ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Jagowale Kavishri Jatha stirring raagmala controversey using Sant Jee's audio

Posted by JASJIT SINGH 
A so called splinter group named Jagowale of UK is stirring raagmala controversy against Jatha using Sant Jee's audio. In response, below is what posted to to their social media channels. Posting here as well just in case they delete it.
*********************************************************************************************************************************
ੴ ਵਾਹਿਗੁਰੂ ਜੀ ਕੀ ਫ਼ਤਹ॥

ਜਾਗੋਵਾਲਾ ਕਵੀਸ਼ਰੀ ਜੱਥੇ ਦੇ ਜਿਸ ਵੀਰ ਵੱਲੋਂ ਜੋ ਸੰਤਾਂ ਦੀ ਆਡੀਉ ਟੇਪ ਦਾ ਕਲਿਪ ਬਣਾ ਸ਼ੋਸ਼ਲ ਮੀਡੀਏ ਤੇ ਪਾਈ ਗਈ ਹੈ ਉਸ ਬਾਰੇ ਅਸਲ ਮਨਸ਼ਾ ਕੀ ਹੈ ਇਹ ਤਾਂ ਇਹ ਵੀਰ ਹੀ ਜਾਣਨ ਜਾਂ ਗੁਰੂ ਸਾਹਿਬ। ਪਰ ਇਉਂ ਜਾਪਦਾ ਹੈ ਕਿ ਕਿਸੇ ਖ਼ਾਸ ਜੱਥੇਬੰਦੀ ਪ੍ਰਤੀ ਨਫ਼ਰਤ ਪੈਦਾ ਕਰਨ ਦੀ ਕੌਝੀ ਹਰਕਤ ਜਰੂਰ ਕੀਤੀ ਜਾ ਰਹੀ ਹੈ। ਇਸਦੀ ਨਾ ਕਿ ਸਿਰਫ ਨਿਖੇਧੀ ਕਰਨੀ ਬਣਦੀ ਹੈ ਬਲਕਿ ਭੋਲੇ-ਭਾਲੇ ਸਿੱਖਾਂ ਨੂੰ ਕੁਰਾਹੇ ਪੈਣ ਤੋਂ ਵੀ ਰੋਕਣਾ ਬਣਦਾ ਹੈ। ਕਿਉਂਕਿ ਜਿਸ ਜਥੇਬੰਦੀ ਪ੍ਰਤੀ ਇਹ ਅਜੋਕੇ ਵੀਰ ਨਫ਼ਰਤ ਪੈਦਾ ਕਰ ਰਹੇ ਹਨ ਸ਼ਾਇਦ ਭੁੱਲ ਰਹੇ ਨੇ ਓਸ ਜੱਥੇ ਨੇ ਵੀ ਕੌਮ ਨੂੰ ਮਹਾਂਪੁਰਖ, ਵਿਦਿਵਾਨ, ਨਾਮ-ਰਸੀਏ ਵੀਰ ਯੋਧੇ ਅਤੇ ਸ਼ਹੀਦ ਸਿੰਘ ਪੈਦਾ ਕਰਕੇ ਦਿੱਤੇ ਹਨ। ਓਹਨਾਂ ਕੁਰਬਾਨੀ ਵਾਲੇ ਸਿੰਘਾਂ ਜਿਨ੍ਹਾਂ ਆਪਣਾ ਆਪ ਕੌਮ ਦੀ ਚੜਦੀ ਕਲਾ ਲਈ ਨਿਸ਼ਾਵਰ ਕੀਤਾ, ਵਾਸਤੇ ਭੱਦੀ ਸ਼ਬਦਾਵਲੀ ‘ਸਿਆਪਾ’ ਆਦਿ ਲਫ਼ਜ਼ ਵਰਤਣੇ ਸ਼ਹੀਦ ਸਿੰਘਾਂ ਦੀ ਘੌਰ ਨਿੰਦਾ ਹੈ। ਔਰ ਸਿੱਖਾਂ ਵਾਸਤੇ ਨਾਕਾਬਲੇ ਬਰਦਾਸ਼ਤ ਹੈ। ਰਾਗਮਾਲਾ ਦਾ ਵਿਸ਼ਾ ਸਦੀਆਂ ਪੁਰਾਣਾ ਹੈ ਕੋਈ ਨਵਾਂ ਨਹੀ ਜਿਵੇਂ ਜਾਗੋਵਾਲਾ ਇਹ ਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ਾਇਦ ਇਹ ਵੀਰ ਪੰਥ ਵਿਚ ਪ੍ਰਚਲਤ ਸ੍ਰੀ ਗੁਰ-ਪ੍ਰਤਾਪ ਸੂਰਜ ਗ੍ਰੰਥ ਜਿਸਨੂੰ ਸੂਰਜ ਪ੍ਰਤਾਪ ਗ੍ਰੰਥ ਵੀ ਆਖਦੇ ਹਨ ਤੋਂ ਬਿਲਕੁਲ ਅਣਜਾਣ ਹੈ। ਇਹ ਗ੍ਰੰਥ ਜੋ ਕਿ 19ਵੀ ਸਦੀ ਦੇ ਅੱਧ ਵਿਚ ਰਚਿਆ ਗਿਆ ਹੈ, ਜਿਸ ਦੀ ਵਿਆਖਿਆ ਤਖ਼ਤ ਸਾਹਿਬਾਨ, ਟਕਸਾਲਾਂ ਵਿਚ ਅਤੇ ਹੋਰਨਾਂ ਗੁਰੂਦੁਆਰਿਆਂ ਵਿਚ ਆਮ ਹੁੰਦੀ ਹੈ। ਓਸ ਵਿਚ ਰਾਗਮਾਲਾ ਪ੍ਰਤੀ ਇਉਂ ਲਿਖਿਆ ਹੋਇਆ ਹੈ:

“ਰਾਗਮਾਲਾ ਗੁਰ ਕੀ ਕ੍ਰਿਤ ਨਹਿ, ਹੈ ਮੁੰਦਵਾਣੀ ਲਗ ਗੁਰ ਬੈਨ।
ਇਸ ਮਹਿ ਸੰਸੈ ਨਹਿ ਕਿਛ ਕਰੀਅਹਿ, ਜੇ ਸੰਸੈ ਅਵਲੋਕਹੁ ਨੈਨ।
ਮਾਧਵਨਾਲ ਆਲਮ ਕਵਿ ਕੀਨਸ, ਤਿਸ ਮਹਿ ਨ੍ਰਿਤਕਾਰੀ ਕਹਿ ਤੈਨ।
ਰਾਗ ਰਾਗਨੀ ਨਾਮ ਗਿਨੇ ਤਹਿ, ਤਾ ਤੇ ਸ੍ਰੀ ਅਰਜੁਨ ਕ੍ਰਿਤ ਹੈ ਨ॥”

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਇਹ ਤਕਰੀਬਨ 200 ਸਾਲ ਪਹਿਲਾਂ ਲਿਖੇ ਗ੍ਰੰਥ ਵਿਚ ਅਜਿਹੇ ਬਚਨ ਆਏ ਹਨ ਤਾਂ ਇਹ ਕਹਿਣਾ ਬਿਲਕੁਲ ਨਿਰਮੂਲ਼ ਹੋ ਜਾਂਦਾ ਹੈ ਕਿ ਫਲਾਣੀ ਜਥੇਬੰਦੀ ਅੱਜ ਰਾਗਮਾਲਾ ਨਾ ਪੜ ਕੇ ਵਿਵਾਦ ਕਰ ਰਹੀ ਹੈ।

ਖੈਰ! ਅਸੀ ਆਉਂਦੇ ਹਾਂ ਆਡੀਉ ਟੇਪ ਦੇ ਵਿਸ਼ੇ ਤੇ, ਜਿਸਦੀ ਓਟ ਲੈਕੇ ਇਸ ਵੀਰ ਨੇ ਪੰਥ ਵਿਚ ਜ਼ਹਿਰ ਉਗਲਣ ਦੀ ਨਾਕਾਮ ਕੋਸ਼ਿਸ ਕੀਤੀ ਹੈ। ਇਸ ਵੀਰ ਮੁਤਾਬਿਕ ਇਹ ਰੀਕਾਰਡਿੰਗ 1983 ਦੀ ਹੈ ਜਦੋਂ ਸੰਤ ਜੀ ਨੇ ਮਰਜੀਵੜਿਆ ਅੱਗੇ ਭਾਸ਼ਣ ਦਿੱਤਾ। ਇਸ ਵੀਰ ਨੇ ਸੰਤਾਂ ਦੀ ਆਡੀਉ ਲੈ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸੰਤਾਂ ਨੇ ਇਸ ਭਾਸ਼ਣ ਰਾਹੀ ਰਾਗਮਾਲਾ ਨਾ ਪੜ੍ਹਨ ਵਾਲਿਆਂ ਨੂੰ ‘ਸਿਆਪਾ’ ਖੜਾ ਕਰਨਾ ਵਾਲਾ ਦੱਸਿਆ ਹੈ। ਅਸੀਂ ਇਹ ਆਡੀਉ ਕਲਿਪ ਸੁਣੀ ਹੈ, ਇਹ ਕੱਟ ਵੱਢ ਕੇ ਪੇਸ਼ ਕੀਤੀ ਹੈ ਇਸ ਬਾਰੇ ਤਾਂ ਨਹੀਂ ਕਿਹਾ ਜਾ ਸਕਦਾ। ਪਰ ਜੋ ਇਹਨਾਂ ਪੇਸ਼ ਕੀਤਾ ਹੈ ਉਸ ਵਿਚ ਸੰਤ ਜੀ ਨੂੰ ਇਹ ਕਹਿੰਦੇ ਹੀ ਸੁਣਾਇਆ ਗਿਆ ਹੈ ਕਿ ਰਾਗਮਾਲਾ, ਭਗਤ ਬਾਣੀ ਅਤੇ ਭੱਟ ਬਾਣੀ ਨਾ ਪੜ੍ਹਨ ਵਾਲਿਆਂ ਸਿਆਪਾ ਖੜਾ ਕੀਤਾ ਹੋਇਆ ਹੈ। ਸਾਡੀ ਸਮਝ ਤੋਂ ਬਾਹਰ ਹੈ ਕਿ ਇਸ ਵੀਰ ਵਲੋਂ ਜਿਸ ਜਥੇਬੰਦੀ (ਅਖੰਡ ਕੀਰਤਨੀ ਜੱਥਾ) ਵਿਰੁੱਧ ਇਹ ਰੀਕਾਰਡਿੰਗ ਵਰਤੀ ਗਈ ਹੈ ਉਹ ਤਾਂ ਸਾਰੇ ਹੀ ਭਗਤ ਬਾਣੀ, ਭੱਟ ਬਾਣੀ ਪੜਨ ਵਾਲੇ ਹਨ ਤਾਂ ਤੇ ਇਹ ਗੱਲ ਕਹਿਣੀ ਕਿ ਉਹ ਇਹ ਬਾਣੀਆਂ ਨਾ ਪੜ੍ਹ ਕੇ ਸਿਆਪਾ ਕਰ ਰਹੇ ਹਨ ਬਿਲਕੁੱਲ ਹੀ ਅਤਿ ਕਥਨੀ ਹੈ। ਦੁਨੀਆਂ ਭਰ ਦੇ ਕੋਨਿਆਂ ਵਿਚ ਵਿਚਰ ਰਹੇ ਅਖੰਡ ਕੀਰਤਨੀ ਜੱਥਿਆਂ ਦਾ ਰਾਗਮਾਲਾ ਬਾਰੇ ਵਿਚਾਰ ਉਹੀ ਹੈ ਜੋ ਤਕਰੀਬਨ ਦੋ ਸਦੀਆਂ ਪਹਿਲੋਂ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਸਨ ਕਿ “ਰਾਗਮਾਲਾ ਗੁਰ ਕੀ ਕ੍ਰਿਤ ਨਹਿ, ਹੈ ਮੁੰਦਵਾਣੀ ਲਗ ਗੁਰ ਬੈਨ”। ਕੀ ਵੀਰ ਜੀ ਇਹ ਕਹਿਣਗੇ ਕਿ ਤਖ਼ਤ ਸਾਹਿਬਾਨ ਅਤੇ ਟਕਸਾਲਾਂ ਜੋ ਇਸ ਗ੍ਰੰਥ ਨੂੰ ਪੜ ਕੇ ਸੁਣਾਉਂਦੀਆਂ ਹਨ ਉਹ ਸਿਆਪਾ ਕਰ ਰਹੀਆਂ ਹਨ?

