ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

What is the message of this Shabad ?

Posted by sikh.learner 
This shabad talks about Vedas, Katebs, Shankar etc. I am unable to understand the message of this Shabad.

[www.srigranth.org]


ਕਬੀਰ ਜੀ ਘਰੁ ੧
Kabeer Jee, First House:
ੴ ਸਤਿਗੁਰ ਪ੍ਰਸਾਦਿ ॥
By The Grace Of The True Guru:

ਮਉਲੀ ਧਰਤੀ ਮਉਲਿਆ ਅਕਾਸੁ
The earth is in bloom, and the sky is in bloom.

ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥੧॥
Each and every heart has blossomed forth, and the soul is illumined. ||1||

ਰਾਜਾ ਰਾਮੁ ਮਉਲਿਆ ਅਨਤ ਭਾਇ ॥
My Sovereign Lord King blossoms forth in countless ways.

ਜਹ ਦੇਖਉ ਤਹ ਰਹਿਆ ਸਮਾਇ ॥੧॥ ਰਹਾਉ ॥
Wherever I look, I see Him there pervading. ||1||Pause||

ਦੁਤੀਆ ਮਉਲੇ ਚਾਰਿ ਬੇਦ ॥
The four Vedas blossom forth in duality.

ਸਿੰਮ੍ਰਿਤਿ ਮਉਲੀ ਸਿਉ ਕਤੇਬ ॥੨॥
The Simritees blossom forth, along with the Koran and the Bible. ||2||

ਸੰਕਰੁ ਮਉਲਿਓ ਜੋਗ ਧਿਆਨ ॥
Shiva blossoms forth in Yoga and meditation.

ਕਬੀਰ ਕੋ ਸੁਆਮੀ ਸਭ ਸਮਾਨ ॥੩॥੧॥
Kabeer's Lord and Master pervades in all alike. ||3||1||
Reply Quote TweetFacebook
Kulbir Singh jee ?
Please share your thoughts.
Reply Quote TweetFacebook
ਕਬੀਰ ਜੀ ਘਰੁ ੧
ੴ ਸਤਿਗੁਰ ਪ੍ਰਸਾਦਿ ॥

ਮਉਲੀ ਧਰਤੀ ਮਉਲਿਆ ਅਕਾਸੁ
ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥੧॥
ਰਾਜਾ ਰਾਮੁ ਮਉਲਿਆ ਅਨਤ ਭਾਇ ॥
ਜਹ ਦੇਖਉ ਤਹ ਰਹਿਆ ਸਮਾਇ ॥੧॥ ਰਹਾਉ ॥
ਦੁਤੀਆ ਮਉਲੇ ਚਾਰਿ ਬੇਦ ॥
ਸਿੰਮ੍ਰਿਤਿ ਮਉਲੀ ਸਿਉ ਕਤੇਬ ॥੨॥
ਸੰਕਰੁ ਮਉਲਿਓ ਜੋਗ ਧਿਆਨ ॥
ਕਬੀਰ ਕੋ ਸੁਆਮੀ ਸਭ ਸਮਾਨ ॥੩॥੧॥


The above Shabad has been misinterpreted by most scholars. In whole of Gurbani there is never support or praise of Ved or Kateb. Ved and Kateb don't know the way to Vaheguru and they talk of much inferior level of spirituality which mostly involves limited interpretation of good deeds and sins.

Most scholars interpret these Pankitis as saying that Ved and Kateb etc. are blossoming because of Vaheguru. Sure ultimately, everything contains Vaheguru and Vaheguru is in all but in this Shabad it's very important to understand the presence of the word ਦੁਤੀਆ. This word proves that Ved and Kateb are blossoming because of Dutiya Bhau i.e. Maya and not because of Vaheguru jee's diving knowledge. Presented below is teh humble Vichaar of this Shabad in Punjabi:


