ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Unclear Meanings

Posted by Bijla Singh 
Unclear Meanings
August 27, 2010 12:51PM
ਹੇਠ ਲਿਖੀਆਂ ਪੰਕਤੀਆਂ ਦੇ ਅਰਥ ਦਾਸ ਦੀ ਸਮਝ ਵਿਚ ਨਹੀਂ ਪਏ । ਅਰਥ ਦਰਪਣ ਅਨੁਸਾਰ ਹਨ ।

1) ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ ॥ ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ ॥੧॥ ਰਹਾਉ ॥
(ਮੇਰਾ ਮਨ) ਕਿਆ ਸੁਹਣੀ ਸਿਫ਼ਤਿ-ਸਾਲਾਹ ਕਰ ਰਿਹਾ ਹੈ (ਅਤੇ) ਹਰੀ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ (ਤਾਂ ਤੇ ਇਹੀ ਮਨ ਮੇਰਾ ਤੀਰਥ ਤੇ ਇਹੀ ਮੇਰਾ ਹੱਜ ਹੈ) ।1।ਰਹਾਉ।

ਕੌਣ ਕਹਿ ਰਿਹਾ ਹੈ ਮਨ ਦੀ ਵਾਹ ਵਾਹ ।

2) ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥ ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥੧॥
ਹੀਰੈ-(ਜੀਵ-ਆਤਮਾ ਰੂਪ) ਹੀਰੇ ਨੇ । ਹੀਰਾ-ਪਰਮਾਤਮਾ-ਹੀਰਾ ।
ਜਦੋਂ (ਜੀਵ-) ਹੀਰਾ (ਪ੍ਰਭੂ-) ਹੀਰੇ ਨੂੰ ਵਿੰਨ੍ਹ ਲੈਂਦਾ ਹੈ (ਭਾਵ, ਜਦੋਂ ਜੀਵ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲੈਂਦਾ ਹੈ) ਤਾਂ ਇਸ ਦਾ ਚੰਚਲ ਮਨ ਅਡੋਲ ਅਵਸਥਾ ਵਿਚ ਸਦਾ ਟਿਕਿਆ ਰਹਿੰਦਾ ਹੈ ।


ਦਾਸ ਨੂੰ ਇਉਂ ਲੱਗਦਾ ਹੈ ਕਿ ਅਰਥ ਉਲਟ ਹੋਣੇ ਚਾਹੀਦੇ ਹਨ ਕਿ ਜਦੋਂ ਪ੍ਰਭੂ ਦੇ ਨਾਮ ਰੂਪੀ ਹੀਰੇ ਨਾਲ ਜੀਵ-ਆਤਮਾ ਰੂਪੀ ਹੀਰਾ ਵਿੰਨ੍ਹਿਆ ਜਾਂਦਾ ਹੈ ਤਾਂ ਮਨ ਸਹਿਜ ਅਡੋਲ ਆਤਮਕ ਅਵਸਥਾ ਵਿਚ ਸਮਾ ਜਾਂਦਾ ਹੈ । ਨਹੀਂ ਤਾਂ ਪ੍ਰਮਾਤਮਾ ਰੂਪੀ ਹੀਰਾ ਕਿਵੇਂ ਵਿੰਨ੍ਹਿਆ ਜਾ ਸਕਦਾ ਹੈ ।

3) ਸਾਸਤ ਬੇਦ ਸਿੰਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥ ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥
ਹੇ ਭਾਈ! ਸਾਰੇ ਸ਼ਾਸਤ੍ਰ, ਸਾਰੇ ਵੇਦ, ਸਾਰੀਆਂ ਸਿਮ੍ਰਿਤੀਆਂ ਇਹ ਸਾਰੇ ਅਸਾਂ ਪੜਤਾਲ ਕਰ ਕੇ ਵੇਖ ਲਏ ਹਨ, ਇਹ ਸਾਰੇ ਭੀ ਇਹੀ ਇਕੋ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਹਨ, ਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਮਨੁੱਖ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਨਹੀਂ ਪਾ ਸਕਦਾ । ਹੇ ਭਾਈ! ਤੁਸੀ ਭੀ ਬੇ-ਸ਼ੱਕ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ (ਇਹੀ ਗੱਲ ਠੀਕ ਹੈ) ।2।

ਬੇਦ ਤਾਂ ਇਹੋ ਜਿਹੀ ਗੱਲ ਕਰਦੇ ਹੀ ਨਹੀਂ ਕਿ ਗੁਰੂ ਦੀ ਲੋੜ ਹੈ । ਰਿਸ਼ੀਆਂ ਦੇ ਆਪਣੇ ਨਾਂਵਾਂ ਦੇ ਰਚੇ ਹੋਏ ਮੰਤਰ ਬਥੇਰੇ ਹਨ ਪਰ ਕੋਈ ਗੁਰੂ ਦੀ ਗੱਲ ਨਹੀਂ । ਫਿਰ ਸ਼ਬਦ ਸਾਸਤ ਅਤੇ ਬੇਦ ਦੇ ਅਖੀਰ ਤੇ ਸਿਹਾਰੀ ਹੋਣੀ ਚਾਹੀਦੀ ਹੈ । ਕੀ ਅਰਥ ਇਹ ਨਹੀਂ ਬਣਦੇ ਕਿ ਬੇਦ ਸਾਸਤ ਆਦਿ ਸਭ ਸੋਧ ਕੇ ਵੇਖੇ ਹਨ ਅਤੇ ਸਾਰੇ ਇਕੋ ਤਰ੍ਹਾਂ ਦੀ (ਫਜੂਲ ਤੇ ਹੋਛੀ) ਗੱਲ ਕਰਦੇ ਹਨ ਪਰ ਮਨ ਵਿਚ ਵਿਚਾਰ ਕਰਕੇ ਵੇਖ ਲਵੋ ਗੁਰੂ ਤੋਂ ਬਗੈਰ ਕੋਈ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ ।
Reply Quote TweetFacebook
Re: Unclear Meanings
August 27, 2010 01:01PM
ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ ॥ ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ ॥੧॥ ਰਹਾਉ ॥
Most of the times, waho waho is considered as Words of exclamation e.g. Balle Balle.

This seems wrong. Waho Waho means, " Waho Waho". smiling bouncing smiley
Reply Quote TweetFacebook
Re: Unclear Meanings
August 28, 2010 06:57AM
Bhai Bijla Singh jeeo, I am really glad that Gurbani Vichaar is being done. This is the most important Vichaar that we can possibly do.

Quote

1) ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ ॥ ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ ॥੧॥ ਰਹਾਉ ॥
(ਮੇਰਾ ਮਨ) ਕਿਆ ਸੁਹਣੀ ਸਿਫ਼ਤਿ-ਸਾਲਾਹ ਕਰ ਰਿਹਾ ਹੈ (ਅਤੇ) ਹਰੀ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ (ਤਾਂ ਤੇ ਇਹੀ ਮਨ ਮੇਰਾ ਤੀਰਥ ਤੇ ਇਹੀ ਮੇਰਾ ਹੱਜ ਹੈ) ।1।ਰਹਾਉ।

ਕੌਣ ਕਹਿ ਰਿਹਾ ਹੈ ਮਨ ਦੀ ਵਾਹ ਵਾਹ

ਗੁਰਬਾਣੀ ਦੀ ਪੰਕਤੀ ਵਿਚਾਰਿਆਂ ਤਾਂ ਇਸਤਰਾਂ ਹੀ ਪ੍ਰਤੀਤ ਹੁੰਦਾ ਹੈ ਕਿ ਮਨ ਹੀ ਹਰਿ ਕਾ ਨਾਮ ਗਾ ਰਿਹਾ ਹੈ ਤੇ ਹਰਿ ਕਾ ਨਾਮੁ ਮੇਰੇ (ਭਗਤ ਜੀ ਦੇ) ਮਨ ਭਾਂਵਦਾ ਹੈ। ਇਹਨਾਂ ਅਰਥਾਂ ਵਿਚ ਕੀ ਊਣਤਾਈ ਹੈ, ਦਸਣ ਦੀ ਕਿਰਪਾਲਤਾ ਕਰਨੀ ਜੀ।

Quote

2) ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥ ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥੧॥
ਹੀਰੈ-(ਜੀਵ-ਆਤਮਾ ਰੂਪ) ਹੀਰੇ ਨੇ । ਹੀਰਾ-ਪਰਮਾਤਮਾ-ਹੀਰਾ ।
ਜਦੋਂ (ਜੀਵ-) ਹੀਰਾ (ਪ੍ਰਭੂ-) ਹੀਰੇ ਨੂੰ ਵਿੰਨ੍ਹ ਲੈਂਦਾ ਹੈ (ਭਾਵ, ਜਦੋਂ ਜੀਵ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲੈਂਦਾ ਹੈ) ਤਾਂ ਇਸ ਦਾ ਚੰਚਲ ਮਨ ਅਡੋਲ ਅਵਸਥਾ ਵਿਚ ਸਦਾ ਟਿਕਿਆ ਰਹਿੰਦਾ ਹੈ ।

ਦਾਸ ਨੂੰ ਇਉਂ ਲੱਗਦਾ ਹੈ ਕਿ ਅਰਥ ਉਲਟ ਹੋਣੇ ਚਾਹੀਦੇ ਹਨ ਕਿ ਜਦੋਂ ਪ੍ਰਭੂ ਦੇ ਨਾਮ ਰੂਪੀ ਹੀਰੇ ਨਾਲ ਜੀਵ-ਆਤਮਾ ਰੂਪੀ ਹੀਰਾ ਵਿੰਨ੍ਹਿਆ ਜਾਂਦਾ ਹੈ ਤਾਂ ਮਨ ਸਹਿਜ ਅਡੋਲ ਆਤਮਕ ਅਵਸਥਾ ਵਿਚ ਸਮਾ ਜਾਂਦਾ ਹੈ । ਨਹੀਂ ਤਾਂ ਪ੍ਰਮਾਤਮਾ ਰੂਪੀ ਹੀਰਾ ਕਿਵੇਂ ਵਿੰਨ੍ਹਿਆ ਜਾ ਸਕਦਾ ਹੈ ।

