ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਘਰ ਦੀ ਸਫ਼ਾਈ
October 12, 2011 01:15PM
ੴਵਾਹਿਗੁਰੂਜੀਕੀਫ਼ਤਹ॥



ਸਿੱਖ ਕੌਮ ਖਾਨਾਜੰਗੀ ਨਹੀਂ, ਘਰ ਦੀ ਸਫਾਈ ਵੱਲ਼ ਵੱਧ ਰਹੀ ਹੈ...’ ਨਾਮੀ ਕੂੜ ਦਾ ਭਰਿਆ ਲੇਖ ਦਾਸ ਦੇ ਧਿਆਨ ਹਿੱਤ ਅਖੌਤੀ ਖ਼ਾਲਸਿਆ ਵਲੋਂ ਚਲਾਈ ਜਾਂਦੀ ਇਕ Khalsa news ਵੈੱਬ ਸਾਈਟ ਜਿਸ ਨੂੰ ਪਿਛਲੇ ਕੁੱਝ ਇਕ ਸਮੇਂ ਤੋਂ ਹੋਰ ਕੁਝ ਨਹੀਂ ਲੱਭ ਰਿਹਾ ਸਵਾਏ ਸਿੱਖਾਂ ਵਿਚ ਪੁਆੜੇ ਪਾਉਣ ਦੇ ਵੱਲ ਪਇਆ ਹੈ। ਇਸ ਵੈੱਬ ਸਾਈਟ ਦਾ ਬਹੁਤਾ ਰੂਝਾਨ ਕਦੇ ਦਸਮ ਗ੍ਰੰਥ ਨੂੰ ਮੁੱਦਾ ਬਣਾ ਕੇ ਪੇਸ਼ ਕਰਨਾ, ਕਦੀ ਨਾਮ ਸਿਮਰਨ ਅਤੇ ਕਦੀ ਅੰਮ੍ਰਿਤ ਵੇਲੇ ਦੀ ਸੰਭਾਲ ਦੇ ਵਿਰੋਧ ਵਿਚ ਆਦਿਕ ਗੁਰਮਤਿ ਸਿਧਾਤਾਂ ਵਿਰੁੱਧ ਲਿਖ ਕੇ ਸਿੱਖਾਂ ਨੂੰ ਭੰਬਲ ਭੂਸੇ ਵਿਚ ਪਾਈ ਰਖਣ ਤੇ ਜ਼ੋਰ ਲਾਇਆ ਹੋਇਆ ਹੈ। ਜਿਥੇ ਇਹ ਸਾਈਟ ਇਸਤਰਾਂ ਗੁਰਮਤਿ ਵਿਰੋਧੀ ਲਿਖਤਾਂ ਲਿਖ ਕੇ ਗੁਰੂ ਨਿੰਦਕ ਵੀ ਬਣ ਚੁੱਕੀ ਹੈ ਉੱਥੇ ਹੁਣ ਇਸਨੇ ਸਾਰੀ ਸ਼ਰਮ ਹਿਆ ਦੇ ਪਰਦੇ ਲਾਹ ਪੰਥ ਦੀ ਹੋ ਚੁੱਕੀਆਂ ਅਨਮੋਲ ਸ਼ਖਸ਼ੀਅਤਾਂ ਵਿਰੁੱਧ ਵੀ ਖੁੱਲਮ ਖੁੱਲਾ ਲਿਖ ਕੇ ਆਪਣੀ ਅਕਲ ਦੇ ਦੀਵਾਲੀਏਪਨ ਦਾ ਪ੍ਰਗਟਾਵਾ ਪੂਰੀ ਤਰਾਂ ਨਾਲ ਕਰ ਦਿੱਤਾ ਹੈ। ਇਹਨਾਂ ਨੂੰ ਆਪਣੀ ਇਸ ਵੈੱਬ ਸਾਈਟ ਦਾ ਨਾਂਅ Khalsa nindak ਧਰ ਲੈਣਾ ਚਾਹੀਦਾ ਹੈ ਕਿਉਂਕਿ ਹੁਣ ਇਹਨਾਂ ਇਹੀ ਕਾਰਜ ਫੜਿਆ ਹੋਇਆ ਹੈ। ਮਾਸ ਅਹਾਰੀ ਹੋਣ ਕਰਕੇ ਇਸਦੇ ਲੇਖਕਾਂ ਨੇ ਖਾਹਮਖਾਹ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਖਿਲਾਫ਼ ਜ਼ਹਿਰ ਉਗਲੀ ਹੈ ਜਿਵੇਂ ਭਾਈ ਸਾਹਿਬ ਜੀ ਰਾਤ ਨੂੰ ਇਹਨਾਂ ਦੀ ਛਾਤੀ ਤੇ ਧਰ ਕੇ ਸਰਬਲੋਹ ‘ਚ ਦਾਲ ਪ੍ਰਸ਼ਾਦਾ ਛਕਦੇ ਹੋਣ ਅਤੇ ਇਹਨਾਂ ਦੀ ਨੀਂਦ ਹਰਾਮ ਕਰਦੇ ਹੋਣ। ਔਰ ਘਟੀਆ ਦਰਜ਼ੇ ਦੀ ਸ਼ਬਦਾਵਲੀ ਵਰਤ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਭਾਈ ਸਾਹਿਬ ਜੀ ਆਪਣੇ ਸਮਕਾਲੀ ਵਿਦਵਾਨ ਅਕਾਲੀ ਭਾਈ ਕੌਰ ਸਿੰਘ ਜੀ ਅਤੇ ਹੋਰ ਮਾਸ ਖਾਣ ਵਾਲਿਆ ਨੂੰ ‘ਵਿਸ਼ਟਾ’ ਖਾਣ ਵਾਲੇ ਦੀ ਸ਼ਬਦਾਵਲੀ ਵਰਤਦੇ ਸਨ। ਇਸਤਰਾਂ ਦਾ ਕੁਫਰ ਲਿਖ ਕੇ ਪੂਰਨ ਤੌਰ ਤੇ ਮਤ ਮਲੀਨ ਹੋ ਚੁੱਕੀ ਇਸ ਵੈੱਬਸਾਈਟ ਨੇ ਦਰਸਾ ਦਿੱਤਾ ਹੈ ਕਿ ਇਸਦਾ ਪ੍ਰਯੋਜਨ ਪੰਥ ਵਿਚ ਵੰਡੀਆਂ ਪਾਉਣ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ।