ਜਦੋਂ ਗੁਰਮੁਖ ਪਿਆਰਿਆਂ ਨੂੰ ਵਾਹਿਗੁਰੂ ਜੀ ਦੇ ਜੋਤਿ ਵਿਗਾਸੀ ਦਰਸ਼ਨ ਹੁੰਦੇ ਹਨ ਤਾਂ ਫੇਰ ਉਹਨਾਂ ਨੂੰ ਹਰ ਪਾਸੇ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ। ਜਿਵੇਂ ਬਸੰਤ ਰੁਤਿ ਵਿਚ ਸਭ ਬਨਸਪਤੀ ਖਿੜ ਉਠਦੀ ਹੈ, ਉਸੇ ਤਰਾਂ ਹੀ ਵਾਹਿਗੁਰੂ ਜੀ ਦੀ ਜੋਤਿ ਨਾਲ ਭਰਪੂਰ ਸਾਰੀ ਸ੍ਰਿਸ਼ਟੀ ਹੀ ਮਉਲੀ ਹੋਈ ਭਾਵ ਖਿੜੀ ਹੋਈ ਦਿਸਦੀ ਹੈ। ਇਸ ਸੰਦਰਬ ਵਿਚ ਸ਼੍ਰੋਮਣੀ ਭਗਤ ਜੀ ਫੁਰਮਾਉਂਦੇ ਹਨ ਕਿ ਵਾਹਿਗੁਰੂ ਸਾਹਿਬ ਜੀ ਦੀ ਜੋਤਿ ਪਰਗਟ ਹੋਣ ਕਰਕੇ ਧਰਤੀ ਅਤੇ ਆਕਾਸ਼ ਮਉਲੇ ਹੋਏ ਭਾਵ ਖਿੜੇ ਹੋਏ ਹਨ। ਹਰ ਘਟ ਵਿਚ ਭਾਵ ਸਰੀਰ ਵਿਚ ਵਾਹਿਗੁਰੂ ਜੀ ਦਾ ਜੋਤਿ ਭਾਵ ਆਤਮ ਪ੍ਰਕਾਸ਼ ਹੈ।1।

ਰਾਜਾ ਰਾਮ ਵਾਹਿਗੁਰੂ ਅਨੇਕ ਰੰਗਾਂ ਨਾਲ ਮਉਲਿਆ ਹੋਇਆ ਹੈ। ਜਿਧਰ ਵੀ ਮੈਂ ਦੇਖਦਾ ਹਾਂ ਉਹ ਸਮਾਇਆ ਹੋਇਆ ਹੈ।1।ਰਹਾਉ।

ਦੁਤੀਆ ਭਾਉ ਵਿਚ ਭਾਵ ਮਾਇਆ ਵਿਚ ਉਲਝੇ ਹੋਏ ਚਾਰ ਬੇਦ ਵੀ ਆਪਣੇ ਤਰੀਕੇ ਨਾਲ ਖਿੜੇ ਹੋਏ ਹਨ। ਇਸ ਤਰ੍ਹਾਂ ਹੀ ਸਿਮ੍ਰਿਤੀਆਂ ਵੀ ਕਤੇਬਾਂ (ਕੁਰਾਨ, ਅੰਜੀਲ, ਤੋਰੇਤ ਆਦਿ) ਵੀ ਦੁਤੀਆ ਭਾਉ ਭਾਵ ਮਾਇਆ ਕਰਕੇ ਖਿੜੇ ਹੋਏ ਹਨ।3।

ਬਾਹਮਣਾਂ ਦਾ ਇਸ਼ਟ ਸ਼ੰਕਰ ਮਹੇਸ਼ ਵੀ ਦੁਤੀਆ ਭਾਉ ਵਾਲੇ ਜੋਗ ਧਿਆਨ ਵਿਚ ਆਪਣੇ ਤਰੀਕੇ ਨਾਲ ਖਿੜਿਆ ਹੋਇਆ ਹੈ ਪਰ ਕਬੀਰ ਜੀ ਦਾ ਸੁਆਮੀ ਵਾਹਿਗੁਰੂ ਸਾਰੇ ਪਾਸੇ ਇਕ ਸਮਾਨ ਹੈ।2।

ਅਖੀਰਲੇ ਬੰਦ ਵਿਚ ਸ਼ਿਵ ਸ਼ੰਕਰ ਦਾ ਅਤੇ ਵਾਹਿਗੁਰੂ ਜੀ ਨੂੰ ਅਲਗ ਪੇਸ਼ ਕੀਤਾ ਗਿਆ ਹੈ। ਸ਼ੰਕਰ ਤਾਂ ਜੋਗ ਧਿਆਨ ਵਿਚ ਖਿੜਿਆ ਹੋਇਆ ਹੈ ਪਰ ਵਾਹਿਗੁਰੂ ਸਭ ਪਾਸੇ ਇਕ ਸਮਾਨ ਰਵਿਆ ਹੋਇਆ ਹੈ ਅਤੇ ਸਾਰੀ ਕਾਇਨਾਤ ਵਾਹਿਗੁਰੂ ਜੀ ਕਰਕੇ ਖਿੜੀ ਹੋਈ ਹੈ। ਇਸ ਸ਼ਬਦ ਵਿਚ ਵੀ ਬੇਦਾਂ ਕਤੇਬਾਂ ਦਾ ਖੰਡਨ ਹੀ ਸਾਬਤ ਹੁੰਦਾ ਹੈ।