ਇਸ ਦੇ ਅਰਥ ਜੋ ਦਾਸ ਨੂੰ ਸਮਝ ਆਉਂਦੇ ਹਨ ਉਹ ਇਹ ਹਨ ਕਿ ਨਾਮ ਰੂਪੀ ਹੀਰੇ ਨੇ ਮਨ ਰੂਪੀ ਹੀਰੇ ਨੂੰ ਵਿੰਨ ਲਿਆ ਹੈ ਤੇ ਹੁਣ ਇਹ ਪਵਨ ਵਾਂਗ ਚੰਚਲ ਮਨ ਸਹਜ ਅਵਸਥਾ ਵਿਚ ਸਮਾਇਆ ਹੋਇਆ ਹੈ। ਇਥੇ ਆਤਮਾ ਜਾਂ ਪਰਮਾਤਮਾ ਵਲੋਂ ਇਕ ਦੂਸਰੇ ਨੂੰ ਵਿੰਨਣ ਦੀ ਗੱਲ ਨਹੀਂ ਜਾਪਦੀ। ਅਗਲੀ ਪੰਕਤੀ ਵਿਚ ਨਾਮ ਨਾਮੀ ਦੀ ਅਭੇਦਤਾ ਦਰਸਾਉਂਦੇ ਹੋਏ ਫੁਰਮਾਉਂਦੇ ਹਨ ਕਿ ਇਸ ਨਾਮ ਰੂਪੀ ਹੀਰੇ ਰਾਹੀਂ ਮੈਂ ਸਗਲੀ ਜੋਤਿ ਭਾਵ ਪਰਮਾਤਮਾ ਨੂੰ ਵਿੰਨ ਲਿਆ ਹੈ ਭਾਵ ਪ੍ਰਾਪਤਿ ਕਰਿ ਲਿਆ ਹੈ। ਇਹ ਅਵਸਥਾ ਮੈਂ ਸਤਿਗੁਰ ਦੇ ਬਚਨ ਰਾਹੀਂ ਪਾਈ ਹੈ।

Quote

3) ਸਾਸਤ ਬੇਦ ਸਿੰਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥ ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥
ਹੇ ਭਾਈ! ਸਾਰੇ ਸ਼ਾਸਤ੍ਰ, ਸਾਰੇ ਵੇਦ, ਸਾਰੀਆਂ ਸਿਮ੍ਰਿਤੀਆਂ ਇਹ ਸਾਰੇ ਅਸਾਂ ਪੜਤਾਲ ਕਰ ਕੇ ਵੇਖ ਲਏ ਹਨ, ਇਹ ਸਾਰੇ ਭੀ ਇਹੀ ਇਕੋ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਹਨ, ਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਮਨੁੱਖ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਨਹੀਂ ਪਾ ਸਕਦਾ । ਹੇ ਭਾਈ! ਤੁਸੀ ਭੀ ਬੇ-ਸ਼ੱਕ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ (ਇਹੀ ਗੱਲ ਠੀਕ ਹੈ) ।2।

ਬੇਦ ਤਾਂ ਇਹੋ ਜਿਹੀ ਗੱਲ ਕਰਦੇ ਹੀ ਨਹੀਂ ਕਿ ਗੁਰੂ ਦੀ ਲੋੜ ਹੈ । ਰਿਸ਼ੀਆਂ ਦੇ ਆਪਣੇ ਨਾਂਵਾਂ ਦੇ ਰਚੇ ਹੋਏ ਮੰਤਰ ਬਥੇਰੇ ਹਨ ਪਰ ਕੋਈ ਗੁਰੂ ਦੀ ਗੱਲ ਨਹੀਂ । ਫਿਰ ਸ਼ਬਦ ਸਾਸਤ ਅਤੇ ਬੇਦ ਦੇ ਅਖੀਰ ਤੇ ਸਿਹਾਰੀ ਹੋਣੀ ਚਾਹੀਦੀ ਹੈ । ਕੀ ਅਰਥ ਇਹ ਨਹੀਂ ਬਣਦੇ ਕਿ ਬੇਦ ਸਾਸਤ ਆਦਿ ਸਭ ਸੋਧ ਕੇ ਵੇਖੇ ਹਨ ਅਤੇ ਸਾਰੇ ਇਕੋ ਤਰ੍ਹਾਂ ਦੀ (ਫਜੂਲ ਤੇ ਹੋਛੀ) ਗੱਲ ਕਰਦੇ ਹਨ ਪਰ ਮਨ ਵਿਚ ਵਿਚਾਰ ਕਰਕੇ ਵੇਖ ਲਵੋ ਗੁਰੂ ਤੋਂ ਬਗੈਰ ਕੋਈ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ ।

Daas has not done a deep Vichaar on this Pankiti but the meanings that you have done, are perfectly in accordance to Gurmat. How we interpret "Sabh eka Baat Pukaari" is where the key to the meanings lie. About Vedas, Gurbani is clear that they don't know about the Satguru - Saadh kee Mehima Bed na jaanai|| but then Gurbani also says that "Jeta Suneh Teta Bakhiyaane||" i.e. they describe the Satguru as much as they have heard which means that the Vedas don't have first hand information about the Guru but describe as much as they have heard.

Gurbani is Agam Agaadh Bodh.

Daas,
Kulbir Singh


[/quote]
Reply Quote TweetFacebook
Re: Unclear Meanings
August 30, 2010 11:25AM
ਦਾਸ ਦਾ ਸ਼ੰਕਾ ਨਿਵਿਰਤ ਹੈ । ਹੁਣ ਅਗਲੇ ਸ਼ਬਦ । ਕਰਮਾਂ ਦਾ ਵਿਸ਼ਾ ਹੈ ਜੋ ਕਿ ਬਹੁਤ ਹੀ ਗੁੰਝਲਦਾਰ ਪ੍ਰਤੀਤ ਹੁੰਦਾ ਹੈ ।

ਧੁਰਿ ਕਰਮੁ ਨ ਪਾਇਓ ਪਰਾਣੀ ਵਿਣੁ ਕਰਮਾ ਕਿਆ ਪਾਏ ॥ ਗੁਰ ਕਾ ਸਬਦੁ ਸਮਾਲਿ ਤੂ ਮੂੜੇ ਗਤਿ ਮਤਿ ਸਬਦੇ ਪਾਏ ॥ ਨਾਨਕ ਸਤਿਗੁਰੁ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ ॥੨॥ (੫੪੯)

ਦਾਸ ਇਸ ਸ਼ਬਦ ਦੇ ਅਰਥ ਨਹੀਂ ਬਲਕਿ ਭਾਵ ਸਮਝਣਾ ਚਾਹੁੰਦਾ ਹੈ । ਪਹਿਲੀ ਪੰਕਤੀ ਵਿਚ ਲਿਖਿਆ ਹੈ ਵਿਣੁ ਕਰਮਾ ਕਿਆ ਪਾਏ । ਕਰਮ ਪਿਛਲੇ ਜਨਮਾਂ ਦੇ ਜਾਂ ਇਸ ਜਨਮ ਵਿਚ ਬਣੇ ਹੋਏ ਸੰਸਕਾਰ । ਜੇ ਕਹੋ ਕਿ ਪਿਛਲੇ ਜਨਮਾਂ ਦੇ ਤਾਂ ਫਿਰ ਉੱਦਮ ਕਰਨ ਦਾ ਕੀ ਲਾਭ ਅਤੇ ਪ੍ਰਾਣੀ ਦਾ ਪਿਛਲੇ ਜਨਮ ਦੇ ਕਰਮਾਂ ਕਰਕੇ ਇਸ ਜਨਮ ਵਿੱਚ ਰੱਬ ਤੋਂ ਵਾਂਝਿਆਂ ਰਹਿਣਾ ਗੱਲ ਫਬਦੀ ਨਹੀਂ ਕਿਉਂਕਿ ਪਿਛਲੇ ਜਨਮ ਦੇ ਕਰਮਾਂ ਕਰਕੇ ਹੀ ਤਾਂ ਪ੍ਰਾਣੀ ਨੂੰ ਦੁਬਾਰਾ ਜਨਮ ਮਿਲਿਆ ਹੈ ਕਿ ਨਾਮ ਜਪ ਕੇ ਮੁਕਤੀ ਪ੍ਰਾਪਤ ਕਰ ਲਵੇ । ਅਗਰ ਪਿਛਲੇ ਜਨਮ ਦੇ ਕਰਮਾਂ ਕਰਕੇ ਵਿਛੁੜਿਆ ਹੀ ਰਹਿਣਾ ਹੈ ਤਾਂ ਦੁਬਾਰਾ ਜਨਮ ਮਿਲਣ ਦਾ ਕੋਈ ਵੀ ਲਾਭ ਨਹੀਂ । ਫਿਰ ਅਗਲੀ ਪੰਕਤੀ ਵਿਚ ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਸੰਭਾਲਣ ਦੀ ਗੱਲ ਕੀਤੀ ਗਈ ਹੈ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਪ੍ਰਾਣੀ ਉੱਦਮ ਕਰੇ । ਦੋਨਾਂ ਪੰਕਤੀਆਂ ਦਾ ਗੁੱਝਾ ਭਾਵ ਕੀ ਹੈ । ਉਪਰੋਂ ਉਪਰੋਂ ਇਹ ਆਪਸ ਵਿਰੋਧੀ ਲੱਗਦੀਆਂ ਹਨ । ਸੋ ਦਾਸ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਪਿਛਲੇ ਜਨਮਾਂ ਕਰਕੇ ਰੱਬ ਨਾਲੋਂ ਵਿਛੁੜ ਜਾਣ ਕਰਕੇ ਦੁਬਾਰਾ ਜਨਮ ਤਾਂ ਮਿਲ ਗਿਆ ਪਰ ਹੁਣ ਉੱਦਮ ਕਰਕੇ, ਸੱਚ ਦੀ ਖੋਜ ਕਰਕੇ, ਪੂਰਾ ਗੁਰੂ ਲੱਭ ਕੇ ਅਤੇ ਨਾਮ ਲੈ ਕੇ ਕਮਾਈ ਕਰਨਾ ਹੀ ਉੱਤਮ ਫਰਜ ਹੈ । ਮਤਲਬ ਕਿ ਪਿਛਲੇ ਕਰਮਾਂ ਦੀ ਟੇਕ ਰੱਖਣੀ ਅਤੇ ਸੋਚਣਾ ਕਿ ਕਰਮ ਹੀ ਫਲਦਾਤਾ ਹਨ ਗਲਤ ਹੈ ਸਗੋਂ ਗੁਰਸ਼ਬਦ ਹੀ ਸੁਖਾਂ ਦਾ ਦਾਤਾ ਹੈ । ਅਗਲੀਆਂ ਪੰਕਤੀਆਂ ਇਹ ਤਾਕੀਦ ਕਰਦੀਆਂ ਹਨ ਕਿ ਹੰਕਾਰ ਦੂਰ ਕਰਕੇ ਗੁਰੂ ਕੋਲੋਂ ਨਾਮ ਲੈ ਕੇ ਸ਼ਬਦ ਨੂੰ ਹਿਰਦੇ ਵਿਚ ਸੰਭਾਲਿਆਂ ਹੀ ਗਤੀ ਹੋਵੇਗੀ ਅਤੇ ਮੱਤ ਉੱਜਲ ਹੋਵੇਗੀ । ਭਾਵ ਫਿਰ ਇਹ ਨਿਕਲਿਆ ਕਿ ਪਿਛਲੇ ਕਰਮਾਂ ਕਰਕੇ ਗੁਰੂ ਨਹੀਂ ਲੱਭਦਾ ਬਲਕਿ ਹੰਕਾਰ ਦੂਰ ਕਰਕੇ ਅਤੇ ਉੱਦਮ ਕਰਨ ਨਾਲ ਲੱਭਦਾ ਹੈ । ਨਾਮ ਪਿਛਲੇ ਕਰਮਾਂ ਕਰਕੇ ਨਹੀਂ ਸਗੋਂ ਗੁਰੂ ਦੀ ਸੇਵਾ ਕਰਕੇ ਮਿਲਦਾ ਹੈ ।

