ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਇਛਾ ਪੂਰਕੁ ਸਰਬ ਸੁਖਦਾਤਾ ਹਰਿ !

Posted by JASJIT SINGH 
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹ॥

ਦਾਸ ਦਾ ਲਿਖਣ ਨੂੰ ਤਾਂ ਮਨ ਨਹੀਂ ਸੀ ਕਿਉਂਕਿ ਇਕ ਤਾਂ ਸਮਾਂ ਨਹੀਂ ਸੀ ਅੱਜ ਦੂਸਰਾ ਨਿਊਯਾਰਕ ਸਮਾਗਮ ਦਾ ਅਨੰਦ ਮਾਣ ਰਹੇ ਹਾਂ ਪਰ ਇਕ ਨਿੱਕਾ ਜਿਹਾ ਕੌਤਕ ਦਾਸ ਨਾਲ ਵਾਪਰਿਆ ਹੈ ਇਸ ਕਰਕੇ ਆਪਣੀ ਹੀ ਜਾਣਕਾਰੀ ਲਈ ਸਾਭਣ ਮਾਤਰ ਇਥੇ ਲਿਖ ਰਿਹਾ ਹਾਂ। ਗੁਰੂ ਸਾਹਿਬ ਦਾ ਰਚਾਇਆ ਕੌਤਕ ਵੀ ਇਸਤਰਾਂ ਦਾ ਹੈ ਕਿ ਸ਼ਾਇਦ ਜੇ ਓਸ ਵਖਤ ਮਨ ਵਿਚ ਕੋਈ ਹੋਰ ਫੁਰਨਾ ਹੁੰਦਾ ਤਾਂ ਅੱਜ ਉਹ ਵੀ ਪੂਰਾ ਹੋ ਗਿਆ ਹੁੰਦਾ। ਵਾਕਿਆ ਕਾਫੀ ਹਾਸ ਰਾਸ ਵਾਲਾ ਦਿਲਚਸਪ ਹੈ। ਗੱਲ ਕੀ ਹੋਈ ਕਿ ਪਿਛਲੇ ਇਕ ਦੋ ਦਿਨ ਤੋਂ ਦਾਸ ਸਮੇਂ ਸਿਰ ਛਕਣ ਦਾ ਪਹਿਰਾ ਢਿੱਲਾ ਪਿਆ ਹੋਇਆ ਸੀ ਅਤੇ ਇਸਦੇ ਇਕ ਦੋ ਕਾਰਨ ਹਨ ਜਿਨਾਂ ਨੂੰ ਲਿਖਣਾ ਜਰੂਰੀ ਨਹੀਂ ਪਰ ਕੀ ਹੋਇਆ ਕੱਲ ਸ਼ਾਮੀ ਕਿਸੇ ਵਜ੍ਹਾ ਕਰਕੇ ਭੁੱਖ ਨੇ ਘੇਰਾ ਪਾਇਆ ਹੋਇਆ ਸੀ। ਪਰ ਰੁਝੇਵਾਂ ਹੋਣ ਕਰਕੇ ਇਸ ਨੂੰ ਸਰ ਕਰਨ ਦਾ ਸਮਾਂ ਨਹੀ ਸੀ ਲੱਗ ਰਿਹਾ ਅਤੇ ਸ਼ਾਮਾਂ ਨੂੰ ਸਿੱਧੇ ਦਾਸ ਨੇ ਭੁਝੰਗੀਆਂ ਨੂੰ ਚੁੱਕਣ ਵਾਸਤੇ ਇਕ ਸੈਂਟਰ ਜਾਣਾ ਸੀ। ੳਥੇ ਜਾ ਕੇ ਦਾਸ ਵੇਟਿੰਗ ਰੂਮ ਵਿਚ ਬੈਠਾ ਉਹਨਾਂ ਦੀ ਉਡੀਕ ਕਰਨ ਲੱਗਾ ਇੰਨੇ ਨੂੰ ਇਕ ਬੰਦਾ ਵੀ ਉਥੇ ਆ ਗਿਆ। ਦੋ ਕੂ ਮਿੰਟਾਂ ਬਾਅਦ ਕਰੜ ਕਰੜ ਦੀ ਆਵਾਜ ਆਉਣੀ ਸ਼ੁਰੂ ਹੋ ਗਈ। ਦਾਸ ਨੇ ਦੇਖਿਆ ਤਾਂ ਨਾਲ ਦਾ ਬੰਦਾ ਕਾਜੂ ਅਤੇ ਬਦਾਮ ਇਕ ਛੋਟੀ ਜਿਹੀ ਡੱਬੀ ਵਿਚ ਸਨ ਜੋ ਕਿ ਬਜਾਰੋ ਖਰੀਦੀ ਲੱਗਦੀ ਸੀ ਵਿਚੋਂ ਮਜ਼ੇ ਨਾਲ ਚਬਾ ਰਿਹਾ ਸੀ। ਆਵਾਜ਼ ਸੁਣ ਕੇ ਇਧਰ ਭੁੱਖ ਜੀ ਦਾ ਹੱਲਾ ਤੇਜ਼ ਹੋਇਆ ਕੁਝ ਚਿਰ ਮਨ ਨੂੰ ਸਮਝਾ ਕੇ ਇਧਰ ਉਧਰ ਪਾਇਆ। ਆਪ ਹੀ ਸੋਚੌ ਕਿ ਆਪ ਜੀ ਨੂੰ ਜਰਾ ਜ਼ੋਰ ਦੀ ਭੁੱਖ ਲੱਗੀ ਹੋਵੇ ਤੇ ਨਾਲ ਦਾ ਬੈਠਾ ਆਦਮੀ ਕਾਜੂ ਬਦਾਮ ਛਕ ਰਿਹਾ ਹੋਵੇ ਕਿੰਨੀ ਤਰਾਸਦੀ ਵਾਲੀ ਦਸ਼ਾ ਹੋਵੇਗੀ। ਮਨ ਨੂੰ ਸਮਝਾਇਆ ਫਿਕਰ ਨਾ ਕਰ ਛੇਤੀ ਹੀ ਆਪਾਂ ਵੀ ਇਹ ਛਕਾਂਗੇ।