ਚੇਤੇ ਰਹੇ ਭਾਈ ਸਾਹਿਬ ਰਣਧੀਰ ਸਿੰਘ ਜੀ ਭਾਵੇਂ ਅਕਾਲੀ ਕੌਰ ਜੀ ਨਾਲ ਮਾਸ ਤੇ ਸਹਿਮਤ ਨਹੀਂ ਸਨ, ਇਸ ਬਾਬਤ ਦੋਹਾਂ ਸ਼ਖਸ਼ੀਅਤਾਂ ਦੀ ਬਹਿਸ ਵੀ ਹੋਈ ਸੀ ਜਿਸ ਤੋਂ ਬਾਅਦ ਅਕਾਲੀ ਕੌਰ ਸਿੰਘ ਜੀ ਨੇ ਮਾਸ ਦਾ ਅਹਾਰ ਕਰਨਾ ਆਪ ਹੀ ਛੱਡ ਦਿੱਤਾ ਸੀ ਭਾਂਵੇ ਕਿ ਉਹ ਫਿਰ ਵੀ ਇਸ ਗੱਲ ਦੇ ਧਾਰਨੀ ਰਹੇ ਕਿ ਝਟਕਾ ਕੀਤਾ ਜਾ ਸਕਦਾ ਹੈ। ਬਾਵਜੂਦ ਇਸ ਵਿਚਾਰ ਦੇ ਭਾਈ ਸਾਹਿਬ ਜੀ ਅਕਾਲੀ ਜੀ ਦਾ ਜਿਉਂਦੇ ਜੀ ਵੀ ਬਹੁਤ ਸਤਿਕਾਰ ਕਰਦੇ ਸਨ ਜਿਸਦਾ ਪਤਾ ਭਾਈ ਸਾਹਿਬ ਜੀ ਦੀਆਂ ਲਿਖਤਾਂ ‘ਚੋ ਹੀ ਲਗਦਾ ਹੈ ਅਤੇ ਅਕਾਲ ਚਲਾਣੇ ਤੋਂ ਬਾਅਦ ਇਕ ਲੰਮਾ ਲੇਖ ਓਸ ਵਖਤ ਇਕ ਪ੍ਰਚਲਿਤ ਅਖਬਾਰ ਵਿਚ ਅਕਾਲੀ ਜੀ ਦੀ ਬਹੁਪੱਖੀ ਸ਼ਖਸ਼ੀਅਤ ਨੂੰ ਪ੍ਰਗਟਾਉਦਾ ਹੋਇਆ ਭਾਈ ਸਾਹਿਬ ਜੀ ਨੇ ਲਿਖਿਆ ਸੀ ਜਿਸਤੋਂ ਇਹ ਸੱਚ ਉਘੜ ਆਉਦਾ ਹੈ ਕਿ ਭਾਈ ਸਾਹਿਬ ਕਿੰਨਾ ਸਤਿਕਾਰ ਕਰਦੇ ਸਨ ਅਕਾਲੀ ਜੀ ਦਾ। ਉਹ ਲੇਖ ਸੰਗਤਾਂ ਨੂੰ ਅਤੇ ਇਹਨਾਂ ਨਿੰਦਕਾਂ ਨੂੰ ਵੀ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ ਤਾਂ ਕਿ ਭਾਈ ਸਾਹਿਬ ਜੀ ਦੀ ਸ਼ਖਸ਼ੀਅਤ ਬਾਬਤ ਸਹੀ ਤਰੀਕੇ ਨਾਲ ਜਾਣ ਸਕਣ।