ਸੋ ਦਾਸ ਦੀ ਤੁੱਛ ਬੁੱਧੀ ਅਨੁਸਾਰ ਨਤੀਜਾ ਇਹ ਨਿਕਲਦਾ ਹੈ ਕਿ ਕੋਈ ਪਿਛਲੇ ਜਨਮ ਦੇ ਕਰਮਾਂ ਕਰਕੇ ਇਸ ਜਨਮ ਵਿਚ ਰੱਬ ਨਾਲੋਂ ਵਿਛੁੜਿਆ ਨਹੀਂ ਰਹਿ ਸਕਦਾ ਬਲਕਿ ਇਹ ਉਸਦੇ ਇਸ ਜਨਮ ਦੇ ਕਰਮਾਂ ਤੇ ਨਿਰਭਰ ਕਰਦਾ ਹੈ ਕਿ ਉਸਨੇ ਕਿਸ ਰਸਤੇ ਜਾਣਾ ਹੈ । ਬਾਕੀ ਬਾਣੀ ਦਾ ਕੋਈ ਅੰਤ ਨਹੀਂ ।

ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥ ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥ ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥ ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥ ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥੧॥ (੫੫੨)

ਅਖੀਰਲੀ ਪੰਕਤੀ ਵਿਚ ਲਿਖਿਆ ਹੈ ਕਿ ਸਤਿਗੁਰੂ ਉਹਨ੍ਹਾਂ ਨੁੰ ਮਿਲਦਾ ਹੈ ਜਿੰਨ੍ਹਾਂ ਦਾ ਪੂਰਬਿ ਤੋਂ ਹੀ ਲਿਖਿਆ ਹੋਵੇ । ਪੂਰਬਿ ਦਾ ਭਾਵ ਕੀ ਹੈ । ਜੇ ਕਹੋ ਮੁੱਢ ਤੋਂ ਤਾਂ ਇਹ ਮੁੱਢ ਕਦੋਂ ਤੋਂ ਹੈ । ਜੇ ਕਹੋ ਪਿਛਲੇ ਕਰਮਾਂ ਅਨੁਸਾਰ ਤਾਂ ਫਿਰ ਦੁਬਾਰਾ ਜਨਮ ਮਿਲਣ ਦਾ ਕੋਈ ਵੀ ਲਾਭ ਨਹੀਂ ਕਿਉਂਕਿ ਪ੍ਰਾਣੀ ਕੋਈ ਵੀ ਉੱਦਮ ਨਹੀਂ ਕਰ ਸਕਦਾ ਜਿਸ ਨਾਲ ਉਸਨੂੰ ਸਤਿਗੁਰੂ ਦੀ ਸੰਗਤ ਮਿਲੇ । ਇਸ ਨਾਲ ਇੰਝ ਲੱਗਦਾ ਹੈ ਕਿ ਮਨੁੱਖ ਕਰਮਾਂ ਦਾ ਗੁਲਾਮ ਹੈ ਪਰ ਗੁਰਮਤਿ ਅਨੁਸਾਰ ਇਹ ਠੀਕ ਨਹੀਂ । ਫਿਰ ਮਨਮੁਖ ਨੂੰ ਇਸ ਗੱਲ ਦੀ ਕੋਈ ਸਜਾ ਨਹੀਂ ਮਿਲਣੀ ਚਾਹੀਦੀ ਕਿ ਉਸਨੇ ਨਾਮ ਨਹੀਂ ਜਪਿਆ । ਮਨੁੱਖਾ ਜਨਮ ਮਿਲਣ ਦਾ ਮਤਲਬ ਹੀ ਇਹ ਹੈ ਕਿ ਪ੍ਰਾਣੀ ਸਤਿਗੁਰੂ ਨੂੰ ਮਿਲ ਕੇ ਨਾਮ ਜਪੇ । ਸੋ ਦਾਸ ਨੂੰ ਸਮਝ ਨਹੀਂ ਪੈ ਰਹੀ ਕਿ ਨਾਨਕ ਪੂਰਬਿ ਜਿਨ ਕਉ ਲਿਖਿਆ ਦਾ ਕੀ ਭਾਵ ਹੈ । ਉਪਰਲੇ ਸ਼ਬਦ ਵਿਚ ਸਤਿਗੁਰੂ ਹੰਕਾਰ ਦੂਰ ਕਰਕੇ ਮਿਲਦਾ ਹੈ ਪਰ ਹੁਣ ਪੂਰਬਿ ਜਿਨ ਕਉ ਲਿਖਿਆ ਅਨੁਸਾਰ । ਰਹੱਸ ਕੀ ਹੈ ।
Reply Quote TweetFacebook
Re: Unclear Meanings
August 30, 2010 01:31PM
Chatrik is so happy Gurbani veechar threads are back!!!smiling bouncing smiley Veer Bijla ji this dillemma has been hovering in my head for months now.
Quote
Veer Bijla Singh ji
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥ ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥ ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥ ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥ ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥੧॥ (੫੫੨)

ਅਖੀਰਲੀ ਪੰਕਤੀ ਵਿਚ ਲਿਖਿਆ ਹੈ ਕਿ ਸਤਿਗੁਰੂ ਉਹਨ੍ਹਾਂ ਨੁੰ ਮਿਲਦਾ ਹੈ ਜਿੰਨ੍ਹਾਂ ਦਾ ਪੂਰਬਿ ਤੋਂ ਹੀ ਲਿਖਿਆ ਹੋਵੇ । ਪੂਰਬਿ ਦਾ ਭਾਵ ਕੀ ਹੈ । ਜੇ ਕਹੋ ਮੁੱਢ ਤੋਂ ਤਾਂ ਇਹ ਮੁੱਢ ਕਦੋਂ ਤੋਂ ਹੈ । ਜੇ ਕਹੋ ਪਿਛਲੇ ਕਰਮਾਂ ਅਨੁਸਾਰ ਤਾਂ ਫਿਰ ਦੁਬਾਰਾ ਜਨਮ ਮਿਲਣ ਦਾ ਕੋਈ ਵੀ ਲਾਭ ਨਹੀਂ ਕਿਉਂਕਿ ਪ੍ਰਾਣੀ ਕੋਈ ਵੀ ਉੱਦਮ ਨਹੀਂ ਕਰ ਸਕਦਾ ਜਿਸ ਨਾਲ ਉਸਨੂੰ ਸਤਿਗੁਰੂ ਦੀ ਸੰਗਤ ਮਿਲੇ । ਇਸ ਨਾਲ ਇੰਝ ਲੱਗਦਾ ਹੈ ਕਿ ਮਨੁੱਖ ਕਰਮਾਂ ਦਾ ਗੁਲਾਮ ਹੈ ਪਰ ਗੁਰਮਤਿ ਅਨੁਸਾਰ ਇਹ ਠੀਕ ਨਹੀਂ । ਫਿਰ ਮਨਮੁਖ ਨੂੰ ਇਸ ਗੱਲ ਦੀ ਕੋਈ ਸਜਾ ਨਹੀਂ ਮਿਲਣੀ ਚਾਹੀਦੀ ਕਿ ਉਸਨੇ ਨਾਮ ਨਹੀਂ ਜਪਿਆ । ਮਨੁੱਖਾ ਜਨਮ ਮਿਲਣ ਦਾ ਮਤਲਬ ਹੀ ਇਹ ਹੈ ਕਿ ਪ੍ਰਾਣੀ ਸਤਿਗੁਰੂ ਨੂੰ ਮਿਲ ਕੇ ਨਾਮ ਜਪੇ । ਸੋ ਦਾਸ ਨੂੰ ਸਮਝ ਨਹੀਂ ਪੈ ਰਹੀ ਕਿ ਨਾਨਕ ਪੂਰਬਿ ਜਿਨ ਕਉ ਲਿਖਿਆ ਦਾ ਕੀ ਭਾਵ ਹੈ । ਉਪਰਲੇ ਸ਼ਬਦ ਵਿਚ ਸਤਿਗੁਰੂ ਹੰਕਾਰ ਦੂਰ ਕਰਕੇ ਮਿਲਦਾ ਹੈ ਪਰ ਹੁਣ ਪੂਰਬਿ ਜਿਨ ਕਉ ਲਿਖਿਆ ਅਨੁਸਾਰ । ਰਹੱਸ ਕੀ ਹੈ ।
Bhai Kulbir Singh jeo,
This same question has been torturing Chatrik a lot for a few months now.

Especially when dass comes over this :
ਗੁਰ ਜੈਸਾ ਨਾਹੀ ਕੋ ਦੇਵ ॥
ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥੧॥ ਰਹਾਉ ॥

Feel so heart broken reading this. What if this bhagheen doesn't have such bhag?
If pure Bhagti is due to ones bhag, then what can a Bhagheen do then? & what type of deeds one need to make/ to attain Gurmat Prema Bhagti(24/7) then in ones Bhag then?

Bhai Kulbir Singh ji or other Gursikhs have problem finding the answer to this. If you do know 'highly accomplished' Gurmukhs then please contact them and ask about it. It would be a great parupkaar on Chatrik.