ਹੁਣ ਜੇਕਰ ਗੱਲ ਕਰੀਏ ਅਖੰਡ ਕੀਰਤਨੀ ਜੱਥੇ ਦੇ ਵੱਕਾਰ ਦੀ ਤਾਂ ਬਾਵਜੂਦ ਰਾਗਮਾਲਾ ਦੇ ਭੇਦ ਦੇ, ਭਿੰਡਰਾਵਾਲੀਂ ਟਕਸਾਲ ਹਮੇਸ਼ਾ ਹੀ ਇਹਨਾਂ ਦਾ ਸਤਿਕਾਰ ਕਰਦੀ ਰਹੀ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਜਰੂਰਤ ਨਹੀਂ, ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲਿਆਂ ਵਲੋਂ ਇਹ ਸਤਿਕਾਰਿਤ ਕਵਿਤਾ ਇਸ ਦਾ ਮੂੰਹ ਤੋੜਵਾਂ ਜਵਾਬ ਹੈ:

ਦਿੱਲੀ ਮੇਂ ਰਕਾਬ ਗੰਜ ਕੰਧ ਢਾਹੀ ਜੋ ਫਿਰੰਗੀ,
ਸਿੰਘ ਸਾਵਧਾਨ ਜਾਗੇ ਸੀਸਾਂ ਤਾਈਂ ਲਾਵਨੇ।
ਭਾਈ ਰਣਧੀਰ ਸਿੰਘ ਸੀਸ ਦੇਣ ਤੱਕ ਗਏ,
ਕੰਧ ਉਸਰਾਲੀ ਫਿਰ ਨਹੀ ਘਬਰਾਵਨੇ।
ਸੰਤ ਰਣਧੀਰ ਸਿੰਘ ਨਾਮੁ ਲਿਵ ਲਾਈ ਜਿਨਾਂ,
ਕੀਰਤਨ ਅਖੰਡ ਕਰੈ ਮਨ ਤ੍ਰਿਪਤਾਵਨੇ।
ਸਤਾਰਾਂ ਸਾਲ ਜੇਲ ਕੱਟੀ ਸਰਬਲੋਹ ਬੀਚ ਛਕੇ,
ਧੰਨ ਗੁਰੂ ਪਿਆਰੇ ਮਨ ਤਨ ਰੰਗ ਗਾਵਨੇ।
(ਗੁਰਮੁੱਖ ਪ੍ਰਕਾਸ਼, ਪੰਨਾ 207, ਪ੍ਰਿੰਟ 27 ਜੂਨ 1970)

ਕੀ ਟਕਸਾਲ ਵਾਲੇ ਮਹਾਂਪੁਰਖਾਂ ਨੂੰ ਨਹੀਂ ਸੀ ਪਤਾ ਕਿ ਰਾਗਮਾਲਾਂ ਨਾ ਪੜ ਕੇ ਭਾਈ ਸਾਹਿਬ ਰਣਧੀਰ ਸਿੰਘ ਜੀ ਸਿਆਪਾ ਕਰ ਰਹੇ ਹਨ? ਜੇਕਰ ਉਹ ਮੰਨਦੇ ਹੁੰਦੇ ਕਿ ਭਾਈ ਸਾਹਿਬ ਰਣਧੀਰ ਸਿੰਘ ਜੀ ਸਿਆਪਾ ਕਰ ਰਹੇ ਸਨ ਤਾਂ ਫਿਰ ਉਹਨਾਂ ਨੂੰ “ਸੰਤ ਰਣਧੀਰ ਸਿੰਘ” ਕਿਵੇ ਲਿਖਿਆ ਜਾ ਸਕਦਾ ਸੀ? ਇਹ ਵੀਰ ਜਵਾਬ ਦੇਵੇ ਜੋ ਕਿ ਟਕਸਾਲ ਦਾ ਨਾਂਅ ਵਰਤ ਕੇ ਪੰਥ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ ਕਰ ਰਿਹਾ ਹੈ।