ਬਾਕੀ ਜੇਕਰ ਕਿਸੇ ਅਖੌਤੀ ਸਿੱਖ ਤੋਂ ਅੰਮ੍ਰਿਤ ਵੇਲੇ ਦੀ ਸੰਭਾਲ ਅਤੇ ਨਾਮ ਸਿਮਰਨ ਵਿਚ ਨਹੀਂ ਜੁਟਿਆ ਜਾਂਦਾ ਅਤੇ ਹਰੇਕ ਤਰਾਂ ਦਾ ਭੱਖ ਅਭੱਖ ਖਾਣ ਵਿਚ ਜੀਭ ਲਲਸਾਈ ਰਹਿੰਦੀ ਹੈ ਤਾਂ ਇਸ ਵਿਚ ਗੁਰਮਤਿ ਦਾ ਕੀ ਦੋਸ਼ ਜਾਂ ਭਾਈ ਸਾਹਿਬ ਦਾ ਕੀ ਦੋਸ਼? ਇਹ ਤਾਂ ਉਹ ਗੱਲ ਹੋਈ ‘ਹੱਥ ਨਾ ਪਹੁੰਚੇ ਥੂ ਕੌੜੀ’। ਦੂਸਰਿਆਂ ਨੂੰ ਇਹ ਦੱਸਣਾ ਕਿ ਨਾਮ ਜਪਣ ਦੀ ਲੋੜ ਨਹੀਂ, ਅੰਮ੍ਰਿਤ ਵੇਲੇ ਦਾ ਕੋਈ ਮਤਲਬ ਨਹੀਂ ਅਤੇ ਮਾਸ ਖਾਣਾ ਚਾਹੀਦਾ ਹੈ ਇਤਿਆਦਿ ਦਾ ਪ੍ਰਚਾਰ ਕਰਕੇ ਅਗਰ ਇਹ ਢੋਗੀਂ ਸਮਝ ਰਹੇ ਹਨ ਕਿ ਸਿੱਖ ਕੌਮ ਦੇ ਘਰ ਦੀ ਸਫ਼ਾਈ ਹੋ ਰਹੀ ਤਾਂ ਇਹ ਲੋਗ ਭੁਲੇਖੇ ਵਿਚ ਹਨ ਕਿ ਇਸਤ੍ਰਾਂ ਦੀਆਂ ਊਂਟ ਪਟਾਂਗ ਲੇਖਣੀਆ ਲਿਖ ਕੇ ਕੌਮ ਨੂੰ ਕੋਈ ਉਸਾਰੂ ਦੇਣ ਦੇ ਰਹੇ ਹਾਂ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਭਾਈ ਸਾਹਿਬ ਰਣਧੀਰ ਸਿੰਘ ਜੀ ਨਾਰੰਗਵਾਲ, ਬਾਬਾ ਅਤਰ ਸਿੰਘ ਮਸਤੂਆਣਾ ਅਤੇ ਬਾਬਾ ਗੁਰਬਚਨ ਸਿੰਘ ਭਿੰਡਰ ਕਲਾਂ ਆਦਿ ਗੁਰਸਿੱਖਾਂ ਦੀ ਨਿੰਦਾ ਕਰਕੇ ਇਕ ਤਰਾਂ ਨਾਲ ਇਹਨਾਂ ਸਿੰਘਾ ਨੂੰ ਦਿਲੋਂ ਸਤਿਕਾਰ ਕਰਨ ਵਾਲੇ ਸਿੱਖਾ ਦਾ ਗੁਰਮਤਿ ਤੇ ਵਿਸ਼ਵਾਸ ਪੱਕਾ ਕਰ ਰਹੇ ਹਨ। ਕਿਉਂਕਿ ਨਿੰਦਕ ਦੀ ਪ੍ਰਕਿਆ ਬਾਰੇ ਗੁਰੂ ਸਾਹਿਬ ਨੇ ਬਾਣੀ ਵਿਚ ਖੂਬ ਚੰਗੀ ਤਰਾਂ ਨਾਲ ਬਿਆਨਿਆ ਹੈ ਅਤੇ ਗੁਰਮੁਖ ਜਨਾਂ ਬਾਰੇ ਵੀ ਲਿਖਿਆ ਹੈ ਉਹ ਕਿਵੇਂ ਦੇ ਹੁੰਦੇ ਹਨ ਹੁਣ ਆਮ ਸਿੱਖ ਸੰਗਤਾਂ ਤਾਂ ਇਹਨਾਂ ਸ਼ਖਸ਼ੀਅਤਾਂ ਨੂੰ ਗੁਰਮੁੱਖ ਕਰਕੇ ਜਾਣਦੀਆਂ ਆਈਆਂ ਹਨ ਅਤੇ ਜਾਣਦੀਆਂ ਰਹਿਣਗੀਆਂ ਬਸ ਕਮੀ ਸੀ ਤਾਂ ਨਿੰਦਕਾਂ ਨੂੰ ਪੇਖਣ ਸੁਨਣ ਦੀ ਤਾਂ ਉਹ ਕਮੀ ਮਨਦੀਪ ਸਿੰਘ ‘ਵਰਨਨ’ ਨਾਮੀ ਨਿੰਦਕ ਨੇ ਆਪਣਾ ਝੱਗਾ ਚੁੱਕ ਕੇ ਆਪ ਵਰਨਣ ਕਰ ਦਿੱਤੀ ਹੈ ਕਿ ਨਿੰਦਕ ਇਸਤਰਾਂ ਦੇ ਹੁੰਦੇ ਹਨ ਅਤੇ ਸਿੱਖ ਕੌਮ ਦੇ ਘਰ ਦੀ ਸਫਾਈ ਦੇ ਬਹਾਨੇ ਗੁਰਮਤਿ ਦਾ ਉਜਾੜਾ ਕੂੜ ਕਬਾੜ ਲਿਖਤਾਂ ਰਾਹੀ ਕਿਵੇਂ ਪਾਉਂਦੇ ਹਨ।

