ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਇਹ ਜੱਗ ਮਿੱਠਾ ਅਗਲਾ ਕੀਹਨੇ ਡਿੱਠਾ - “ਜੇ ਮਰਨ ਤੋਂ ਬਾਅਦ ਹੀ ਰਬ ਦੇ ਚਰਨਾਂ ਵਿੱਚ ਨਿਵਾਸ ਥਾਂ ਮਿਲਦਾ ਹੈ, ਤਾਂ ਫਿਰ ਇਸ ਸੰਸਾਰ ਵਿਚ ਸਾਨੂੰ ਸਮਾਂ ਖਰਾਬ ਕਰਨ ਦੀ ਕੀ ਲੋੜ ਹੈ ?”

Posted by JASJIT SINGH 
ਦਾਸ ਦੇ ਧਿਆਨ ਗੋਚਰੇ ਇੱਕ ਖ਼ਬਰੀ-ਲੇਖ ਆਇਆ ਹੈ ਜੋ ਕਿ ਇੱਕ ਨਵ ਜੰਮੀ ਅਖੌਤੀ ਖ਼ਾਲਸਾ ਬ੍ਰਿਗੇਡ ਦੀ ਵੈਂਬ ਸਾਈਟ ਤੇ ਪਇਆ ਹੋਇਆ ਹੈ, ਜਿਸ ਵਿਚ ਲੇਖਕ ਨੇ ਆਪਣੀ ਬੁੱਧ ਮੁਤਾਬਿਕ ਇਹ ਦਰਸਾਉਣ ਦੀ ਇਕ ਅਸਫਲ ਜਿਹੀ ਕੋਸ਼ਿਸ਼ ਕੀਤੀ ਹੈ ਕਿ ਮਰਨ ਤੋਂ ਬਾਅਦ ਕੁੱਝ ਨਹੀਂ ਹੁੰਦਾ। ਬੜਾ ਹੀ ਹਾਸੋ-ਹੀਣਾ ਲੇਖ ਹੈ, ਪੜ ਕੇ ਕਿਸੇ ਕਮੇਡੀਅਨ ਵਲੋਂ ਕੀਤੇ ਕਲੋਲ ਤੋਂ ਘੱਟ ਹਾਸਾ ਨਹੀਂ ਆਉਂਦਾ। ਪਰ ਨਾਲ ਹੀ ਤਰਸ ਆਉਂਦਾ ਕਿ ਗੁਰਮਤਿ ਤੋਂ ਦੀਵਾਲੀਏ ਹੋ ਚੁੱਕੇ ਅੱਜ ਖ਼ਾਲਸੇ ਹੋਣ ਦਾ ਦਾਅਵਾ ਕਰਦੇ ਹਨ। ਉਂਝ ਵੀ ਇਸ ਵੈਂਬ ਸਾਈਟ ਦੇ ਸੰਪਾਦਕ ਨੇ ਸ਼ਾਇਦ ਸਾਧਾਂ ਵਾਂਗ ਇਹ ਬੀੜਾ ਚੁੱਕਿਆ ਹੋਇਆ ਹੈ ਕਿ ਗੁਰਮਤਿ ਅਸੂਲਾਂ ਨੂੰ ਜਿੰਨੀ ਵਾਹ ਲਗਦੀ ਹੈ ਛਾਂਗੀ ਜਾਉ। ਨਵੀਨਤਾ ਵਾਲੀ ਨਾਸਤਿਕਤਾ ਦਾ ਮੇਨੀਆ ਲੱਗਾ ਹੋਇਆ ਹੈ ਕਿ ਗੁਰਬਾਣੀ ਦੀ ਨਿਖੇਧੀ ਕਰਨ ਤੋਂ ਕਦੇ ਵੀ ਸੰਕੋਚ ਨਹੀਂ ਕਰਦੇ। ਉਂਜ ਅਖਵਾਉਂਦੇ ਖ਼ਾਲਸੇ ਨੇ ਪਰ ਜਿਸ ਖੰਡੇ ਦੀ ਧਾਰ ਤੋਂ ਖ਼ਾਲਸਾ ਪੈਦਾ ਹੁੰਦਾ ਹੈ ਉਸਦੇ ਹੀ ਵਿਰੋਧੀ ਹਨ। ਰਹਿਤ-ਰਹਿਣੀ ਦਾ ਅਕੀਦਾ ਖ਼ਾਲਸੇ ਕੋਲ਼ ਹੁੰਦਾ ਹੈ ਇਸ ਪੱਖੋ ਤਾਂ ਇਹ ਮਾਡਰਨ ਖ਼ਾਲਸੇ ਰੱਜ ਕੇ ਅਲਰਜ਼ਿਕ ਹਨ।