ਇੰਨੇ ਨੂੰ ਭੁਝੰਗੀ ਆ ਗਏ ਉਹਨਾਂ ਨੂੰ ਉਥੋ ਚੱਕਿਆ ਘਰ ਪਹੁੰਚ ਗਏ ਘਰ ਜਾਂਦਿਆ ਹੀ ਨਿਊਯਾਰਕ ਸਮਾਗਮ ਤੇ ਪਹੁੰਚਣ ਦੀ ਤਿਆਰੀ ਕਰਨੀ ਸੀ ਤੇ ਸਿੰਘਾਂ ਦਾ ਹੁਕਮ ਵੀ ਸੀ ਬਈ ਬੁੱਧਵਾਰ ਸ਼ਾਮ ਨੂੰ ਹੀ ਆਉ ਤੇ ਨਾਲ ਕੁੱਝ ਹੋਰ ਸਮਾਨ ਦੇਗ ਦੀ ਰਸਦ ਤੇ ਬਰਤਨ ਆਦਿ ਵੀ ਖੜ੍ਹਨੇ ਸਨ। ਗੱਲ ਕੀ ਸਮਾਗਮ ਦੇ ਚਾਅ ਵਿਚ ਬਦਾਮਾਂ ਵਾਲਾ ਤੇ ਭੁੱਖ ਵਾਲਾ ਕਿੱਸਾ ਵਿਚੇ ਹੀ ਰਹਿ ਗਿਆ। ਗਰਮ ਜਲ ਛਕਿਆ ਤੇ ਚਾਲੇ ਪਾ ਦਿੱਤੇ। ਸ਼ਾਮ ਤੇ ਸਵੇਰੇ ਅੰਮ੍ਰਿਤ ਵੇਲੇ ਦਾ ਸਮਾਗਮ ਅਟੈਂਡ ਕਰ ਕੇ ਦਾਸ ਨੇ ਦੁਬਾਰਾ ਕੰਮ ਤੇ ਆਉਣਾ ਸੀ। ਅੰਮ੍ਰਿਤ ਵੇਲੇ ਦਾ ਜਿਥੇ ਸਮਾਗਮ ਸੀ ਉਹ ਪ੍ਰਵਾਰ ਸ਼ਾਇਦ ਜੱਥੇ ਵਿਚ ਅਜੇ ਸ਼ਾਮਲ ਨਹੀ ਸੀ ਸੋ ਤੁਰਨ ਲੱਗੇ ਲੰਗਰ ਵੱਲ ਝਾਤ ਵੀ ਨਾ ਮਾਰੀ ਫਿਰ ਮਨ ਵਿਚ ਖਿਆਲ ਆਇਆ ਸਿੱਧੇ ਕੰਮ ਤੇ ਜਾ ਪੁੱਜਣਾ ਹੈ ਕਿਉਂ ਨਾ ਫਲ ਅਹਾਰ ਹੀ ਕਰ ਚੱਲੀਏ। ਰਸੋਈ ਵਿਚਲੀ ਬੀਬੀ ਜੀ ਨੂੰ ਕਿਹਾ ਕਿ ਬੀਬਾ ਜੀ ਇਕ ਸੇਬ ਦੇ ਦਿਉ ਨਾਲੇ ਦੱਸ ਦਿੱਤਾ ਕਿ ਕੰਮ ਜਾਣਾ ਹੈ ਇਸ ਕਰਕੇ ਰਸਤੇ ਵਿਚ ਹੀ ਛਕਾਂਗਾ। ਬੀਬੀ ਜੀ ਆਖਣ ਲੱਗੇ ਖੜੋ ਖੜੋ ਲੰਗਰ ਤਿਆਰ ਕਰਦੇ ਹਾਂ। ਜ਼ੋਰ ਪਾਉਣ ਲੱਗੇ ਤਾਂ ਦਾਸ ਨੇ ਆਖਿਆ ਬਈ ਜੇ ਛਕਾਉਣਾ ਹੈ ਤਾਂ ਇੰਝ ਕਰੋ ਸੇਬ ਦੇ ਨਾਲ ਨਾਲ ਪੰਜ ਸੱਤ ਕੂ ਗਿਰੀਆ ਬਦਾਬ ਦੀਆਂ ਵੀ ਰੱਖ ਦਿਉ। ਬੀਬੀ ਜੀ ਐਸੇ ਤੁਠੇ ਕਿ ਉਹਨਾਂ ਕਾਜੂ ਬਦਾਮਾਂ ਸੋਗੀ ਨਾਲ ਭਰ ਕੇ ਇਕ ਡੱਬੀ ਮੱਲੋ ਜ਼ੋਰੀ ਹੱਥ ਵਿਚ ਫੜਾ ਦਿੱਤੀ ਦਾਸ ਨੇ ਆਖਿਆ ਬਈ ਇੰਨੇ ਨਹੀਂ ਚਾਹੀਦੇ ਪੰਜ ਸੱਤ ਕੂ ਗਿਰੀਆ ਹੀ ਦੇ ਦਿਉ ਆਖਣ ਲੱਗੇ ਬਈ ਹੁਣ ਇਹ ਪਾ ਦਿੱਤੀਆ ਨੇ ਤੇ ਆਪ ਜੀ ਦਾ ਨਾ ਲਿਖਿਆ ਗਿਆ ਏ। ਦਾਸ ਨੇ ਸਤਬਚਨ ਆਖ ਫਤਿਹ ਬੁਲਾਈ ਤੇ ਆਪਣਾ ਵਾਹਨ ਕੰਮ ਵੱਲ ਦੋੜਾ ਲਿਆ। ਹੁਣ ਦੁਪਹਿਰੋਂ ਬਾਅਦ ਦਾਸ ਜਦ ਮਜ਼ੇ ਨਾਲ ਬਦਾਮਾਂ ਦੀ ਗਿਰੀਆਂ ਦਾ ਆਨੰਦ ਮਾਣ ਰਿਹਾ ਸੀ ਤਾਂ ਇਕ ਦਮ ਮਨ ਵਿਚ ਖਿਆਲ ਆਇਆ ਉਹ ਭਲਿਆ ਲੋਕਾ ਜਸਜੀਤ ਸਿੰਹਾ ਕੀ ਤੱਕ ਬੈਠਾ ਕੱਲ ਮਨ ਵਿਚ ਆਹ ਵੇਖ ਗੁਰੂ ਨੇ ਇਕ ਦਿਨ ਨਹੀਉ ਟੱਪਣ ਦਿੱਤਾ ਕਿ ਕਾਜੂ ਬਦਾਮਾ ਦੀ ਨਿਛਾ ਤਾਂ ਗੁਰੂ ਨੇ ਚੋਵੀ ਘੰਟਿਆਂ ਵਿਚ ਹੀ ਪੂਰੀ ਕਰ ਦਿੱਤੀ ੳਪਰੋਂ ਹੋਰ ਭੀ ਅਚੰਭਾ ਰਚਾਇਆ ਕਿ ਡੱਬੀ ਵੀ ਬੀਬਾ ਜੀ ਨੇ ਹੂ ਬ ਹੂ ਉਸੇ ਸਾਈਜ਼ ਦੀ ਹੀ ਭਰੀ ਜਿਸਤਰਾਂ ਦੀ ਕੱਲ ਸੈਂਟਰ ਵਿਚ ਬੈਠਿਆ ਓਸ ਭੱਦਰ ਪੁਰਸ਼ ਦੇ ਹੱਥ ਵਿਚ ਵੇਖੀ ਸੀ।

