ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਜੀਵਨ ਸੇਧ ਅਨਮੋਲ਼ ਬਚਨ - ਭਾਈ ਸਾਹਿਬ ਭਾਈ ਸੂਰਤ ਸਿੰਘ “ਪੂਰਨ” ਜੀ

Posted by JASJIT SINGH 
ੴਵਾਹਿਗੁਰੂਜੀਕੀਫ਼ਤਹ॥


ਜੀਵਨ ਸੇਧ ਅਨਮੋਲ਼ ਬਚਨ - ਭਾਈ ਸਾਹਿਬ ਭਾਈ ਸੂਰਤ ਸਿੰਘ “ਪੂਰਨ” ਜੀ



ਪੰਥ ਖ਼ਾਲਸੇ ਅੰਦਰ ਪਿਛਲੇ ਸਮੇਂ ਵਿਚ ਇੱਕ ਅਤਿ ਕਰੜੀ ਘਾਲ ਕਮਾਈ ਵਾਲੀ ਗੁਰਸਿੱਖ ਰੂਹ ਹੋ ਗੁਜ਼ਰੀ ਹੈ ਜਿਨ੍ਹਾਂ ਨੂੰ “ਪੂਰਨ” ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਪ ਜੀ ਦੀ ਨਾਮ ਕਮਾਈ ਬਾਬਤ ਸਭ ਭਲੀਭਾਂਤ ਜਾਣੂ ਹਨ। ਨਾਮ ਕਮਾਈਆਂ ਨਾਲ ਗੜੁੱਚ ਸ਼ਖਸ਼ੀਅਤ ਆਪ ਜੀ ਦੀ ਸੂਰਤ ਤੋਂ ਹੀ ਝਲਕਾਰੇ ਮਾਰਦੀ ਸੀ। ਗੁਰੂ ਸਾਹਿਬ ਵਲੋਂ ਬਖਸ਼ੇ ਨਾਂਉ ਸੂਰਤ ਸਿੰਘ ਨੂੰ ਨਾਮ ਕਮਾਈਆ ਆਸਰੇ ਖੂਬ ਕਮਾਇਆ, ‘ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ (ਪੰਨਾ ੬੭੯)’ ਵਾਲੇ ਨਾਮ ਦੇ ਰੰਗਾਂ ਵਿਚ ਰੰਗੇ ਹੋਏ ਸਨ। ਇਸੇ ਕਾਰਨਾਂ ਕਰਕੇ ਭਾਂਵੇ ਕਿ ਆਪ ਜੀ ਸਰੀਰਕ ਤੌਰ ਤੇ ਬਿਰਧ ਹੋ ਚੁੱਕੇ ਸਨ ਪਰ ਫਿਰ ਵੀ ਸੰਗਤਾਂ ਨੇ ਆਪ ਜੀ ਨੂੰ ਅਖੰਡ ਕੀਰਤਨੀ ਜਥੇ ਦੇ ਬਤੌਰ ਜਥੇਦਾਰ ਦੀ ਸੇਵਾ ਨਿਭਾਉਣ ਲਈ ਬਲ ਬਖਸ਼ਿਆ ਜੋ ਕਿ ਆਪ ਜੀ ਨਾਂਹ ਕਰਦੇ ਕਰਦੇ ਵੀ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੀ ਕਰੜੀ ਘਾਲਣਾ ਵਾਲੀ ਗੁਰਮਤੀ ਘਾਲ ਨਾਲ ਜੋੜ ਕੇ ਬਾਖੂਬੀ ਸੇਵਾ ਨਿਭਾ ਗਏ। ੨੧ ਦਸੰਬਰ ੨੦੦੮ ਵਿਚ ਗੁਰੂ ਪੰਥ ਦੀ ਸੇਵਾ ਕਰਦੇ ਨਾਮ ਜਪਦੇ ਗੁਰਪੁਰੀ ਜਾ ਬਿਰਾਜੇ। ਆਪ ਜੀ ਨੂੰ “ਪੂਰਨ” ਜੀ ਕਿਉਂ ਆਖਿਆ ਜਾਂਦਾ ਹੈ ਇਸ ਬਾਰੇ ਮਨ ਵਿਚ ਇਹ ਸਵਾਲ ਸੀ ਅਤੇ ਕਈ ਸੱਜਣਾ ਤੋਂ ਪੁੱਛਿਆ ਵੀ ਪਰ ਕੋਈ ਖਾਸ ਜਾਣਕਾਰੀ ਨਾ ਮਿਲ ਸਕੀ ਤਾਂ ਹੁਣ ਦਾਸ ਨੂੰ ਇਕ ਪਰਚਾ ਪ੍ਰਾਪਤ ਹੋਇਆ ਜਿਸ ਤੋਂ ਇਹ ਜਾਣਕਾਰੀ ਵੀ ਮਿਲ ਗਈ ਕਿ ਉਨ੍ਹਾਂ ਨੂੰ “ਪੂਰਨ” ਜੀ ਕਿਉਂ ਆਖਦੇ ਸਨ। ਜਿਸ ਸਿੰਘ ਤੋਂ ਇਹ ਪ੍ਰਾਪਤ ਹੋਇਆ ਉਨ੍ਹਾਂ ਦੇ ਦੱਸਣ ਮੁਤਾਬਿਕ ਬਰੇਲੀ (ਯੂ.ਪੀ) ਦੀ ਸੰਗਤ ਨੇ ਉਦਮ ਕਰਕੇ ਭਾਈ ਸੂਰਤ ਸਿੰਘ ‘ਪੂਰਨ’ ਜੀ ਦੇ ਅਨਮੋਲ ਬਚਨਾਂ ਨੂੰ ਲਿਖਤੀ ਰੂਪ ਵਿਚ ਸੰਭਾਲ ਕੇ ਸੰਗਤਾਂ ਦੇ ਲਾਭ ਹਿਤ ਵੰਡਿਆ ਹੈ। ਭਾਈ ਸਾਹਿਬ ਭਾਈ ਸੂਰਤ ਸਿੰਘ ਜੀ ਵਲੋਂ ਜੀਵਨ ਪ੍ਰਯੰਤ ਕੀਤੀਆਂ ਘਾਲ ਕਮਾਈਆਂ ‘ਚੋਂ ਉਪੰਨੇ ਇਹ ਨਿਰਮਲ ਬਚਨ ਦਾਸ ਸੰਗਤਾਂ ਅਤੇ ਆਪਣੇ ਦੇ ਲਾਭ ਹਿਤ ਇੱਥੇ ਵੀ ਲਿਖ ਰਿਹਾ ਹੈ ਤਾਂ ਕਿ ਅਸੀਂ ਵੀ ਸੇਧ ਲੈ ਜੀਵਨ ਪ੍ਰਯੰਤ ਬਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਹੋ ਕੇ ਰਹੀਏ ਅਤੇ ਜੀਵਨ ਸਫਲਾ ਕਰੀਏ।

