ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Gurbani is the Light of this world

Posted by Kulbir Singh 
After successful threads involving poetic praise of Degh, Guru Sahibaan and many other spiritual topics, Daas humbly implores that we dedicate a poetic thread to Dhur kee Baani.

All Pyare Gurmat-Bibeki Shairo (poets), Karo Kirpa te likho Qalaam-e-Sifat-e-Gurbani.

Presented below is the first poem on Gurbani. May Guru Sahib do Kirpa and enable us to write as much Mehma of Gurbani as possible.

ਇਹ ਸ਼ਹਿਦ ਨਾਲੋਂ ਮਿਠੀ ਤੇ ਇਹਦਾ ਕਮਾਲ ਦਾ ਸਰੂਰ ਹੈ। (ਸਰੂਰ=Anand, bliss)
ਉਹਦੇ ਸਾਰੇ ਦੁਖ ਭੱਜਣ ਜਿਹੜਾ ਇਹਦੇ ਰਸ ਵਿਚ ਚੂਰ ਹੈ।

ਕੋਈ ਮਾਣ ਕਰੇ ਬਾਹੂਬਲ ਦਾ ਕੋਈ ਮਾਣ ਕਰੇ ਲਸ਼ਕਰਾਂ ਦਾ। (ਬਾਹੂਬਲ=power of arms; ਲਸ਼ਕਰਾਂ=armies)
ਗੁਰਾਂ ਦੇ ਸਿਖ ਨੂੰ ਕੇਵਲ ਗੁਰਾਂ ਦੀ ਬਾਣੀ ਦਾ ਹੀ ਗ਼ਰੂਰ ਹੈ। (ਗ਼ਰੂਰ=Pride)

ਬਾਣੀ ਰੱਬ ਦੀ ਮਹਿਮਾ ਨਾਲ, ਨੱਕੋ ਨੱਕ ਹੈ ਭਰੀ ਹੋਈ।
ਇਹ ਅੰਮ੍ਰਿਤ ਬਾਣੀ ਲਫਜ਼ ਲਫਜ਼ ਨਾਮ ਨਾਲ ਭਰਪੂਰ ਹੈ।

ਵਹਿਸ਼ਤ ਰੂਪੀ ਜਲ ਹੈ ਤੇ ਦਹਿਸ਼ਤ ਰੂਪੀ ਪਵਨ ਹੈ ਇਥੇ। (ਵਹਿਸ਼ਤ=savagery, madness; ਦਹਿਸ਼ਤ=fear)
ਇਹ ਸੰਸਾਰ ਅੰਨਾ ਖੂਹ ਹੈ ਤੇ ਇਥੇ ਇਕੋ ਬਾਣੀ ਹੀ ਨੂਰ ਹੈ।

ਜੰਨਤ ਦੀਆਂ ਸੋਹਣੀਆਂ ਹੂਰਾਂ ਲਈ ਮੋਮਨ ਪ੍ਰਸਤਿਸ਼ ਕਰੇ ਜੀ। (ਮੋਮਨ=Muslim, ਪ੍ਰਸਤਿਸ਼=Bhagti)
ਗੁਰਸਿਖ ਵਾਸਤੇ ਗੁਰੂ ਦੀ ਬਾਣੀ, ਸਭ ਹੂਰਾਂ ਤੋਂ ਵੱਡੀ ਹੂਰ ਹੈ।

ਜੋਗੀ ਚੌਰਾਸੀ ਆਸਣ ਕਰੇ ਅਨਹਦ ਸ਼ਬਦਾਂ ਦੇ ਸੁਨਣ ਹਿੱਤ।
ਜਿਹੜਾ ਬਾਣੀ ਗਾਇਣ ਕਰੇ ਉਹਦਾ ਸੀਨਾ ਰਹਿੰਦਾ ਠਰੂਰ ਹੈ। (ਠਰੂਰ =cool)

ਕੁਲਬੀਰ ਸਿੰਘਾ ਗੁਰਾਂ ਦੀ ਬਾਣੀ, ਵਾਹਿਗੁਰੂ ਜੀ ਦਾ ਸਰੂਪ ਹੈ।
ਜਿਹੜਾ ਬਾਣੀ ਤੌਂ ਦੂਰ ਰਹਿੰਦਾ, ਰੱਬ ਉਹਤੋਂ ਰਹਿੰਦਾ ਦੂਰ ਹੈ।
Reply Quote TweetFacebook
Wow! What to write after that?...

Wonderful poem!
Reply Quote TweetFacebook
ਲਿਖੀਆਂ ਲਿਖਤਾਂ ਕਈ ਇਸ ਸੰਸਾਰ ਦੇ ਲਿਖਾਰੀਆਂ ਨੇ
ਬਾਣੀ ਜਹੀ ਮਿਠੀ ਕੋਈ ਲਿਖਤ ਨਾ ਕੋਈ ਲਿਖ ਸਕਿਆ

ਕਈ ਖੋਜੀ ਕਰ ਕਰ ਖੋਜਾਂ ਜਨਮ ਮੁਕਾ ਤੇ ਗਵਾ ਬੈਠੇ
ਇਸ ਅਦਭੁਤ ਦਾਤ ਦੀ ਖੋਜ ਨਾ ਕੋਈ ਨਬੇੜ ਸਕਿਆ

ਕਈ ਸਿਆਣੇ ਆਏ ਤੇ ਸਿਆਣਪਾਂ ਕਰ ਕਰ ਚਲੇ ਗਏ
ਕੋਈ ਬਾਣੀ ਦੇ ਸੇਦ ਤੋਂ ਬਿਨਾ ਨਾ ਸਮੁੰਦ ਤਰ ਸਕਿਆ

ਕੋਈ ਖੁਸੀ,ਕੋਈ ਗਮੀ,ਕੋਈ ਗੀਤ ਦਿਲ ਦੀ ਗਲ ਕਰਦਾ
ਪਿਆਰਾ ਇਹ ਅਨਮੋਲ ਗਰੰਥ,ਹਰ ਵਿਸ਼ੇ ਨੂੰ ਖੋਲ ਧਰਦਾ

ਸਲੋਕ ਤੇ ਕਿਦਰੇ ਵਾਰਾਂ,31 ਰਾਗ ਗੁਰੂ ਨੇ ਬੰਦ ਕੀਤੇ
ਧਨ ਗੁਰਸਿਖ, ਪੜ ਬਾਣੀ ਜਿਨਾ ਨਾਮ ਦੇ ਰਸ ਪੀਤੇ
Reply Quote TweetFacebook
ਧਨ ਗੁਰੂ,ਧਨ ਗੁਰਬਾਣੀ ਤੇ ਧਨ ਓਹ ਗੁਰਸਿਖ ਜਿਨੇ ਗੁਰਬਾਣੀ ਦੀ ਰਾਹ ਪਛਾਨੀ

ਨਾ ਹੁੰਦੀ ਗੁਰਬਾਣੀ, ਕੀ ਕਰਦੇ ਗੁਰਸਿਖੋ ?
ਨਾ ਹੁੰਦੀ ਗੁਰਬਾਣੀ, ਭੂਖੇ ਮਰਦੇ ਗੁਰਸਿਖੋ |

ਨਾ ਹੁੰਦੀ ਗੁਰਬਾਣੀ,ਉਠਦੇ ਸਵੇਰੇ ੧੦ ਵਜੇ
ਨਾ ਹੁੰਦੀ ਗੁਰਬਾਣੀ,ਰਾਤੀਂ ਹੁੰਦੇ ਠੇਕੇ ਸਜੇ

ਨਾ ਹੁੰਦੀ ਗੁਰਬਾਣੀ,ਲਾਉਂਦੇ ਮੀਟ ਨੂੰ ਤੜਕਾ
ਨਾ ਹੁੰਦੀ ਗੁਰਬਾਣੀ, ਹੁੰਦਾ ਸ਼ਰਾਬੀ ਲੜਕਾ

ਨਾ ਹੁੰਦੀ ਗੁਰਬਾਣੀ,ਫਿਰਦੇ ਅਸੀਂ ਅੰਨੇ ਹੋਏ
ਨਾ ਹੁੰਦੀ ਗੁਰਬਾਣੀ,ਹੁੰਦੇ ਪੈਰ-ਪੈਰ ਤੇ ਟੋਏ

ਨਾ ਹੁੰਦੀ ਗੁਰਬਾਣੀ,ਜਾਂਦੇ ਅਸੀਂ ਮੜੀ-ਮਸਾਣੀ
ਨਾ ਹੁੰਦੀ ਗੁਰਬਾਣੀ,ਕੌਣ ਹੁੰਦੀ ਦਿਲ ਦੀ ਰਾਣੀ ?