ਸੋਚ ਕੇ ਮਨ ਵਿਚ ਵੈਰਾਗ ਆ ਗਿਆ ਕਿ ਗੁਰੂ ਸਾਹਿਬ ਜਰੂਰ ਓਸ ਵਖਤ ਨਾਲ ਹੀ ਸਨ ਤੇ ਦਾਸ ਕੰਬਖਤ ਨੇ ਜੇਕਰ ਓਸ ਵਖਤ ਗੁਰੂ ਸਾਹਿਬ ਨੂੰ ਹੀ ਮੰਗ ਲਿਆ ਹੁੰਦਾ ਤਾਂ ਸ਼ਾਇਦ ਅੱਜ ਦਾ ਦਿਨ ਕੁੱਝ ਹੋਰ ਦਾ ਹੋਰ ਹੁੰਦਾ ਪਰ ਇਸ ਛੋਟੇ ਜਿਹੇ ਕੌਤਕ ਨੇ ਇਕ ਗੱਲ ਭਲੀਭਾਂਤ ਦ੍ਰਿੜ ਕਰਵਾ ਦਿੱਤੀ ਕਿ ਸੱਚ ਹੀ:

ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥

ਜ਼ਜ਼ਬਾਤ ਵਿਚ ਆ ਕੇ ਲ਼ਿਖ ਦਿੱਤਾ ਹੈ ਪਤਾ ਨਹੀ ਠੀਕ ਹੈ ਕਿ ਗਲਤ। ਕਾਹਲੀ ਵਿਚ ਲਿਖੇ ਇਸ ਵਾਕਿਆ ਨੂੰ ਪੜਨ ਲੱਗਿਆ ਅਗਰ ਕੋਈ ਮੁਸ਼ਕਲ ਆਈ ਹੋਵੇ ਤਾਂ ਇਸਨੂੰ ਦਾਸ ਦੀ ਮੂਰਖਤਾ ਸਮਝ ਕੇ ਮੁਆਫ ਕਰਨਾ ਜੀ।

ਗੁਰੂ ਚਰਨਾਂ ਦੇ ਭੌਰਿਆ ਦਾ ਦਾਸ,
ਜਸਜੀਤ ਸਿੰਘ
Reply Quote TweetFacebook
Bhai Sahib jeeo, Maharaj jee always takes care of his Gursikhs. That part of the story was funny where your hunger increased manifold when the person sitting next to you started eating almonds and Kaajoo.