ਖੈਰ! ਇਸ ਖ਼ਬਰੀ-ਲੇਖ ਦਾ ਸਿਰਲੇਖ “ਜੇ ਮਰਨ ਤੋਂ ਬਾਅਦ ਹੀ ਰਬ ਦੇ ਚਰਨਾਂ ਵਿੱਚ ਨਿਵਾਸ ਥਾਂ ਮਿਲਦਾ ਹੈ, ਤਾਂ ਫਿਰ ਇਸ ਸੰਸਾਰ ਵਿਚ ਸਾਨੂੰ ਸਮਾਂ ਖਰਾਬ ਕਰਨ ਦੀ ਕੀ ਲੋੜ ਹੈ ?” ਪੜ੍ਹ ਕੇ ਇੰਝ ਜਾਪਿਆ ਕਿ ਸ਼ਾਇਦ ਇਸਦਾ ਲੇਖਕ ਇਹ ਦੱਸਣ ਦੀ ਕੋਸ਼ਿਸ਼ ਕਰੇਗਾ ਕਿ ਸਾਨੂੰ ਗੁਰਬਾਣੀ ਦੇ ਸਮੱਗਰ ਹੁਕਮਾਂ ਨੂੰ ਕਮਾਉਂਦਿਆ ਹੋਇਆ ਨਾਮ-ਬਾਣੀ ਅਤੇ ਰਹਿਤ-ਰਹਿਣੀ ਵਿਚ ਗੜੁੱਚ ਹੋ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਲੋਕ ਭਾਵ ਇਹ ਜਨਮ ਅਤੇ ਪਰਲੋਕ ਭਾਵ ਮੌਤ (ਸਰੀਰ ਤਿਆਗਣ ਤੋ ਬਾਅਦ ਦਾ ਸਮਾਂ) ਦੋਵੇ ਹੀ ਪ੍ਰਭੂ ਚਰਨਾਂ ਵਿਚ ਬਤੀਤ ਹੋਵਣ। ਪਰ ਲੇਖਕ ਸਰਦਾਰ ਮਦਰੱਸਾ ਜੀ ਨੇ ਪਤਾ ਨਹੀਂ ਕਿਹੜੇ ਮਦਰੱਸੇ ਤੋਂ ਪੜ੍ਹਾਈ ਕੀਤੀ ਹੈ ਕਿ ਉਹਨ੍ਹਾਂ ਨੇ ਤਾਂ ਪਰਲੋਕ ਭਾਵ ਅੱਗਾ ਹੁੰਦਾ ਹੀ ਨਹੀਂ ਦੀ ਜਬਲ੍ਹੀ ਮਾਰ ਦਿੱਤੀ ਹੈ। ਉਹਨਾਂ ਦੇ ਇਸ ਨਿੱਜ ਵਿਚਾਰ ਤੇ ਸਾਨੂੰ ਕੋਈ ਸਰੋਕਾਰ ਨਹੀਂ ਕਿਉਂਕਿ ਕੇਸਾਧਾਰੀ ਤੇ ਪਗੜੀਧਾਰੀ ਕਾਮਰੇਡ ਇਸ ਦੁਨੀਆ ਵਿਚ ਬਥੇਰੇ ਤੁਰੇ ਫਿਰਦੇ ਨੇ। ਕੌਣ ਪੁੱਛਦਾ ਇਹਨ੍ਹਾਂ ਨੂੰ। ਪਰ ਸਰਦਾਰ ਮਦਰੱਸਾ ਜੀ ਨੇ ਗੱਲ ਇਂਥੇ ਹੀ ਨਹੀ ਮੁਕਾਈ ਸਗੋਂ ਇਹ ਵੀ ਝੱਖ ਮਾਰੀ ਹੈ ਕਿ ਗੁਰਬਾਣੀ ਤਾਂ ਅੱਗੇ ਨੂੰ ਮੰਨਦੀ ਹੀ ਨਹੀ। ਵੇਖੋ ਇਹ ਸਤਰਾਂ “ਉਨ੍ਹਾਂ ਦਸਿਆ ਕਿ ਮਰਣ ਤੋਂ ਬਾਅਦ ਦੇ ਜੀਵਨ ਨੂੰ ਤਾਂ ਗੁਰਬਾਣੀ ਵੀ ਪ੍ਰਵਾਣ ਨਹੀਂ ਕਰਦੀ, ਫਿਰ ਇਹ ਅਰਦਾਸੀਏ ਸਿੰਘ ਪਤਾ ਨਹੀਂ ਕਿਸ ਦੀ ਆਤਮਾ ਨੂੰ ਚਰਣਾਂ ਵਿਚ ਨਿਵਾਸ ਬਖਸ਼ਣ ਦੀ ਗੱਲ ਕਰ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਰਹੇ ਹਨ”