ਭਾਈ ਸਾਹਿਬ ਜੀ ਨੂੰ “ਪੂਰਨ ਜੀ” ਸ਼ਬਦ ਨਾਲ ਦਾ ਸੰਬੋਧਤ ਕਰਨ ਦਾ ਆਗਾਜ਼ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਕੀਤਾ। ਉਹਨਾਂ ਨੇ ਭਾਈ ਸੂਰਤ ਸਿੰਘ ਜੀ ਨੂੰ “ਪੂਰਨ” ਕਹਿ ਕੇ ਇਕ ਤਰਾਂ ਦਾ ਖਿਤਾਬ ਹੀ ਦਿੱਤਾ ਤੇ ਕਿਹਾ ਆਪ ਪੂਰੇ ਹੋ। ਭਾਈ ਰਣਧੀਰ ਸਿੰਘ ਜੀ ਪੂਰਨ ਜੀ ਨੂੰ ਜਦੋਂ ਵੀ ਮਿਲਦੇ ਸਨ ਤਾਂ ਬਾਂਹਾਂ ਖਿਲਾਰ ਕੇ ਹਮੇਸ਼ਾ ਇਹ ਸਲੋਕ ਪੜਦੇ ਸਨ:

ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥
ਦਿਨੁ ਦਿਨੁ ਚੜੈ ਸਵਾਇਆ ਨਾਨਕ ਹੋਤ ਨ ਘਾਟਿ ॥੧੬॥
(ਪੰਨਾ ੩੦੦)

