ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਸਰੋਵਰ ਤੇ ਸਿਖ ਦਾ ਇਸ਼ਨਾਨ ||

ਸਿਖੀ ਅਤੇ ਸ਼ਰਧਾ ਦਾ ਬਹੁਤ ਹੀ ਗੂੜਾ ਰਿਸ਼ਤਾ ਹੈ | ਉਸ ਗੁਰੂ ਨੂੰ ਅਰਾਧਨਾ ਜਿਸ ਦੇ ਰੂਪ, ਰੰਗ , ਵਤਨ ਆਦਿਕ ਦਾ ਕੋਈ ਜਿਆਦਾ ਗਿਆਨ ਨਹੀਂ,ਦੇ ਲਈ ਗੂੜੇ ਪਿਆਰ ਤੇ ਵਿਸ਼ਵਾਸ਼ ਦਾ ਹੋਣਾ ਬਹੁਤ ਹੀ ਜਰੂਰੀ ਹੈ | ਸਿਖਾਂ ਦੇ ਵਰਤਮਾਨ ਗੁਰੂ ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਵੀ ਕੇਵਲ ਸ਼ਰਧਾ ਦਾ ਵਿਸ਼ਾ ਹੈ || ਪੁਰਾਤਨ ਸਮੇ ਦੀਆਂ ਸੀਨੇ-ਬ-ਸੀਨੇ ਚਲੀਆਂ ਆ ਰਹੀਆਂ ਸਾਖੀਆਂ ਸਿਖ ਦੀ ਗੁਰੂ ਪ੍ਰਤੀ ਸ਼ਰਧਾ ਵਿਚ ਡੂੰਗਾ ਯੋਗਦਾਨ ਪਾਉਂਦੀਆਂ ਹਨ || ਮਿਸਾਲ ਦੇ ਤੌਰ ਤੇ ਭਾਈ ਜੋਗਾ ਜੀ ਵਾਲੀ ਸਾਖੀ ਸਿਖ ਦੀ ਗੁਰੂ ਪ੍ਰਤੀ ਸ਼ਰਧਾ ਦਰਸਾਉਂਦੀ ਹੈ || ਇਸ ਤਰਾਂ ਦੀਆਂ ਅਨੇਕਾ ਸਾਖੀਆਂ ਬਚ੍ਪਿਨ ਤੋਂ ਸੁਣਦੇ ਸੁਣਦੇ 10 ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਰਧਾ ਬੰਨ ਲੈਂਦੇ ਹਨ ||

ਇਸ ਵਿਚ ਕੋਈ ਸ਼ੱਕ ਨਹੀਂ ਗੁਰੂ ਗਰੰਥ ਸਾਹਿਬ ਵਿਚ ਦਰਜ ਗੁਰਬਾਣੀ ਅਕਾਲ ਤੋਂ ਆਈ ਉਸ ਵਾਹਿਗੁਰੂ ਦੀ ਕਥਾ ਹੈ ਅਤੇ ਇਸ ਦੀ ਵਧ ਤੋਂ ਸਮਝਨਾ ਤੇ ਜਿੰਦਗੀ ਵਿਚ ਢਾਲਣਾ ਇਕ ਗੁਰਸਿਖ ਦਾ ਫਰਜ਼ ਅਤੇ ਮੁਢਲਾ ਕਰਮ ਹੈ || ਪਰ ਅਜੋਕੇ ਸਮੇ ਵਿਚ ਦੇਖਣ ਨੂੰ ਮਿਲ ਰਿਹਾ ਹੈ ਕੇ ਗੁਰਬਾਣੀ ਦੀ ਆੜ ਲੈ ਕੇ ਸ਼ਾਇਦ ਅਸੀਂ ਉਸ ਭੋਲੇ ਭਲੇ ਗੁਰਸਿਖੀ ਦੀ ਗੁਰੂ ਪ੍ਰਤੀ ਸ਼ਰਧਾ ਨੂੰ ਠੇਸ ਪਹੁੰਚਾ ਰਹੇ ਹਾਂ ਜਿਸ ਦੀਆਂ ਨੀਹਾਂ ਤੇ ਗੁਰਸਿਖੀ ਦਾ ਬੂਟਾ ਉਗਿਆ ਹੋਇਆ ਹੈ || ਮੈਂ ਇਥੇ ਮਨ ਘਰਤ ਸਾਖੀਆਂ ਦੀ ਗਲ ਨਹੀਂ ਕਰ ਰਿਹਾ ਜੋ ਗੁਰਮਤ ਦੇ ਅਸੂਲਾਂ ਤੇ ਪੂਰੀਆਂ ਨਹੀਂ ਉਤਰਦੀਆਂ ਬਲਕੇ ਕੁਝ ਐਸੇ ਸਿਖੀ ਸਿਧ੍ਤਾਂ ਨੂੰ ਫਰੋਲ ਰਿਹਾਂ ਹਾਂ ਜਿਨਾ ਤੋਂ ਟੁਟ ਕੇ ਸਿਖ ਦੇ ਗੁਰੂ ਪ੍ਰਤੀ ਭਾਵ ਅਧੂਰੇ ਰਹ ਜਾਣਗੇ||


