ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਬਾਰੇ ਭਾਈ ਰਣਧੀਰ ਸਿੰਘ ਜੀ ਦੀ 'ਜੋਤਿ ਵਿਗਾਸ' ਵਿਚਲੀ ਲਿਖ਼ਤ

Posted by JASJIT SINGH 
ੴਵਾਹਿਗੁਰੂ ਜੀ ਕੀ ਫ਼ਤਹ॥

ਗੁਰੂ ਪਿਆਰੇ ਖ਼ਾਲਸਾ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹ॥

ਮੁੱਢ ਕਦੀਮ ਤੋਂ ਹੀ ਸਿੱਖ ਪੰਥ ਵਿਚ ਇਹ ਤਰਾਸਦੀ ਹਮੇਸ਼ਾ ਹੀ ਰਹੀ ਹੈ ਕਿ ਕਈ ਸਿੱਖ ਅਗਿਆਨਤਾ ਵੱਸ ਸੁਣੀਆਂ ਸੁਣਾਈਆ ਚਟਕੀਲ਼ੀਆ ਗੱਲਾਂ ਨੂੰ ਸੁਨਣ ਤੇ ਸੁਨਾਉਣ ਮਾਤਰ ਭਾਂਵੇ ਕਿੰਨਾ ਵੀ ਸਮਾਂ ਲੱਗ ਜਾਵੇ ਸੁਣ ਸੁਣ ਕੇ ਉਸਨੂੰ ਸੱਚ ਦਾ ਪਹਿਰਾਵਾ ਹੀ ਪਹਿਨਾ ਦਿੰਦੇ ਹਨ ਭਾਂਵੇ ਕਿ ਸੱਚ ਉਸ ਤੋਂ ਬਿਲਕੁਲ ਉਲਟ ਹੀ ਕਿਉਂ ਨਾ ਹੋਵੇ। ਦਾਸ ਇਸਦਾ ਕਾਰਨ ਇਕ ਇਹ ਵੀ ਸਮਝਦਾ ਹੈ ਕਿ ਬਹੁਤਾਂਤ ਸਿੱਖ ਸੰਗਤਾਂ ਵਿਚ ਖੋਜ ਆਪ ਨਾ ਕਰਨ ਦੀ ਰੂਚੀ ਨੇ ਇਸ ਗੱਲ ਨੂੰ ਵਧੇਰੇ ਬੜਾਵਾ ਦਿੱਤਾ ਹੈ ਕਿ ਗੁਰੂ ਘਰ ਅੰਦਰ ਭੀ ਬਹੁਤਾਂਤ ਸਾਖੀਆ ਐਸੀਆਂ ਉਪਜ ਖਲੋਈਆਂ ਹਨ ਜਿਹੜੀਆਂ ਕਿ ਗੁਰਮਤਿ ਦੇ ਪ੍ਰਤਿਕੂਲ ਤਾਂ ਹਨ ਹੀ ਨਾਲ ਦੀ ਨਾਲ ਸਿੱਖੀ ਸਪਿਰਟ ਨੂੰ ਵੀ ਢਾਹ ਲਾਉਂਦੀਆਂ ਹਨ। ਖੈਰ ਦਾਸ ਦਾ ਇਥੇ ਵਿਸ਼ਾਂ ਇਹਨਾਂ ਸਾਖੀਆਂ ਦੀ ਪੁਣ ਛਾਣ ਕਰਨ ਦਾ ਨਹੀਂ ਪਰ ਇੱਕ ਸਾਖੀ ਜੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਬਾਬਤ ਕਈ ਵਾਰ ਪੜਨ ਸੁਨਣ ਨੂੰ ਆਈ ਹੈ ਕਿ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਤੀਬ ਭੰਗ ਕੀਤੀ ਸੀ ਤੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬੀੜ ਨੂੰ ਪਦ ਛੇਦ ਕਰਨ ਦੀ ਵੀ ਸੋਚੀ ਜਿਸ ਕਰਕੇ ਉਹਨਾਂ ਨੂੰ ਆਪਣੇ ਬੰਦ ਬੰਦ ਕਟਵਾਉਣੇ ਪਏ। ਇਸ ਗੱਲ ਵਿਚ ਕਿੰਨੀ ਕੂ ਸਚਾਈ ਹੈ ਜਾਂ ਕੋਈ ਸਚਾਈ ਹੈ ਭੀ ਇਸ ਬਾਰੇ ਪੂਰਨ ਤੌਰ ਤੇ ਭਾਈ ਮਨੀ ਸਿੰਘ ਜੀ ਹੀ ਦੱਸ ਸਕਦੇ ਸਨ ਜਾਂ ਗੁਰੂ ਸਾਹਿਬ ਜੀ ਹੀ ਜਾਣਦੇ ਹਨ ਪਰ ਭਾਈ ਮਨੀ ਸਿੰਘ ਜੀ ਦੀ ਨਿਰਮਲ ਜੀਵਨੀ, ਦਸਮ ਪਾਤਸ਼ਾਹ ਵਲੋਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ਼ ਲਿਖ਼ਾਰੀ ਵਜੋਂ ਸੇਵਾ ਸੌਪਣੀ ਅਤੇ ਭਾਈ ਮਨੀ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਇਹੋ ਜਿਹੀਆ ਨਿਰਮੂਲ ਸਾਖੀਆਂ ਨੂੰ ਆਪੇ ਹੀ ਰੱਦ ਕਰ ਦਿੰਦੀਆਂ ਹਨ। ਇਸ ਕਰਕੇ ਦਾਸ ਇਸ ਝੰਝਟ ਵਿਚ ਪੈਣ ਤੋਂ ਸੰਕੋਚ ਹੀ ਕਰਦਾ ਹੈ ਕਿਉਂਕਿ ਇਹ ਤਾਂ ਨਾ ਮੁਕਣ ਵਾਲੇ ਕਿੱਸੇ ਹੀ ਜਾਪਦੇ ਹਨ। ਪਰ ਹੁਣ ਬੜੀ ਹੈਰਾਨੀ ਹੋਈ ਕਿ ਇਸ ਗੁਰਮਤਿ ਦੇ ਫੋਰਮ ਤੇ ਇੱਕ ਵਖਰੇ ਵਿਸ਼ੇ ‘ਚ ਭਾਈ ਸੁਖਦੀਪ ਸਿੰਘ ਜੀ ਨੇ ਜਾਣੇ ਜਾਂ ਅਣਜਾਣੇ ਵਿਚ ਹੁਣ ਇਹ ਗੱਲ ਭੀ ਲਿਖ ਦਿੱਤੀ ਹੈ ਕਿ ਭਾਈ ਸਾਹਿਬ ਰਣਧੀਰ ਸਿੰਘ ਜੀ ਨਾਰੰਗਵਾਲ ਨੇ ਭੀ ਆਪਣੀ ਪੁਸਤਕ ‘ਜੋਤਿ ਵਿਗਾਸ’ ਵਿਚ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਵਰਤਾਰੇ ਹੇਠ ਇਹ ਭੀ ਲਿਖਿਆਂ ਹੋਇਆ ਹੈ ਕਿ ਭਾਈ ਮਨੀ ਸਿੰਘ ਜੀ ਨੇ ਗੁਰਬਾਣੀ ਦੀ ਤਰਤੀਬ ਨੂੰ ਤੋੜਿਆ। ਦਾਸ ਦੇ ਇਹ ਪੁੱਛਣ ਤੇ ਕਿ ਉਹ ਲਾਇਨਾਂ ਸੰਗਤਾਂ ਦੇ ਸਨਮੁਖ ਕੀਤੀਆਂ ਜਾਣ ਜਿਥੋ ਪਤਾ ਲੱਗ ਸਕੇ ਕਿ ਇਹ ਗੱਲ ਭਾਈ ਸਾਹਿਬ ਜੀ ਨੇ ਲਿਖੀ ਹੋਈ ਹੈ ਤਾਂ ਜਵਾਬ ਸੀ ਕਿ:

Quote

Bhai Jasjit Singh Jeeo- Bhai Randhir SIngh Ji has mentioned the following in Joti Bigaas.

ਗੁਰਬਾਣੀ ਦੇ ਅਦਬ ਸਨਮਾਨ ਦਾ ਧੁਰਵਾ ਬੰਨਣ ਹੇਤ ਸਿਰੀ ਭਾਈ ਮਨੀ ਜੀ ਦਾ ਅੰਗ ਅੰਗ ਜੁਦਾ ਕਰਾਉਣ ਵਾਲਾ ਸਾਕਾ
ਅੰਗ ਅੰਗ ਕਟਾ ਲਏ ਮਨੀ ਸਿੰਘ ਜੀ, ਧੁਰਵਾ ਬੰਨਿ੍ ਗੁਰ ਗਰੰਥ ਅਦਬੋਲਿਆਂ ਦਾ ||
ਵੱਡ ਵਰਤਾਇ ਸਾਕਾ ਸਾਡੇ ਕੰਨ ਖੋਲੇ੍, ਵੱਡ ਦਰਿਸ਼ਟਾਂਤ ਭਾਣਾ ਸਿਖਸ਼ੋਲਿਆਂ ਦਾ ||
source provided by MB Singh Veer Ji


ਇਹਨਾਂ ਪਦਿਆਂ ਵਿਚ ਐਸਾ ਕੋਈ ਵੀ ਜ਼ਿਕਰ ਨਹੀਂ ਜਿਸ ਤੋਂ ਬੀੜ ਨੂੰ ਤੋੜਣ ਬਾਬਤ ਲਿਖਿਆ ਹੋਵੇ ਇਥੋ ਤੱਕ ਕਿ ਪੂਰੀ ਕਵਿਤਾ ਅੰਦਰ ਭਾਈ ਮਨੀ ਸਿੰਘ ਜੀ ਵਲੋਂ ਬੀੜ ਨੂੰ ਤੋੜਨ ਦਾ ਕੋਈ ਜ਼ਿਕਰ ਨਹੀਂ। ਦਾਸ ਉਹਨਾਂ ਕਾਵਿ ਬੰਦਾਂ ਨੂੰ ਸੰਗਤ ਦੇ ਸਨਮੁਖ ਰੱਖ ਕੇ ਇਥੇ ਵਾਚਣਾ ਚਾਹੇਗਾ:

ਪਾਰਸ ਰੂਪ ਬਾਣੀ, ਅੰਮ੍ਰਿਤ ਰੂਪ ਬਾਣੀ, ਬਾਣੀ ਰੂਪ ਪਰਤੱਖ ਗੁਰ ਢੋਲਿਆਂ ਦਾ।
ਸ਼ਕਤਿ ਅਗਾਧ ਸਪੰਨ ਹੈ ਗੁਰੂ ਬਾਣੀ, ਬਾਣੀ ਪਿਉਂਦ ਪਵਿਤ ਜਨਮੋਲਿਆ ਦਾ।
ਸ੍ਰੀ ਭਾਈ ਗੁਰਦਾਸ ਜੀ ਭਗਤ ਪੂਰੇ, ਮਿਲਿਆ ਮਰਤਬਾ ਅਨਿੰਨ ਸਿਖੋਲਿਆ ਦਾ।
ਮਨੀ ਸਿੰਘ ਜੀ ਦੂਲੜੇ ਸਿੰਘ ਮੁਕਤੇ, ਪਦਵਾ ਅਨਿੰਨ ਸ਼ਹੀਦ ਯਕਤੋਲਿਆ ਦਾ । 304।


ਹੁਣ ਇਸ ਉਪਰਲੇ ਬੰਦ ਵਿਚ ਭਾਈ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀ ਅਤੇ ਭਾਈ ਮਨੀ ਸਿੰਘ ਦੀ ਸਰਾਹਨਾ ਹੀ ਕੀਤੀ ਹੈ। ਇਥੋ ਤੱਕ ਕਿ ਭਾਈ ਮਨੀ ਸਿੰਘ ਜੀ ਨੂੰ ‘ਦੂਲੜੇ ਸਿੰਘ ਮੁਕਤੇ’ ਆਖਿਆ ਹੈ।

ਦੋਈ ਸਿੱਖ ਯਕਤੇ, ਜੀਵਨ-ਮੁਕਤਿ ਭਗਤੇ, ਸਿਰੋਪਾਉ ਗੁਰਬਾਣੀ ਬਕਤੋਲਿਆਂ ਦਾ।
ਏਵੱਡ ਸ਼ਕਤਿ ਕਿਥੋਂ ਆਈ ਦੋਹਾਂ ਅੰਦਰਿ, ਸਭੁ ਪ੍ਰਭਾਵ ਬਾਣੀ ਲਿਖਤੋਲਿਆਂ ਦਾ।
ਪਾਰਸ ਸ਼ਕਤਿ ਵੱਡੀ ਬਾਣੀ ਲਿਖਤ ਕੇਰੀ, ਪਾਰਸ ਅੰਗੁ ਪਾਰਸ ਭੇਟਣੋਲਿਆਂ ਦਾ।
ਪਾਰਸ ਸ਼ਕਤਿ ਵੱਡੀ ਲਿਖਾਰੀਆਂ ਦੀ, ਵਡ ਖ਼ਿਤਾਬ ਸ਼ਕਤਿ ਪਾਰਸੋਲਿਆਂ ਦਾ। 305।


ਹੁਣ ਇਸ ਬੰਦ ਵਿਚ ਵੀ ਦੋਹਾਂ ਹੀ ਬ੍ਰਹਮ ਗਿਆਨੀ ਲਿਖਾਰੀਆਂ ਦੀ ਸਿਫਤ ਕੀਤੀ ਗਈ ਹੈ। ਦੋਹਾਂ ਹੀ ਗੁਰਸਿੱਖਾਂ ਵਾਸਤੇ ‘ਦੋਈ ਸਿੱਖ ਯਕਤੇ, ਜੀਵਨ-ਮੁਕਤਿ ਭਗਤੇ’ ਸ਼ਬਦ ਵਰਤੇ ਹਨ ਅਤੇ ਦਰਸਾਇਆ ਗਿਆ ਹੈ ਦੋਵੇਂ ਹੀ ਸਿੱਖ ਜੀਵਨ-ਮੁਕਤਿ ਸਿੱਖ ਸਨ। ਇਕ ਛਿਨ ਲਈ ਇੱਥੇ ਹੁਣ ਵਿਚਾਰ ਕਰਨੀ ਬਣਦੀ ਹੈ ਕਿ ਜੇਕਰ ਭਾਈ ਮਨੀ ਸਿੰਘ ਜੀ ਜੀਵਨ ਮੁਕਤਿ ਸਨ ਤਾਂ ਇਹ ਕਦਾਚਿਤ ਵੀ ਸੰਭਵ ਨਹੀਂ ਕਿ ਉਹਨਾਂ ਕਿਸੇ ਗੁਰੂ ਹੁਕਮਾਂ ਦੀ ਅਦੂਲੀ ਕੀਤੀ ਹੋਵੇ।
ਆਉ ਹੋਰ ਅਗਾਂਹ ਚਲੀਏ:

ਦੋਈ ਮੁੱਖ ਲਿਖਾਰੀ ਗੁਰਬਾਣੀਆਂ ਦੇ, ਜਿਨ੍ਹਾਂ ਬਿਢਿਆ ਬਿੱਢ ਮੁਢੋਲਿਆਂ ਦਾ।
ਮੁੱਢ ਮੁੱਖ ਬਾਣੀ ਸ਼ੁਧਿ ਲਿਖਤ ਵਾਲੀ, ਸਭ ਉਪਕਾਰ ਦੋਹਾਂ ਗੁਰਮੁਖੋਲਿਆਂ ਦਾ।
ਸ੍ਰੀ ਗੁਰੂ ਗ੍ਰੰਥ ਦੀਆਂ ਦੋਈ ਲਿਖਤ ਬੀੜਾਂ, ਜਿਨ੍ਹਾਂ ਮਾਣ ਗੁਰ ਮੁਹਰ ਛਾਪੋਲਿਆਂ ਦਾ।
ਮੁੱਢ ਆਦਿ ਤੇ ਦਸਮ ਗੁਰੂ ਗ੍ਰੰਥ ਬੀੜਾਂ, ਲਿਖਤੀ ਫ਼ਖਰ ਦੋਹਿ ਲਿਖਤੀਸ਼ਰੋਲਿਆਂ ਦਾ। 306।