ਹੁਣ ਇਸ ਥੋਥੇ ਦਾਅਵੇ ਵਿਚ ਕਿੰਨਾ ਕੂ ਦਮ ਹੈ ਆਪਾਂ ਗੁਰਬਾਣੀ ਤੋਂ ਹੀ ਪੁਛਾਂਗੇ। ਇਸਦਾ ਨਿਰਣਾ ਬਹੁਤੀਆ ਕਠਨ ਜਾਂ ਮਹਿੰਗੀਆ ਬਾਣੀਆ ਵਿਚ ਨਾ ਜਾ ਕੇ ਬਲਕਿ ਟੂਕ ਮਾਤਰ ਸਰਲ ਬਾਣੀ ਤੋ ਹੀ ਅਤੇ ਵਿਆਖਿਆ ਵੀ ਮਿਸ਼ਨਰੀ ਲਹਿਰ ਦੇ ਮੰਨੇ ਜ਼ਾਦੇ ਪਿਤਾਮਾ ਪ੍ਰੋ: ਸਾਹਿਬ ਸਿੰਘ ਜੀ ਦੀ ਹੀ ਲਵਾਂਗੇ। ਪਹਿਲਾਂ ਇੱਕ ਗੱਲ ਇਹ ਜ਼ਰੂਰ ਕਹਿਣੀ ਬਣਦੀ ਹੈ ਕਿ ਕਾਮਰੇਡ ਲੋਕ ਭਾਵੇਂ ਕਿ ਅੱਗੇ ਜਾਂ ਪਿੱਛੇ ਨੂੰ ਨਹੀਂ ਮੰਨਦੇ ਪਰ ਉਹ ਇਹ ਹਿਮਾਕਤ ਕਦੇ ਨਹੀਂ ਕਰਦੇ ਸੁਣੇ ਕਿ ਗੁਰਬਾਣੀ ਬਾਰੇ ਆਪਣੀ ਵਿਦਵਤਾ ਦੇ ਦਾਅਵੇ ਬੰਨਣ, ਜਿਵੇਂ ਕਿ ਸਰਦਾਰ ਜੀ ਨੇ ਕੀਤਾ ਹੈ ਉਹ ਵੀ ਬਿਨਾ ਕਿਸੇ ਸਿਰ ਪੈਰ ਦੇ। ਹਾਲਾਂ ਕਿ ਗੁਰਬਾਣੀ ਵਿਚੋਂ ਅਨੇਕਾਂ ਹੀ ਗੁਰ ਪਰਮਾਣ ਅੱਗਾ ਹੈ ਦੇ ਦਿੱਤੇ ਜਾ ਸਕਦੇ ਹਨ ਪਰ ਜਿਵੇਂ ਕਿ ਜ਼ਿਕਰ ਕੀਤਾ ਹੈ ਕਿ ਸਰਲ ਭਾਵਾਂ ਵਾਲੇ ਕੁੱਝ ਹੀ ਪ੍ਰਮਾਣ ਕਾਫੀ ਹਨ। ਸ੍ਰੀ ਸੁਖਮਨੀ ਸਾਹਿਬ ਜੀ ਵਿਚ ਆਏ ਇਹ ਬਚਨ ਜਿਹੜੇ ਕਿ ਸਰਲ ਭਾਵਾਂ ਵਾਲੇ ਹਨ ਬੜੀ ਸਪੱਸ਼ਟਾ ਦਿੰਦੇ ਹਨ ਕਿ:
ਜਨੁ ਲਾਗਾ ਹਰਿ ਏਕੈ ਨਾਇ ॥
ਤਿਸ ਕੀ ਆਸ ਨ ਬਿਰਥੀ ਜਾਇ ॥
ਸੇਵਕ ਕਉ ਸੇਵਾ ਬਨਿ ਆਈ ॥
ਹੁਕਮੁ ਬੂਝਿ ਪਰਮ ਪਦੁ ਪਾਈ ॥
ਇਸ ਤੇ ਊਪਰਿ ਨਹੀ ਬੀਚਾਰੁ ॥
ਜਾ ਕੈ ਮਨਿ ਬਸਿਆ ਨਿਰੰਕਾਰੁ ॥
ਬੰਧਨ ਤੋਰਿ ਭਏ ਨਿਰਵੈਰ ॥
ਅਨਦਿਨੁ ਪੂਜਹਿ ਗੁਰ ਕੇ ਪੈਰ ॥
ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥
ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥੪॥


ਅਰਥ ਸਰਲ ਹਨ ਪਰ ਫਿਰ ਵੀ ਪੇਸ਼ ਹੈ ਪ੍ਰੋ: ਜੀ ਦੀ ਤੁਕ-ਬ-ਤੁਕ ਵਿਆਖਿਆ:

ਜਨੁ ਲਾਗਾ ਹਰਿ ਏਕੈ ਨਾਇ ॥
ਨਾਇ = ਨਾਮ ਵਿਚ।
(ਜੋ) ਸੇਵਕ ਇਕ ਪ੍ਰਭੂ ਦੇ ਨਾਮ ਵਿਚ ਟਿਕਿਆ ਹੋਇਆ ਹੈ,
ਤਿਸ ਕੀ ਆਸ ਨ ਬਿਰਥੀ ਜਾਇ ॥
ਉਸ ਦੀ ਆਸ ਕਦੇ ਖ਼ਾਲੀ ਨਹੀਂ ਜਾਂਦੀ।
ਸੇਵਕ ਕਉ ਸੇਵਾ ਬਨਿ ਆਈ ॥
ਸੇਵਕ ਨੂੰ ਇਹ ਫੱਬਦਾ ਹੈ ਕਿ ਸਭ ਦੀ ਸੇਵਾ ਕਰੇ।
ਹੁਕਮੁ ਬੂਝਿ ਪਰਮ ਪਦੁ ਪਾਈ ॥
ਬੂਝਿ = ਸਮਝ ਕੇ। ਪਰਮ ਪਦੁ = ਉੱਚਾ ਦਰਜਾ।
ਪ੍ਰਭੂ ਦੀ ਰਜ਼ਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲ ਜਾਂਦਾ ਹੈ।
ਇਸ ਤੇ ਊਪਰਿ ਨਹੀ ਬੀਚਾਰੁ ॥
ਇਸ ਤੇ ਊਪਰਿ = ਇਸ ਤੋਂ ਉਤਾਂਹ, ਇਸ ਤੋਂ ਚੰਗੀ।
ਉਹਨਾਂ ਨੂੰ ਇਸ (ਨਾਮ ਸਿਮਰਨ) ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁੱਝਦਾ;
ਜਾ ਕੈ ਮਨਿ ਬਸਿਆ ਨਿਰੰਕਾਰੁ ॥
ਜਾ ਕੇ ਮਨਿ = ਜਿਨ੍ਹਾਂ ਦੇ ਮਨ ਵਿਚ।
ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ।
ਬੰਧਨ ਤੋਰਿ ਭਏ ਨਿਰਵੈਰ ॥
(ਮਾਇਆ ਦੇ) ਬੰਧਨ ਤੋੜ ਕੇ ਉਹ ਨਿਰਵੈਰ ਹੋ ਜਾਂਦੇ ਹਨ,
ਅਨਦਿਨੁ ਪੂਜਹਿ ਗੁਰ ਕੇ ਪੈਰ ॥
ਤੇ ਹਰ ਵੇਲੇ ਸਤਿਗੁਰੂ ਦੇ ਚਰਨ ਪੂਜਦੇ ਹਨ।
ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥
ਉਹ ਮਨੁੱਖ ਇਸ ਜਨਮ ਵਿਚ ਸੁਖੀ ਹਨ, ਤੇ ਪਰਲੋਕ ਵਿਚ ਭੀ ਸੌਖੇ ਹੁੰਦੇ ਹਨ,
ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥੪॥
ਆਪਹਿ = ਆਪ ਹੀ
(ਕਿਉਂਕਿ) ਹੇ ਨਾਨਕ! ਪ੍ਰਭੂ ਨੇ ਆਪ ਉਹਨਾਂ ਨੂੰ (ਆਪਣੇ ਨਾਲ) ਮਿਲਾ ਲਿਆ ਹੈ ।

ਨਾਮ ਜਪਣ ਦੇ ਅਤਿ ਉੱਤਮ ਕਰਮ ਨੂੰ ਦ੍ਰਿੜਾਉਂਦਾ ਅਤੇ ਅੰਤਲੀਆਂ ਪੰਕਤੀਆ ਦੀ ਵਿਆਖਿਆ ਪ੍ਰੋ: ਜੀ ਨੇ ਵੀ ਇਸ ਜਨਮ ਦੀ ਅਤੇ ਮਰਨ ਉਪਰੰਤ ਦੀ ਕੀਤੀ ਹੈ। ਹੁਣ ਅਗਲਾ ਹੋਰ ਪਦਾ ਲਉ:

ਹਲਤੁ ਪਲਤੁ ਦੁਇ ਲੇਹੁ ਸਵਾਰਿ ॥
ਰਾਮ ਨਾਮੁ ਅੰਤਰਿ ਉਰਿ ਧਾਰਿ ॥
ਪੂਰੇ ਗੁਰ ਕੀ ਪੂਰੀ ਦੀਖਿਆ ॥
ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ ॥
ਮਨਿ ਤਨਿ ਨਾਮੁ ਜਪਹੁ ਲਿਵ ਲਾਇ ॥
ਦੂਖੁ ਦਰਦੁ ਮਨ ਤੇ ਭਉ ਜਾਇ ॥
ਸਚੁ ਵਾਪਾਰੁ ਕਰਹੁ ਵਾਪਾਰੀ ॥
ਦਰਗਹ ਨਿਬਹੈ ਖੇਪ ਤੁਮਾਰੀ ॥
ਏਕਾ ਟੇਕ ਰਖਹੁ ਮਨ ਮਾਹਿ ॥
ਨਾਨਕ ਬਹੁਰਿ ਨ ਆਵਹਿ ਜਾਹਿ ॥੬॥


ਪੇਸ਼ ਹੈ ਪ੍ਰੋ: ਜੀ ਦੀ ਤੁਕ-ਬ-ਤੁਕ ਵਿਆਖਿਆ:

ਹਲਤੁ ਪਲਤੁ ਦੁਇ ਲੇਹੁ ਸਵਾਰਿ ॥
ਹਲਤੁ = ਇਹ ਲੋਕ। ਪਲਤੁ = ਪਰਲੋਕ।
ਲੋਕ ਤੇ ਪਰਲੋਕ ਦੋਵੇਂ ਸੁਧਾਰ ਲਵੋ,
ਰਾਮ ਨਾਮੁ ਅੰਤਰਿ ਉਰਿ ਧਾਰਿ ॥
ਉਰਿ ਧਾਰਿ = ਹਿਰਦੇ ਵਿਚ ਟਿਕਾਓ।
ਪ੍ਰਭੂ ਦਾ ਨਾਮ ਅੰਦਰ ਹਿਰਦੇ ਵਿਚ ਟਿਕਾਓ।
ਪੂਰੇ ਗੁਰ ਕੀ ਪੂਰੀ ਦੀਖਿਆ ॥
ਦੀਖਿਆ = ਸਿੱਖਿਆ।
ਪੂਰੇ ਸਤਿਗੁਰੂ ਦੀ ਸਿੱਖਿਆ ਭੀ ਪੂਰਨ (ਭਾਵ, ਮੁਕੰਮਲ) ਹੁੰਦੀ ਹੈ,
ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ ॥
ਜਿਸੁ ਮਨਿ = ਜਿਸ (ਮਨੁੱਖ) ਦੇ ਮਨ ਵਿਚ। ਤਿਸੁ = ਉਸ ਨੂੰ। ਪਰੀਖਿਆ = ਪਰਖ, ਸਮਝ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।
ਜਿਸ ਮਨੁੱਖ ਦੇ ਮਨ ਵਿਚ (ਇਹ ਸਿੱਖਿਆ) ਵੱਸਦੀ ਹੈ ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਮਝ ਆ ਜਾਂਦਾ ਹੈ।
ਮਨਿ ਤਨਿ ਨਾਮੁ ਜਪਹੁ ਲਿਵ ਲਾਇ ॥
ਮਨ ਤੇ ਸਰੀਰ ਦੀ ਰਾਹੀਂ ਲਿਵ ਜੋੜ ਕੇ ਨਾਮ ਜਪਹੁ,
ਦੂਖੁ ਦਰਦੁ ਮਨ ਤੇ ਭਉ ਜਾਇ ॥
ਦੁਖ ਦਰਦ ਅਤੇ ਮਨ ਤੋਂ ਡਰ ਦੂਰ ਹੋ ਜਾਏਗਾ।
ਸਚੁ ਵਾਪਾਰੁ ਕਰਹੁ ਵਾਪਾਰੀ ॥
ਵਾਪਾਰੀ = ਹੇ ਵਣਜਾਰੇ ਜੀਵ!
ਹੇ ਵਣਜਾਰੇ ਜੀਵ! ਸੱਚਾ ਵਣਜ ਕਰਹੁ,
ਦਰਗਹ ਨਿਬਹੈ ਖੇਪ ਤੁਮਾਰੀ ॥
ਨਿਬਹੈ = ਸਿਰੇ ਚੜ੍ਹ ਜਾਏ। ਖੇਪ = ਸੌਦਾ।
(ਨਾਮ ਰੂਪ ਸੱਚੇ ਵਣਜ ਨਾਲ) ਤੁਹਾਡਾ ਸੌਦਾ ਪ੍ਰਭੂ ਦੀ ਦਰਗਾਹ ਵਿਚ ਮੁੱਲ ਪਾਏਗਾ।
ਏਕਾ ਟੇਕ ਰਖਹੁ ਮਨ ਮਾਹਿ ॥
ਮਨ ਵਿਚ ਇਕ ਅਕਾਲ ਪੁਰਖ ਦਾ ਆਸਰਾ ਰੱਖੋ,
ਨਾਨਕ ਬਹੁਰਿ ਨ ਆਵਹਿ ਜਾਹਿ ॥੬॥
ਬਹੁਰਿ = ਫੇਰ, ਮੁੜ
ਹੇ ਨਾਨਕ! ਮੁੜ ਜੰਮਣ ਮਰਨ ਦਾ ਗੇੜ ਨਹੀਂ ਹੋਵੇਗਾ।

ਇਥੇ ਫਿਰ ਹਲਤ ਪਲਤ ਨੂੰ ਇਸ ਲੋਕ ਅਤੇ ਪਰਲੋਕ ਦੀ ਵਿਆਖਿਆ ਕੀਤੀ ਹੈ। ਤਸੱਲੀ ਤਾਂ ਇੱਥੋ ਹੀ ਜਾਂਦੀ ਹੈ ਕਿ ਜੋ ਪ੍ਰਾਣੀ ਵਾਹਿਗੁਰੂ ਦੀ ਰਜ਼ਾ ਅੰਦਰ ਚਲਦਾ ਹੋਇਆ ਨਾਮ ਕਮਾਈ ਕਰਦਾ ਹੈ ਆਪਣਾ ਲੋਕ ਪਰਲੋਕ ਸਵਾਰ ਕੇ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਥੋੜੀ ਹੋਰ ਤਸੱਲੀ ਕਰਨ ਇਕ ਹੋਰ ਗੁਰ ਪ੍ਰਮਾਣ ਲੈਂਦੇ। ਇਸ ਵਿਚ ਤਾਂ ਗੁਰਬਾਣੀ ਨੇ ਹੋਰ ਵੀ ਸਪੱਸ਼ਟ ਕਰ ਕੇ ਰੱਖ ਦਿੱਤਾ ਹੈ ਕਿ

ਬਿਲਾਵਲੁ ਮਹਲਾ ੫ ॥
ਦੋਵੈ ਥਾਵ ਰਖੇ ਗੁਰ ਸੂਰੇ ॥
ਹਲਤ ਪਲਤ ਪਾਰਬ੍ਰਹਮਿ ਸਵਾਰੇ ਕਾਰਜ ਹੋਏ ਸਗਲੇ ਪੂਰੇ ॥੧॥ ਰਹਾਉ ॥
ਹਰਿ ਹਰਿ ਨਾਮੁ ਜਪਤ ਸੁਖ ਸਹਜੇ ਮਜਨੁ ਹੋਵਤ ਸਾਧੂ ਧੂਰੇ ॥
ਆਵਣ ਜਾਣ ਰਹੇ ਥਿਤਿ ਪਾਈ ਜਨਮ ਮਰਣ ਕੇ ਮਿਟੇ ਬਿਸੂਰੇ ॥੧॥
ਭ੍ਰਮ ਭੈ ਤਰੇ ਛੁਟੇ ਭੈ ਜਮ ਕੇ ਘਟਿ ਘਟਿ ਏਕੁ ਰਹਿਆ ਭਰਪੂਰੇ ॥
ਨਾਨਕ ਸਰਣਿ ਪਰਿਓ ਦੁਖ ਭੰਜਨ ਅੰਤਰਿ ਬਾਹਰਿ ਪੇਖਿ ਹਜੂਰੇ ॥੨॥੨੨॥੧੦੮॥


