ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Daas invited some Gursikhs at our humble Greh for Kirtan but one of Premi Gursikhs implicitly asked that the invitation be done through poem. So, bonded by the love of this Premi, presented below is a short Nazam (poem), begging Gursikhs to come for Kirtan at our humble abode:

ਆਓ ਕੀਰਤਨ ਦੇ ਭੁਖਿਓ, ਹਰਿ ਜਸ ਲਾਹਾ ਖਟੀਏ।
ਮੁਖੋਂ ਗੁਰਬਾਣੀ ਬੋਲਿ ਬੋਲਿ, ਮਾਇਆ ਦੀ ਜੜ੍ਹ ਪੁਟੀਏ।

ਮਾਇਆ ਦੇ ਕੰਮ ਤਾਂ ਸਦਾ ਕਰਦੇ ਹੀ ਰਹਿੰਦੇ ਹਾਂ,
ਇਕ ਵਾਰੀ ਹੱਲੇ ਨਾਲਿ, ਬਾਣੀ ਗਾਉਣ ਵਿਚ ਜੁਟੀਏ।

ਮਾਇਆ ਹਥੋਂ ਤਾਂ ਰੋਜ਼ ਰੋਜ਼ ਲੁਟੇ ਹੀ ਜਾਂਦੇ ਹਾਂ,
ਇਕ ਵਾਰ ਲੁਟੇਰੇ ਬਣ, ਨਾਮ ਦੀ ਲੁੱਟ ਲੁਟੀਏ।

ਮਾਇਆ ਦੇ ਪੱਟੇ ਹੋਏ, ਰੋਜ਼ ਬਾਂਦਰ ਵਾਂਗ ਨੱਚਦੇ ਹਾਂ।
ਕਿਤੇ ਨਾਮ ਦਾ ਟੂਣਾ ਕਰਕੇ, ਸੱਚੇ ਸ਼ਹੁ ਨੂੰ ਵੀ ਪਟੀਏ।

ਕੁਲਬੀਰ ਸਿੰਘ, ਬੱਸ, ਨਾਮ ਦੇ ਰੰਗ ਵਿਚਿ ਹੀ ਰੋਈਏ
ਭੁੱਲ ਕੇ ਵੀ ਕਦੇ ਮਾਇਆ ਭੈੜੀ ਲਈ ਨਾ ਪਿਟੀਏ।


Gursikhs are requested to accept the invitation through poem now.

Kulbir Singh
Reply Quote TweetFacebook
premi preetam singh aap jee day prem vich gulaam hai
guru sahib kirpa karan, ehi daas dee ardaas hai
pooran saavdaanta vich amrit ras dey khazanay lai
apaa vee prem vich saaree raatnoo jaageeai

ਪ੍ਰੇਮੀ ਪ੍ਰੀਤਮ ਸਿੰਘ ਆਪ ਜੀ ਦੇ ਪ੍ਰੇਮ ਵਿਚ ਗੁਲਾਮ ਹੈ।
ਗੁਰੂ ਸਾਹਿਬ ਕਿਰਪਾ ਕਰਨ, ਇਹੀ ਦਾਸ ਦੀ ਅਰਦਾਸ ਹੈ।
ਪੂਰਨ ਸਾਵਧਾਨਤਾ ਵਿਚ ਅੰਮ੍ਰਿਤ ਰਸ ਦੇ ਖਜ਼ਾਨੇ ਲਈ।
ਆਪਾਂ ਵੀ ਪ੍ਰੇਮ ਵਿਚ ਸਾਰੀ ਰਾਤ ਨੂੰ ਜਾਗੀਏ।
Reply Quote TweetFacebook
ਸੰਗਤਾਂ ਦੇ ਦਰਸ਼ਨ ਨੂੰ ਲੋਚੇ, ਲੋਭੀ ਮਨ ਵੀ ਸਾਡਾ ਜੀ
ਏਸ ਬਹਾਨੇ ਦੇਖ ਲਵਾਂਗੇ, ਸੋਹਣਾ ਬੁੰਗਾ ਤੁਹਾਡਾ ਜੀ

ਨਾਲੇ ਨੀਲੇ ਚੋਲਿਆਂ ਵਾਲੇ, ਸਿੰਘ ਸਿੰਘਣੀਆਂ ਦੇਖਾਂਗੇ
ਕਿੰਨੇ ਫ਼ਬਦੇ ਕਿਵੇਂ ਨੇ ਲਗਦੇ, ਨੀਝ ਲਾ ਕੇ ਵੇਖਾਂਗੇ
------------------
------------------Bla Bla Bla

ਪਰ ਕੀ ਕਰੀਏ ਫੱਸ ਗਏ ਹਾਂ, ਮਾਇਆ ਦੇਵੀ ਛਡਦੀ ਨਾ
ਭਾਗਾਂ ਬਿਨ ਸਤਸੰਗ ਨਾ ਲਭੇ, ਰਾਤ ਹਨੇਰੀ ਮੁਕਦੀ ਨਾ


I started with that, but could not finish in time.
Reply Quote TweetFacebook
ਬੁੰਗਾ ਦੇਖਣ ਲਈ ਤੁਹਾਨੂੰ, ਕਿਸੇ ਬਹਾਨੇ ਦੀ ਲੋੜ ਨਹੀਂ।
ਇਹ ਤੁਹਾਡਾ ਆਪਣਾ ਘਰ, ਇਸ ਗੱਲ ਵਿਚ ਕੋਈ ਮਰੋੜ ਨਹੀਂ।

ਮਾਇਆ ਜੇ ਨਹੀਂ ਤੱਜਦੀ, ਇਹਨੂੰ ਵੀ ਨਾਲੇ ਲੈ ਆਓ।
ਸਤਿ ਸੰਗਤ ਵਿਚ ਲਿਆ ਕੇ, ਕਰੋ ਇਸ ਦਾ ਤੁਸੀਂ ਉਪਾਓ।

ਕੁਲਬੀਰ ਸਿੰਘ ਦੀ ਬੇਨਤੀ, ਕਵੀਤਾ ਲਿਖਦੇ ਰਹਿਣਾ ਜੀ।
ਗਾਹੇ ਬਗਾਹੇ ਆਉਂਦੇ ਜਾਂਦੇ, ਦਿੰਦੇ ਰਹਿਣਾ ਇਹ ਗਹਿਣਾ ਜੀ।
Reply Quote TweetFacebook
ਜਿਸ ਸੰਗਤ ਦੇ ਦਰਸ਼ਨ ਦੀ ਤੁਸੀਂ ਅਰਜ਼ ਹੋ ਕਰਦੇ ਓਹ ਤੁਹਾਡੇ ਦੀਦਾਰੇ, ਚਾਹੇ ਜੀ
ਲਿਖ ਲਿਖ ਏਨੇ ਗੁਰਮਤ ਦੇ ਫੋਰਮ ਤੁਸੀਂ ਸਾਡੇ ਵਰਗੇ ਕਈ ਭੂਲੇ ਭਟਕੇ ਪਾ ਦਿਤੇ ਰਾਹੇ ਜੀ

ਤੁਸੀਂ ਕਰੋ ਕਿਰਪਾ ਕਦੇ ਸੋਹਣਾ ਦਰਸ਼ ਦਿਖਾਓ ਜੀ
ਅਸੀਂ ਤੇ ਕਹਿੰਦੇ ਤੁਸੀਂ ਪਕੇ ਹੀ ਟਰਾਂਟੋ ਦੀ ਧਰਤੀ ਤੇ ਡੇਰੇ ਲਾਓ ਜੀ

ਤੁਹਾਡੇ ਗੁਰਮਖਾਂ ਦੀ ਸੰਗਤ ਸਦਕਾ ਅਸੀਂ ਵੀ ਤਰ ਜਾਵਾਂਗੇ
ਤੁਸੀਂ ਕਰਿਓ ਕੀਰਤਨ ਅਸੀਂ ਤੁਹਾਡੇ ਮਗਰ-੨ ਪ੍ਰਭੂ ਦੇ ਗੁਣ ਗਾਵਾਂਗੇ

ਪੁਰਾਤਨ ਸਿੰਘਾਂ ਦੀਆਂ ਸਾਖੀਆਂ ਦਾ ਲਗਦਾ ਥੋਡੇ ਕੋਲ ਖ਼ਜ਼ਾਨਾ ਜੀ
ਕਿਰਪਾ ਕਰਕੇ ਆਪਣਾ ਹੀ ਘਰ ਸਮਝ ਕੇ ਆਣਾ ਨਾ ਸਮਝੋ ਸਾੰਨੂ ਬੇਗਾਨਾ ਜੀ

ਚਲੋ ਏਨੀ ਅਰਜ਼ ਕਰਕੇ ਗਲ ਮੁਕਾਂਦੇ ਹਾਂ
ਤੁਸੀਂ ਜਰੂਰ ਇਕ ਦਿਨ ਇਸ ਧਰਤੀ ਨੂੰ ਭਾਗ ਲਾਓਗੇ ਇਹ ਅਸੀਂ ਸਾਰੇ ਟਰਾਂਟੋ ਵਾਸੀ ਚਾਹੰਦੇ ਹਾਂ


Bhul Chuk Maaf !!
Reply Quote TweetFacebook
The poem by Gursewak Singh Ji makes me mum. It is difficult to respond such a heavy word load.

confused smiley
Reply Quote TweetFacebook
Sorry, only registered users may post in this forum.

Click here to login