ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Shabad meaning
May 09, 2015 03:47PM
ਫਰੀਦਾਏਵਿਸੁਗੰਦਲਾਧਰੀਆਂਖੰਡੁਲਿਵਾੜਿ॥
ਇਕਿਰਾਹੇਦੇਰਹਿਗਏਇਕਿਰਾਧੀਗਏਉਜਾੜਿ॥੩੭॥
I have looked up the meanings of these lines on Searchgurbani.com using their translations available.
English Translation:
Fareed, these are poisonous sprouts coated with sugar. Some die planting them, and some are ruined, harvesting and enjoying them. ||37||
Translation of Guru Granth Sahib by S. Manmohan Singh:
ਫਰੀਦ! ਇਹ ਸੁਆਦ ਜ਼ਹਿਰੀਲੀਆਂ ਗੋਭਾ ਚੀਨੀ ਨਾਲ ਲਿਪ ਕੇ ਰਖੀਆਂ ਹੋਈਆਂ ਹਨ। ਕਈ ਪਾਪ ਬੀਜਦੇ ਬੀਜਦੇ ਮਰ ਜਾਂਦੇ ਹਨ ਅਤੇ ਕਈ ਉਨ੍ਹਾਂ ਨੂੰ ਵਢਦੇ ਤੇ ਕਮਾਉਂਦੇ ਉਜੜ ਗਏ ਹਨ।
Guru Granth Sahib Darpan by Prof. Sahib Singh:
ਹੇ ਫਰੀਦ! ਇਹ ਦੁਨੀਆ ਦੇ ਪਦਾਰਥ (ਮਾਨੋ) ਜ਼ਹਿਰ-ਭਰੀਆਂ ਗੰਦਲਾਂ ਹਨ, ਜੋ ਖੰਡ ਨਾਲ ਗਲੇਫ਼ ਰੱਖੀਆਂ ਹਨ।
ਏ = ਇਹ ਦੁਨੀਆ ਦੇ ਪਦਾਰਥ। ਵਿਸੁ = ਜ਼ਹਿਰ। ਖੰਡੁ ਲਿਵਾੜਿ = ਖੰਡ ਨਾਲ ਗਲੇਫ਼ ਕੇ।
ਇਹਨਾਂ ਗੰਦਲਾਂ ਨੂੰ ਕਈ ਬੀਜਦੇ ਹੀ ਮਰ ਗਏ ਤੇ, ਬੀਜੀਆਂ ਨੂੰ (ਵਿਚੇ ਹੀ) ਛੱਡ ਗਏ ॥੩੭॥
ਇਕਿ = ਕਈ ਜੀਵ। ਰਾਹੇਦੇ = ਬੀਜਦੇ। ਰਹਿ ਗਏ = ਥੱਕ ਗਏ, ਮੁੱਕ ਗਏ, ਮਰ ਗਏ। ਰਾਧੀ = ਬੀਜੀ ਹੋਈ। ਉਜਾੜਿ = ਉਜਾੜ ਕੇ, ਨਿਖਸਮੀ ਛੱਡ ਕੇ ॥੩੭॥
ਹੇ ਫਰੀਦ! ਇਹ ਦੁਨੀਆ ਦੇ ਪਦਾਰਥ (ਮਾਨੋ,) ਜ਼ਹਿਰ-ਭਰੀਆਂ ਗੰਦਲਾਂ ਹਨ, ਜੋ ਖੰਡ ਨਾਲ ਗਲੇਫ਼ ਰੱਖੀਆਂ ਹਨ। ਇਹਨਾਂ ਗੰਦਲਾਂ ਨੂੰ ਕਈ ਬੀਜਦੇ ਹੀ ਮਰ ਗਏ ਤੇ, ਬੀਜੀਆਂ ਨੂੰ (ਵਿਚੇ ਹੀ) ਛੱਡ ਗਏ ॥੩੭॥
Faridkot Wala Teeka:
ਸ੍ਰੀ ਫਰੀਦ ਜੀ ਕਹਿਤੇ ਹੈਂ: ਇਹ ਇਸਤ੍ਰੀਆਂ ਜ਼ੈਹਰ ਕੀਆਂ ਗੰਦਲਾਂ ਹੈਂ, ਉਪਰ ਸੇ ਬਸਤ੍ਰ ਭੂਖਣ ਆਦੀ ਖੰਡ ਕੇ ਸਾਥ (ਲਿਵਾੜ) ਲਪੇਟ ਧਰੀਆਂ ਹੈਂ॥
ਏਕ ਤੌ ਬੀਚ ਤੇ ਹੀ ਰਹਿ ਗਏ ਹੈਂ, ਭਾਵ ਮੰਗੇਵਾ ਕਰਤੇ ਹੀ ਤਿਆਗ ਕਰ ਚਲੇ ਗਏ ਹੈਂ ਔਰ ਏਕ ਵਈਰਾਗਵਾਨ ਵਿਵਾਹੀਆਂ ਕੋ ਉਜਾੜ ਕਰ ਕੇ ਚਲੇ ਗਏ ਹੈਂ, ਭਾਵ ਵਿਰਕਤ ਹੂਏ ਹੈਂ॥੩੭॥
Shabadarth Sri Guru Granth Sahib Ji Published by SGPC Amritsar:
ਫਰੀਦਾ ਏ ਵਿਸੁ ਗੰਦਲਾ¹ ਧਰੀਆਂ ਖੰਡੁ ਲਿਵਾੜਿ² ॥
¹ਇਸਤ੍ਰੀ ਰੂਪ।☬²ਲਿਬੇੜ ਕੇ।
¹ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥੩੭॥
¹ਇਕ ਬੀਜਦੇ ਬੀਜਦੇ ਰਹਿ ਗਏ, ਭਾਵ ਭੋਗਦੇ ਭੋਗਦੇ ਖਪਤ ਹੋ ਗਏ ਤੇ ਇਕ ਬੀਜ ਕੇ ਉਜਾੜ ਗਏ, ਭਾਵ ਤਿਆਗੀ ਹੋ ਗਏ।

So some of these translations are referring to ਗੰਦਲਾ as "woman" others are translating it as something like Maya.
Bhai Kahn Singh Nabha has defined ਗੰਦਲ as: ਸੰਗ੍ਯਾ- ਗੋਭ. ਲਗਰ. "ਫਰੀਦਾ ਏ ਵਿਸੁਗੰਦਲਾਂ ਧਰੀਆਂ ਖੰਡੁ ਲਿਵਾੜਿ." (ਸ. ਫਰੀਦ)
He has translated ਗੰਦਲਾ as: ਵਿ- ਮੈਲ ਨਾਲ ਮਿਲਿਆ ਹੋਇਆ. ਗੰਧਲਾ.
He translates ਵਿਸੁ ਗੰਦਲ as: ਜ਼ਹਰ ਦੀ ਗੰਦਲ. ਭਾਵ- ਆਨੰਦ ਦਾਇਕ ਵਿਸੇ ਭੋਗ, ਜੋ ਘਾਤਕ ਹਨ। ੨. ਪਰਇਸਤ੍ਰੀ. ਦੇਖੋ, ਗੰਦਲ.

What do you guys think is the real meaning? I personally don't think that ਗੰਦਲਾ is referring to females. I think that it is referring to any type of maya, and kaam comes under that too. I know almost nothing about gurbani viakarn, so can someone use that to define these lines?
Reply Quote TweetFacebook
Sorry, only registered users may post in this forum.

Click here to login