ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਪਹਾੜਾਂ ਨਾਲ ਜੂਝ ਜਾਵਾਂ

Posted by Kulbir Singh 
ਸੰਗਤ ਦੀ ਕਿਰਪਾ ਸਦਕਾ, ਤਰ ਜਾਂਦੇ ਪਾਪੀ ਜੀ।
ਸੰਗਤ ਦੀ ਛਾਂ ਬਿਨਾ ਮਾਇਆ ਸਾਰੇ ਬਿਆਪੀ ਜੀ।

ਸੰਗਤ ਵਿਚ ਆ ਕੇ ਡਾਕੂ, ਸਾਧੂ ਬਣ ਜਾਂਦਾ ਏ।
ਸੰਗਤ ਤੋਂ ਖੁੰਝਿਆਂ ਸਦਾ ਰਹਿੰਦੀ ਆਪਾ ਧਾਪੀ ਜੀ।

ਦਰੋ ਦਰ, ਕੀੜਾ ਇਹ, ਧੱਕੇ ਖਾਂਦਾ ਫਿਰਦਾ ਸੀ।
ਸੰਗਤ ਵਿਚ ਹੀ ਆਕੇ ਇਹਨੇ ਨਾਮ ਬਾਣੀ ਜਾਪੀ ਜੀ

ਕੁਲਬੀਰ ਸਿੰਘ, ਪਹਾੜਾਂ ਨਾਲ ਜੂਝ ਜਾਵਾਂ ਬਸ਼ਰਤੇ
ਸੰਗਤ ਵਲੋਂ ਪਿਆਰ ਨਾਲ ਮਿਲ ਜਾਵੇ ਥਾਪੀ ਜੀ।


ਅੰਮ੍ਰਿਤ ਵੇਲੇ ਦੇਵਾਂ ਵਰਗੇ ਦੇਵ ਪੁਰਖ ਆ ਜਾਂਦੇ।
ਨਾਮ ਦੇ ਅੰਮ੍ਰਿਤ ਗਟਾਕ, ਉਹ ਸਾਨੂੰ ਪਿਆ ਜਾਂਦੇ।

ਜੇਕਰ ਇਹ ਦੇਵ ਪੁਰਖ, ਨਾ ਸਾਨੂੰ ਯਾਰੋ ਮਿਲਦੇ।
ਦੱਸੋ ਅਸੀਂ ਕਿਵੇਂ ਅਕਾਲ ਪੁਰਖ ਨੂੰ ਧਿਆਉਂਦੇ।

ਇਹ ਦੇਵ ਪੁਰਖ ਯਾਰੋ ਗੁਰੂ ਦੇ ਭੇਜੇ ਹੀ ਆਉਂਦੇ ਨੇ।
ਵਰਨਾ ਸਾਡੀ ਕੀ ਔਕਾਤ ਅਸੀਂ ਇਹਨਾਂ ਨੂੰ ਲਿਆਉਂਦੇ।

ਕੁਲਬੀਰ ਸਿੰਘ ਦੀ ਬੇਨਤੀ ਸੱਚੇ ਸਤਿਗੁਰੂ ਅੱਗੇ।
ਮਿਲਣ ਉਹ ਗੁਰਮੁਖਿ ਜਿਹੜੇ ਸਿਖੀ ਨੂੰ ਕਮਾਉਂਦੇ।
Reply Quote TweetFacebook
ਕਿਓਂ ਕਰਦੇ ਸਰ੍ਮਿੰਦੇ,ਦੇਂਦੇ ਇੰਨਾ ਮਾਣ ਹੋ ਨਾਚੀਜ਼ਾਂ ਨੂੰ ਇਹ ਤੋਹਾਡਾ ਵਡਾ ਦਿਲ ਜੀ
ਆਪ ਜੀ ਵਰਗੇ ਗੁਰਮੁਖਾਂ ਦੀ ਅਗਵਾਈ ਤੋਂ ਬਿਨਾ ਇਸ ਰਸਤੇ ਚਲਣਾ ਮੁਸ਼ਕਿਲ ਜੀ

