ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹ॥

ਭਾਈ ਕੁਲਬੀਰ ਸਿੰਘ ਜੀਉ ਸ਼ਾਇਦ ਇਹ ਪਹਿਲਾਂ ਵੀ ਵਿਚਾਰਿਆ ਗਿਆ ਹੈ ਕਿ ਸਿਧ ਗੋਸ਼ਟ ਬਾਣੀ ‘ਚੋਂ ਅਗਰ ਹੁਕਮ ਆਵੇ ਤਾਂ ਕਿਥੋ ਸ਼ੁਰੂ ਕਰਕੇ ਕਿਥੇ ਜਾ ਕੇ ਵਾਕ ਨੂੰ ਸਮਾਪਤ ਕਰਨਾ ਚਾਹੀਦਾ ਹੈ। ਜਿੱਥੇ ਤੱਕ ਦਾਸ ਨੂੰ ਯਾਦ ਹੈ ਆਪ ਜੀ ਨੇ ਜ਼ਿਕਰ ਕੀਤਾ ਸੀ ਕਿ ਚਲ ਰਹੇ ਵਿਸ਼ੇ ਦੇ ਅਨੁਸਾਰ ਅਗਲੇ ਪਿਛਲੇ ਪਦੇ ਤੋਂ ਆਰੰਭ ਕਰ ਲੈਣਾ ਚਾਹੀਦਾ ਹੈ। ਹਾਲਾਂਕਿ ਦਾਸ ਤਲਵਾੜਾ ਜੀ ਵਲੋਂ ਇਕ ਮੌਕੇ ਤੇ ਪੂਰੇ ਦਾ ਪੂਰਾ ਸਿਧ ਗੋਸ਼ਟ ਪੜਨ ਵਾਲੇ ਵਾਕਿਆ ਤੋਂ ਵੀ ਗਿਆਤ ਹੈ ਜਿਸ ਕਰਕੇ ਥੋੜੀ ਦੁਬਿਧਾ ਜਿਹੀ ਬਣ ਗਈ ਸੋ ਦਾਸ ਅੱਜ ਦੇ ਆਏ ਹੁਕਮ ਬਾਬਤ ਇਥੇ ਵਿਚਾਰਨਾ ਚਾਹੇਗਾ। ਕਮੇਟੀ ਵਲੋਂ ਛਾਪੇ ਵਾਲੀ ਬੀੜ ਦੇ ਪੰਨਾ 944 ਤੇ ਆਏ ਵਾਕ ਨੂੰ ਅਗਰ ਵਿਸ਼ੇ ਵਾਲੇ ਸਿਧਾਂਤ ਨਾਲ ਪੜਨਾ ਹੋਵੇ ਤਾਂ ਇਹ ਕਿਥੋ ਤੋਂ ਕਿਥੇ ਤਕ ਹੋਵੇਗਾ ਜੀ?
1. ਨਉ ਸਰ ਸੁਭਰ ਦਸਵੈ ਪੂਰੇ ॥
ਤਹ ਅਨਹਤ ਸੁੰਨ ਵਜਾਵਹਿ ਤੂਰੇ ॥
ਸਾਚੈ ਰਾਚੇ ਦੇਖਿ ਹਜੂਰੇ ॥
ਘਟਿ ਘਟਿ ਸਾਚੁ ਰਹਿਆ ਭਰਪੂਰੇ ॥
ਗੁਪਤੀ ਬਾਣੀ ਪਰਗਟੁ ਹੋਇ ॥
ਨਾਨਕ ਪਰਖਿ ਲਏ ਸਚੁ ਸੋਇ ॥53॥
ਸਹਜ ਭਾਇ ਮਿਲੀਐ ਸੁਖੁ ਹੋਵੈ ॥
ਗੁਰਮੁਖਿ ਜਾਗੈ ਨੀਦ ਨ ਸੋਵੈ ॥
ਸੁੰਨ ਸਬਦੁ ਅਪਰੰਪਰਿ ਧਾਰੈ ॥
ਕਹਤੇ ਮੁਕਤੁ ਸਬਦਿ ਨਿਸਤਾਰੈ ॥
ਗੁਰ ਕੀ ਦੀਖਿਆ ਸੇ ਸਚਿ ਰਾਤੇ ॥
ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ ॥54॥
ਜਾਂ
2. ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ ॥
ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ ॥
ਘਟਿ ਘਟਿ ਸੁੰਨ ਕਾ ਜਾਣੈ ਭੇਉ ॥ ਆਦਿ ਪੁਰਖੁ ਨਿਰੰਜਨ ਦੇਉ ॥
ਜੋ ਜਨੁ ਨਾਮ ਨਿਰੰਜਨ ਰਾਤਾ ॥
ਨਾਨਕ ਸੋਈ ਪੁਰਖੁ ਬਿਧਾਤਾ ॥51॥
ਸੁੰਨੋ ਸੁੰਨੁ ਕਹੈ ਸਭੁ ਕੋਈ ॥
ਅਨਹਤ ਸੁੰਨੁ ਕਹਾ ਤੇ ਹੋਈ ॥
ਅਨਹਤ ਸੁੰਨਿ ਰਤੇ ਸੇ ਕੈਸੇ ॥
ਜਿਸ ਤੇ ਉਪਜੇ ਤਿਸ ਹੀ ਜੈਸੇ ॥
ਓਇ ਜਨਮਿ ਨ ਮਰਹਿ ਨ ਆਵਹਿ ਜਾਹਿ ॥
ਨਾਨਕ ਗੁਰਮੁਖਿ ਮਨੁ ਸਮਝਾਹਿ ॥52॥
ਨਉ ਸਰ ਸੁਭਰ ਦਸਵੈ ਪੂਰੇ ॥
ਤਹ ਅਨਹਤ ਸੁੰਨ ਵਜਾਵਹਿ ਤੂਰੇ ॥
ਸਾਚੈ ਰਾਚੇ ਦੇਖਿ ਹਜੂਰੇ ॥
ਘਟਿ ਘਟਿ ਸਾਚੁ ਰਹਿਆ ਭਰਪੂਰੇ ॥
ਗੁਪਤੀ ਬਾਣੀ ਪਰਗਟੁ ਹੋਇ ॥
ਨਾਨਕ ਪਰਖਿ ਲਏ ਸਚੁ ਸੋਇ ॥53॥
ਸਹਜ ਭਾਇ ਮਿਲੀਐ ਸੁਖੁ ਹੋਵੈ ॥
ਗੁਰਮੁਖਿ ਜਾਗੈ ਨੀਦ ਨ ਸੋਵੈ ॥
ਸੁੰਨ ਸਬਦੁ ਅਪਰੰਪਰਿ ਧਾਰੈ ॥
ਕਹਤੇ ਮੁਕਤੁ ਸਬਦਿ ਨਿਸਤਾਰੈ ॥
ਗੁਰ ਕੀ ਦੀਖਿਆ ਸੇ ਸਚਿ ਰਾਤੇ ॥
ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ ॥54॥