ਨਾ ਹੁੰਦੀ ਗੁਰਬਾਣੀ, ਕਿਦਾਂ ਹੁੰਦੀ ਗੁਰੂ ਦੀ ਸੇਵਾ
ਨਾ ਹੁੰਦੀ ਗੁਰਬਾਣੀ,ਪੂਜਦੇ ਹੁੰਦੇ ਕੋਈ ਦੇਵੀ ਦੇਵਾ

ਨਾ ਹੁੰਦੀ ਗੁਰਬਾਣੀ,ਬੁਢਾਪਾ ਸੀ ਹੋਣਾ ਬੜਾ ਔਖਾ
ਨਾ ਹੁੰਦੀ ਗੁਰਬਾਣੀ,ਮਿਲਣਾ ਸੀ ਮੁਕਤੀ ਦਾ ਮੌਕਾ ?

ਨਾ ਹੁੰਦੀ ਗੁਰਬਾਣੀ,ਰਾਗੀ,ਬਾਬੇ ਹੁੰਦੇ ਬੇਰੋਜ਼ਗਾਰ
ਨਾ ਹੁੰਦੀ ਗੁਰਬਾਣੀ, ਮੁਸ਼ਕਿਲ ਚ ਹੁੰਦੀ ਸਰਕਾਰ

ਨਾ ਹੁੰਦੀ ਗੁਰਬਾਣੀ,ਕਿਦਾਂ/ਕਿਥੇ ਸਿਖ ਇਕਠੇ ਹੁੰਦੇ
ਨਾ ਹੁੰਦੀ ਗੁਰਬਾਣੀ,ਹੁੰਦੇ ਅਸੀਂ ੫ ਵਿਕਾਰਾਂ ਚ ਗੁੰਦੇ

ਨਾ ਹੁੰਦੀ ਗੁਰਬਾਣੀ,ਪਾਉਂਦੇ ਅਸੀਂ ਵਿਕਾਰਾਂ ਨੂੰ ਜਫੇ
ਨਾ ਹੁੰਦੀ ਗੁਰਬਾਣੀ, ਨਾ ਮਿਲਦੇ ਜਾਰੋ ਦੇਗ੍ਹ ਦੇ ਗਫੇ
||
Reply Quote TweetFacebook
Wonderful poems, especially the second one, Balraj Singh jeeo. I like the Tek - ਨਾ ਹੁੰਦੀ ਗੁਰਬਾਣੀ.

Kulbir Singh
Reply Quote TweetFacebook
Lau Balraj Singh jeeo, Asee tuhaadi Tek Chori kar layee hai:

ਨਾ ਹੁੰਦੀ ਗੁਰਬਾਣੀ, ਵਾਂਗ ਕੱਖਾਂ ਉਡਦੇ।
ਨਾ ਹੁੰਦੀ ਗੁਰਬਾਣੀ, ਵਾਂਗ ਪਤਿਆਂ ਝੜਦੇ।
ਨਾ ਹੁੰਦੀ ਗੁਰਬਾਣੀ, ਵਿਚ ਮਾਇਆ ਰੁੜਦੇ।
ਨਾ ਹੁੰਦੀ ਗੁਰਬਾਣੀ, ਅੰਦਰੋ ਅੰਦਰੀ ਸੜਦੇ।
ਨਾ ਹੁੰਦੀ ਗੁਰਬਾਣੀ, ਨ ਬਦੀ ਨਾਲ ਲੜਦੇ।
ਨਾ ਹੁੰਦੀ ਗੁਰਬਾਣੀ, ਕਾੜਦੇ ਤੇ ਆਪ ਕੜਦੇ।
ਨਾ ਹੁੰਦੀ ਗੁਰਬਾਣੀ, ਮਾਇਆ 'ਚ ਤਿੜਦੇ।
ਨਾ ਹੁੰਦੀ ਗੁਰਬਾਣੀ, ਵਿਚ ਭਵਜਲ ਡੁਬਦੇ।

ਨਾ ਹੁੰਦੀ ਗੁਰਬਾਣੀ, ਨਾਮ ਕਦੇ ਨ ਜਪਦੇ।
ਨਾ ਹੁੰਦੀ ਗੁਰਬਾਣੀ, ਐਂਵੇਂ ਫਿਰਦੇ ਟਪਦੇ।
ਨਾ ਹੁੰਦੀ ਗੁਰਬਾਣੀ, ਜਨਮ ਮਿਲਦੇ ਸੱਪ-ਦੇ।
ਨਾ ਹੁੰਦੀ ਗੁਰਬਾਣੀ, ਕਿਵੇਂ ਬਦੀ ਨੂੰ ਨੱਪਦੇ।

ਨਾ ਹੁੰਦੀ ਗੁਰਬਾਣੀ, ਛਿਤਰ ਖਾਂਦੇ ਬਿਕਾਰਾਂ ਦੇ।
ਨਾ ਹੁੰਦੀ ਗੁਰਬਾਣੀ, ਨਾ ਹੁੰਦੇ ਪੁੱਤ ਸਰਦਾਰਾਂ ਦੇ।
ਨਾ ਹੁੰਦੀ ਗੁਰਬਾਣੀ, ਕਹਾਉਂਦੇ ਪੁੱਤ ਕੁਮਾਰਾਂ ਦੇ।
ਨਾ ਹੁੰਦੀ ਗੁਰਬਾਣੀ, ਨਾ ਬਣਦੇ ਯਾਰ ਯਾਰਾਂ ਦੇ।

ਨਾ ਹੁੰਦੀ ਗੁਰਬਾਣੀ, ਸਾਰੇ ਪਾਸੇ ਹਨੇਰਾ ਹੁੰਦਾ।
ਨਾ ਹੁੰਦੀ ਗੁਰਬਾਣੀ, ਨਾ ਗੁਰੂ ਤੇ ਨਾ ਚੇਰਾ ਹੁੰਦਾ।
ਨਾ ਹੁੰਦੀ ਗੁਰਬਾਣੀ, ਕਰਦਾ ਹਰੇਕ ਮੇਰਾ ਮੇਰਾ ਹੁੰਦਾ।
ਨਾ ਹੁੰਦੀ ਗੁਰਬਾਣੀ, ਰਹਿੰਦੀ ਰਾਤ, ਨਾ ਸਵੇਰਾ ਹੁੰਦਾ।

ਨਾ ਹੁੰਦੀ ਗੁਰਬਾਣੀ, ਮਾਇਆ ਵਿਚ ਚੂਰ ਰਹਿੰਦੇ।
ਨਾ ਹੁੰਦੀ ਗੁਰਬਾਣੀ, ਦਿਲੋਂ ਸਦਾ ਕਰੂਰ ਰਹਿੰਦੇ।
ਨਾ ਹੁੰਦੀ ਗੁਰਬਾਣੀ, ਨਰਕਾਂ ਵਿਚ ਜ਼ਰੂਰ ਰਹਿੰਦੇ।
ਨਾ ਹੁੰਦੀ ਗੁਰਬਾਣੀ, ਲਭਦੇ ਜੰਨਤਾਂ 'ਚ ਹੂਰ ਰਹਿੰਦੇ।
ਨਾ ਹੁੰਦੀ ਗੁਰਬਾਣੀ, ਰੱਬ ਤੋਂ ਸਦਾ ਦੂਰ ਰਹਿੰਦੇ।
ਨਾ ਹੁੰਦੀ ਗੁਰਬਾਣੀ, ਮਨੁਖ ਨਹੀਂ, ਕੁੱਤੇ ਸੂਰ ਰਹਿੰਦੇ।

