ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਤੁਸੀਂ ਸਓ ਪੀਰਾਂ ਦੇ ਪੀਰ।

Posted by Kulbir Singh 
Dedicated to Gurmukh Pyare who cared for us like father, nurtured us like mother, gave us company like a friend and was innocent like a child.

Today, I beheld his picture a bit carefully and all of sudden an acute pain like feeling errupted in my heart. The heart screamed when it realized that this Moorath, this face, I will never see physically again. The thought cut through my heart and when the pain subsided, the following poem came out. A humble tribute to our Gurmukh Pyare, Mitr Pyaare Bhai Jagtar Sngh jee.

ਬੜੇ ਸਿੰਘ ਅਸੀਂ ਦੇਖੇ
ਪਰ ਤੁਸੀਂ ਸਓ ਬੇਨਜ਼ੀਰ।

ਕਈ ਪੀਰ ਅਸੀਂ ਦੇਖੇ,
ਤੁਸੀਂ ਸਓ ਪੀਰਾਂ ਦੇ ਪੀਰ।

ਸਾਡਾ ਤੁਹਾਡਾ ਮੇਲ ਸੀ,
ਜਿਵੇਂ ਜਲ ਅਤੇ ਸ਼ੀਰ।

ਕੋਈ ਮਾੜੀ ਨਜ਼ਰ ਲੱਗੀ,
ਤਾਂ ਵਿਛੁੜੇ ਨਦੀਓਂ ਨੀਰ।

ਉਹ ਅਖਾਂ ਸਾਂਹਵੇਂ ਰਹਿੰਦੇ,
ਵਿਛੋੜਾ ਬਣਿਆ ਸ਼ਮਸ਼ੀਰ।

ਦਿਲ ਧਾਹਾਂ ਮਾਰ ਰੋਂਦੈ,
ਨੈਨਾਂ ਦਾ ਸੁੱਕ ਗਿਐ ਨੀਰ।

ਦਿਲ ਹੋਇਆ ਦਿਲਗੀਰ,
ਜਿਵੇਂ ਰਾਂਞਣ ਬਿਨਾਂ ਹੀਰ।

ਕੋਈ ਕਰੋ ਐਸਾ ਚਾਰਾ,
ਮੇਰਾ ਮਿਲੇ ਸੋਹਣਾ ਵੀਰ।

ਜਾਗਤ ਵਿਚ ਨਾ ਸਹੀ,
ਸੁਪਨੇ ਵਿਚ ਹੀ ਆਵੇ ਵੀਰ।

ਸੁਪਨੇ ਵਿਚ ਦੇਖਾਂ ਜਦੋਂ,
ਲਗੇ ਜੀਓਂਦਾ ਮੇਰਾ ਵੀਰ।

ਜਦੋਂ ਖੁੱਲੇ ਅੱਖ ਤਾਂ ਫੇਰ,
ਕੁਝ ਨਾ ਹੋਵੇ ਦਸਤਗੀਰ।

ਅਸੀਂ ਕਿਉਂ ਹੋਏ ਮਹਿਰੂਮ,
ਵਲੋਂ ਤੇਰੇ ਫੈਜ਼ੇ ਆਲਮਗੀਰ।

ਕਿਥੋਂ ਲਭੇ ਵਿਚ ਦੁਨੀਆ,
ਤੁਹਾਡੇ ਜੈਸੀ ਕੋਈ ਨਜ਼ੀਰ।

ਤੁਹਾਡੇ ਬਾਝ ਮੇਰੇ ਮਹਿਰਮ,
ਮੇਰਾ ਦਿਲ ਹੈ ਲੀਰੋ ਲੀਰ।

ਜਦੋਂ ਦੇਖਾਂ ਤੁਹਾਡੀ ਤਸਵੀਰ,
ਦਿਲ ਮੇਰੇ ‘ਚ ਪੈਂਦੀ ਚੀਰ।

ਕਿਥੇ ਗਏ ਮੇਰੇ ਮਹਿਰਮ,
ਦਿਲ ਨੂੰ ਆਵੇ ਨਾ ਧੀਰ।

ਤਪੋਬਨੀ ਦੀ ਅਰਜ਼ੋਈ,
ਕਿਤੇ ਦਿਲ ਨੂੰ ਆਵੇ ਧੀਰ।


Kulbir Singh
Reply Quote TweetFacebook
The above poem in Hindi text, for the benefit of Bhai Mehtab Singh, who has difficulty reading Punjabi:

बड़े सिंघ असीं देखे
पर तुसीं सओ बेनज़ीर।

कई पीर असीं देखे,
तुसीं सओ पीरां दे पीर।

साडा तुहाडा मेल सी,
जिवें जल अते शीर।

कोई माड़ी नज़र लग्गी,
तां विछुड़े नदीओं नीर।

उह अखां सांहवें रहिंदे,
विछोड़ा बणिआ शमशीर।

दिल धाहां मार रोंदै,
नैनां दा सुक्क गिऐ नीर।

दिल होइआ दिलगीर,
जिवें रांझण बिनां हीर।

कोई करो ऐसा चारा,
मेरा मिले सोहणा वीर।

जागत विच ना सही,
सुपने विच ही आवे वीर।

सुपने विच देखां जदों,
लगे जीओंदा मेरा वीर।

जदों खुल्ले अक्ख तां फेर,
कुझ ना होवे दसतगीर।

असीं किउं होए महिरूम,
वलों तेरे फैज़े आलमगीर।

किथों लभे विच दुनीआ,
तुहाडे जैसी कोई नज़ीर।

तुहाडे बाझ मेरे महिरम,
मेरा दिल है लीरो लीर।

जदों देखां तुहाडी तसवीर,
दिल मेरे 'च पैंदी चीर।

किथे गए मेरे महिरम,
दिल नूं आवे ना धीर।

तपोबनी दी अरज़ोई,
किते दिल नूं आवे धीर।
Reply Quote TweetFacebook
Vaheguroo! Vaheguroo! Vaheguroo!

Bhai Sahib jee, many thanks for posting it in Hindi font for this worm's convenience. Indeed, your pain can only be imagined and not completely felt.

Here are 4 lines from this worm in accordance with your rhyming sceheme, even though I never met this Gurmukh rooh.

ਜਿਸਦੀ ਜ਼ੁਬਾਨ ਤੇ ਰਬੀ ਸਿਫਤਾਂ,
ਦਮ-ਬ-ਦਮ ਹੋਵੇ ਤਦਬੀਰ।

ਜਿਸਦੀਆਂ ਗੱਲਾਂ ਜ਼ਿਕਰੇ ਖੁਦਾ,
ਹਿੱਲ ਜਾਵੇ ਸਭ ਦੀ ਜ਼ਮੀਰ।

ਜਿਸਦੀ ਰੁਹਾਨੀ ਬਾਦਸ਼ਾਹੀ ਅੱਗੇ,
ਵੱਡੇ ਵੱਡੇ ਵੀ ਫਕੀਰ।

ਚਲੇ ਗਏ ਉਹ ਯਾਰ ਦੇ ਘਰ ਨੂੰ,
ਵਾਹ ਵਾਹ ਕੈਸੀ ਇਲਾਹੀ ਤਕਦੀਰ।


jisdee zubaa(n) te Rabbee siftaa(n), dum-ba-dum hovay takbeer
jisdee gallaa(n) zikr-e-Khuda, hill jaave sab da zameer
jisdee ruhaani baadshaahi aggey, vadde vadde vi fakeer
chala gaya oh Yaar de ghar nu, vah vah kaisi ilaahi takdeer


This worm is a bit slow in reading Punjabi, but with Guru kirpa not too bad, and with Gurujee's more kirpa will become better in near future.

