ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Pre-ordained destiny & bhagti

Posted by piyasi chatrik 
Was doing veechar with someone. He says that he has tried this path(Gurmat) many times of taking up meditation as per Gurmat. It never works out. His answers for his situation is that it never was in his "pre-ordained destiny".
He says, Gurbani too says if bhagti in not written on your forehead(destiny) no matter how hard you try. It wont work as nothing is within our control. He further quoted these lines that he remembered:

1)ਪੂਰੈ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ ||੨||

2)ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ||੧|| ਰਹਾਉ ||

3)ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ ||੮||੭||੨੯||

4)ਅਗਮ ਦਇਆਲ ਪ੍ਰਭੂ ਊਚਾ ਸਰਣਿ ਸਾਧੂ ਜੋਗੁ ||
ਤਿਸੁ ਪਰਾਪਤਿ ਨਾਨਕਾ ਜਿਸੁ ਲਿਖਿਆ ਧੁਰਿ ਸੰਜੋਗੁ ||੪||੧||੨੭||

5)ਤਿਨ੍ਹਾ ਪਰਾਪਤਿ ਏਹੁ ਨਿਧਾਨਾ ਜਿਨ੍ਹ ਕੈ ਕਰਮਿ ਲਿਖਾਹਾ ||੧||

Later dass asked then for whom does hukam of Japping Naam is? He replies, these hukams are for those come to this world with pre-ordained destiny. They earn bhagti effortlessly.
---------------------------------------------------------------------------------------------------------------------------------

Can gursikhs discuss & shed some light? If possible ask elderly abhiyasis in their area and let dass know of the answers.

Chota veer
Reply Quote TweetFacebook
?

Chota veer
Reply Quote TweetFacebook
This is a very complicated matter. Bhai Sahib Randhir Singh jee has covered this topic in Gurmat Karam Philosophy and I recommend that you read that book yourself.

Bhai Bijla Singh has done some work in this field. I request him to post his thoughts on this topic.

As far as I am concerned, I firmly believe that only such person who is pre-ordained meets the Satguru. The Jeev does not have the power or capacity to meet or recognize the Satguru, on his own. Then the question arises as to what's the point of Hukams in Gurbani that ask us to do an effort. These Hukams are surely there in Gurbani and are there for everyone but only such person who is destined to meet the Satguru, is able to obey these Hukams. Such is the Khel of Vaheguru.

Kulbir Singh
Reply Quote TweetFacebook
Dont have the book neither can I get it, thats why am asking jeo. Write more & in detail!

Chota veer
Reply Quote TweetFacebook
Gurbani is clear that human birth is a very rare opportunity to become united with the primal source i.e. Waheguru. This union is not possible in other life forms of this planet. Gurbani is clear that only through Naam obtained from Satguru or Poora Guru can one obtain union with Waheguru. Obtaining Naam means giving up manmat and adopting Gurmat. In other words, walking on the path ordained by Satguru. This is why when we come in the presence of Satguru, we bow our head symbolizing that we have given up our own thinking (chaturayeean) and humbly submit to His command. Such a Gurmukh must also stay in the company of holy saints to become successful.

There is one more aspect to it. Nothing is possible without Waheguru’s grace. If He doesn’t shower His grace, we can never achieve our goal. Waheguru’s grace is not random. In fact, coming in the sanctuary of Satguru is the first step towards obtaining His grace. Karma in Gurmat is not static or deterministic but dynamic. Otherwise, concept of doing good deeds, punishment, regret and all the shabads of Gurbani appealing to humanity to practice Naam or truth would be of no use. Guru Sahib would not have come to reveal Gurbani at all if that was the case. Since Gurbani is telling everyone to chant Naam, it clearly proves that humans have freedom and responsibility to become virtuous and have god-like attributes. It also proves that humans are not chained by karma as is the case in Hinduism.

I will discuss the references you have posted to make this post more directed. This is just my understanding and if wrong, may Guru Sahib bless me with correct understanding.

1) ਪੂਰੈ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ ||੨||

What does it mean to serve the Guru? It means doing seva and simran according to his instructions. ਪੂਰੈ ਭਾਗਿ is not a prerequisite to serve the Guru but result of becoming guru-wala. One meets Satguru with grace of God (ਕਿਰਪਾ ਕਰਿ ਸਤਿਗੁਰੂ ਮਿਲਾਏ) and after meeting Satguru, he/she obtains Naam. Note = karma is not the cause but grace of Waheguru is. Waheguru is complete and Satguru is also complete which means a true devotee who has obtained Naam cannot be incomplete or with ਅਧੂਰੇ ਭਾਗ. If one is going to be without ਪੂਰੈ ਭਾਗਿ even after meeting the Satguru then there is no way for him to ever become Vadbhaagi. In Punjabi culture if something bad happens to someone, people say it was due to his ਮਾੜੇ ਭਾਗ. Guru Sahib is conveying the divine message in similar manner by saying that one who meets Satguru and serves Him is always with ਪੂਰੈ ਭਾਗਿ and is a complete person because serving a Satguru makes him a complete human.

ਪੂਰੇ ਭਾਗ ਜਾਂ ਵਡੇ ਭਾਗ ਸਿਰਫ ਸਤਿਗੁਰੂ ਦੀ ਸੇਵਾ ਕਰਕੇ ਹਨ ।

Read the entire shabad and you will see words like ਗੁਰ ਪਰਸਾਦੀ which proves that Gurbani does not say that karma is the cause of simran but grace of Satguru/Waheguru.

2) ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ||੧|| ਰਹਾਉ ||

The line is usually translated as: ਜਿੰਨ੍ਹਾ ਦੇ ਮੱਥੇ ਤੇ ਪਹਿਲਾਂ ਹੀ ਲਿਖਿਆ ਹੋਵੇ । This is very misleading. Look at the pankti right before it. It says ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ ॥ This appeals to mind to make an effort. Why would Guru Sahib negate it in the next pankti? Hence, the pankti doesn’t mean that a karma has to be there from the beginning. Word ਧੁਰਿ refers to ਜੋ ਸਾਰਿਆਂ ਦਾ ਧੁਰਾ ਹੈ (Waheguru or His ਦਰਗਾਹ). Since karma is controlled by Waheguru, all that is written on one’s forehead is by Waheguru alone. ਧੁਰਿ ਮਸਤਕਿ ਜਿਨ ਕਉ ਲਿਖਿਆ in fact means ਜਿੰਨ੍ਹਾ ਦੇ ਮੱਥੇ ਉੱਤੇ ਸੱਚੇ ਦੀ ਦਰਗਾਹ ਤੋਂ (ਮਤਲਬ ਧੁਰ ਤੋਂ) ਬਖਸ਼ਿਸ਼ ਦਾ ਲੇਖ ਲਿਖਿਆ ਜਾਵੇ. Now the question is when is it written? It can neither be the time when soul comes to this world nor the very beginning because no one starts chanting Naam upon birth. One has to go through Satguru. This means that ਬਖਸ਼ਿਸ਼ ਦਾ ਲੇਖ is written when one’s spiritual journey towards Waheguru begins. It can be when someone comes in contact with gursikh, sangat or Satguru or when someone takes Naam. Then Waheguru changes that person’s destiny and a karma of grace is written upon his forehead.

ਮੱਥੇ ਉੱਤੇ ਲੇਖ ਲਿਖਣ ਦਾ ਕੀ ਮਤਲਬ ਹੈ? Bowing to Satguru means giving up our manmat and becoming His instrument. Since destiny is written on forehead, and it is our forehead that we place in Guru’s feet, our destiny is then controlled by Satguru not by us or karma.

There are many panktis that talk about ਪੂਰਬਿ ਲਿਖਿਆ which again refer to Waheguru’s grace. ਪੂਰਬਿ translated literally means ਪਹਿਲਾਂ ਤੋਂ but then Gurbani does not tell us what it means by ਪਹਿਲਾਂ. ਪਹਿਲਾਂ ਤੋਂ ਕਦੋਂ? Physical birth is not the beginning. It cannot be the very beginning either because then the soul wouldn’t go through many cycles of birth and death. ਪੂਰਬਿ also means ਆਦਿ (see Guru Granth Sahib Kosh) which to me means Waheguru who is true from Aad and Jugaad. Hence, I interpret such panktis as ਆਦਿ ਤੋਂ ਮਤਲਬ ਸਭ ਦੇ ਧੁਰੇ ਵੱਲੋਂ i.e. by Waheguru. This can only refer to Waheguru’s grace. Therefore, ਪੂਰਬਿ ਲਿਖਿਆ ਜਾਂ ਧੁਰਿ ਮਸਤਕਿ ਜਿਨ ਕਉ ਲਿਖਿਆ ਵਾਹਿਗੁਰੂ ਦੀ ਬਖਸ਼ਿਸ਼ ਦਾ ਵਾਚਕ ਹੈ ।

ਵਾਹਿਗੁਰੂ ਨੇ ਜਦੋਂ ਬਖਸ਼ਿਸ਼ ਦਾ ਲੇਖ ਲਿਖ ਦਿੱਤਾ ਤਦੋਂ ਪ੍ਰਾਣੀ ਨਾਮ ਵਿਚ ਲਿਵ ਜੋੜਦਾ ਹੈ । ਆਪਣੇ ਕਰਮਾਂ ਕਰਕੇ ਕੁਝ ਨਹੀਂ ਹੋ ਸਕਦਾ । ਸਤਿਗੁਰੂ ਦੀ ਮਤਿ ਨਾਲ ਹੀ ਸਭ ਕੁਝ ਸੰਭਵ ਹੈ ।

Other panktis you posted should be translated on this line. I have discussed one aspect only. You can read my other post here and see if it makes sense. [gurmatbibek.com] Some do have previous naam kamayee which carries over and in that case Gurbani doesn’t mean existence of karma but manifestation of karma. This again requires grace of Waheguru.

This is a very complicated topic. If we look at the entire shabad, the meanings become clear but few panktis alone will only cause confusion. Keep in mind that any shabad that talks about karma must also have concept of grace. Karma system is controlled by Waheguru and His grace changes karma on our foreheads. Next time post only one shabad at a time. I hope it helped. Guru Rakha
Reply Quote TweetFacebook
Bhai Bijla Singh jeeo,

Quote

1) ਪੂਰੈ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ ||੨||

What does it mean to serve the Guru? It means doing seva and simran according to his instructions. ਪੂਰੈ ਭਾਗਿ is not a prerequisite to serve the Guru but result of becoming guru-wala. One meets Satguru with grace of God (ਕਿਰਪਾ ਕਰਿ ਸਤਿਗੁਰੂ ਮਿਲਾਏ) and after meeting Satguru, he/she obtains Naam. Note = karma is not the cause but grace of Waheguru is. Waheguru is complete and Satguru is also complete which means a true devotee who has obtained Naam cannot be incomplete or with ਅਧੂਰੇ ਭਾਗ. If one is going to be without ਪੂਰੈ ਭਾਗਿ even after meeting the Satguru then there is no way for him to ever become Vadbhaagi. In Punjabi culture if something bad happens to someone, people say it was due to his ਮਾੜੇ ਭਾਗ. Guru Sahib is conveying the divine message in similar manner by saying that one who meets Satguru and serves Him is always with ਪੂਰੈ ਭਾਗਿ and is a complete person because serving a Satguru makes him a complete human.

ਪੂਰੇ ਭਾਗ ਜਾਂ ਵਡੇ ਭਾਗ ਸਿਰਫ ਸਤਿਗੁਰੂ ਦੀ ਸੇਵਾ ਕਰਕੇ ਹਨ ।

Read the entire shabad and you will see words like ਗੁਰ ਪਰਸਾਦੀ which proves that Gurbani does not say that karma is the cause of simran but grace of Satguru/Waheguru.

If we have to interpret this Pankiti as - ਪੂਰੇ ਭਾਗ ਜਾਂ ਵਡੇ ਭਾਗ ਸਿਰਫ ਸਤਿਗੁਰੂ ਦੀ ਸੇਵਾ ਕਰਕੇ ਹਨ । - Then shouldn't the spellings of ਪੂਰੈ ਭਾਗਿ be ਪੂਰੇ ਭਾਗ? ਪੂਰੈ ਭਾਗਿ means ਪਰੇ ਭਾਗਾਂ ਕਰਕੇ.

In the following Pankiti the meaning of Bhaag is similar to your understanding but notice the spellings (there is no Sihaari on ਭਾਗ and no dulaava on ਵਡੇ) :

ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ ॥4॥

Therefore, definitely the meaning of this Pankiti is ਪੂਰੇ ਭਾਗਾਂ ਕਰਕੇ ਹੀ ਗੁਰੂ ਦੀ ਸੇਵਾ ਹੁੰਦੀ ਹੈ ... and not ਪੂਰੇ ਭਾਗ ਜਾਂ ਵਡੇ ਭਾਗ ਸਿਰਫ ਸਤਿਗੁਰੂ ਦੀ ਸੇਵਾ ਕਰਕੇ ਹਨ ।

All Gurbani translators have interpreted this Pankiti on similar lines.

Kulbir Singh
Reply Quote TweetFacebook
Kulbir Singh Ji, you are correct. After some veechar here are my thoughts.

ਪ੍ਰਾਣੀ ਆਪਣੇ ਆਪ ਕੋਈ ਕਰਮ ਕਰਕੇ ਪੂਰੇ ਭਾਗਾਂ ਵਾਲਾ ਨਹੀਂ ਬਣ ਸਕਦਾ । ਕਿਉਂ ਕਿ ਇਸ ਨਾਲ ਹਉਂਮੈ ਹੀ ਵਧਦੀ ਹੈ । ਅਤੇ ਫਿਰ ਗੁਰਬਾਣੀ ਦਾ ਉਪਦੇਸ਼ ਚਹੁੰ ਵਰਨਾਂ ਲਈ ਸਾਂਝਾ ਨਾ ਹੁੰਦਾ ਅਤੇ ਨਾ ਹੀ ਗੁਰੂ ਸਾਹਿਬ ਉਦਾਸੀਆਂ ਧਾਰਨ ਕਰਦੇ । ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਿਆਂ ਹੀ ਪੂਰੇ ਭਾਗਾਂ ਵਾਲਾ ਬਣੀਦਾ ਹੈ । ਬਖਸ਼ਿਸ਼ ਹੋਣ ਤੇ ਪ੍ਰਾਣੀ ਪੂਰੇ ਭਾਗਾਂ ਵਾਲਾ ਗਿਣਿਆ ਜਾਂਦਾ ਹੈ ਅਤੇ ਇਸ ਕਰਕੇ ਹੀ ਉਸਨੂੰ ਗੁਰੁ, ਸੰਗਤ ਅਤੇ ਨਾਮ ਦੀ ਪ੍ਰਾਪਤੀ ਹੁੰਦੀ ਹੈ । ਬੰਦੇ ਦੇ ਆਪਣੇ ਕੀਤੇ ਕਰਮਾਂ ਅਨੁਸਾਰ ਤਾਂ ਜਨਮ ਮਰਨ ਦਾ ਗੇੜ ਹੀ ਬਣਿਆ ਰਹਿੰਦਾ ਹੈ । ਮੂਲ ਮੰਤਰ ਵਿਚ ਵੀ ਗੁਰਬਾਣੀ ਗੁਰਪ੍ਰਸਾਦਿ ਨੂੰ ਹੀ ਮੰਨਦੀ ਹੈ ਨਾ ਕਿ ਕਿਸੇ ਦੇ ਆਪਣੇ ਕੀਤੇ ਕਰਮਾਂ ਨੂੰ । ਕੋਈ ਗੁਰਸਿੱਖ ਇਹ ਨਹੀਂ ਕਹਿ ਸਕਦਾ ਕਿ ਉਸਨੂੰ ਸਤਿਗੁਰੂ ਦੀ ਪ੍ਰਾਪਤੀ ਉਸਦੇ ਆਪਣੇ ਪੂਰੇ ਭਾਗਾਂ ਦੇ ਕਰਕੇ ਹੋਈ ਹੈ । ਗੁਰਸਿੱਖ ਤਾਂ ਵਾਹਿਗੁਰੂ ਦੀ ਨਦਰਿ ਰਹਿਮਤ ਨੂੰ ਹੀ ਕਾਰਨ ਮੰਨਦੇ ਹਨ ।

ਬਖਸ਼ਿਸ਼ ਜਦੋਂ ਮਰਜੀ ਹੋ ਸਕਦੀ ਹੈ । ਪਰਮਾਰਥ ਦੇ ਰਸਤੇ ਤੇ ਤੁਰਨ ਵੇਲੇ ਤੋਂ ਪਹਿਲਾਂ ਹੀ ਇਹ ਬਖਸ਼ਿਸ਼ ਹੁੰਦੀ ਹੈ । ਸੱਜਣ ਠੱਗ ਕੁਕਰਮ ਕਰਦਾ ਹੋਇਆ ਪੂਰੇ ਭਾਗਾਂ ਵਾਲਾ ਨਹੀਂ ਸੀ ਨਹੀਂ ਤਾਂ ਇਹ ਮਤਲਬ ਹੋਇਆ ਕਿ ਕੋਈ ਪੂਰੇ ਭਾਗਾਂ ਦੇ ਹੋਣ ਦੇ ਬਾਵਜੂਦ ਵੀ ਨਾਮ ਨਹੀਂ ਜਪ ਸਕਦਾ । ਵਾਹਿਗੁਰੂ ਦੀ ਨਦਰਿ ਕਰਕੇ ਹੀ ਸੱਜਣ ਠੱਗ ਤੋਂ ਭਾਈ ਬਣਿਆ ਅਤੇ ਸਤਿਗੁਰੂ ਤੋਂ ਨਾਮ ਦੀ ਦਾਤ ਮਿਲੀ । ਪੂਰੇ ਭਾਗਾਂ ਵਾਲਾ ਬਨਣਾ ਵਾਹਿਗੁਰੂ ਦੀ ਬਖਸ਼ਿਸ਼ ਮਿਲਣ ਕਰਕੇ ਹੀ ਹੈ । ਆਪਣੇ ਆਪ ਇਹ ਨਹੀਂ ਹੋ ਸਕਦਾ ।

ਜਿੰਨਾ ਚਿਰ ਪ੍ਰਾਣੀ ਗੁਰੂ ਦੀ ਦੱਸੀ ਮਤਿ ਅਨੁਸਾਰ ਜੀਵਨ ਬਤੀਤ ਕਰਦਾ ਹੈ ਉਤਨਾ ਚਿਰ ਉਹ ਬਖਸ਼ਿਸ਼ ਦਾ ਪਾਤਰ ਹੈ । ਅਗਰ ਉਹ ਮਨਮਤਿ ਅਨੁਸਾਰੀ ਹੋ ਜਾਂਦਾ ਹੈ ਤਾਂ ਫਿਰ ਪੂਰੇ ਭਾਗਾਂ ਵਾਲਾ ਜਾਂ ਬਖਸ਼ਿਸ਼ ਦਾ ਪਾਤਰ ਨਹੀਂ ਹੋ ਸਕਦਾ । ਸੋ ਦਾਸ ਅਨੁਸਾਰ ਪੂਰੇ ਭਾਗਾਂ ਵਾਲਾ ਹੋਣਾ ਨਦਰਿ ਪ੍ਰਾਪਤ ਕਰਨੀ ਹੈ ਅਤੇ ਗੁਰਬਾਣੀ ਵਿਚ ਇਸ ਦੇ ਅਨੇਕਾਂ ਪ੍ਰਮਾਣ ਹਨ । ਬਾਕੀ ਤੁਸੀਂ ਆਪਣੇ ਵੀਚਾਰ ਦੱਸੋ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
Reply Quote TweetFacebook
ਬੁਧ ਮਤ ਆਦਿ ਹੋਰ ਧਰਮਾਂ ਵਿਚ ਕਰਮ ਦੀ ਪਰਧਾਨਤਾ ਮੰਨੀ ਗਈ ਹੈ ਪਰ ਗੁਰਮਤਿ ਵਿਚ ਕਰਮ ਦੀ ਕੋਈ ਸੱਤਾ ਨਹੀਂ ਹੈ। ਜੀਵ ਕਰਮ ਕਰਦਾ ਹੈ ਪਰ ਫਲਦਾਤਾ ਵਿਧਾਤਾ ਵਾਹਿਗੁਰੂ ਹੈ। ਚੰਗੇ ਮਾੜੇ ਕਰਮਾਂ ਅਨੁਸਾਰ ਸਜ਼ਾ ਜਜ਼ਾ ਦੇਣ ਦਾ ਅਧਿਕਾਰ ਕੇਵਲ ਵਿਧਾਤੇ ਪਾਸ ਹੈ। ਜੀਵ ਦੇ ਕਰਮਾਂ ਦੀ ਸਜ਼ਾ ਜਾਂ ਫਲ ਆਟੋਮੈਟਿਕ ਨਹੀਂ ਹੈ ਬਲਕਿ ਵਾਹਿਗੁਰੂ ਦੀ ਮਰਜ਼ੀ ਅਨੁਸਾਰ ਹੈ।

ਜੀਵ ਦੇ ਚੰਗੇ ਕਰਮਾਂ ਅਨੁਸਾਰ ਵਾਹਿਗੁਰੂ ਵਿਧਾਤੇ ਵਲੋਂ ਜੀਵ ਦੇ ਮੱਥੇ ਤੇ ਲਿਖੀ ਗਈ ਸ਼ੁਭ ਲਿਖਤਾਰ ਨੂੰ ਭਾਗ ਕਹਿੰਦੇ ਹਨ। ਜਿਸ ਦੇ ਪੋਤੇ ਵਿਚ ਪਰਮਾਤਮਾ ਵਲੋਂ ਸ਼ੁਭ ਕਰਮ ਰੂਪੀ ਭਾਗ ਪਾਏ ਹੋਣ, ਉਸੇ ਨੂੰ ਹੀ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਉਹੋ ਹੀ ਨਾਮ ਜਪਦਾ ਹੈ। ਇਥੇ ਜੀਵ ਦੀ ਕੁਝ ਨਹੀਂ ਚਲਦੀ। ਭਾਗ ਕੇਵਲ ਤੇ ਕੇਵਲ ਵਾਹਿਗੁਰੂ ਵਲੋਂ ਜੀਵ ਦੇ ਮੱਥੇ ਤੇ ਲਿਖੇ ਜਾਂਦੇ ਹਨ।

ਕੁਲਬੀਰ ਸਿੰਘ
Reply Quote TweetFacebook
ਮਜ਼ੀਦ ਤਫਸੀਲ ਲਈ ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਪੁਸਤਕ ਗੁਰਮਤਿ ਕਰਮ ਫਿਲਾਸਫੀ ਪੜਨੀ ਬਹੁਤ ਗੁਣਕਾਰੀ ਹੈ।

ਕੁਲਬੀਰ ਸਿੰਘ
Reply Quote TweetFacebook
Quote

ਜੀਵ ਦੇ ਚੰਗੇ ਕਰਮਾਂ ਅਨੁਸਾਰ ਵਾਹਿਗੁਰੂ ਵਿਧਾਤੇ ਵਲੋਂ ਜੀਵ ਦੇ ਮੱਥੇ ਤੇ ਲਿਖੀ ਗਈ ਸ਼ੁਭ ਲਿਖਤਾਰ ਨੂੰ ਭਾਗ ਕਹਿੰਦੇ ਹਨ।

ਜੀਵ ਦੇ ਚੰਗੇ ਕਰਮਾਂ ਅਨੁਸਾਰ ਹੀ ਕਿਉਂ? ਵਾਹਿਗੁਰੂ ਦੀ ਬਖਸ਼ਿਸ਼ ਅਨੁਸਾਰ ਕਿਉਂ ਨਹੀਂ? ਜੀਵ ਕਿਹੜੇ ਕੰਮ ਕਰ ਸਕਦਾ ਹੈ ਜਿਸ ਨਾਲ ਉਸਨੂੰ ਸਤਿਗੁਰੂ ਦੀ ਸ਼ਰਣ ਮਿਲੇ?

Quote

ਜਿਸ ਦੇ ਪੋਤੇ ਵਿਚ ਪਰਮਾਤਮਾ ਵਲੋਂ ਸ਼ੁਭ ਕਰਮ ਰੂਪੀ ਭਾਗ ਪਾਏ ਹੋਣ, ਉਸੇ ਨੂੰ ਹੀ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਉਹੋ ਹੀ ਨਾਮ ਜਪਦਾ ਹੈ। ਇਥੇ ਜੀਵ ਦੀ ਕੁਝ ਨਹੀਂ ਚਲਦੀ। ਭਾਗ ਕੇਵਲ ਤੇ ਕੇਵਲ ਵਾਹਿਗੁਰੂ ਵਲੋਂ ਜੀਵ ਦੇ ਮੱਥੇ ਤੇ ਲਿਖੇ ਜਾਂਦੇ ਹਨ।

ਪਰ ਇਹ ਲੇਖ ਲਿਖੇ ਕਦੋਂ ਜਾਂਦੇ ਹਨ?
Reply Quote TweetFacebook
Dass understands the topic is a difficult one. But its essential and we are lacking such thread/discussions in the forum these days. At a personal level, dont know much on what he said but it has got me deep into thinking also.
--------------------------------------------------------------------------------------------------------------------------------


ਫਿਰ ਭਗਤੀ ਕਰਨ ਦੇ ਭਾਗ ਕਿਸ ਬਿਧ ਬਣ ਦੇ ਹਨ ?

1) ਜੇ ਕਹੀਏ ਕੇ ਨਾਮ ਜਾਪ ਕੇ ਭਾਗ ਬਣ ਦੇ ਹਨ ....
ਅਗਰ ਇਨਸਾਨ ਨੂ ਨਾਮ ਦੀ ਸੂਜ ਬੂਜ ਪਹਿਲਾ ਤੋ ਹੀ ਨਹੀ ਹੈ , (in previous lives)
ਫਿਰ ਇਨਸਾਨ ਦੇ ਕਰਮਾ ਵਿਚ ਸਤਗੁਰੂ ਦਾ ਮਿਲਣ ਤੇ ਨਾਮ ਦੀ ਭਗਤੀ ਕਰਮਾ ਵਿਚ ਕਿਸ ਬਿਧ ਭਾਗਾ ਵਿਚ ਆਉਦੀ ਹੈ ?

2) ਜੇ ਇਨਸਾਨ ਭਗਤੀ ਕਰਨੀ ਚਾਹੁੰਦਾ, ਪਰ ਉਸਦੇ ਕਰਮਾ ਵਿਚ ਨਹੀ ਹੈ , (in this life)
ਫਿਰ ਇਸ ਮਾਨਸ ਦੇਹੀ ਦਾ ਕੀ ਲਾਭ ਹੈ ?


ਭਾਈ ਕੁਲਬੀਰ ਸਿੰਘ ਜੀਓ, ਜਿਸ ਕਿਤਾਬ ਦਾ ਤੁਸੀ ਜ਼ਿਕਰ ਕਰ ਰਹੇ ਹੋ , ਦਾਸ ਦੇ ਪਾਸ ਨਹੀ ਹੈ | ਅਗਰ ਮੂੰਗਕਿਨ ਹੈ ਤਾ ਉਸ ਕਿਤਾਬ ਦੇ ਕੁਛ ਪੰਨੇ ਸਕੈਨ ਕਰ ਦੇਓ ਜੀ |

Chota veer
Reply Quote TweetFacebook
Quote

ਜੀਵ ਦੇ ਚੰਗੇ ਕਰਮਾਂ ਅਨੁਸਾਰ ਹੀ ਕਿਉਂ? ਵਾਹਿਗੁਰੂ ਦੀ ਬਖਸ਼ਿਸ਼ ਅਨੁਸਾਰ ਕਿਉਂ ਨਹੀਂ? ਜੀਵ ਕਿਹੜੇ ਕੰਮ ਕਰ ਸਕਦਾ ਹੈ ਜਿਸ ਨਾਲ ਉਸਨੂੰ ਸਤਿਗੁਰੂ ਦੀ ਸ਼ਰਣ ਮਿਲੇ?

ਵਾਹਿਗੁਰੂ ਦੀ ਬਖਸ਼ਿਸ਼ ਦਾ ਵੀ ਆਖਿਰ ਕੋਈ ਆਧਾਰ ਹੋਵੇਗਾ ਹੀ। ਕੀ ਪਤਾ ਵਾਹਿਗੁਰੂ ਜੀ ਨੂੰ ਜੀਵ ਦੀਆਂ ਕਿਹੜੀਆਂ ਅਦਾਵਾਂ ਭਾ ਜਾਂਦੀਆਂ ਹਨ। ਇਹ ਆਮ ਕਰਕੇ ਗੁਰੂ ਘਰ ਦੀ ਰਵਾਇਤ ਹੈ ਕਿ ਪਿਛਲੇ ਸਮਿਆਂ ਦੇ ਆਨਮੱਤਾਂ ਵਾਲੇ ਉਚੇ ਰਿਸ਼ੀ, ਮੁਨੀ, ਭਗਤ ਆਦਿ, ਕਲਿਜੁਗ ਵਿਚ ਗੁਰੂ ਘਰ ਵਿਚ ਸ਼ਰਣ ਲੈ ਰਹੇ ਹਨ ਤੇ ਲੈਂਦੇ ਰਹਿਣਗੇ। ਪਰ ਇਕ ਗਲ ਪਰਤੀਤ ਹੁੰਦੀ ਹੈ ਕਿ ਵਾਹਿਗੁਰੂ ਦੀ ਬਖਸ਼ਿਸ਼ ਰੈਂਡਮ ਨਹੀਂ ਹੁੰਦੀ ਬਲਕਿ ਉਸ ਦਾ ਕੋਈ ਨਾ ਕੋਈ ਆਧਾਰ ਅਵਸ਼ ਹੁੰਦਾ ਹੋਵੇਗਾ।

Quote

ਪਰ ਇਹ ਲੇਖ ਲਿਖੇ ਕਦੋਂ ਜਾਂਦੇ ਹਨ?

ਹੋ ਸਕਦਾ ਹੈ ਕਿ ਇਹ ਲੇਖ ਉਸੇ ਵੇਲੇ ਲਿਖ ਦਿਤੇ ਜਾਂਦੇ ਹੋਣ ਜਦੋਂ ਜੀਵ ਕਰਮ ਕਰਦਾ ਹੈ ਜਾਂ ਹੋ ਸਕਦਾ ਹੈ ਕਿ ਜੀਵ ਦੇ ਜਨਮ ਲੈਣ ਤੋਂ ਪਹਿਲਾਂ ਲਿਖੇ ਜਾਂਦੇ ਹੋਣ। ਇਹ ਤਾਂ ਵਾਹਿਗੁਰੂ ਜੀ ਜਾਣਦੇ ਹਨ। ਇਹ ਜਾਨਣ ਨਾਲ ਫਰਕ ਵੀ ਕੀ ਪੈਂਦਾ ਹੈ?