ਨਾ ਹੁੰਦੀ ਗੁਰਬਾਣੀ, ਦਿਲ ਸਾਡਾ ਲੀਰੋ ਲੀਰ ਰਹਿੰਦਾ।
ਨਾ ਹੁੰਦੀ ਗੁਰਬਾਣੀ, ਨਦੀਓ ਵਿਛੜਿਆ ਨੀਰ ਰਹਿੰਦਾ।
ਨਾ ਹੁੰਦੀ ਗੁਰਬਾਣੀ, ਰੋਗੀ ਸਦਾ ਸਰੀਰ ਰਹਿੰਦਾ।
ਨਾ ਹੁੰਦੀ ਗੁਰਬਾਣੀ, ਡਰਿਆ ਤੁਹਾਡਾ ਵੀਰ ਰਹਿੰਦਾ।
ਨਾ ਹੁੰਦੀ ਗੁਰਬਾਣੀ, ਮਰਿਆ ਸਿੰਘ ਕੁਲਬੀਰ ਰਹਿੰਦਾ।
Reply Quote TweetFacebook
ਗੁਰਬਾਣੀ, ਮਰਿਆਂ ਨੂੰ ਜੀਵਾਲਦੀ ਹੈ
ਗੁਰਬਾਣੀ, ਮੁਰਝਾਏ ਮੂੰਹ ਤੇ ਮੁਸਕਰਾਹਟ ਲਿਆਉਂਦੀ ਹੈ
ਗੁਰਬਾਣੀ, ਸੱਚ ਦ੍ਰਿੜਾਉਦੀ ਅਤੇ ਸਮਝਾਉਦੀ ਹੈ
ਗੁਰਬਾਣੀ, ਇਸਦਾ ਇਕ ਅੱਖਰ ਵੀ ਸਾਨੂੰ ਨਿਹਾਲ ਕਰ ਦਿੰਦਾ ਹੈ
ਗੁਰਬਾਣੀ, ਇਸ ਝੂਠੇ ਪਾਸਾਰੇ ਤੋਂ ਮਨ ਨੂੰ ਹਟਾਉਂਦੀ ਹੈ
ਗੁਰਬਾਣੀ, ਖੰਡਾਂ ਬ੍ਰ੍ਹਮੰਡਾਂ 'ਚ ਪੜ੍ਹੀ ਜਾਂਦੀ ਹੈ
ਗੁਰਬਾਣੀ, ਭੇਡਾਂ-ਬਕਰੀਆਂ ਤੋਂ ਸ਼ੇਰ ਬਣਾ ਦਿੰਦੀ ਹੈ
ਗੁਰਬਾਣੀ, ਗੁਰੂ-ਗੁਰੂ ਕਰਾਉਂਦੀ ਹੈ
ਗੁਰਬਾਣੀ, ਪੰਜ ਚੋਰਾਂ ਨੂੰ ਮਾਰ ਮੁਕਾਉਂਦੀ ਹੈ
ਗੁਰਬਾਣੀ, ਸੁਤਿਆਂ ਨੂੰ ਆਣ ਜਗਾਉਦੀ ਹੈ
ਗੁਰਬਾਣੀ, ਸ਼ਸਤਰਧਾਰੀ ਬਣਾ ਦਿੰਦੀ ਹੈ
ਗੁਰਬਾਣੀ, ਅਕਾਲੀ ਜੋਤਿ ਦੇ ਦਰਸ਼ਨ ਕਰਾ ਦਿੰਦੀ ਹੈ
ਗੁਰਬਾਣੀ, ਗੁਰਸਿੱਖਾਂ ਨਾਲ ਜੋੜ ਮੇਲੇ ਕਰਾ ਦਿੰਦੀ ਹੈ
ਗੁਰਬਾਣੀ, ਮਨਮੁਖਿ ਬੰਧਨਾਂ ਤੋਂ ਤੋੜ ਦਿੰਦੀ ਹੈ
ਗੁਰਬਾਣੀ, ਬੰਦੇ ਨੂੰ ਮਸਤਾਨਾ ਬਣਾ ਦਿੰਦੀ ਹੈ
ਗੁਰਬਾਣੀ, ਸ਼ਹਿਦ ਤੋਂ ਵੀ ਮਿੱਠਾ ਅੰਮ੍ਰਿਤਿ ਪਿਲਾ ਦਿੰਦੀ ਹੈ
ਗੁਰਬਾਣੀ, ਸਚਖੰਡਿ ਪੁੰਹਚਾ ਦਿੰਦੀ ਹੈ
ਗੁਰਬਾਣੀ, ਵਾਹਿਗੁਰੂ ਦੇ ਦਰ ਦਾ ਕੂਕਰ ਬਣਾ ਦਿੰਦੀ ਹੈ
ਗੁਰਬਾਣੀ, ਮਨ ਦੀ ਪਿਆਸ ਬੁਝਾਅ ਦਿੰਦੀ ਹੈ
ਗੁਰਬਾਣੀ, ਸਬ ਇਛਾਵਾਂ ਪੂਰੀਆਂ ਕਰ ਦਿੰਦੀ ਹੈ
ਗੁਰਬਾਣੀ, ਦਾਲ ਸੀਧਾ ਤੇ ਘਿਉ ਦਿਵਾ ਦਿੰਦੀ ਹੈ
ਗੁਰਬਾਣੀ, ਖ਼ੁਸ਼ ਕਰ ਦਿੰਦੀ ਹੈ
ਗੁਰਬਾਣੀ, ਖ਼ੇਤ ਹਰੀਆਵਲ ਕਰ ਦਿੰਦੀ ਹੈ
ਗੁਰਬਾਣੀ, ਦੁੱਧ ਚੌਣ ਲਈ ਚੰਗੀ ਗਾਂ ਬਖ਼ਸ਼ਦੀ ਹੈ
ਗੁਰਬਾਣੀ, ਇਕ ਚੰਗੀ ਤਾਜਨਿ ਤੁਰੀ ਵੀ ਬਖ਼ਸ਼ਦੀ ਹੈ
ਗੁਰਬਾਣੀ, ਘਰ ਕੀ ਗੀਹਨਿ ਵੀ ਚੰਗੀ ਬਖ਼ਸ਼ਦੀ ਹੈ
ਗੁਰਬਾਣੀ, ਉਹਦੇ ਤੋਂ ਸਿਰਫ਼ ਮਾਂਗਣ ਦੀ ਲੋੜ ਹੈ
ਗੁਰਬਾਣੀ, ਨਾਮ ਜਪਾ ਦਿੰਦੀ ਹੈ
ਗੁਰਬਾਣੀ, ਸੂਰਬੀ ਯੋਧਸਾ ਬਣਾ ਦਿੰਦੀ ਹੈ
ਗੁਰਬਾਣੀ, ਇਸਦੀ ਮਹਿਮਾ ਅਪਰ ਅਪਾਰ ਅਗੰਮ ਅਗਾਦ ਬੌਧ ਹੈ
ਗੁਰਬਾਣੀ, ਰਾਮਾਮੰਡੀ ਮੁੱਕ ਜੂ, ਪਰ ਇਸਦੀ ਮਹਿਮਾਂ ਨਹੀਂ ਮੁਕਦੀ
Reply Quote TweetFacebook
ਜੈਸੇ ਚੜ ਸੂਰ ਕੋਟ ਅੰਧੇਰੋੰ ਕਾ ਬਿਨਾਸ਼ ਕਰੇ,
ਤੈਸੇ ਇਸ ਕਲਜੁਗ ਮੇਂ ਗੁਰਬਾਣੀ ਚਿਰਾਗ ਹੈ।
ਜੈਸੇ ਏਕ ਫੂਲ ਦੇਖ ਮਨ ਮੇਂ ਬਹਾਰ ਆਏ,
ਤੈਸੇ ਸੁਣ ਬਾਣੀ ਮਨ ਉਪਜਤ ਬੈਰਾਗ ਹੈ।