ਆਪ ਜੀ ਦਾ ਜਨਮ ਮਿਤੀ ੨੪ ਦਸੰਬਰ ੧੯੨੪ ਵਿੱਚ ਮਿੱਠਾ ਟਿਵਾਣਾ (ਜ਼ਿਲਾ ਸਰਗੋਧਾ) ਪਾਕਿਸਤਾਨ ਵਿੱਚ ਹੋਇਆ। ਬਚਪਨ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਸਨ। ਪੂਰਬਲੀ ਕਮਾਈ ਕਾਰਨ ਆਪ ਜੀ ੧੩ ਸਾਲ ਦੀ ਉਮਰ ਵਿੱਚ ਹੀ ਅੰਮ੍ਰਿਤ ਛਕਣ ਸਾਰ ਨਾਮ-ਬਾਣੀ ‘ਚ ਅਰੂੜ ਹੋ ਗਏ ਅਤੇ ਅਟੁੱਟ ਕਮਾਈਆ ਕਰ ਆਤਮ ਪ੍ਰਗਾਸੀ ਜੋਤਿ ਵਿਗਾਸੀ ਬਣੇ। ਉਸ ਤੋਂ ਮਗਰੋਂ ਆਪ ਜੀ ਦੀ ਸੇਵਾ ਅੰਮ੍ਰਿਤ ਸੰਚਾਰਾਂ ‘ਚ ਸ਼ੁਰੂ ਹੋ ਗਈ। ਆਪ ਜੀ ਨੇ ਆਪਣੇ ਸਾਰੇ ਜੀਵਨ ਵਿੱਚ ਆਪਣਾ ਨੇਮ ਪਿਛਲ ਰਾਤੀ ੧੨:੦੦ ਵਜੇ ਉੱਠ ਕੇ ਆਪਣੇ ਨਾਲ ਸੰਗਤਾਂ ਨੂੰ ਜੋੜ ਕੇ ਸਿਮਰਨ, ਪਾਠ ਅਤੇ ਕੀਰਤਨ ਸੇਵਾ ਵਿਚ ਹੀ ਨਿਭਾਇਆ ਤੇ ਇਸ ਵਿਚ ਕਦੇ ਵੀ ਨਾਗਾ ਨਹੀਂ ਪੈਣ ਦਿੱਤਾ। ਆਪ ਜੀ ਦੀ ਪਿਆਰ ਭਰੀ ਚੁੰਬਕੀ ਸ਼ਖਸ਼ੀਅਤ ਸਦਕਾ ਬੇਅੰਤ ਪ੍ਰਾਣੀ ਗੁਰੂ ਜੀ ਦੀ ਸ਼ਰਨ ਵਿਚ ਆਏ। ਆਪ ਜੀ ਅੰਮ੍ਰਿਤ ਵੇਲੇ ਦੀ ਸੰਭਾਲ ਤੇ ਬਹੁਤਾ ਜ਼ੋਰ ਦਿੰਦੇ ਸਨ। ਸ੍ਰੀ ਦਰਬਾਰ ਸਾਹਿਬ ਵਿਚ ਨਿਤ ਦੇ ਅੰਮ੍ਰਿਤ ਵੇਲੇ ਦੇ ਸਮਾਗਮ ਨਿਰੰਤਰ ਉਹਨਾਂ ਦੇ ਗੁਰਪੁਰੀ ਸਿਧਾਰਨ ਤੋਂ ਬਾਅਦ ਵੀ ਜਾਰੀ ਹਨ। ਅਜਿਹੇ ਨਾਮ ਰਸੀਏ, ਗੁਰੂ ਕੇ ਲਾਡਲੇ, ਅੰਮ੍ਰਿਤ ਵੇਲੇ ਕੇ ਆਸ਼ਕ ਭਾਈ ਸਾਹਿਬ ਭਾਈ ਸੂਰਤ ਸਿੰਘ “ਪੂਰਨ” ਜੀ ਦੇ ਪੇਸ਼ ਹਨ ਕੁੱਝ ਅਨਮੋਲ ਬਚਨ:

੧. ਕਲਯੁੱਗ ਵਿੱਚ ਗੁਰੂ ਸਾਹਿਬ ਜੀ ਦੀ ਸ਼ਰਨ ਵਿਚ ਜਾਏ ਬਿਨਾਂ ਉਧਾਰ ਨਹੀਂ ਹੋ ਸਕਦਾ, ਇਸ ਲਈ ਹਰ ਪ੍ਰਾਣੀ ਨੂੰ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ।

੨. ਗੁਰੂ ਸਾਹਿਬ ਜੀ ਕੋਲੋਂ ਕਿਸੇ ਨੂੰ ਜੀਅ ਦਾਨ (ਨਾਮ ਦਾਨ) ਦਿਵਾਉਣਾ ਸਭ ਤੋਂ ਵੱਡਾ ਪਰਉਪਕਾਰ ਹੈ। ਹਰ ਗੁਰਸਿੱਖ ਦਾ ਫਰਜ਼ ਹੈ ਕਿ ਉਹ ਗੁਰਸਿੱਖ ਸੰਗਤ ਰੂਪੀ ਫੁਲਵਾੜੀ ਵਿਚ ਹੋਰ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾ ਕੇ ਵਾਧਾ ਕਰੇ।

੩. ਅੰਮ੍ਰਿਤ ਵੇਲੇ ਤੇ ਜ਼ੋਰ ਦਿੰਦੇ ਹੋਏ ਆਖਦੇ ਸਨ ਹਰ ਅੰਮ੍ਰਿਤਧਾਰੀ ਸਿੰਘ ਆਪਣਾ ਅੰਮ੍ਰਿਤ ਵੇਲਾ ਸੰਭਾਲ ਕੇ ਨਾਮ ਬਾਣੀ ਦੀ ਕਮਾਈ ਕਰੇ। ਪਿਛਲ ਰਾਤ ਪ੍ਰਮਾਤਮਾ ਨੇ ਸ਼ਬਦ-ਬਾਣੀ ਵਾਸਤੇ ਬਣਾਈ ਹੈ। ਅੰਮ੍ਰਿਤ ਵੇਲੇ ਨਾਮ ਬਾਣੀ ਦੀ ਕਮਾਈ ਕਰਨ ਨਾਲ ਸ਼ਬਦ ਸੁਰਤ ਦਾ ਮਿਲਾਪ ਹੁੰਦਾ ਹੈ ਅਤੇ ਦਿਨਾਂ ਵਿਚ ਹੀ ਨਾਮ ਕਮਾਈ ਵਿਚ ਵਾਧਾ ਹੁੰਦਾ ਹੈ।

“ਵਖਤੈ ਉਪਰਿ ਲੜਿ ਮਰੈ ਅੰਮ੍ਰਿਤ ਵੇਲੈ ਸਬਦੁ ਅਲਾਪੈ॥” (ਵਾਰ ਭਾਈ ਗੁਰਦਾਸ ਜੀ)

੪. ਆਪ ਜੀ ਕਹਿੰਦੇ ਸਨ ਕਿ ਅੰਮ੍ਰਿਤ ਵੇਲੇ ਕਮਾਈ ਕਰਨ ਵਾਲੇ ਪ੍ਰਾਣੀ ਨੂੰ ਜ਼ਿੰਦਗੀ ਵਿਚ ਕਦੇ ਕੋਈ ਤੋਟ ਨਹੀਂ ਆਉਂਦੀ।

“ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ॥”(ਪੰਨਾ ੭੩੪)

੫. ਆਪ ਜੀ ਆਖਦੇ ਸਨ ਕਿ ਅੰਮ੍ਰਿਤ ਵੇਲੇ ਨਾਮ ਇੱਕ ਰੂਪ ਹੋ ਕੇ, ਇੱਕ ਦੂਜੇ ਦੀ ਚਰਨ ਰੇਣ ਹੋ ਕੇ ਜਪਣਾ ਹੈ, ਇੱਕ ਰੂਪ ਹੋ ਕੇ ਨਾਮ-ਬਾਣੀ ਜਪਣ ਨਾਲ ਉੱਥੇ ਸ਼ਹੀਦ ਰੂਹਾਂ ਆਉਂਦੀਆਂ ਹਨ ਅਤੇ ਇਸ ਮੰਡਲ ਤੋਂ ਅਗਲੇ ਮੰਡਲ ਜਾ ਸਕੀਦਾ ਹੈ।

੬. ਆਪ ਜੀ ਆਖਦੇ ਸਨ ਕਿ ਨਿਤਨੇਮ ਦਾ ਅੱਖਰ ਅੱਖਰ ਸੁਨਣਾ ਜ਼ਰੂਰੀ ਹੈ। ਹਰ ਗੁਰਸਿੱਖ ਨੂੰ ਹਰ ਰੋਜ਼ ਨਿਤਨੇਮ ਕਰਨਾ ਤਾਂ ਬਹੁਤ ਜ਼ਰੂਰੀ ਹੈ।

੭. ਆਪਣੇ ਜੀਵਨ ਵਿਚ ਕਿਸੇ ਨਾਲ ਦੁਸ਼ਮਣੀ ਨਾ ਪਾਲੋ। ਜੇ ਕੋਈ ਕਿਸੇ ਕਾਰਨ ਵੱਸ ਤੁਹਾਡੇ ਨਾਲ ਦੁਸ਼ਮਣੀ ਪਾਲਦਾ ਹੈ, ਉਸਦੇ ਭਲੇ ਲਈ ਰੋਜ਼ ਅਰਦਾਸ ਕਰੋ ਦੁਸ਼ਮਣੀ ਮੰਨ ਵਿਚ ਨਾ ਹੰਢਾਉ ਇਸ ਨਾਲ ਨਾਮ ਹਿਰਦੇ ਵਿਚ ਨਹੀਂ ਟਿਕਦਾ।

੮. ਸਿੱਖ ਪਰ ਧਨ ਅਤੇ ਪਰ ਤਨ ਤੋਂ ਹਮੇਸ਼ਾ ਦੂਰ ਰਹੇ ਆਪਣੀ ਸੱਚੀ-ਸੁੱਚੀ ਕਮਾਈ ਕਰ ਉਸ ਵਿਚੋਂ ਗੁਰੂ ਦਾ ਦਸਵੰਧ ਕੱਢ ਲੇਖੇ ਲਾਵੇ। ਸਿੱਖ ਦਾ ਕਿਰਤੀ ਹੋਣਾ ਬਹੁਤ ਜ਼ਰੂਰੀ ਹੈ। ਸੰਗਤਾਂ ਦੀ ਜਾਣਕਾਰੀ ਹਿੱਤ ਭਾਈ ਸਾਹਿਬ ਜੀ ਆਪ ਵੀ ਇਕ ਚੰਗੀ ਸਰਕਾਰੀ ਨੋਕਰੀ ਕਰਕੇ ਕਿਰਤ ਕਰਦੇ ਰਹੇ ਹਨ।

੯. ਇੱਕ ਛੋਟੀ ਜਿਹੀ ਕਾਮਨਾ ਵੀ ਜਨਮ ਮਰਨ ਦੇ ਗੇੜ ਵਿਚ ਪਾ ਦਿੰਦੀ ਹੈ। ਕਾਮਨਾਵਾਂ ਨੂੰ ਨਾਮ ਬਾਣੀ ਦੀ ਕਮਾਈ ਨਾਲ ਮਾਰਿਆ ਜਾ ਸਕਦਾ ਹੈ।

