ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Inspired by this thread - [gurmatbibek.com] - this Daas came up with the following poem about Dharam dee Kirat:

ਸਿਖ ਤੰਬਾਕੂ ਵੇਚਦੇ ਹੁਣ ਆਮ ਦੇਖੇ ਜਾਂਦੇ ਨੇ,
ਐਸੇ ਲੋਕ ਅੱਗੇ ਜਾਕੇ ਮਾਰ ਮੁਹੇ ਮੁਹਿ ਖਾਂਦੇ ਨੇ ।1।

ਗੈਸ ਸਟੇਸ਼ਨ ਲੈਣ ਨਾਲ, ਪੈਸੇ ਬੜੇ ਬਣ ਜਾਣੇ ਨੇ;
ਪਰ ਸਿਗਰਟਾਂ ਵੇਚਣ ਕਰ ਮੂੰਹ ਕਾਲੇ ਵੀ ਹੋ ਜਾਣੇ ਨੇ ।2।

ਟੈਕਸ ਦੀ ਚੋਰੀ ਕਰਕੇ ਫੁਲਿਆ ਨਹੀਂ ਸਮਾਉਂਦਾ ਤੂੰ;
ਦਸਵੰਧ ਦੇਣ ਤੋਂ ਵੀ ਸਦਾ ਕੰਨੀ ਕਤਰਾਉਂਦਾ ਤੂੰ;
ਧਰਮਰਾਇ ਦੀ ਕਚਹਿਰੀ ਵਿਚ ਕੀ ਤੂੰ ਦੇਵੇਂਗਾ ਜਵਾਬ?
ਉਥੇ ਤੇਰੀ ਹਾਲਤ ਮਿਤਰਾ ਹੋ ਜਾਣੀ ਹੈ ਬਹੁਤ ਖਰਾਬ ।3।

ਅੰਮ੍ਰਿਤ ਤੋ ਅੰਮ੍ਰਿਤ ਤੇ ਬਿਖ ਤੋਂ ਹੁੰਦੀ ਬਿਖ ਪੈਦਾ ।
ਪਾਪ ਦੀ ਕਮਾਈ ਤੋਂ ਦੁਖ ਉਪਜੇ ਬਹੁਤ ਜ਼ਿਆਦਾ ।4।

ਧਰਮ ਦੀ ਜੋ ਕਿਰਤ ਹੈ, ਅੰਮ੍ਰਿਤ ਦਾ ਜ਼ਰੀਆ ਹੈ।
ਉਹ ਬੇੜਾ ਕਦੇ ਨਾ ਡੁਬੇ ਧਰਮ ਜੀਹਦਾ ਕਰੀਆ ਹੈ ।5।

ਧਰਮ ਦੀ ਕਿਰਤ ਉਹ, ਜੋ ਗੁਰਮਤਿ ਅਨੁਸਾਰ ਹੋਵੇ।
ਮੱਛੀ ਮਾਸ ਨ ਵਰਤ ਹੋਵੇ, ਨ ਠਗੀ ਦਾ ਹੀ ਭਾਰ ਹੋਵੇ ।6।

ਧਰਮ ਦੀ ਕਿਰਤ ਦਾ ਸਦਾ ਫਲ਼ ਸੁਖਦਾਈ ਹੁੰਦੈ।
ਨਾਮ ਜਪਣ ਵਿਚ ਇਹ ਕਰਮ ਬੜਾ ਸਹਾਈ ਹੁੰਦੈ ।7।

ਤਪੋਬਨੀ ਨਿਮਾਣੇ ਨੇ ਇਹ ਗੱਲ ਗੁਰੂ ਦੀ ਪੱਲੇ ਬੰਨੀ,
ਪਾਪ ਦੀ ਕਮਾਈ ਕਦੇ ਫਲੀਭੂਤ ਯਾਰਾ ਨਹੀਂ ਹੁੰਦੀ ।8।


Difficult words:
ਜ਼ਰੀਆ - Source
ਕਰੀਆ - steersman
ਬਿਖ - poison

Bhul Chuk dee Maafi jee.

