ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Gurbani is the Light of this world

Posted by Kulbir Singh 
Great Job sampooran Singh Ji. Der ave Darust Ave.
Reply Quote TweetFacebook
Great poems. Here is my humble presentation on mehma of Baani.

ਗੁਰਬਾਣੀ ਗੁਰਾਂ ਦੀ ਪਿਆਰੀ ਅੰਮ੍ਰਿਤਧਾਰੀ ਹੈ।
ਦੁਖਾਂ ਦੀ ਹਰਣਹਾਰੀ, ਨਾਲ ਰਾਗਾਂ ਸ਼ੀਗਾਰੀ ਹੈ।

ਇਹਨੂੰ ਸੇਵਨਹਾਰਾ ਕੋ ਖਾਲੀ ਰਹਿੰਦਾ ਨਹੀਂ।
ਸਵਾਸ ਸਵਾਸ ਇਹ ਨਾਮ ਜਪਾਵਣਹਾਰੀ ਹੈ।

ਦਰ ਹੋਰ ਕਿਸੇ ਦੇ ਜਾਣ ਦੀ ਹੁਣ ਲੋੜ ਨਹੀਂ।
ਇਸਨੂੰ ਪਰਸਿਆਂ ਹੱਟਦੀ ਹਰ ਬੀਮਾਰੀ ਹੈ।

ਗਭਰੂ ਜਪਕੇ ਪਾਉਂਦਾ ਚੰਗੀ ਘਰ ਗੀਹਨਿ ਹੈ।
ਮਨ ਇਛਾ ਵਰ ਪਾਉਂਦੀ ਕਨਿਆ ਕੁਆਰੀ ਹੈ।

ਜੋ ਇਸ ਨੂੰ ਭੁਲ ਜਾਂਦਾ ਉਹ ਰੁਲ ਜਾਂਦਾ ਹੈ।
ਸਮਝੋ ਉਸ ਅਭਾਗੇ ਨਰਕ ਦੀ ਤਿਆਰੀ ਹੈ।

ਹਉਮੈ ਦੀ ਇਹ ਵੈਰਨ, ਬਿਕਾਰਾਂ ਨਾਸ ਕਰੇ।
ਅਪਣੇ ਭਗਤਾਂ ਦੀ ਸਹਾਈ ਤੇ ਤਾਰਣਹਾਰੀ ਹੈ।

ਹਰਕਿਰਨ ਕੌਰੇ ਬਾਣੀ ਅੰਬੀਆਂ ਦੀ ਛਾਂ ਹੈ।
ਸੁਖ ਦੇਵੇ ਜਿਉਂ ਬਾਲ ਲਈ ਮਹਿਤਾਰੀ ਹੈ।
Reply Quote TweetFacebook
ਵਾਹ ਵਾਹ ਕਿਆ ਬਾਤ ਹੈ! .......best poem ...thumbs up


ਗਭਰੂ ਜਪਕੇ ਪਾਉਂਦਾ ਚੰਗੀ ਘਰ ਗੀਹਨਿ ਹੈ।
ਮਨ ਇਛਾ ਵਰ ਪਾਉਂਦੀ ਕਨਿਆ ਕੁਆਰੀ ਹ l

ਜੇ ਲਾਈਨ ਤੋ ਆਪ ਕੀ ਬਹੁਤ ਹੀ ਨਿਆਰੀ ਹੈ l smiling smiley

----------------------------------
ਪ੍ਰਭ ਕਾ ਸਿਮਰਨੁ ਸਭ ਤੇ ਊਚਾ ii
Reply Quote TweetFacebook
So many amazing poems here! Please accept this poor attempt.