ਆਪਾਂ ਦੇਖਦੇ ਹਾਂ ਕੇ ਤਕਰੀਬਨ ਹਰ ਇਕ ਇਤਹਾਸਿਕ ਗੁਰੂਦਵਾਰਾ ਸਾਹਿਬ ਵਿਚ ਸਰੋਵਰ ਲਾਜਮੀ ਹੁੰਦਾ ਹੈ || ਦੂਰੋਂ ਨੇੜੇ ਤੋਂ ਆਈਆਂ ਸਿਖ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਗੁਰਦਵਾਰਾ ਸਾਹਿਬ ਦੇ ਦਰਸ਼ਨ ਤੋਂ ਪੇਹ੍ਲਾਂ ਇਸ ਸਰੋਵਰ ਵਿਚ ਇਸ਼ਨਾਨ ਜਾਂ ਪੰਜ ਇਸ਼ਨਾਨਾ ਕਰਦੀਆਂ ਹਨ || ਭਾਵੇਂ ਇਸ ਦਾ ਕਾਰਨ ਕੁਝ ਵੀ ਹੋਵੇ ਪਰ ਯਕੀਨਨ ਇਹ ਇਸ਼ਨਾਨ ਸਿਰਫ ਤੇ ਸਿਰਫ ਸਰੀਰ ਦੀ ਸਫਾਈ ਤੇ ਦਲਿਦਰ ਦੂਰ ਕਰਨ ਦਾ ਸਾਧਨ ਨਹੀਂ ਮਨਿਆ ਜਾ ਸਕਦਾ || ਅਯੋਕੇ ਸਮੇ ਦੇ ਬਹੁਤ ਵਿਧਵਾਨ ਸਰੋਵਰ ਨੂੰ ਇਕ ਪਾਣੀ ਦਾ ਸਮੂਹ ਬਿਆਨ ਕਰ ਰਹੇ ਹੈ || ਇਹ ਜਰੂਰ ਸਿਖਾਂ ਦੀ ਸ਼ਰਧਾ ਨਾਲ ਖਿਲਵਾੜ ਹੈ || ਜੇ ਆਪਾਂ ਝਾਤ ਮਾਰੀਏ ਤਾਂ ਸਿਖਾਂ ਦਾ ਜਨਮ ਅਮ੍ਰਿਤ ਸੰਚਾਰ ਤੋਂ ਹੁੰਦਾ ਹੈ ਤੇ ਅਮ੍ਰਿਤ ਜਲ ਵਿਚ ਪਤਾਸ਼ੇ ਘੋਲਦੇ ਘੋਲੇ 5 ਬਾਣੀਆਂ ਦਾ ਪਾਠ ਕਰਦੇ ਕਰਦੇ ਹੀ ਤਿਆਰ ਕੀਤਾ ਜਾਂਦਾ ਹੈ | ਤੇ ਫੇਰ ਕੀ ਕਿਸੇ ਇਤਹਾਸਿਕ ਅਸਥਾਨ ਜਿਥੇ 24 ਘੰਟੇ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਹੈ ਅਤੇ ਬਾਣੀ ਦੇ ਪਰਵਾਹ ਚਲ ਰਹੇ ਹਨ ਉਸ ਅਸਥਾਨ ਵਿਚ ਮਜੂਦ ਸਰੋਵਰ ਦਾ ਜਲ ਕੇਵਲ ਪਾਣੀ ਹੈ ??