ਕੁਲਬੀਰ ਸਿੰਘ
Reply Quote TweetFacebook
ਆਧਾਰ ਕੁਝ ਵੀ ਹੋ ਸਕਦਾ ਹੈ ਪਰ ਇਹ ਜਰੂਰੀ ਨਹੀਂ ਕਿ ਸਿਰਫ ਤੇ ਸਿਰਫ ਜੀਵ ਦੇ ਆਪਣੇ ਕੀਤੇ ਕਰਮ ਹੀ ਹੋਣ । ਸਤਿਗੁਰੂ ਦੀ ਮਤਿ ਤੋਂ ਬਗੈਰ ਤਾਂ ਜੀਵ ਮਨ ਪਿੱਛੇ ਲੱਗ ਕੇ ਹੀ ਕਰਮ ਕਰੇਗਾ । ਫਿਰ ਇਸ ਤਰ੍ਹਾਂ ਦੇ ਕਰਮਾਂ ਨਾਲ ਤਾਂ ਵਾਹਿਗੁਰੂ ਦੀ ਕਿਰਪਾ ਨਹੀਂ ਨਾ ਹੋਣੀ । ਜੀਵ ਚੰਗੇ ਭਾਗਾਂ ਵਾਲਾ ਜਰੂਰ ਹੋ ਸਕਦਾ ਹੈ ਪਰ ਬਖਸ਼ਿਸ਼ ਤੋਂ ਬਗੈਰ ਪੂਰੇ ਭਾਗਾਂ ਵਾਲਾ ਨਹੀਂ । ਇਸ ਕਰਕੇ ਦਾਸ ਦਾ ਵਿਚਾਰ ਹੈ ਕਿ ਜਦੋਂ ਬਖਸ਼ਿਸ਼ ਹੋਈ ਤਾਂ ਜੀਵ ਪੂਰੇ ਭਾਗਾਂ ਵਾਲਾ ਗਿਣਿਆ ਜਾਵੇਗਾ ਅਤੇ ਪੂਰੇ ਭਾਗਾਂ ਵਾਲਾ ਰਹੇਗਾ ਜਿੰਨਾ ਚਿਰ ਉਹ ਸਤਿਗੁਰੂ ਦੀ ਆਗਿਆ ਵਿਚ ਚੱਲਦਾ ਹੈ । ਜਦੋਂ ਮਨਮਤਿ ਪਿਛੇ ਲੱਗ ਗਿਆ ਤਾਂ ਬਖਸ਼ਿਸ਼ ਦਾ ਲੇਖ ਮਿਟ ਜਾਂਦਾ ਹੈ ਅਤੇ ਜੀਵ ਫਿਰ ਅਧੂਰੇ ਭਾਗਾਂ ਵਾਲਾ ਜਾਂ ਅਧੂਰਾ ਗਿਣਿਆ ਜਾਵੇਗਾ ।

ਦਾਸ ਦਾ ਵੀਚਾਰ ਨਹੀਂ ਕਿ ਪੂਰੇ ਭਾਗ ਜੀਵ ਦੇ ਆਪਣੇ ਕੀਤੇ ਕਰਮ ਹਨ । ਕਾਰਨ ਇਹ ਹਨ ।

1) ਫਿਰ ਦੋਵੇਂ requirements ਪੂਰੀਆਂ ਹੋਣ ਨਾਲ ਹੀ ਜੀਵ ਦਾ ਪਾਰ ਉਤਾਰਾ ਹੋ ਸਕਦਾ ਹੈ: ਪੂਰੇ ਭਾਗ ਅਤੇ ਬਖਸ਼ਿਸ਼ ।

2) ਗੁਰਸਿੱਖ ਦਾ ਫਰਜ ਹੈ ਕਿ ਖੁਦ ਵੀ ਨਾਮ ਜਪਣਾ ਅਤੇ ਹੋਰਨਾਂ ਨੂੰ ਵੀ ਜਪਾਉਣਾ । ਇਹ ਗੁਰਸਿੱਖ ਦਾ ਧਾਰਮਿਕ ਅਤੇ ਸਮਾਜਿਕ ਫਰਜ ਹੈ । ਜੇਕਰ ਕਿਸੇ ਦੇ ਪਹਿਲਾਂ ਪੂਰੇ ਭਾਗ ਚਾਹੀਦੇ ਹਨ ਤਾਂ ਗੁਰਬਾਣੀ ਵਿਚ ਇਹ ਤਾਕੀਦ ਜਰੂਰ ਕੀਤੀ ਹੁੰਦੀ ਕਿ ਕਿਸ ਤਰ੍ਹਾਂ ਪੂਰੇ ਭਾਗਾਂ ਵਾਲਾ ਜੀਵ ਲੱਭਿਆ ਜਾਵੇ ਤਾਂ ਕਿ ਗੁਰਸਿੱਖ ਪ੍ਰਚਾਰ ਕਰਦਾ ਹੋਇਆ ਅਧੂਰੇ ਭਾਗਾਂ ਵਾਲਿਆਂ ਨਾਲ ਆਪਣਾ ਸਮਾਂ ਬਰਬਾਦ ਨਾ ਕਰੇ ।

3) ਗੁਰੂ ਸਾਹਿਬ ਨੇ ਪਾਪੀਆਂ ਦਾ ਪਾਰ ਉਤਾਰਾ ਕਰਨ ਲਈ ਉਹਨਾਂ ਦੇ ਪੂਰੇ ਭਾਗ ਨਹੀਂ ਸਨ ਵੇਖੇ । ਜੇ ਮੰਨ ਲਿਆ ਜਾਵੇ ਕਿ ਸੱਜਣ ਠੱਗ ਦੇ ਪਿਛਲੇ ਜਨਮ ਦੇ ਪੂਰੇ ਭਾਗ ਸਨ ਜਿਸ ਕਰਕੇ ਉਸਦਾ ਸਤਿਗੁਰੂ ਨਾਲ ਮਿਲਾਪ ਹੋਇਆ ਤਾਂ ਇਸ ਦਾ ਇਹ ਮਤਲਬ ਹੋਇਆ ਕਿ ਪੂਰੇ ਭਾਗਾਂ ਦੇ ਹੋਣ ਦੇ ਬਾਵਜੂਦ ਜੀਵ ਕੁਕਰਮ ਕਰਦਾ ਹੈ । ਫਿਰ ਇਸ ਤਰਾਂ ਦੇ ਪੂਰੇ ਭਾਗਾਂ ਦਾ ਕੀ ਫਾਇਦਾ ਹੋਇਆ? ਜੇ ਸੱਜਣ ਪੂਰੇ ਭਾਗ ਲੈ ਕੇ ਹੀ ਜੰਮਿਆ ਸੀ ਤਾਂ ਵਾਹਿਗੁਰੂ ਨੇ ਬਖਸ਼ਿਸ਼ ਕਰਨ ਵਿਚ ਇਤਨਾ ਸਮਾਂ ਕਿਉਂ ਲਾ ਦਿੱਤਾ ਅਤੇ ਸੱਜਣ ਨੂੰ ਪਹਿਲਾਂ ਨਾਮ ਦੀ ਪ੍ਰਾਪਤੀ ਕਿਉਂ ਨਾ ਹੋਈ?

4) ਜੇਕਰ ਵਾਹਿਗੁਰੂ ਬਖਸ਼ਿਸ਼ ਕਰਨਾ ਚਾਹੇ ਤਾਂ ਵੀ ਨਹੀਂ ਕਰ ਸਕਦਾ ਕਿਉਂ ਕਿ ਜੀਵ ਦੇ ਪੂਰੇ ਭਾਗ ਹੋਣੇ ਜਰੂਰੀ ਹਨ । ਇਸ ਤਰਾਂ ਪੂਰੇ ਭਾਗ ਇਕ ਤਰਾਂ ਨਾਲ driving force ਬਣਦੇ ਹਨ ।

5) ਵਾਹਿਗੁਰੂ ਜੀ ਨੇ ਗੁਰਬਾਣੀ ਸਾਰਿਆਂ ਲਈ ਭੇਜੀ ਹੈ ਅਤੇ ਬਾਰ ਬਾਰ ਇਹ ਤਾਕੀਦ ਕੀਤੀ ਹੈ ਕਿ ਸਾਰੇ ਨਾਮ ਜਪਣ । ਪ੍ਰਾਣੀ ਨਾਮ ਜਪਣ ਹੀ ਆਇਆ ਹੈ । ਬੀਜ ਮੰਤਰ ਦਾ ਗਿਆਨ ਸਾਰਿਆਂ ਲਈ ਹੈ ਨਾ ਕਿ ਸਿਰਫ ਪੂਰੇ ਭਾਗਾਂ ਵਾਲਿਆਂ ਲਈ ।

6) ਜੇਕਰ ਪੂਰੇ ਭਾਗ ਪਹਿਲਾਂ ਦੇ ਲਿਖੇ ਹੋਏ ਹੋਣ ਤਾਂ ਮਤਲਬ ਇਹ ਹੋਇਆ ਕਿ ਪੂਰੇ ਭਾਗਾਂ ਵਾਲਾ ਜੀਵ ਪਤਿਤ ਵੀ ਹੋ ਸਕਦਾ ਹੈ । ਜੇਕਰ ਜੀਵ ਦੇ ਜਨਮ ਤੋਂ ਪਹਿਲਾਂ ਹੀ ਪੂਰੇ ਭਾਗ ਲਿਖੇ ਹੁੰਦੇ ਹਨ ਤਾਂ ਸਤਿਗੁਰੂ ਦਾ ਮਿਲਾਪ ਛੇਤੀ ਤੋਂ ਛੇਤੀ ਹੋਣਾ ਚਾਹੀਦਾ ਹੈ । ਜੇ ਨਹੀਂ ਤਾਂ ਬਖਸ਼ਿਸ਼ random ਹੋ ਜਾਂਦੀ ਹੈ । ਪੂਰੇ ਭਾਗ ਹੋਣ ਸਾਰ ਹੀ ਬਖਸ਼ਿਸ਼ ਵੀ ਹੋਣੀ ਚਾਹੀਦੀ ਹੈ । ਜੀਵ ਨੂੰ ਕੁਕਰਮਾਂ ਵਿਚ ਨਹੀਂ ਪੈਣਾ ਚਾਹੀਦਾ ਜਿਹਾ ਕਿ ਸੱਜਣ ਠੱਗ ਨਾਲ ਹੋਇਆ ਨਹੀਂ ਤਾਂ ਇਹ ਮਤਲਬ ਹੋਇਆ ਕਿ ਮਾੜੇ ਕਰਮ ਪੂਰੇ ਭਾਗਾਂ ਤੇ ਹਾਵੀ ਹੋ ਜਾਂਦੇ ਹਨ । ਇਕ ਗੱਲ ਹੋਰ ਹੈ ਕਿ ਜੇਕਰ ਜਨਮ ਲੈਣ ਤੋਂ ਪਹਿਲਾਂ ਪੂਰੇ ਭਾਗ ਲਿਖੇ ਜਾਂਦੇ ਹਨ ਤਾਂ ਇਹ ਗੱਲ ਸਾਫ ਸਿੱਧ ਹੈ ਕਿ ਜੀਵ ਨੇ ਇਹ ਕਰਮ ਪਿਛਲੇ ਜਨਮ ਵਿਚ ਕੀਤੇ ਹੋਣਗੇ ਤਾਂ ਫਿਰ ਉਸੇ ਜਨਮ ਵਿਚ ਚੰਗੇ ਕਰਮਾਂ ਕਾਰਨ ਸਤਿਗੁਰੂ ਨਾਲ ਮਿਲਾਪ ਹੋ ਜਾਣਾ ਚਾਹੀਦਾ ਸੀ । ਜੇ ਨਹੀਂ ਤਾਂ ਵਾਹਿਗੁਰੂ ਜੀ ਜਾਣ ਬੁਝ ਕੇ ਹੀ ਜੀਵ ਨੂੰ ਜਨਮ ਮਰਨ ਦੇ ਗੇੜ ਵਿਚ ਪਾ ਰਹੇ ਹਨ । ਉਹ ਤਾਂ ਕਿਰਪਾਲੂ ਹੈ ਫਿਰ ਬਖਸ਼ਿਸ਼ ਨੂੰ ਦੇਰ ਨਹੀਂ ਲਾ ਸਕਦਾ । ਜੀਵ ਇਕ ਕਦਮ ਹੀ ਸੱਚ ਵੱਲ ਨੂੰ ਪੁੱਟੇ ਤਾਂ ਬਖਸ਼ਿਸ਼ ਸ਼ੁਰੂ ਹੋ ਜਾਂਦੀ ਹੈ । ਇਹ ਦਾਸ ਦਾ ਆਪਣਾ ਵਿਚਾਰ ਹੈ ।

ਜੇਲ੍ਹ ਚਿਠੀਆਂ ਵਿਚ ਲਿਖਿਆ ਹੈ ਕਿ ਕਿਸੇ ਲਈ ਭਾਈ ਸਾਹਿਬ ਨੇ ਅਰਦਾਸ ਕੀਤੀ ਤਾਂ ਉਹ ਸਵਾਸ ਸਵਾਸ ਨਾਮ ਜਪਣ ਲੱਗ ਪਿਆ । ਹਾਲਾਂ ਕਿ ਸਤਿਗੁਰੂ ਤੋਂ ਬਗੈਰ ਨਾਮ ਦੀ ਪ੍ਰਾਪਤੀ ਨਹੀਂ ਪਰ ਗੁਰਸਿੱਖ ਦੀ ਅਰਦਾਸ ਨਾਲ ਉਸ ਤੜਫਦੇ ਹੋਏ ਜੀਵ ਦੇ ਕਰਮ ਬਦਲੇ ਗਏ । ਇਹ ਨਹੀਂ ਮੰਨਿਆ ਜਾ ਸਕਦਾ ਕਿ ਉਸ ਦੇ ਪੂਰੇ ਭਾਗ ਪਹਿਲਾਂ ਸਨ ਕਿਉਂ ਕਿ ਅਰਦਾਸ driving force ਸੀ ਨਾ ਕਿ ਉਸਦੇ ਪੂਰੇ ਭਾਗ ਜਿੰਨਾਂ ਕਰਕੇ ਭਾਈ ਸਾਹਿਬ ਨੇ ਅਰਦਾਸ ਕੀਤੀ । ਫਿਰ ਤਾਂ ਅਰਦਾਸ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ । ਗੁਰਬਾਣੀ ਅਨੁਸਾਰ ਭਾਈ ਸਾਹਿਬ ਜੀਵਨ ਆਦਰਸ਼ਕ ਗੁਰਸਿੱਖ ਸਨ ਜਿੰਨਾਂ ਨੇ ਇਹ ਪਰਉਪਕਾਰੀ ਫਰਜ ਪੂਰਾ ਕੀਤਾ ।

ਦਾਸ ਦਾ ਇਹ ਬਿਲਕੁਲ ਮਤਲਬ ਨਹੀਂ ਕਿ ਜੀਵ ਦੇ ਕਰਮਾਂ ਵਿਚ ਸਤਿਗੁਰੂ ਦਾ ਮਿਲਾਪ ਜਨਮ ਤੋਂ ਪਹਿਲੇ ਦਾ ਲਿਖਿਆ ਨਹੀਂ ਹੁੰਦਾ । ਇਹ ਹੋ ਸਕਦਾ ਹੈ ਪਰ ਦਾਸ ਦਾ ਮਤਲਬ ਇਹ ਹੈ ਕਿ ਬਖਸ਼ਿਸ਼ ਦਾ ਲੇਖ ਜਦੋਂ ਮਰਜੀ ਲਿਖਿਆ ਜਾ ਸਕਦਾ ਹੈ । ਜੇਕਰ ਜਨਮ ਤੋਂ ਪਹਿਲਾਂ ਨਹੀਂ ਲਿਖਿਆ ਗਿਆ ਤਾਂ ਜਨਮ ਲੈਣ ਤੋਂ ਬਾਅਦ ਲਿਖਿਆ ਜਾ ਸਕਦਾ ਹੈ । ਜੇਕਰ ਸੂਲੀ ਦੀ ਸੂਲ ਅਤੇ ਸੋਨਾ ਕੋਲਾ ਬਣ ਸਕਦਾ ਹੈ ਤਾਂ ਸਿੱਧ ਹੈ ਕਿ ਲੇਖ ਬਦਲਦੇ ਰਹਿੰਦੇ ਹਨ । ਇਸ ਤਰ੍ਹਾਂ ਬਖਸ਼ਿਸ਼ ਜਾਂ ਮਿਹਰ ਵੀ ਹੋਵੇਗੀ । ਜੀਵ ਗੁਰਮਤਿ ਵਿਚ ਰਹੇ ਤਾਂ ਬਖਸ਼ਿਸ਼ ਦਾ ਪਾਤਰ ਅਗਰ ਨਹੀਂ ਤਾਂ ਮਿਹਰ ਵੀ ਨਹੀਂ । ਮਿਹਰ ਦਾ ਆਧਾਰ ਬਹੁਤ ਕੁਝ ਹੋ ਸਕਦਾ ਹੈ ਜਿਵੇਂ ਗੁਰਸਿੱਖ ਨਾਲ ਮਿਲਾਪ, ਗੁਰਸਿੱਖ ਦੀ ਅਰਦਾਸ, ਸੰਗਤ ਨਾਲ ਮਿਲਾਪ, ਖੁਦ ਦੇ ਚੰਗੇ ਕਰਮ ਆਦਿ । ਗੁਰਸਿੱਖਾਂ ਨੂੰ ਨਾਮ ਜਪਾਉਣ ਦੀ ਤਾਕੀਦ ਤੋਂ ਦਾਸ ਦਾ ਇਹ ਮਤਲਬ ਨਿਕਲਦਾ ਹੈ ਕਿ ਜਿੰਨ੍ਹਾਂ ਦੇ ਪੋਤੇ ਪੁੰਨ ਨਹੀਂ ਉਹਨਾਂ ਦਾ ਵੀ ਪਾਰ ਉਤਾਰਾ ਕਰਨਾ, ਜਿਸ ਲਈ ਗੁਰਬਾਣੀ ਦੀ ਕਲਾ ਜਰੂਰੀ ਹੈ ਤਾਂ ਕਿ ਜੀਵ ਦੇ ਪੁੱਠੇ ਲੇਖ ਸਿੱਧੇ ਹੋ ਜਾਣ ਅਤੇ ਬਖਸ਼ਿਸ਼ ਦਾ ਲੇਖ ਲਿਖਿਆ ਜਾਵੇ । ਸੋ ਦਾਸ ਅਨੁਸਾਰ ਪੂਰੇ ਭਾਗ ਬਖਸ਼ਿਸ਼ ਦਾ ਵਾਚਕ ਹਨ । ਗੁਰੂ ਸਾਹਿਬ ਹੀ ਬਖਸ਼ਿਸ਼ ਕਰਕੇ ਸੂਝ ਬੂਝ ਬਖਸ਼ਣ ।
Reply Quote TweetFacebook
Vaheguru Ji Ka Khalsa
Vaheguru Ji Ki Fateh!

I cannot compare myself even with the dust of the feet of *GurSikhs* here or elsewhere.

My little understanding is that Shedding *Ego* is the biggest factor on getting *Kirpa* of Satguru. But again that is also in his hands. Following Gurwak always energize me on this subject.


ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥
Give up your cleverness, good people - remember the Lord God, your King!

ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥
Enshrine in your heart, your hopes in the One Lord. O Nanak, your pain, doubt and fear shall depart. ||1||

Vaheguru Ji Ka Khalsa
Vaheguru Ji Ki Fateh!
Reply Quote TweetFacebook
Vaaheguroo jee kaa khaalsaa !!
Vaaheguroo jee kee fatehhhh !!

It's not that complicated...If our veer says that he tries to concentrate on naam, but cannot do it....that too is in guru sahb jee's hukam.....Simply meaning that guru sahib jee is the one who wants you to do simran....But again, this path isn't easy....It'll take a lot of time and dedication to move up the ladder, and despite moving up, its very easy to fall back down....

Thoughts like "It's not in my destiny to become one with guru sahib jee", which are created by the mind for the sole-purpose of breaking your connection, should be turned to "Why am I not able to connect to you guru sahib jee....Are my karams this baad??"...which in turn becomes bairaag....and that is what it should be....

Mind will play plenty of games, that is why you completely come under guru sahib jee's sharan, and completed give your "seees" to guru sahib jee. (meaning give up your ego and have nimarta)... Only then he will do kirpa....

Sidenote: It took Bhai Rama Singh Jee 25 years to attain Vaaheguroo jee...Don't let this discourage you...It really depends on Guru Sahib Jee's mood and your dedication....

There are many things that will come in your way, but you should always have 100% faith in guru sahib jee...never give up the maaragm despite what your mind thinks, in this case, the pre-ordinated destiny stuff.....

Vaaheguroo jee kaa khaalsaa !!
Vaaheguroo jee kee fatehhhh !!
Reply Quote TweetFacebook
ਦੇਰੀ ਨਾਲ ਜਵਾਬ ਦੇਣ ਲਈ ਮੁਆਫੀ ਜੀ। ਇਹ ਗਲ ਤੇ ਜ਼ੋਰ ਦੇਣਾ ਕਿ ਜੀਵ ਦੇ ਕੀਤੇ ਕਰਮਾਂ ਦਾ ਉਹਦੇ ਮੁਸਤਬਿਲ (ਭਵਿਖ) ਤੇ ਕੋਈ ਅਸਰ ਨਹੀਂ ਹੁੰਦਾ, ਠੀਕ ਨਹੀਂ ਲਗਦੀ। ਇਹ ਸੱਚ ਹੈ ਕਿ ਤ੍ਰੈਗੁਣੀ ਕਰਮਾਂ ਨਾਲ ਸਿਧੇ ਤੌਰ ਤੇ ਮੋਖ ਦੁਆਰਾ ਪ੍ਰਾਪਤ ਨਹੀਂ ਹੋ ਸਕਦਾ ਪਰ ਅਸਿਧੇ ਤੌਰ ਤੇ ਦੁਨਿਆਵੀ ਸ਼ੁਭ ਤੇ ਸਤੋਗੁਣੀ ਕਰਮਾਂ ਦਾ ਨਤੀਜਾ ਇਹ ਨਿਕਲਦਾ ਹੈ ਕਿ ਰਫਤਾ ਰਫਤਾ (ਹੌਲੀ ਹੌਲੀ) ਜੀਵ ਨੂੰ ਤ੍ਰੇਗੁਣਾਂ ਤੋਂ ਅਪਰੰਪਰ ਗੁਰਮਤੀ ਕਰਮਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਮਿਸਾਲ ਦੇ ਤੌਰ ਤੇ, ਗੁਰੂ ਘਰ ਦੀ ਰਵਾਇਤ ਹੈ ਕਿ ਪੁਰਾਤਨ ਰਿਸ਼ੀ ਮੁਨੀ ਜਾਂ ਹੋਰ ਅਜ਼ੀਮ ਲੋਕ, ਜਿਨਾਂ ਦਾ ਆਨਮਤੀ ਕਰਮ ਕਰਨ ਨਾਲ ਪਾਰ ਨਿਸਤਾਰਾ ਨਹੀਂ ਸੀ ਹੋਇਆ, ਉਹ ਗੁਰੂ ਘਰ ਵਿਚ ਜਨਮ ਲੈ ਰਹੇ ਹਨ ਤੇ ਗੁਰਮਤਿ ਧਾਰਨ ਕਰਕੇ ਹੀ ਪਾਰ ਉਤਰ ਰਹੇ ਹਨ।


Quote

2) ਗੁਰਸਿੱਖ ਦਾ ਫਰਜ ਹੈ ਕਿ ਖੁਦ ਵੀ ਨਾਮ ਜਪਣਾ ਅਤੇ ਹੋਰਨਾਂ ਨੂੰ ਵੀ ਜਪਾਉਣਾ । ਇਹ ਗੁਰਸਿੱਖ ਦਾ ਧਾਰਮਿਕ ਅਤੇ ਸਮਾਜਿਕ ਫਰਜ ਹੈ । ਜੇਕਰ ਕਿਸੇ ਦੇ ਪਹਿਲਾਂ ਪੂਰੇ ਭਾਗ ਚਾਹੀਦੇ ਹਨ ਤਾਂ ਗੁਰਬਾਣੀ ਵਿਚ ਇਹ ਤਾਕੀਦ ਜਰੂਰ ਕੀਤੀ ਹੁੰਦੀ ਕਿ ਕਿਸ ਤਰ੍ਹਾਂ ਪੂਰੇ ਭਾਗਾਂ ਵਾਲਾ ਜੀਵ ਲੱਭਿਆ ਜਾਵੇ ਤਾਂ ਕਿ ਗੁਰਸਿੱਖ ਪ੍ਰਚਾਰ ਕਰਦਾ ਹੋਇਆ ਅਧੂਰੇ ਭਾਗਾਂ ਵਾਲਿਆਂ ਨਾਲ ਆਪਣਾ ਸਮਾਂ ਬਰਬਾਦ ਨਾ ਕਰੇ ।

ਸਿਖ ਦਾ ਤਾਂ ਫਰਜ਼ ਹੈ ਕਿ ਉਸ ਨੇ ਹੁਕਮ ਮੰਨ ਕੇ ਗੁਰਮਤਿ ਕਰਮ ਕਰਨਾ ਹੈ। ਇਹ ਨਹੀਂ ਸੋਚਨਾ ਕਿ ਗੁਰਮਤਿ ਕਰਮ ਕਰਨ ਵਿਚ ਨਫਾ ਹੈ ਜਾਂ ਨੁਕਸਾਨ। ਸਿਖ ਨੇ ਤਾਂ ਗੁਰਮਤਿ ਪਰਚਾਰ ਰੂਪੀ ਗੁਰੂ ਹੁਕਮ ਮੰਨਣਾ ਹੈ ਤੇ ਕਮਾਉਣਾ ਹੈ।

Quote

3) ਗੁਰੂ ਸਾਹਿਬ ਨੇ ਪਾਪੀਆਂ ਦਾ ਪਾਰ ਉਤਾਰਾ ਕਰਨ ਲਈ ਉਹਨਾਂ ਦੇ ਪੂਰੇ ਭਾਗ ਨਹੀਂ ਸਨ ਵੇਖੇ । ਜੇ ਮੰਨ ਲਿਆ ਜਾਵੇ ਕਿ ਸੱਜਣ ਠੱਗ ਦੇ ਪਿਛਲੇ ਜਨਮ ਦੇ ਪੂਰੇ ਭਾਗ ਸਨ ਜਿਸ ਕਰਕੇ ਉਸਦਾ ਸਤਿਗੁਰੂ ਨਾਲ ਮਿਲਾਪ ਹੋਇਆ ਤਾਂ ਇਸ ਦਾ ਇਹ ਮਤਲਬ ਹੋਇਆ ਕਿ ਪੂਰੇ ਭਾਗਾਂ ਦੇ ਹੋਣ ਦੇ ਬਾਵਜੂਦ ਜੀਵ ਕੁਕਰਮ ਕਰਦਾ ਹੈ । ਫਿਰ ਇਸ ਤਰਾਂ ਦੇ ਪੂਰੇ ਭਾਗਾਂ ਦਾ ਕੀ ਫਾਇਦਾ ਹੋਇਆ? ਜੇ ਸੱਜਣ ਪੂਰੇ ਭਾਗ ਲੈ ਕੇ ਹੀ ਜੰਮਿਆ ਸੀ ਤਾਂ ਵਾਹਿਗੁਰੂ ਨੇ ਬਖਸ਼ਿਸ਼ ਕਰਨ ਵਿਚ ਇਤਨਾ ਸਮਾਂ ਕਿਉਂ ਲਾ ਦਿੱਤਾ ਅਤੇ ਸੱਜਣ ਨੂੰ ਪਹਿਲਾਂ ਨਾਮ ਦੀ ਪ੍ਰਾਪਤੀ ਕਿਉਂ ਨਾ ਹੋਈ?

ਸਜਣ ਠਗ ਦੇ ਪੂਰੇ ਭਾਗ ਤਾਂ ਸਨ ਪਰ ਸਤਿਗੁਰੂ ਜੀ ਉਸ ਨੂੰ ਉਸ ਵੇਲੇ ਹੀ ਮਿਲੇ ਜਦੋਂ ਉਸ ਦੇ ਭਾਗ ਉਦੇ ਹੋਏ ਸਨ। ਜ਼ਰਾ ਇਸ ਪੰਕਤੀ ਨੂੰ ਵਿਚਾਰੋ:

ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥

ਭੱਟ ਜੀ ਫੁਰਮਾਉਂਦੇ ਹਨ ਕਿ ਜਦੋਂ ਤਕ ਭਾਗ ਲਿਲਾਰ (ਮੱਥੇ) ਤੇ ਉਦੇ ਨਹੀਂ ਸਨ ਹੋਏ ਉਦੋਂ ਤੱਕ ਬਹੁਤ ਭ੍ਰਮਦੇ ਰਹੇ। ਇਸ ਤੋਂ ਸਿਧ ਹੁੰਦਾ ਹੈ ਕਿ ਜਦੋਂ ਮੱਥੇ ਦੀ ਸ਼ੁਭ ਲਿਖਤ ਜਾਗਦੀ ਹੈ ਉਦੋਂ ਹੀ ਜੀਵ ਨੂੰ ਸਤਿਗੁਰੂ ਜੀ ਮਿਲਦੇ ਹਨ।


Quote

4) ਜੇਕਰ ਵਾਹਿਗੁਰੂ ਬਖਸ਼ਿਸ਼ ਕਰਨਾ ਚਾਹੇ ਤਾਂ ਵੀ ਨਹੀਂ ਕਰ ਸਕਦਾ ਕਿਉਂ ਕਿ ਜੀਵ ਦੇ ਪੂਰੇ ਭਾਗ ਹੋਣੇ ਜਰੂਰੀ ਹਨ । ਇਸ ਤਰਾਂ ਪੂਰੇ ਭਾਗ ਇਕ ਤਰਾਂ ਨਾਲ driving force ਬਣਦੇ ਹਨ ।

ਪਰ ਵਾਹਿਗੁਰੂ ਜੀ ਹੀ ਤਾਂ ਹਨ ਜੋ ਭਾਗ ਲਿਖਦੇ ਹਨ। ਵਾਹਿਗੁਰੂ ਤੇ ਤਾਂ ਭਾਗਾਂ ਦੀ ਕੋਈ ਬੰਦਿਸ਼ ਨਹੀਂ ਹੈ ਪਰ ਜਿਵੇਂ ਕਿ ਪਹਿਲਾਂ ਲਿਖਿਆ ਗਿਆ ਹੈ, ਭਾਗਾਂ ਦੀ ਸ਼ੁਭ ਲਿਖਤ ਲਿਖਣ ਦਾ ਕੋਈ ਆਧਾਰ ਤਾਂ ਹੋਣਾ ਚਾਹੀਦਾ ਹੀ ਹੈ ਕਿ ਨਹੀਂ? ਕੀ ਵਾਹਿਗੁਰੂ ਐਵੀਂ ਹੀ, ਰੈਂਡਮ ਹੀ, ਕਿਸੇ ਦੇ ਚੰਗੇ ਤੇ ਕਿਸੇ ਦੇ ਮੰਦੇ ਪ੍ਰਾਲਬਧ ਕਰਮ ਲਿੱਖ ਦਿੰਦਾ ਹੈ? ਜੇਕਰ ਹਾਂ, ਤਾਂ ਫਿਰ ਵਾਹਿਗੁਰੂ ਦੇ ਇਨਸ਼ਾਫ ਵਾਲੇ ਗੁਣ ਨੂੰ ਹਾਨੀ ਹੁੰਦੀ ਹੈ।

Quote

5) ਵਾਹਿਗੁਰੂ ਜੀ ਨੇ ਗੁਰਬਾਣੀ ਸਾਰਿਆਂ ਲਈ ਭੇਜੀ ਹੈ ਅਤੇ ਬਾਰ ਬਾਰ ਇਹ ਤਾਕੀਦ ਕੀਤੀ ਹੈ ਕਿ ਸਾਰੇ ਨਾਮ ਜਪਣ । ਪ੍ਰਾਣੀ ਨਾਮ ਜਪਣ ਹੀ ਆਇਆ ਹੈ । ਬੀਜ ਮੰਤਰ ਦਾ ਗਿਆਨ ਸਾਰਿਆਂ ਲਈ ਹੈ ਨਾ ਕਿ ਸਿਰਫ ਪੂਰੇ ਭਾਗਾਂ ਵਾਲਿਆਂ ਲਈ ।

ਇਸ ਬੀਜ ਮੰਤਰ ਵਾਲੀ ਪਉੜੀ ਦੀ ਅਖੀਰਲੀ ਪੰਕਤੀ ਦੇਖੋ:

ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥ ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ॥੫॥

ਇਹ ਗੱਲ ਠੀਕ ਹੈ ਕਿ ਬੀਜ ਮੰਤਰ ਰੂਪੀ ਨਾਮ ਜਪਣ ਦੀ ਤਾਕੀਦ ਹਰੇਕ ਨੂੰ ਹੈ ਤੇ ਜਪਣ ਦਾ ਫਰਜ਼ ਹਰੇਕ ਦੇ ਸਿਰ ਪਰ ਹੈ ਪਰ ਆਪੂੰ ਕੋਈ ਨਾਮ ਨਹੀਂ ਜਪ ਸਕਦਾ। ਕੇਵਲ ਉਹ ਨਾਮ ਜਪ ਸਕਦਾ ਹੈ ਜਿਸ ਦਾ ਨਾਮ ਜਪਣ ਦਾ ਕਰਮ ਧੁਰੋਂ ਹੀ ਵਾਹਿਗੁਰੂ ਦੇ ਫਜ਼ਲ ਦਾ ਸਦਕਾ ਲਿਖਿਆ ਹੋਵੇ। ਇਹ ਵੀ ਗੱਲ ਠੀਕ ਨਹੀਂ ਲਗਦੀ ਕਿ ਹਰੇਕ ਪ੍ਰਾਣੀ ਇਸ ਦੁਨੀਆਂ ਤੇ ਨਾਮ ਜਪਣ ਲਈ ਹੀ ਆਇਆ ਹੈ। ਨਾਮ ਜਪਣਾ ਕੇਵਲ ਮਨੁਖ ਲਈ ਹੀ ਮੁਮਕਿਨ ਹੈ ਤੇ ਮਨੁੱਖਾਂ ਵਿਚੋਂ ਵੀ ਕੇਵਲ ਉਹ ਹੀ ਪ੍ਰਾਣੀ ਨਾਮ ਜਪ ਸਕਦੇ ਹਨ ਜਿਹੜੇ ਸਾਧ ਸੰਗਤ ਵਿਚ ਜਨਮ ਲੈਂਦੈ ਹਨ।


Quote

6) ਜੇਕਰ ਪੂਰੇ ਭਾਗ ਪਹਿਲਾਂ ਦੇ ਲਿਖੇ ਹੋਏ ਹੋਣ ਤਾਂ ਮਤਲਬ ਇਹ ਹੋਇਆ ਕਿ ਪੂਰੇ ਭਾਗਾਂ ਵਾਲਾ ਜੀਵ ਪਤਿਤ ਵੀ ਹੋ ਸਕਦਾ ਹੈ । ਜੇਕਰ ਜੀਵ ਦੇ ਜਨਮ ਤੋਂ ਪਹਿਲਾਂ ਹੀ ਪੂਰੇ ਭਾਗ ਲਿਖੇ ਹੁੰਦੇ ਹਨ ਤਾਂ ਸਤਿਗੁਰੂ ਦਾ ਮਿਲਾਪ ਛੇਤੀ ਤੋਂ ਛੇਤੀ ਹੋਣਾ ਚਾਹੀਦਾ ਹੈ । ਜੇ ਨਹੀਂ ਤਾਂ ਬਖਸ਼ਿਸ਼ random ਹੋ ਜਾਂਦੀ ਹੈ । ਪੂਰੇ ਭਾਗ ਹੋਣ ਸਾਰ ਹੀ ਬਖਸ਼ਿਸ਼ ਵੀ ਹੋਣੀ ਚਾਹੀਦੀ ਹੈ । ਜੀਵ ਨੂੰ ਕੁਕਰਮਾਂ ਵਿਚ ਨਹੀਂ ਪੈਣਾ ਚਾਹੀਦਾ ਜਿਹਾ ਕਿ ਸੱਜਣ ਠੱਗ ਨਾਲ ਹੋਇਆ ਨਹੀਂ ਤਾਂ ਇਹ ਮਤਲਬ ਹੋਇਆ ਕਿ ਮਾੜੇ ਕਰਮ ਪੂਰੇ ਭਾਗਾਂ ਤੇ ਹਾਵੀ ਹੋ ਜਾਂਦੇ ਹਨ ।

ਜਿਵੇਂ ਕਿ ਪਹਿਲਾਂ ਲਿਖਿਆ ਜਾ ਚੁਕਿਆ ਹੈ, ਭਾਗ ਲਿਖਣ ਸਾਰ ਹੀ ਜੀਵ ਨੂੰ ਸਤਿਗੁਰੂ ਨਹੀਂ ਮਿਲ ਜਾਂਦਾ ਬਲਕਿ ਉਦੋਂ ਮਿਲਦਾ ਹੈ ਜਦੋਂ ਭਾਗ ਜਾਗਦੇ ਹਨ ਜਾਂ ਉਦੇ ਹੁੰਦੇ ਹਨ। ਜਦੋਂ ਤੱਕ ਭਾਗ ਉਦੇ ਨਹੀਂ ਹੁੰਦੇ, ਉਦੋਂ ਤੱਕ ਜੀਵ ਸ਼ੁਭ ਕਰਮ ਨਹੀਂ ਕਰਦਾ ਅਤੇ ਪਤਿਤ ਕਰਮੀ ਵੀ ਬਣਿਆ ਰਹਿੰਦਾ ਹੈ।

ਇਹ ਪੰਕਤੀ ਵਿਚਾਰੋ ਜੀ:

ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥

ਜਦੋਂ ਪੂਰਬਲੇ ਕਰਮਾਂ ਦੇ ਅੰਕੁਰ ਪੁੰਗਰੇ ਤਾਂ ਰਸਿਕ ਬੈਰਾਗੀ ਪੁਰਖ ਭੇਟੇ। ਇਸ ਪੰਕਤੀ ਤੋਂ ਸਾਫ ਜ਼ਾਹਿਰ ਹੈ ਕਿ ਪੂਰਬਲੇ ਸ਼ੁਭ ਕਰਮਾਂ ਦੇ ਆਧਾਰ ਤੇ ਵਾਹਿਗੁਰੂ ਜੀ ਨੇ ਇਸ ਜਨਮ ਵਿਚ ਇਹ ਭਾਗ ਲਿਖੇ ਕਿ ਜੀਵ ਨੂੰ ਰਸਿਕ ਬੈਰਾਗੀ ਪੁਰਖ ਭੇਟੇ।


Quote

ਜੇਲ੍ਹ ਚਿਠੀਆਂ ਵਿਚ ਲਿਖਿਆ ਹੈ ਕਿ ਕਿਸੇ ਲਈ ਭਾਈ ਸਾਹਿਬ ਨੇ ਅਰਦਾਸ ਕੀਤੀ ਤਾਂ ਉਹ ਸਵਾਸ ਸਵਾਸ ਨਾਮ ਜਪਣ ਲੱਗ ਪਿਆ । ਹਾਲਾਂ ਕਿ ਸਤਿਗੁਰੂ ਤੋਂ ਬਗੈਰ ਨਾਮ ਦੀ ਪ੍ਰਾਪਤੀ ਨਹੀਂ ਪਰ ਗੁਰਸਿੱਖ ਦੀ ਅਰਦਾਸ ਨਾਲ ਉਸ ਤੜਫਦੇ ਹੋਏ ਜੀਵ ਦੇ ਕਰਮ ਬਦਲੇ ਗਏ । ਇਹ ਨਹੀਂ ਮੰਨਿਆ ਜਾ ਸਕਦਾ ਕਿ ਉਸ ਦੇ ਪੂਰੇ ਭਾਗ ਪਹਿਲਾਂ ਸਨ ਕਿਉਂ ਕਿ ਅਰਦਾਸ driving force ਸੀ ਨਾ ਕਿ ਉਸਦੇ ਪੂਰੇ ਭਾਗ ਜਿੰਨਾਂ ਕਰਕੇ ਭਾਈ ਸਾਹਿਬ ਨੇ ਅਰਦਾਸ ਕੀਤੀ ।

ਇਹ ਵੀ ਧੁਰੋਂ ਉਸ ਕੈਦੀ ਦੇ ਮੱਥੇ ਤੇ ਲਿਖਿਆ ਸੀ ਕਿ ਉਸ ਨੂੰ ਭਾਈ ਸਾਹਿਬ ਜੈਸੇ ਰਸਿਕ ਬੈਰਾਗੀ ਮਿਲਣੇ ਸਨ ਜੋ ਉਸ ਵਾਸਤੇ ਅਰਦਾਸ ਕਰਨ ਤਾਂ ਉਸ ਨੂੰ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਵਿਚ ਕੋਈ ਸ਼ਕ ਨਹੀਂ ਕਿ ਉਸ ਕੈਦੀ ਨੂੰ ਭਾਈ ਸਾਹਿਬ ਦੀ ਅਰਦਾਸ ਕਰਕੇ ਨਾਮ ਦੀ ਪ੍ਰਾਪਤੀ ਹੋਈ ਸੀ ਪਰ ਇਹ ਵੀ ਸੱਚ ਹੈ ਕਿ ਇਸ ਕੈਦੀ ਨੂੰ ਭਾਈ ਸਾਹਿਬ ਦਾ ਮਿਲਾਪ ਉਸਦੇ ਵਡੇ ਭਾਗਾਂ ਕਰਕੇ ਹੋਇਆ ਸੀ। ਹੋਰ ਵੀ ਤਾਂ ਕਿਤਨੇ ਕੈਦੀ ਭਾਈ ਸਾਹਿਬ ਨਾਲ ਕੈਦ ਸਨ ਪਰ ਹੋਰ ਕਿਸੇ ਵਾਸਤੇ ਭਾਈ ਸਾਹਿਬ ਨੇ ਅਰਦਾਸ ਕਿਉਂ ਨਾ ਕੀਤੀ? ਇਸ ਕਰਕੇ ਨਹੀਂ ਕੀਤੀ ਕਿਉਂਕਿ ਹੋਰ ਕਿਸੇ ਦੇ ਭਾਗਾਂ ਵਿਚ ਇਹ ਨਹੀਂ ਸੀ ਲਿਖਿਆ ਕਿ ਉਹਨਾਂ ਨੂੰ ਭਾਈ ਸਾਹਿਬ ਦੀ ਅਰਦਾਸ ਰਾਹੀਂ ਨਾਮ ਦੀ ਪ੍ਰਾਪਤੀ ਹੋਵੇ।

Quote

ਇਕ ਗੱਲ ਹੋਰ ਹੈ ਕਿ ਜੇਕਰ ਜਨਮ ਲੈਣ ਤੋਂ ਪਹਿਲਾਂ ਪੂਰੇ ਭਾਗ ਲਿਖੇ ਜਾਂਦੇ ਹਨ ਤਾਂ ਇਹ ਗੱਲ ਸਾਫ ਸਿੱਧ ਹੈ ਕਿ ਜੀਵ ਨੇ ਇਹ ਕਰਮ ਪਿਛਲੇ ਜਨਮ ਵਿਚ ਕੀਤੇ ਹੋਣਗੇ ਤਾਂ ਫਿਰ ਉਸੇ ਜਨਮ ਵਿਚ ਚੰਗੇ ਕਰਮਾਂ ਕਾਰਨ ਸਤਿਗੁਰੂ ਨਾਲ ਮਿਲਾਪ ਹੋ ਜਾਣਾ ਚਾਹੀਦਾ ਸੀ । ਜੇ ਨਹੀਂ ਤਾਂ ਵਾਹਿਗੁਰੂ ਜੀ ਜਾਣ ਬੁਝ ਕੇ ਹੀ ਜੀਵ ਨੂੰ ਜਨਮ ਮਰਨ ਦੇ ਗੇੜ ਵਿਚ ਪਾ ਰਹੇ ਹਨ । ਉਹ ਤਾਂ ਕਿਰਪਾਲੂ ਹੈ ਫਿਰ ਬਖਸ਼ਿਸ਼ ਨੂੰ ਦੇਰ ਨਹੀਂ ਲਾ ਸਕਦਾ ।

ਆਪਾਂ ਨੂੰ ਕੀ ਪਤਾ ਵਾਹਿਗੁਰੂ ਨੇ ਪਿਛਲੇ ਜਨਮ ਵਿਚ ਹੀ ਕਿਉਂ ਨਾਮ ਦੀ ਬਖਸ਼ਿਸ਼ ਨਹੀਂ ਸੀ ਕੀਤੀ। ਹੋ ਸਕਦਾ ਹੈ ਕਿ ਪਿਛਲੇ ਜਨਮ ਦੇ ਉਸਦੇ ਕਰਮ ਹਾਲੇ ਪੂਰੇ ਨਾਂ ਹੋਣ ਤੇ ਉਸ ਨੂੰ ਹਾਲੇ ਹੋਰ ਕਮਾਈ ਦੀ ਲੋੜ ਹੋਵੇ, ਤਾਂ ਉਸ ਦੇ ਨਾਮ ਵਾਲੇ ਕਰਮ ਉਦੇ ਹੋਣੇ ਹੋਣ। ਸੋ ਆਪਾਂ ਦੇਖਦੇ ਹਾਂ ਕਿ ਇਸ ਜਨਮ ਵਿਚ ਇਸ ਕੈਦੀ ਨੇ ਹੋਰ ਬਾਣੀ ਪੜੀ ਹੋਣੀ ਹੈ ਤੇ ਸੰਗਤਿ ਕੀਤੀ ਹੋਣੀ ਹੈ ਜਿਸ ਦਾ ਸਦਕਾ ਉਸਦੇ ਭਾਗ ਉਦੇ ਹੋਣ ਦਾ ਟਾਈਮ ਉਦੋਂ ਜਾ ਕੇ ਆਇਆ ਜਦੋਂ ਭਾਈ ਸਾਹਿਬ ਉਸ ਨੂੰ ਜੇਲ ਵਿਚ ਮਿਲੇ ਸਨ। ਫੇਰ ਭਾਈ ਸਾਹਿਬ ਦੀ ਨਿਤ ਦੀ ਸੰਗਤ ਨਾਲ ਉਸਦੇ ਸ਼ੁਭ ਕਰਮ ਹੋਰ ਬਣੀ ਗਏ ਹੋਣੇ ਨੇ ਤੇ ਆਖਿਰ ਉਸ ਦੇ ਭਾਗ ਜਾਗ ਪਏ ਜਦੋਂ ਭਾਈ ਸਾਹਿਬ ਨੇ ਉਸ ਵਾਸਤੇ ਅਰਦਾਸ ਕੀਤੀ ਸੀ। ਬਾਕੀ ਗੁਰੂ ਸਾਹਿਬ ਨੂੰ ਪਤਾ ਹੈ; ਆਪਾਂ ਤਾਂ ਕਿਆਸ ਅਰਾਈਆਂ ਹੀ ਲਾ ਰਹੇ ਹਾਂ।

Quote

ਦਾਸ ਦਾ ਇਹ ਬਿਲਕੁਲ ਮਤਲਬ ਨਹੀਂ ਕਿ ਜੀਵ ਦੇ ਕਰਮਾਂ ਵਿਚ ਸਤਿਗੁਰੂ ਦਾ ਮਿਲਾਪ ਜਨਮ ਤੋਂ ਪਹਿਲੇ ਦਾ ਲਿਖਿਆ ਨਹੀਂ ਹੁੰਦਾ । ਇਹ ਹੋ ਸਕਦਾ ਹੈ ਪਰ ਦਾਸ ਦਾ ਮਤਲਬ ਇਹ ਹੈ ਕਿ ਬਖਸ਼ਿਸ਼ ਦਾ ਲੇਖ ਜਦੋਂ ਮਰਜੀ ਲਿਖਿਆ ਜਾ ਸਕਦਾ ਹੈ । ਜੇਕਰ ਜਨਮ ਤੋਂ ਪਹਿਲਾਂ ਨਹੀਂ ਲਿਖਿਆ ਗਿਆ ਤਾਂ ਜਨਮ ਲੈਣ ਤੋਂ ਬਾਅਦ ਲਿਖਿਆ ਜਾ ਸਕਦਾ ਹੈ ।

ਇਥੇ ਇਹ ਦਾਸਰਾ ਆਪ ਜੀ ਨਾਲ ਸਹਿਮਤ ਹੈ ਕਿ ਵਾਹਿਗੁਰੂ ਜਦੋਂ ਚਾਹੇ ਬਖਸ਼ਿਸ਼ ਕਰ ਦੇਵੇ ਜਿਵੇਂ ਮਾਤਾ ਸੁਲਖਨੀ ਦੇ ਕੇਸ ਵਿਚ ਕੀਤੀ ਸੀ। ਉਸਦੇ ਭਾਗਾਂ ਵਿਚ ਕੋਈ ਔਲਾਦ ਨਹੀਂ ਸੀ ਪਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਉਸ ਨੂੰ 7 ਪੁਤਰਾਂ ਦੀ ਬਖਸ਼ਿਸ਼ ਕਰ ਦਿਤੀ ਸੀ। ਗੁਰੂ ਸਾਹਿਬ ਤਾਂ ਜੋ ਵੀ ਚਾਹੁਣ ਉਹ ਕਰ ਸਕਦੇ ਹਨ।

ਕੁਲਬੀਰ ਸਿੰਘ
Reply Quote TweetFacebook
ਭਾਈ ਸਾਹਿਬ ਜੀ, ਦਾਸ ਚੰਗੇ ਭਾਗਾਂ ਨੂੰ ਪੂਰੇ ਭਾਗਾਂ ਨਾਲੋਂ ਵੱਖ ਸਮਝਦਾ ਹੈ । ਚੰਗੇ ਭਾਗ ਕਿਸੇ ਵੀ ਜੀਵ ਦੇ ਹੋ ਸਕਦੇ ਹਨ ਜਿਸ ਕਰਕੇ ਜੀਵ ਨੂੰ ਮਨੁੱਖਾ ਜਨਮ, ਨਰੋਆ ਸਰੀਰ, ਦੁੱਖ ਸੁੱਖ ਅਤੇ ਮਾਇਕ ਪਦਾਰਥ ਆਦਿ ਮਿਲਦੇ ਹਨ ਪਰ ਜੀਵ ਉਤਨਾ ਚਿਰ ਪੂਰੇ ਭਾਗਾਂ ਵਾਲਾ ਨਹੀਂ ਗਿਣਿਆ ਜਾ ਸਕਦਾ ਜਿਤਨਾ ਚਿਰ ਉਸਦੇ ਮੱਥੇ ਤੇ ਬਖਸ਼ਿਸ਼ ਦਾ ਲੇਖ ਨਹੀਂ ਲਿਖਿਆ ਜਾਂਦਾ । ਇਸੇ ਕਰਕੇ ਦਾਸ ਪੂਰੇ ਭਾਗਾਂ ਅਤੇ ਬਖਸ਼ਿਸ਼ ਵਿਚ ਕੋਈ ਫਰਕ ਨਹੀਂ ਸਮਝਦਾ । ਦਾਸ ਦਾ ਇਹ ਵਿਚਾਰ ਨਹੀਂ ਕਿ ਪਿਛਲੇ ਕਰਮਾਂ ਦਾ ਅਸਰ ਇਸ ਜਨਮ ਵਿਚ ਨਹੀਂ ਹੁੰਦਾ । ਜਰੂਰ ਹੁੰਦਾ ਹੈ ਪਰ ਜੀਵ ਦੇ ਆਪਣੀ ਮਰਜੀ ਅਨੁਸਾਰ ਲਏ ਗਏ ਫੈਸਲੇ ਹੀ ਉਸਦੇ ਨਵੇਂ ਕਰਮ ਬਣਨ ਦਾ ਕਾਰਨ ਬਣਦੇ ਹਨ ।

ਦਾਸ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਕਿ ਸਿਰਫ ਤੇ ਸਿਰਫ ਪਿਛਲੇ ਜਨਮ ਦੇ ਚੰਗੇ ਕਰਮਾਂ ਕਰਕੇ ਹੀ ਅਗਲੇ ਜਨਮ ਵਿਚ ਸਤਿਗੁਰੂ ਦੀ ਪ੍ਰਾਪਤੀ ਹੋਵੇਗੀ । ਦਾਸ ਦਾ ਇਹ ਵਿਚਾਰ ਹੈ ਕਿ ਪਿਛਲੇ ਜਨਮ ਦੇ ਕਰਮ ਵੀ ਤਾਂ ਜੀਵ ਦੇ ਆਪਣੇ ਕਮਾਏ ਹੋਏ ਹਨ ਜਿੰਨ੍ਹਾਂ ਕਰਕੇ ਨਾਮ ਮਿਲਣਾ ਹੈ ਤਾਂ ਫਿਰ ਉਹੋ ਕਰਮ ਇਸ ਜਨਮ ਵਿਚ ਵੀ ਹੋ ਸਕਦੇ ਹਨ ਅਤੇ ਨਾਮ ਦੀ ਪ੍ਰਾਪਤੀ ਦਾ ਆਧਾਰ ਬਣ ਸਕਦੇ ਹਨ । ਮਨੁੱਖਾ ਜਨਮ ਦੀ ਪ੍ਰਾਪਤੀ ਦਾ ਮਕਸਦ ਹੀ ਉੱਦਮ ਕਰਨਾ, ਸੱਚ ਦੇ ਰਸਤੇ ਤੇ ਤੁਰਨਾ ਅਤੇ ਧਰਮ ਦੀ ਕਿਰਤ ਕਰਨੀ ਹੈ ਨਹੀਂ ਤਾਂ ਜੀਵ ਦਾ ਪਸ਼ੂਆਂ ਨਾਲੋਂ ਕੋਈ ਫਰਕ ਨਹੀਂ ਅਤੇ ਜੇਕਰ ਇਹ ਕਹਿ ਲਿਆ ਜਾਵੇ ਕਿ ਪਿਛਲੇ ਜਨਮਾਂ ਦੇ ਕਰਮਾਂ ਦੀ ਹੋਂਦ ਜਰੂਰੀ ਹੈ ਤਾਂ ਫਿਰ ਹਰ ਕੋਈ ਇਹ ਬਹਾਨਾ ਬਣਾ ਲਵੇਗਾ ਕਿ ਉਸਦੇ ਕਰਮਾਂ ਵਿਚ ਨਾਮ ਨਹੀਂ ਲਿਖਿਆ ਅਤੇ ਮਨੁੱਖ ਧਰਮ ਤੋਂ ਜਾਣ ਬੁੱਝ ਕੇ ਮੂੰਹ ਮੋੜ ਬੈਠੇਗਾ । ਇਸ ਕਾਰਨ ਜੀਵ ਨੂੰ ਮਾੜੇ ਕੀਤੇ ਕਰਮਾਂ ਦੀ ਸਜਾ ਵੀ ਨਹੀਂ ਮਿਲਣੀ ਚਾਹੀਦੀ ਕਿਉਂ ਕਿ ਜੇਕਰ ਵਾਹਿਗੁਰੂ ਨੇ ਨਾਮ ਦਾ ਬੀਜ ਲਿਖਿਆ ਹੀ ਨਹੀਂ ਤਾਂ ਜੀਵ ਕਸੂਰ ਵੀ ਕੋਈ ਨਹੀਂ ।

ਕਰਮਾਂ ਦੇ ਪ੍ਰਗਟ ਹੋਣ ਦੀ ਗੱਲ ਨਾਲ ਦਾਸ ਸਹਿਮਤ ਹੈ ਪਰ ਪ੍ਰਗਟ ਹੋਣ ਦਾ ਆਧਾਰ ਕੋਈ ਪਿਛਲਾ ਕੀਤਾ ਕਰਮ ਹੀ ਨਹੀਂ ਬਲਕਿ ਇਸ ਜਨਮ ਵਿਚ ਕੀਤਾ ਉੱਦਮ ਵੀ ਹੋ ਸਕਦਾ ਹੈ । ਕਿਸੇ ਪਰਉਪਕਾਰੀ ਗੁਰਸਿੱਖ ਦਾ ਪ੍ਰਚਾਰ ਵੀ ਹੋ ਸਕਦਾ ਹੈ ਜਿਵੇਂ ਕਿ ਗੁਰੂ ਸਾਹਿਬ ਨੇ ਨਾਮ ਦਾ ਛੱਟਾ ਦੇ ਕੇ ਮਾੜੇ ਕਰਮਾਂ ਵਾਲੇ ਕੌਡੇ ਤੇ ਭੂਮੀਏ ਚੋਰ ਵਰਗਿਆਂ ਨੂੰ ਸਿੱਧੇ ਰਸਤੇ ਤੇ ਪਾ ਦਿੱਤਾ । ਇਹ ਗੱਲ ਮੰਨਣ ਵਿਚ ਨਹੀਂ ਕਿ ਇਕ ਪਾਸੇ ਵਾਹਿਗੁਰੂ ਗੁਰੂ ਸਾਹਿਬ ਨੂੰ ਸਤਿਨਾਮੁ ਦਾ ਚੱਕਰ ਲਾਉਣ ਲਈ ਹੁਕਮ ਦੇਵੇ ਅਤੇ ਦੂਜੇ ਪਾਸੇ ਗੁਰੂ ਸਾਹਿਬ ਸਿਰਫ ਪੂਰੇ ਭਾਗਾਂ ਵਾਲਿਆਂ ਕੋਲ ਜਾਣ ।

Quote

ਸਿਖ ਦਾ ਤਾਂ ਫਰਜ਼ ਹੈ ਕਿ ਉਸ ਨੇ ਹੁਕਮ ਮੰਨ ਕੇ ਗੁਰਮਤਿ ਕਰਮ ਕਰਨਾ ਹੈ। ਇਹ ਨਹੀਂ ਸੋਚਨਾ ਕਿ ਗੁਰਮਤਿ ਕਰਮ ਕਰਨ ਵਿਚ ਨਫਾ ਹੈ ਜਾਂ ਨੁਕਸਾਨ। ਸਿਖ ਨੇ ਤਾਂ ਗੁਰਮਤਿ ਪਰਚਾਰ ਰੂਪੀ ਗੁਰੂ ਹੁਕਮ ਮੰਨਣਾ ਹੈ ਤੇ ਕਮਾਉਣਾ ਹੈ।

ਦਾਸ ਦਾ ਮਤਲਬ ਤਾਂ ਇਹ ਸੀ ਕਿ ਕੋਈ ਨਾਮ ਅਭਿਆਸੀ ਪ੍ਰਚਾਰ ਕਰੇ ਤਾਂ ਭਾਂਵੇਂ ਕੋਈ ਚੰਗੇ ਕਰਮਾਂ ਵਾਲਾ ਹੋਵੇ ਭਾਂਵੇਂ ਮਾੜੇ ਕਰਮਾਂ ਵਾਲਾ ਸਭ ਨਾਮ ਦੇ ਲੜ ਲੱਗ ਕੇ ਪਾਰ ਉਤਰ ਸਕਦੇ ਹਨ । ਪੂਰੇ ਭਾਗ ਬਖਸ਼ਿਸ਼ ਦਾ ਵਾਚਕ ਹਨ ਜੋ ਗੁਰਸਿੱਖ ਦੀ ਸੰਗਤ ਨਾਲ ਪ੍ਰਾਪਤ ਹੋ ਸਕਦੀ ਹੈ । ਜੇਕਰ ਪਿਛਲੇ ਜਨਮ ਦੇ ਕਰਮ ਨਹੀਂ ਤਾਂ ਇਸ ਜਨਮ ਵਿਚ ਹੀ ਗੁਰਸਿੱਖ ਦੀ ਸੰਗਤ ਨਾਲ ਪੁੱਠੇ ਕਰਮ ਸਿੱਧੇ ਹੋ ਸਕਦੇ ਹਨ ਪਰ ਮਨੁੱਖ ਦਾ ਆਪਣਾ ਉੱਦਮ ਜਰੂਰ ਹੋਵੇ । ਸਿੱਖ ਸਾਰਿਆਂ ਲਈ ਪ੍ਰਚਾਰ ਕਰਦਾ ਹੈ ਜਿਸਦਾ ਮਤਲਬ ਇਹ ਹੋਇਆ ਕਿ ਕੇਵਲ ਪਿਛਲੇ ਜਨਮ ਦੇ ਕਰਮ ਨਾਮ ਜਪਣ ਦਾ ਆਧਾਰ ਨਹੀਂ । ਨਾਮ ਪਤਿਤ ਪਾਵਨ ਹੀ ਇਸੇ ਕਰਕੇ ਹੈ । ਮਨੁੱਖ ਜਨਮ ਮਿਲਣ ਦਾ ਮਤਲਬ ਵੀ ਤਾਂ ਚੰਗੇ ਭਾਗਾਂ ਦੀ ਨਿਸ਼ਾਨੀ ਹਨ ।

Quote

ਸਜਣ ਠਗ ਦੇ ਪੂਰੇ ਭਾਗ ਤਾਂ ਸਨ ਪਰ ਸਤਿਗੁਰੂ ਜੀ ਉਸ ਨੂੰ ਉਸ ਵੇਲੇ ਹੀ ਮਿਲੇ ਜਦੋਂ ਉਸ ਦੇ ਭਾਗ ਉਦੇ ਹੋਏ ਸਨ। ਜ਼ਰਾ ਇਸ ਪੰਕਤੀ ਨੂੰ ਵਿਚਾਰੋ:
ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥
ਭੱਟ ਜੀ ਫੁਰਮਾਉਂਦੇ ਹਨ ਕਿ ਜਦੋਂ ਤਕ ਭਾਗ ਲਿਲਾਰ (ਮੱਥੇ) ਤੇ ਉਦੇ ਨਹੀਂ ਸਨ ਹੋਏ ਉਦੋਂ ਤੱਕ ਬਹੁਤ ਭ੍ਰਮਦੇ ਰਹੇ। ਇਸ ਤੋਂ ਸਿਧ ਹੁੰਦਾ ਹੈ ਕਿ ਜਦੋਂ ਮੱਥੇ ਦੀ ਸ਼ੁਭ ਲਿਖਤ ਜਾਗਦੀ ਹੈ ਉਦੋਂ ਹੀ ਜੀਵ ਨੂੰ ਸਤਿਗੁਰੂ ਜੀ ਮਿਲਦੇ ਹਨ।

ਸੱਜਣ ਠਗ ਦੇ ਚੰਗੇ ਭਾਗ ਸਨ ਪਰ ਪੂਰੇ ਨਹੀਂ । ਬਖਸ਼ਿਸ਼ ਨਾਲ ਪੂਰੇ ਹੋਏ ਸਨ ਅਤੇ ਭਾਗਾਂ ਦੇ ਪ੍ਰਗਟ ਹੋਣ ਦਾ ਕਾਰਨ ਵੀ ਬਖਸ਼ਿਸ਼ ਹੀ ਸੀ । ਬਖਸ਼ਿਸ਼ ਦਾ ਆਧਾਰ ਗੁਰੂ ਸਾਹਿਬ ਦੀ ਸੰਗਤ ਸੀ ਨਾ ਕਿ ਪਿਛਲੇ ਕੀਤੇ ਕਰਮ । ਭਾਗ ਆਪਣੇ ਆਪ ਨਹੀਂ ਜਾਗ ਸਕਦੇ ।

Quote

ਪਰ ਵਾਹਿਗੁਰੂ ਜੀ ਹੀ ਤਾਂ ਹਨ ਜੋ ਭਾਗ ਲਿਖਦੇ ਹਨ। ਵਾਹਿਗੁਰੂ ਤੇ ਤਾਂ ਭਾਗਾਂ ਦੀ ਕੋਈ ਬੰਦਿਸ਼ ਨਹੀਂ ਹੈ ਪਰ ਜਿਵੇਂ ਕਿ ਪਹਿਲਾਂ ਲਿਖਿਆ ਗਿਆ ਹੈ, ਭਾਗਾਂ ਦੀ ਸ਼ੁਭ ਲਿਖਤ ਲਿਖਣ ਦਾ ਕੋਈ ਆਧਾਰ ਤਾਂ ਹੋਣਾ ਚਾਹੀਦਾ ਹੀ ਹੈ ਕਿ ਨਹੀਂ? ਕੀ ਵਾਹਿਗੁਰੂ ਐਵੀਂ ਹੀ, ਰੈਂਡਮ ਹੀ, ਕਿਸੇ ਦੇ ਚੰਗੇ ਤੇ ਕਿਸੇ ਦੇ ਮੰਦੇ ਪ੍ਰਾਲਬਧ ਕਰਮ ਲਿੱਖ ਦਿੰਦਾ ਹੈ? ਜੇਕਰ ਹਾਂ, ਤਾਂ ਫਿਰ ਵਾਹਿਗੁਰੂ ਦੇ ਇਨਸ਼ਾਫ ਵਾਲੇ ਗੁਣ ਨੂੰ ਹਾਨੀ ਹੁੰਦੀ ਹੈ।

ਪਰ ਬਖਸ਼ਿਸ਼ ਦਾਂ ਆਧਾਰ ਪਿਛਲੇ ਕਰਮ ਹੀ ਕਿਉਂ? ਲੇਖਾਂ ਦਾਂ ਮੁੱਢ ਤਾਂ ਜੀਵ ਆਪ ਹੀ ਬੰਨਦਾ ਹੈ । ਅਗਰ ਪਿਛਲੇ ਕਰਮਾਂ ਵਿਚ ਸਤਿਗੁਰੂ ਦਾ ਮਿਲਾਪ ਨਹੀਂ ਤਾਂ ਕੀ ਜੀਵ ਇਸ ਜਨਮ ਵਿਚ ਕੋਈ ਕਰਮ ਕਰਕੇ ਨਾਮ ਦੇ ਮਿਲਣ ਵਾਲੇ ਲੇਖਾਂ ਦਾ ਮੁੱਢ ਨਹੀਂ ਬੰਨ੍ਹ ਸਕਦਾ? ਮੰਨ ਲਓ ਕਿ ਦੋ ਜੀਵਾਂ ਦੇ ਪੂਰੇ ਭਾਗ ਹਨ ਅਤੇ ਇਕੋ ਸਮੇਂ ਜਨਮ ਲੈਂਦੇ ਹਨ । ਇਕ ਨੂੰ 20 ਸਾਲ ਬਾਅਦ ਨਾਮ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੂਜੇ ਨੂੰ 50 ਸਾਲ ਬਾਅਦ । ਕਿਉਂ? ਜਦ ਭਾਗ ਅੱਗੇ ਹੀ ਪੂਰੇ ਹਨ ਤਾਂ ਵਾਹਿਗੁਰੂ ਜੀ ਕਿਉਂ ਜੀਵ ਕੋਲੋਂ ਜਾਣ ਬੁੱਝ ਕੇ ਹੋਰ ਕਰਮ ਕਰਵਾ ਰਹੇ ਹਨ? ਰੈਂਡਮ ਇਹ ਹੈ ਨਾ ਕਿ ਦਾਸ ਦੀ ਗੱਲ ਵਿਚ । ਦਾਸ ਦਾ ਵਿਚਾਰ ਹੈ ਕਿ ਆਪਣੇ ਚੰਗੇ ਮੰਦੇ ਕਰਮਾਂ ਅਨੁਸਾਰ ਜਨਮ ਮਿਲਦਾ ਹੈ ਪਰ ਅੱਗੇ ਜੀਵ ਦਾ ਉੱਦਮ ਕਰਨ ਦਾ ਫਰਜ ਬਣਦਾ ਹੈ । ਅਗਰ ਸਿੱਧੇ ਰਸਤੇ ਪੈ ਗਿਆ ਤਾਂ ਸੂਲੀ ਦੀ ਸੂਲ ਨਹੀਂ ਤਾਂ ਸੋਨੇ ਦੀਆਂ ਮੋਹਰਾਂ ਕੋਲਾ । ਮਨੁੱਖਾ ਜਨਮ ਮਿਲਣ ਦਾ ਮਤਲਬ ਕਰਮ ਖੇਤ ਵਿਚ ਚੰਗੇ ਬੀਜ ਬੀਜਣੇ ਅਤੇ ਸਭ ਤੋਂ ਚੰਗਾ ਬੀਜ ਨਾਮ ਦਾ ਹੀ ਹੈ । ਜੇ ਪਹਿਲਾਂ ਨਹੀਂ ਬੀਜੇ ਤਾਂ ਹੁਣ ਸਹੀ । ਮੌਕੇ ਦਾ ਫਾਇਦਾ ਕਿਉਂ ਨਾ ਉਠਾਇਆ ਜਾਵੇ ।