ਇਥੇ ਸੁੰਨ ਦਾ ਵਿਸ਼ਾ ਹੋਣ ਕਰਕੇ ਦਾਸ ਦੀ ਤੁੱਛ ਬੁੱਧੀ ਅਨੁਸਾਰ ਦੂਜੇ ਨੰਬਰ ਵਾਲਾ ਠੀਕ ਲੱਗ ਰਿਹਾ ਹੈ ਜਾਂ ਇਸ ਤੋਂ ਵੀ ਅਗਾਂਹ ਪਿਛਾ ਜਾਣਾ ਚਾਹੀਦਾ ਹੈ? ਆਪ ਜੀ ਵਿਚਾਰ ਦਿਉ ਜੀ।

ਦਾਸ,
ਜਸਜੀਤ ਸਿੰਘ
Reply Quote TweetFacebook
Baba ji, what is the exact first line that you encountered on the ang 944?

Chota veer
Reply Quote TweetFacebook
In Pauri 48, on Ang 943 the following Questions were asked by Sidhas:

ਕਵਨ ਮੁਖਿ ਚੰਦੁ ਹਿਵੈ ਘਰੁ ਛਾਇਆ ॥
ਕਵਨ ਮੁਖਿ ਸੂਰਜੁ ਤਪੈ ਤਪਾਇਆ ॥
ਕਵਨ ਮੁਖਿ ਕਾਲੁ ਜੋਹਤ ਨਿਤ ਰਹੈ ॥
ਕਵਨ ਬੁਧਿ ਗੁਰਮੁਖਿ ਪਤਿ ਰਹੈ ॥
ਕਵਨੁ ਜੋਧੁ ਜੋ ਕਾਲੁ ਸੰਘਾਰੈ ॥


Guru Sahib first gave a terse response in the last Pankiti that goes as follows:

ਬੋਲੈ ਬਾਣੀ ਨਾਨਕੁ ਬੀਚਾਰੈ ॥48॥
One should speak Baani and Vichaar Baani.

Then in the next three Pauris (Pauri 49 to 51), Guru Sahib went on to explain this concept in detail. In the last Pauri while explaining the concept of Naam and other mystical Avasthas, Guru Sahib also mentioned the Sunn Avastha i.e. that Avastha where the worldly thoughts cease to exist.

When Guru Sahib mentioned Sunn, the Sidhas in the 52nd Pauri asked about where does Sunn Avastha originate from and what are persons with this Avastha like (ਸੁੰਨੋ ਸੁੰਨੁ ਕਹੈ ਸਭੁ ਕੋਈ ॥ ਅਨਹਤ ਸੁੰਨੁ ਕਹਾ ਤੇ ਹੋਈ ॥ ਅਨਹਤ ਸੁੰਨਿ ਰਤੇ ਸੇ ਕੈਸੇ ॥). The questions of Sidhas related to Sunn are mentioned in the first 3 Pankitis of Pauri 52. In the 4th to 6th Pankitis of this Pauri, Guru Sahib responds to one of their questions i.e. What are persons with Sunn Avastha like (Question in 2nd Pankiti). The answers asked in this Pauri i.e. 52nd Pauri, are then answered in further detail in Pauris 53 and 54.

In Pauri 55, new questions are being asked, so there is no need to read this Pauri in Hukamnama Sahib.

In the light of the above Vichaar, it seems like the Hukamnama Sahib should be read from Pauri 52 to 54 because questions and answers related to Sunn are in these Pauris. One may say that the Vichaar in Pauris 52 to 54 are related to Vichaar that was being done in Pauris 48 to 50. In such case, it's fine to read these Pauris as well.

The above is based on the extremely meagre understanding of this humble Daas.

Guru Sahib knows better.

Daas,
Kulbir Singh
Reply Quote TweetFacebook
The relevant Pauris of Siri Sidh Gosht, for the above Vichaar are:

ਸੁੰਨੋ ਸੁੰਨੁ ਕਹੈ ਸਭੁ ਕੋਈ ॥
ਅਨਹਤ ਸੁੰਨੁ ਕਹਾ ਤੇ ਹੋਈ ॥
ਅਨਹਤ ਸੁੰਨਿ ਰਤੇ ਸੇ ਕੈਸੇ ॥
ਜਿਸ ਤੇ ਉਪਜੇ ਤਿਸ ਹੀ ਜੈਸੇ ॥
ਓਇ ਜਨਮਿ ਨ ਮਰਹਿ ਨ ਆਵਹਿ ਜਾਹਿ ॥
ਨਾਨਕ ਗੁਰਮੁਖਿ ਮਨੁ ਸਮਝਾਹਿ ॥52॥
ਨਉ ਸਰ ਸੁਭਰ ਦਸਵੈ ਪੂਰੇ ॥
ਤਹ ਅਨਹਤ ਸੁੰਨ ਵਜਾਵਹਿ ਤੂਰੇ ॥
ਸਾਚੈ ਰਾਚੇ ਦੇਖਿ ਹਜੂਰੇ ॥
ਘਟਿ ਘਟਿ ਸਾਚੁ ਰਹਿਆ ਭਰਪੂਰੇ ॥
ਗੁਪਤੀ ਬਾਣੀ ਪਰਗਟੁ ਹੋਇ ॥
ਨਾਨਕ ਪਰਖਿ ਲਏ ਸਚੁ ਸੋਇ ॥53॥
ਸਹਜ ਭਾਇ ਮਿਲੀਐ ਸੁਖੁ ਹੋਵੈ ॥
ਗੁਰਮੁਖਿ ਜਾਗੈ ਨੀਦ ਨ ਸੋਵੈ ॥
ਸੁੰਨ ਸਬਦੁ ਅਪਰੰਪਰਿ ਧਾਰੈ ॥
ਕਹਤੇ ਮੁਕਤੁ ਸਬਦਿ ਨਿਸਤਾਰੈ ॥
ਗੁਰ ਕੀ ਦੀਖਿਆ ਸੇ ਸਚਿ ਰਾਤੇ ॥
ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ ॥54॥
Reply Quote TweetFacebook
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹ॥

ਸਹਿਯੋਗ ਦਾ ਧੰਨਵਾਦ ਭਾਈ ਕੁਲਬੀਰ ਸਿੰਘ ਜੀਉ। ਗੁਰੂ ਸਾਹਿਬ ਜੀ ਦੀ ਅਗੰਮੀ ਬਾਣੀ ਦੀ ਪੂਰਨ ਟੋਹ ਲਾਣੀ ਅਸੰਭਵ ਹੀ ਹੈ। ਹੁਕਮਨਾਮਾ ਲੈਣ ਵਖ਼ਤ ਆਪ ਜੀ ਵਰਗੇ ਸੁਸਿਖਅਤ ਪਾਠੀ ਸਿੰਘਾ ਵਾਸਤੇ ਤਾਂ ਇਹ ਸੁਖੈਲ ਹੈ ਕਿ ਛਿਨ ਮਾਤਰ ਵਿਚ ਹੀ ਬੁਝ ਜਾਣ ਕਿ ਕਠਿਨ ਬਾਣੀ ਦੇ ਵਿਚੋਂ ਹੁਕਮ ਕਿਥੋਂ ਤੋਂ ਕਿਥੇ ਤੱਕ ਲੈਣਾ ਹੈ ਨਹੀਂ ਤਾਂ ਦਾਸ ਇਆਣੇ ਅੱਗੇ ਤਾਂ ਕਈ ਵਾਰ ਹਨੇਰਾ ਹੀ ਛਾਅ ਜਾਂਦਾ ਹੈ। ਖੈਰ ਹੁਣ ਜੇਕਰ ਸਿਧ ਗੋਸ਼ਟ ਦਾ ਜ਼ਿਕਰ ਚਲ ਹੀ ਰਿਹਾ ਹੈ ਤਾਂ ਭਾਈ ਸਾਹਿਬ ਜੀ ਦਾਸ ਬਾਕੀ ਦੇ ਪੰਨਿਆ ਤੇ ਵੀ ਆ ਰਹੇ ਸੰਭਾਵੀ ਹੁਕਮਾਂ ਨੂੰ ਜ਼ਰੂਰ ਵਾਚਣਾ ਚਾਹੇਗਾ ਜੀ। ਆਉਣ ਵਾਲੇ ਦਿਨਾਂ ਵਿਚ ਵਿਚਾਰਿਆਂ ਜਾਵੇਗਾ ਜੀ।

ਚਾਤ੍ਰਿਕ ਜੀਉ, ਪਹਿਲੀਆਂ ਤੁਕਾਂ ਹਨ ਜੀ: ਘਟਿ ਘਟਿ ਸਾਚੁ ਰਹਿਆ ਭਰਪੂਰੇ ॥ ਗੁਪਤੀ ਬਾਣੀ ਪਰਗਟੁ ਹੋਇ ॥ਨਾਨਕ ਪਰਖਿ ਲਏ ਸਚੁ ਸੋਇ ॥53॥

ਦਾਸ,
ਜਸਜੀਤ ਸਿੰਘ
Reply Quote TweetFacebook
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਭਾਈ ਜਸਜੀਤ ਸਿੰਘ ਜੀਓ,

ਬਾਣੀ ਦੇ ਗਿਆਨ ਦੀ ਕੋਈ ਸੀਮਾ ਨਹੀਂ ਹੈ ਤੇ ਦਾਸ ਤਾਂ ਇਹ ਮਹਿਸੂਸ ਕਰਦਾ ਹੈ ਕਿ ਹਾਲੇ ਤਾਂ ਗੁਰਬਾਣੀ ਦੇ ਇਕ ਰੋਮ ਜਿਨਾ ਗਿਆਨ ਵੀ ਹਾਸਲ ਨਹੀਂ ਹੋਇਆ। ਕੁਝ ਸਮਾਂ ਹੋਇਆ ਦਾਸ ਨੇ ਭਗਤ ਕਬੀਰ ਜੀ ਦੀ ਥਿਤੀ ਤੇ ਵਾਰ ਦੇ ਅਰਥ ਵਿਚਾਰ ਕੀਤੇ ਸਨ ਤੇ ਉਸ ਤੋਂ ਕੁਝ ਦਿਨਾਂ ਬਾਅਦ ਇਤਫਾਕ ਨਾਲ ਭਾਈ ਸਾਹਿਬ ਰਣਧੀਰ ਸਿੰਘ ਜੀ ਵਲੋਂ ਇਹਨਾਂ ਹੀ ਬਾਣੀਆਂ ਦੀ ਵਿਚਾਰ, ਦਾਸ ਦੇ ਦ੍ਰਿਸ਼ਟੀ ਗੋਚਰ ਹੋ ਗਈ। ਬੱਸ ਫਿਰ ਕੀ ਸੀ! ਪਸ਼ੇਮਾਨੀ ਹੀ ਪਸ਼ੇਮਾਨੀ! ਸ਼ਰਮਿੰਦਗੀ ਹੀ ਸ਼ਰਮਿੰਦਗੀ। ਫੇਰ ਇਹ ਗੱਲ ਹੋਰ ਵੀ ਦ੍ਰਿੜ ਹੋ ਗਈ ਕਿ ਜ਼ਿੰਦਗੀ ਬੇਬੰਦਗੀ ਸ਼ਰਮਿੰਦਗੀ ਹੈ।