ਪੇਸ਼ ਹੈ ਪ੍ਰੋ: ਜੀ ਦੀ ਤੁਕ-ਬ-ਤੁਕ ਵਿਆਖਿਆ:

ਦੋਵੈ ਥਾਵ ਰਖੇ ਗੁਰ ਸੂਰੇ ॥
ਦੋਵੈ ਥਾਵ = (ਇਹ ਲੋਕ ਅਤੇ ਪਰਲੋਕ) ਦੋਵੇਂ ਥਾਂ {ਲਫ਼ਜ਼ 'ਥਾਵ' ਲਫ਼ਜ਼ 'ਥਾਉ' ਤੋਂ ਬਹੁ-ਵਚਨ}। ਗੁਰ ਸੂਰੇ = ਸੂਰਮੇ ਗੁਰੂ ਨੇ।
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਸੂਰਮਾ ਗੁਰੂ (ਉਸ ਦਾ ਇਹ ਲੋਕ ਅਤੇ ਪਰਲੋਕ) ਦੋਵੇਂ ਹੀ (ਵਿਗੜਨ ਤੋਂ) ਬਚਾ ਲੈਂਦਾ ਹੈ।
ਹਲਤ ਪਲਤ ਪਾਰਬ੍ਰਹਮਿ ਸਵਾਰੇ ਕਾਰਜ ਹੋਏ ਸਗਲੇ ਪੂਰੇ ॥੧॥ ਰਹਾਉ ॥
ਹਲਤ = ਇਹ ਲੋਕ। ਪਲਤ = ਪਰਲੋਕ। ਪਾਰਬ੍ਰਹਮਿ = ਪਾਰਬ੍ਰਹਮ ਨੇ। ਸਵਾਰੇ = ਸੋਹਣੇ ਬਣਾ ਦਿੱਤੇ। ਸਗਲੇ = ਸਾਰੇ। ਪੂਰੇ = ਸਫਲ
ਪਰਮਾਤਮਾ ਨੇ (ਸਦਾ ਹੀ ਅਜੇਹੇ ਮਨੁੱਖ ਦੇ) ਇਹ ਲੋਕ ਅਤੇ ਪਰਲੋਕ ਸੋਹਣੇ ਬਣਾ ਦਿੱਤੇ, ਉਸ ਮਨੁੱਖ ਦੇ ਸਾਰੇ ਹੀ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ॥
ਹਰਿ ਹਰਿ ਨਾਮੁ ਜਪਤ ਸੁਖ ਸਹਜੇ ਮਜਨੁ ਹੋਵਤ ਸਾਧੂ ਧੂਰੇ ॥
ਜਪਤ = ਜਪਦਿਆਂ। ਸਹਜੇ = ਆਤਮਕ ਅਡੋਲਤਾ ਵਿਚ। ਮਜਨੁ = ਚੁੱਭੀ, ਇਸ਼ਨਾਨ। ਸਾਧੂ ਧੂਰੇ = ਗੁਰੂ ਦੇ ਚਰਨਾਂ ਦੀ ਧੂੜ ਵਿਚ।
(ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਦਿਆਂ ਆਨੰਦ ਪ੍ਰਾਪਤ ਹੁੰਦਾ ਹੈ, ਆਤਮਕ ਅਡੋਲਤਾ ਵਿਚ ਟਿਕੇ ਰਹੀਦਾ ਹੈ, ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਪ੍ਰਾਪਤ ਹੁੰਦਾ ਹੈ,
ਆਵਣ ਜਾਣ ਰਹੇ ਥਿਤਿ ਪਾਈ ਜਨਮ ਮਰਣ ਕੇ ਮਿਟੇ ਬਿਸੂਰੇ ॥੧॥
ਥਿਤਿ = ਟਿਕਾਉ। ਬਿਸੂਰੇ = ਚਿੰਤਾ-ਝੋਰੇ
ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, (ਪ੍ਰਭੂ-ਚਰਨਾਂ ਵਿਚ) ਟਿਕਾਉ ਪ੍ਰਾਪਤ ਹੁੰਦਾ ਹੈ, ਜਨਮ ਤੋਂ ਮਰਨ ਤਕ ਦੇ ਸਾਰੇ ਚਿੰਤਾ-ਝੋਰੇ ਮਿਟ ਜਾਂਦੇ ਹਨ ।
ਭ੍ਰਮ ਭੈ ਤਰੇ ਛੁਟੇ ਭੈ ਜਮ ਕੇ ਘਟਿ ਘਟਿ ਏਕੁ ਰਹਿਆ ਭਰਪੂਰੇ ॥
ਤਰੇ = ਪਾਰ ਲੰਘ ਗਏ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਘਟਿ ਘਟਿ = ਹਰੇਕ ਸਰੀਰ ਵਿਚ। ਏਕੁ = ਇਕ ਪਰਮਾਤਮਾ ਹੀ।
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਦਾ ਹੈ, ਉਹ ਸੰਸਾਰ-ਸਮੁੰਦਰ ਦੇ ਸਾਰੇ) ਡਰਾਂ ਭਰਮਾਂ ਤੋਂ ਪਾਰ ਲੰਘ ਜਾਂਦਾ ਹੈ, ਜਮਦੂਤਾਂ ਬਾਰੇ ਭੀ ਉਸ ਦੇ ਸਾਰੇ ਡਰ ਮੁੱਕ ਜਾਂਦੇ ਹਨ, ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਦਿੱਸਦਾ ਹੈ,
ਨਾਨਕ ਸਰਣਿ ਪਰਿਓ ਦੁਖ ਭੰਜਨ ਅੰਤਰਿ ਬਾਹਰਿ ਪੇਖਿ ਹਜੂਰੇ ॥੨॥੨੨॥੧੦੮॥
ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ। ਪੇਖਿ = ਪੇਖੇ, ਵੇਖਦਾ ਹੈ। ਹਜੂਰੇ = ਅੰਗ-ਸੰਗ
ਹੇ ਨਾਨਕ! ਉਹ ਮਨੁੱਖ ਸਾਰੇ ਦੁਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ।