ਜੈਸੇ ਬੈਸ ਚੰਦਨ ਨਿਕਟ ਬਿਰਖ ਸੁਗੰਧ ਹੋਏ,
ਤੈਸੇ ਗੁਰਬਾਣੀ ਸੁਣ ਮਨ ਹੋਤ ਸੁਵਾਸ ਹੈ।
ਜੈਸੇ ਏਕ ਬੂੰਦ ਰਲ ਸਾਗਰ ਮੇਂ ਅਭਿਨ ਹੋਏ,
ਤੈਸੇ ਗੁਰਬਾਣੀ ਰਿਦ ਮਹਿ ਜੋਤ ਵਿਗਾਸ ਹੈ।

ਜੈਸੇ ਉਡਤ ਪੰਖੀ ਆਕਾਸ਼ ਮੇਂ ਆਜ਼ਾਦੀ ਸਹਿਤ,
ਤੈਸੇ ਗੁਰਬਾਣੀ ਜੀਵ ਕਰਤ ਆਜ਼ਾਦ ਹੈ।
ਜੈਸੇ ਭਵ ਖੰਡਨਾ ਕਰਤ ਤੇਰੀ ਆਰਤੀ,
ਤੈਸੇ ਪਢ਼ ਬਾਣੀ ਮਨ ਅਕਾਲ ਅਰਾਧ ਹੈ।
Reply Quote TweetFacebook
ਗੁਰਬਾਣੀ ਸੁਨਤ ਮੇਰਾ ਮਨ ਦ੍ਰਵਿਆ
ਰਿਦ ਮੈਂ ਸਮਾਧ ਹੋਏ ਮੇਰਾ ਮਨ ਹਿਲਿਆ

ਗੁਰਬਾਣੀ ਸੁਨਤ ੳਪਜਤ ਹੈ ਗੁਰਮਤ ਜੋਗ
ਨਾਮ ਕੋ ਅਰਾਧ ਭਸਮ ਹੈ ਦੁਰਮਤ ਰੋਗ

ਗੁਰਬਾਣੀ ਸੁਨਤ ਮਿਲਨ ਕੀ ਪਿਆਸਾ ਹੈ
ਸੁਰ ਨਰ ਗੰਧਰਬ ਕੋ ਵੀ ਮਿਲਨ ਕੀ ਆਸਾ ਹੈ

ਗੁਰਬਾਣੀ ਸੁਨਤ ਜਨ ਚਰਨ ਸਮਾਵਤ
ਕੋਟਨ ਕੋਟ ਅਰਬ ਸੁਖ ਸਹਜੇ ਹੀ ਪਾਵਤ

ਗੁਰਬਾਣੀ ਸੁਨਤ ਪ੍ਰੀਤਮ ਕੀ ਰੀਤ ਬਨੈ
ਜਪ ਤਪ ਮੈਂ ਲੀਨ ਜਨ ਭਗਤਾਂ ਮੈਂ ਗਨੈ

ਗੁਰਬਾਣੀ ਸੁਨਤ ਕਿਛ ਕਹਨ ਕੀ ਨਾ ਸੁਧ ਰਹੇ
ਗੁੰਗਾ ਕੁਰਲਾਏ ਜੈਸੇ ਮਜਨੂ ਦੀ ਹੈ ਬੁਧ ਏਹੇ
Reply Quote TweetFacebook
Wonderful thoughts, Jaspreet Singh jeeo. Some of your lines kind of made me laugh too e.g.ਗੁਰਬਾਣੀ, ਘਰ ਕੀ ਗੀਹਨਿ ਵੀ ਚੰਗੀ ਬਖ਼ਸ਼ਦੀ ਹੈ. This is definitely true. smiling smiley

Amrit Kaur jee, that was an excellent effort. All I can say is Subhaan Subhaan Subhaan! Kamaal Kamaal Kamaal! Kurbaan Kurbaan Kurbaan! If Guru Sahib permits, I will try to imitate your Kabit kind of style and write something on Gurbani soon.

Bahut Khoob Preetam Singh jeeo.

Here is another poem on Gurbani, inspired by Jaspreet Singh's poem above:

ਗੁਰਬਾਣੀ ਕੀ ਹੈ, ਅੰਮ੍ਰਿਤ ਦੀ ਧਾਰ ਹੈ।
ਗੁਰਬਾਣੀ ਕੀ ਹੈ, ਰੂਪ ਨਿਰੰਕਾਰ ਹੈ।
ਗੁਰਬਾਣੀ ਕੀ ਹੈ, ਪਿਆਰ ਹੀ ਪਿਆਰ ਹੈ।
ਗੁਰਬਾਣੀ ਕੀ ਹੈ, ਅਨਹਦ ਝੁਣਕਾਰ ਹੈ।
ਗੁਰਬਾਣੀ ਕੀ ਹੈ, ਗਿਆਨ ਤੱਤ ਸਾਰ ਹੈ।

ਗੁਰਬਾਣੀ ਕੀ ਹੈ, ਹਰ ਦਿਲ ਅਜ਼ੀਜ਼ ਹੈ।
ਗੁਰਬਾਣੀ ਕੀ ਹੈ, ਕੋਈ ਇਲਾਹੀ ਚੀਜ਼ ਹੈ।
ਗੁਰਬਾਣੀ ਕੀ ਹੈ, ਕੋਈ ਖੁਰਾਕ ਲਜ਼ੀਜ਼ ਹੈ।
ਗੁਰਬਾਣੀ ਕੀ ਹੈ, ਸਰਵ ਉਚ ਤਮੀਜ਼ ਹੈ।

ਗੁਰਬਾਣੀ ਕੀ ਹੈ, ਸਿਖੀ ਦੀ ਜਾਨ ਹੈ।
ਗੁਰਬਾਣੀ ਕੀ ਹੈ, ਸੁਧਾ ਹੀ ਗਿਆਨ ਹੈ।
ਗੁਰਬਾਣੀ ਕੀ ਹੈ, ਸਤਿਗੁਰਾਂ ਦੀ ਸ਼ਾਨ ਹੈ
ਗੁਰਬਾਣੀ ਕੀ ਹੈ, ਹਰ ਸਿਖ ਦਾ ਮਾਨ ਹੈ।
ਗੁਰਬਾਣੀ ਕੀ ਹੈ, ਪੜਤ ਹੀ ਪਰਵਾਨ ਹੈ।
ਗੁਰਬਾਣੀ ਕੀ ਹੈ, ਸੇਵਤ ਜਾਹਿ ਮਾਨ ਹੈ।
ਗੁਰਬਾਣੀ ਕੀ ਹੈ, ਇਹੋ ਸਾਡਾ ਕਾਨ੍ਹ ਹੈ।
ਗੁਰਬਾਣੀ ਕੀ ਹੈ, ਸੁਬਹਾਨ ਹੀ ਸੁਬਹਾਨ ਹੈ।
ਗੁਰਬਾਣੀ ਕੀ ਹੈ, ਕੁਲਬੀਰ ਸਿੰਘ ਕੁਰਬਾਨ ਹੈ।
Reply Quote TweetFacebook
ਗੁਰੂ ਰੂਪ ਪਿਆਰੇ ਖਾਲਸਾ ਜੀ, ਦਾਸ ਵਲੋਂ ਨਿਮਾਣਾ ਜੇਹਾ ਜਤਨ ਹੈ ਕੁਛ ਅਖਰ ਲਿਖਣ ਦਾ । ਮਨ ਦੀ ਇਕਾਗਰਤਾ ਚੰਗੀ ਤਰਾਂ ਨਾ ਬਣਨ ਕਾਰਨ ਕੁਛ ਜਿਆਦਾ ਨਹੀ ਲਿਖਿਆ ਗਿਆ । ਭੁਲ ਚੁਕ ਮਾਫ਼ ਕਰਨੀ ਜੀ । ਬਾਕੀ ਧੁਰਾਂ ਦੀ ਬਾਣੀ ਦੀ ਸਿਫਤ ਤਾ ਕੀਤੀ ਹੀ ਨਹੀ ਜਾ ਸਕਦੀ । ਇਹ ਤਾ ਗੁੰਗੇ ਤੇ ਗੁੜ ਵਾਲੀ ਕਹਾਵਤ ਦੀ ਤਰਾਂ ਹੈ ਜਿਵੇਂ ਕਿਸੇ ਗੁੰਗੇ ਨੂ ਗੁੜ ਖਵਾ ਕੇ ਪੁਸ਼ਿਆ ਜਾਵੇ ਕਿ ਕਿਦਾਂ ਦਾ ਸ੍ਵਾਦ ਹੈ ਤਾ ਗੁੰਗਾ ਤਾ ਹੱਸ ਕੇ ਹੀ ਵਿਖਾ ਸਕਦਾ ਹੈ ਵਾਹਿਗੁਰੂ ...