ਇਸ ਬੰਦ ਵਿਚ ਵੀ ਗੁਰਬਾਣੀ ਦੀਆਂ ਬੀੜਾਂ ਲਿਖਣ ਦਾ ਅਤੇ ਭਾਈ ਮਨੀ ਸਿੰਘ ਵਲੋਂ ਦਸਮ ਗ੍ਰੰਥ ਦੀ ਬੀੜ ਲਿਖਣ ਦਾ ਹੀ ਜ਼ਿਕਰ ਹੈ।

ਲਿਖਤ ਮੁਖ ਦੋਹਾਂ ਲਿਖਤੀਸ਼ਰਾਂ ਦੀ, ਸਰਟੀਫ਼ਿਕੇਟ ਗੁਰ ਦਸਤਖ਼ਤੋਲਿਆਂ ਦਾ।
ਉਹ ਗੁਰ ਗ੍ਰੰਥ ਲਿਖਾਰੀ ਭੀ ਧੰਨ ਹੋਏ, ਜਿਨਿ ਅਰੰਭ ਕੀਤਾ ਉਤਾਰੋਲਿਆਂ ਦਾ।
ਸਭ ਤੋਂ ਮੁਕਟ ਮਣੀ ਦੀਪ ਸਿੰਘ ਭਾਈ, ਪਾਇਆ ਪਦ ਸ਼੍ਰੋਮਣਿ ਸ਼ਹੀਦੋਲਿਆਂ ਦਾ।
ਅੰਗ ਅੰਗ ਕਟਾ ਲਏ ਮਨੀ ਸਿੰਘ ਜੀ, ਧਰੁਵਾ ਬੰਨ੍ਹਿ ਗੁਰ ਗ੍ਰੰਥ ਅਦਬੋਲਿਆਂ ਦਾ। 307।


ਉਪਰਲੇ ਇਹਨਾਂ ਸਬੰਧਤ ਕਾਵਿ ਬੰਦਾਂ ਵਿਚ ਕਿਤੇ ਵੀ ਭਾਈ ਮਨੀ ਸਿੰਘ ਜੀ ਵਲੋਂ ਬੀੜਾਂ ਦੀ ਤਰਤੀਬ ਭੰਗ ਦਾ ਜ਼ਿਕਰ ਨਹੀਂ ਸਗੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੀੜ ਲਿਖਣ ਕਾਰਨ ਮਿਲੀਆਂ ਅਕਾਲੀ ਸ਼ਕਤੀਆਂ ਅਤੇ ਭਾਉ ਭਾਵਨੀ ਵਾਲੀ ਭਗਤੀ ਜੀਵਨ-ਮੁਕਤਿ ਦੀ ਪਦਵੀ ਨੂੰ ਪ੍ਰਾਪਤ ਹੋ ਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਖਾਤਰ ਜਦ ਸਮਾਂ ਬਣਿਆਂ ਤਾਂ ਬੰਦ ਬੰਦ ਵੀ ਕਟਵਾ ਲਏ ਪਰ ਸਿੱਖੀ ਸਿੱਦਕ ਵਿਚ ਰੰਚਕ ਮਾਤਰ ਵੀ ਆਂਚ ਨਹੀਂ ਆਉਣ ਦਿੱਤੀ। ਵਾਰੇ ਜਾਈਏ ਭਾਈ ਸਾਹਿਬ ਜੀ ਦੀ ਲੇਖਣੀ ਦੇ ਕੀ ਖੂਬ ਚਰਿੱਤਰ ਪੇਸ਼ ਕੀਤੇ ਹਨ ਇਹਨਾਂ ਮਹਾਨ ਗੁਰਸਿੱਖ ਸ਼ਹੀਦਾਂ ਦੇ। ਹੁਣ ਅਗਲੇ ਬੰਦਾਂ ਵਿਚ ਭਾਈ ਸਾਹਿਬ ਜੀ ਨੇ ਇਹਨਾਂ ਵਡੇਰਿਆਂ ਗੁਰਸਿੱਖਾਂ ਦੇ ਪਾਏ ਪੂਰਨਿਆਂ ਨੂੰ ਸਨਮੁੱਖ ਰੱਖ ਕੇ 20ਵੀ ਸਦੀ ਵਿਚ ਬੀੜ ਵਿਚ ਛੇੜ ਛਾੜ ਕਰਨ ਕਰਕੇ ਪੰਥ ‘ਚੋ ਛੇਕੇ ਗਏ ਭਸੋੜੀਆਂ ਨੂੰ ਲਾਹਨਤ ਪਾਉਂਦਿਆਂ ਪੰਥ ਤੋਂ ਕੀਤੇ ਅਪਰਾਧੁ ਦੀ ਭੁੱਲ ਬਖਸ਼ਾਉਣ ਦੀ ਗੁਰਮਤੀ ਸਲਾਹ ਦਿੱਤੀ ਹੈ ਕਿ:

ਵੱਡ ਵਰਤਾਇ ਸਾਕਾ ਸਾਡੇ ਕੰਨ ਖੋਲ੍ਹੇ, ਵਡ ਦ੍ਰਿਸ਼ਟਾਂਤ ਭਾਣਾ ਵਡ ਸਿਖਸ਼ੋਲਿਆਂ ਦਾ।
ਸਿੱਖ ਮਤਿ ਨ ਆਈ ਕੁਮੱਤਿਆਂ ਨੂੰ, ਆਵੈ ਹਥਿ ਨ ਵੱਤੁ ਖੁੰਝੋਲਿਆ ਦਾ।
ਵੱਤ ਪਵੇ ਸੁਮਤਿ ਗੁਰ ਮਿਹਰ ਹੋਵੇ, ਪਸਚਾਤਾਪ ਕਰੇ ਮਨ ਮੂੜ੍ਹੋਲਿਆਂ ਦਾ।
ਲੱਜਤ ਹੋਇ ਬਖਸ਼ਾਣਿ ਅਪਰਾਧੁ ਆਪਣਾ, ਹੋਵੇ ਮੇਲਿ ਗੁਰੂ ਪੰਥ ਛੇਕੋਲਿਆਂ ਦਾ।308।


ਇਸ ਉਪਰਲੀ ਵਿਚਾਰ ਤੋਂ ਬਿਲਕੁੱਲ ਹੀ ਸਪੱਸ਼ਟ ਦਿਖਾਈ ਦਿੰਦਾ ਹੈ ਭਾਈ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਨਾਲ ਸਬੰਧਤ ਕਾਵਿ ਵਿਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਭਾਈ ਮਨੀ ਸਿੰਘ ਜੀ ਨੇ ਬੀੜ ਦੀ ਤਰਤੀਬ ਤੋੜੀ ਹੈ। ਭਾਈ ਸੁਖਦੀਪ ਸਿੰਘ ਜੀ ਨੇ ਜਾਂ ਤਾਂ ਇਸ ਕਾਵਿ ਨੂੰ ਪੜਿਆ ਨਹੀ ਹੈ ਜਾਂ ਬੇਧਿਆਨਾ ਹੀ ਪੜਿਆ ਹੈ ਕੁਝ ਵੀ ਹੋਵੇ ਬਿਨਾਂ ਕਿਸੇ ਤੱਥ ਦੇ ਆਧਾਰ ਤੇ ਕਿਸੇ ਬਾਰੇ ਲਿਖ ਦੇਣਾ ਦਾਸ ਸਮਝਦਾ ਹੈ ਕਿ ਨਿੰਦਾ ਤੁੱਲ ਹੈ। ਦਾਸ ਦੀ ਇਹੋ ਹੀ ਅਰਜ਼ੋਈ ਕਿ ਭਾਈ ਸੁਖਦੀਪ ਸਿੰਘ ਅਗਾਂਹ ਤੋਂ ਕੋਈ ਦਾਅਵਾ ਬੰਨਣ ਤੋਂ ਪਹਿਲਾਂ ਤੱਥਾਂ ਦੀ ਖੋਜ ਖੁਦ ਆਪ ਕਰਿਆ ਕਰਨ ਨਾ ਕਿ ਕਿਸੇ ਸੁਣੀ ਸੁਣਾਈ ਗੱਲ ਨੂੰ ਹੀ ਸਚਾਈ ਦਾ ਫ਼ਤਵਾ ਲਾ ਦੇਣ।

ਵਿਚਾਰ ਕਰਦਿਆਂ ਅਗਰ ਕੋਈ ਭੁੱਲ ਚੁੱਕ ਹੋਈ ਹੋਵੇ ਤਾਂ ਖਿਮਾਂ ਦਾ ਜਾਚਕ ਹੋਵਾਂਗਾਂ। ਫਿਰ ਵੀ ਅਗਰ ਭਾਈ ਸੁਖਦੀਪ ਸਿੰਘ ਜੀ ਨੂੰ ਲੱਗੇ ਕਿ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਕਿਸੇ ਹੋਰ ਪੁਸਤਕ ਵਿਚ ਇਸ ਸਾਖੀ ਦਾ ਜ਼ਿਕਰ ਕੀਤਾ ਹੈ ਤਾਂ ਦਾਸ ਆਪਣੀ ਜਾਣਕਾਰੀ ਹਿੱਤ ਜ਼ਰੂਰ ਜਾਨਣਾ ਚਾਹੇਗਾ ਜੀ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
Bhai Sahib you are right I havent read these poetic verses in full. I dont even have
the book Joti Bigaas Im only going by the pangti that MB SIngh Veer Ji
provided which mentions Shaheed Bhai Mani Singh for the sake of honoring
bani of Sri Guru Granth Sahib Ji he was cut piece by piece.