ਅੰਮ੍ਰਿਤਸਰ ਸਾਹਿਬ ਦਾ ਸਰੋਵਰ ਜਿਥੇ ਰੋਜਾਨਾ ਹਜ਼ਾਰਾਂ ਸੰਗਤਾਂ ਬੜੀ ਸ਼ਰਧਾ ਨਾਲ ਇਸ਼ਨਾਨ ਕਰਦੀਆ ਹਨ ਤੇ ਰਾਮਦਾਸ ਸਰੋਵਰ ਨਾਤੇ ਆਦਿਕ ਸ਼ਬਦਾਂ ਦਾ ਜਾਪੁ ਕਰਦੀਆ ਹਨ, ਉਸ ਇਸ਼ਨਾਨ ਨੂੰ ਕੇਵਲ ਸਰੀਰ ਦੀ ਸਫਾਈ ਦਾ ਸਾਧਨ ਦਸਣਾ ਕਿਨਾ ਕੂ ਉਤਸਾਹਿਕ ਕਰਮ ਹੈ ? ਬੀਬੀ ਰਜਨੀ ਜੀ ਇਤਹਾਸਿਕ ਸਾਖੀ ਕੇ ਕਿਵੇਂ ਇਕ ਲੰਗੜਾ ਲੂਲਾ ਇਸ ਸਰੋਵਰ ਵਿਚ ਡੂਬੀ ਮਾਰ ਕੇ ਨੌਂ-ਬਰ-ਨੋ ਹੋ ਉਠਦਾ ਹੈ ਤੋਂ ਸੇਧ ਲੈ ਕੇ ਅਗਰ ਭੋਲੇ ਭਾਲੇ ਸਿਖ ਗੁਰੂ ਰਾਮ ਦਾਸ ਜੀ ਮਹਾਰਾਜ ਵਿਚ ਪੂਰਨ ਸ਼ਰਧਾ ਧਾਰ ਕੇ ਤੇ ਓਹਨਾ ਦੇ ਚਰਨਾ ਦਾ ਅਸਰ ਤਕ ਕੇ ਆਪਣੇ ਮਨਾ ਵਿਚ ਆਸਾਂ ਰਖ ਕੇ ਇਸ ਪਵਿਤਰ ਅਸਥਾਨ ਤੇ ਨਮਸਤਕ ਹੋ ਕੇ ਗੁਰੂ ਗੁਰੂ ਕਰਦੇ ਇਸ਼ਨਾਨ ਕਰਦੇ ਹਨ ਤੇ ਕੀ ਇਹ ਗਲਤ ਹੈ?


ਸਿਰਫ ਗੁਰੂ ਸਾਹਿਬ ਹੀ ਸਰੋਵਰ ਦੀ ਮਹਾਨਤਾ ਦੱਸ ਸਕਦੇ ਹਨ, ਪਰ ਕੁਝ ਕੂ ਵਿਚਾਰ ਜੋ ਦਾਸ ਦੇ ਮਨ ਵਿਚ ਆਉਂਦੇ ਹਨ

