪੰਨਾ 1018
Reply Quote TweetFacebook
Absolutely stunning writeup by Bhai Sahib jee. Who can write such Punjabi? Even through it is in prose form but it is extremely poetic. Notice that Bhai Sahib jee's natural boli (language) had become very much Gurbani-like and this happened because he had totally submerged his self in Gurbani. His mind body and soul was drenched with the divine fluid of Gurbani.

Bhai Mehtab Singh jeeo, since you mentioned that your Punjabi reading is slow, presented below is a Hindi transliteration of a passage from above writing of Bhai Sahib:

प्रेम सुनेहड़ा

प्रेम दे रंग विच रतड़े ‘रांग रंगीलड़े’ सिखां सजयणां दे परसपर प्रेम दे हुलास, अते नाय-रसियड़े मधुर मिठ-बोलड़े प्रेमी जनां दे प्रेम-बिलास जे प्रेमा भगती नहीं तां प्रेम-कहाणियां तां ज़रूर हन। इहनां प्रेम-कहाणियां दा कहना की है? प्रेम दा गहना पहरना है। चाउ-चईली अते रस-रसीली प्रेम दी धुनी विच मधुर मधुर प्रेम दे पुहारे फुट के जद कदी कि प्रेमियां दी चलूले रंगां दी मसत दशा हुन्दी है, उस नूं देख के देखणहारा अजेहा कोयी नहीं हुन्दा होवेगा जिस दा हिरदा अनन्दत ना हुन्दा होवे। कीरतन-मंडल विच प्रेमियां दे परसपर जुड़ जान दा समागम, जग कदी कि गुरु प्रेरना अनुसार बझदा है, उस दा वरनन होना अतियंत अलौकिक गल्ल है :-

And read this:

नैन अलोया, निकटि खलोया अते घटि घटि सोहआ साजन देस बदेसियड़ा क्युं बण्या? अते सानेहड़े देन दी लोड़ तिसु साजन नूं क्युं पई? ओस बुझारत दा बुझना प्रेम-सनेही भेदां दे जानणहारे पासों ही हो सकदा है। प्र्यु प्र्यु उचरनहारे बम्बीहे बाबीहे दआं कोकल-बाणियां, बाबीहे दे बिगसन अते बिललाउन अन्दर इक-तार ही हुन्दियां हन। सोयी अक्खियां हरि हरि नाम नूं पेखणहारियां प्रेम-रंग नूं पेखदियां, प्रेम नाल कसाईआं जांदियां हन अते सोयी अक्खड़ियां जानी दे प्रेम-सन्देसे दी सिक विच आस-उडीणियां इक-टक तार विच लग के प्रेम नाल प्रोतियां जांदियां हन:-
“अखी प्रेमि कसाईआ हरि हरि नामु पिखन्नि”* वाले गुरवाक दे भाव दी दशा:-

Kulbir Singh
Reply Quote TweetFacebook
This section of Bhai Sahib's writing is absolutely beautiful!!!
Preetam Singh jeeo, for the benefit of readers like myself, please do write up your english interpretation to this. I'm sure many readers would appreciate that greatly.
Reply Quote TweetFacebook
Vaheguru! This is not written by a mere human being, it doesn't seem to be so, because this is written by Love itself! Million thanks Bhai Kulbir Singh jeeo for putting this up in Hindi for this worm's convenience. You are right, indeed Bhai Sahib had the prem rass of Gurbani flowing in every pore of his being! This is pure, true, and burning deevaangi for SatGuru Jee. If I could get only a billionth part of it, I think I wouldn't need another janam.

Mehtab Singh
Reply Quote TweetFacebook
sk Wrote:
-------------------------------------------------------
> This section of Bhai Sahib's writing is absolutely
> beautiful!!!
> Preetam Singh jeeo, for the benefit of readers
> like myself, please do write up your english
> interpretation to this. I'm sure many readers
> would appreciate that greatly.

I do not believe that my english interpretation to this would do it any justice, which is why, in the hopes that Bhai Kulbir Singh Jee would translate it, I had posted it on here.
If I am completely honest with myself, I am not fully sure I understand this article enough to interpret it in english.

The reason this article really sticks out for me is because I remember it being discussed at Toronto smagam by elder gursikhs once. Among those present were Master Niranjan Singh Jee, Dr. Hardial Singh Jee and Dr. Darshan Singh Jee. The first question they asked all of us was, "What is Prem?" I foolishly raised my hand and answered love. Dr. Hardail SIngh Jee said no, prem is something so much more than just love. The reason why gurmukhi is so beautifull is because the same emotion is said in many different words. Pyaar, Prem, Mahaubat, Ishk, all mean love, but each one of them is a different way of loving. Dr. Jee explained prem as pare mai - to get rid of ego. Mai noo pare karke kise noo pyaar karna. The closest english translation of prem would be unconditional love, but even that doesn't come close to encompassing the beauty of just the word prem.

The elder gursikhs then talked about how this prem for akaal purkh is what would bring all of these premis together for smagams. These love-filled lovebirds would send each other love filled messages, no matter how far the distance between them, and then this prem dee khich(pull) would bind these gursikhs to join in keertan smagams.

That is why puraatan smagams would have such an effect on those that attended. All the gursikhs who were gathered there, were in a state of bairaag for akaal purkhs darshan. Everyone shared the same goal. Prabh milbe kee chah!
Reply Quote TweetFacebook
WaaheGuru Ji, what a great Gurmat literature about Gurmukhs in Sadh Sangat !

This reminds me of one of my favorite verses of BHai Nand Singh Ji ( Nand Lal).

ਨਾਸਿਹਾ ਤਾ ਚੰਦ ਗੋਈ ਕਿੱਸਹ ਹਾਇ ਵਾ ਅਜ਼ੋ ਪੰਦ।
ਬਜ਼ਮਿ ਮਸਤਾਂ ਅਸਤ ਈਂ ਜਾ ਕਿੱਸਹ ਓ ਅਫ਼ਸਾਨਾ ਨੇਸਤ॥੪॥
ਗੱਜ਼ਲਾ ੧੦


Hey preaching pundit ( nirmala) why have you come here to discuss your stories?
This sangat is mast ( careless , intoxicated in Naam). There is no need
for your boring stories here.

What is the need for hair-splitting philosophical preachings when one can learn
love of Naam in Sadh Sangat.

ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ ॥

The true taksal ( school) of the True Guru is the SatSangat, where one learns how to sing Gods praises.





ਗੁਰੂ ਕਾ ਸਿਖ, ਭਲੇ ਸਿਖ ਕੀ ਸਂਗਤ ਕਰੈ , ਜਿਸ ਕੇ ਸਂਗਿ ਭਾਉ ਪ੍ਰੀਤ ਸ਼ਬਦ ਦੀ ਪ੍ਰਾਪਤ ਹੋਇ
Sikh of the Guru should keep the Sangat of Sikhs In which by keeping their sangat love for the Gurshabad arises.
-Bhai Chaupa Singh Ji rehatnama
Reply Quote TweetFacebook
Sorry, only registered users may post in this forum.

Click here to login