੧੦. ਜਿਹਨਾਂ ਅੰਦਰ ਪੰਥਕ ਲੀਡਰ ਬਣਨ ਦੀ ਲਾਲਸਾ ਹੁੰਦੀ ਹੈ ਅਤੇ ਇਸ ਆਸ਼ੇ ਨੂੰ ਪ੍ਰਾਪਤ ਕਰਨ ਹਿੱਤ ਲੂੰਬੜ ਚਾਲਾਂ ਚਲ ਕੇ ਸੰਗਤ ਨੂੰ ਗੁਮਰਾਹ ਕਰ, ਸੰਗਤ ਦੀ ਸੁਰਤੀ ਬਿਰਤੀ ਬਿਖੇਰਦੇ ਹਨ, ਉਹ ਕਦਾ ਚਿੱਤ ਵੀ ਪੰਥਕ ਲੀਡਰ ਨਹੀਂ ਹੁੰਦੇ ਸਗੋਂ ਉਹ ਨਾ-ਬਖਸ਼ਣਯੋਗ ਪਾਪਾਂ ਦੇ ਭਾਗੀ ਹੀ ਬਣਦੇ ਹਨ। ਉਹ ਲਾਲਸਾ ਅਤੇ ਹਉਮੇ ਦੇ ਹਨੇਰੇ ਵਿਚ ਗ਼ਰਕ ਹੋ ਕੇ ਭੁੱਲ ਜਾਂਦੇ ਹਨ ਕਿ ਉਹ ਜਿਸ ਪੰਥ ਦੀ ਅਗਵਾਈ ਕਰਨਾ ਚਾਹੁੰਦੇ ਹਨ, ਉਸ ਵਿਚ ਬੜੇ-ਬੜੇ ਮਹਾਂਪੁਰਖ ਬ੍ਰਹਮਗਿਆਨੀ ਵੀ ਹੁੰਦੇ ਹਨ ਜੋ ਦੈਵੀ ਗੁਣਾਂ ਨਾਲ ਭਰਪੂਰ ਹੁੰਦੇ ਹਨ ਅਤੇ ਪੰਥ ਦੋਖੀ ਅਖੌਤੀਂ ਲੀਡਰਾਂ ਨੂੰ ਨੇਸਤੋ ਨਬੂਦ ਕਰਨ ਦੀ ਸਮਰੱਥਾ ਰੱਖਦੇ ਹਨ। ਸੋ ਖਬਰਦਾਰ ਰਹੋ।

੧੧. ਪੰਥਕ ਸੇਵਾਵਾਂ ਲਈ ਜਦੋਂ ਆਪ ਜੀ ਨੂੰ ਕਿਸੇ ਅਹੁਦੇ ਦੀ ਪੇਸ਼ਕਸ਼ ਹੁੰਦੀ ਹੈ ਤਾਂ ਆਪਣੇ ਅੰਦਰ ਝਾਤੀ ਮਾਰੋ ਕਿ ਤੁਸੀਂ ਇਸ ਦੇ ਕਾਬਿਲ ਹੋ? ਅਗਰ ਤੁਹਾਡੀ ਨਾਮ ਬਾਣੀ ਦੀ ਕਮਾਈ ਹੈ ਤਾਂ ਹੀ ਸੇਵਾ ਸੰਭਾਲੋ। ਸੇਵਾ ਸੰਭਾਲਣ ਤੋਂ ਉਪਰੰਤ ਆਪਣੇ ਰੋਜ਼ ਦੇ ਨੇਮ ਵਿਚ ਨਾਮ ਬਾਣੀ ਦੀ ਕਮਾਈ ਵਿਚ ਵਾਧਾ ਕਰੋ।

੧੨. ਹਰ ਫੈਸਲਾਂ ਲੈਣ ਤੋਂ ਪਹਿਲਾਂ ਗੁਰੂ ਅੱਗੇ ਅਰਦਾਸ ਕਰ, ਗੁਰੂ ਦੀ ਅਗਵਾਈ ਲਵੋ। ਫੈਸਲੇ ਗੁਰਮਤਿ ਅਤੇ ਗੁਰਬਾਣੀ ਦੀ ਰੋਸ਼ਨੀ ਵਿਚ ਲਵੋ। ਹਉਮੈ ਵਸ ਹੋ, ਧੜੇਬੰਦੀ ਪਾਲ ਕੇ ਅਤੇ ਪੱਖਪਾਤ ਕਰਕੇ ਲਏ ਫੈਸਲੇ ਕੌਮ ਅਤੇ ਮਨੁੱਖਤਾ ਲਈ ਹਾਨੀਕਾਰਕ ਹੁੰਦੇ ਹਨ, ਅੰਤ ਆਪਣੇ ਲਈ ਵੀ ਘਾਤਕ ਸਿੱਧ ਹੁੰਦੇ ਹਨ ਅਤੇ ਤੁਹਾਡੇ ਆਤਮਿਕ ਜੀਵਨ ਨੂੰ ਤਹਿਸ ਨਹਿਸ ਕਰ ਦਿੰਦੇ ਹਨ।

੧੩. ਹਰ ਗੁਰਸਿੱਖ ਨੂੰ ਹਰ ਸਮੇਂ ਸਹਿਜ ਪਾਠ ਰੱਖਿਆ ਹੋਣਾ ਚਾਹੀਦਾ ਹੈ। ਇੱਕ ਦੀ ਸਮਾਪਤੀ ਉਪਰੰਤ ਨਾਲ ਹੀ ਦੂਸਰਾ ਰੱਖਣਾ ਚਾਹੀਦਾ ਹੈ। ਗੁਰੂ ਸਾਹਿਬ ਦੇ ਖ਼ਾਲੀ ਦਰਸ਼ਨ ਕਰਨੇ ਪੂਰਨ ਦਰਸ਼ਨ ਨਹੀਂ ਸਗੋਂ ਬਾਣੀ ਪੜਨੀ ਹੀ ਪੂਰਨ ਦਰਸ਼ਨ ਹੈ।

੧੪. ਆਪ ਜੀ ਕੀਰਤਨੀਆਂ ਦਾ ਬਹੁਤ ਸਤਿਕਾਰ ਕਰਦੇ ਸਨ, ਉਹਨਾਂ ਕੋਲ ਪਾਤਸ਼ਾਹੀਆਂ ਹੁੰਦੀਆ ਹਨ, ਜੋ ਗੁਰੂ ਦੀ ਸਿਫਤ ਸਲਾਹ ਕਰਦੇ ਹਨ।

੧੫. ਸਾਰੇ ਗੁਰਸਿੱਖ ਪਿਆਰ ਨਾਲ ਏਕਤਾ ਵਿਚ ਰਹੋ! ਪੁਰਾਤਨ ਸਮੇਂ ਦੇ ਗੁਰਸਿੱਖ ਕਦੇ ਆਪਸ ਵਿਚ ਝਗੜਦੇ ਨਹੀਂ ਸਨ, ਸਗੋਂ ਇੱਕ ਦੀ ਗਲਤੀ ਆਪਣੇ ਸਿਰ ਲੈ ਕੇ ਇੱਕ ਦੂਜੇ ਦੇ ਚਰਨਾਂ ਵਿਚ ਡੰਡਉਤ ਕਰਦੇ ਹਨ ਅਤੇ ਫਿਰ ਗਲਵਕੜੀ ਪਾ ਕੇ ਅਭਿਆਸ (ਸਿਮਰਨ) ਕਰਦੇ ਹਨ। ਜਿਸ ਸਦਕਾ ਸਾਰੇ ਮਤ-ਭੇਦ ਦੂਰ ਹੋ ਜਾਂਦੇ ਸਨ।

੧੬. ਆਪ ਜੀ ਕਦੇ ਵੀ ਕਿਸੇ ਦਾ ਔਗੁਣ ਨਹੀਂ ਸੀ ਦੇਖਦੇ, ਛੋਟੇ-ਵੱਡੇ ਸਾਰਿਆਂ ਨੂੰ ਹੀ ਬਹੁਤ ਪਿਆਰ ਕਰਦੇ ਸਨ ਅਤੇ ਹਮੇਸ਼ਾ ਸਾਰਿਆਂ ਦੇ ਕੇਵਲ ਗੁਣ ਦੇਖਣ ਲਈ ਪ੍ਰੇਰਨਾ ਕਰਦੇ ਸਨ।

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥
ਜੇ ਗੁਣ ਹੋਵਨ੍‍ ਸਾਜਨਾ ਮਿਲਿ ਸਾਝ ਕਰੀਜੈ ॥
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥
(ਪੰਨਾ ੭੬੫)

੧੭. ਹਰ ਗੁਰਸਿੱਖ ਨੂੰ ਸੰਕਟ ਵੇਲੇ ਗੁਰਬਾਣੀ ਦਾ ਹੀ ਓਟ ਆਸਰਾ ਤੱਕਣਾ ਚਾਹੀਦਾ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਪੂਰਨ ਮਰਿਯਾਦਾ, ਭੈ-ਭਾਵਨੀ ਨਾਲ ਕਰਨ ਨਾਲ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆ ਹਨ।

੧੮. ਆਪਣੇ ਜੀਵਨ ਕਾਲ ਵਿਚ ਤੁਰਦੇ ਫਿਰਦੇ ਇੱਕ ਪੈਰ ਚੁੱਕਣ ਤੇ “ਵਾਹ” ਤੇ ਦੂਜਾ ਪੈਰ ਚੁੱਕਣ ਤੇ “ਗੁਰੂ” ਆਖੋ।

੧੯. ਆਪ ਜੀ ਆਖਦੇ ਸਨ ਕਿ ਗੁਰਸਿੱਖ ਦਾ ਜੀਵਨ ਆਪਣੇ ਲਈ ਨਹੀਂ ਸਗੋਂ ਦੂਜਿਆਂ ਦੇ ਪਰਉਪਕਾਰ ਲਈ ਹੋਣਾ ਚਾਹੀਦਾ ਹੈ।

ਜੰਮਣੁ ਮਰਣਹੁ ਬਾਹਰੇ ਪਰਉਪਕਾਰੀ ਜਗ ਵਿਚਿ ਆਏ॥
ਭਾਉ ਭਗਤਿ ਉਪਦੇਸੁ ਕਰਿ ਸਾਧਸੰਗਤਿ ਸਚਖੰਡਿ ਵਸਾਏ॥
(ਵਾਰ ਭਾਈ ਗੁਰਦਾਸ ਜੀ)