ਅਨੰਦੁ ਅਨੰਦੁ ਅਨੰਦੁ ਧੁਰਾਂ ਤੌ ਆਈ ਬਾਣੀ ਦਾ ਹੈ ਸਦਾ ਅਨੰਦੁ ।
ਜਿਉਂ ਜਿਉਂ ਹਰ-ਜਨ ਪੜਦੇ ਏਸਨੂ ਤਿਉਂ-ਤਿਉਂ ਵਧਦਾ ਜਾਂਦਾ ਹੈ ਰੰਗ ।
ਪੜ ਪੜ ਇਸਨੂ ਨਾਮ ਦੇ ਪ੍ਯਾਲੇ ਪੀਂਦੇ ਕਈ ਰੰਗ ।
ਦਿਨ ਰਾਤ ਮਘਨ ਫਰਿਸ਼ਤੇ ਅਰਸ਼ਾਂ ਵਿਚ ਵੀ ਲਾਈ ਜਾਂਦੇ ਰੰਗ ।
ਬਿਸਮ ਹੀ ਬਿਸਮ ਹੋ ਜਾਂਦੇ ਪੜਦੇ ਜੋ ਇਸਨੂ ਨਾਲ ਧਿਆਨੰਗ ।
ਗੁੱਜੇ ਭੇਦ ਖੁਲ ਜਾਂਦੇ ਪੜੀਏ ਜਦ ਇਸਨੂ ਨਾਲ ਢੰਗ ।
ਇਹ ਧੁਰਾਂ ਦੀ ਬਾਣੀ ਹੀ ਏਸ ਸੰਸਾਰ ਵਿਚ ਹੈ ਸਬ ਦੇ ਸੰਗ ।
ਜੋ ਕਰਦੇ ਇਸਤੇ ਕਿੰਤੂ ਪ੍ਰੰਤੂ ਹੋ ਜਾਂਦੇ ਓਹ ਭੰਗ ।
ਜੋ ਦਿੰਦੇ ਦਰਜਾ ਇਸਨੂੰ ਸਬ ਤੌਂ ਉਪਰ ਉਹਨਾ ਨੂ ਲਗਦਾ ਫੇਰ ਅਸਲ ਰੰਗ ।
ਸੌ ਆਨੇ ਸਚ ਹੈ , ਇਹ ਸਾਰੀ ਸ੍ਰਿਸ਼ਟੀ ਇਸਦੀ ਕਿਰਪਾ ਨਾਲ ਹੀ ਹੈ ਚਟੰਨ(stable) ।
ਪੜ ਪੜ ਇਸਨੂ ਹੋ ਜਾਂਦੇ ਗੁਰਸਿਖ ਹਰ ਪਾਸਿਓ ਨਿਪੁੰਨ ।
ਏਸ ਗੁਰਿੰਦਰ ਸਿੰਘ ਵਰਗੇ ਮੂਰਖ ਵੀ ਬਣ ਜਾਂਦੇ ਕਵੀ ਲਾ ਲਾ ਤੁੱਕੇ ਕਈ ਢੰਗ ।
ਜਿਹਨਾਂ ਵਸੀ ਹਿਰਦੈ ਵਿਚ ਇਹ ਬਾਣੀ ਸਬ ਨੂ ਮਿਲੇ ਉਹਨਾਂ ਗੁਰੂ ਪਿਆਰਿਆਂ ਦਾ ਸੰਗ ।
ਸਚੇਪਾਤਸ਼ਾਹ ਜੀ ਮੇਹਰ ਕਰੋ ਸਬ ਉਤੇ ਵਰ੍ਸੇ ਧੁਰਾਂ ਦੀ ਬਾਣੀ ਦਾ ਇਹ ਬਿਸਮਾਦੀ ਰੰਗ ।
ਸਚੇਪਾਤਸ਼ਾਹ ਜੀ ਮੇਹਰ ਕਰੋ ਸਬ ਉਤੇ ਵਰ੍ਸੇ ਧੁਰਾਂ ਦੀ ਬਾਣੀ ਦਾ ਇਹ ਬਿਸਮਾਦੀ ਰੰਗ ।


gurinder singh
Reply Quote TweetFacebook
Vaah Vaah Bhai Sahib Kulbir Singh jeeo. Qalaam-e-Kamaal!Subhaan! Subhaan!Masha-Allah! Kurbaan! Kurbaan!


Tum Jiyo Hazaaron Saal!
Reply Quote TweetFacebook
Gurbani meree ekee meeth
Gurbani meree mitthee preeth
Gurbani mere dil kee raaman
Gurbani mera dukh mittaavan
Kalee ho tey gurbani mera sang
Sangat vich gurbani mera bhang
Poora poora mera satgur poora
Gurbani hai mera gur soora
Sang na saath hai koi mera 
Par gurbani mere sadha hai nera
Mehrvaan pita, baksho banee, 
Sanmukh deh mukh vich payo eh paanee
Reply Quote TweetFacebook
Very nice SK bhenjee. Here is another attempt at writing on this subject, inspired by you:

ਗੁਰਬਾਣੀ ਰਸ ਨਹੀਂ ਪਾਇਆ
ਬਿਰਥਾ ਜਨਮ ਗਵਾਇਆ
ਗੁਰਬਾਣੀ ਰਸ ਨਹੀਂ ਪਾਇਆ
ਵਿਚਿ ਦੁਨੀਆ ਕਿੳ ਤੂੰ ਆਇਆ?
ਗੁਰਬਾਣੀ ਰਸ ਨਹੀਂ ਪਾਇਆ
ਤੂੰ ਇਹ ਮਨੁੱਖਾ ਸਰੀਰ ਕਿੳ ਪਾਇਆ?
ਗੁਰਬਾਣੀ ਰਸ ਨਹੀਂ ਪਾਇਆ
ਕਿੳ ਰੈਪ ਮਿਊਜ਼ੀਕ ਨਾਲ ਮੂੰਹ ਚਿਪਟਾਇਆ?
ਗੁਰਬਾਣੀ ਰਸ ਨਹੀਂ ਪਾਇਆ
ਕਿੳ ਤੂੰ ਮਿੱਟੀ 'ਚ ਆਪਣੇ ਆਪ ਨੂੰ ਰੁਲਾਇਆ?
ਗੁਰਬਾਣੀ ਰਸ ਨਹੀਂ ਪਾਇਆ
ਕਿੳ ਆਨਰਸ ਵਿਚ ਤੂੰ ਆਪਣੇ ਆਪ ਨੂੰ ਫ਼ਸਾਇਆ?
ਗੁਰਬਾਣੀ ਰਸ ਨਹੀਂ ਪਾਇਆ
ਕਾਕਾ, ਤਾਂਹੀੳ ਤਾਂ ਤੂੰ ਸਕੂਲੋਂ ਚੰਗੇ ਨੰਬਰ ਨਹੀਂ ਲਿਆਇਆ
ਗੁਰਬਾਣੀ ਰਸ ਨਹੀਂ ਪਾਇਆ
ਤਾਂਹੀੳ ਤਾਂ ਕਈ ਜਨਮ ਤੂੰ ਭਟਕਦਾ ਰਹਿਆ
ਗੁਰਬਾਣੀ ਰਸ ਨਹੀਂ ਪਾਇਆ
ਤਾਂਹੀੳ ਤਾਂ ਵਿਕਾਰਾਂ ਵਿਚ ਤੇਰਾ ਮਨ ਹੈ ਲਪਟਾਇਆ
ਗੁਰਬਾਣੀ ਰਸ ਨਹੀਂ ਪਾਇਆ
ਬਿਰਥਾ ਜਨਮ ਗਵਾਇਆ
Reply Quote TweetFacebook
Very well said, Gurinder Singh jeeo.