1) ਅਕਸਰ ਆਪਾਂ ਦੇਖਦੇ ਸੀ ਕੀ ਅਖੰਡ ਪਾਠ ਸਾਹਿਬ ਦੌਰਾਨ ਓਥੇ ਇਕ ਮਿਟੀ ਦੇ ਭਾਂਡੇ ਵਿਚ ਜਲ ਰਖਿਆ ਜਾਂਦਾ ਸੀ ਜਿਸਨੂੰ ਭੋਗ ਤੋਂ ਬਾਅਦ ਹੋਰ ਜਲ ਵਿਚ ਰਲਾ ਕੇ ਸੰਗਤ ਨੂੰ ਲੰਗਰ ਵਿਚ ਵਰਤਾ ਦਿਤਾ ਜਾਂਦਾ ਸੀ || ਇਸ ਵਿਚ ਕੀ ਮਨਮਤ ਹੋ ਸਕਦੀ ਹੈ ? ਪਾਣੀ ਜਿਸ ਨੂੰ ਕੀ ਗੁਰਬਾਣੀ ਨੇ ਪਿਤਾ ਦਾ ਦਰਜਾ ਦਿਤਾ,ਉਸਨੂੰ ਅਖੰਡ ਪਾਠ ਸਾਹਿਬ ਦੇ ਮੰਡਲ ਵਿਚ (ਜਿਥੇ 48 ਘੰਟੇ ਗੁਰਬਾਣੀ ਦਾ ਪਰਵਾਹ ਚਲਦਾ ਹੈ) ਰਖ ਕੇ ਪਵਿਤਰ ਜਲ ਮਨ ਲਿਆ ਜਾਂਦਾ ਹੈ || ਨਾ ਅਖੰਡ ਪਾਠ ਸਾਹਿਬ ਵਾਲਾ ਮੰਡਲ ਮਨਮਤ, ਨਾ ਗੁਰਬਾਣੀ ਦਾ ਪਰਵਾਹ ਮਨਮਤ, ਨਾ ਜਲ ਦਾ ਛਕਨਾ ਮਨਮਤ || ਤੇ ਫੇਰ ਇਸ ਤੇ ਉਂਗਲੀ ਕਿਓਂ ?? ਇਹ ਕੇਵਲ ਸਮੇ ਦੇ ਕਹਾਉਣ ਵਾਲੇ ਵਿਧਵਾਨ ਜੋ ਕੇ ਕੇਵਲ ਕਿਤਾਬੀ ਗਿਆਨ ਦੇ ਗਿਆਤਾ ਹਨ ਓਹਨਾ ਦੇ ਹੋਛੇ ਪਨ ਦਾ ਸ਼ਾਬੂਤ ਹੈ || ਇਸੇ ਤਰਾਂ ਸਰੋਵਰ ਦਾ ਜਲ ਜਿਸਦੇ ਇਰਦ ਗਿਰਦ 24 ਘੰਟੇ ਗੁਰਬਾਣੀ ਦਾ ਪਰਵਾਹ ਚਲਦਾ ਹੈ, ਸੰਗਤਾਂ ਦਾ ਇਕਠ ਰਿਹੰਦਾ ਹੈ ਓਹ ਸਰੋਵਰ ਦਾ ਜਲ ਹਰ ਪਾਸਿਓਂ ਪਵਿਤਰ ਹੈ ਤੇ ਮਨੁਖ ਦੇ ਹਰ ਸਰੀਰਕ ਤੇ ਮਾਨਸਿਕ ਕਸਟ ਮਿਟਾਉਣ ਦੇ ਸਮਰਥ ਹੈ ||


2) ਗੁਰਬਾਣੀ ਵਿਚ ਜਗਾ ਜਗਾ ਤੇ ਸੰਤਾ, ਗੁਰ੍ਮੁਖ੍ਨਾ ਦੇ ਚਰਨਾ ਦੀ ਧੂੜ੍ਹ ਲੋਚੀ ਗਈ ਹੈ || ਜੇ ਅਜ ਇਹ ਵਿਦਵਾਨ ਹਰ ਕੀ ਪੌੜੀ ਦੇ ਜਲ ਨੂੰ ਸਰੀਰ ਲਈ ਹਾਨੀਕਾਰਕ ਬਿਆਨ ਕਰਦੇ ਹਨ ਤੇ ਫੇਰ ਧੂੜ੍ਹ ਕੀ ਹੋਇਗੀ ?? ਜੇ ਸਾਧਾਂ ਦੀ ਚਰਨ ਧੂੜ੍ਹ ਨੂੰ ਵੀ ਮਨਮਤ ਦਸਣਾ ਹੈ ਤੇ ਫੇਰ ਗੁਰੂ ਗਰੰਥ ਸਾਹਿਬ ਜੀ ਵਿਚ ਇਸ ਦੀ ਲੋਚਾ ਕਿਓਂ ਹੈ ?? ਵੈਸੇ ਤੇ ਫੇਰ ਵਿਗਿਆਨੀਆਂ ਅਨੁਸਾਰ ਧੂੜ੍ਹ ਕੀਟਾਨੂ ਹੀ ਹੈ || ਜੇ ਆਪਾਂ ਸਿਖੀ ਦੇ ਹਰ ਵਿਸ਼ਵਾਸ ਨੂੰ ਵਿਗਿਆਨ ਦੇ ਕੰਡੇ ਤੇ ਤੋਲਾਂਗੇ ਤੇ ਫੇਰ ਓਹ ਦਿਨ ਦੂਰ ਨਹੀਂ ਜਿਸ ਦਿਨ ਗੁਰੂ ਗਰੰਥ ਸਾਹਿਬ ਵੀ ਇਕ ਕਿਤਾਬ ਤੋਂ ਵਧ ਕੁਝ ਨਹੀਂ ਹੋਣਗੇ ||

