ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Bedawa

Posted by Harmeet Singh 
Bedawa
July 30, 2016 01:28AM
Reply Quote TweetFacebook
Re: Bedawa
July 30, 2016 10:56AM
ਬੇਦਾਵਾ

ਬੇਦਾਵੇ ਤੋਂ ਸਾਨੂੰ ਉਹ ਯਾਦ ਆਉਂਦੇ, ਚਾਲੀ ਸਿੰਘ ਜਿਨ੍ਹਾਂ ਨੇ ਮੂੰਹ ਮੋੜਿਆ ਸੀ
ਇਕ ਹੁਕਮ ਨ ਗੁਰੂ ਦਾ ਮੰਨਣ ਕਾਰਣ, ਅਣਖ ਗੈਰਤ ਨੂੰ ਪੈਰਾਂ ਵਿੱਚ ਰੋੜਿਆ ਸੀ

ਜਦ ਆਪਣੀ ਗਲਤੀ ਦਾ ਅਹਿਸਾਸ ਹੋਇਆ, ਪਛਤਾਵੇ ਨੇ ਅੰਦਰੋਂ ਝੰਜੋੜਿਆ ਸੀ
ਜਿੰਦ ਵਾਰ ਕੇ ਆਪਣੀ ਭੁੱਲ ਬਖਸ਼ਾਈ, ਕਲਗੀਆਂ ਵਾਲੇ ਨੇ ਟੁੱਟੀ ਨੂੰ ਜੋੜਿਆ ਸੀ

ਅੱਜ ਸਿੱਖੀ ਸਿਧਾਂਤਾਂ ਤੋਂ ਟੁੱਟ ਕੇ, ਕਰਮ ਕਾਂਡਾਂ ਤੇ ਡੇਰਿਆਂ ਨਾਲ ਜੁੜੀ ਜਾਂਦੇ
ਅਸੀਂ ਗੁਰੂ ਦੀ ਸਿੱਖਿਆ ਤੋਂ ਹੋ ਮੁਨਕਰ, ਨਿਤ ਨਵਾਂ ਬੇਦਾਵਾ ਹਾਂ ਲਿੱਖੀ ਜਾਂਦੇ

ਨਾਮ ਤੇ ਅੰਮ੍ਰਿਤ ਤੋਂ ਬੇਮੁਖ ਹੋ ਕੇ, ਸਿੱਖ ਅਖਵਾਉਣ ਦਾ ਦਾਅਵਾ ਵੀ ਕਰੀ ਜਾਂਦੇ
ਉਹ ਤਾਂ ਭੁੱਲ ਬਖਸ਼ਾ ਕੇ ਅਮਰ ਹੋਏ, ਅਸੀਂ ਨਾ ਬਖਸ਼ਨਜੋਗ ਭੁਲਾਂ ਕਰੀ ਜਾਂਦੇ

ਮਨ ਅੰਦਰ ਤਾਂ ਬੇਦਾਵਾ ਅਸੀਂ ਲਿੱਖੀ ਬੈਠੇ, ਉਪਰੋਂ ਉਪਰੀ ਦਿਖਾਵਾ ਕਰੀ ਜਾਂਦੇ
ਦੁਨੀਆਦਾਰੀ ਨੂੰ ਖੁਸ਼ ਕਰਣ ਵਾਸਤੇ, ਗੁਰੂ ਨਾਲ ਗੱਦਾਰੀਆਂ ਅਸੀਂ ਕਰੀ ਜਾਂਦੇ

ਹਰਮੀਤ ਸਿੰਘ ਸਾਨੂੰ ਕੋਈ ਮਾਰ ਨਾ ਸਕਦਾ, ਜੇ ਆਪਸ ਵਿੱਚ ਅਸੀਂ ਨਾ ਲੜੀ ਜਾਂਦੇ
ਸੱਚੇ ਪਾਤਿਸ਼ਾਹ ਪੰਥ ਦੀ ਅਗਵਾਈ ਆਪ ਕਰੋ, ਅਸੀਂ ਖ਼ੁਦਗ਼ਰਜ਼ੀ ਦੀ ਅੱਗ ਵਿੱਚ ਸੜੀ ਜਾਂਦੇ
Reply Quote TweetFacebook
Re: Bedawa
August 01, 2016 09:36AM
Very true and Very Nice Kavita. Chardi Kala Bhai Harmeet Singh Ji !
Reply Quote TweetFacebook
Re: Bedawa
August 01, 2016 10:05PM
Very nice! It translates the current condition of Sikhs very well.

Kulbir Singh
Reply Quote TweetFacebook
Re: Bedawa
August 02, 2016 02:48PM
ਧੰਨਵਾਦ ਵੀਰ ਜਸਕੀਰਤ ਸਿੰਘ ਜੀ ਤੇ ਵੀਰ ਕੁਲਬੀਰ ਸਿੰਘ ