ੴਵਾਹਿਗੁਰੂਜੀਕੀਫ਼ਤਹ॥ਗੁਰੂ ਸਵਾਰੇ ਭਾਈ ਹੀਰਾ ਸਿੰਘ ਜੀਉ,
ਗੁਰ ਫ਼ਤਹ ਪ੍ਰਵਾਨ ਹੋਵੇ।
ਭਇਓ ਕਿਰਪਾਲੁ ਦੀਨ ਦੁਖ ਭੰਜਨੁ ਆਪੇ ਸਭ ਬਿਧਿ ਥਾਟੀ ॥
ਖਿਨ ਮਹਿ ਰਾਖਿ ਲੀਓ ਜਨੁ ਅਪੁਨਾ ਗੁਰ ਪੂਰੈ ਬੇੜੀ ਕਾਟੀ ॥1॥
ਮੇਰੇ ਮਨ ਗੁਰ ਗੋਵਿੰਦੁ ਸਦ ਧਿਆਈਐ ॥
ਸਗਲ ਕਲੇਸ ਮਿਟਹਿ ਇਸੁ ਤਨ ਤੇ ਮਨ ਚਿੰਦਿਆ ਫਲੁ ਪਾਈਐ ॥ ਰਹਾਉ ॥[
ਸਰਬ ਕਲਾ ਸਮਰੱਥ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕਰਕੇ ਆਪਜੀ ਨੂੰ ਸੰਕਟਮਈ ਘੜੀਆ ਵਿਚ ਹੱਥ ਦੇ ਕੇ ਰੱਖ ਲੈਣ ਦਾ ਜੋ ਕੌਤਕ ਵਰਤਾਇਆ ਹੈ ਉਹ ਅੱਜ ਸਭ ਦੇ ਸਾਹਮਣੇ ਹੈ। ਜਿਵੇਂ ਗੁਰਸਿੱਖਾਂ ਨੇ ਇਥੇ ਜਾਣਕਾਰੀ ਲਿਖੀ ਹੈ ਉਸਤੋਂ ਪਤਾ ਲਗਦਾ ਸੀ ਕਿ ਆਪ ਜੀ ਜਿੰਦਗੀ ਅਤੇ ਮੌਤ ਨਾਲ ਜੂਝਣ ਵਾਲੀ ਸਥਿਤੀ ਵਿਚ ਆ ਗਏ ਸੀ ਪਰ ਦਾਤ ਦੇਣੀ ਬਣਦੀ ਹੈ ਉਹਨਾਂ ਸਮੂਹ ਰਹਿਤਵਾਨ ਗੁਰਸਿੱਖ ਵੀਰਾਂ ਭੈਣਾਂ ਦੀ ਜਿਹਨਾਂ ਔਕੜ ਵਖਤ ਰਾਤ ਦਿਨ ਇਕ ਕਰ ਸ੍ਰੀ ਅਖੰਡ ਪਾਠਾਂ ਦੇ ਪ੍ਰਵਾਹ ਅਤੇ ਅਰਦਾਸਾਂ ਬੇਨਤੀਆਂ ਜ਼ਾਹਰਾਂ ਜ਼ਹੂਰ ਜੀ ਅੱਗੇ ਕਰ ਆਪ ਦੀ ਸਿਹਤਯਾਬੀ ਲਈ ਤਤਪਰਤਾ ਵਿਖਲਾਈ। ਤਿਨ੍ਹਾਂ ਦੀ ਮਸ਼ੱਕਤ ਨੂੰ ਭਾਗ ਲੱਗੇ ਕਿ ਆਪ ਸੁਖੀ ਸਾਂਦੀ ਘਰ ਆ ਗਏ ਹੋ। ਆਪ ਜੀ ਬੜੇ ਹੀ ਵੱਡੇ ਭਾਗਾਂ ਵਾਲੇ ਹੋ ਜੋ ਇਸ ਸੰਕਟ ਸਮੇਂ ਵਿਚ ਗੁਰਸਿੱਖ ਸੰਤਾਂ ਦੀ ਸੰਗਤ ਆਪ ਜੀ ਨੂੰ ਮਿਲੀ। ਦਾਸ ਵਰਗੇ ਪਾਪੀ ਨੇ ਤਾਂ ਪਤਾ ਨਹੀਂ ਖਬਰੇ ਕਿੱਥੇ ਕਿੱਥੇ ਰੁਲਣਾ ਸੀ। ਗੁਰੂ ਸਾਹਿਬ ਜੀ ਮੇਹਰ ਕਰਨ ਇਸ ਨਵ ਜੀਵਨ ਵਿਚ ਗੁਰਮਤਿ ਗਾਡੀ ਰਾਹ ਤੇ ਚਲਣ ਲਈ ਆਪ ਜੀ ਦਾਸ ਵਰਗੇ ਹੋਰਨਾਂ ਨੂੰ ਵੀ ਪ੍ਰੇਰਿਤ ਕਰੋਗੇ।
ਦੁਬਾਰਾ ਫੇਰ ਆਪ ਜੀ ਨੂੰ ਗ੍ਰਹਿ ਵਿਖੇ ਵਾਪਸ ਆਉਣ ਦੀ ਵਧਾਈਆਂ। ਜੇ ਸਵਾਸ ਰਹੇ ਤਾਂ ਆਪ ਜੀ ਨਾਲ ਕਿਤੇ ਜਰੂਰ ਮੇਲੇ ਕਰ ਫ਼ਤਹ ਦੀ ਸਾਂਝ ਪਾਵਾਂਗੇ ਜੀ।
ਆਪਜੀ ਵਰਗੇ
ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