Good story.
Reply Quote TweetFacebook
Bhai Sahib Ji,

I really liked you post, just reinforces how Guru Sahib is always with his Sikhs. I really liked the line below. Especially, when you compare your situation to traasadi (disaster), very funny smiling smiley.

"ਆਪ ਹੀ ਸੋਚੌ ਕਿ ਆਪ ਜੀ ਨੂੰ ਜਰਾ ਜ਼ੋਰ ਦੀ ਭੁੱਖ ਲੱਗੀ ਹੋਵੇ ਤੇ ਨਾਲ ਦਾ ਬੈਠਾ ਆਦਮੀ ਕਾਜੂ ਬਦਾਮ ਛਕ ਰਿਹਾ ਹੋਵੇ ਕਿੰਨੀ ਤਰਾਸਦੀ ਵਾਲੀ ਦਸ਼ਾ ਹੋਵੇਗੀ। ਮਨ ਨੂੰ ਸਮਝਾਇਆ ਫਿਕਰ ਨਾ ਕਰ ਛੇਤੀ ਹੀ ਆਪਾਂ ਵੀ ਇਹ ਛਕਾਂਗੇ।"

More than this, what also encouraged Daas to reply to this post is that you used Gurmukhi to express your vichaar. It is so very important. Daas has observed that you tend to use Gurmukhi in many of your posts, which is very refreshing and heartening to see. Although, daas is guily of not using the same for replying to this post, my apologies.

This brings to mind a story or say a moment that inspired Bhai Vir Singh Ji to start using Gurmukhi in his likhit (writings) for literature works. Turns out, Bhai Sahib in his formative years used to write in Urdu. The Urdu influence was more due to the works of his Grandfather, who himself was a poet or an author (not sure) of various literary works in Urdu. Besides, Urdu was much more popular language among the masses in comparison to Gurmukhi. Hence, more recognition for your work done in Urdu as compared to Gurmukhi, which was on a decline. So, Bhai Sahib naturally followed his grandfather.

One day, Bhai Sahib met another great poet/scholar/writer of his time, Rabindarnath Tagore. He liked Bhai Sahib's work and asked him a simple question.

Rabindarnath Tagore: Why don't you write in your mother tongue, i.e. Gurmukhi?
Bhai Sahib: Not many read it and via Urdu I can reach larger set of masses.
Rabindarnath Tagore: Yes many may not be reading it, but there is not many who even attempt to write in it. If no one writes, how will the masses read? Remember one thing, if you do not respect your mother, no one else will. You may get recognition for your works in Urdu but what about your own language? If you dont write in it, no one else will. 50-100 years down the line your mother tongue will be history. There will be nothing to tie your grand children or generations henceforth to your culture, your language, your religious values.

It is said that this incident moved Bhai Sahib so much, that he decided not to write in any language other than Gurmukhi. Imagine, how badly would have we missed Bhai Sahib's great compositions and work on Sikhi itihaas had this incident not taken place.

Whenever, I read poems in Gurmukhi on this website, it signals me at least our future is safe. We still have young people who can write their expressions in poetic form in Gurmukhi.

Guru Sahib saaryaan te kirpa karan te panth nu chardi kala vich rakhan.

Bhul chuk di khima

waheguru ji ka khalsa
wheguru ji ki fateh
Reply Quote TweetFacebook
ਜਾਚਕ ਜੀ, ਤੁਸੀਂ ਬਿਲਕੁਲ ਠੀਕ ਕਿਹਾ ਹੈ, ਵੀਰ ਜਸਜੀਤ ਸਿੰਘ ਜੀ ਦੀਆਂ ਪੰਜਾਬੀ ਵਿਚ ਲਿਖੀਆਂ ਪੋਸਟਾਂ ਬਹੁਤ ਹੀ ਆਨੰਦਮਈ ਹੁੰਦੀਆਂ ਹਨ ਜੀ
( confused smiley I was unable to write some words in Punjabi, using Google transliteration lab. So, I will discard that site for this purpose.)