ਗੁਰਬਾਣੀ ਚਾਨਣ ਲਿਆਉਂਦੀ, ਮਰਿਆਂ ਨੂੰ ਕਰਦੀ ਜਿਊਂਦੀ।

ਗੁਰਬਾਣੀ ਚਾਨਣ ਲਿਆਉਂਦੀ, ਅੰਨਿਆਂ ਨੂੰ ਦਿੰਦੀ ਰੌਸ਼ਨੀ।

ਗੁਰਬਾਣੀ ਚਾਨਣ ਲਿਆਉਂਦੀ, ਮਨਮੁਖਾਂ ਨੂੰ ਗੁਰਮੁਖ ਬਣਾਉਂਦੀ।

ਗੁਰਬਾਣੀ ਚਾਨਣ ਲਿਆਉਂਦੀ, ਗੁਰਮੁਖਾਂ ਨੂੰ ਦਰਸ਼ਨ ਕਰਾਉਂਦੀ।

ਗੁਰਬਾਣੀ ਚਾਨਣ ਲਿਆਉਂਦੀ, ਇਸ ਜਗਤ ਨੂੰ ਜ਼ਿੰਦਾ ਰਖਾਉਂਦੀ।

ਗੁਰਬਾਣੀ ਚਾਨਣ ਲਿਆਉਂਦੀ, ਸਾਰੇ ਜਗ ਨੂੰ ਰਾਹ ਤੇ ਪਾਉਂਦੀ।

ਗੁਰਬਾਣੀ ਚਾਨਣ ਲਿਆਉਂਦੀ, ਸੱਚੇ ਮਾਰਗ ਦਾ ਨਿਸ਼ਾਨਾ ਦਿਖਾਉਂਦੀ।

ਗੁਰਬਾਣੀ ਚਾਨਣ ਲਿਆਉਂਦੀ, ਸੱਚਾ ਉਪਦੇਸ਼ ਸਭ ਨੂੰ ਸੁਣਾਉਂਦੀ।

ਗੁਰਬਾਣੀ ਚਾਨਣ ਲਿਆਉਂਦੀ, ਵੈਰੀਆਂ ਨੂੰ ਇਹ ਮੀਤ ਬਣਾਉਂਦੀ।

ਗੁਰਬਾਣੀ ਚਾਨਣ ਲਿਆਉਂਦੀ, ਬੇਗਮਪੁਰੇ ਸ਼ਹਿਰ ਲਿਜਾਉਂਦੀ।

ਗੁਰਬਾਣੀ ਚਾਨਣ ਲਿਆਉਂਦੀ, ਪਿਆਰ ਮੁਹੱਬਤ ਕਰਨਾ ਸਿਖਾਉਂਦੀ।

ਗੁਰਬਾਣੀ ਚਾਨਣ ਲਿਆਉਂਦੀ, ਕਮਲ ਦੇ ਫੁਲਾਂ ਨੂੰ ਮਿਲਾਉਂਦੀ।

ਗੁਰਬਾਣੀ ਚਾਨਣ ਲਿਆਉਂਦੀ, ਅੰਮ੍ਰਿਤ ਵਰਖਾ ਮੁਖ ਵਿਚ ਪਾਉਂਦੀ।

ਗੁਰਬਾਣੀ ਚਾਨਣ ਲਿਆਉਂਦੀ, ਵਾਹਿਗੁਰੂ ਵਾਹਿਗੁਰੂ ਜਪਾਉਂਦੀ।

ਗੁਰਬਾਣੀ ਚਾਨਣ ਲਿਆਉਂਦੀ, ਕੀਰਤਨ ਰੂਪੀ ਹਰਿਜਸ ਗਾਵਾਉਂਦੀ।

ਗੁਰਬਾਣੀ ਚਾਨਣ ਲਿਆਉਂਦੀ, ਸਤਿਨਾਮ ਦਾ ਚੱਕਰ ਫਿਰਾਉਂਦੀ।

ਗੁਰਬਾਣੀ ਚਾਨਣ ਲਿਆਉਂਦੀ, ਭੁਲਿਆਂ ਨੂੰ ਇਹ ਆਸ ਦਿਵਾਉਂਦੀ।

ਗੁਰਬਾਣੀ ਚਾਨਣ ਲਿਆਉਂਦੀ, ਅੰਮ੍ਰਿਤ ਵੇਲੇ ਖੰਡੇ ਖੜਕਾਉਂਦੀ।
Reply Quote TweetFacebook
Good poem Amritvela jeeo. Der aaye Darust aaye.
Reply Quote TweetFacebook
Good Poem Amritvela Ji !!
Reply Quote TweetFacebook
Bibi Harkiran Kaur Ji picked a few boards
Reply Quote TweetFacebook
Sorry, only registered users may post in this forum.

Click here to login