Bahut Acchay SK jeeo. This must be your first attempt to write a poem in Punjabi.

And Jaspreet Singh jeeo, keep up the good work. I enjoy your poems very much. It's funny that you are saying that you did not get good marks because you did not get Gurbani Rass yet smiling smiley ਗੁਰਬਾਣੀ ਰਸ ਨਹੀਂ ਪਾਇਆ, ਕਾਕਾ, ਤਾਂਹੀੳ ਤਾਂ ਤੂੰ ਸਕੂਲੋਂ ਚੰਗੇ ਨੰਬਰ ਨਹੀਂ ਲਿਆਇਆ

Or are you addressing this line to Kaka Singh (the most famous Kaka of Toronto).

Kulbir Singh
Reply Quote TweetFacebook
ਗੁਰਬਾਣੀ ਸਤਗੁਰੁ ਕੀ ਮਹਿਮਾ ਕੈਸੇ ਕਰੂ ਬਿਆਨ ਮੈਂ,
ਕਿਰਪਾ ਰਸ ਪ੍ਰਤਾਪ ਇਤਨਾ ਮਖਮੂਰ ਨਸ਼ਾ ਦਿਨ ਰਾਤ ਹੈ,

ਚਾਅ ਲਹਿਰ ਉਮੰਗ ਇਤਨੀ ਸੁਹਾਗਣ ਕਾ ਸ਼ਿੰਗਾਰ ਹੈ,
ਬਿਨੰਤੀ ਉਮੀਦ ਰੀਝ ਇਤਨੀ ਸਾਈ ਕਾ ਸੇਜਾ ਪੇ ਇੰਤਜ਼ਾਰ ਹੈ,

ਹਿਰਦੈ ਵਸੇ ਨਾਮ ਨਿਰਮੋਲਕ ਹੀਰਾ ਜੈਸੇ ਕੋਏਲੇ ਕੀ ਖਾਂਨ ਮੈਂ,
ਚਾਤ੍ਰਿਕ ਪਿਆਸਾ ਬੂੰਦ ਪਰਥਾਏ ਪ੍ਰਾਨ ਜਾਤ ਪਰਵਾਨ ਹੈ,

ਰਾਗ ਜੋ ਹੈ ਰੰਗ ਜੈਸੇ ਗੁਰਬਾਣੀ ਕਾ ਵਿਸਥਾਰ ਹੈ,
੩੧ ਰਾਗ ਜੋ ਤਤਕਰਾ ਰੂਪ ਬਿਰਾਜਮਾਨ ਸਹਿਤ ਸਤਿਕਾਰ ਹੈ,

ਗੁਰਬਾਣੀ ਮੂਲ ਤੱਤ ਸਾਰ ਗੁਰਮੰਤ੍ਰ ਤੂੰ ਰਿਦੈ ਚਿਤਾਰ ਲੈ,
ਇਸ਼ਕ਼ ਸਿਜਦਾ ਨਮਸ੍ਕਾਰ ਜੋ ਗੁਰਸਿਖ ਗੁਰੂ ਪਗ ਵਾਰ-ਵਾਰ ਪੈ,

ਰਹਮਤ ਕ੍ਰਿਪਾ ਅਕਾਲ ਪੁਰਖ ਕੀ ਕੈਸੇ ਕਹੂੰ ਬਸ ਅਪਰ ਅਪਾਰ ਹੈ,
ਗੁਰ ਸੂਰਾ ਪਿਤਾ ਪੁਰਖ ਪਰਤਾਪੀ ਬੇਕਸਾਰਾਂ ਯਾਰ ਹੈ.....
Reply Quote TweetFacebook
Bahut Khoob Heera Singh jeeo.

I think this is one of the best Poem threads we have had.

As promised, taking lead from Amrit Kaur jee, presented below is a poem on greatness of Gurbani in a Kabit kind of style:

ਗੁਰਬਾਣੀ ਰੂਪੀ ਹਰਿਜਸ, ਬਿਸਮਾਦੀ ਹੈ ਹਰਿਰਸ;
ਧੰਨ ਹੈ ਜੀ ਕਾਗਦ-ਮਸ, ਲਿਖਾਰੀ ਉਤਰਸ ਪਾਰ ਹੈ।

ਅੰਮ੍ਰਿਤ ਇਸਕਾ ਰੋਮ ਰੋਮ, ਪਾਰ ਉਤਰਸ ਸਗਲ ਕੌਮ;
ਲੋਹ ਮਨ ਸੁਣ ਹੋਵਤ ਮੋਮ, ਪੜਤ ਨ ਜਮ ਕੀ ਮਾਰ ਹੈ।

ਸ੍ਰਵਨ ਸੁਨਤ ਜਾਏ ਤਮ, ਨੈਨ ਰਹੇਂ ਸਦਾ ਹੀ ਨਮ।
ਨਾਮ ਨ ਬਿਸਰੇ ਯਕ ਦਮ, ਯੇ ਐਸੀ ਮੀਠੀ ਧਾਰ ਹੈ।

ਕੋ ਬਾਣੀ ਨਾ ਇਸ ਸਮ, ਕੋਟਿ ਬਖਾਨੋ, ਤਉ ਭੀ ਕਮ।
ਰਮੋ ਇਸੇ ਦਮ ਬਾ ਦਮ, ਲਗੇ ਅਹਿਨਿਸ ਲਿਵਤਾਰ ਹੈ।

ਜਪਿਐ ਜਾਇ ਕ੍ਰੋਧ ਕਾਮ, ਨਾਸ ਹੋਵੇ ਲੋਭ ਤਮਾਮ;
ਹਿਰਦੇ ਸਦਾ ਵਸੇ ਰਾਮ, ਬਿਨਸੇ ਸਗਲ ਹੰਕਾਰ ਹੈ।

ਬਾਣੀ ਕੇ ਅਣੀਆਲੇ ਤੀਰ, ਬਿਸਮਿਲ ਹੂਆ ਸਿੰਘ ਕੁਲਬੀਰ;
ਸਰੱਸੇ ਹਮਰੇ ਭੈਣ ਅਰ ਵੀਰ, ਅਬ ਸੇਵਕੋਂ ਮਹਿ ਸ਼ੁਮਾਰ ਹੈ।
Reply Quote TweetFacebook
ਚਾਤ੍ਰਿਕ ਮੁਖ ਬੂੰਦ ਪਡਤ ਹੀ ਧੀਰਜ ਆਵੇ,
ਤੈਸੇ ਗੁਰਸਿਖ ਗੁਰਬਾਣੀ ਪੜਤ ਹੀ ਸੁਖਾ ਸ਼ਾਂਤ ਪਵੇ,
ਜੈਸੇ ਮੀਨ ਵਸਤ ਜਲ ਭੀਤਰ ਇਕ ਖਿਨ ਨਾ ਵਿਛੋੜਾ ਭਾਵੇ,
ਤੈਸੇ ਗੁਰਸਿਖ ਰਮਤ ਗੁਰਬਾਣੀ ਦਿਨ ਰਾਤ ਲੋਟ-ਪੋਟ ਰਹਾਵੈ,

