ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਬਾਜ੍ਜਾਂ ਵਾਲਿਯਾ ਦੇਖ ਹਾਲ ਪੰਥ ਦਾ ਇਸ ਕੁਲ੍ਜੁਗ ਅੰਦਰ
ਤੇਰੀ ਰਹਤ ਨੂੰ ਦਸਦੇ ਨੇ ਪਾਖੰਡ, ਇਹ ਬੰਦਰ
ਤੇਰੇ ਸਿਖ ਜਾ ਰਹੇ ਨੇ ਅੱਜ ਦੁਰਗਾ ਮਾਤਾ ਦੇ ਮੰਦਰ
ਕਰਕੇ ਕਿਰਪਾ, ਰਖ ਖੇਤੀ ਆਪਣੀ ਖਾਲਸਾ ਪੰਥ ਦੇ ਘੇਰੇ ਅੰਦਰ ||1||

ਬਾਜ੍ਜਾਂ ਵਾਲਿਯਾ ਕੇਹਦੇ ਕੋਲ ਕਰੀਏ ਫ਼ਰਿਯਾਦ ਜਾ ਕੇ
ਤੂੰ ਹੀ ਫੜ ਗਰੀਬ ਦੀ ਬਾਹ ਆ ਕੇ
ਭੂਲੇ ਭੁਤ੍ਕਿਯਾਂ ਨੂੰ ਪਾ ਦੇ ਰਾਹ ਆ ਕੇ
ਅੱਕ ਗਏ ਹਾਂ ਹੁਣ ਦੁਨਿਯਾ ਦੇ ਧੱਕੇ ਖਾ-ਖਾ ਕੇ ||2||

ਤੇਰੀ ਇਕ ਝਲਕ ਜੇ ਕਿਦ੍ਰੋੰ ਲਭ ਜਾਏ
ਅਨਦਿਨ ਦੇ ਲਈ ਨਾਮ ਦਾ ਨਗਾਰਾ ਵੱਜ ਜਾਏ
ਫੇਰ ਕੋਈ ਵਿਕਾਰ ਨਾ ਇਸ ਨੂੰ ਜ੍ਭ ਪਾਏ
ਚੇਹਰਾ ਇਸ ਨਾਚੀਜ਼ ਦਾ ਇਕ ਦਮ ਫ਼ਬ ਜਾਏ ||3||

ਬਾਜ੍ਜਾਂ ਵਾਲਿਯਾ ਕਰ ਕਿਰਪਾ ਇਸ ਨਾਚੀਜ਼ ਉੱਤੇ
ਆਨੇਕਾਂ ਜਿੰਦ੍ਰੀਆਂ ਠਾਰੀਆ ਨੇ ਇਸ ਅਤ ਦੀ ਗਰਮ ਰੁੱਤੇ
ਕਈ ਜਨਮਾਂ ਤੋਂ ਤੇਰੇ ਤੋਂ ਹਾ ਹੋਏ ਟੂਟੇ
ਤੇਰੇ ਤੋਂ ਬਿਨਾ ਕੌਣ ਇਸ ਗਰੀਬ ਦੀ ਬਾਤ ਪੁਸ਼ੇ ||4||

Bhul Chuk Maaf !!
Reply Quote TweetFacebook
Another Benti to Siri Guru Dasmesh Pita jee.

