ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਤਨ ਤਾਂ ਬਖਸ਼ਿਆ ਤੇਰਾ ਐ

Posted by Mehramat Singh 
ਤਨ ਤਾਂ ਬਖਸ਼ਿਆ ਤੇਰਾ ਐ
ਹਉਮੈ ਕਹੇ ਮਨ ਮੇਰਾ ਐ

ਆਪੇ ਦਾ ਕੋਈ ਗਿਆਨ ਨਹੀਂ
ਸ਼ਬਦ ਸੁਰਤ ਕੋਈ ਧਿਆਨ ਨਹੀਂ

ਔਗੁਣਾਂ ਦੀ ਹੀ ਢੇਰੀ ਐ
ਅਜੇ ਲਗਦੀ ਵਾਟ ਲਮੇਰੀ ਐ

ਕੀ ਅਰਪਾਂ ਮੈਂ ਸਭ ਤੇਰਾ ਐ
ਬੜਾ ਲਗਦਾ ਦੂਰ ਬਸੇਰਾ ਐ

ਬਸ ਫੁਰਨਿਆਂ ਦਾ ਹੀ ਸ਼ੋਰ ਐ
ਓੁੱਤੋਂ ਮਾਇਆ ਦਾ ਜ਼ੋਰ ਐ

ਨਾ ਚੋਰ ਹੀ ਕੋਈ ਮਰਦਾ ਐ
ਨਾ ਕੰਤ ਬਿਨਾਂ ਹੀ ਸਰਦਾ ਐ

ਚਾਰ ਦਿਨਾਂ ਦੀ ਜ਼ਿੰਦਗੀ ਐ
ਨਾ ਪੱਲੇ ਮੇਰੇ ਬੰਦਗੀ ਐ

ਐਥੈ ਪਤਾ ਨੀ ਕਿੰਨੇ ਚਿਰ ਦੇ ਆਂ
ਹੁਣ ਤਾਂ ਮਾਰੇ ਮਾਰੇ ਫਿਰਦੇ ਆਂ

ਕਰ ਤਰਸ ਹੁਣ ਇਹੋ ਉਡੀਕ ਐ
ਤੇਰਾ ਨਾਮ ਹੀ ਇੱਕ ਰਫ਼ੀਕ ਐ

ਤੇਰੇ ਦਰਸ਼ ਦੀ ਲੰਮੀ ਆਸ ਐ
ਹੁਣ ਸਿੰਘ ਮਿਹਰਾਮਤ ਨਿਰਾਸ਼ ਐ

Mehramat Singh
Reply Quote TweetFacebook
Bohuth khoob jee!
Reply Quote TweetFacebook
Subhaan! Subhaan!
Reply Quote TweetFacebook
Wah veer jee.Greatthumbs up
Reply Quote TweetFacebook
Vah Ji Vah !!!
Reply Quote TweetFacebook
Sorry, only registered users may post in this forum.

Click here to login