ਦਾਸ ਬਹੁਤਾ ਕੁੱਝ ਨਾ ਲਿਖਦਾ ਹੋਇਆ ਇਹੀ ਬੇਨਤੀ ਗੁਰੂ ਸਾਹਿਬ ਅੱਗੇ ਕਰਦਾ ਹੈ ਗੁਰੂ ਸਾਹਿਬ ਇਹਨਾਂ ਨੂੰ ਸਮੱਤ ਬਖਸ਼ਣ ਤਾਂ ਕਿ ਇਹ ਲੋਗ ਨਾਮ-ਬਾਣੀ ਦਾ ਆਹਰ ਕਰ ਸਕਣ। ਇਹ ਭੀ ਸੋਝੀ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਆ ਜਾਵੇ ਕਿ ਜਿਸ ਗੁਰਮਤਿ ਰਹਿਤ ਰਹਿਣੀ ਦੇ ਸੂਰੇ, ਗੁਰੂ ਪੰਥ ਖਾਤਰ ਜੇਲਾਂ ਕੱਟਣ ਵਾਲੇ ਪੰਥਕ ਸੇਵਾਦਾਰ ਦੇ ਖਿਲਾਫ ਤੁਸੀ ਲਿਖ ਕੇ ਕੱਦੂ ਵਿਚ ਤੀਰ ਮਾਰ ਕੇ ਬੜਾ ਬਹਾਦਰੀ ਦਾ ਕੰਮ ਸਮਝਦੇ ਹੋ, ਉਸ ਸਰਬਲੋਹੀ ਵਿਚਾਰ ਵਾਲੇ ਅਨਿੰਨ ਸਿੰਘ ਦੀ ਸ਼ੇਰ ਗਰਜ਼ ਵਾਲੀਆਂ ਗੁਰਮਤਿ ਲਿਖਤਾਂ ਹਰੇਕ ਗੁਰੂ ਨਿੰਦਕ ਦਾ ਮੂੰਹ ਭੰਨਣ ਯੋਗ ਹਨ। ਪਿਛਲੇ ਸਮੇਂ ਵਿਚ ਵੀ ਅਤੇ ਹੁਣ ਵੀ ਕਈ ਖੁੰਭਾਂ ਵਾਗੂੰ ਉਠੇ ਗੁਰਮਤਿ ਵਿਰੋਧੀ ਲਿਖਾਰੀਆਂ ਅਤੇ ਬਰਸਾਤੀ ਡੱਡੂਆਂ ਵਾਂਗ ਟੈਂ ਟੈਂ ਕਰਨ ਵਾਲਿਆ ਅਖੌਤੀ ਖ਼ਾਲਸਿਆਂ ਨੂੰ ਗੁਰਮਤਿ ਦਾ ਚਾਹਟਾ ਛਕਾਉਣ ਲਈ ਭਾਈ ਸਾਹਿਬ ਜੀ ਦੀਆਂ ਲਿਖਤਾਂ ਹਮੇਸ਼ਾਂ ਹੀ ਤਿਆਰ ਬਰ ਤਿਆਰ ਹਨ। ਬਾਕੀ ਘਰ ਦੇ ਮਾਲਕ ਨੂੰ ਖੂਬ ਪਤਾ ਹੁੰਦਾ ਹੈ ਕਿ ਘਰ ਦੀ ਸਫ਼ਾਈ ਕਿਸ ਵਖਤ ਤੇ ਕਿਸ ਚੀਜ਼ ਨਾਲ ਕਰਨੀ ਹੈ, ਗਲੀਆਂ ਦੇ ਚੂਹੜੇ ਤਾਂ ਸਿਰਫ ਨਾਲੀਆ ਸਾਫ਼ ਕਰਨ ਵੱਲ ਹੀ ਧਿਆਨ ਦੇਣ।

ਦਾਸਿਨ ਦਾਸ,
ਜਸਜੀਤ ਸਿੰਘ
Reply Quote TweetFacebook
Vaheguroo..Amazing thoughts Bhai Saahib.

I actually went and read a little on what they wrote on the topic, couldn't continue because of the usual garbage they write. Vaheguroo bhallee karan...
Reply Quote TweetFacebook
thumbs up post Singh jeo

Chota veer
Reply Quote TweetFacebook
Re: ਘਰ ਦੀ ਸਫ਼ਾਈ
October 13, 2011 07:37AM
good post. It seems all the Khalsa news and other Kala Afghani sites and their related literature is about doing kintu prantu of others.

All they do is nitpicking like old Punjabi women. Even though many of the various Jathas/groups have differences but atleast there was a mutual respect between each other and never did anyone cross the line by insulting the founders or elders of the other group. But these Kala Afghanis cross the line of Besharmi on every point. They will insult such respected elders like Sant Gurbachan Singh Bhindranwalay, Bhai Randhir Singh Jee, Baba Nand Singh Jee and other respected elders of the Panth.

These atheistic people have no jeevans due to their own weakness, so to hide their weakness they will just say Simran, Amritvela, doing Paath is not even a part of Sikhi. Then they will try to discourage Sikhs from doing Simran, waking up at Amritvela and doing Paath. There koor parchar against Dasam Granth has passed all limits. They use insulting words for this respected granth of the 10th Guru.