Dhann Guru Dhann Guru piyaare!
Reply Quote TweetFacebook
ਕੀਓ ਹੁੰਦੇ ਹੋ ਉਦਸ ?
ਉਹਨਾ ਦੀਯਾ ਯਾਦਾ ਨੇ ਤੁਹਾਡੇ ਪਾਸ ,

ਇਸ ਦੁਹਾਗਣ ਵਲ ਵੇਖੋ ,
ਬਦਕਿਸਮਤੀ ਮੇਰੀ ਦੇਖੋ ,

ਨਾ ਮਿਲਿਯਾ ਹੈ ਸੁਹਾਗਣਾ ਦਾ ਸੰਗ ,
ਨਾ ਮਾਨਿਯਾ ਹੈ ਮੈ ਉਹਨਾ ਦੀ ਸੰਗਤ ਦਾ ਰੰਗ,

ਬਰਸ ਬਰਸ ਉਹਨਾ ਦੀ ਸੰਗਤ ਦੇ , ਤੁਹਾਨੂੰ ਮਿਲੇ ਨੇ ,
ਕੋਈ ਸਾਡਾ ਹਾਲ ਪੁਛਣ ਲਈ ਭੀ , ਸਾਨੂੰ ਨਹੀ ਮਿਲਦੇ ਨੇ ! ='(


Chota veer
Reply Quote TweetFacebook
One day, Bhai Sahib said to me, that we all had been brought together by Guru Sahib to do the Sewa of Gurmat Parchaar. If we don’t succeed in doing it as destined, we all would have to come back again, to complete the Sewa.


ਕਿਨੇ ਪਿਆਰ ਨਾਲ ਤੁਸੀਂ ਲਿਖੀ ਹੈ ਇਹ ਦਾਸਤਾਨ ਸਾਰੀ
ਲਗਦਾ ਹੈ ਹੇਇਆ ਹੈ ਇਸ ਪਿਆਰੇ ਦੇ ਵਿਸਰਨ ਦਾ ਦੁਖ ਭਾਰੀ ||੧||

ਪੜਕੇ ਚਿਠਾ ਤੁਹਾਡਾ ਪਿਆਰ ਵਾਲਾ ਕੁਝ ਮੇਰਾ ਵੀ ਲਿਖਣ ਨੂੰ ਦਿਲ ਕੀਤਾ
ਹੰਜੂ ਤਾਂ ਉਸ ਦੇ ਵਿਛੋੜੇ ਵਿਚ ਆ ਹੀ ਜਾਂਦੇ ਜਿਸ ਨਾਲ ਹੋਵੇ ਨਾਮ ਦਾ ਸੰਗ ਕੀਤਾ ||੨||

ਬੜੇ ਉਚੇ ਸੁਭਾਗ ਨੇ ਓਨਾ ਗੁਰਮਖਾਂ ਦੇ ਜਿਨਾ ਇਸ ਰੂਹ ਨਾਲ ਬੇਠ ਕੇ ਗੁਰਮਤ ਦੇ ਅਸੂਲਾਂ ਦਾ ਜਾਮ ਪੀਤਾ
ਨਾਮ,ਬਿਬੇਕ,ਅਮ੍ਰਿਤ੍ਵੇਲਾ,ਬਾਣਾ,ਖੰਡਾ,ਸਰਬਲੋਹ ਆਦ ਰਹਤਾਂ ਦਾ ਇੰਨਾ ਦੇਸਾਂ ਵਿਚ ਖੂਬ ਪਰਿਚਾਰ ਕੀਤਾ ||੩||

ਲਖ-ਵਾਰ ਵਾਰੇ 9658 Goreway Dr. ਦੇ ਹਾਂ ਜਿਥੇ ਬੈਠ ਕੇ ਤੁਸੀਂ ਪਰਿਵਦ੍ਗਾਰ ਨੂੰ ਯਾਦ ਕੀਤਾ
ਆਪਣੇ ਆਪ ਨੂੰ ਸਾਧਿਯਾ ਖੰਡੇ ਦੀ ਧਾਰ ਉਤੇ ਤੇ ਗੁਰਮਤ ਪਰਿਚਾਰ ਦਾ ਹੈ ਖਿਆਲ ਕੀਤਾ ||੪||