ਅੱਗੇ ਚਲਦੇ ਹਾਂ, ਜੱਥੇਦਾਰ ਭਾਈ ਸਾਹਿਬ ਫੌਜਾ ਸਿੰਘ ਸ਼ਹੀਦ, ਕਿਸਤੋਂ ਲੁਕੀ ਹੋਈ ਹੈ ਉਹਨਾਂ ਦੀ ਕੁਰਬਾਨੀ? 20ਵੀ ਸਦੀ ਦੇ ਮਹਾਨ ਨਿਧੜਕ ਯੋਧੇ ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਨਿਰਾਦਰੀ ਨਾ ਸਹਾਰਦੇ ਹੋਏ 1978 ਦੇ ਨਿੰਰਕਾਰੀ ਕਾਂਡ ਵਿਚ ਪੁਰਾਤਨ ਸਿੰਘਾਂ ਵਾਂਗ ਸ਼ਹਾਦਤ ਦਾ ਜਾਮ ਪੀ ਗਏ। ਨਾਮ-ਰਸੀਏ, ਸੂਰਬੀਰ, ਕਹਿਣੀ-ਕਰਨੀ ਦੇ ਪੂਰੇ ਜਿਸ ਤੇ ਪਰਤੱਖ ਇਹ ਗੁਰਵਾਕ ਢੁਕਦਾ ਸੀ ਕਿ “ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥”। ਸੰਤ ਕਰਤਾਰ ਸਿੰਘ ਜੀ ਭਾਈ ਸਾਹਿਬ ਜੀ ਨੂੰ ਉਚੇਚੇ ਮਹਿਤਾ ਚੋਂਕ ਬੁਲਾਉਂਦੇ ਰਹੇ ਹਨ। ਜਦੋਂ ਭਾਈ ਸਾਹਿਬ ਜੀ ਨੂੰ ਮਿਲਦੇ ਸਨ ਤਾਂ ਗਲਵਕੜੀ ਪਾਉਣ ਤੋਂ ਬਾਅਦ ਬੈਠਣ ਲੱਗਿਆਂ ਆਪਦਾ ਹਜ਼ੂਰੀਆ ਭਾਈ ਸਾਹਿਬ ਹੇਠ ਵਿਛਾ ਦਿੰਦੇ ਸਨ ਤੇ ਆਖਦੇ ਸਨ ਕਿ ਸਾਨੂੰ ਇਨ੍ਹਾਂ ‘ਚੋ ਗੁਰੂੁ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ। ਕੀ ਇਹ ਵੀਰ ਇਸ ਗੱਲ ਦਾ ਜਵਾਬ ਦੇ ਸਕੇਗਾ ਕਿ ਜਦ ਸੰਤ ਕਰਤਾਰ ਸਿੰਘ ਜੀ ਨੂੰ ਤਾਂ ਭਾਈ ਫੌਜਾ ਸਿੰਘ ਵਰਗੇ ਸਿੰਘਾਂ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਹੁੰਦੇ ਸਨ ਤਾਂ ਤੁਹਾਡੀ ਅੱਜ ਇਹ ਅਕਲ ਕਿਵੇਂ ਮਾਰੀ ਗਈ ਕਿ ਰਾਗਮਾਲਾ ਨਾ ਪੜਨ ਵਾਲੇ ਤੁਹਾਨੂੰ ਸਿਆਪਾ ਕਰਦੇ ਨਜ਼ਰ ਆ ਰਹੇ। ਭਾਈ ਸਾਹਿਬ ਫੌਜਾ ਸਿੰਘ ਨਾਲ ਇਕ ਵਾਰੀ ਅੰਮ੍ਰਿਤਸਾਰ ਵਿਚ ਕੁਝ ਜਾਣੇ ਬਹਿਸ ਕਰਨ ਲੱਗ ਪਏ ਸਨ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸਿਰ ਲੱਥ ਜਾਣ ਤੇ ਕਿਵੇਂ ਲੜ ਸਕਦੇ ਸਨ। ਬੰਦੇ ਦਾ ਸਰੀਰ ਤਾਂ ਉਦੋਂ ਖਤਮ ਹੋ ਗਿਆ ਜਦੋਂ ਸੀਸ ਲੱਥ ਗਿਆ ਤਾਂ ਲੜਨਾ ਦੂਰ ਦੀ ਗੱਲ। ਇਹ ਸਾਖੀ ਠੀਕ ਨਹੀਂ ਜਾਪਦੀ ਵਗੈਰਾ ਵਗੈਰਾ ਉੰਟਕਣਾ ਕਰੀ ਜਾਣ। ਹੁਣ ਜੇ ਤਾਂ ਹੁੰਦਾ ਅਜੋਕਾ ਤਹਾਡੇ ਵਰਗਾ ਸਿਆਪਾ ਪਾਉਣ ਵਾਲਾ ਹੁੰਦਾ ਤਾਂ ਉਸਨੇ ਇਹ ਕਹਿਣਾ ਸੀ ਨਹੀਂ ਜੀ ਨਹੀਂ ਸਾਨੂੰ ਅਮਕੇ ਮਹਾਂਪੁਰਸ਼ਾਂ ਨੇ ਸਾਖੀ ਸੁਣਾਈ ਹੈ, ਇਹ ਗੱਲ ਝੂਠੀ ਨਹੀਂ ਹੋ ਸਕਦੀ ਆਦਿ ਕੋਈ ਹੋਰ ਸਫਾਈ ਦਿੰਦੇ। ਅਗਲਿਆਂ ਅੱਗੋ ਆਖਣਾ ਸੀ ਅਸੀਂ ਨਹੀਂ ਮੰਨਦੇ ਤੁਹਾਡੇ ਮਹਾਂਪੁਰਖਾਂ ਨੂੰ। ਜੇਕਰ ਹੁੰਦਾ ਵਿਦਿਵਾਨ ਜਾਂ ਇਤਿਹਾਸਕਾਰ ਤਾਂ ਉਸਨੇ ਆਖਣਾ ਸੀ ਕਿ ਫਲਾਨੇ-ਫਲਾਨੇ ਗ੍ਰੰਥ ਵਿਚ ਇਸਦਾ ਹਵਾਲਾ ਹੈ। ਤਾਂ ਵੀ ਅਗਲਿਆਂ ਅੱਗੋ ਆਖਣਾ ਸੀ ਕਿ ਸਾਰੇ ਗ੍ਰੰਥਾਂ ਦੀਆਂ ਸਾਰੀਆਂ ਸਾਖੀਆਂ ਸੱਚੀਆਂ ਨਹੀਂ, ਵਗੈਰਾ ਵਗੈਰਾ।ਗੱਲ ਕੀ ਕਿ ਰੌਲਾ ਪਿਆ ਰਹਿੰਦਾ ਪਰ ਵਾਰੇ ਜਾਈਏ ਸ਼ਹੀਦ ਭਾਈ ਫੌਜਾ ਸਿੰਘ ਜੀ ਦੀ ਨਾਮ-ਕਮਾਈਆਂ ਅਤੇ ਸੱਚੀ ਸੁੱਚੀ ਦ੍ਰਿੜਤਾ ਦੇ। ਜੋ ਭਾਈ ਸਾਹਿਬ ਜੀ ਅੱਗਿਉ ਆਖਿਆ ਉਹ ਸੁਣਿਉ ਧਿਆਨ ਨਾਲ ਕਵੀਸ਼ਰੀ ਕਰਨ ਵਾਲਿਉ। ਕਦੇ ਤੁਸੀ ਸੁਫਨੇ ਵਿਚ ਵੀ ਅਜਿਹੇ ਬਚਨ ਨਾ ਸੋਚੇ ਹੋਣੇ ਨਾ ਹੀ ਕਦੇ ਤੁਹਾਡੇ ਆਉਣੇ ਨੇ। ਭਾਈ ਸਾਹਿਬ ਨੇ ਠੋਕ ਕੇ ਜਵਾਬ ਦਿੱਤਾ ਕਿ ਤੁਸੀ ਕਹਿੰਦੇ ਹੋ ਕਿ ਬਾਬਾ ਦੀਪ ਸਿੰਘ ਬਗੈਰ ਸੀਸ ਨਹੀਂ ਸਨ ਲੜ ਸਕਦੇ, ਤੁਸੀ ਇਉਂ ਕਰੋ ਪਹਿਲਾਂ ਮੇਰਾ ਸੀਸ ਵੱਢੋ ਫਿਰ ਮੈਂ ਬਿਨਾ ਸੀਸ ਦੇ ਧੜ ਨਾਲ ਸ੍ਰੀ ਸਾਹਿਬ ਦੁਆਰਾ ਤਹਾਡਾ ਸੀਸ ਧੜ ਤੋਂ ਨਾ ਵੱਖ ਕੀਤਾਂ ਤਾਂ ਆਖ ਦੇਣਾ ਕਿ ਬਾਬਾ ਦੀਪ ਸਿੰਘ ਜੀ ਸੀਸ ਤੋਂ ਬਗੈਰ ਨਹੀਂ ਸਨ ਲੜ ਸਕਦੇ। ਲਉ ਵੱਢੋ ਮੇਰਾ ਸੀਸ, ਹੁਣੇ ਹੀ। ਇਹ ਕਹਿਣ ਦੀ ਦੇਰ ਸੀ ਕਿ ਅਗਲੇ ਓਥੋਂ ਤਿੱਤਰ ਹੋ ਗਏ। ਦੁਬਾਰਾ ਕੰਨ ‘ਚ ਪਾਇਆਂ ਨਹੀਂ ਰੜਕੇ।