They have not even spared Jaap Sahib. Their new upcoming future leader Sarbjeet Singh Dhunda of the Sikh missionary college is on record saying Jaap Sahib is not Bani even though Sikh missionary college considers Jaap Sahib as Bani. Sikh missionary college was a very respected institution of the Panth but now even they are going against their original ideology and are turning into Kala Afghanis.
Reply Quote TweetFacebook
ਭਾਈ ਜਸਜੀਤ ਸਿੰਘ ਜੀਓ,

ਦਾਸ ਨੇ ਵੀ ਕਲ ਓਹ ਕੂੜ ਦਾ ਲੇਖ ਪੜਿਆ ਤੇ ਸਚ ਜਾਨਿਓ ਮੈਨੂੰ ਤਾਂ ਏਨਾ ਤਰਕਸ਼ੀਲ ਵੀਰਾਂ ਤੇ ਤਰਸ ਆ ਗਿਆ || ਇਹ ਬੇਹਦ ਮੰਦਭਾਗੇ ਹਨ ਜੋ ਕਿ ਭਾਈ ਰਣਧੀਰ ਸਿੰਘ ਜੀ ਦੀ ਉਚੀ ਸੁਚੀ ਗੁਰਬਾਣੀ ਅਨੁਸਾਰਿਕ ਸੋਚ ਨੂੰ ਨਾ ਤੇ ਸਮਝ ਸਕੇ ਹਨ ਤੇ ਨਾ ਆਪਣੇ ਇਸ ਬਡ੍ਮੁਲੇ ਜੀਵਨ ਵਿਚ ਆਪਣਾ ਸਕੇ ਹਨ || ਉਤੋਂ ਏਨਾ ਦੀ ਕਿਸਮਤ ਦਾ ਮੋੜਾ ਦੇਖੋ ਇਹ ਉਸ ਗੁਰਸਿਖ (ਸੰਤ) ਤੇ ਟੀਕਾ ਟਿਪਣੀ ਕਰ ਰਹੇ ਹਨ ਜਿਨਾ ਨੇ ਗੁਰਬਾਣੀ ਤੇ ਨਾਮ ਨੂ ਗੁਰੂ ਕਿਰਪਾ ਨਾਲ ਪਹਚਾਣਿਆ ਤੇ ਅਪਣਾਇਆ || ਦਾਸ ਨੂੰ ਏਨਾ SCIENTIFIC ਗਿਆਨੀਆ ਦੇ ਟੋਲੇ ਤੇ ਤਰਸ ਆਉਂਦਾ ਹੈ || ਨਾਮ ਸਿਮਰਨ ਜੋ ਕੇ ਸਿਖੀ ਦੀ ਬੁਨਿਆਦ ਹੈ , ਸਮੁਚੀ ਬਾਣੀ ਜਿਸ ਬਾਰੇ ਬਿਆਨ ਕਰਦੀ ਹੈ ਤੇ ਉਪਦੇਸ਼ ਕਰਦੀ ਹੈ ਏਨਾ ਨੇ ਬਾਰ ਬਾਰ ਉਸ ਨੂੰ ਭੰਡੰਨ ਦੀ ਕੋਸ਼ਿਸ਼ ਕੀਤੀ || ਇਸ ਦੀ ਸਿਰਫ ਇਕ ਹੋ ਵਜਾ ਲਗਦੀ ਹੈ - "ਹਥ ਨਾ ਪਹੁੰਚੇ ਥੂਹ ਕੌੜੀ" || ਜੋ ਮੰਦਭਾਗੇ ਗੁਰੂ ਦੀ ਇਸ ਅਨ੍ਮੋਲਿਕ ਦਾਤ ਤੋਂ ਵਾਂਜੇ ਰਹ ਜਾਂਦੇ ਹਨ ਤੇ ਇਸ ਦਾ ਅਨੰਦੁ ਨਹੀਂ ਮਾਣ ਸਕਦੇ ਓਹ ਨਾਮ ਸਿਮਰਨ ਬਾਰੇ ਹੋਰ ਕਹ ਵੀ ਕੀ ਸਕਦੇ ਹਨ || ਏਨਾ ਦਲਿਦਰਾਂ ਲਈ ਕੀ ਸਵੇਰੇ ਉਠਣਾ ਸੌਖਾ ਪਿਆ ਹੈ ? ਠੰਡੇ ਪਾਣੀ ਨਾਲ ਇਸ਼ਨਾਨ ? ਤੇ ਫੇਰ ਜਿੰਦਗੀ ਦੇ ਸਾਰੇ ਆਇਸ਼ੋੰ ਆਰਾਮ ਛੱਡ ਕੇ ਚੌਕੜਾ ਮਾਰਨਾ ? ਇਹ ਗੁਰੂ ਦੀ ਰਹਮਤ ਤੋ ਬਿਨਾ ਕਦਾਚਿਤ ਮੁਮਕਿਨ ਨਹੀਂ ||

