ਸੱਚੀ ਅਤੇ ਸੁੱਚੀ ਸਾਂਝੀਵਾਲਤਾ January 22, 2010 08:08PM |
ਜਿਨ੍ਹਾ ਜਨਾਂ ਨੂੰ ਪ੍ਰਮਾਰਥ ਦੇ ਸੱਚੇ ਰੰਗਾਂ ਦਾ ਪ੍ਰੇਮ-ਰੰਗ ਨਹੀਂ ਚੜ੍ਹਿਆ, ਉਹ ਕੀ ਜਾਣਨ ਸਾਰ ਸੱਚੀ ਸਾਂਝੀਵਾਲਤਾ ਦੀ। ਇਸ ਜ਼ਮਾਨੇ ਦੇ ਚਾਰ-ਦਿਵਸੀ ਚੋਜਾਂ ਅੰਦਰ ਜਿਨ੍ਹਾਂ ਨੂੰ ਧੁੰਰਦਰੋਂ ਆਈ ਸੱਚੀ ਸਾਂਝੀਵਾਲਤਾ ਦਾ ਰੰਗ ਨਹੀਂ ਚੜ੍ਹਿਆ, ਉਹ ਇਸ ਓਪਰੀ ਜਿਹੀ ਨਾਸਤਕਤਾ ਦੇ ਹੋਛੇ ਰੰਗਾਂ ਵਿਚ ਹੀ ਮੁੱਠੇ ਜਾਂਦੇ ਹਨ। ਓੜਕ ਓਹ ਨਾਸਤਕਾਂ ਦੇ ਮੰਡਲ ਵਿਚ ਹੀ ਫਿਰਨ ਲੱਗ ਪੈਂਦੇ ਹਨ। ਪਰੰਤੂ ਯਾਦ ਰਹੇ ਕਿ ਇਹ ਹੋਛੀ ਠਗਮੂਰੀ ਖਾ ਕੇ, ਠੱਗੇ ਹੋਏ ਮੁੜ ਘਿੜ ਕੇ, ਫੇਰ ਗੇੜਾ ਖਾ ਕੇ ਗੁਰੂ ਘਰ ਵਿਚ ਆਵਣਗੇ। ਜਿਨ੍ਹਾਂ ਨੇ ਬੜੇ ਦਰਦ ਵਿਚ ਆ ਕੇ ‘ਦਰਦ-ਸੁਨੇਹੇ’ ਲਿਖੇ ਸਨ, ਉਹ ਜ਼ਮਾਨੇ ਦੀ ਹਵਸ ਅਨੁਸਾਰ ਚਾਹੇ ਕੁਛ ਕਾਲ ਲਈ ਨਾਸਤਕਤਾ ਦਾ ਗੇੜ ਖਾ ਕੇ ਗੁਰੂ ਘਰ ਦੀ ਸੱਚੀ ਸਾਂਝੀਵਾਲਤਾ ਤੋਂ ਦੂਰ ਹੋ ਗਏ ਹਨ, ਪਰ ਜਿਸ ਦਿਨ ਵੀ ਇਹ ਗੇੜ ਮੁਕ ਗਿਆ, ਜ਼ਰੂਰ ਪਰ ਜ਼ਰੂਰ ਮੁੜ ਆਵਣਗੇ। ਇਹ ਨਾਸਤਕਤਾ ਦੀ ਹਵਾ ਚਾਰ ਦਿਨ ਵਾਸਤੇ ਵਗੀ ਹੈ ਅਤੇ ਇਸ ਜ਼ਮਾਨੇ ਦੇ ਗੇੜ ਅੰਦਰ ਜਦੋਂ ਵੀ ਮੁਕ ਗਈ, ਓਹ ਬਜਾਏ ਨਾਸਤਕਤਾ ਦਾ ਪਰਚਾਰ ਕਰਨ ਦੇ ਸੱਚੀ ਸਾਂਝੀਵਾਲਤਾ ਨੂੰ ਗ੍ਰਹਿਣ ਕਰ ਲੈਣਗੇ। ਹੁਣ ਤਾਂ ਕਰਾੜਾਂ ਬ੍ਰਾਹਮਣਾਂ ਦੇ ਪੈਰ ਹੇਠ ਬਟੇਰਾ ਆਵਣ ਦੀ ਕਹਾਵਤ ਅਨੁਸਾਰ ਸਾਰੇ ਹੀ ਸ਼ਿਕਾਰੀ ਬਣ ਬੈਠੇ ਹਨ। ਜਦੋਂ ਵੀ ਸਮਾਂ ਆ ਗਿਆ ਤਾਂ ਇਕ ਵਾਰੀ ਹੀ ਸਾਰੇ ਨਾਸਤਕਤਾ ਦੇ ਪੁਜਾਰੀਆਂ ਸਮੇਤ ਮੁੜ ਘਿੜ ਕੇ ਸੱਚੀ ਸਾਂਝੀਵਾਲਤਾ ਦਾ ਰਸ ਚਖਣਗੇ।ਦਸਮੇਸ਼ ਪਿਤਾ ਦ੍ਰਿੜਾਈ ਸੱਚੀ ਅਤੇ ਸੁੱਚੀ ਸਾਂਝੀਵਾਲਤਾ
ਸੱਚੀ ਅਤੇ ਸੁੱਚੀ ਸਾਂਝੀਵਾਲRe:ਤਾ January 22, 2010 08:25PM |
Re: ਸੱਚੀ ਅਤੇ ਸੁੱਚੀ ਸਾਂਝੀਵਾਲਤਾ January 23, 2010 07:25AM |
Quote
ਅੱਜ ਕੱਲ੍ਹ ਇਹ ਰਿਵਾਜ ਹੀ ਹੋ ਗਿਆ ਹੈ ਕਿ ਜਣਾ ਖਣਾ ਉਠ ਕੇ ਕਮਿਊਨਿਸਟ ਬਣ ਬਹਿੰਦਾ ਹੈ। ਇਹ ਕਮਿਊਨਿਜ਼ਮ ਵੀ ਥੋੜੇ ਦਿਨਾਂ ਦੀ ਹੀ ਪ੍ਰਾਹੁਣੀ ਜਾਪਦੀ ਹੈ।
Quote
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਂਝੀਵਾਲਤਾ ਤੋਂ ਅੱਜ ਸਾਡੇ ਬਹੁਤ ਸਾਰੇ ਸਿੱਖ ਖੁੰਝੇ ਫਿਰਦੇ ਹਨ। ਉਹ ਇਸ ਲਈ ਕਿ ਉਹ ਆਤਮਕ ਜੀਵਨ ਤੋਂ ਵਾਝੇਂ ਹਨ। ਕਮਿਊਨਿਜ਼ਮ ਵਿਚ ਵੀ ਉਹ ਆਪਣੇ ਪੁਲੀਟੀਕਲ ਝੱਸ ਲਈ ਤੇ ਖ਼ਾਹਸ਼ਾਂ ਦੀ ਪੂਰਤੀ ਲਈ ਰੁਲਦੇ ਹਨ। ਉਨ੍ਹਾਂ ਦੀ ਮਾਨਸਕ ਤਸੱਲੀ ਜਾਂ ਆਤਮਕ ਤ੍ਰਿਪਤੀ ਪੂਰੀ ਨਹੀਂ ਹੁੰਦੀਂ। ਬਾਹਰੋਂ ਬਾਹਰੋਂ ਸਿੱਖ ਪੰਥ ਦੇ ਭਲੇ ਦੇ ਭੀ ਢੌਂਗ ਰਚਦੇ ਹਨ, ਅੰਦਰੋਂ ਉਹ ਪੂਰੇ ਨਹੀਂ ਤਾਂ ਅੱਧੇ ਨਾਸਤਕ ਜ਼ਰੂਰ ਹੁੰਦੇ ਹਨ। ਧਰਮ ਦੇ ਨਾਮ ਤੇ ਅਧਰਮ ਤੇ ਨਾਸਤਕਤਾ ਦਾ ਪਰਚਾਰ ਕਰਨਾ ਲੋੜਦੇ ਹਨ।