ਜੋ ਬੇਦ ਅਨੁਸਾਰੀ ਹਨ ਅਤੇ ਜੋ ਅਦਵੈਤ ਵੇਦਾਂਤ ਤੇ ਬਹੁਤ ਸ਼ਰਧਾ ਰੱਖਦੇ ਹਨ, ਉਹ ਅਜਿਹੇ ਸ਼ਬਦਾਂ ਦਾ ਸਹਾਰਾ ਲੈ ਕੇ ਇਹ ਸਾਬਤ ਕਰਨਾ ਲੋਚਦੇ ਹਨ ਕਿ ਦੇਖੋ ਗੁਰਬਾਣੀ ਵੀ ਕਹਿੰਦੀ ਹੈ ਕਿ ਬੇਦ ਮਉਲੇ ਹੋਏ ਹਨ ਪਰ ਉਹ ਇਸ ਗਲ ਦਾ ਕੀ ਜਵਾਬ ਦੇਣਗੇ ਕਿ ਇਸੇ ਸ਼ਬਦ ਵਿਚ ਹੀ ਕਤੇਬਾਂ ਨੂੰ ਮਉਲੇ ਹੋਏ ਦਸਿਆ ਗਿਆ ਹੈ। ਅਸਲ ਵਿਚ ਬੇਦ ਅਤੇ ਕਤੇਬ ਆਦਿ ਧਾਰਮਿਕ ਗ੍ਰੰਥ ਦੁਤੀਆ ਭਾਉ ਕਰਕੇ ਮਉਲੇ ਹੋਏ ਹਨ ਨਾ ਕੇ ਵਾਹਿਗੁਰੂ ਦੇ ਪ੍ਰਕਾਸ਼ ਕਰਕੇ। ਸਰਸਰੀ ਤੌਰ ਤੇ ਤਾਂ ਸਹੀ ਹੈ ਕਿ ਵਾਹਿਗੁਰੂ ਜੀ ਦੀ ਜੋਤਿ ਸਾਰੇ ਪਾਸੇ ਸਮੇਤ ਬੇਦਾਂ ਕਤੇਬਾਂ ਦੇ ਪਸਰੀ ਹੋਈ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਬੇਦ ਅਤੇ ਕਤੇਬੀ ਪੁਸਤਕ ਵਾਹਿਗੁਰੂ ਜੀ ਦੇ ਗਿਆਨ ਦੇ ਭੰਡਾਰ ਹਨ। ਵਾਹਿਗੁਰੂ ਜੀ ਦਾ ਗੂੜ੍ਹ ਗਿਆਨ ਤਾਂ ਕੇਵਲ ਗੁਰਬਾਣੀ ਵਿਚ ਹੀ ਮਹਿਦੂਦ ਹੈ। ਹੋਰ ਕਿਸੇ ਪਾਸੇ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੈ।

ਗੁਰਬਾਣੀ ਅਗੰਮ ਅਗਾਧ ਬੋਧ ਹੈ ਜੀ।

ਕੁਲਬੀਰ ਸਿੰਘ
Reply Quote TweetFacebook
I feel so LUCKY to have found this website. I have to say

Without Bhai Sahib Randhir Singh Jee, Gurbani meanings and interpretations are in ghor andhar.
Reply Quote TweetFacebook
I found a similar shabad. I feel its meaning lies in the line in bold.


[www.srigranth.org]



ਪਉੜੀ ॥
Pauree:
ਤੁਧੁ ਧਿਆਇਨ੍ਹ੍ਹਿ ਬੇਦ ਕਤੇਬਾ ਸਣੁ ਖੜੇ ॥
The followers of the Vedas, the Bible and the Koran, standing at Your Door, meditate on You.

ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥
Uncounted are those who fall at Your Door.

ਬ੍ਰਹਮੇ ਤੁਧੁ ਧਿਆਇਨ੍ਹ੍ਹਿ ਇੰਦ੍ਰ ਇੰਦ੍ਰਾਸਣਾ ॥
Brahma meditates on You, as does Indra on his throne.

ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥
Shiva and Vishnu, and their incarnations, chant the Lord's Praise with their mouths,

ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥
as do the Pirs, the spiritual teachers, the prophets and the Shaykhs, the silent sages and the seers.

ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥
Through and through, the Formless Lord is woven into each and every heart.

ਕੂੜਹੁ ਕਰੇ ਵਿਣਾਸੁ ਧਰਮੇ ਤਗੀਐ ॥
One is destroyed through falsehood; through righteousness, one prospers.


ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥
Whatever the Lord links him to, to that he is linked. ||2||
Reply Quote TweetFacebook
Kulbir Singh jee,
Am I right ?
Please share your thoughts about this shabad.
Sorry for asking you again and again and taking your time.
Reply Quote TweetFacebook
Sorry, only registered users may post in this forum.

Click here to login