ਵਾਂਗ ਬਚਿਆਂ ਤੁਸੀਂ ਨਵੇਂ ਰਾਹੀਆਂ ਨੂੰ, ਉਂਗਲੀ ਫੜ ਫੜ ਕੇ ਰਸਤਾ ਦੇਖਾਉਂਦੇ ਹੋ ਜੀ
ਓਹਨਾ ਨੂੰ ਪੌੜੀ ਚੜਾਉਂਦੇ,ਨਾਲੇ ਆਪ ਵਡੀਆਂ ਲਾਂਗਾਂ ਨਾਲ ਪੈਂਡਾ ਮਾਕਾਉਂਦੇ ਹੋ ਜੀ
ਜੋ ਕੋਈ ਗੁਰ ਦੀ ਰਹਤ ਦੀ ਗਲ ਕਰਦਾ,ਤੁਸੀਂ ਘਰ ਸਦ-੨ ਕੇ ਢਿਡ ਭ੍ਰਾਉਂਦੇ ਹੋ ਜੀ
ਨਾ ਪੁਛੋ ਇਸ ਪਿਆਰ ਦੀ ਕੀਮਤ,ਇਸ ਲਈ ਗੁਰੂ ਘਰ ਵੀ ਅਜ ਕਲ ਤਰ੍ਸੌਂਦੇ ਜੀ
ਮੁਸ਼ਕਿਲ ਆਪਣੇ ਪਰਾਏ ਨੂੰ ਇਕ ਨਿਗਾ'ਚ ਰਖਣਾ,ਤੁਸੀਂ ਬਾਖੂਬੀ ਨਿਭਾਉਂਦੇ ਹੋ ਜੀ
ਪੇਹ੍ਲਾਂ ਨਾਮ ਦੇ ਲਾਹੇ ਬਖ੍ਸੌਂਦੇ,ਕੀਰਤਨ ਤੋਂ ਬਾਅਦ ਦੇਗ ਦੇ ਗਫੇ ਚਲਾਉਂਦੇ ਹੋ ਜੀ
ਜਦੋਂ ਸੰਗਤ ਦਾ ਦਿਲ ਕਰਦਾ,ਅਖੰਡ ਪਾਠ-ਕੀਰਤਨ ਦੇ ਪਰਵਾਹ ਚਲਾਉਂਦੇ ਹੋ ਜੀ

ਬੱਸ ਕੀ ਲਿਖੀਏ,ਜਦੋਂ ਹਰ ਕਿਤੇ ਨੇ ਧਕੇ ਖੂਬ ਪੈਂਦੇ, ਥੋਡੇ ਵਾਲ ਹਾਂ ਆ ਜਾਵਂਦੇ ਜੀ
ਸੰਗਤ ਹੁੰਦੀ,ਭੋਜਨਾਂ ਦੇ ਗਫੇ ਮਿਲਦੇ,ਖੁਸੀਆਂ ਦੀਆਂ ਝੋਲੀਆਂ ਭਰ ਕੇ ਜਾਵਂਦੇ ਹਾਂ ਜੀ


Bhul Chuk Maaf !!
Reply Quote TweetFacebook
Quote
BhaiSahibKulbirSinghJee
ਅੰਮ੍ਰਿਤ ਵੇਲੇ ਦੇਵਾਂ ਵਰਗੇ ਦੇਵ ਪੁਰਖ ਆ ਜਾਂਦੇ।
ਨਾਮ ਦੇ ਅੰਮ੍ਰਿਤ ਗਟਾਕ, ਉਹ ਸਾਨੂੰ ਪਿਆ ਜਾਂਦੇ।

ਜੇਕਰ ਇਹ ਦੇਵ ਪੁਰਖ, ਨਾ ਸਾਨੂੰ ਯਾਰੋ ਮਿਲਦੇ।
ਦੱਸੋ ਅਸੀਂ ਕਿਵੇਂ ਅਕਾਲ ਪੁਰਖ ਨੂੰ ਧਿਆਉਂਦੇ।

ਇਹ ਦੇਵ ਪੁਰਖ ਯਾਰੋ ਗੁਰੂ ਦੇ ਭੇਜੇ ਹੀ ਆਉਂਦੇ ਨੇ।
ਵਰਨਾ ਸਾਡੀ ਕੀ ਔਕਾਤ ਅਸੀਂ ਇਹਨਾਂ ਨੂੰ ਲਿਆਉਂਦੇ।


Vaheguroo!!!!!

Bhai Sahib, don't embarrass me. Please it's a humble bentee. I am not even the dust of those Gursikhs who Japp Naam, and you are giving me the undesering status of "Deva" Vaheguroo!!!!

I am only the barking dog of Gurus Darbaar.

Daasan Daas,

Jaspreet Singh
Reply Quote TweetFacebook
Sorry, only registered users may post in this forum.

Click here to login