ਜੈਸੇ ਕੁਦਰਤ ਕੀ ਨਿਆਮਤ ਕੀ ਕਦਰ ਕੋਈ ਸਾਈ ਸੰਤ ਪੀਰ ਪਾਵੇ,
ਤੈਸੇ ਗੁਰਸਿਖ ਗੁਰਬਾਣੀ ਪਰਥਾਏ ਸਦਾ ਸਿਜਦਾ-ਸ਼ੁਕਰ ਅਕਾਲ ਪੁਰਖ ਰਹਾਵੈ,
ਜੈਸੇ ਮਾਂ ਬੱਚੇ ਕਾ ਖਿਨ ਪਲ ਨਾ ਸਹਿਆ ਦੁਖ ਜਾਵੇ,
ਤੈਸੇ ਨਾਸ਼ ਦੁਖੋ ਕਾ ਗੁਰਬਾਣੀ ਨਿਤ ਨਿਤ ਕਰਵੇ,

ਜੈਸੇ ਇਕ ਆਸ਼ਿਕ਼ ਭੁਲਾ ਨਾ ਇਸ਼ਕ਼ ਪਾਵੇ,
ਤੈਸੇ ਗੁਰਸਿਖ ਗੁਰੂ ਕੀ ਬਾਣੀ ਕੋ ਖਿਨ ਪਲ ਹਿਰਦੇ ਸਜਾਵੇ,
ਜੈਸੇ ਲਿਵੈ ਤਾਰ ਏਕ ਸਾਕੀ ਕੀ ਸੁਰਾਹੀ ਮੇ ਤਾਕ,
ਤੈਸੇ ਹਰ ਉਮੀਦ ਆਸ ਬਸ ਸ੍ਰੀ ਗ੍ਰੰਥ ਜੀ ਹੀ ਪਾਸ,

ਜੈਸੇ ਦਿਲਬਰ ਕੀ ਪ੍ਰੀਤ ਨਾ ਦਿਲ ਛੋੜੇ,
ਤੈਸੇ ਛੋੜੇ ਨਾਲ ਪੱਲਾ ਗੁਰਸਿਖ ਗੁਰਬਾਣੀ ਕਾ,
ਜੈਸੇ ਰਹਬਰ ਪਾਲਕ ਹੈ ਸਬ ਸ੍ਰਿਸ਼ਟ ਕਾ,
ਗੁਰੂ ਗੋਬਿੰਦ ਸਿੰਘ ਨਾ ਮੁਖ ਮੋੜੇ ਛੂਟੇ ਨਾ ਪੱਲਾ ਅਮ੍ਰਿਤ ਗੁਰਬਾਣੀ ਕਾ ........
Reply Quote TweetFacebook
Wah ji Heera Singh ji. Only rooh lot pot with Gurbani can write this.
Reply Quote TweetFacebook
Shabash Heera Singh jeeo!

Here is more in Kabit style:

ਜੈਸੇ ਬਲਬ ਜਗੇ ਨਾ ਬਿਜਲੀ ਕੀ ਤਾਰ ਬਿਨਾ;
ਜੈਸੇ ਬਾਰਿਕ ਹੋਵੇ ਨਾ ਕੰਤ ਅਰ ਨਾਰ ਬਿਨਾ;
ਜੈਸੇ ਮੂਰਖ ਸੁਧਰੇ ਨਾ ਡੰਡੇ ਕੀ ਮਾਰ ਬਿਨਾ;
ਤੈਸੇ ਬਾਣੀ ਬਿਨਾ ਮਨ ਮੈਗਲ ਵਸ ਨਾ ਹੋਤ ਹੈ।1।

ਜੈਸੇ ਫੂਲ ਸੋਹੇ ਨਾ ਮਧੁਰ ਮਧੁਰ ਬਾਸ ਬਿਨਾ;
ਜੈਸੇ ਸਰੀਰ ਬਚੇ ਨਾ ਪਵਨ ਕੇ ਸਾਸ ਬਿਨਾ;
ਜੈਸੇ ਕੇਹਰ ਜੀਵੇ ਨਾ ਮ੍ਰਿਗ ਕੇ ਮਾਸ ਬਿਨਾ;
ਤੈਸੇ ਬਾਣੀ ਪਾਠ ਬਿਨਾ ਜੀਅੜਾ ਸਦਾ ਰੋਤ ਹੈ।2।

ਜੈਸੇ ਜਲ ਸਮੀਪ ਜੀਵ ਮਰਤ ਨਹੀ ਪਿਆਸ ਸੇ;
ਜੈਸੇ ਗਰੁੜ ਨਿਕਟ ਜੀਵ ਮਰਤ ਨ ਸੱਪ ਤ੍ਰਾਸ ਸੇ;
ਜੈਸੇ ਗਊ ਬਿਗਸੇ ਮੁਖ ਜੋੜਤ ਹਰੇ ਘਾਸ ਸੇ।
ਬਾਣੀ ਪਾਠ ਕਰਤ ਸਦਾ ਭਰਪੂਰ ਰਹਿਤ ਪੋਤ ਹੈ।3।

ਜੈਸੇ ਕੁਲਬੀਰ ਸਿੰਘ ਪੀਜ਼ਾ ਛਕਤ ਸੋਤ ਆਰਾਮ ਸੇ;
ਜੈਸੇ ਦਰਬਵੰਤ ਬਿਗਸੇ ਮਿਲਨ ਹੋਤ ਜਬ ਦਾਮ ਸੇ;
ਜੈਸੇ ਵਿਸ਼ਈ ਮਸਤ ਹੋਤ ਮਦਿਰਾ ਕੇ ਜਾਮ ਸੇ;
ਤੈਸੇ ਬਾਣੀ ਪੜ੍ਹਤ ਭਗਤ ਨਿਸਲ ਹੋਤ ਸੋਤ ਹੈ। 4।
Reply Quote TweetFacebook
Quote
Kulbir Singh
ਜੈਸੇ ਕੁਲਬੀਰ ਸਿੰਘ ਪੀਜ਼ਾ ਛਕਤ ਸੋਤ ਆਰਾਮ ਸੇ

Hahahahahahahahahaah

Best line ever!
Reply Quote TweetFacebook
ਗੁਰਬਾਣੀਇਸੁਜਗਮਹਿਚਾਨਣੁਕਰਮਿਵਸੈਮਨਿਆਏ ॥੧॥
Reply Quote TweetFacebook
Preetam Pyare jeeo, that's because it applies to all of us. smiling smiley

Kulbir Singh
Reply Quote TweetFacebook
ਜੈਸੇ ਬਿਨ ਪਾਨੀ ਮਾਛੁਲੀ ਤੜਫਤੀ ਹੈਂ ਦੁਖ ਮੇਂ
ਜੈਸੇ ਬਿਨ ਆਈਸ ਕਰੀਮ ਬੱਚਾ ਰੋਤਾ ਹੈ ਸ਼ੋਕ ਮੇਂ
ਜੈਸੇ ਮੂਵੀ ਕਾ ਸੈਡ ਸੀਨ ਦੇਖ ਕਰ ਆਦਮੀ ਰੋਤਾ ਹੈਂ ਅੰਤ ਮੇਂ
ਤੈਸੇ ਹੀ ਏਕ ਹਰੀ ਜਨ ਰੋਤਾ ਹੈਂ ਬਿਨ ਪ੍ਰਭੂ ਪਰੀਤਮ ਸੇ |੧|