Either way most Gurbani Scholars and Historians like Bhai Rattan Singh,
Bhai Kesar Singh, Bhai Gian Singh, Bhai Kahan Singh, Professor Pyaara Singh etc
have claimed that Shaheed Bhai Mani Singh Ji partly became shaheed for the
sake of repenting ( pesh). If I come across any information by BhaiSahib Bhai Randhir
SIngh Ji then I will provide for sure, and sorry if I have provide some erroneous information.
Reply Quote TweetFacebook
ਭਾਈ ਜਸਜੀਤ ਸਿੰਘ ਜੀ ਤੋਂ ਵਾਰੇ ਜਾਈਏ ਜਿੰਨਾਂ ਨੇ ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਖੂਬਸੂਰਤ ਤਹਰੀਰ ਦੇ ਵਿਆਖਿਆ ਸਹਿਤ ਸੰਗਤਾਂ ਨੂੰ ਦਰਸ਼ਨ ਕਰਾਏ।

ਆਪ ਜੀ ਨੇ ਲਿਖਿਆ ਹੈ:
Quote

ਦੋਈ ਮੁੱਖ ਲਿਖਾਰੀ ਗੁਰਬਾਣੀਆਂ ਦੇ, ਜਿਨ੍ਹਾਂ ਬਿਢਿਆ ਬਿੱਢ ਮੁਢੋਲਿਆਂ ਦਾ।
ਮੁੱਢ ਮੁੱਖ ਬਾਣੀ ਸ਼ੁਧਿ ਲਿਖਤ ਵਾਲੀ, ਸਭ ਉਪਕਾਰ ਦੋਹਾਂ ਗੁਰਮੁਖੋਲਿਆਂ ਦਾ।
ਸ੍ਰੀ ਗੁਰੂ ਗ੍ਰੰਥ ਦੀਆਂ ਦੋਈ ਲਿਖਤ ਬੀੜਾਂ, ਜਿਨ੍ਹਾਂ ਮਾਣ ਗੁਰ ਮੁਹਰ ਛਾਪੋਲਿਆਂ ਦਾ।
ਮੁੱਢ ਆਦਿ ਤੇ ਦਸਮ ਗੁਰੂ ਗ੍ਰੰਥ ਬੀੜਾਂ, ਲਿਖਤੀ ਫ਼ਖਰ ਦੋਹਿ ਲਿਖਤੀਸ਼ਰੋਲਿਆਂ ਦਾ। 306।

ਇਸ ਬੰਦ ਵਿਚ ਵੀ ਗੁਰਬਾਣੀ ਦੀਆਂ ਬੀੜਾਂ ਲਿਖਣ ਦਾ ਅਤੇ ਭਾਈ ਮਨੀ ਸਿੰਘ ਵਲੋਂ ਦਸਮ ਗ੍ਰੰਥ ਦੀ ਬੀੜ ਲਿਖਣ ਦਾ ਹੀ ਜ਼ਿਕਰ ਹੈ।


ਇਸ ਉਪਰਲੀ ਟੂਕ ਵਿਚ "ਦਸਮ ਗੁਰੂ ਗ੍ਰੰਥ" ਤੋਂ ਭਾਵ ਦਮਦਮੀ ਬੀੜ ਦਾ ਹੈ ਨਾ ਕੇ ਸ੍ਰੀ ਦਸਮ ਗ੍ਰੰਥ ਦਾ। ਉਪਰਲੇ 306 ਬੰਦ ਦੀ ਤੀਸਰੀ ਲਾਈਨ ਵਿਚ ਸਾਫ ਲਿਖਿਆ ਹੈ - "ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਦੋਈ ਲਿਖਤ ਬੀੜਾਂ" - ਜਿਸ ਤੋਂ ਭਾਵ ਹੈ ਆਦਿ ਬੀੜ ਜੋ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ ਤੇ ਦੂਸਰੀ ਬੀੜ ਦਾ ਭਾਵ ਦਮਦਮੀ ਬੀੜ ਤੋਂ ਹੈ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਮਨੀ ਸਿੰਘ ਤੋਂ ਲਿਖਵਾਈ ਸੀ।

ਵੈਸੇ ਇਹ ਤਥ ਵੀ ਕਾਬਿਲੇ ਜ਼ਿਕਰ ਹੈ ਕਿ ਸ੍ਰੀ ਦਸਮ ਗ੍ਰੰਥ ਦੀ ਬੀੜ ਵੀ ਭਾਈ ਮਨੀ ਸਿੰਘ ਜੀ ਨੇ ਹੀ ਲਿਖੀ ਸੀ ਪਰ ਉਪਰਲੀ ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਲਿਖਤ ਵਿਚ ਜਿਸ ਦੂਸਰੀ ਬੀੜ ਦਾ ਜ਼ਿਕਰ ਹੈ ਉਹ ਦਮਦਮੀ ਬੀੜ ਹੈ।

ਦੂਸਰੀ ਗੱਲ ਜੋ ਕਾਬਿਲੇ ਗ਼ੌਰ ਹੈ ਉਹ ਹੈ 308 ਬੰਦ ਦੀ ਪਹਿਲੀ ਲਾਈਨ - ਵੱਡ ਵਰਤਾਇ ਸਾਕਾ ਸਾਡੇ ਕੰਨ ਖੋਲ੍ਹੇ, ਵਡ ਦ੍ਰਿਸ਼ਟਾਂਤ ਭਾਣਾ ਵਡ ਸਿਖਸ਼ੋਲਿਆਂ ਦਾ।


