ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਦਾਸ ਹੱਥਲੀ ਖ਼ਬਰ ਪੜ ਰਿਹਾ ਸੀ ਜੋ ਕਿ ਜਲੰਧਰ ਸਮਾਗਮ ਬਾਬਤ ਜਲੰਧਰ ਤੋਂ ਹੀ ਛਪਦੇ ਅਖਬਾਰ ਵਿਚ ਸੰਗਤਾਂ ਦੀ ਜਾਣਕਾਰੀ ਵਾਸਤੇ ਦਿੱਤੀ ਗਈ ਹੈ। ਕਾਫ਼ੀ ਲੰਬੇ ਅਰਸੇ ਤੋਂ ਆਮ ਤੌਰ ਤੇ ਅਖਬਾਰ ਵਿਚ ਸਲਾਨਾ ਸਮਾਗਮਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਹੁਣ ਜਿਹੜਾ ਇੱਕ ਨਵਾਂ ਰੂਝਾਨ ਕੀਰਤਨੀਆਂ ਦੀ ਲਿਸਟ ਪੜਨ ਨੂੰ ਮਿਲਿਆ ਹੈ ਇਸਤੋਂ ਲੱਗ ਰਿਹਾ ਹੈ ਕਿ ਇਹ ਸਮਾਗਮ ਅਖੰਡ ਕੀਰਤਨੀ ਜੱਥੇ ਦਾ ਨਾ ਹੋ ਕੇ ਬਲਕਿ ਆਮ ਰਾਗੀਆਂ ਵਾਂਗ ਕੀਰਤਨ ਦਰਬਾਰ ਦਾ ਪ੍ਰੋਗਾਮ ਹੋਵੇ ਜਿਸਤੇ ਇਕੱਠ ਕਰਨ ਵਾਸਤੇ ਮਸ਼ਹੂਰ ਰਾਗੀਆ ਦੇ ਨਾਂ ਦੇਣੇ ਪ੍ਰਬੰਧਕਾ ਵੱਲੋਂ ਮਜਬੂਰੀ ਕਾਰਨ ਦਿੱਤੇ ਜਾਂਦੇ ਹਨ ਤਾਂ ਕਿ ਚੜ੍ਹਾਵਾ ਵੱਧ ਆਵੇ। ਪਰ ਦਾਸ ਨੂੰ ਸਮਝ ਨਹੀਂ ਆਈ ਕਿ ਹਰਿ ਕੀਰਤਨ ਕਾ ਆਹਰ ਕਰਨ ਵਾਲੇ ਜੱਥੇ ਦੇ ਪ੍ਰਬੰਧਕਾਂ ਨੂੰ ਕਿਹੜੀ ਮਜ਼ਬੂਰੀ ਪੈ ਗਈ ਕਿ ਹੁਣ ਰੈਣ ਸਬਾਈਆਂ ਸਮਾਗਮਾਂ ਬਾਬਤ ਮਿਤੀ ਅਤੇ ਸਥਾਨਾਂ ਦੀ ਜਾਣਕਾਰੀ ਦੇ ਨਾਲ ਨਾਲ ਕਿਹੜਾ ਕਿਹੜਾ ਕੀਰਤਨੀਆ ਆ ਰਿਹਾ ਇਹ ਵੀ ਦੱਸਣ ਦੀ ਲੋੜ ਪੈ ਗਈ ਹੈ। ਐਸੀ ਕੀ ਖਾਸ ਗੱਲ ਹੈ ਕਿ ਜੇ ਨਾਂਉ ਨਾ ਦਿੱਤੇ ਤਾਂ ਕੀ ਸਮਾਗਮ ਨਹੀਂ ਹੋਵੇਗਾ। ਦੂਸਰੀ ਗੱਲ ਕਿ ਕੀ ਇਸਤਰਾਂ ਨਾਂਉ ਦੇ ਕੇ ਅਸੀਂ ਸੰਗਤੀ ਕੀਰਤਨ ਦੀ ਪ੍ਰਥਾ ਨੂੰ ਤੋੜ ਕੇ ਵਿਅਕਤੀਗਤ ਕੀਰਤਨ ਦੀ ਪ੍ਰਥਾਂ ਚਾਲੂ ਤਾਂ ਨਹੀਂ ਕਰ ਰਹੇ। ਸਾਨੂੰ ਚੇਤੇ ਰਹਿਣਾ ਚਾਹੀਦਾ ਕਿ ਇਕ ਵਾਰੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਨਾਮ ਤੇ ਸਮਾਗਮ ਦੇ ਪੋਸਟਰ ਕਿਸੇ ਪ੍ਰੇਮੀ ਨੇ ਛਪਵਾ ਦਿੱਤੇ ਸਨ ਤਾਂ ਜਦ ਭਾਈ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਉਥੇ ਜਾ ਕੇ ਕੀਰਤਨ ਕੀ ਕਰਨਾ ਬਲਕਿ ਉਸ ਸਮਾਗਮ ਵਿਚ ਹੀ ਨਹੀਂ ਗਏ। ਕਿਉਂਕਿ ਨਾਂਵਾਂ ਦੀ ਮਸ਼ਹੂਰੀ ਕਰਨੀ ਗੁਰਮਤਿ ਅਨਕੂਲ ਨਹੀਂ। ਇਸਲਈ ਗੁਰਮਤਿ ਅਸੂਲਾਂ ਤੇ ਖੜੇ ਜੱਥੇ ਦੇ ਸਮਾਗਮਾਂ ਵਾਸਤੇ ਕੀਰਤਨੀਆਂ ਦੇ ਨਾਂਅ ਦੇਣੇ ਸ਼ੋਭਨੀਕ ਨਹੀਂ। ਸੰਗਤ ਕੋਸ਼ਿਸ ਕਰੇ ਜਿਹਨਾਂ ਕੀਰਤਨੀਆਂ ਦੇ ਨਾਂਅ ਲਿਖੇ ਗਏ ਹਨ ਉਹਨਾਂ ਦੇ ਚਰਨਾਂ ਵਿਚ ਵੀ ਇਹ ਬੇਨਤੀ ਜ਼ਰੂਰ ਕੀਤੀ ਜਾਏ ਹੋ ਸਕਦਾ ਹੈ ਵਧੇਰੇ ਕੀਰਤਨੀਆਂ ਨੂੰ ਇਸ ਖ਼ਬਰ ਦਾ ਪਤਾ ਹੀ ਨਹੀਂ ਹੋਵੇ ਦਾਸ ਵੀ ਕੋਸ਼ਿਸ ਕਰੇਗਾ ਇਹਨਾਂ ਸਿੰਘ ਸਿੰਘਣੀਆ ਤੱਕ ਇਹ ਖਬਰ ਪਹੁੰਚਾਣ ਦੀ ਤਾਂ ਕਿ ਗੁਰੂ ਸਾਹਿਬ ਦੀ ਸ਼ਰੀਕੀ ਤੋਂ ਬਚਿਆ ਜਾ ਸਕੇ। ਕੀਰਤਨ ਗੁਰੂ ਦੀ ਉਤਮ ਦੇਣ ਹੈ ਇਹ ਗੁਰੂ ਜੀ ਦੀ ਸੰਗਤ ਦੇ ਨਾਮ ਨਾਲ ਹੀ ਸ਼ੋਭਦਾ ਹੈ ਕਿਸੇ ਇਕੱਲੇ ਕਹਿਰੇ ਕੀਰਤਨੀਏ ਦੇ ਨਾਮ ਨਾਲ ਨਹੀਂ।
Reply Quote TweetFacebook
Very true Bhai Jasjit Singh jee

I believe the incident you were referring to in the above post is narrated in the link below

When Bhai sahib refused to attend a Kirtan smaagam
Reply Quote TweetFacebook
Thanks Bhai Manmander Singh Jio for refreshing the memory, exactly that was the incident. This incident is a great learning for an established kirtania and all Sikhs in general.
Reply Quote TweetFacebook
Looks like this has been going on for a while:



I seriously don't see a reason why Smaagams need to be commercialnized or advertised in such a manner. Just keep it simple.
Reply Quote TweetFacebook
Bhai Jaspreet Singh jio, this practice is recent and should be stopped immediately otherwise this will become a disease which will greatly affect the Nirbaan Kirtan aspect of Jatha.
Reply Quote TweetFacebook
Sorry, only registered users may post in this forum.

Click here to login