ਹੈਰਾਨੀ ਦੀ ਗਲ ਇਹ ਕਿ ਨਾਮ ਸਿਮਰਨ ਨੂੰ ਗੋਰਖ ਧੰਦਾ ਦਸਣ ਵਾਲੇ ਇਹ ਲੋਕ ਗੁਰਬਾਣੀ ਦਾ ਪਰਚਾਰ ਕਰਦੇ ਹਨ || ਸੁਖਮਨੀ ਸਾਹਿਬ ਦੀ ਪਹਿਲੀ ਅਸਟਪਦੀ ਜਿਸ ਧਨ ਗੁਰੂ ਅਰਜੁਨ ਸਾਹਿਬ ਜੀ ਨੇ ਨਾਮ ਸਿਮਰਨ ਦੀ ਬਰਕਤਾਂ ਦਾ ਵਰਣਨ ਕੀਤਾ ਹੈ, ਪਤਾ ਨਹੀਂ ਇਹ ਅਕਲੋਂ ਅੰਨੇ ਲੋਕ ਉਸ ਦਾ ਪਾਠ ਕੀ ਸੋਚ ਕੇ ਕਰੀ ਜਾਂਦੇ ਹਨ ?

ਬਾਕੀ ਵੀਰ ਜੀ ਅਸਲੀ ਗਲ ਇਹ ਹੈ ਕਿ ਸਿਖੀ ਪੜੇ ਲਿਖੇ ਤੇ ਗਿਆਨੀ ਬੁਧੀਆਂ ਦਾ ਸੌਦਾ ਨਹੀਂ ਹੈ || ਗੁਰਸਿਖੀ, ਨਾਮ , ਬਾਣੀ ਤੇ ਗੁਰਮਤ ਦੀ ਸਮਝ ਤੇ ਇਸ ਤੇ ਅਮਲ ਗੁਰੂ ਸਾਹਿਬ ਦੀ ਅਮਾਨਤ ਹੈ ਤੇ ਓਹ ਉਸਤੇ ਹੀ ਕਿਰਪਾ ਕਰਦੇ ਜਿਸ ਤੇ ਓਹ ਰੀਝ ਜਾਵੇ || ੨-੫ ਸਾਲ ਦਾ ਕੋਰਸ ਕਰਵਾ ਤੁਸੀਂ ਕੇਵਲ ਪਰਚਾਰਿਕ, ਗਿਆਨੀ, ਲਿਖਾਰੀ ਬਣਾ ਸਕਦੇ ਹੋ ਨਾ ਕੇ ਭਾਈ ਰਣਧੀਰ ਸਿੰਘ ਗੁਰਮਤ ਦੇ ਜੋਧੇ, ਨਾਮ ਦੇ ਰਸੀਏ, ਕੀਰਤਨ ਦੇ ਧਨੀ, ਰਹਤ ਦੇ ਸੂਰੇ ਤੇ ਗੁਰੂ ਦੇ ਸਚੇ ਆਸ਼ਿਕ ||


Vaheguru jee ka Khalsa Vaheguru jee kee fateh!
Reply Quote TweetFacebook
Its fine, if khalsanews.com organizers want to preach in favour of Maas or any other issues. What's not fine is their aggressive style, and attacking past respectable Sikh personalities, who are held in high esteem by countless Sikhs around the world.

Senior Gursikhs like Bhai Sahib Randhir Singh jee, Sant Gurbachan Singh jee, Bhai Vir Singh jee, Professor Sahib Singh jee, and Bhai Kahn Singh Nabha jee, all had their differences and that's fine. Sikhs today can disagree with them on certain issues but they should not suspect their intentions. We must believe that these Gursikhs did whatever they did in good faith. If we have this stand, then we can never be disrespectful towards them and we would address the issues and not slander respectable Sikh personalities.

We should never lose mutual respect for each other. This mutual respect is due to each other, not only for being Sikhs but also for being humans or even for being Jeevs. Every Jeev has the divine Jyot within and for this reason alone, everyone is respectable. Engaging in name calling, spiteful debates is not in accordance to Gurmat.

Kulbir Singh
Reply Quote TweetFacebook
they use foul logics to prove their point.
Reply Quote TweetFacebook
Re: ਘਰ ਦੀ ਸਫ਼ਾਈ
April 05, 2012 11:15AM
have we not enough IT people with the skillset in our kaum to attach and crash their website ?
Reply Quote TweetFacebook
Sorry, only registered users may post in this forum.

Click here to login