ਭਾਈ ਸਾਹਿਬ ਇਸ ਪੰਕਤੀ ਵਿਚ ਕਿਹੜੇ ਭਾਣੇ ਨੂੰ ਵਰਤਾਉਣ ਦੀ ਗੱਲ ਕਰਦੇ ਹਨ ਤੇ ਕਿਸ ਸਿਖਸ਼ਾ (ਸਬਕ ਸਿਖਣ) ਦੀ ਗੱਲ ਕਰਦੇ ਹਨ? ਇਸ ਬਾਰੇ ਆਪਣੇ ਵਿਚਾਰ ਪੇਸ਼ ਕਰਨੇ ਜੀ।

ਭੁੱਲ ਚੁੱਕ ਦੀ ਮੁਆਫੀ ਜੀ।

ਕੁਲਬੀਰ ਸਿੰਘ
Reply Quote TweetFacebook
ਭਾਈ ਜਸਜੀਤ ਸਿੰਘ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ ਭਾਈ ਸਾਹਿਬ ਜੀ ਦੀ ਖੂਬਸੂਰਤ ਕਾਵਿ-ਰਚਨਾ ਦੀ ਵਿਆਖਿਆ ਕਰਕੇ।

ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬਾਰੇ ਇਸ ਤਰਾਂ ਦੀਆਂ ਗੱਲਾਂ ਵੀ ਉਹ ਹੀ ਫ਼ਲਾਂਉਦੇ ਹਨ, ਜਿਹੜੇ ਆਪ ਮਾਇਆ ਰੂਪੀ ਪਥਾਰਥਾਂ ਦੇ ਵਸ ਪਏ ਹਨ।

ਇਸ ਤਰਾਂ ਦੇ ਦੇ ਲੋਕ, ਸਿੰਘਾਂ ਬਾਰੇ ਸੁਣ ਕੇ, ਉਹਨਾਂ ਨੂੰ ਤਾਂ ਬੱਸ ਇਹੋ ਹੀ ਸੁਝਦਾ ਹੈ ਕਿ ਕਿਂਵੇਂ ਸਿੰਘਾਂ ਦਾ ਨਾਮ ਬਦਨਾਮ ਕਰੀਏ, ਇਹ ਆਦਿ ਤੋਂ ਹੁਣ ਤਕ ਆਂਉਦਾ ਰਿਹਾ ਹੈ। ਸਤਿਗੁਰੂ ਮਿਹਰ ਕਰੇ ਗੁਰੂ ਤੇ ਪੰਥ ਦੋਖੀਆਂ ਦਾ ਖ਼ਾਲਸਾ ਖ਼ੂਬ ਟਾਕਰਾ ਕਰੇ।

ਭਾਈ ਸੁੱਖਦੀਪ ਸਿੰਘ ਜੀ ਵਾਰ-ਵਾਰ ਸਿਰੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਕਮਾਲ ਦੀ ਕਾਵਿ-ਰਚਨਾ "ਜੋਤਿ ਵਿਗਾਸ" ਨੂੰ ਪਤਾ ਨਹੀਂ ਕਿਂਉਂ "ਜੋਤੀ ਬਿਗਾਸ" ਆਖਿ ਰਹੇ ਹਨ। ਜ਼ਰਾ ਧਿਆਨ ਦਿੲੋ ਭਾਈ ਸਾਹਿਬ ਜੀ ਇਧਰ, ਇਸ ਕਿਤਾਬ ਦਾ ਨਾਮਿ "ਜੋਤਿ ਵਿਗਾਸ" ਹੈ, ਨਾ ਕਿ "ਜੋਤੀ ਬਿਗਾਸ"। ਜ਼ਰਾ ਸੰਕੋਚ ਕਰਨਾ ਅਗੇ ਤੋਂ ਜੀ।

ਥਨਿਆਵਾਦਿ ਸਾਡੇ ਨਿਕਟੀ ਵੀਰ ਭਾਈ ਕੁਲਬੀਰੁ ਸਿੰਘੁ ਜੀ ਦਾ, ਜਿਨ੍ਹਾਂ ਨੇ ਅਣਜਾਣੇ 'ਚ ਹੋਈ ਗ਼ਲਤੀ ਜਾਂ ਫ਼ਿਰ ਭੁਲੇਖੇ ਨੂੰ ਸਾਮ੍ਹਨੇ ਲਿਆਂਉਦਾ, ਤੇ ਠੀਕ ਕੀਤਾ।

ਦਾਸਾਂ ਦਾ ਦਾਸ,
ਜਸਪ੍ਰੀਤੁ ਸਿੰਘ (ਟੋਰੰਟੋ)
Reply Quote TweetFacebook
Good post Bhai Jasjit Singh Ji. It is clear that Bhai Randhir Singh Ji never advocated the false concocted story about Bhai Mani Singh Ji. Lessons learned for all of us not to misquote and misuse a source just to win an argument and always properly read the source before referencing it. Guru Rakha
Reply Quote TweetFacebook
Personally, I am very much convinced that if one relates Bhai Sahib Mani Singh ji Shahidi with "that Sakhi", it never, in any way, is NINDA of Bhai Sahib Mani Singh Ji. As Bhai Sahib Randhir Singh Ji says it goes in MEHMA (praise) of Bhai sahib Mani Singh Ji.