3) ਸਰੋਵਰ ਦਾ ਇਸ਼ਨਾਨ ਮਾਨਵਤਾ ਵਿਚ ਚਲਦੀ ਊਚ ਨੀਚ , ਅਮੀਰ ਗਰੀਬ, ਜਾਤ ਪਾਤ ਆਦਿਕ ਦੇ ਫਰਕਾਂ ਦਾ ਖੰਡਨ ਕਰਦਾ ਇਕ ਅਲੋਕਿਕ ਪ੍ਰਮਾਣ ਹੈ ਜਿਥੇ ਹਰ ਅਮੀਰ ਤੇ ਗਰੀਬ , ਹਰ ਇਕ ਜਾਤ ਦਾ ਮਨੁਖ, ਹਰ ਉਚਾ ਤੇ ਨੀਚਾ ਸਮਜਿਆ ਜਾਂਦਾ ਮਨੁਖ ਇਕ ਜਗਾ ਤੇ ਇਸ਼ਨਾਨ ਕਰਦਾ ਹੈ || ਜੇ ਦੇਖਿਆ ਜਾਵੇ ਤੇ ਗੁਰੂ ਸਾਹਿਬ ਦੇ ਇਹ ਬਹੁਤ ਅਗੰਮੀ ਤੇ ਨਵੇਕਲੀ ਸੋਚ ਦਾ ਦ੍ਰਿਸ਼ ਹੈ ||



ਬਹੁਤ ਜਰੂਰੀ ਹੈ ਕੇ ਅਜੋਕੇ ਸਮੇ ਦੇ ਬੰਦਗੀ ਤੇ ਸ਼ਰਧਾ ਤੋਂ ਵਾਂਜੇ ਵਿਦਵਾਨਾ ਨੂੰ ਠਲ ਪਾਈ ਜਾਵੇ ਤਾਂ ਜੋ ਏਨਾ ਦੇ ਭੋਲੇ ਭਾਲੇ ਸਿਖਾਂ ਦੇ ਵਲ ਵਧਦੇ ਕਦਮ ਰੋਕੇ ਜਾਣ || ਸਿਖੀ ਦਾ ਬੂਟੇ ਦੀਆਂ ਜੜਾਂ ਸਿਆਣਪ ਤੋਂ ਜਿਆਦਾ ਸ਼ਰਧਾ ਤੇ ਜਲ ਤੋਂ ਸਿੰਚ ਦੀਆਂ ਹਨ ||



ਦਾਸ ਦੀ ਇਹ ਲਿਖਤ ਸਰੋਵਰ ਦੇ ਪਵਿਤਰ ਜਲ ਤੇ ਉਸਦੇ ਇਸ਼ਨਾਨ ਨੂੰ ਭੰਡਦੇ UTUBE, FACEBOOK ਤੇ ਪਏ ਅਨੇਕਾਂ ਪ੍ਰਚਾਰਕਾਂ ਦਾ ਕੂੜ ਸੁਣਦੇ-2 ਓਹਨਾ ਤੋਂ ਵਲੂੰਦਰੇ ਹਿਰਦੇ ਤੋਂ ਉਪਜੀ ਹੈ ||ਆਪ ਸਭ ਗੁਰਮੁਖਾਂ ਨੂੰ ਬੇਨਤੀ ਹੈ ਸਰੋਵਰ ਦੇ ਇਸ਼ਨਾਨ ਦੀ ਇਸ ਮਹਾਨ ਪ੍ਰਥਾ ਦੀ ਹਾਮੀ ਭਰਦੇ ਹੋਏ ਆਪ ਜੀ ਜਰੂਰ ਆਪਣਾ ਮਨ ਦਾ ਸਤਕਾਰ ਤੇ ਭਾਵ ਪਰਗਟ ਕਰੋ ਤਾਂ ਓਹਨਾ ਕੂੜਿਆ ਕੋਜਿਆਂ ਵਿਧਵਾਨਾ ਦੇ ਆਏ ਹੜ ਨੂੰ ਰੋਕਿਆ ਜਾਵੇ ||

ਬਹੁਤ ਧਨਵਾਦ ||
ਭੁਲ ਚੂਕ ਮਾਫ਼
Reply Quote TweetFacebook
Very nice article.