ਭਾਈ ਸਾਹਿਬ ਜੀ ਦੇ ਨਿਰਮਲ ਜੀਵਨ ਵਿਚੋਂ ਕਮਾਏ ਹੋਏ ਇਹਨਾਂ ਬਚਨਾਂ ਨੂੰ ਲਿਖਤ ਬੱਧ ਕਰਨ ਦਾ ਦਾਸ ਤਹਿ ਦਿਲੋਂ ਸ਼ੁਕਰ ਗੁਜ਼ਾਰ ਹੈ ਜਿਹਨਾਂ ਸਿੰਘ ਸਿੰਘਣੀਆਂ ਨੇ ਇਹ ਉਦਮ ਉਪਰਾਲਾ ਕੀਤਾ ਤਿਨ੍ਹਾਂ ਦੀ ਗੁਰੂ ਚੜ੍ਹਦੀ ਕਲਾਂ ਕਰੇ ਅਤੇ ਪੰਥ ਦੀ ਸੇਵਾ ਕਰਨ ਦਾ ਹੋਰ ਉਦਮ ਬਖਸ਼ਿਸ ਕਰੇ। ਭਾਈ ਸਾਹਿਬ ਜੀ ਦਾ ਇਕ ਥੋੜਾ ਜਿਹਾ ਕਰੜਾ ਬਚਨ ਜੋ ਕੇ ਭਾਈ ਸਤਪਾਲ ਸਿੰਘ ਜੀ ਅੰਮ੍ਰਿਤਸਰ ਨੇ ਦਾਸ ਨਾਲ ਸਾਝਾਂ ਕੀਤਾ ਉਹ ਇਸਤਰਾਂ ਹੈ ਕਿ ਭਾਈ ਸਾਹਿਬ ਜੀ ਕਿਉਂਕਿ ਅੰਮ੍ਰਿਤ ਵੇਲੇ ਦੀ ਸੰਭਾਲ ਦੇ ਡੱਟ ਕੇ ਹਾਮੀ ਸਨ ਇਸਲਈ ਇਹ ਭੀ ਆਖ ਦਿੰਦੇ ਹੁੰਦੇ ਸਨ ਕਿ ਜਿਹੜਾ ਸਿੱਖ ਅੰਮ੍ਰਿਤ ਵੇਲੇ ਆਲਸ ਕਰ ਸੁੱਤਾ ਪਿਆ ਰਹਿੰਦਾ ਹੈ ਇੰਝ ਜਾਣਿਉ ਕਿ ਉਹ ਆਪਣੀ ਚਿਖਾ ਤੇ ਆਪ ਹੀ ਪਿਆ ਹੁੰਦਾ ਹੈ।

ਦਾਸ ਦੀ ਦੋਇ ਕਰ ਜੋੜ ਬੇਨਤੀ ਕਿ ਗੁਰੂ ਸਾਹਿਬ ਇਹਨਾਂ ਸਿੰਘਾ ਦੀ ਸੰਗਤ ਬਖਸ਼ਿਸ ਕਰਨ ਤਾਂ ਕਿ ਸਾਡੇ ਪਾਪੀਆਂ ਦੇ ਪਾਪ ਵੀ ਕੱਟੇ ਜਾਣ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਆਪ ਜੀ ਦਾ ਨਾਮ ਚਿਤ ਆਵੇ, ਸੁੱਖ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਭੁੱਲ ਚੁੱਕ ਦੀ ਖਿਮਾਂ,

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ



ਭਾਈ ਸਾਹਿਬ ਜੀ ਦੇ ਅੰਤਿਮ ਸਸਕਾਰ ਸਮੇਂ ਪਿਆਰ ਹਿਤ ਸ਼ਰਧਾਜਲੀ ਭੇਂਟ ਕਰਨ ਜੁੜੀਆਂ ਸਰਬੱਤ ਸਿੱਖ ਸੰਗਤਾਂ:



Reply Quote TweetFacebook
Vaheguru-2, Veerji KOT-2 Dhanvaad Aaap Ji da !!

Bhul Chuk Maaf !!
Reply Quote TweetFacebook
The bachans stated in the above article are fully in accordance to Gurmat and we should adopt them in our life.

Guru Sahib Kirpa karan.

Kulbir Singh
Reply Quote TweetFacebook
Please give a brief summary of the points. for those like me are slower, weak readers
Reply Quote TweetFacebook
Vaheguru smiling smiley

Bhai Sahib Bhai Randheer Singh Jee also used to address Bhai Jeevan Singh Jee as "meri jeevani" (my life essence), and I have been told by Gursikhs, that they (Bhai Sahib Bhai Randheer Singh Jee) shortened their own life span so that Bhai Jeevan Singh Jee could have a long life.