Daya Karo!!!! ='(

Chota veer
Reply Quote TweetFacebook
Re: Unclear Meanings
August 30, 2010 05:38PM
ਜਿਥੋਂ ਤੱਕ ਭਾਗਾਂ ਦੀ ਗੱਲ ਹੈ ਦਾਸ ਦਾ ਵਿਚਾਰ ਹੈ ਕਿ ਹਰ ਇਕ ਦੇ ਭਾਗਾਂ ਵਿਚ ਗੁਰੂ ਦੀ ਸੇਵਾ ਅਤੇ ਨਾਮ ਜਪਣ ਦਾ ਲੇਖ ਲਿਖਿਆ ਹੁੰਦਾ ਹੈ ਨਹੀਂ ਤਾਂ ਮਨੁੱਖਾ ਜਨਮ ਮਿਲਣ ਦਾ ਕੋਈ ਲਾਭ ਨਹੀਂ । ਗੁਰਬਾਣੀ ਦਾ ਪ੍ਰਗਟ ਹੋਣਾ ਹੀ ਭਾਗਹੀਨਾਂ ਲਈ ਰੋਸ਼ਨੀ ਮੁਨਾਰਾ ਹੈ । ਜੇ ਗੱਲ ਕਰਮਾਂ 'ਤੇ ਹੀ ਨਿਰਭਰ ਹੋ ਜਾਂਦੀ ਤਾਂ ਗੁਰਬਾਣੀ ਦੇ ਪ੍ਰਗਟ ਹੋਣ ਦਾ ਕੀ ਕੰਮ । ਵਾਹਿਗੁਰੂ ਜੀ ਮਨੁੱਖ ਜੂਨ ਹੀ ਨਾਮ ਜਪਣ ਲਈ ਦਿੰਦੇ ਹਨ ਤਾਂ ਤੇ ਗੁਰੂ ਦੀ ਦੱਸੀ ਕਿਰਤ ਕਰਨ ਦਾ ਲੇਖ ਅਵੱਸ਼ ਹੀ ਹੁੰਦਾ ਹੈ ਪਰ ਇਹ ਪ੍ਰਾਣੀ ਦੇ ਉੱਦਮ ਅਨੁਸਾਰ ਹੀ ਉੱਘੜਦਾ (ਅੱਗੇ ਆਉਂਦਾ) ਹੈ ਨਹੀਂ ਤਾਂ ਪ੍ਰਾਣੀ ਮੰਦੇ ਕਰਮਾਂ ਵਿੱਚ ਖੱਚਤ ਹੋ ਕੇ ਜੀਵਨ ਬਰਬਾਦ ਕਰ ਲੈਂਦਾ ਹੈ । ਪਰ ਜਿਹੜਾ ਸੱਚ ਦੀ ਖੋਜ ਭਾਲ ਕਰਦਾ ਹੈ ਅਤੇ ਰੱਬ ਨੂੰ ਲੱਭਣ ਲਈ ਹੱਥ ਪੈਰ ਮਾਰਦਾ ਹੈ ਉਸਦਾ ਗੁਰੂ ਨੂੰ ਮਿਲਣ ਦਾ ਲੇਖ ਅੱਗੇ ਆਉਂਦਾ ਹੈ ਅਤੇ ਉਹ ਉਸ ਅਨੁਸਾਰ ਜੀਵਨ ਬਣਾ ਲੈਂਦਾ ਹੈ । ਇਸ ਨਾਲ ਉਸਨੇ ਜੋ ਮੰਦੇ ਕਰਮ ਭੋਗਣੇ ਸਨ ਉਹਨਾਂ ਤੋਂ ਉਸਦਾ ਛੁਟਕਾਰਾ ਹੋ ਜਾਂਦਾ ਹੈ ਨਾਲ ਹੀ ਪਿਛਲੇ ਕਰਮਾਂ ਤੋਂ ਜਿੰਨ੍ਹਾਂ ਨੇ ਇਸ ਜਨਮ ਵਿਚ ਕੋਈ ਦੁੱਖ, ਤਕਲੀਫ ਜਾਂ ਵਿਘਨ ਪੈਦਾ ਕਰਨੇ ਸਨ । ਭਾਵ ਕਿ ਇਹਨਾਂ ਕਰਮਾਂ ਦਾ ਅਸਰ ਬਹੁਤ ਘੱਟ ਜਾਂਦਾ ਹੈ ।

ਪਰ ਹਾਂ, ਵਾਹਿਗੁਰੂ ਦੀ ਮਿਹਰ ਨਾਲ ਹੀ ਮੁਕਤੀ ਮਿਲ ਸਕਦੀ ਹੈ । ਗੁਰਬਾਣੀ ਵਿਚ ਲਿਖਿਆ ਹੈ ਕਿ ਉਸਦੀ ਮਿਹਰ ਪ੍ਰਾਪਤ ਕਰਨ ਦਾ ਇਕੋ ਇਕ ਰਸਤਾ ਗੁਰੂ ਦੀ ਦੱਸੀ ਹੋਈ ਕਿਰਤ ਕਾਰ ਕਰਨੀ ਹੈ ਨਹੀਂ ਤਾਂ ਕੋਈ ਸਾਰੀ ਉਮਰ ਉਸਦੇ ਗੁਣ ਗਾਈ ਜਾਵੇ, ਉਸਦੀ ਮਿਹਰ ਨਹੀਂ ਹੋਵੇਗੀ । ਅਗਰ ਪ੍ਰਾਣੀ ਪ੍ਰਮਾਰਥ ਵੱਲ ਕੋਈ ਉੱਦਮ ਨਾ ਕਰੇ ਤਾਂ ਇਸ ਜਨਮ ਦੇ ਸੰਸਕਾਰਾਂ ਦੁਆਰਾ ਜੋ ਉਸਦਾ ਸੁਭਾਵ ਬਣ ਜਾਂਦਾ ਹੈ ਉਸ ਨਾਲ ਉਹ ਮੰਦੇ ਕਰਮ ਕਰਦਾ ਹੈ । ਪਿਛਲੇ ਕਰਮਾਂ ਅਨੁਸਾਰ ਉਹ ਜਿਸ ਕਿਸੇ ਵੀ ਹਾਲਤ ਜਾਂ ਘਟਨਾ ਵਿਚ ਪੈਂਦਾ ਹੈ ਤਾਂ ਇਸ ਜਨਮ ਦੇ ਬਣੇ ਸੰਸਕਾਰਾਂ (ਕਰਮਾਂ) ਅਨੁਸਾਰ ਹੋਰ ਮੰਦੇ ਕਰਮ ਕਰਦਾ ਹੈ ਜਿਸ ਨਾਲ ਉਸਦੇ ਕਰਮ ਵੱਧਦੇ ਜਾਂਦੇ ਹਨ । ਗੁਰਬਾਣੀ ਵਿਚ ਬਾਰ ਬਾਰ ਨਾਮ ਜਪਣ ਦੀ ਤਾਕੀਦ ਅਤੇ ਗੁਰੂ ਦੇ ਹੁਮਕ ਵਿਚ ਚੱਲਣਾ ਇਹੋ ਹੀ ਦਰਸਾਉਂਦੇ ਹਨ ਕਿ ਪ੍ਰਾਣੀ ਆਪਣੇ ਵੱਲੋਂ ਉੱਦਮ ਕਰ ਸਕਦਾ ਹੈ ਅਤੇ ਕਰਮਾਂ ਦਾ ਗੁਲਾਮ ਨਹੀਂ । ਇਹ ਦਾਸ ਦੇ ਨਿੱਜੀ ਵਿਚਾਰ ਹਨ ਬਾਕੀ ਨਾਮ ਅਭਿਆਸ ਕਮਾਈ ਵਾਲੇ ਹੀ ਸੱਚ ਜਾਣਦੇ ਹਨ ।
Reply Quote TweetFacebook
Re: Unclear Meanings
August 30, 2010 09:39PM
I am sure Gursikh Veer Bhein will tell us about the mystery attached with the Gurbani Vichaar as above. "Karam Philosophy" by Bhai Sahib Randhir Singh Ji is a detailed discussion on this subject.

Questions of this sort are however very much popular. One very popular in religious discussions is, "What is the use of doing efforts in this life, if destiny is already decided?" The second one is, " If God is the power manipulating all efforts of all souls and bodies, why blaming the human for wrong deeds?"

I think, these questions are very impressively covered in Karam Philosophy.
Reply Quote TweetFacebook
Re: Unclear Meanings
August 31, 2010 06:05AM
Dass is aware of what you have said in your and it is indeed true as per Gurbani. Dass dass agrees but the question still remains. The mystery of shabad dass highlighted still remains.

ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥੧॥ ਰਹਾਉ ॥
The understanding dass has of the shabad is:

ਜਿਸਦੇ ਚੰਗੇ ਭਾਗ ਹਨ( ਪੂਰਬਲੇ ) , ਓਹੀ ਪਿਆਰੇ ਦੀ ਸੇਵਾ(ਨਾਮ ਧਿਆਵਣਾ) ਵਿਚ ਲਗਦਾ ਹੈ .
ਸੁ ਦਾ ਅਰਥ ਦਾਸ ਨੂ "ਓਹੀ" ਲਗਦਾ ਹੈ .

ਅਗਰ ਦਾਸ ਦੀ ਸਮਜ ਗਲਤ ਹੈ, ਤਾ ਜ਼ਰੂਰ ਕਰਮ ਕਰੋ .

Dass has come over quite a number of Pangtis which seem to Indicate Bhagti is in the destiny of some people. A shabad that dass can think of now is:

ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥


Chota veer
Reply Quote TweetFacebook
Re: Unclear Meanings
August 31, 2010 12:21PM
1) ਗੁਰਬਾਣੀ ਦਾ ਉਪਦੇਸ਼ ਸਭ ਲਈ ਸਾਂਝਾ ਹੈ ਅਤੇ ਇਸ ਦਾ ਪ੍ਰਗਟ ਹੋਣਾ ਹਰ ਇੱਕ ਮਨੁੱਖ ਦੇ ਭਲੇ ਵਾਸਤੇ ਹੈ । ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਸਮੇਂ ਭਾਗਹੀਨਾਂ ਅਤੇ ਮੰਦ ਕਰਮੀਆਂ ਨੂੰ ਉਹਨਾਂ ਕੋਲ ਜਾ ਕੇ ਸੱਚ ਦੇ ਰਸਤੇ ਪਾਇਆ । ਗੁਰੂ ਜੀ ਨੇ ਕਿਸੇ ਦੇ ਭਾਗ ਨਹੀਂ ਦੇਖੇ । ਗਲਤ ਰਸਤੇ ਤੇ ਚੱਲਣ ਵਾਲਿਆਂ ਨੂੰ ਸਹੀ ਰਸਤੇ 'ਤੇ ਲਿਆਉਣਾ ਇਹੀ ਦਰਸਾਉਂਦਾ ਹੈ ਕਿ ਮਾੜੇ ਕੰਮਾਂ ਵਿਚ ਖੱਚਤ ਹੋ ਰਹੇ ਵੀ ਸ਼ੁਭ ਕਰਮੀ ਬਣ ਸਕਦੇ ਹਨ ।

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥

2) ਗੁਰਬਾਣੀ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਇਸਦਾ ਉਪਦੇਸ਼ ਸਿਰਫ ਉਹਨਾਂ ਲਈ ਹੈ ਜਿੰਨ੍ਹਾਂ ਦੇ ਚੰਗੇ ਕਰਮ ਹਨ ।

3) ਗੁਰਬਾਣੀ ਵਿਚ ਬਾਰ ਬਾਰ ਨਾਮ ਜਪਣ, ਭਾਣਾ ਮੰਨਣ ਅਤੇ ਗੁਰੂ ਦੀ ਦੱਸੀ ਕਿਰਤ ਕਰਨ ਦੀ ਤਾਕੀਦ ਤੋਂ ਇਹੀ ਭਾਵ ਨਿਕਲਦਾ ਹੈ ਕਿ ਪ੍ਰਾਣੀ ਨੂੰ ਖੁਦ ਉੱਦਮ ਕਰਨਾ ਚਾਹੀਦਾ ਹੈ ਤਾਂ ਕਿ ਉਹ ਮਨਮੁਖ ਤੋਂ ਗੁਰਮੁਖ ਬਣ ਸਕੇ ਅਤੇ ਪ੍ਰਭੂ ਦੀ ਦਰਗਾਹ ਵਿਚ ਕਬੂਲ ਹੋ ਸਕੇ । ਤਾਂਤੇ ਪ੍ਰਾਣੀ ਆਪਣੇ ਕਰਮਾਂ ਦਾ ਗੁਲਾਮ ਨਹੀਂ ।

