Continuing the series of poems on Guru Sahibaan, tried the below poem on Sri Guru Amardas Sahib Ji. Please share any improvements so the final version can be better.
ਗੁਰੂ ਅਮਰਦਾਸ ਸਾਹਿਬ ਜੀ
ਇੱਕੀਸ ਬਰਸ ਜੋ ਗੰਗਾ ਨੑਾਏ, ਅੰਦਰਹੁ ਮਨ ਕਾ ਭਰਮ ਨਾ ਜਾਏ
ਤੀਰਥ ਵਰਤ ਅਰ ਨੇਮ ਕਰੰਤੇ, ਹੋਇ ਨਿਗੁਰਾ ਕੋਇ ਥਾਏਂ ਨਾ ਪਾਏ
ਸੱਚੇ ਗੁਰੂ ਦੀ ਭਾਲ ਕਰਨ ਲਈ, ਗੁਰੂ ਅੰਗਦ ਦੇ ਦਰਸ਼ਨ ਨੂੰ ਆਏ
ਨਾਮ ਅਮ੍ਰਿਤ ਜੋ ਸਤਿਗੁਰੁ ਦੀਆ, ਅਮਰਦਾਸ ਹੋਏ ਤ੍ਰਿਪਤ ਅਘਾਏ
ਸੇਵਾ ਕਰੀ ਪ੍ਰੇਮ ਲਿਵ ਲਾਈ, ਜੋਤੀ ਅੰਦਰ ਜੋਤਿ ਟਿਕਾਈ
ਪੂਰੇ ਗੁਰੂ ਕਾ ਹੁਕਮ ਕਮਾ ਕੇ, ਅਮਰਦਾਸ ਕੋ ਮਿੱਲੀ ਗੁਰਿਆਈ
ਵਰਤ, ਸਤੀ ਤੇ ਪੜਦੇ ਜੈਸੀ, ਸਮਾਜਿਕ ਕੁਰੀਤੀਆਂ ਨੂੰ ਠੱਲ੍ਹ ਪਾਈ
ਧੁਰ ਕੀ ਬਾਣੀ ਅਨੰਦੁ ਉਚਾਰ ਕੇ, ਖ਼ਲਕ ਅਨੰਦੋ ਅਨੰਦ ਕਰਾਈ
ਨਿਮਾਣਿਆਂ ਨੂੰ ਓਹ ਮਾਣ ਦਿਵਾਵੇ, ਆਪ ਨਿਤਾਣਾ ਜਗਤ ਤਰਾਵੇ
ਨਿਥਾਵਿਆਂ ਨੂੰ ਉਹ ਥਾਨ ਬਿਠਾਵੇ, ਭੁੱਲੇ ਜਾਂਦੇ ਮਾਰਗ ਪਾਵੇ
ਬਾਈ ਮੰਜੀਆਂ ਸਥਾਪਤ ਕਰਕੇ, ਸਿੱਖੀ ਦਾ ਬੂਟਾ ਹੋਰ ਵਧਾਵੇ
ਹਰਮੀਤ ਸਿੰਘ ਕੀ ਬਾਤ ਸੁਣਾਵੇ, ਤੇਰੀ ਉਪਮਾ ਕਹੀ ਨਾ ਜਾਵੇ