ਜੇ ਸਚ-ਮੁਚ ਤੋਹਾਨੂ ਪਿਆਰ ਸੀ ਉਸ ਰੂਹ ਨਾਲ ਸਿੰਘੋਂ
ਕਰੋ ਇਸ ਥਾਂ ਤੋਂ ਸਿਖੀ ਦਾ ਰਜ ਕੇ ਪਰਿਚਾਰ ਸਿੰਘੋਂ
ਕਰੋ ਤੇ ਕਰਵਾਓ ਕਮਾਈ ਨਾਮ ਦੀ ਦਿਨ ਰਾਤ ਸਿੰਘੋਂ
ਰਹੋ ਆਪਣੇ ਗੁਰਮਤ ਅਸੂਲ ਤੇ ਤੁਸੀਂ ਪਕੇ ਪਰ ਕਰੋ ਸਭਨਾਂ ਨੂੰ ਪਿਆਰ ਸਿੰਘੋਂ
ਜਿਥੇ ਜਾਓ ਪਿਆਰ ਵੰਡੋ ਗੁਰੂ ਦੇ ਸਿਖ ਕਰੋ ਖੂਬ ਤਿਆਰ ਸਿੰਘੋਂ
ਸਚੀ ਸ਼ਰਧਾਂਜਲੀ ਤਾਂ ਏਹੋ ਜਾਪਦੀ ਹੈ ਜੇ ਕਰੋ ਉਸ ਗੁਰਮੁਖ ਦਾ ਟੀਚਾ ਸਵੀਕਾਰ ਸਿੰਘੋਂ
ਮਾਫ਼ੀ ਦੇਣਾ ਤੇ ਮਾਫ਼ੀ ਮੰਗ ਲੇਣਾ ਇਹ ਸਿਖ ਦਾ ਹੋਣਾ ਚਾਹੀਦਾ ਦਾ ਆਚਾਰ ਸਿੰਘੋਂ
ਜੇ ਅਸੀਂ ਹੀ ਅੱਜ ਨਾ ਕਿਸੇ ਨੂੰ ਗਲ ਲਾਇਆ ਕਿ ਕਰ੍ਰਾਂਗੇ ਗੁਰੂ ਦੇ ਦਰਬਾਰ ਵਿਚ ਬਖਸ਼ੇ ਜਾਣ ਦੀ ਆਸ ਸਿੰਘੋਂ

ਗੁਰੂ ਕਰੇ ਕਿਰਪਾ ਤੁਸੀਂ ਜੀ-ਭਰ ਕੇ ਕਰੋ ਗੁਰਮਤ ਦਾ ਪਰਚਾਰ ਸਿੰਘੋਂ
ਜਿਸ ਕਮ ਲਈ ਗੁਰੂ ਨੇ ਬਖਸਿਆ ਇਹ ਥਾਂ ਸੋਹਣਾ ਉਸ ਦਾ ਕਰੋ ਇਸਤੇਮਾਲ ਸਿੰਘੋਂ
ਨਾਮ ਜਪੋ, ਕਰੋ ਕੀਰਤਨ, ਕਰੋ ਅਖੰਡ ਪਾਠ ਸਾਹਿਬ ਦਿਨ ਰਾਤ ਸਿੰਘੋਂ
ਦੇਓ ਪਹਰਾ ਗੁਰੂ ਦੀ ਇਕ-੨ ਰਹਤ ਉੱਤੇ ਤੇ ਨਾ ਕਰੋ ਕਿਸੇ ਨਾਲ ਵੈਰ ਸਿੰਘੋਂ
ਇਹੀ ਇਕ ਸਚੀ ਸ਼ਰਧਾਂਜਲੀ ਤੇ ਇਹੀ ਹੋਏਗਾ ਹਰ ਸਿੰਘ ਲਈ ਭਾਈ ਜਗਤਾਰ ਸਿੰਘ ਜੀ ਦਾ ਪੈਗਾਮ ਸਿੰਘੋਂ


Bhul Chuk Maaf !!
Reply Quote TweetFacebook
ਉਹ ਅਖਾਂ ਸਾਂਹਵੇਂ ਰਹਿੰਦੇ,
ਵਿਛੋੜਾ ਬਣਿਆ ਸ਼ਮਸ਼ੀਰ।

ਦਿਲ ਧਾਹਾਂ ਮਾਰ ਰੋਂਦੈ,
ਨੈਨਾਂ ਦਾ ਸੁੱਕ ਗਿਐ ਨੀਰ।

WAHEGUROOOO
Reply Quote TweetFacebook
Sorry, only registered users may post in this forum.

Click here to login