ਸੋ, ਗੁਰਬਾਣੀ ਦੀ ਇਸ ਟੂਕ ਮਾਤਰ ਰੋਸ਼ਨੀ ਵਿਚ ਹੀ ਨਿਰਣਾ ਹੋ ਜਾਂਦਾ ਹੈ ਕਿ ਮਰਨ ਤੋਂ ਅਗਲਾ ਜੀਵਨ ਵੀ ਹੈ। ਤਾਂ ਤੇ ਸਪੱਸ਼ਟ ਹੈ ਸਰਦਾਰ ਮੱਦਰੱਸਾ ਜੀ ਗੁਰਬਾਣੀ ਦੇ ਮੱਦਰੱਸੇ ਤੋਂ ਅਜੇ ਬਾਂਝੇ ਹਨ। ਆਤਮ ਸਰਪਣ ਕਰ ਗੁਰਬਾਣੀ ਨੂੰ ਗੁਰਬਾਣੀ ਰਾਹੀ ਨਹੀਂ ਜਾਣਿਆਂ ਬਲਕਿ ਮਨਮਤ ਨੂੰ ਪ੍ਰਧਾਨਤਾ ਦਿੱਤੀ ਹੈ। ਇਹੀ ਸਮਾਂ ਹੈ ਕਿ ਗੁਰੂ ਨੂੰ ਆਪਣੀ ਮਤ ਦੇ ਲੈਂਜ਼ ਲਾਹ ਕੇ ਹੀ ਪਾਇਆ ਜਾ ਸਕਦਾ ਹੈ ਹੋਰਤ ਬਿਧ ਨਹੀ। ਇਹ ਮਜਬੂਰੀ ਵਸ ਕਹਿਣਾ ਹੀ ਪਏਗਾ ਕਿ ਕਾਮਰੇਡਾਂ ਤੋ ਵੀ ਖ਼ਤਰਨਾਕ ਇਹ ਅਜੋਕਾ ਅਖੌਤੀ ਖ਼ਾਲਸਾ ਕੌਮ ਦੀ ਨਵ ਪਨੀਰੀ ਨੂੰ ਗੁਰਬਾਣੀ ਗਿਆਨ ਤੋਂ ਗੁੰਮਰਾਹ ਕਰ ਨਰਕਾਂ ਦੇ ਰਾਹ ਹੀ ਪਾਏਗਾ ਹੋਰ ਕੁਂਝ ਵੀ ਸੰਵਾਰ ਨਹੀਂ ਸਕੇਗਾ। ਫੈਸਲਾਂ ਨਵ-ਪਨੀਰੀ ਨੇ ਕਰਨਾਂ ਹੈ ਕਿ ਗੁਰਮਤਿ ਦਾ ਗਿਆਨ ਗੁਰੂ ਤੋਂ ਲੈਣਾ ਹੈ ਜਾਂ ਗੁੰਮਰਾਹ ਹੋ ਚੁੱਕੇ ਕਚ ਘਰੜ ਅਤੇ ਚੁੰਚ ਗਿਆਨੀਆ ਤੋਂ ਜਿਨ੍ਹਾਂ ਦੀ ਦੌੜ ਹੀ ਬਸ ਇੱਥੇ ਤੱਕ ਹੈ ਕਿ ਇਹ ਜੱਗ ਮਿੱਠਾ ਅਗਲਾ ਕੀਹਨੇ ਡਿੱਠਾ।
Reply Quote TweetFacebook
This was a great rebuttal Bhai Jasjit Singh Jeo. We need more knowledgeable Singhs like you and Bhai Kulbir Singh Jeo to write such articles. It looks like to me that Mr Madrasa is an atheist. They question everything that is authentically Gurmat especially mystical matters like Naam, Dasam Duar, Anhad Shabad, Amritvela. They interpret Gurbani not according to the Gurus wisdom but according to atheism. That is why they do Anarth when doing Arths of Gurbani. If you tell them that Gurbani mentions what happens after death, they say it is just 'metaphor'. In fact this is their answer for anything where their atheist philosophy does not match what is clearly written and mentioned in Gurbani.