ਜੈਸਾ ਏਕ ਡਾਕੂ ਲੂਟਤਾ ਹੈ ਬੈਂਕ ਕਲਰਕ ਕੋ
ਜੈਸੇ ਏਕ ਪੁਲੀਸ ੳਫ਼ੀਸਰ ਹੋਤੲ ਹੈ ਅੰਡਰਕਵਰ ਡਰੱਗ ਚੋਰ
ਜੈਸਾ ਕਿ ਏਕ ਕਰੀਮੀਨਲ ਮਾਸਟਰ ਮਾਈਂਡ ਵੇਚਤਾ ਹੈ ਲੂਟੇ ਹੋਏ ਮਾਲ ਕੋ
ਤੈਸੇ ਹੀ ਏਕ ਹਰੀ ਜਨ ਲਾਭ ਊਠਾਤਾ ਹੈ ਲੂਟੇ ਹੋਏ ਨਾਮਿ ਕੋ |੨|
Reply Quote TweetFacebook
ਗੁਰਬਾਣੀ ਇਕ ਲਿਖਤ ਸੁਚੱਜੀ

ਪੜ ਕੇ ਇਸਨੂ ਮੈਂ ਕਮਲੀ ਕੱਜੀ

ਜਨਮਾਂ ਦੀ ਭੁਖੀ ਦੁਨੀਆ ਰੱਜੀ

ਕੀਰਤਨਚ ਬਣੇ ਵਧੋ-2 ਤਰਜੀ

ਕਰਕੇ ਦਰਸ਼ਨ ਮਾਇਆ ਭੱਜੀ

ਗਾ-੨ ਮੈਂ ਚੂਹੀ ਸ਼ੇਰਾਂ ਵਾਂਗ ਗਜੀ

ਇਹ ਉਡਾਏ ਦਿਲੀ ਮੈਲ ਕੁਚੱਜੀ

ਲਿਖ ਬਾਣੀ, ਹੋਰ ਤ੍ਰਿਸ਼ਨਾ ਭੱਜੀ

ਇਹ ਹੋਵੇ ਸਿਖ ਦੀ ਬਾਹਂ ਸੱਜੀ

ਸ਼ੁਧ ਪੜਨੀ ਆ ਜੇ, ਮੇਰੀ ਅਰਜੀ

ਬਖਸ ਗੁਰਬਾਣੀ,ਗੁਰੂ ਰਖੀ ਲਜੀ

ਇਹ ਸਮਝਾਵੇ,ਦੁਨੀਆ ਹੈ ਫ਼ਰਜੀ

ਵਿਓਂਤ ਦਸੇ,ਗੁਰੂ ਸੋਹਨਾ ਦਰਜ਼ੀ

ਇਸ ਨੇ ਮੁਕਾਈ ਜਮਾ ਦੀ ਕਰਜੀ

ਜੇ ਕੋਈ ਨਾ ਮਨੇ ਓਹਦੀ ਮਰਜੀ

ਗੁਰਬਾਣੀ ਇਕ ਲਿਖਤ ਸੁਚੱਜੀ

ਪੜ ਕੇ ਇਸਨੂ ਮੈਂ ਕਮਲੀ ਕੱਜੀ
Reply Quote TweetFacebook
Bahut Khoob Balraj Singh jeeo! The flow and Tavaazan of this poem is very good.

Dhan Gurbani!


Kulbir Singh
Reply Quote TweetFacebook
JaspreetSingh Wrote:
-------------------------------------------------------
> ਜੈਸੇ ਬਿਨ ਪਾਨੀ
> ਮਾਛੁਲੀ ਤੜਫਤੀ ਹੈਂ
> ਦੁਖ ਮੇਂ
> ਜੈਸੇ ਬਿਨ ਆਈਸ ਕਰੀਮ
> ਬੱਚਾ ਰੋਤਾ ਹੈ ਸ਼ੋਕ
> ਮੇਂ
> ਜੈਸੇ ਮੂਵੀ ਕਾ ਸੈਡ
> ਸੀਨ ਦੇਖ ਕਰ ਆਦਮੀ
> ਰੋਤਾ ਹੈਂ ਅੰਤ ਮੇਂ
> ਤੈਸੇ ਹੀ ਏਕ ਹਰੀ ਜਨ
> ਰੋਤਾ ਹੈਂ ਬਿਨ ਪ੍ਰਭੂ
> ਪਰੀਤਮ ਸੇ |੧|
>
> ਜੈਸਾ ਏਕ ਡਾਕੂ ਲੂਟਤਾ
> ਹੈ ਬੈਂਕ ਕਲਰਕ ਕੋ
> ਜੈਸੇ ਏਕ ਪੁਲੀਸ
> ੳਫ਼ੀਸਰ ਹੋਤੲ ਹੈ
> ਅੰਡਰਕਵਰ ਡਰੱਗ ਚੋਰ
> ਜੈਸਾ ਕਿ ਏਕ ਕਰੀਮੀਨਲ
> ਮਾਸਟਰ ਮਾਈਂਡ ਵੇਚਤਾ
> ਹੈ ਲੂਟੇ ਹੋਏ ਮਾਲ ਕੋ
> ਤੈਸੇ ਹੀ ਏਕ ਹਰੀ ਜਨ
> ਲਾਭ ਊਠਾਤਾ ਹੈ ਲੂਟੇ
> ਹੋਏ ਨਾਮਿ ਕੋ |੨|
>


vah vah !
Reply Quote TweetFacebook


ਕੋਟ ਸੂਰਜ ਕੋਟ ਆਕਾਸ਼ ਕੋਟਨ ਬ੍ਰੇਹਮੰਡ ਤਾਰੇ ,

ਬਾਣੀ ਕੀ ਮਹਿਮਾ ਕਿਆ ਬਖਾਨੁ ਏਕ ਸਬਦ ਨਿਸਤਾਰੇ ,

ਬੇਦ ਪੁਰਾਨ ਕਤੇਬ ਕੁਰਾਨ ਸਭ ਏਸ ਮੈ ਸਮਾਤ ਹੈ ,

ਏਕ ਮਨ ਰਿਦੇ ਸਦ ਜੋ ਜਨ ਗਾਵੇ ਸੋ ਪਰਮਗਤ ਪਾਤ ਹੈ ,

ਬਾਣੀ ਗੁਰੂਦੇਵ ਗੁਰੂਦੇਵ ਬਾਣੀ ਬਾਯੋ ਕੋਈ ਅੰਤਰ ਨ ਕਹ ਹੈ ,

ਹੋਤ ਸਾਗਰ ਬਾਣੀ ਗੁਣਤਾਸ ਗੁਨੋ ਕਾ ਕੋਈ ਅੰਤ ਨ ਲਹ ਹੈ ,

ਮਨਮੁਖ ਮਨ ਰੋਗੀ ਭਇਆ ਮਾਇਆ ਸੰਗ ਲਿਪਟਾਏ ,

ਬਾਣੀ ਸੰਗ ਪ੍ਰੇਮ ਨਾ ਕੀਜੋ ਅੰਤ ਦੁਖ ਵਿਗੁਤਾ ਆਏ ,

ਉਪਦੇਸ ਗੁਰੂ ਗੁਰਬਾਣੀ ਸਿਖਨ ਕਰ ਹੇਤ ਸੁਣਾਵੇ ,

ਮਾਇਆ ਸਾਗਰ ਅਤ ਘਨੋ ਬਾਣੀ ਸੰਗ ਜਨ ਤਰਦਾ ਜਾਵੇ ,

ਬਾਣੀ ਸੰਗ ਜਾ ਕਾ ਨੇਹੁ ਲਗਾ ,

ਉਹੀ ਸਿਖ ਜਾਣੋ ਬਡਭਾਗਾ,

----------------------------------
ਪ੍ਰਭ ਕਾ ਸਿਮਰਨੁ ਸਭ ਤੇ ਊਚਾ ii
Reply Quote TweetFacebook
Sampooran Singh Jee that was really impressive.
Reply Quote TweetFacebook
Bahut Achhay Sampooran Singh jeeo.

Kulbir Singh
Reply Quote TweetFacebook
Sorry, only registered users may post in this forum.

Click here to login