Quote

ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥ ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ॥੫॥
ਇਹ ਗੱਲ ਠੀਕ ਹੈ ਕਿ ਬੀਜ ਮੰਤਰ ਰੂਪੀ ਨਾਮ ਜਪਣ ਦੀ ਤਾਕੀਦ ਹਰੇਕ ਨੂੰ ਹੈ ਤੇ ਜਪਣ ਦਾ ਫਰਜ਼ ਹਰੇਕ ਦੇ ਸਿਰ ਪਰ ਹੈ ਪਰ ਆਪੂੰ ਕੋਈ ਨਾਮ ਨਹੀਂ ਜਪ ਸਕਦਾ। ਕੇਵਲ ਉਹ ਨਾਮ ਜਪ ਸਕਦਾ ਹੈ ਜਿਸ ਦਾ ਨਾਮ ਜਪਣ ਦਾ ਕਰਮ ਧੁਰੋਂ ਹੀ ਵਾਹਿਗੁਰੂ ਦੇ ਫਜ਼ਲ ਦਾ ਸਦਕਾ ਲਿਖਿਆ ਹੋਵੇ।

ਜੇਕਰ ਨਾਮ ਜਪਣ ਦੀ ਤਾਕੀਦ ਸਾਰਿਆਂ ਨੂੰ ਹੈ ਤਾਂ ਮਤਲਬ ਸਾਫ ਹੈ ਕਿ ਨਾਮ ਜਪਣਾ ਹਰ ਇਕ ਦੀ capacity ਵਿਚ ਹੈ । ਇਸੇ ਪਦ ਵਿਚ ਲਿਖਿਆ ਹੈ ਕਿ ਜੋ ਵੀ ਜਪੇਗਾ ਉਸ ਦੀ ਗਤੀ ਹੋਵੇਗੀ ਨਾ ਕਿ ਜੇ ਪੂਰੇ ਭਾਗਾਂ ਵਾਲਾ ਜਪੇਗਾ ਤਾਂ ਉਸਦੀ ਗਤੀ ਹੋਵੇਗੀ । ਬੇਸ਼ੱਕ ਜਪ ਓਹੋ ਸਕਦਾ ਹੈ ਜਿਸ ਤੇ ਕਿਰਪਾ ਹੋਵੇ ਪਰ ਇਹ ਗੱਲ ਸਿੱਧ ਨਹੀਂ ਹੁੰਦੀ ਕਿ ਜਨਮ ਲੈਣ ਤੋਂ ਪਹਿਲਾਂ ਦਾ ਲੇਖ ਲਿਖਿਆ ਹੋਵੇ ਤਾਂ । ਧੁਰੋਂ ਤਾਂ ਲੇਖ ਕਿਸੇ ਵੇਲੇ ਵੀ ਲਿਖਿਆ ਜਾ ਸਕਦਾ ਹੈ । ਜੇ ਸਿੱਖ ਦੀ ਸੂਲੀ ਦੀ ਸੂਲ ਬਣ ਗਈ ਤਾਂ ਸਿੱਧ ਹੋਇਆ ਕਿ ਲੇਖ ਉਸੇ ਜਨਮ ਵਿਚ ਬਦਲੇ ਸਨ ਨਹੀਂ ਤਾਂ ਮੌਤ ਨਾ ਟਲ ਸਕਦੀ । ਜੇ ਕਹੋ ਕਿ ਪਿਛਲੇ ਜਨਮ ਦਾ ਕੋਈ ਅਧਾਰ ਚਾਹੀਦਾ ਹੈ ਤਾਂ ਇਹ ਅਧਾਰ ਵੀ ਜੀਵ ਦਾ ਆਪਣੇ ਕਰਮ ਹੀ ਤਾਂ ਹਨ । ਫਿਰ ਇਸ ਜਨਮ ਵਿਚ ਕੋਈ ਅਧਾਰ ਕਿਉਂ ਨਹੀਂ ਬਣ ਸਕਦਾ ?

Quote

ਇਹ ਵੀ ਗੱਲ ਠੀਕ ਨਹੀਂ ਲਗਦੀ ਕਿ ਹਰੇਕ ਪ੍ਰਾਣੀ ਇਸ ਦੁਨੀਆਂ ਤੇ ਨਾਮ ਜਪਣ ਲਈ ਹੀ ਆਇਆ ਹੈ।

ਪ੍ਰਾਣੀ ਏਕੋ ਨਾਮੁ ਧਿਆਵਹੁ ॥

ਇਹ ਸਾਰਾ ਸ਼ਬਦ ਪੜ੍ਹ ਕੇ ਵੇਖੋ । ਕੋਈ ਕਰਮਾਂ ਦੀ ਗੱਲ ਨਹੀਂ । ਸਿਰਫ ਗੁਰੂ ਦੀ ਕਿਰਪਾ ਤੇ ਨਿਬੇੜਾ ਹੈ । ਤਾਕੀਦ ਹਰ ਇਕ ਨੂੰ ਹੈ ।

ਪ੍ਰਾਣੀ ਤੂੰ ਆਇਆ ਲਾਹਾ ਲੈਣਿ ।

ਇਸ ਸ਼ਬਦ ਵਿਚ ਵੀ ਮਨੁੱਖਾ ਜਨਮ ਮਿਲਣ ਦਾ ਮਕਸਦ ਬਿਆਨ ਹੈ ।

ਹੋਰ ਸ਼ਬਦ ਬਹੁਤ ਹਨ ਜਿੰਨ੍ਹਾਂ ਵਿਚ ਇਹ ਲਿਖਿਆ ਹੈ ਕਿ "ਬਿਰਥਾ ਜਨਮੁ ਗਵਾਇਆ" ਜਿਸ ਤੋਂ ਸਿੱਧ ਹੈ ਕਿ ਪਿਛਲੇ ਜਨਮ ਦੇ ਕਰਮਾਂ ਤੇ ਨਿਬੇੜਾ ਨਹੀਂ ਬਲਕਿ ਇਸ ਜਨਮ ਵਿਚ ਕੀਤੀ ਕਿਰਤ ਜਿਆਦਾ ਪ੍ਰਬਲ ਹੈ । ਅਗਰ ਜਨਮ ਤੋਂ ਪਹਿਲਾਂ ਹੀ ਨਾਮ ਦਾ ਲੇਖ ਲਿਖਿਆ ਹੋਵੇ ਅਤੇ ਜਨਮ ਲੈਣ ਤੋਂ ਬਾਅਦ ਨਹੀਂ ਲਿਖਿਆ ਜਾ ਸਕਦਾ ਤਾਂ ਫਿਰ ਜਨਮ ਬਿਰਥਾ ਜਾਣ ਦਾ ਕੀ ਮਤਲਬ ਰਹਿ ਗਿਆ । ਪਿਛਲੇ ਕਰਮਾਂ ਅਨੁਸਾਰ ਜੋ ਲਿਖਿਆ ਸੀ ਉਹ ਮਨਮੁਖ ਕਰ ਗਿਆ ਅਤੇ ਜੇ ਉਹ ਹੋਰ ਕੁਝ ਨਹੀਂ ਸੀ ਕਰ ਸਕਦਾ ਤਾਂ ਫਿਰ ਮਨੁੱਖਾ ਜਨਮ ਮਿਲਿਆ ਹੀ ਕਿਉਂ? ਅਗਰ ਸਿਰਫ ਕਰਮ ਭੋਗਣੇ ਹੀ ਹਨ ਤਾਂ ਮਨੁੱਖਾ ਜਨਮ ਉੱਤਮ ਨਹੀਂ ਹੋ ਸਕਦਾ ।

Quote

ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥
ਜਦੋਂ ਪੂਰਬਲੇ ਕਰਮਾਂ ਦੇ ਅੰਕੁਰ ਪੁੰਗਰੇ ਤਾਂ ਰਸਿਕ ਬੈਰਾਗੀ ਪੁਰਖ ਭੇਟੇ। ਇਸ ਪੰਕਤੀ ਤੋਂ ਸਾਫ ਜ਼ਾਹਿਰ ਹੈ ਕਿ ਪੂਰਬਲੇ ਸ਼ੁਭ ਕਰਮਾਂ ਦੇ ਆਧਾਰ ਤੇ ਵਾਹਿਗੁਰੂ ਜੀ ਨੇ ਇਸ ਜਨਮ ਵਿਚ ਇਹ ਭਾਗ ਲਿਖੇ ਕਿ ਜੀਵ ਨੂੰ ਰਸਿਕ ਬੈਰਾਗੀ ਪੁਰਖ ਭੇਟੇ।

ਪਰ ਪਿਛਲੇ ਕਰਮ ਆਪਣੇ ਆਪ ਤਾਂ ਨਹੀਂ ਪ੍ਰਗਟ ਸਕਦੇ । ਇਸ ਜਨਮ ਵਿਚ ਵੀ ਤਾਂ ਕੁਝ ਹੋਣਾ ਚਾਹੀਦਾ ਹੈ । ਇਸੇ ਲਈ ਉੱਦਮ ਕਰਨਾ ਜਰੂਰੀ ਹੈ । ਫਿਰ ਜਿਹੜੇ ਭਾਗ ਜਾਗਦੇ ਹਨ ਉਹ ਵੀ ਤਾਂ ਜੀਵ ਦਾ ਆਪਣੇ ਕਮਾਏ ਹੋਏ ਹਨ । ਓਹੋ ਈ ਕਰਮ ਇਸ ਜਨਮ ਵਿਚ ਵੀ ਹੋ ਸਕਦੇ ਹਨ ਅਤੇ ਬਖਸ਼ਿਸ਼ ਦਾ ਆਧਾਰ ਬਣ ਸਕਦੇ ਹਨ । ਵਾਹਿਗੁਰੂ ਕਿਰਪਾ ਕਰਦਾ ਹੈ, ਬਖਸ਼ਿਸ਼ ਦਾ ਲੇਖ ਲਿਖਦਾ ਹੈ, ਸਤਿਗੁਰੂ ਦਾ ਮਿਲਾਪ ਹੁੰਦਾ ਹੈ ਅਤੇ ਨਾਮ ਮਿਲਦਾ ਹੈ । ਇਹ ਹੀ ਤਾਂ ਹੈ ਭਾਗਾਂ ਦੇ ਪ੍ਰਗਟ ਹੋਣ ਦਾ ਮਤਲਬ ।

ਗੁਰਬਾਣੀ ਵਿਚ ਕੋਈ ਵੀ ਸ਼ਬਦ ਲੈ ਲਵੋ ਜਿਸ ਵਿਚ ਪੂਰੇ ਭਾਗਾਂ ਬਾਰੇ ਲਿਖਿਆ ਹੋਵੇ । ਉਸ ਵਿਚ ਨਾਮ ਜਪਣ ਦੀ ਤਾਕੀਦ ਹਰ ਇਕ ਨੂੰ ਜਰੂਰ ਹੋਵੇਗੀ । ਇਕ ਪਾਸੇ ਲਿਖਿਆ ਹੈ “ਕਰਿ ਕਿਰਪਾ ਸਤਿਗੁਰੂ ਮਿਲਾਹਾ” ਅਤੇ ਦੂਜੇ ਪਾਸੇ “ਪੂਰੈ ਭਾਗਿ ਸਤਿਗੁਰੂ ਮਿਲੈ” । ਇਸੇ ਕਰਕੇ ਦਾਸ ਅਨੁਸਾਰ ਕਿਰਪਾ ਹੋਣ ਵੇਲੇ ਹੀ ਜੀਵ ਪੂਰੇ ਭਾਗਾਂ ਵਾਲਾ ਬਣਦਾ ਹੈ । ਪੂਰੇ ਭਾਗ ਬਖਸ਼ਿਸ਼ ਤੋਂ ਵੱਖ ਨਹੀਂ । ਜੀਵ ਚੰਗੇ ਭਾਗਾਂ ਵਾਲਾ ਜਰੂਰ ਹੁੰਦਾ ਹੈ ਪਰ ਪੂਰੇ ਭਾਗਾਂ ਵਾਲਾ ਨਹੀਂ । ਪੂਰੇ ਭਾਗਾਂ ਵਾਲਾ ਜੀਵ ਉਦੋਂ ਹੀ ਗਿਣਿਆ ਜਾਂਦਾ ਹੈ ਜਦੋਂ ਬਖਸ਼ਿਸ਼ ਹੋਵੇ ਅਤੇ ਗੁਰੁ ਵਾਲਾ ਬਣੇ ।

Quote

ਇਹ ਵੀ ਧੁਰੋਂ ਉਸ ਕੈਦੀ ਦੇ ਮੱਥੇ ਤੇ ਲਿਖਿਆ ਸੀ ਕਿ ਉਸ ਨੂੰ ਭਾਈ ਸਾਹਿਬ ਜੈਸੇ ਰਸਿਕ ਬੈਰਾਗੀ ਮਿਲਣੇ ਸਨ ਜੋ ਉਸ ਵਾਸਤੇ ਅਰਦਾਸ ਕਰਨ ਤਾਂ ਉਸ ਨੂੰ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਵਿਚ ਕੋਈ ਸ਼ਕ ਨਹੀਂ ਕਿ ਉਸ ਕੈਦੀ ਨੂੰ ਭਾਈ ਸਾਹਿਬ ਦੀ ਅਰਦਾਸ ਕਰਕੇ ਨਾਮ ਦੀ ਪ੍ਰਾਪਤੀ ਹੋਈ ਸੀ ਪਰ ਇਹ ਵੀ ਸੱਚ ਹੈ ਕਿ ਇਸ ਕੈਦੀ ਨੂੰ ਭਾਈ ਸਾਹਿਬ ਦਾ ਮਿਲਾਪ ਉਸਦੇ ਵਡੇ ਭਾਗਾਂ ਕਰਕੇ ਹੋਇਆ ਸੀ। ਹੋਰ ਵੀ ਤਾਂ ਕਿਤਨੇ ਕੈਦੀ ਭਾਈ ਸਾਹਿਬ ਨਾਲ ਕੈਦ ਸਨ ਪਰ ਹੋਰ ਕਿਸੇ ਵਾਸਤੇ ਭਾਈ ਸਾਹਿਬ ਨੇ ਅਰਦਾਸ ਕਿਉਂ ਨਾ ਕੀਤੀ? ਇਸ ਕਰਕੇ ਨਹੀਂ ਕੀਤੀ ਕਿਉਂਕਿ ਹੋਰ ਕਿਸੇ ਦੇ ਭਾਗਾਂ ਵਿਚ ਇਹ ਨਹੀਂ ਸੀ ਲਿਖਿਆ ਕਿ ਉਹਨਾਂ ਨੂੰ ਭਾਈ ਸਾਹਿਬ ਦੀ ਅਰਦਾਸ ਰਾਹੀਂ ਨਾਮ ਦੀ ਪ੍ਰਾਪਤੀ ਹੋਵੇ।