Daas,
Kulbir Singh
Reply Quote TweetFacebook
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ॥

ਭਾਈ ਸਾਹਿਬ ਜੀ ਆਪ ਜੀ ਦੀ ਕਵਿਤਾ ਨੇ ਦਾਸ ਨੂੰ ਆਪਣੇ ਤਜ਼ਰਬੇ ਵਿਚ ਆਏ ਇਕ ਵਾਕਿਆ ਦੀ ਯਾਦ ਤਾਜ਼ਾ ਕਰਵਾ ਦਿੱਤੀ। ਵਾਰਤਕ ਰੂਪ ਵਿਚ ਸੰਖੇਪ ਵਿਚ ਹੀ ਲਿਖਾਂਗਾ ਜੀ। ਗੁਰੂ ਹੁਕਮਾਂ ਅਨੁਸਾਰ ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥2॥ ਦਾਸ ਜਦੋਂ ਅਮਰੀਕਾ ਪੁੱਜਾ ਤਾਂ ਤਕਰੀਬਨ ਮਹੀਨਾ ਕੂ ਅਰਾਮ ਕਰਨ ਪਿਛੋ ਇਕ ਰਿਸ਼ਤੇਦਾਰ ਜੀ ਨੇ ਸਲਾਹ ਦਿੱਤੀ ਬਈ ਹੁਣ ਕੰਮ ਧੰਦਾ ਵੀ ਲੱਭ ਲਉ। ਆਪਾਂ ਸੋਚਿਆ ਬਈ ਜਿਹੜਾ ਇਥੇ ਲੈ ਕੇ ਆਇਆ ਹੈ ਉਸਨੇ ਕੰਮ ਵੀ ਕਿਤੇ ਨਾ ਕਿਤੇ ਤਿਆਰ ਹੀ ਰੱਖਿਆ ਹੋਊ ਥੋੜਾ ਸਬਰ ਕਰੀਏ ਆਪੇ ਹੀ ਵਿਧ ਬਣ ਜਾਊਗੀ ਨਾਲੇ ਜੇ ਆਉਂਦਿਆਂ ਹੀ ਡਾਲਰਾਂ ਦੀ ਦੌੜ ਵਿਚ ਲੱਗ ਪਏ ਤਾਂ ਦੁਨੀਆਂ ਤਾਂ ਆਪੇ ਆਖੂਗੀ ਬਈ ਇਹ ਵੀ ਲਾਲਚੀ ਜਿਹਾ ਇਨਸਾਨ ਹੀ ਹੈ ਪਰ ਪਰਾਏ ਵਸ ਰੋਟੀ ਖਾਣ ਦਾ ਹੁਕਮ ਨਹੀਂ ਸੀ ਇਸ ਕਰਕੇ ਰਿਸ਼ਤੇਦਾਰ ਜੀ ਦੀ ਸਲਾਹ ਤੇ ਅਮਲ ਕਰਨ ਦਾ ਸੋਚਿਆ ਉਹਨਾਂ ਹੋਰ ਵੀ ਕਿਹਾ ਕਿ ਜੇਕਰ ਤੁਹਾਨੂੰ ਆਪਣੇ ਕੈਰੀਅਰ ਦਾ ਕੰਮ ਨਹੀਂ ਲੱਭਦਾ ਤਾਂ ਕਿਤੇ ਸਟੋਰ ਤੇ ਪਾਰਟ ਟਾਈਮ ਕੰਮ ਕਰ ਲਉ। ਹੁਣ ਸਮੱਸਿਆ ਹੋਰ ਵੀ ਸੀ ਕਿ ਕੰਮ ਤੇ ਜਾਣ ਲਈ ਆਪਣਾ ਵਾਹਨ ਅਤੇ ਲਾਇਸੰਸ ਵੀ ਜਰੂਰੀ ਹੈ ਖਾਸ ਕਰਕੇ ਜੇ ਸਰਕਾਰੀ ਬੱਸ ਸਰਵਿਸ ਉਪਲੱਭਧ ਨਾ ਹੋਵੇ ਜਾਂ ਫਿਰ ਕਿਸੇ ਨੂੰ ਲੈ ਜਾਣ ਲੈ ਆਣ ਵਾਸਤੇ ਕਹਿਣਾ ਪਊ। ਪਰ ਫਿਰ ਵੀ ਇਸ ਗੱਲ ਦੀ ਬਹੁਤੀ ਵਿਚਾਰ ਕੀਤੇ ਬਗੈਰ ਮੈਂ ਉਹਨਾਂ ਨੂੰ ਹੀ ਕਿਹਾ ਕਿ ਤੁਸੀ ਹੀ ਕੋਈ ਕੰਮ ਦੱਸ ਦੇਵੋਂ। ਕਰ ਕਰਾ ਕੇ ਉਹਨਾਂ ਸਾਡੇ ਸ਼ਹਿਰ ਵਿਚਲੇ 7Eleven ਸਟੋਰ ਦਾ ਪਤਾ ਦੱਸਿਆ ਜਿਹੜਾ ਕਿ ਕਿਸੇ ਪੰਜਾਬੀ ਦਾ ਹੀ ਸੀ ਦਾਸ ਘਰੋਂ ਪੈਦਲ ਹੀ ਤੁਰ ਪਇਆ ਪੁੱਛਣ ਵਾਸਤੇ ਕਿਉਂਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਕਿਸੇ ਨੂੰ ਕਸ਼ਟ ਕਿਉਂ ਦੇਈਏ। ਉਥੇ ਗਏ ਤਾਂ ਮਾਲਕ ਆਪ ਨਾ ਮਿਲਿਆ ਸੋ ਮੈਂ ਉਸ ਵਾਸਤੇ ਸਨੇਹਾ ਇਕ ਕਾਮੇ ਪਾਸ ਛੱਡ ਦਿੱਤਾ। ਸਟੋਰ ਘੁੰਮ ਕੇ ਵੇਖਿਆ। ਵਾਹ ਜੀ ਵਾਹ ਮੀਟ ਵੱਡ ਕੇ ਵੇਚਣ ਦੀ ਮਸ਼ੀਨ ਲੱਗੀ ਹੋਈ ਹੈ। ਤੰਬਾਕੂ ਦੀ ਡੱਬੀਆ ਸਜੀਆ ਹੋਈਆ ਹਨ ਆਦਿਕ। ਕਾਮੇ ਨੂੰ ਪੁੱਛ ਕੇ ਕਿ ਇਹ ਕੁੱਝ ਵੇਚਣਾ ਪੈਂਦਾ ਹੈ ਇਥੇ ਉਸ ਨੇ ਹਾਂ ਵਿਚ ਸਿਰ ਮਾਰਿਆ। ਆਪਾਂ ਤਾਂ ਦੋੜਨ ਦੀ ਕੀਤੀ ਓਥੋ ਕਿ ਮਨਾ ਕਿਥੇ ਆ ਵੜੇ। ਆਲਾ ਦੁਆਲਾ ਦੇਖਿਆ ਕਿ ਕਿਤੇ ਕਿਸੇ ਵੇਖਿਆ ਤਾਂ ਨਹੀਂ ਸਿੱਧੀ ਘਰ ਵੱਲ ਨੂੰ ਸ਼ੂਟ ਵੱਟੀ।