Veer Kulbir Singh Ji has sought further clarification from Bhai Sahib Jasjeet Singh Ji on this point. Till Veer Ji gives that, we should refrain from calling the views of other side as of PANTH DOKHI etc. etc.
Reply Quote TweetFacebook
ੴਵਾਹਿਗੁਰੂ ਜੀ ਕੀ ਫ਼ਤਹ॥

ਭਾਈ ਕੁਲਬੀਰ ਸਿੰਘ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹ॥

ਭਾਈ ਸਾਹਿਬ ਆਪਜੀ ਦਾ ਧੰਨਵਾਦ ਹੋਰ ਵਿਸਥਾਰ ਦੇਣ ਦਾ। ਜੇਕਰ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਕਿਸੇ ਸੰਗੀ ਸਿੰਘ ਵਲੋਂ ਵੀ ਇਹ ਹੀ ਅਰਥ ‘ਦਮਦਮੀ ਬੀੜ’ ਦੇ ਕੀਤੇ ਗਏ ਹਨ ਤਾਂ ਦਾਸ ਵੀ ਸਹਿਮਤ ਹੀ ਹੈ। ਨਹੀਂ ਤਾਂ ਦੋਹੀ ਤਰਾਂ ਅਰਥ ਦਾਸ ਵਾਸਤੇ ਠੀਕ ਹੀ ਹਨ ਕਿਉਂਕਿ ਤੱਥਾਂ ਅਨੁਸਾਰ (ਆਦਿ ਤੇ ਦਸਮ) ਗ੍ਰੰਥ ਦੇ ਭੀ ਭਾਈ ਮਨੀ ਸਿੰਘ ਜੀ ਲਿਖਾਰੀ ਹੋਏ ਹਨ। ਇੱਥੇ ਦਾਸ ਵਰਗੇ ਮੂਰਖ ਦਾ ਟਪਲਾ ਖਾ ਜਾਣਾ ਕੋਈ ਵੱਡੀ ਗੱਲ ਨਹੀਂ।

ਦੂਸਰਾ ਆਪ ਜੀ ਦਿੱਤੀ ਹੋਈ ਲਾਈਨ ਤੇ ਵਿਚਾਰ ਪੁੱਛੇ ਹਨ ਤਾਂ 100% ਸਹੀ ਅਰਥ ਭਾਈ ਸਾਹਿਬ ਹੀ ਜਾਣਦੇ ਹਨ ਪਰ ਦਾਸ ਆਪਣੀ ਤੁੱਛ ਬੁੱਧੀ ਅਨੁਸਾਰ ਇਹ ਹੀ ਆਖ ਸਕਦਾ ਹੈ ਕਿ ਭਾਈ ਸਾਹਿਬ ਇਥੇ ਪਹਿਲੇ ਵਰਨਿਤ ਬੰਦ 307 ਵਿਚ ਭਾਈ ਮਨੀ ਸਿੰਘ ਦਾ ਬੰਦ ਬੰਦ ਕਟਵਾਉਣ ਵਾਲੀ ਬੇਮਿਸਾਲ ਸ਼ਹੀਦੀ ਨੂੰ ਮੁਖਾਤਿਬ ਹੋ ਕੇ ਆਖਦੇ ਹਨ ਕਿ ਵੱਡ ਵਰਤਾਇ ਸਾਕਾ ਸਾਡੇ ਕੰਨ ਖੋਲ੍ਹੇ, ਭਾਵ ਆਉਣ ਵਾਲੇ ਸਿੱਖਾਂ ਦੇ ਜ਼ਿਹਨ ਦੇ ਵਿਚ ਇਹ ਸ਼ਹੀਦੀ ਦਾ ਵਰਤਾਰਾ ਦ੍ਰਿੜ ਕਰਵਾ ਦਿੱਤਾ ਹੈ। ਵਡ ਦ੍ਰਿਸ਼ਟਾਂਤ ਭਾਣਾ ਵਡ ਸਿਖਸ਼ੋਲਿਆਂ ਦਾ। ਗੁਰਬਾਣੀ ਦੇ ਸ਼੍ਰੋਮਣੀ ਲਿਖਾਰੀ ਹੋਣ ਕਰਕੇ ਇਸਤਰਾਂ ਦੀ ਸ਼ਹੀਦੀ ਨੂੰ ਜਰਨ ਵਾਲੀ ਮਿਲੀ ਸ਼ਕਤੀ ਦਾ "ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ" ਭਾਣੇ ਵਾਲਾ ਸਿੱਖਿਆਦਾਇਕ ਦ੍ਰਿਸ਼ਟਾਂਤ ਸਾਡੇ ਅੱਗੇ ਰੱਖ ਦਿੱਤਾ ਹੈ।

ਦਾਸ ਨੂੰ ਤਾਂ ਜੀ ਇਹ ਹੀ ਵਿਚਾਰ ਸੁੱਝਦੇ ਹਨ ਬਾਕੀ ਆਪਜੀ ਅੱਗੇ ਦਾਸ ਤਾਂ ਕਿਸੇ ਪਾਸਿਉ ਵੀ ਵਿਚਾਰ ਰੱਖਣਯੋਗ ਨਹੀਂ ਆਪ ਜੀ ਹੀ ਖੁਲਾਸਾ ਕਰਨਾ ਜੀ।

ਦਾਸ,
ਜਸਜੀਤ ਸਿੰਘ
Reply Quote TweetFacebook
Amazing Post Bh. Jasjit Singh jeo!!!

its extremely an eyesore to see things being written such a soul......moorakhpan di bhi had hondi hai.

Chota veer
Reply Quote TweetFacebook
Sorry, only registered users may post in this forum.

Click here to login