ਉਹ ਸ਼ਰਮ ਕਰੋ ਸ਼ਰਮ, ਲੱਖ ਲ਼ਾਹਨਤਾਂ ਤੁਹਾਡੇ ਜਿਹੇ ਬੰਦਿਆਂ ਦੇ ਜੋ ਅੱਜ ਕੌਮ ਦੇ ਸ਼ਹੀਦਾਂ ਤੇ ਤੌਹਮਤਾਂ ਲਾਉਂਦੇ ਨੇ ਕਿ ਉਹ ਰਾਗਮਾਲਾਂ ਨਹੀਂ ਪੜਦੇ ਇਸ ਕਰਕੇ ਸਿਆਪਾ ਕਰਦੇ ਸਨ। ਇਹ ਬਿਲਕੁਲ ਸਪੱਸ਼ਟ ਹੈ ਕਿ ਤੁਸੀ ਨਾ ਤਾਂ ਆਪ ਨਾਮ-ਕਮਾਈ ਵਾਲੇ ਹੋ ਨਾ ਹੀ ਤੁਹਾਡੇ ਕੋਲ ਕੋਈ ਰਹਿਤ-ਬਹਿਤ ਹੈ। ਬਸ ਥੋੜੀ ਬਹੁਤ ਕਵੀਸ਼ਰੀ ਕਰਕੇ ਸੰਗਤ ਦੇ ਧਾਨ ਤੇ ਪਲ ਰਹੇ ਹੋ।

ਹੋਰ ਲਉ, ਵਿਸਾਖੀ 1978 ਵਿਚ ਸੰਤ ਜਰਨੈਲ ਸਿੰਘ ਜੀ ਜੋ ਕਿ ਧੁਰ ਅੰਦਰੋਂ ਜਾਣਦੇ ਸਨ ਕਿ ਜੇ ਨਾਮ-ਰਸੀਆਂ ਸੂਰਬੀਰਾਂ ਦਾ ਜਥਾ ਓਸ ਵਖ਼ਤ ਹੈ ਸੀ ਤਾਂ ਉਹ ਅਜੀਤ ਨਗਰ ਸ੍ਰੀ ਅੰਮ੍ਰਿਤਸਰ ਵਿਚ ਕੀਰਤਨ ਕਰ ਰਿਹਾ ਅਖੰਡ ਕੀਰਤਨੀ ਜੱਥਾ ਹੀ ਸੀ ਜਿਸਦਾ ਤੁਸੀ ਨਾਮ ਲੈ ਕੇ ਅੱਜ ਸਿਆਪਾ ਕਰ ਰਹੇ ਹੋ। ਜੇਕਰ ਸੰਤਾਂ ਦੇ ਮਨ ਵਿਚ ਇਹ ਸੀ ਕਿ ਇਹ ਜੱਥਾ ਰਾਗਮਾਲਾ ਨਾ ਪੜ ਕੇ ਸਿਆਪਾ ਕਰ ਰਿਹਾ ਹੈ ਤਾਂ ਫਿਰ ਵਿਸਾਖੀ 1978 ਵਾਲੇ ਦਿਨ ਇਸ ਜੱਥੇ ਪਾਸ ਨਾ ਜਾਂਦੇ ਨਿੰਰਕਾਰੀਆਂ ਦਾ ਮੁਕਾਬਲਾ ਕਰਨ ਲਈ ਇਕ ਜੁਟ ਹੋਣ ਵਾਸਤੇ। ਹੋਰ ਭੀ ਬਥੇਰੇ ਨਿਹੰਗ ਦਲ, ਜਥੇਬੰਦੀਆਂ, ਸੰਪਰਦਾਵਾਂ ਓਸ ਦਿਨ ਸ੍ਰੀ ਅੰਮ੍ਰਿਤਸਰ ਵਿਚ ਮੋਜੂਦ ਸਨ। ਓਹ ਉਹਨਾਂ ਕੋਲ ਕਿਉਂ ਨਹੀਂ ਗਏ ਉਹ ਤਾਂ ਰਾਗਮਾਲਾ ਪੜਨ ਵਾਲੇ ਸਨ। ਕੀ ਉਹਨਾਂ ਵਿਚ ਬੀਰ-ਰਸ ਮੁੱਕ ਗਿਆ ਸੀ?