ਤੁਹਾਡੇ ਕਹਿਣ ਦਾ ਮਤਲਬ ਕਿ ਜੇਕਰ ਉਸ ਕੈਦੀ ਦੇ ਮੱਥੇ ਤੇ ਇਹ ਨਾ ਲਿਖਿਆ ਹੁੰਦਾ ਤਾਂ ਭਾਈ ਸਾਹਿਬ ਦੀ ਅਰਦਾਸ ਦਾ ਕੋਈ ਅਸਰ ਨਾ ਸੀ ਹੋਣਾ ਜਾਂ ਫਿਰ ਭਾਈ ਸਾਹਿਬ ਚਾਹੁੰਣ ਤੇ ਵੀ ਅਰਦਾਸ ਨਹੀਂ ਸਨ ਕਰ ਸਕਦੇ । ਇਹ ਗੱਲ ਠੀਕ ਨਹੀਂ ਕਿਉਂ ਕਿ ਬਹੁਤ ਅਜੀਬ ਗੱਲ ਹੈ ਕਿ ਕੈਦੀ ਪੂਰੇ ਭਾਗਾਂ ਵਾਲਾ ਹੋਵੇ ਪਰ ਸਾਰੀ ਉਮਰ ਗਲਤ ਰਸਤੇ ਤੇ ਪਿਆ ਰਹੇ ਅਤੇ ਫਿਰ ਅੰਤ ਵੇਲੇ ਦੁਖਾਂ ਕਾਰਨ ਪਛਤਾਵਾ ਹੋਣ ਤੇ ਭਾਈ ਸਾਹਿਬ ਦਾ ਚੇਤਾ ਆਇਆ । ਫਿਰ ਇਹ ਮਤਲਬ ਵੀ ਨਿਕਲ ਸਕਦਾ ਹੈ ਕਿ ਭਾਈ ਸਾਹਿਬ ਦੇ ਜੇਲ੍ਹ ਜਾਣ ਦਾ ਇਕ ਕਾਰਨ ਉਸ ਕੈਦੀ ਦੇ ਭਾਗ ਸਨ । ਇਸ ਵਿਚ ਫਿਰ ਕੋਈ ਕੁਰਬਾਨੀ ਦੀ ਗੱਲ ਨਹੀਂ ਰਹਿ ਜਾਂਦੀ । ਹੋਰ ਕੈਦੀ ਤਾਂ ਬਥੇਰੇ ਸਨ ਪਰ ਹੋਰ ਕਿਸੇ ਨੇ ਭਾਈ ਸਾਹਿਬ ਨੂੰ ਬੇਨਤੀ ਨਹੀਂ ਕੀਤੀ ।

ਸਿੱਖੀ ਵਿਚ ਵੱਡੀ ਗੱਲ ਹੀ ਇਹ ਹੈ ਕਿ ਮਾੜੇ ਕਰਮਾਂ ਵਾਲਾ ਵੀ ਪਛਤਾਵਾ ਕਰ ਕੇ ਸਿੱਖ ਕੋਲ ਆ ਜਾਵੇ ਤਾਂ ਬਖਸ਼ਿਆ ਜਾਵੇਗਾ । ਤੁਹਾਡੇ ਕਹਿਣ ਮੁਤਾਬਕ ਇੰਝ ਲੱਗਦਾ ਹੈ ਕਿ ਸਾਰਾ ਕੁਝ ਪਿਛਲੇ ਕਰਮਾਂ ਅਨੁਸਾਰ ਹੀ ਹੁੰਦਾ ਹੈ ਅਤੇ ਜੀਵ ਦਾ ਇਸ ਜਨਮ ਵਿਚ ਆਪਣੀ ਮਰਜੀ ਅਨੁਸਾਰ ਕੀਤਾ ਕਰਾਇਆ ਕੁੱਝ ਨਹੀਂ ਨਾ ਹੀ ਉਹ ਕੁਝ ਵੱਖਰਾ ਕਰ ਸਕਦਾ ਹੈ ਕਿ ਉਸਦੇ ਪੁੱਠੇ ਕਰਮ ਬਦਲਣ ।

Quote

ਆਪਾਂ ਨੂੰ ਕੀ ਪਤਾ ਵਾਹਿਗੁਰੂ ਨੇ ਪਿਛਲੇ ਜਨਮ ਵਿਚ ਹੀ ਕਿਉਂ ਨਾਮ ਦੀ ਬਖਸ਼ਿਸ਼ ਨਹੀਂ ਸੀ ਕੀਤੀ। ਹੋ ਸਕਦਾ ਹੈ ਕਿ ਪਿਛਲੇ ਜਨਮ ਦੇ ਉਸਦੇ ਕਰਮ ਹਾਲੇ ਪੂਰੇ ਨਾਂ ਹੋਣ ਤੇ ਉਸ ਨੂੰ ਹਾਲੇ ਹੋਰ ਕਮਾਈ ਦੀ ਲੋੜ ਹੋਵੇ, ਤਾਂ ਉਸ ਦੇ ਨਾਮ ਵਾਲੇ ਕਰਮ ਉਦੇ ਹੋਣੇ ਹੋਣ। ਸੋ ਆਪਾਂ ਦੇਖਦੇ ਹਾਂ ਕਿ ਇਸ ਜਨਮ ਵਿਚ ਇਸ ਕੈਦੀ ਨੇ ਹੋਰ ਬਾਣੀ ਪੜੀ ਹੋਣੀ ਹੈ ਤੇ ਸੰਗਤਿ ਕੀਤੀ ਹੋਣੀ ਹੈ ਜਿਸ ਦਾ ਸਦਕਾ ਉਸਦੇ ਭਾਗ ਉਦੇ ਹੋਣ ਦਾ ਟਾਈਮ ਉਦੋਂ ਜਾ ਕੇ ਆਇਆ ਜਦੋਂ ਭਾਈ ਸਾਹਿਬ ਉਸ ਨੂੰ ਜੇਲ ਵਿਚ ਮਿਲੇ ਸਨ। ਫੇਰ ਭਾਈ ਸਾਹਿਬ ਦੀ ਨਿਤ ਦੀ ਸੰਗਤ ਨਾਲ ਉਸਦੇ ਸ਼ੁਭ ਕਰਮ ਹੋਰ ਬਣੀ ਗਏ ਹੋਣੇ ਨੇ ਤੇ ਆਖਿਰ ਉਸ ਦੇ ਭਾਗ ਜਾਗ ਪਏ ਜਦੋਂ ਭਾਈ ਸਾਹਿਬ ਨੇ ਉਸ ਵਾਸਤੇ ਅਰਦਾਸ ਕੀਤੀ ਸੀ। ਬਾਕੀ ਗੁਰੂ ਸਾਹਿਬ ਨੂੰ ਪਤਾ ਹੈ; ਆਪਾਂ ਤਾਂ ਕਿਆਸ ਅਰਾਈਆਂ ਹੀ ਲਾ ਰਹੇ ਹਾਂ।

ਤੁਸੀਂ ਇਸ ਗੱਲ ਦੀ ਵਿਚਾਰ ਕਰੋ ਕਿ ਇਕ ਪਾਸੇ ਕੈਦੀ ਨਿੱਤ ਦੀ ਸੰਗਤ ਕਰਨ ਨਾਲ ਨਾਲ ਪੂਰੇ ਭਾਗਾਂ ਵਾਲਾ ਬਣ ਜਾਂਦਾ ਹੈ ਅਤੇ ਨਾਮ ਦੀ ਪ੍ਰਾਪਤੀ ਕਰ ਲੈਂਦਾ ਹੈ ਅਤੇ ਦੂਜੇ ਪਾਸੇ ਸੱਜਣ ਠੱਗ ਪਹਿਲਾਂ ਹੀ ਪੂਰੇ ਭਾਗਾਂ ਵਾਲਾ ਹੋਣ ਕਾਰਨ ਨਿੱਤ ਕੁਕਰਮ ਕਰੀ ਜਾਂਦਾ ਹੈ ਅਤੇ ਉਸਨੂੰ ਨਾਮ ਦੀ ਪ੍ਰਾਪਤੀ ਬਹੁਤ ਚਿਰ ਬਾਅਦ (ਦੁਬਾਰਾ ਜਨਮ ਲੈਣ ਤੋਂ ਬਾਅਦ) ਹੁੰਦੀ ਹੈ । ਇਹ ਰੈਡਮ ਨਹੀਂ ਹੈ? ਵਾਹਿਗੁਰੂ ਜੀ ਖੁਦ ਵੀ ਸਭ ਕੁਝ ਨਿਯਮ ਅਨੁਸਾਰ ਹੀ ਕਰਦੇ ਹਨ ਬੇਸ਼ੱਕ ਨਿਯਮਾਂ ਦੇ ਬੱਝੇ ਨਹੀਂ ਹਨ ।

ਅਗਰ ਸੰਗਤ ਕਰਨ ਨਾਲ ਪੂਰੇ ਭਾਗਾਂ ਵਾਲਾ ਬਣ ਜਾਈਦਾ ਹੈ ਤਾਂ ਫਿਰ ਸੱਜਣ ਠੱਗ ਵੀ ਸੰਗਤ ਕਰਕੇ ਪੂਰੇ ਭਾਗਾਂ ਵਾਲਾ ਬਣਿਆ ਹੋਵੇਗਾ । ਫਿਰ ਇਸ ਸੰਗਤ ਦੀ ਸ਼ਕਤੀ ਇਤਨੀ ਵੀ ਨਹੀਂ ਕਿ ਉਸ ਉੱਤੇ ਕੁਕਰਮ ਭਾਰੀ ਹੋ ਗਏ । ਦਾਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰੇ ਜਵਾਬ ਦਿਓ ਬਲਕਿ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸੰਗਤ ਕਰਨ ਨਾਲ ਅਤੇ ਪੂਰੇ ਭਾਗਾਂ ਨਾਲ ਸੱਜਣ ਸੁਧਰਿਆ ਹੋਇਆ ਇਨਸਾਨ ਹੋਣਾ ਚਾਹੀਦਾ ਸੀ । ਪਰ ਹੋਇਆ ਉਲਟ ਅਤੇ ਤਾਂ ਕਰਕੇ ਕਿ ਉਸਦੇ ਪੂਰੇ ਭਾਗ ਨਹੀਂ ਸਨ । ਹੋਏ ਉਦੋਂ ਜਦੋਂ ਸਤਿਗੁਰੂ ਜੀ ਆਪ ਚੱਲ ਕੇ ਉਸਨੁੰ ਸੁਧਾਰਨ ਗਏ ।

ਬਾਕੀ ਤੁਹਾਡੀ ਗੱਲ ਠੀਕ ਹੈ ਕਿ ਇਹ ਕਿਆਸ ਅਰਾਈਆਂ ਹੀ ਹਨ । ਗੁਰੂ ਰਾਖਾ ।
Reply Quote TweetFacebook
ਭਾਈ ਸਾਹਿਬ ਜੀ ਨੇ ਕੀ ਵਿਚਾਰ ਪਰਗਟ ਕੀਤੇ ਹਨ "Gurmat Karam Philosophy" ਦੀ ਕਿਤਾਬ ਵਿਚ ?

Chota veer
Reply Quote TweetFacebook
Re: Pre-ordained destiny & bhagti
September 06, 2011 11:46AM
The book karm philosphy is massive and present it within a debate is not doing it justice at all

Bhai Sahib jee clearly menitons in the book " Gur Ka Shabad kateee kooot karma"

The veers above Kulbir and Bijla Singh jee have tried in vain -- but what are you achieving veero - who knows what is right or wrong ?
Almighty is such that he gives birth to pralaadh with harnakush as father -- "ajaaamal paapi having the son naryaan"

Various mahan Gursikhs like Bhai sahib Randhir Singh jee have written- but even they never really uttered what they have written is 100 % correct or have they??

trying to write and what should and should be is be littling Gurbani with kinto pranto all over the place - creating further doubt and confusion.

Gurbani is agaad bodh -- and there will some panktis which are inexplainable by anyone but fully explainable once kammee is done on those pangtees

chatrik jeeo your friend is correct indeed and that is final in my opinion- just consider the line in japjee "jee tis bhavaa vin bhanee ke nahee karee"
Reply Quote TweetFacebook
Quote

The veers above Kulbir and Bijla Singh jee have tried in vain -- but what are you achieving veero

This is a discussion forum and the intent was very clear: to discuss Gurbani especially Karma. I do not see how Gurbani vichaar is vain. One can extend your comment and say that Bhai Randhir Singh tried in vain by writing all the books because Gurbani is agam agadh bodh. Neither Kulbir Singh nor I have ever claimed that we are 100% correct.

Quote

chatrik jeeo your friend is correct indeed and that is final in my opinion- just consider the line in japjee "jee tis bhavaa vin bhanee ke nahee karee"

You are wrong and so is chatrik's friend. Just do vichaar of the pankti you are quoting. Guru Sahib is saying that he cares about submitting to the will of God or bhana. The pauri also talks about listening to just one instruction of the Guru. It certainly requires an effort in this life to submit to the WIll and obeying the Guru. This is the only thing I tried to emphasize in this topic, all that matters is that we make an effort and always do ardaas. Blaming past karmas is a terrible excuse. Guru Rakha
Reply Quote TweetFacebook
Re: Pre-ordained destiny & bhagti
September 06, 2011 02:00PM
bijla singh jeeo -- " aap apnee budh haee jetee -- i will not quote and do vichaar as on a forum on this subject as it's way way to deep - and there is no way you or anyone else can be correct here -- no way
Reply Quote TweetFacebook
ns44, dass at a personal level didnt get what the point was ,you were trying to make in your post. Gursikhs here are NOT questioning Gurbani, instead have questions on gurmat & are discussing it.Because there is desire to understand Gurmat. The intentions are sincere, NOT to do Kinta Printu as you 'claim' in your post.
-------------------------------------------------------------------------------

Hope gursikh continue discussing......its a very interesting subject.

Chota veer
Reply Quote TweetFacebook
Re: Pre-ordained destiny & bhagti
September 07, 2011 11:09AM
piyasi Chatrik*~ jeeo - Gursikhs doing vichaar here not directly doing kintu pranto as we both know -- however such vichars highlight in their context words such as " should be", " doesn't sound right" - " trying to describe what and why karms of certain individuals were this way and that " -- I ask you and the Gursikhs contributing here :

1. what will it achieve -- are u looking for a conclusion in how the almighty writes our karms and erases them - the way the vichaar is going it seems to suggest so ?

2. If you do agree and find you have conclusion of how the almighty works - then what will you do next when you tell your friend - how will he feel - would it be any different from now?


The book Karm philosphy is near enough 2-300 pages thick and to discuss on a forum and reach a conclusion of how the almighty decides on karams is just playing with fire in my opinion - but that's just my 2 cents.
Reply Quote TweetFacebook
Quote
ns44
piyasi Chatrik*~ jeeo - Gursikhs doing vichaar here not directly doing kintu pranto as we both know -- however such vichars highlight in their context words such as " should be", " doesn't sound right" - " trying to describe what and why karms of certain individuals were this way and that " -- I ask you and the Gursikhs contributing here :
1. what will it achieve -- are u looking for a conclusion in how the almighty writes our karms and erases them - the way the vichaar is going it seems to suggest so ?
2. If you do agree and find you have conclusion of how the almighty works - then what will you do next when you tell your friend - how will he feel - would it be any different from now?
The book Karm philosphy is near enough 2-300 pages thick and to discuss on a forum and reach a conclusion of how the almighty decides on karams is just playing with fire in my opinion - but that's just my 2 cents.

Personally, still dont get what the point you are trying to make here.
We should lock the thread because you believe it shouldn't be discussed?
Then what is the purpose of this message board ?
Its a place to ask questions and discuss gurmat.
Bh. Kulbir Singh and Bijla Veer both said its a complicated topic but dass requested for us to still discuss it. Hence, the discussion took place.

Quote
ns44
what will it achieve -- are u looking for a conclusion in how the almighty writes our karms and erases them - the way the vichaar is going it seems to suggest so ?
The point was to understand as per gurbani, whether bhagti is purely ones preordained karma or ones own sincere effort.

ns44, Chatrik would really appreciate if you don't disrupt threads with productive discussions [[u]b]in the future[/b].[/u]

Chota veer
Reply Quote TweetFacebook
Re: Pre-ordained destiny & bhagti
September 09, 2011 11:28AM
Thanks Chatrik jee for your great answers to my questions

now carry on Gursikhoo with your vichaar don't let me stop you, in fact if you feel i am so disruptive then just delete my profile the forum if need be.
Reply Quote TweetFacebook
Sorry, only registered users may post in this forum.

Click here to login