ਰਿਸ਼ਤੇਦਾਰ ਜੀ ਨੇ ਪੁੱਛਿਆ ਕਿ ਗੱਲਬਾਤ ਹੋਈ, ਆਪਾਂ ਨਾਂਹ ਵਿਚ ਸਿਰ ਮਾਰਿਆ ਨਾਲੇ ਕਿਹਾ ਮੈਂ ਤਾਂ ਭਾਈ ਉਥੇ ਨਹੀਂ ਕੰਮ ਕਰ ਸਕਦਾ ਅਤੇ ਕਾਰਨ ਵੀ ਦੱਸ ਦਿੱਤਾ। ਉਸ ਕਿਹਾ ਸੇਲ ਦਾ ਨਾ ਕਰਿਉ। ਪਿਛੇ ਕੰਮਪਿਊਟਰ ਦਾ ਕਰ ਲਿਉ ਆਪਾ ਫਿਰ ਵੀ ਨਾਂ ਹੀ ਕੀਤੀ। ਦੂਸਰੇ ਦਿਨ ਮਾਲਕ ਦਾ ਫੋਨ ਆਇਆ ਕਿ ਤੁਸੀ ਤਾਂ ਕਾਫੀ ਪੜੇ ਲਿਖੇ ਲਗਦੇ ਹੋ ਅੱਜ ਹੀ ਕੰਮ ਸ਼ੁਰੂ ਕਰ ਸਕਦੇ ਹੋ। ਦਾਸ ਨੇ ਆਖਿਆ ਤਾਰੀਫ਼ ਕਰਨ ਵਾਸਤੇ ਸ਼ੁਕਰੀਆ ਪਰ ਮੈਂ ਇਥੇ ਕੰਮ ਨਹੀਂ ਕਰ ਸਕਦਾ ਉਸ ਪੁੱਛਿਆ ਕਿਉਂ? ਮੈਂ ਕਿਹਾ ਜੀ ਮੈਂ ਅੰਮ੍ਰਿਤਧਾਰੀ ਸਿੱਖ ਹਾਂ ਔਰ ਸਿੱਖ ਨੂੰ ਹੁੱਕਾ ਤੰਬਾਕੂ, ਮਾਸ ਆਦਿ ਦਾ ਵਪਾਰ ਕਰਨਾ ਬਿਵਰਜਿਤ ਹੈ ਤੁਸੀ ਭਾਂਵੇ ਮੈਨੂੰ ਓਥੇ ਕੋਈ ਹੋਰ ਕੰਮ ਵੀ ਦੇਵੋ ਤਾਂ ਕਿਰਤ ਤਾਂ ਉਹ ਵੀ ਇਸੇ ਦੀ ਹੀ ਸੋ ਦਾਸ ਨੇ ਉਹਨਾਂ ਨੂੰ ਨਾਂਹ ਕਰ ਦਿੱਤੀ ਇੰਨੲ ਕਹਿਣ ਦੀ ਦੇਰ ਸੀ ਉਸਨੇ ਮੈਨੂੰ ਕਈ ਮੰਨੇ ਪਰਮੰਨੇ ਸਿੱਖਾਂ (ਗਾਤਰਾਧਾਰੀ) ਦੇ ਨਾਮ ਗਿਣਾ ਦਿੱਤੇ ਜਿਹਨਾਂ ਦੇ ਗੈਸ ਸਟੇਸ਼ਨ, ਕਨਵੀਨੀਐਂਟ ਸਟੋਰ ਆਦਿਕ ਹਨ ਜਿਥੇ ਕਿ ਉਹ ਖੁੱਲੇਆਮ ਤੰਬਾਕੂ, ਮਾਸ ਵੇਚਦੇ ਹਨ ਤੁਸੀ ਅਜੀਬ ਸਿੱਖ ਦੇਖੇ ਹੋ ਜੋ ਕਹਿ ਰਹੇ ਹੋ ਕਿ ਇਥੇ ਕੰਮ ਹੀ ਨਹੀਂ ਕਰਨਾ। ਮੈਂ ਨਵਾਂ ਨਵਾਂ ਆਇਆ ਹੋਣ ਕਰਕੇ ਉਹਨਾਂ ਨਾਵਾਂ ਤੋਂ ਵਾਕਿਫ਼ ਨਹੀਂ ਸੀ ਅਤੇ ਮੈਂ ਕਿਹਾ ਕਿ ਮੈਂ ਕਿਸੇ ਐਸੇ ਸਿੱਖ ਨੂੰ ਨਹੀ ਜਾਣਦਾ ਜੋ ਤੰਬਾਕੂ ਵੇਚਦਾ ਜਾਂ ਮਾਸ ਦਾ ਵਾਪਾਰ ਕਰਦਾ ਹੋਵੇ ਕਿਉਂਕਿ ਸਿੱਖ ਲਈ ਤਾਂ ਤੰਬਾਕੂ ਦਾ ਵਾਪਾਰ ਕਰਨਾ ਜ਼ਹਿਰ ਦੇ ਵਾਪਾਰ ਤੁੱਲ ਹੈ। ਇਹ ਕਹਿ ਕੇ ਦਾਸ ਨੇ ਮਾਫ਼ੀ ਮੰਗੀ ਅਤੇ ਉਹਨਾਂ ਅੱਗੋ ਜਾਂਦੇ ਜਾਂਦੇ ਕਿਹਾ ਇਥੇ ਭਾਈ ਸਭ ਕਰਦੇ ਹਨ ਥੋੜੇ ਚਿਰ ਰਹੋਗੇ ਆਪੇ ਪਤਾ ਲੱਗ ਜਾਵੇਗਾ। ਦਾਸ ਨੇ ਉਸਦਾ ਧੰਨਵਾਦ ਕਰ ਕੇ ਫ਼ੋਨ ਬੰਦ ਕਰ ਦਿੱਤਾ। ਖੈਰ ਗੱਲ ਲੰਬੀ ਨਾ ਹੋ ਜਾਵੇ ਉਸਤੋਂ ਬਾਅਦ ਪਰਖ ਦੀ ਘੜੀਆਂ ਹੋਰ ਵੀ ਆਈਆਂ ਪਰ ਮਹਾਰਾਜ ਨੇ ਆਪ ਹੀ ਸਿੱਖੀ ਸੇਵਕੀ ਬਣਾਈ ਰੱਖੀ। ਇਸਤੋਂ ਮਹੀਨੇ ਕੁ ਬਾਅਦ ਹੀ ਮਹਾਰਾਜ ਨੇ ਐਸੀ ਕਿਰਪਾ ਕੀਤੀ ਬੱਸ ਸ਼ੁਕਰ ਹੀ ਸ਼ੁਕਰ ਕਰਨਾ ਚਾਹੀਦਾ ਹੈ ਐਸੀ ਨੇਕ ਕਿਰਤ ਦਿੱਤੀ ਕਿ ਅੱਜ ਇਕ ਦਹਾਕਾ ਹੋ ਗਿਆ ਗੁਰੂ ਸਾਹਿਬ ਇਥੋਂ ਹੀ ਕਿਰਤ ਦੇਈ ਜਾ ਰਹੇ ਨੇ। ਸਮਾਂ ਪਾ ਕੇ ਉਨ੍ਹਾਂ ਸਿੱਖਾਂ ਦਾ ਵੀ ਪਤਾ ਲੱਗਿਆ ਜਿਹਨਾਂ ਦੀ ਉਹ ਸਟੋਰ ਮਾਲਕ ਗੱਲ ਕਰ ਰਿਹਾ ਸੀ। ਜੋ ਅਚੰਭਾ ਓਸ ਵਖਤ ਲੱਗਾ ਸੀ ਕਿ …ਹੈਂ ਗੁਰੂਦੁਆਰਿਆ ਦੇ ਜਾਂ ਸਿੰਘ ਸਭਾਵਾ ਦੇ ਪ੍ਰਧਾਨ, ਸਕੱਤਰ ਜਾਂ ਹੋਰ ਕਮੇਟੀ ਵਾਲੇ ਵੀ ਤੰਬਾਕੂ ਅਤੇ ਮਾਸ ਦਾ ਧੰਦਾ ਕਰ ਸਕਦੇ ਹਨ?...

ਬਸ ਅਰਦਾਸ ਹੀ ਕਰ ਸਕਦੇ ਹਾਂ ਕਿ ਗੁਰੂ ਸਾਹਿਬ ਆਪ ਹੀ ਸਮਤ ਬਖਸ਼ ਕੇ ਸੱਚੀ ਸੁੱਚੀ ਕਿਤ ਕਰਵਾ ਲੈਣ ਜੀ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
Thank you, Veer kulbir singh Ji and Jasjit Singh ji, for very interesting and inspiring posts.
Reply Quote TweetFacebook
Sorry, only registered users may post in this forum.

Click here to login