ਇਹ ਤਾਂ ਕਿੱਡੀ ਹਾਸੋਹੀਣੀ ਗੱਲ ਹੈ ਕਿ ਇੱਕ ਜਥੇਬੰਦੀ ਨੂੰ ਨਿਸ਼ਾਨਾ ਬਣਾਕੇ ਇੱਕ ਪਾਸੇ ਤਾਂ ਸਿਆਪਾ ਕਰਨ ਵਾਲੇ ਆਖਣਾ ਪਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਖਾਤਰ ਸਿਰਾਂ ਦੀ ਲੋੜ ਪਈ ਤਾਂ ਉਹਨਾਂ ਹੀ ਕੋਲ ਜਾਣਾ। ਆਪਜੀ ਅਜਿਹਾ ਕਰਕੇ ਸੰਤਾਂ ਦੀ ਸ਼ਖਸ਼ੀਅਤ ਨੂੰ ਦਾਗਦਾਰ ਕਰ ਰਹੇ ਹੋ। ਸੰਤ ਜਰਨੈਲ ਸਿੰਘ ਜੀ ਦਾ ਅਖੰਡ ਕੀਰਤਨੀ ਜੱਥੇ ਨਾਲ ਵਿਸਾਖੀ ਵਾਲੇ ਦਿਨ ਸੰਪਰਕ ਕਰਨਾ ਇਤਿਹਾਸ ਦੇ ਪੰਨਿਆ ਤੇ ਸੁਨਿਹਰੀ ਅੱਖਰਾਂ ਨਾਲ ਉਕਰਿਆ ਹੋਇਆ ਉਹ ਵਾਕਿਆ ਹੈ ਜੋ ਆਪਜੀ ਵਰਗੇ ਫੁੱਟ ਪਾਊੂ ਅਨਸਰਾਂ ਦੇ ਬਖਈਏ ਊਧੇੜ ਦਿੰਦਾ ਹੈ। ਇਸਤੋਂ ਵੀ ਉਤੇ ਰਾਗਮਾਲਾ ਨਾ ਪੜਨ ਵਾਲਿਆ ਸਿੰਘਾਂ ਦੀ ਲਾਸਾਨੀ ਕੁਰਬਾਨੀ ਅਤੇ ਸੈਕੜੇਂ ਹੋਰ ਜ਼ਖਮੀ ਸਿੰਘਾਂ ਦੀ ਦੇਣ, ਆਪ ਜੀ ਦੀ ਪੰਥ ਪਾੜੂ ਨੀਤੀ ਨੂੰ ਜ਼ਾਰ ਜ਼ਾਰ ਕਰ ਦਿੰਦੀ ਹੈ।

ਆਪਜੀ ਨੇ ਸੰਤਾਂ ਦਾ ਨਾਉਂ ਵਰਤ ਕੇ ਜ਼ਹਿਰ ਵਰਤਾਉਣ ਦਾ ਜੋ ਕਾਰਜ ਕੀਤਾ ਹੈ ਇਹ ਅਤਿ ਨਿੰਦਣਯੋਗ ਹੀ ਨਹੀ ਸਗੋਂ ਇੱਕ ਵੱਡਾ ਪਾਪ ਕਰਮ ਹੈ। ਸੰਤਾਂ ਦੀ ਪੰਥਕ ਸੋਚ ਕਿ ਉਹਨਾਂ ਵਲੋਂ ਆਪਣੇ ਰਿਸ਼ਤੇਦਾਰ ਸਰਵਣ ਸਿੰਘ ਨੂੰ ਅਕਾਲ ਤਖਤ ਤੇ ਰਾਗਮਾਲਾ ਪੜ੍ਹਨ ਕਰਨ ਕੇ ਡਾਂਗਾਂ ਨਾਲ ਦਬਕਾਉਣ ਵਾਲੇ ਵਾਕਿਆ ਨੂੰ ਤੁਸੀ ਕਿਵੇਂ ਤਿਰਸਕਾਰ ਸਕਦੇ ਹੋ। ਜੇਕਰ ਰਾਗਮਾਲਾ ਨਾ ਪੜ੍ਹਨਾ ਸਿਆਪਾ ਕਰਨਾ ਸੀ ਤਾਂ ਤੇ ਸੰਤਾਂ ਨੂੰ ਸਰਵਣ ਸਿੰਘ ਨੂੰ ਹਾਰ ਪਾਉਣੇ ਚਾਹੀਦੇ ਸਨ ਪਰ ਹੋਇਆ ਇਸਦੇ ਉਲਟ। ਸੋ ਇਹ ਵਾਕਿਆ ਵੀ ਆਪ ਜੀ ਦੀ ਨੀਯਤ ਦੇ ਉਲਟ ਜਾ ਰਿਹਾ ਹੈ। ਹੋਰ ਤੁਹਾਨੂੰ ਹੁਣ ਕਿੰਨੇ ਕੂ ਵਾਕਿਆ ਦਸੀਏ?

ਇਹਨਾਂ ਉੱਪਰ ਬਿਆਨੇ ਤੱਥਾਂ ਦੇ ਅਧਾਰ ਤੇ ਬਿਲਕੁਲ ਨਿਸਚੇ ਨਾਲ ਕਿਹਾ ਜਾ ਸਕਦਾ ਹੈ ਕਿ ਆਪ ਜੀ ਵੱਲੋਂ ਪੇਸ਼ ਕੀਤੀ ਆਡੀਉ ਟੇਪ ਕਦੇ ਵੀ ਇਸ ਜਥੇਬੰਦੀ ਬਿਲਕੁਲ ਹੀ ਨਹੀਂ ਢੁਕਾਈ ਜਾ ਸਕਦੀ ਚਾਹੇ ਆਪ ਜੀ ਲੱਖ ਯਤਨ ਕਰੋ। ਜੇਕਰ ਕੋਈ ਭੋਲਾ ਭਾਲਾ ਗੁਰੂ ਕਾ ਸਿੱਖ ਆਪ ਜੀ ਦੀਆਂ ਗੱਲਾਂ ਅੰਦਰ ਆ ਵੀ ਗਿਆ ਤਾਂ ਉਹ ਵੀ ਵਖ਼ਤੀ ਹੀ ਹੋਵੇਗਾ। ਹੁਣ ਇਨਫੋਰਮੇਸ਼ਨ ਤਕਨੋਲੋਜੀ ਦਾ ਜ਼ਮਾਨਾ ਹੈ ਸੱਚੀ ਬਾਤ ਛੇਤੀ ਬਾਹਰ ਆ ਜਾਂਦੀ ਹੈ। ਬਾਕੀ ਰਹੀ ਆਪ ਜੀ ਵਲੋਂ ਕਿਸੇ ਪੰਥਕ ਫੈਸਲੇ ਨੂੰ ਨਾ ਮੰਨਣ ਦੀ ਤਾਂ ਆਪਜੀ ਤਾਂ ਆਪਣੇ ਆਪ ਨੂੰ ਪੰਥ ਤੋਂ ਉਪਰ ਹੀ ਸਮਝਦੇ ਹੋ। ਪੂਰੇ ਪੰਥ ਨੇ ਮੰਨ ਲਿਆ ਕਿ ਸੰਤ ਜੀ ਸ਼ਹੀਦੀ ਪਾ ਗਏ ਸਨ, ਹੁਣ ਤਾਂ ਟਕਸਾਲ ਵੀ ਇਸ ਗੱਲ ਨੂੰ ਕਬੂਲ਼ ਕਰ ਚੁੱਕੀ ਹੈ ਅਤੇ ਸੰਤਾਂ ਦੀ ਯਾਦ ਉਸਾਰੀ ਗਈ ਹੈ। ਪਰ ਤੁਸੀ ਹੋ ਅਜੇ ਵੀ ਪੰਥ ਦੇ ਫੈਸਲੇ ਦੀ ਉਲੰਘਣਾ ਕਰਕੇ ਸੰਤ ਜ਼ਿੰਦਾ ਹਨ ਕਹਿ ਕੇ ਮੈਂ ਨਾ ਮਾਨੂੰ ਦਾ ਹੀ ਪ੍ਰਚਾਰ ਕਰ ਰਹੋ।

ਅਸੀਂ ਤਾਂ ਬੇਨਤੀ ਹੀ ਕਰਾਂਗੇ ਕਿ ਪੰਥ ਦਰਦੀ ਸੰਗਤਾਂ ਇਹਨਾਂ ਸ਼ਖਸ਼ਾਂ ਦੀਆਂ ਚਾਲਾਂ ਤੋ ਸੁਚੇਤ ਰਹਿਣ! 
Reply Quote TweetFacebook
ਜੋ ਲੋਕ ਇਸ ਵੇਲੇ, ਜਦੋਂ ਕਿ ਖਾਲਸਾ ਆਪਣੀ ਹੋਂਦ ਵਾਸਤੇ ਲੜ ਰਿਹਾ ਹੈ ਅਤੇ ਜਦੋਂ ਕਿ ਸਾਡੇ ਮੁਢਲੇ ਸਿਧਾਂਤਾਂ ਉਤੇ ਮਿਸ਼ਨਰੀਆਂ ਦੇ ਵਿਗੜੇ ਹੋਏ ਨਾਸਤਕ ਟੋਲੇ ਹਮਲਾ ਕਰ ਰਹੇ ਹਨ, ਪੰਥਕ ਜਥੇਬੰਦੀਆਂ ਵਿਚ ਫੁੱਟ ਪਾਉਣ ਵਾਲੇ ਕੰਮ ਕਰ ਰਹੇ ਹਨ, ਰਾਗਮਾਲਾ ਅਤੇ ਕੇਸਕੀ ਆਦਿ ਸਦੀਆਂ ਪੁਰਾਣੇ ਮਸਲੇ ਛੇੜਕੇ, ਉਹ ਕੌਮ ਦੇ ਹਿਤਕਾਰੀ ਨਹੀਂ ਹਨ।

ਅਖੰਡ ਕੀਰਤਨੀ ਜਥਾ ਸ਼ੁਰੂ ਤੋਂ ਪੰਥ ਵਾਸਤੇ ਆਪਣਾ ਲਹੂ ਅਰਪਨ ਕਰਦਾ ਰਿਹਾ ਹੈ ਅਤੇ ਜੋ ਵੀ ਕੋਈ ਜਥੇ ਨੂੰ ਰਾਗਮਾਲਾ ਦੀ ਗਲ ਲੈ ਕੇ ਭੰਡਣ ਦੀ ਕੋਸ਼ਿਸ਼ ਕਰਦਾ ਹੈ, ਉਹ ਚੰਦ ਵੱਲ ਥੁਕਣ ਵਾਲਾ ਕਰਮ ਕਰ ਰਿਹਾ ਹੈ। ਇਹ ਥੁੱਕ ਥੁੱਕਣਵਾਲੇ ਦੇ ਆਪਣੇ ਮੂੰਹ ਤੇ ਆ ਕੇ ਡਿਗੇਗਾ।

ਗੁਰੂ ਜੀ ਸੁਮਤਿ ਬਖਸ਼ਣ।
Reply Quote TweetFacebook
Well said Bhai Sahib Jio.