ਹਰਿ ਰਾਮ ਨਾਮੁ ਜਪਿ ਲਾਹਾ ॥

ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥


4) ਗੁਰਬਾਣੀ ਵਿਚ ਇਹ ਕਈ ਥਾਂਈਂ ਲਿਖਿਆ ਹੈ ਕਿ ਜੋ ਬੀਜਦਾ ਹੈ ਉਹੀ ਖਾਂਦਾ ਹੈ । ਇਹ ਸਿੱਧ ਹੋਇਆ ਕਿ ਚੰਗੇ ਜਾਂ ਮੰਦੇ ਕਰਮ ਮਨੁੱਖ ਆਪਣੇ ਚਾਲ ਚਲਨ ਅਨੁਸਾਰ ਬਣਾਉਂਦਾ ਹੈ ਨਾ ਕਿ ਪਿਛਲੇ ਕਰਮ ਉਸਦੀ ਵਰਤਮਾਨ ਜਿੰਦਗੀ ਨੂੰ ਕੰਟਰੋਲ ਕਰਦੇ ਹਨ ।

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥

5) ਗੁਰਬਾਣੀ ਵਿਚ ਇਹ ਸਾਫ ਸਿੱਧ ਹੈ ਕਿ ਮਨੁੱਖ ਜਨਮ ਮਿਲਣਾ ਹੀ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਕਿਉਂ ਕਿ ਇਹ ਮੌਕਾ ਬਾਰ ਬਾਰ ਨਹੀਂ ਮਿਲਦਾ । ਇਹ ਜਨਮ ਮਿਲਿਆ ਹੀ ਨਾਮ ਜਪ ਕੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਹੈ । ਮਨੁੱਖ ਜੂਨ ਹੀ ਐਸੀ ਹੈ ਜਿਸ ਵਿਚ ਕਰਮ ਭੋਗੇ ਵੀ ਅਤੇ ਕਮਾਏ ਵੀ ਜਾਂਦੇ ਹਨ । ਦਾਸ ਦਾ ਨਿੱਜੀ ਵਿਚਾਰ ਹੈ ਕਿ ਬਾਕੀ ਜੂਨਾਂ ਸਿਰਫ ਕਰਮ ਭੋਗਦੀਆਂ ਹਨ ਪਰ ਕਮਾਉਂਦੀਆਂ ਨਹੀਂ ।

ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥

6) ਗੁਰਬਾਣੀ ਆਪਸ ਵਿਰੋਧੀ ਨਹੀਂ ।

ਦਾਸ ਦਾ ਨਤੀਜਾ ਇਹੀ ਨਿਕਲਦਾ ਹੈ ਕਿ ਕਰਮਾਂ ਵਿਚ ਕੋਈ ਸ਼ਕਤੀ ਨਹੀਂ ਬਲਕਿ ਨਿਪੁੰਸਕ ਹਨ ।

ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥੧॥ ਰਹਾਉ ॥

ਪਰ ਚੰਗੇ ਭਾਗ ਹੋਣ ਕਰਕੇ ਹੀ ਤਾਂ ਮਨੁੱਖ ਜਨਮ ਮਿਲਿਆ ਹੈ । ਜੇ ਕਹੋ ਕਿ ਇਤਨੇ ਚੰਗੇ ਭਾਗ ਨਹੀਂ ਕਿ ਗੁਰੂ ਦੀ ਸੇਵਾ ਵਿਚ ਲੱਗ ਸਕੇ ਤਾਂ ਫਿਰ ਮਨੁੱਖ ਜਨਮ ਮਿਲਣ ਦਾ ਕਾਰਨ ਹੀ ਵਿਅਰਥ ਹੈ । ਫਿਰ ਆਪਣੀ ਮੱਤ ਅਨੁਸਾਰ ਕਰਮ ਕਮਾਉਣ ਵਾਲੇ ਦਾ ਕੋਈ ਲੇਖਾ ਜੋਖਾ ਵੀ ਨਹੀਂ ਹੋਣਾ ਚਾਹੀਦਾ । ਅਰਥ "ਜਿਸਦੇ ਮੱਥੇ 'ਤੇ ਚੰਗੇ ਭਾਗ ਹੋਣ ਉਹੀ ਗੁਰੂ ਦੀ ਦੱਸੀ ਸੇਵਾ ਵਿਚ ਲੱਗਦਾ ਹੈ" ਰਹੱਸਮਈ ਹਨ ਅਤੇ ਅੰਤਰਲਾ ਭਾਵ ਸਪੱਸ਼ਟ ਨਹੀਂ ਕਰਦੇ । ਪਰ ਜੋ ਦੂਸਰਾ ਸ਼ਬਦ ਹੈ ਉਸਤੋਂ ਕੁਝ ਸੇਧ ਮਿਲਦੀ ਹੈ ।

ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥

ਗੱਲ ਇਥੇ ਵੀ ਪਿਛਲੇ ਕਰਮਾਂ ਦੀ ਹੀ ਹੈ ਪਰ ਗੱਲ ਸਾਫ ਹੈ ਕਿ ਪੂਰਬਲੇ ਕਰਮ ਜਦੋਂ ਪ੍ਰਗਟ ਹੋਣ ਤਾਂ ਹੀ ਪ੍ਰਮਾਤਮਾ ਨਾਲ ਮਿਲਾਪ ਹੁੰਦਾ ਹੈ । ਇਸਦੀ ਰੋਸ਼ਨੀ ਵਿੱਚ ਪਹਿਲੇ ਸ਼ਬਦ ਦਾ ਰਹੱਸ ਇਉਂ ਖੁਲਦਾ ਹੈ ਕਿ ਜਿਸਦੇ ਮੱਥੇ ਤੇ ਭਾਗ ਹੋਣ ਤੋਂ ਭਾਵ ਭਾਗਾਂ ਦੇ ਪ੍ਰਗਟ ਹੋਣ ਤੋਂ ਹੈ ਨਾ ਕਿ ਹੋਂਦ ਤੋਂ । ਭਾਗਾਂ ਦੀ ਹੋਂਦ ਅਵੱਛ ਹੀ ਹੁੰਦੀ ਹੈ (ਤਾਂ ਹੀ ਤਾਂ ਨਾਮ ਜਪਣ ਅਤੇ ਉੱਦਮ ਕਰਨ ਦੀ ਤਾਕੀਦ ਹੈ )ਪਰ ਇਹ ਜਰੂਰੀ ਨਹੀਂ ਕਿ ਹਰ ਇੱਕ ਦੇ ਮੱਥੇ ਤੇ ਇਹ ਭਾਗ ਪ੍ਰਗਟ ਹੋ ਜਾਣ । ਇਹਨਾਂ ਨੂੰ ਪ੍ਰਗਟ ਕਰਨ ਲਈ ਉੱਦਮ ਬਹੁਤ ਜਰੂਰੀ ਹੈ ।

ਅਗਲਾ ਸ਼ਬਦ ਇਸੇ ਹੀ ਭਾਵ ਦਾ ਹੈ ।

ਅਬ ਕਲੂ ਆਇਓ ਰੇ ॥ ਇਕੁ ਨਾਮੁ ਬੋਵਹੁ ਬੋਵਹੁ ॥
ਅਨ ਰੂਤਿ ਨਾਹੀ ਨਾਹੀ ॥ ਮਤੁ ਭਰਮਿ ਭੂਲਹੁ ਭੂਲਹੁ ॥
ਗੁਰ ਮਿਲੇ ਹਰਿ ਪਾਏ ॥ ਜਿਸੁ ਮਸਤਕਿ ਹੈ ਲੇਖਾ ॥
ਮਨ ਰੁਤਿ ਨਾਮ ਰੇ ॥ ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ ॥2॥18॥


ਪਹਿਲਾਂ ਤਾਕੀਦ ਕੀਤੀ ਗਈ ਹੈ ਕਿ ਨਾਮ ਜਪੋ ਅਤੇ ਹੋਰ ਕੰਮ ਵਿਅਰਥ ਹਨ । ਭਾਵ ਇਹ ਕਿ ਉੱਦਮ ਕਰਨਾ ਜਰੂਰੀ ਹੈ । ਇਹ ਉਪਦੇਸ਼ ਸਾਰਿਆਂ ਨੂੰ ਦਿੱਤਾ ਗਿਆ ਹੈ । ਫਿਰ ਅੱਗੇ ਲਿਖਿਆ ਹੈ "ਜਿਸੁ ਮਸਤਕਿ ਹੈ ਲੇਖਾ" ਜਿਸਦਾ ਭਾਵ ਦਾਸ ਅਨੁਸਾਰ ਲੇਖ ਦੀ ਹੋਂਦ ਨਹੀਂ ਬਲਕਿ ਲੇਖ ਪ੍ਰਗਟ ਹੋਣ ਤੋਂ ਹੈ । ਜੇ ਲੇਖ ਦੀ ਹੋਂਦ ਤੋਂ ਭਾਵ ਹੁੰਦਾ ਤਾਂ ਸਾਰਿਆਂ ਨੂੰ ਇਕੁ ਨਾਮੁ ਬੋਵਹੁ ਬੋਵਹੁ ॥ ਦਾ ਉਪਦੇਸ਼ ਨਾ ਦਿੱਤਾ ਗਿਆ ਹੁੰਦਾ । ਸੋ ਮੱਥੇ ਦਾ ਭਾਗਾਂ ਦੇ ਪ੍ਰਗਟ ਹੋਣ ਨਾਲ ਹੀ ਗੁਰੂ ਦੀ ਦੱਸੀ ਕਿਰਤ ਕਮਾਈ ਜਾ ਸਕਦੀ ਹੈ । ਕਰਮ ਪ੍ਰਗਟ ਕਰਨ ਲਈ ਉੱਦਮ ਜਰੂਰੀ ਹੈ ਜਿਸ ਵਿਚ ਆਪਾ ਭਾਵ ਤਿਆਗ ਕਰਨਾ ਪੈਂਦਾ ਹੈ । ਭਾਈ ਲਹਿਣਾ ਜੀ ਦੇ ਭਾਗ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਆਇਆਂ ਪ੍ਰਗਟ ਹੋਏ । ਬਾਬਾ ਅਮਰਦਾਸ ਜੀ ਦੇ ਭਾਗ 60 ਸਾਲ ਦੀ ਉਮਰ ਵਿਚ ਪ੍ਰਗਟ ਹੋਏ । ਸੱਜਣ ਠੱਗ, ਭੂਮੀਆ ਚੋਰ, ਕੌਡਾ ਰਾਖਸ਼ ਆਦਿ ਦੇ ਭਾਗ ਗੁਰੂ ਨੂੰ ਮਿਲਣ ਨਾਲ ਪ੍ਰਗਟ ਹੋਏ । ਉਹਨਾਂ ਨੂੰ ਉਪਦੇਸ਼ ਮਿਲਣ ਤੋਂ ਇਹ ਸਿੱਧ ਹੈ ਕਿ ਭਾਗ ਦੀ ਹੋਂਦ ਸੀ ਤਾਂ ਹੀ ਮਨੁੱਖ ਜਨਮ ਮਿਲਿਆ ਪਰ ਜਦੋਂ ਗੁਰੂ ਨਾਲ ਮਿਲਾਪ ਹੋਇਆ ਤਾਂ ਜਨਮਾਂ ਜਨਮਾਂ ਦੇ ਸੁੱਤੇ ਹੋਏ ਲੇਖ ਪ੍ਰਗਟ ਹੋ ਗਏ ਭਾਵ ਜਾਗ ਗਏ ਜਿਸ ਨਾਲ ਉਹਨਾਂ ਦਾ ਪਾਰ ਉਤਾਰਾ ਹੋ ਗਿਆ । ਦਾਸ ਅਨੁਸਾਰ ਗੁਰਬਾਣੀ ਵਿਚ ਭਾਗਾਂ ਦੀ ਹੋਂਦ ਵੱਲ ਨਹੀਂ ਬਲਕਿ ਭਾਗਾਂ ਦੇ ਪ੍ਰਗਟ ਹੋਣ ਵੱਲ ਹੀ ਇਸ਼ਾਰਾ ਹੈ । ਬਾਕੀ ਗੁਰੂ ਸਾਹਿਬ ਹੀ ਜਾਨਣ ।
Reply Quote TweetFacebook
Re: Unclear Meanings
September 01, 2010 12:07PM
Came across following Shabads.

ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ ॥ ਨਾਨਕ ਕਾਮਣਿ ਹਰਿ ਰੰਗਿ ਰਾਤੀ ਜਾ ਚਲੈ ਸਤਿਗੁਰ ਭਾਏ ॥੪॥੧॥

ਹੇ ਨਾਨਕ! ਜਦੋਂ ਜੀਵ-ਇਸਤ੍ਰੀ ਗੁਰੂ ਦੇ ਅਨੁਸਾਰ ਤੁਰਦੀ ਹੈ, ਤਾਂ ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਉਸ ਨੂੰ ਪ੍ਰਭੂ-ਪਤੀ ਸੁਹਾਗ ਮਿਲ ਜਾਂਦਾ ਹੈ, ਉਸ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੋਹਣੇ ਆਤਮਕ ਜੀਵਨ ਵਾਲੀ ਬਣ ਜਾਂਦੀ ਹੈ ।4।

ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ ॥ ਗੁਰਮਤੀ ਮਨੁ ਨਿਜ ਘਰਿ ਵਸਿਆ ਸਚੈ ਸਬਦਿ ਬੈਰਾਗੋ ਰਾਮ ॥ ਮੁਖਿ ਮਸਤਕਿ ਭਾਗੋ ਸਚਿ ਬੈਰਾਗੋ ਸਾਚਿ ਰਤੇ ਵੀਚਾਰੀ ॥

ਹੇ ਭਾਈ! ਹਰਿ-ਨਾਮ ਸਿਮਰਨ ਦੇ ਵਪਾਰ ਵਿਚ ਉਹ ਮਨੁੱਖ ਹੀ ਲੱਗਦੇ ਹਨ ਜਿਨ੍ਹਾਂ ਦੇ ਮੱਥੇ ਉਂਤੇ ਵੱਡੀ ਕਿਸਮਤਿ ਦੀ ਮਣੀ ਚਮਕ ਪੈਂਦੀ ਹੈ । ਗੁਰੂ ਦੀ ਮਤਿ ਦੀ ਬਰਕਤਿ ਨਾਲ ਉਹਨਾਂ ਦਾ ਮਨ ਪ੍ਰਭੂ ਦੀ ਹਜ਼ੂਰੀ ਵਿਚ ਟਿਕ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ । ਜਿਨ੍ਹਾਂ ਮਨੁੱਖਾਂ ਦੇ ਮੂੰਹ ਉਤੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਸਦਾ-ਥਿਰ ਹਰੀ ਵਿਚ ਉਹਨਾਂ ਦੀ ਲਗਨ ਲੱਗ ਜਾਂਦੀ ਹੈ, ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੀਜ ਕੇ ਉਹ ਵਿਚਾਰਵਾਨ ਬਣ ਜਾਂਦੇ ਹਨ ।

Could others post their views?
Reply Quote TweetFacebook
Re: Unclear Meanings
September 01, 2010 12:38PM
Wonderful thought-invoking thoughts Veer Bijla Singh jeeo.

Do the past Karma control our present or not? This is a very difficult questions to answer. As a person passes through different spiritual states (Avastha), one's views on this subject keep changing and none of the views are wrong. There are many levels of reality at a given time and depending on one's Avastha, the reality or actuality of that Avastha applies on one. As as example, it is a reality for us that we are born and we die. We are then born again and die again. This cycle goes on and on and God knows for how long it has been going on. But there are Pankitis in Gurbani that suggest that nothing is born and nothing dies:

ਨਹ ਕਿਛੁ ਜਨਮੈ ਨਹ ਕਿਛੁ ਮਰੈ ॥ ਆਪਨ ਚਲਿਤੁ ਆਪ ਹੀ ਕਰੈ ॥
(Neither anyone is taking birth nor anyone is dying. He himself is running the Drama).

Looking at the above stated Pankiti, are we to derive that the whole system of reincarnation and taking birth and dying is an illusion? The answer is that there are different levels of actualities or realities that apply to people of different level of spiritual Avastha. Siri Guru Granth Sahib jee contains Hukams for Gurmukhs of all levels. There are no contradictions.

About how much control we have and whether we have control or not, all depends on one's level. For a seeker, the Hukam is to Japp Naam and not worry about the intricate philosophies of being and life. We are to believe that we have free will to obey the Hukam of Naam Abhyaas and Rehit but at the same time we must also believe that our ability to carry out the Hukams of Guru Sahib are because of Kirpa of Guru Sahib. If we did not have the ability to obey the Hukam, then what is the point in so many Hukams written in Gurbani?

As we reach higher states, our level of understanding the reality or actuality will change. At that point we would understand that Vaheguru is not "a Karta Purakh" but "The Karta Purakh". In other words, He alone is the doer and all that is happening is happening at His behest. He is not one of the many Karta-Purakhs but the only Karta-Purakh. But this understanding cannot be grasped by even a beginner seeker, let alone a non-seeker. A non-seeker uses this excuse that "since Vaheguru alone is the doer, so when He enables me to become a Sikh, I would become a Sikh".

As a Seeker (Jagaiaasoo) our duty is to obey the Hukam of Gurbani. If we have heard the Hukam and have understood it, that means that this Hukam is for us to earn and obey.

Guru Sahib knows better.

Daas,
Kulbir Singh
Reply Quote TweetFacebook
Re: Unclear Meanings
September 01, 2010 06:08PM
Kulbir Singh Ji, can you post some shabads that apply to someone with high avastha only and some that only apply to a beginner and not a brahmgyani. My understanding is that Gurbani and its message is for everyone. It is independent of time and applies to everyone. Gurbani is not categorized based on avastha level. In my opinion, there is not a single shabad from which one (brahmgyani or a manmukh) cannot obtain true gyan. Sarab Sanjhi Gurbani is for everyone. It simply depends on the context of the shabad. Like the one you posted:

ਨਹ ਕਿਛੁ ਜਨਮੈ ਨਹ ਕਿਛੁ ਮਰੈ ॥ ਆਪਨ ਚਲਿਤੁ ਆਪ ਹੀ ਕਰੈ ॥

ਇਹ ਸ਼ਬਦ ਕਿਸੇ ਖਾਸ ਅਵਸਥਾ ਵਾਲੇ ਜਗਿਆਸੂ ਲਈ ਲੱਗਦਾ ਪ੍ਰਤੀਤ ਨਹੀਂ ਹੁੰਦਾ । ਦਾਸ ਦਾ ਵਿਚਾਰ ਹੈ ਕਿ ਮਹਾਰਾਜ ਕਹਿ ਰਹੇ ਹਨ ਕਿ ਨਾ ਹੀ ਕੋਈ ਆਪਣੇ ਆਪ ਜੰਮਦਾ ਹੈ ਨਾ ਹੀ ਮਰਦਾ ਹੈ ਭਾਵ ਜਨਮ ਮਰਨ ਕਿਸੇ ਦੇ ਹੱਥ ਵਿਚ ਨਹੀਂ ਬਲਕਿ ਉਸ ਕਰਤਾ ਪੁਰਖੁ ਦੇ ਹੱਥ ਵਿਚ ਹੈ । ਅਰਥ ਇਹ ਭਾਵ ਵਿਚ ਲੈਣੇ ਕਿ ਕੋਈ ਜੰਮਦਾ ਮਰਦਾ ਹੀ ਨਹੀਂ ਗਲਤ ਹਨ । ਨਹੀਂ ਤਾਂ ਇਹ ਦੱਸਣ ਦੀ ਕ੍ਰਿਪਾਲਤਾ ਕਰੋ ਕਿ ਇਹ ਸ਼ਬਦ ਕਿਸ ਅਵਸਥਾ ਦੇ ਜਗਿਆਸੂ ਤੇ ਘਟਦਾ ਹੈ । ਸੱਚ ਤਾਂ ਸੱਚ ਹੈ ਅਤੇ ਕਦੇ ਬਦਲ ਨਹੀਂ ਸਕਦਾ । ਅਵਸਥਾ ਬੇਸ਼ੱਕ ਬਦਲਦੀ ਹੈ ਪਰ ਇਸ ਨਾਲ ਸੱਚਾਈ ਦੀ ਅਸਲ਼ੀਅਤ ਦਾ ਗਿਆਨ ਹੁੰਦਾ ਹੈ । ਸੱਚ ਸਦਾ ਸਥਿਰ ਰਹਿੰਦਾ ਹੈ । ਕਿਸੇ ਦੇ ਭਰਮ ਨੂੰ ਸੱਚਾਈ ਨਹੀਂ ਕਿਹਾ ਜਾ ਸਕਦਾ । ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕੋਈ ਗੱਲ ਇੱਕ ਲਈ ਸੱਚ ਹੋਵੇ ਪਰ ਦੂਜੇ ਲਈ ਝੂਠ । ਗੁਰਬਾਣੀ ਵਿੱਚ ਇਕੋ ਨਿਰੋਲ ਸੱਚ ਦੀ ਗੱਲ ਹੈ ਜੋ ਕਿ ਤੱਤ ਗਿਆਨ ਹੈ । ਇਹ ਕਿਵੇਂ ਬਦਲ ਸਕਦਾ ਹੈ । ਦਾਸ ਇਹ ਪਹਿਲਾਂ ਵੀ ਕਈ ਵਾਰ ਸੁਣ ਅਤੇ ਪੜ੍ਹ ਚੁੱਕਾ ਹੈ ਕਿ ਗੁਰਬਾਣੀ ਦੇ ਸ਼ਬਦ ਵੱਖੋ ਵੱਖਰੇ ਅਵਸਥਾ ਵਾਲੇ ਜਗਿਆਸੂਆਂ ਲਈ ਹਨ ਪਰ ਇਸ ਦੀ ਕਦੀ ਸਹੀ ਸਮਝ ਨਹੀਂ ਪੈ ਸਕੀ । ਸੋ ਥੋੜਾ ਵਿਸਥਾਰ ਕਰ ਦਿਓ ।
Reply Quote TweetFacebook
Re: Unclear Meanings
September 02, 2010 09:23AM
ਭਾਈ ਬਿਜਲਾ ਸਿੰਘ ਜੀਓ,