ਕੇਵਲ ਸਿਧ ਗੋਸ਼ਟਿ ਦੇ ਵਿਚੋਂ ਆਏ ਹੁਕਮਨਾਮੇ ਸਾਹਿਬਾਨ ਬਾਰੇ ਹੀ ਕੁਝ ਔਖਿਆਈ ਆਉਂਦੀ ਹੈ। ਹੋਰ ਹੁਕਮਨਾਮੇ ਸਾਹਿਬ ਸਮਝਣੇ ਤਾਂ ਜ਼ਰੂਰ ਮੁਸ਼ਕਿਲ ਹਨ ਪਰ ਉਹਨਾਂ ਦੀ ਸ਼ਿਨਾਖਤ ਕਰਨੀ ਸਰਲ ਹੀ ਹੈ।

ਆਪ ਜੀ ਕਿਰਪਾ ਕਰਦੇ ਰਹਿਣਾ; ਇਸੇ ਤਰ੍ਹਾਂ ਹੀ ਦਾਸਾਂ ਨੂੰ ਕਿਸੇ ਨਾ ਕਿਸੇ ਬਹਾਨੇ ਗੁਰਬਾਣੀ ਦੇ ਸਾਇਰ ਵਿਚ ਚੁੱਭੀ ਲਾਉਣ ਦਾ ਅਵਸਰ ਪ੍ਰਦਾਨ ਕਰਦੇ ਰਹਿਣਾ। ਸ਼ਾਇਦ ਇਸੇ ਤਰ੍ਹਾਂ ਹੀ ਸਾਡੀ ਜੁਸਤਜੂ ਦਾ ਅੰਤ ਹੋ ਜਾਵੇ ਤੇ ਇਲਾਹੀ ਆਰਜ਼ੂ ਦੀ ਪੂਰਤੀ ਹੋ ਜਾਵੇ।

ਨਿਮਾਣਾ ਸੇਵਕ,
ਕੁਲਬੀਰ ਸਿੰਘ
Reply Quote TweetFacebook
ਭਾਈ ਕੁਲਬੀਰ ਸਿੰਘ ਜੀਉ,

ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫ਼ਤਹ॥

ਪੰਨਾ 940 ਤੇ ਆਏਂ ਫੁਰਮਾਨ ਨੂੰ ਕਿਥੋ ਸ਼ੁਰੂ ਕਰਨਾ ਚਾਹੀਦਾ ਹੈ ਜੀ? ਕੀ ਹਥਲਾ ਸਵਰੂਪ ਠੀਕ ਹੈ ਜੀ?

ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ ॥ ਕਿਸੁ ਕਾਰਣਿ ਇਹੁ ਭੇਖੁ ਨਿਵਾਸੀ ॥
ਕਿਸੁ ਵਖਰ ਕੇ ਤੁਮ ਵਣਜਾਰੇ ॥ ਕਿਉ ਕਰਿ ਸਾਥੁ ਲੰਘਾਵਹੁ ਪਾਰੇ ॥੧੭॥
ਗੁਰਮੁਖਿ ਖੋਜਤ ਭਏ ਉਦਾਸੀ ॥ ਦਰਸਨ ਕੈ ਤਾਈ ਭੇਖ ਨਿਵਾਸੀ ॥
ਸਾਚ ਵਖਰ ਕੇ ਹਮ ਵਣਜਾਰੇ ॥ ਨਾਨਕ ਗੁਰਮੁਖਿ ਉਤਰਸਿ ਪਾਰੇ ॥੧੮॥
ਕਿਤੁ ਬਿਧਿ ਪੁਰਖਾ ਜਨਮੁ ਵਟਾਇਆ ॥ ਕਾਹੇ ਕਉ ਤੁਝੁ ਇਹੁ ਮਨੁ ਲਾਇਆ ॥
ਕਿਤੁ ਬਿਧਿ ਆਸਾ ਮਨਸਾ ਖਾਈ ॥ ਕਿਤੁ ਬਿਧਿ ਜੋਤਿ ਨਿਰੰਤਰਿ ਪਾਈ ॥
ਬਿਨੁ ਦੰਤਾ ਕਿਉ ਖਾਈਐ ਸਾਰੁ ॥ ਨਾਨਕ ਸਾਚਾ ਕਰਹੁ ਬੀਚਾਰੁ ॥੧੯॥
ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ ਅਨਹਤਿ ਰਾਤੇ ਇਹੁ ਮਨੁ ਲਾਇਆ ॥
ਮਨਸਾ ਆਸਾ ਸਬਦਿ ਜਲਾਈ ॥ ਗੁਰਮੁਖਿ ਜੋਤਿ ਨਿਰੰਤਰਿ ਪਾਈ ॥
ਤ੍ਰੈ ਗੁਣ ਮੇਟੇ ਖਾਈਐ ਸਾਰੁ ॥ ਨਾਨਕ ਤਾਰੇ ਤਾਰਣਹਾਰੁ ॥੨੦॥


ਜਾਂ ਆਰੰਭਤਾ ਹੋਰ ਅਗਾਂਹ ਤੋਂ ਹੋਵੇ:

ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ ॥ ਕਵਨੁ ਸੁ ਅੰਤਰਿ ਬਾਹਰਿ ਜੁਗਤਾ ॥
ਕਵਨੁ ਸੁ ਆਵੈ ਕਵਨੁ ਸੁ ਜਾਇ ॥ ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ ॥੧੨॥
ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ ॥ ਅੰਤਰਿ ਬਾਹਰਿ ਸਬਦਿ ਸੁ ਜੁਗਤਾ ॥
ਮਨਮੁਖਿ ਬਿਨਸੈ ਆਵੈ ਜਾਇ ॥ ਨਾਨਕ ਗੁਰਮੁਖਿ ਸਾਚਿ ਸਮਾਇ ॥੧੩॥
ਕਿਉ ਕਰਿ ਬਾਧਾ ਸਰਪਨਿ ਖਾਧਾ ॥ ਕਿਉ ਕਰਿ ਖੋਇਆ ਕਿਉ ਕਰਿ ਲਾਧਾ ॥
ਕਿਉ ਕਰਿ ਨਿਰਮਲੁ ਕਿਉ ਕਰਿ ਅੰਧਿਆਰਾ ॥ ਇਹੁ ਤਤੁ ਬੀਚਾਰੈ ਸੁ ਗੁਰੂ ਹਮਾਰਾ ॥੧੪॥
ਦੁਰਮਤਿ ਬਾਧਾ ਸਰਪਨਿ ਖਾਧਾ ॥ ਮਨਮੁਖਿ ਖੋਇਆ ਗੁਰਮੁਖਿ ਲਾਧਾ ॥
ਸਤਿਗੁਰੁ ਮਿਲੈ ਅੰਧੇਰਾ ਜਾਇ ॥ ਨਾਨਕ ਹਉਮੈ ਮੇਟਿ ਸਮਾਇ ॥੧੫॥
ਸੁੰਨ ਨਿਰੰਤਰਿ ਦੀਜੈ ਬੰਧੁ ॥ ਉਡੈ ਨ ਹੰਸਾ ਪੜੈ ਨ ਕੰਧੁ ॥
ਸਹਜ ਗੁਫਾ ਘਰੁ ਜਾਣੈ ਸਾਚਾ ॥ ਨਾਨਕ ਸਾਚੇ ਭਾਵੈ ਸਾਚਾ ॥੧੬॥



ਦਾਸ,
ਜਸਜੀਤ ਸਿੰਘ
Reply Quote TweetFacebook
Sorry, only registered users may post in this forum.

Click here to login