I feel sorry for them that they have been blessed with Sikhi in this lifetime, but they waste it in Atheist activities. The worst thing is they are under the wrong impression that they are correct and as a result are spreading their atheism to other Sikhs. Since the last 15-20 years such atheist vichaardhara is on the rise. They have written books, have entire websites devoted to such vichaardhara. They look like Sikhs with Dastars and Darha but the words that come out of their mouths is pure atheism.
Reply Quote TweetFacebook
This is kala afghanaism in practice now.Entire missionary katha vachak group preach this be it ghagha,dhundha,panthpreet,jeonwla etc.
They do it in a clever way.

Recently Dhundha was In california and when some singhs asked him some questions he cleverly deflected those.He uses body language to divert topic

Please watch this

[www.youtube.com]
Reply Quote TweetFacebook
Bahut khoob, Bhai Jasjit Singh jeeo! The ones who deny the next world, also deny the teachings of Gurmat. If there is no next world, then there is no Vaheguru either because this world is a khel (play) of Vaheguru and there has to be a world, beyond this khel. To think that the body made up of water, earth, air, fire etc. can think and possess intelligence is to deny the existence of Aatma.

Kulbir Singh
Reply Quote TweetFacebook
If they say that concepts like parlok is not real that it must be a metaphor, then what is it a metaphor for? If it's not a metaphor, then they are saying that bani lies.
Reply Quote TweetFacebook
These people, as is evident from video, preach that they believe what they see. In other words they are at physical level,
believe only what they can see with their eyes.


God realization is at a higher level what we call spiritualism or domain of spirit. That stage is reached by Naam simran and naam simran only.They
do not believe in Naam simran.

Then they also talk about God.How they know there is God. They have not seen God. One side they say believe what you see and at sametime they talk about God.These people are a sham, misleading ignorant and innocent sikhs by body language.This is an attack on a minority religion and they are being used as a medium.
Reply Quote TweetFacebook
This site should make a collection of such articles. This article(about Parlok) along with the rebuttal written by Bhai Joginder Singh Talwara Jee about Dasam Dwar posted here by Bhai Jasjit Singh Jeo, and about 2 or 3 months ago I read very good articles in Soora written by Bhai Kulbir Singh Jeo about Naam Simran in response to missionary objections. All of these articles should be collected under this site so people can read them. When I see Singh Sabha Canada and other such sites, they have so many articles that are available to misguide Sangat about Naam Simran and spiritual matters of Sikhi all in one place. As a result now there are so many people(even Amritdharis) who say what is the need to repeat Naam or that Dasam Dwar is simply the brain and that there is no such thing as Dharam Rai, Chitar Gupt, Jamdoots who are clearly mentioned to exist all over Gurbani. When you say these entities are mentioned in gurbani they say it is only Metaphor and even call it Brahminvaad. Some like this missionary Parcharak makes fun of these entities and says there is no such thing as Chitar Gupt, Jamdoots, Nark and even do Makhaul(fun) of this.

[www.youtube.com]

In this he is saying Jamdoot is metaphor for kaam krodh lobh moh and hankaar. They make fun of the concept of reincarnation and say no such thing either. What can you say to such parcharaks who will not change their views even when presented with facts from Gurbani. At least we should have these articles all available here in the literature section so average people who don't know can be saved from this atheist Koorh Parchar.
Reply Quote TweetFacebook
Nimana jio, agree that there should for a pool of articles somewhere on the internet in Gurmukhi and English to counter the false propaganda being progated by anti Gurmat elements.

Most of articles can be taken from Bhai Sahib Randhir Singh Jee books, bit revised according to today's need.
Reply Quote TweetFacebook
JASJIT SINGH Wrote:
-------------------------------------------------------
> Nimana jio, agree that there should for a pool of
> articles somewhere on the internet in Gurmukhi and
> English to counter the false propaganda being
> progated by anti Gurmat elements.
>
> Most of articles can be taken from Bhai Sahib
> Randhir Singh Jee books, bit revised according to
> today's need.

Bhai Sahib Randhir Singh Jee's writings are a treasure of Gurmat related wisdom. When one reads Gurmat Naam Abhyas Kamai, it leaves no doubt Naam Simran is a central commandment of Sikhi. Andhiti Dunya leaves no doubt bout concepts like court of Dharam Rai, Jamdoots, Nark etc. Anhad Shabd Dasam Dwar another great book about Sikh spiritual concepts.

I just don't understand, we all accept Gurbani as truth. If something is clearly mentioned in Gurbani still how can some Sikhs (missionaries) deny it's validity and just write something off and say it is metaphor when our views don't agree with Gurbani. It's really perplexing when you have such a situation. Otherwise when I see missionaries, I think they could do so much good for the Panth since they think rationally. But they have taken such rationality to the extreme. For a Sikh Gurbani should be interpreted according to Guru's wisdom not atheism and such atheistic driven rational.
Reply Quote TweetFacebook
Sorry, only registered users may post in this forum.

Click here to login