Also Baba Attar Singh Jee MastuaneVale also recommended same technique while walking around, with one footstep say "Vahe" and with next footstep say "Guru", in this way mind can get used to doing Naam Abhiyaas whilst out and about and performing our day to day responsibilities.
Reply Quote TweetFacebook
Quote
Please give a brief summary of the points. for those like me are slower, weak readers
Vista Jio, when time permitted daas will try to do translation.
Reply Quote TweetFacebook














Reply Quote TweetFacebook
Bhai MB Singh Jio,

Waheguru Ji ka khalsa, Waheguru Ji ki Fateh

Thanks for displaying the Pooran Jee's Jeevani tract. Sorry to ask you but is it possible to increase the pixels so that it can be read easily? It is very hard to read.

With Regards,
Daas
Reply Quote TweetFacebook
Bhai Jasjit Singh jeeo, please see the links below for the Jeevanee;


[farm4.static.flickr.com]

[farm4.static.flickr.com]

[farm4.static.flickr.com]

[farm4.static.flickr.com]

[farm4.static.flickr.com]

[farm4.static.flickr.com]

[farm4.static.flickr.com]

[farm4.static.flickr.com]

[farm4.static.flickr.com]

[farm4.static.flickr.com]



Jatinderpal Singh
Reply Quote TweetFacebook
Waheguru Ji Ka Khalsa Waheguru Ji Ki Fateh

Thank you Veer Jasjit Singh Ji for starting this thread and doing the typing job, especially. Veer Jatinderpal Singh Ji has addressed the pixel problem. Thank you Veer Ji.
Reply Quote TweetFacebook
Thanks Bhai Jatinderpal Singh jio for those links. I am taking liberty to re-post images of those links for the benefit of Sangat and my own continues reading. By the way how can I get that hard copy?








Reply Quote TweetFacebook
This is a very Anmol Jeevani but after reading following line I am very surprised:

“ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਭਾਈ ਇਕਬਾਲ ਸਿੰਘ ਜੀ ਆਪ ਜੀ ਨੂੰ ਪਿਤਾ ਸਮਾਨ ਸਮਝਦੇ ਸਨ”।

ਹੁਣ ਇਹ ਬੰਦਾ ਆਪਣੇ ਪਿਤਾ ਸਮਾਨ ਹੋ ਗੁਜ਼ਰੇ ਨੂੰ ਵੀ ‘ਮਹਾਂਪਾਪੀ’ ਹੀ ਗਰਦਾਨੀ ਜਾ ਰਿਹਾ ਹੈ। ਸਿਆਣਿਆਂ ਨੇ ਸੱਚ ਹੀ ਆਖਿਆ ਕਿ ‘ਪੁੱਤ ਕਪੁੱਤ ਹੋ ਸਕਦਾ ਪਰ ਮਾਪੇ ਕੁਮਾਪੇ ਨਹੀਂ ਹੁੰਦੇ’। ਖੈਰ ਭਾਈ ਸਾਹਿਬ ਦੀ ਜੀਵਨੀ ਪੜ ਕੇ ਬੜਾ ਕੁੱਝ ਸਿੱਖਣ ਨੂੰ ਮਿਲ ਰਿਹਾ ਹੈ। ਧੰਨਵਾਦ ਭਾਈ ਐਮ ਬੀ ਸਿੰਘ ਅਤੇ ਜਤਿੰਦਰਪਾਲ ਸਿੰਘ ਜੀ।
Reply Quote TweetFacebook
I have hard copies. Please check your pm.

Jatinderpal Singh
Reply Quote TweetFacebook
I never had the great privilege of meeting Bhai Sahib. Once I had a dream of them, and the following poem is based on that dream and a few of the above bachans of Bhai Sahib.


Bhai Sahibs Advice

Keep going going going.. never never stop!
24/7, continue with devotional Naam-Jaap
As Gurmukh Yogi, live in this world with out a care
Jaap Naam and Guru Sahib will handle every worldly affair

Dont recite Ik Oankar Sat Nam... with a diverted mind
Remember inside your body the GurMantar will always shine
Listen attentively to each letter of Gurbani
treat all Singhs with love and with them live in harmony

Teaching Singhs to wake during the sacred time
they would then work hard and donate every extra dollar and dime
You said in Kaljug Sri Guru Nanak Sahib Ji is the messiah,
so by taking Amrit you will become higher

Living a Gurmukh life you avoided gambling with the devils dice
you are the springs sun, bringing warmth to the winters ice
You taught us to stay away from another persons wealth and wife
Your kamaee has turned this Maya driven world into a Gurmat Paradise

Bhai Sahib you are a rare billion- dollar Gurmukh
while Im a mere worthless half-penny Manmukh
Your kamaee brings inspiration to this bankrupted mortal
When will you visit again from Guru Sahibs portal

Following your advice the Singhs would meet and recite Naam with every breath
when walking from place to place they would recite Gurmantar with each and every step
through your life you have taught us our maya driven life is really death
please come and advise me again when lost in the poisonous rest

Dhan Dhan Sri Guru Nanak Sahib Ji Aapey Gur Chela !
Reply Quote TweetFacebook
Nice poem Sukhdeep Singh ji!

Just a little correction: The Gurbani pankati is "Vah vah Gobind Singh, apay gur chela".
Reply Quote TweetFacebook
Sorry, only registered users may post in this forum.

Click here to login