ਇਸ ਪੰਕਤੀ ਦੇ ਜੋ ਤੁਸੀਂ ਅਰਥ ਕੀਤੇ ਹਨ, ਉਹ ਠੀਕ ਨਹੀਂ ਜਾਪਦੇ ਅਤੇ ਕਿਸੇ ਵੀ ਵਿਦਵਾਨ ਜਾਂ ਟੀਕਾਕਾਰ ਨੇ ਇਹ ਅਰਥ ਨਹੀਂ ਕੀਤੇ ਹਨ। ਇਹ ਕਹਿਣਾ ਕਿ ਕੋਈ ਆਪਣੇ ਆਪ ਨਹੀਂ ਜੰਮਦਾ ਜਾਂ ਮਰਦਾ, ਕੋਈ ਵਿਸ਼ੇਸ਼ ਗੱਲ ਨਹੀਂ ਹੈ। ਇਹ ਤਾਂ ਜੱਗ-ਜ਼ਾਹਰ ਹੈ ਕਿ ਕੋਈ ਆਪਣੀ ਮਰਜ਼ੀ ਨਾਲ ਜੰਮਦਾ ਜਾਂ ਮਰਦਾ ਨਹੀਂ ਹੈ। ਇਹ ਵੀ ਇਕ ਅਸਲੀਅਤ ਹੈ ਕਿ ਆਪਣੇ ਮੂਲ਼ ਰੂਪ ਵਿਚ ਜੀਵ ਆਤਮਾ ਰੂਪ ਹੈ ਤੇ ਆਤਮਾ ਨੂੰ ਦੁਖ, ਸੁਖ, ਜੰਮਣ ਮਰਣ, ਆਦਿ ਕੁਝ ਨਹੀਂ ਪੋਹ ਸਕਦਾ ਤੇ ਇਹ ਜੋ ਦੁਨੀਆ ਹੈ ਇਹ ਸਿਹਰ-ਮੇਲਾ ਹੈ ਤੇ ਮਿਥਿਆ ਹੈ। ਇਸ ਵਿਚ ਸਚਾਈ ਕੀ? ਇਸ ਦੀ ਸਚਾਈ ਉਦੋਂ ਤੱਕ ਹੈ ਜਦ ਤੱਕ ਅਸੀਂ ਸੁੱਤੇ ਹੋਏ ਹਾਂ। ਜਿਸ ਦਿਨ ਮਾਇਆ ਦੀ ਨੀਦ ਤੋਂ ਜਾਗ ਪਏ, ਉਸ ਦਿਨ ਇਹ ਜੀਵ ਲਈ ਨਾ ਕੋਈ ਲੇਖਾ ਹੈ ਤੇ ਨਾ ਹੀ ਜੰਮਣ ਮਰਣ।

ਖੈਰ ਇਹ ਆਪਣਾ ਵਿਸ਼ਾ ਨਹੀਂ ਹੈ। ਵਿਸ਼ਾ ਹੈ ਕਿ ਕੀ ਮੁਖਤਲਿਫ ਅਵਸਥਾਵਾਂ ਵਾਲਿਆਂ ਲਈ ਮੁਖਤਲਿਫ ਉਪਦੇਸ਼ ਹਨ ਕਿ ਨਹੀਂ। ਇਸ ਬਾਰੇ ਵਿਦਵਾਨਾਂ ਤੇ ਗੁਰਮੁਖਾਂ ਦੀ ਇਹੋ ਹੀ ਰਾਏ ਹੈ ਕਿ ਇਹ ਸੱਚ ਹੈ। ਜ਼ਰਾ ਇਸ ਪੰਕਤੀ ਵੱਲ ਮੁਤਵਜੇਹ ਹੋਣਾ ਜੀ:

ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ ॥

ਇਥ ਸਾਫ ਇਹ ਉਪਦੇਸ਼ ਹੈ ਕਿ ਕਿਸੇ ਦੇ ਹਥਿ ਕੁਛ ਨਹੀਂ ਹੈ ਤੇ ਸਭ ਉਹਦੇ ਚਲਾਏ ਹੋਏ ਚਲਦੇ ਹਨ। ਦੂਜੇ ਪਾਸੇ ਸਤਿਗੁਰ ਜੀ ਹੁਕਮ ਕਰਦੇ ਹਨ ਕਿ:

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥

ਉਪਰਲੀ ਪੰਕਤੀ ਵਿਚ ਹੁਕਮ ਹੈ ਕਿ ਆਪਣੇ ਹਥਾਂ ਨਾਲ ਆਪੇ ਹੀ ਆਪਣਾ ਕਾਜ ਸਵਾਰੋ। ਹੁਣ ਦੱਸੋ ਕਿ ਜਦ ਗੁਰੂ ਸਾਹਿਬ ਪਹਿਲਾਂ ਫੁਰਮਾ ਗਏ ਹਨ ਕਿ ਕਿਸੇ ਦੇ ਹਥਿ ਕੁਛ ਨਹੀਂ ਹੈ ਤਾਂ ਉਹ ਆਪਣੇ ਹਥੀਂ ਆਪਣਾ ਕਾਜ ਕਿਵੇਂ ਸਵਾਰ ਸਕਦਾ ਹੈ?

ਇਕ ਗੱਲ ਤਾਂ ਤੈਅ ਹੈ ਕਿ ਗੁਰਬਾਣੀ ਸਵੈ-ਵਿਰੋਧੀ ਨਹੀਂ ਹੈ। ਉਪਰਿ ਭਾਵੇਂ ਪ੍ਰਤੀਤਿ ਹੁੰਦਾ ਹੈ ਕਿ ਇਹ ਪੰਕਤੀਆਂ ਸਵੈ-ਵਿਰੋਧੀ ਹਨ ਪਰ ਅਸਲ ਵਿਚ ਪਹਿਲੀ ਪੰਕਤੀ ਵਿਚ ਉਚੀ ਅਵਸਥਾ ਵਾਲੇ ਗੁਰਮੁਖ ਨੂੰ ਇਹ ਗਿਆਨ ਮਈ ਉਪਦੇਸ਼ ਹੈ ਕਿ ਅਸਲ ਕਰਤਾ-ਪੁਰਖ ਇਕ ਉਹੀ ਅਕਾਲ ਪੁਰਖ ਹੈ ਪਰ ਦੂਸਰੀ ਪੰਕਤੀ ਵਿਚ ਜਗਿਆਸੂ ਨੂੰ ਇਹ ਹੁਕਮ ਹੈ ਕਿ ਉਹ ਆਪਣੇ ਹਥੀਂ ਆਪਣਾ ਨਾਮ ਜਪਨ ਵਾਲਾ ਕੰਮ ਕਰੇ। ਸਾਡਾ ਕੀ ਫਰਜ਼ ਹੈ? ਸਾਡਾ ਫਰਜ਼ ਹੈ ਕਿ ਜੋ ਗੁਰੂ ਸਾਹਿਬ ਦੀ ਕਾਰ ਹੈ ਉਹ ਤਕੜੇ ਹੋ ਕੇ ਕਰੀਏ। ਪੇਚੀਦਾ ਫਲਸਫੇ ਆਪੇ ਹੀ ਸਮਝ ਆ ਜਾਣੇ ਹਨ, ਜਦੋਂ ਗੁਰਮਤਿ ਗਿਆਨ ਦਾ ਭੀਤਰਿ ਉਜਿਆਰਾ ਹੋ ਗਿਆ।

ਅਖੀਰ ਵਿਚ, ਸੱਚ ਤਾਂ ਇਹ ਹੈ ਕਿ ਗੁਰੂ ਦੀਆਂ ਗੁਰੂ ਹੀ ਜਾਣਦੇ ਹਨ। ਅਸੀਂ ਤਾਂ ਬਸ ਅੰਦਾਜ਼ੇ ਹੀ ਲਾ ਸਕਦੇ ਹਾਂ।

ਕੁਲਬੀਰ ਸਿੰਘ
Reply Quote TweetFacebook
Re: Unclear Meanings
September 02, 2010 12:20PM
ਕੁਲਬੀਰ ਸਿੰਘ ਜੀ, ਦਾਸ ਅਨੁਸਾਰ ਸ਼ਬਦ ਦੇ ਅਰਥ ਸਹੀ Context ਵਿਚ ਹੀ ਹੋਣੇ ਚਾਹੀਦੇ ਹਨ । ਸੁਖਮਨੀ ਸਾਹਿਬ ਵਿਚ ਜੋ ਪਦਾ ਹੈ ਉਸੇ ਦੇ ਹੀ ਵਿਚ ਲਿਖਿਆ ਹੈ

ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥

ਭਾਵ ਕਿ ਸਾਰੀ ਸ੍ਰਿਸਟੀ ਉਸ ਦੇ ਹੁਕਮ ਅਨੁਸਾਰ ਹੀ ਬਣੀ ਅਤੇ ਚੱਲਦੀ ਹੈ । ਬੱਸ਼ੱਕ ਉਸਦਾ ਹੁਕਮ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਹੈ ਤਾਂ ਸਭ ਕੁੱਝ ਹੁਕਮ ਵਿਚ ਹੀ । ਭਾਂਵੇਂ ਕੋਈ ਬ੍ਰਹਮਗਿਆਨੀ ਹੋਵੇ ਜਾਂ ਕੋਈ ਮੰਦਕਰਮੀ ਦੋਨਾਂ ਲਈ ਇਹੋ ਹੀ ਸੱਚ ਹੈ । ਇਹ matter of opinion ਨਹੀਂ ਹੈ । ਉਹਨ੍ਹਾਂ ਦੀ ਸਮਝ ਵਿਚ ਫਰਕ ਹੋ ਸਕਦਾ ਹੈ ਪਰ ਗੁਰਬਾਣੀ ਦੀ ਕਮਾਈ ਨਾਲ ਹੀ ਜਦੋਂ ਭਰਮ ਦੂਰ ਹੋਏ ਤਾਂ ਇਹ ਸੱਚ ਦੀ ਸਮਝ ਪੈ ਜਾਵੇਗੀ । ਇਹ ਸੱਚ ਕਿਸੇ ਵੀ ਅਵਸਥਾ ਵਾਲੇ ਲਈ ਗਲਤ ਨਹੀਂ ਹੋ ਸਕਦਾ ।