This video of Sant Jee says it all. This Jagowale Jatha must wake up now and stop their non-sense immediately.



ਇਸ ਵੀਡੀਉ ਵਿੱਚ ਸੰਤ ਭਿੰਡਰਾਂਵਾਲੇ ਰਾਮਪੁਰ ਖੇੜੇ ਸਟੇਜ ਤੋਂ ਜਥੇ ਦੇ ਸਿੰਘਾਂ ਨੂੰ ਬਾਬਾ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੀ ਬਰਸੀ ਲਈ ਬੜੇ ਸਤਿਕਾਰ ਨਾਲ ਸੱਦਾ ਦੇ ਰਹੇ ਹਨ । --
"15 ਭਾਦੋਂ ਦੀ ਸ਼ਾਮ ਨੂੰ ਰੈਣ ਸਬਾਈ ਕੀਰਤਨ ਹੋਵੇਗਾ । ਰੈਣ ਸਬਾਈ ਕੀਰਤਨ ਦੀ ਜਿੰਮੇਵਾਰੀ ਐ ਉਹ ਸਿੰਘ ਸਾਹਿਬਾਨ ਸੱਚਖੰਡ ਵਾਸੀ ਭਾਈ ਰਣਧੀਰ ਸਿੰਘ ਜੀ ਦੇ ਜਥੇ ਵਾਲੇ ਸਿੰਘ ਕਰਨਗੇ । ਤਲਵਾੜੇ ਵਾਲੇ ਸਿੰਘਾਂ ( ਭਾਈ ਜੁਗਿੰਦਰ ਸਿੰਘ ਜੀ ) ਨੂੰ ਰਾਤ ਦਾਸ ਨੇ ਬੇਨਤੀ ਕਰ ਦਿੱਤੀ ਐ।" - ਸੰਤ ਭਿੰਡਰਾਂਵਾਲੇ

ਅਸੀ ਹੁਣ ਜਾਗੋਵਾਲੇ ਜੱਥੇ ਨੂੰ ਸਵਾਲ ਪੁੱਛਦੇ ਹਾਂ ਕਿ ਕੀ ਸੰਤ ਜੀ ਸਿਆਪਾ ਕਰਨ ਵਾਸਤੇ ਅਖੰਡ ਕੀਰਤਨੀ ਜੱਥੇ ਨੂੰ ਬੁਲਾ ਰਹੇ ਹਨ। ਤੁਸੀ ਤਾਂ ਅੱਜ ਤਾਈਂ ਕਦੇ ਭਾਈ ਸਾਹਿਬ ਰਣਧੀਰ ਸਿੰਘ ਜੀ ਦਾ ਨਾਮ ਵੀ ਚੰਗੀ ਤਰਾਂ ਨਹੀ ਲੈ ਸਕੇ। ਸਿੱਖੋ ਸੰਤ ਜੀ ਤੋਂ "ਸਿੰਘ ਸਾਹਿਬਾਨ ਸੱਚਖੰਡ ਵਾਸੀ ਭਾਈ ਰਣਧੀਰ ਸਿੰਘ ਜੀ"
Reply Quote TweetFacebook
The Jagowale Jatha (Willenhall, Wolverhampton, UK) and DharamYudh Jatha (Tividale, Birmingham, UK) splinter groups of Damdami Taksal are well known for causing controversy in UK.

They look down upon anyone who doesn't follow their schools Maryada. Jagowale has got serious allegations against him so should not be allowed to be even speaking on Panthic Stages. It's very funny as the there have been countless Smagams where Ragmalaa hasn't been read and on live broadcast, but only now it's been made a very massive deal.

Dr. Jodh Singh shared that Singhs asked Baba Jarnail Singh Ji Bhindranwale to change the Maryada at Sri Akal Takht Sahib. However Baba jee replied that personal Maryada of their School should not be imposed to the Takht Sahib and other Gurdwaras. Baba jee is a good role model of Panthic thought and if we all had this appreciation of Sri Akaal Takht Sahib and the Panth there would be less infighting and a common ground for public unity and uniformity.


Panthik Rehat Maryada

Taking account of the Ragmala controversy, the first edition of the Sikh Rahit Maryada ratified at Sri Akal Takht Sahib in 1936 stated that bhog of Sri Guru Granth Sahib Ji’s paatth should be perfomed after Mundavani.


(Extract from the original edition of the 1936 Sikh Rahit Maryada)


However, in 1945 amendments were made by the Dharmic Salahkar Committee of the SGPC, that stated that bhog should be performed at “Mundavani or after Ragmala, according to local practice.” The concessions for allowing the reading of Ragmala were made in the spirit of Panthic harmony.


(Extract from the 1945 Sikh Rahit Maryada, accomodating the recitation of Ragmala)
Reply Quote TweetFacebook
" ਮੁਦਦਤੋਨ ਸੇ ਬੇਜ਼ਾਰ ਦਿਲੋਂ ਮੇ ਫ਼ਰੇਬ ਕੀ ਤਾਸੀਰ ਭਰ ਯੇ ਜੋ ਕਰਤੇ ਹੈਂ ਜੋਗ,
ਅਕਸਰ ਰਾਗਮਾਲਾ ਕਾ ਬਵਾਲ ਉਠਾ ਜਾਨੇ ਕੌਨ ਸਾ ਖੁਦਾ ਢੂੰਡਤੇ ਹੈਂ ਯੇ ਲੋਗ "
Reply Quote TweetFacebook
Sorry, only registered users may post in this forum.

Click here to login