Veer ji, does kamaal for us to read. It is always refreshing. WE should also respect our mother tongue.
Reply Quote TweetFacebook
ੴਵਾਹਿਗੁਰੂ ਜੀ ਕੀ ਫ਼ਤਹ॥


ਗੁਰੂ ਪਿਆਰਿਉ,

ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ॥

ਇਹ ਵਾਕਿਆਤ ਸ਼ਾਇਦ ਨਾ ਵਾਪਰਦਾ ਜੇਕਰ ਮੇਰੇ ਛੋਟੇ ਵੀਰ ਭਾਈ ਦੀਦਾਰ ਸਿੰਘ ਤੇ ਭਾਈ ਭਗਤਜੋਤ ਸਿੰਘ ਦਾਸ ਨੂੰ ਕੰਨੋਂ ਪਕੜ ਨਿਊਯਾਰਕ ਸਮਾਗਮ ਦੇ ਇਨ੍ਹਾਂ ਸ਼ਰੂਆਤੀ ਸਮਾਗਮਾਂ ਵਿਚ ਨਾ ਲੈ ਜਾਂਦੇ। ਇਸ ਤੋਂ ਵੀ ਵੱਡੇ ਵੱਡੇ ਕੌਤਕ ਤਕਰੀਬਨ ਹਰੇਕ ਗੁਰਸਿੱਖਾ ਦੇ ਜੀਵਨ ਵਿਚ ਆਮ ਹੁੰਦੇ ਹੀ ਹਨ ਆਪ ਜੀਆਂ ਸਾਰਿਆਂ ਨੇ ਹੀ ਭੀ ਹੰਢਾਏ ਹੋਣਗੇ ਜਾਂ ਹੰਢਾ ਰਹੇ ਹੋਵੋਗੇ। ਪਰ ਦਾਸ ਨੂੰ ਮੋਹਿਤ ਕਰਨ ਵਾਲਾ ਅਚੰਭਾ ਲੱਗਿਆ ਉਹ ਸੀ ਗੁਰੂ ਸਾਹਿਬ ਵਲੋਂ ਕੀਤੀ ਗਈ ਬਾਰੀਕੀ ਨਾਲ ਪੂਰਤੀ।

ਹੁਣ ਜੇ ਵਿਸ਼ਾ ਚੱਲ ਹੀ ਪਿਆ ਤਾਂ ਗੁਰੂ ਮਹਿਮਾ ਨੂੰ ਪ੍ਰਗਟਾਂਉਦਾ ਇਕ ਹੋਰ ਕੌਤਕੀ ਵਾਕਿਆ ਦਾਸ ਲਿਖਣ ਦੀ ਕੋਸ਼ਿਸ ਕਰੇਗਾ ਜਿਸਦਾ ਕਿ ਸੰਬੰਧ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਸੇਵਾ ਨਾਲ ਹੈ ਅਤੇ ਕਾਫੀ ਸਿਖਿਆਦਾਇਕ ਹੈ। ਬਾਕੀ ਵੀਰਾਂ ਨੇ ਗੱਲ ਗੁਰਮੁਖੀ ਵਿਚ ਲਿਖਣ ਦੀ ਕੀਤੀ ਹੈ ਤਾਂ ਦਾਸ ਦੇ ਇਹ ਨਿਜ ਵਿਚਾਰ ਹਨ ਕਿ ਜੋ ਵਿਚਾਰ ਖੁੱਲ ਕੇ ਆਪਣੀ ਭਾਸ਼ਾ ਵਿਚ ਕੀਤੇ ਜਾ ਸਕਦੇ ਉਹ ਸ਼ਾਇਦ ਦੂਜੀਆ ਭਾਸ਼ਾਵਾਂ ਵਿਚ ਦਾਸ ਤੋਂ ਕਦੇ ਵੀ ਨਾ ਹੋਵਣ ਅਤੇ ਲਿਖਣ ਵਖਤ ਅਸੀ ਆਪਣੇ ਹਿਰਦੇ ਦੇ ਭਾਵਾਂ ਨੂੰ ਖੁੱਲ ਕੇ ਅਗਰ ਨਾ ਲਿਖ ਸਕੇ ਤਾਂ ਪੜਨ ਵਾਲੇ ਦੇ ਹਿਰਦੇ ਵਿਚ ਉਹ ਕਿਵੇ ਪ੍ਰਵੇਸ਼ ਕਰਨਗੇ। ਸੋ ਇਸ ਕਰਕੇ ਅਸੀਂ ਸਾਰੇ ਹੀ ਗੁਰੂ ਸਾਹਿਬ ਜੀ ਦੇ ਇਸ ਗੱਲੋਂ ਵੀ ਰਿਣੀ ਹਾਂ ਕਿ ਸਾਨੂੰ ਉਹਨਾਂ ਗੁਰਮੁਖੀ ਰਾਹੀ ਵਿਚਾਰਾ ਨੂੰ ਪ੍ਰਗਟ ਕਰਨ ਦੀ ਵੀ ਖੁੱਲ ਦਿੱਤੀ ਹੈ। ਗੁਰਮੁਖੀ ਵਿਚ ਲਿਖਣ ਕਾਰਨ ਕਿੰਨੀ ਸੁੰਦਰ ਗੁਰਮੁਖੀ ਮਹਿਮਾ ਨੂੰ ਪ੍ਰਗਟਾਉਂਦੀ ‘ਜਾਚਕ’ ਜੀ ਨੇ ਇੱਕ ਇਤਹਾਸਿਕ ਘਟਨਾ ਵੀ ਧਿਆਨ ਗੋਚਰੇ ਕੀਤੀ ਹੈ। ਧੰਨਵਾਦ ਰਬਿੰਦਰਨਾਥ ਟੇਗੋਰ ਦਾ ਜਿਹਨੇ ਪੰਜਾਬ ਦਾ ਸਪੂਤ ਅਜੋਕੀ ਪੰਜਾਬੀ ਕਾਵਿ ਦਾ ਬਾਬਾ ਬੋਹੜ ਪੰਜਾਬ ਨੂੰ ਵਾਪਸ ਕਰਨ ਵਿਚ ਸੁਯੋਗ ਹਿੱਸਾ ਪਾਇਆ। ਨਹੀਂ ਤਾਂ ਦਾਸ ਵਰਗੇ ਅਨਪੜ ਨੇ ਕਿਥੋਂ ਪੜ ਲੈਣਾ ਸੀ ਭਾਈ ਵੀਰ ਸਿੰਘ ਜੀ ਦੀ ਕਵਿਤਾਵਾਂ ਨੂੰ ਉਰਦੂ ਵਿਚ।

ਭਾਈ ਐਮ ਬੀ ਸਿੰਘ ਜੀਉ ਜੇਕਰ ਆਪ ਜੀ ਦੀ ਗੁਰਮੁਖੀ ਵਿਚ ਲਿਖਣ ਦੀ ਇੱਛਾ ਹੈ ਤਾਂ ਆਪ ਜੀ GUCA ਵੀ ਵਰਤ ਸਕਦੇ ਹੋ ਪੋਸਟ ਕਰਨ ਵਾਸਤੇ। ਭਲਾ ਹੋਵੇ ਇਸਤਰਾਂ ਦੇ ਸੋਫਟਵੇਅਰ ਬਣਾਉਣ ਵਾਲਿਆ ਦਾ।

ਗੁਰੂ ਚਰਨਾਂ ਦੇ ਭੋਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
Sorry, only registered users may post in this forum.

Click here to login