Reading it has made me want to have Darshan Ishnaan at Sri Darbar Sahib.

Preetam Singh
Reply Quote TweetFacebook
ਬਹੁਤ ਵਧੀਆ ਜੀ। ਅਜ ਲੋੜ ਹੈ ਕਿ ਨਾਸਤਕਾਂ ਦੇ ਕੂੜ ਪਰਚਾਰ ਦਾ ਜਵਾਬ ਦਿਤਾ ਜਾਵੇ। ਸਰੋਵਰਾਂ ਵਿਚ ਇਸ਼ਨਾਨ ਕਰਨ ਦਾ ਮਹਾਤਮ ਇਹ ਕਾਮਰੇਡ ਦਿਮਾਗ਼ ਵਾਲੇ ਲੋਕ ਨਹੀਂ ਸਮਝ ਸਕਦੇ। ਚਲੋ ਨਾ ਸਮਝਣ ਪਰ ਘਟੋ ਘਟ ਹੋਰਨਾਂ ਨੂੰ ਤੇ ਨਾ ਭਟਕਾਉਣ। ਪਰ ਇਹਨਾਂ ਨੇ ਤਾਂ ਹੁਣ ਬੀੜਾ ਚੁੱਕ ਲਿਆ ਹੈ ਕਿ ਨਾ ਖੁਦ ਗੁਰੂ ਘਰ ਤੇ ਸ਼ਰਧਾ ਰਖਣੀ ਹੈ ਅਤੇ ਨਾ ਹੀ ਕਿਸੇ ਦੀ ਰਹਿਣ ਦੇਣੀ ਹੈ। ਗੁਰੂ ਭਲਾ ਕਰੇ।

ਇਦਾਂ ਦੇ ਹੋਰ ਲੇਖਾਂ ਦੀ ਵੀ ਲੋੜ ਹੈ।

ਕੁਲਬੀਰ ਸਿੰਘ
Reply Quote TweetFacebook
Today, unfortunately is the time of these missionaries who do not have even an iota of Gurmat in them. They have taken advantage of the disunity within the Panth and have started their Koor Parchar. We need to stay vigilent against these Naastik Missionaries and do Parchar of Tat Gurmat. Please continue to write more articles like this.
Reply Quote TweetFacebook
Great effort Bhai Sahib Singh ji, There is definately need to clip the wings of ਕਾਮਰੇਡs and all who are doing koor parchar against Bani and Khalsa Panth.

Media, Social Media, print media such platform like GB is going to be work as catalyst in order to combat such as activities and in addition take the SIKHI SOCH in righr direct as Guru Sahib's Hukam.

Great Work Done!!

JR
Reply Quote TweetFacebook
Very nicely written article Bhai Saahib.
Reply Quote TweetFacebook
Very well written, more of these posts are needed to counter anti-Gurmat teachings that have now become accepted in mainstream Panth.
Reply Quote TweetFacebook
ਬਿਲਕੁਲ ਸਹੀ ਲਿਖਿਆ ਹੈ। ਅੱਜ ਕਲ ਐਸੇ ਨਾਸਤਿਕ ਕਿਸਮ ਦੇ ਬੰਦੇ ਦੇਖੀ ਦੇ ਨੇ ਜੋ ਅਸਲ ਸਿੱਖ ਪ੍ਰੰਪਰਾਵਾਂ ਨੂੰ ਹਿੰਦੂ ਮੱਤ ਨਾਲ ਜੋੜਕੇ ਫਿਰ ਉਸ ਦੇ ਖਿਲਾਫ ਪਰਚਾਰ ਕਰਦੇ ਨੇ।ਆਪ ਤਾ ਨਾਸਤਿਕ ਹੈ ਹੀ ਪਰ ਦੂਸਰਿਆਂ ਨੂੰ ਭੀ ਆਪਣੇ ਵਾਂਗ ਅਸ਼ਰਧਕ ਬਣਾਉਂਦੇ ਨੇ।
Reply Quote TweetFacebook
Sorry, only registered users may post in this forum.

Click here to login