ਜੋ ਤੁਸੀਂ ਪੰਕਤੀ ਪੇਸ਼ ਕੀਤੀ ਹੈ “ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ ॥“ ਉਸਦੇ ਪਹਿਲਾਂ ਲਿਖਿਆ ਹੈ “ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥“ ਭਾਵ ਫਿਰ ਉਹੀ ਹੈ ਕਿ ਸਭ ਉਸ ਪ੍ਰਮਾਤਮਾ ਨੇ ਹੀ ਬਣਾਏ ਹਨ ਅਤੇ ਸਭ ਉਸਦੇ ਹੁਕਮ ਵਿਚ ਚਲਦੇ ਹਨ । ਗੁਰਬਾਣੀ ਵਿਚ ਨਿਰੋਲ ਸੱਚ ਹੈ । ਗੁਰਬਾਣੀ ਵਿਚ ਬਹੁਤ ਤੁਕਾਂ ਹਨ ਜਿੰਨ੍ਹਾਂ ਵਿਚ ਇਸ ਸਪੱਸ਼ਟ ਹੈ ਕਿ ਰੱਬ ਹੀ ਮਾਰਦਾ ਤੇ ਜਨਮ ਦੇਂਦਾ ਹੈ । ਜਿਵੇਂ ਕਿ “ਆਪੇ ਮਾਰਿ ਜੀਵਾਲੇ ਅਵਰੁ ਨ ਕੋਈ ॥“

ਹੁਣ ਇਸ ਵਿਚ ਕੀ ਵਿਸ਼ੇਸ਼ਤਾ ਹੈ । ਸਾਫ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਪੰਕਤੀਆਂ ਵਿਚ ਪ੍ਰਮਾਤਮਾ ਦੀ ਅਪਾਰ ਸ਼ਕਤੀ ਦਾ ਭਾਵ ਪ੍ਰਗਟ ਹੁੰਦਾ ਹੈ । ਕਿਸੇ ਦੇ ਹੱਥ ਵਿਚ ਨਹੀਂ ਕਿ ਉਹ ਹੁਕਮ ਬਦਲ ਦੇਵੇ । ਜਨਮ ਮਰਨ ਕਿਸੇ ਦੇ ਹੱਥ ਨਹੀਂ । ਹੋਰ ਦੇਖੋ:

ਮਾਰੈ ਰਾਖੈ ਏਕੋ ਆਪਿ ॥
ਮਾਨੁਖ ਕੈ ਕਿਛੁ ਨਾਹੀ ਹਾਥਿ ॥


ਇਹਨਾਂ ਪੰਕਤੀਆਂ ਦਾ ਭਾਵ ਉਹੀ ਹੈ ਜੋ “ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਵਿਚ ਹੈ ।“

ਦਾਸ ਨੂੰ ਹਵਾਲਾ ਨਹੀਂ ਲੱਭ ਸਕਿਆ ਪਰ ਪ੍ਰੋ ਸਾਹਿਬ ਸਿੰਘ ਨੇ ਹੁਕਮ ਦੀ ਵਿਆਖਿਆ ਵਿਚ ਲਿਖਿਆ ਹੈ ਕਿ ਹੁਕਮ ਵਾਹਿਗੁਰੂ ਦੇ ਬਣਾਏ ਹੋਏ ਨਿਯਮ ਹਨ ਜਿੰਨ੍ਹਾਂ ਅਨੁਸਾਰ ਇਹ ਸ੍ਰਿਸਟੀ ਚੱਲ ਰਹੀ ਹੈ । ਜੇ ਕੋਈ ਮਾੜਾ ਕੰਮ ਕਰੇਗਾ ਤਾਂ ਸਜਾ ਮਿਲੇਗੀ । ਜੇ ਕੋਈ ਭਲਾ ਕਰੇਗਾ ਤਾਂ ਫਲ ਪਾਏਗਾ । ਇਹ ਹੁਕਮ ਅਨੁਸਾਰ ਹੈ । ਪਰ ਇਸਨੂੰ ਸਮਝਣਾ ਅਤੇ ਇਸ ਅਨੁਸਾਰ ਆਪਣੀ ਜਿੰਦਗੀ ਨੂੰ ਢਾਲਣਾ ਹੀ ਮਨੁੱਖ ਦਾ ਫਰਜ ਹੈ ਤਾਂ ਹੀ ਆਸਾ ਦੀ ਵਾਰ ਵਿਚ ਲਿਖਿਆ ਹੈ ਕਿ

ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥20॥


ਇੰਨ੍ਹਾਂ ਪੰਕਤੀਆਂ ਵਿਚ ਫਰਜ ਪਛਾਨਣ ਦੀ ਗੱਲ ਹੈ ਜਦ ਕਿ ਪਹਿਲੇ ਸ਼ਬਦਾਂ ਵਿਚ ਉਸਦੇ ਹੁਕਮ ਦੀ ਪ੍ਰਮੁੱਖਤਾ ਅਤੇ ਸ਼ਕਤੀ ਦੀ ਗੱਲ ਹੈ । ਇਸ 20ਵੀਂ ਪਉੜੀ ਵਿਚ ਉਪਦੇਸ਼ ਇਹ ਹੈ ਕਿ ਆਖਿਰ ਹਰ ਇੱਕ ਨੇ ਇਥੋਂ ਚਲੇ ਜਾਣਾ ਹੈ ਸੋ ਜਿਸ ਪ੍ਰਮਾਤਮਾ ਨੇ ਇਹ ਜਿੰਦ ਤੇ ਪ੍ਰਾਣ ਦਿੱਤੇ ਹਨ ਉਸਨੂੰ ਭੁਲਾਣਾ ਨਹੀਂ ਚਾਹੀਦਾ ਅਤੇ ਹਮੇਸ਼ਾਂ ਉਸਨੂੰ ਸਿਮਰਨਾ ਚਾਹੀਦਾ ਹੈ । ਸਿਮਰਨ ਕਰਨ ਦਾ ਫਰਜ ਮਨੁੱਖ ਦਾ ਹੈ ਭਾਂਵੇਂ ਕਿ ਵਾਹਿਗੁਰੂ ਦੀ ਮਿਹਰ ਚਾਹੀਦੀ ਹੈ । ਇਹ ਫਰਜ ਬ੍ਰਹਮਗਿਆਨੀ ਦਾ ਵੀ ਬਣਦਾ ਹੈ ਅਤੇ ਪਾਪੀ ਦਾ ਵੀ ।

ਸੱਚ ਸਦਾ ਥਿਰ ਰਹਿੰਦਾ ਹੈ । ਗੁਰਬਾਣੀ ਵਿਚ ਲਿਖਿਆ ਹੈ ਕਿ ਅੱਗ, ਪਾਣੀ, ਹਵਾ ਆਦਿ ਸਭ ਸਿਮਰਨ ਕਰਦੇ ਹਨ । ਇਹ ਸੱਚ ਹੈ ਅਵਸਥਾ ਕਿਸੇ ਦੀ ਕੋਈ ਵੀ ਹੋਵੇ । ਬੇਸ਼ੱਕ ਕਮਾਈ ਕਰਨ ਵਾਲੇ ਇਹ ਪ੍ਰਤੱਖ ਨਜਾਰਾ ਵੇਖ ਲੈਂਦੇ ਹਨ ਅਤੇ ਪਾਪੀ ਨਹੀਂ ਵੇਖ ਸਕਦੇ ਪਰ ਇਹ ਕਹਿਣਾ ਕਿ ਅਜਿਹੇ ਵਾਕ ਸਿਰਫ ਉੱਚੀ ਅਵਸਥਾ ਵਾਲਿਆਂ ਲਈ ਹਨ ਬਿਲਕੁਲ ਗਲਤ ਹੈ । ਜੇ ਅਜਿਹਾ ਹੁੰਦਾ ਤਾਂ ਗੁਰਬਾਣੀ ਨੂੰ ਅਵਸਥਾ ਅਨੁਸਾਰ ਵੰਡਿਆ ਗਿਆ ਹੁੰਦਾ । ਗੁਰਬਾਣੀ ਵਿਚ ਇਹ ਸਾਫ ਲਿਖਿਆ ਹੈ ਕਿ ਬਾਣੀ ਸਰਬ ਸਾਂਝੀ ਹੈ ਅਤੇ ਇਸ ਦਾ ਉਪਦੇਸ਼ ਚਹੁੰ ਵਰਨਾਂ ਲਈ ਸਾਂਝਾ ਹੈ । ਇਹ ਧੁਰ ਦਾ ਸੱਚ ਅਵਸਥਾ ਅਨੁਸਾਰ ਨਹੀਂ ਬਦਲਦਾ ਬਲਕਿ ਮਨੁੱਖ ਦੀ ਜਿਵੇਂ ਜਿਵੇਂ ਮੱਤ ਉੱਚੀ ਹੁੰਦੀ ਹੈ ਉਸਦੇ ਆਪਣੇ ਮਨਮੱਤ ਦੇ ਪਰਦੇ ਦੂਰ ਹੁੰਦੇ ਜਾਂਦੇ ਹਨ ਅਤੇ ਗੁਰਬਾਣੀ ਦੇ ਸੱਚ ਨੂੰ ਉਹ ਪ੍ਰਤੱਖ ਵੇਖ ਲੈਂਦਾ ਹੈ । ਦਾਸ ਇਹੋ ਹੀ ਬੇਨਤੀ ਕਰਦਾ ਹੈ ਕਿ ਕੋਈ ਇੱਕ ਸ਼ਬਦ ਦਾ ਹਵਾਲਾ ਦਿਓ ਜਿਸ ਤੋਂ ਸਿਰਫ ਬ੍ਰਹਮਗਿਆਨੀ ਹੀ ਉਪਦੇਸ਼ ਲੈ ਸਕਦਾ ਹੈ ਪਰ ਕੋਈ ਪਾਪੀ ਨਹੀਂ ਜਾਂ ਜਿਸ ਸ਼ਬਦ ਦਾ ਉਪਦੇਸ਼ ਸਿਰਫ ਦਾਸ ਵਰਗੇ ਨੀਵੀਂ ਮੱਤ ਵਾਲਿਆਂ ਲਈ ਹੈ ਪਰ ਬ੍ਰਹਮਗਿਆਨੀਆਂ ਲਈ ਨਹੀਂ । ਬਾਕੀ ਗੁਰੂ ਸਾਹਿਬ ਮਿਹਰ ਕਰਕੇ ਉੱਚੀ ਅਵਸਥਾ ਬਖਸ਼ਣ ਤਾਂ ਹੋ ਸਕਦਾ ਹੈ ਦਾਸ ਕੁੱਝ ਸਮਝ ਸਕੇ । ਭੁੱਲਾਂ ਚੁੱਕਾਂ ਦੀ ਖਿਮਾ ।
Reply Quote TweetFacebook
Sorry, only registered users may post in this forum.

Click here to login