ਕਲਗੀ ਵਾਲੇ ਸੱਚੇ ਪਾਤਸ਼ਾਹ, ਇਕ ਸੁਣੋ ਸਾਡੀ ਅਰਜ਼ੋਈ ਜੀ।

ਬਲ ਸਾਡਾ ਛੁਟਕ ਗਿਆ ਹੈ, ਸਿਖੀ ਸਪੀਰਿਟ ਸਾਡੀ ਮੋਈ ਜੀ।

ਸਾਡੀ ਹਾਲਤ ਦੇਖੋ ਪਿਤਾ ਜੀ, ਸਾਨੂੰ ਕਿਤੇ ਨਾ ਮਿਲਦੀ ਢੋਈ ਜੀ।

ਅਸੀਂ ਰਹਿਤ ਤੇਰੀ ਛੱਡ ਬੈਠੇ, ਤਾਂਹੀ ਮੰਦੀ ਦਸ਼ਾ ਸਾਡੀ ਹੋਈ ਜੀ

ਨੜੀਮਾਰ, ਕੁੜੀਮਾਰ, ਸਿਰਗੁਮ, ਸਾਡੀ ਆ ਵੜੇ ਨੇ ਰਸੋਈ ਜੀ

ਟਕੇ ਟਕੇ ਤੇ ਅਸੀਂ ਬਿਕ ਰਹੇ, ਸ਼ਰਮੋ ਹਯਾ ਮੂਲੋਂ ਖੋਈ ਜੀ।

ਨੀਵੇ ਪਾਸੇ ਹੀ ਜਾ ਰਹੇ ਹਾਂ, ਕਲਾ ਸਾਡੀ ਚੜਣੋ ਖਲੋਈ ਜੀ।

ਆਪ ਹੀ ਕਰੋ ਕਿਰਪਾ ਪ੍ਰਭੂ, ਹਨੇਰੇ ਤੋਂ ਕਰੋ ਰੁਸ਼ਨੋਈ ਜੀ।

ਕਰੋ ਖਾਲਸੇ ਦੇ ਬੋਲ ਬਾਲੇ, ਦੰਗ ਰਹਿ ਜਾਏ ਸਭ ਲੋਈ ਜੀ।

ਆਪਣੀ ਖੇਤੀ ਰੱਖੋ ਪ੍ਰਭ ਜੀ, ਤਪੋਬਨੀ ਦੀ ਅਰਜ਼ੋਈ ਜੀ


Bhul Chuk dee Maafi jee.

Daas,
Kulbir Singh
Reply Quote TweetFacebook
Waheguru Ji ka khalsa, Waheguru Ji ki Fateh

Inspired by above Kaav roop Bentis this daas too tried first time a Kaav roop khiaal (Poetic thoughts) on this forum. Do not know this that to write a poem what is right or wrong way but with Guru Sahib's grace just wrote it any way. Forgive me for mistakes:



ਕੀ ਆਖਾਂ ਅੱਜ ਬਾਦਸ਼ਾਹ ਦਰਵੇਸ਼ ਜੀ ਨੂੰ,
ਕੌਤਕ ਕਲਜੁਗ ਵਿਚ ਐਸੇ ਵਰਤਾਏ ਹੋਏ ਨੇ,
ਕਦੇ ਤਖਤੋਂ ਤਾਜ਼ ਉਤੇ ਕਦੇ ਰੋੜਿਆਂ ਦੀ ਵਿਛਾਈ ਉਤੇ,
ਜੀਵਨ ਜਾਚ ਸਿੱਖਾਂ ਤਾਂਈ ਸਮਝਾਉਣ ਮਾਤਰ, ਬਾਦਸ਼ਾਹੀ ਤੇ ਫਕੀਰੀ ਦੇ ਮੇਲ ਕਰਾਏ ਹੋਏ ਨੇ,
ਸਰਬੰਸ ਵਾਰਿਆ ਸੀ ਜਿਸ ਕੌਮ ਖਾਤਰ,
ਅੱਜ ਬਹੁਤਿਆਂ ਉਹ ਅਹਿਸਾਨ ਭੁਲਾਏ ਹੋਏ ਨੇ,
ਛੱਡ ਨਿਆਰੀ ਸਿੱਖੀ ਸ੍ਰੀ ਦਸਮੇਸ਼ ਵਾਲੀ,
ਜੋਗੀਆਂ ਬ੍ਰਾਹਮਣਾ ਪੰਡਤਾਂ ਵਾਗੂੰ ਆਪੋ ਆਪਣੇ ਡੇਰੇ ਬਣਾਏ ਹੋਏ ਨੇ,
ਕਈ ਆਖਦੇ ਕੌਮ ਦਾ ਹੁਣ ਆਗੂ ਮਲਾਹ ਕੋਈ ਨਹੀ,
ਪਰ ਇਹ ‘ਕੀਟ’ ਆਖੇ ਨਹੀਂ ਬਈ ਨਹੀਂ, ਸਿੱਖਾਂ ਆਪਣੀ ਬੇੜੀ ਵਿਚ ਆਪ ਹੀ ਵੱਟੇ ਪਾਏ ਹੋਏ ਨੇ,
ਫੇਰ ਵੀ ਸਿੰਘੋ ਨਹੀਂ ਛੱਡਣੀ ਆਸ ਕਿਰਨ ਦੀ,
ਕੀ ਹੋਇਆ ਜੇ ਗੁਰਮਤਿ ਦੇ ਸੂਰਜ ਅੱਗੇ ਬੱਦਲਾਂ ਦੇ ਝੁੰਡ ਛਾਏ ਹੋਏ ਨੇ,
ਕੱਛ ਕੜਾ ਕਿਰਪਾਨ ਕੰਘਾ ਕੇਸਕੀ ਵਾਲੀ ਰਹਿਤ ਦੇ ਕੇ,
ਗੁਰਾਂ ਦਇਆ ਧਰਮ ਸਤ ਸੰਤੋਖ ਹਿੰਮਤ ਦੇ ਬਾਨਣੂੰ ਆਪ ਬਨਾਏ ਹੋਏ ਨੇ,
ਸਿੱਖਾਂ ਅੱਜ ਜੇ ਸੰਭਾਲ ਰੱਖੇ ਤੂੰ ਨਾਮ-ਬਾਣੀ,
ਕੱਲ ਵਾਸਤੇ ਚੜਦੀ ਕਲਾ ਵਾਲੇ ਚੋਜ ਜਰੂਰ ਰੋਸ਼ਨਾਏ ਹੋਏ ਨੇ,
ਪੰਥ ਖ਼ਾਲਸੇ ਵਿਚ ਆ ਵੜੇ ਭੇਖੀਆਂ ਤੇ ਦੋਖੀਆ ਲਈ,
ਸ੍ਰੀ ਦਸਮੇਸ਼ ਜੀ ਨੇ ਤੇਲ ਕੜਾਹੇ ਮਘ੍ਹਾਏ ਹੋਏ ਨੇ,
ਬਸ ਸਬਰ ਨਾਲ ਇੰਤਜ਼ਾਰ ਕਰ ਓਸ ਸਮੇਂ ਦੀ,
ਜਿਸ ਵਾਸਤੇ ਖ਼ਾਲਸਾ ਪੰਥ ਨੇ ਆਪਣੇ ਨਿਸ਼ਾਨ ਏਸ ਜਗਤ੍ਰ ਵਿਖੇ ਲਾਏ ਹੋਏ ਨੇ,
ਉਹ ਦਿਨ ਨਹੀਂ ਹੁਣ ਬਹੁਤੀ ਦੂਰ ਰਹਿਣਾ,
ਸ਼ੀ ਨਾਨਕ ਸ਼੍ਰੀ ਦਸਮੇਸ਼ ਜੀ ਦੀ ਮਹਿਰ ਸਦਕਾ ਖ਼ਾਲਸਾ ਰਾਜ ਦੇ ਦੂਤ ਧੁਰ ਦਰਗਾਹੋਂ ਆਏ ਹੋਏ ਨੇ,
ਫ਼ਤਿਹ ਬੁਲਾਉ ਗੱਜ ਕੇ ਖ਼ਾਲਸਾ ਜੀ,
ਇਹ ਧੁਰ ਦਰਗਾਹੀ ਦੂਤ ਸ਼੍ਰੀ ਗ੍ਰੰਥ ਜੀ ਸਾਡੇ ਵਿਚ ਆਏ ਹੋਏ ਨੇ,
ਜਸਜੀਤ ਸਿੰਘ ਆਖੇ ਰੱਖੀਏ ਇਹ ਗੱਲ ਚੇਤੇ,
ਕਿ ਜਗ ਤਾਰਨ ਕੋ ਸ਼੍ਰੀ ਗ੍ਰੰਥ ਜੀ ਸਾਡੇ ਵਿਚ ਆਏ ਹੋਏ ਨੇ, ਸ਼੍ਰੀ ਗ੍ਰੰਥ ਜੀ ਸਾਡੇ ਵਿਚ ਆਏ ਹੋਏ ਨੇ॥


ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
Great Effort Bhai Jasjit Singh jeeo and if this is your first poem, then I can say this with full faith that we will hear some really good poems from you in the coming future.

Wonderful poem and I particularly like your kaafiya or rhyming.

Last two lines are a killer.

Kulbir Singh
Reply Quote TweetFacebook
Bole so nihaal - Sat sri Akaal !!!

Bhul Chuk Maaf !!
Reply Quote TweetFacebook
Sorry, only registered users may post in this forum.

Click here to login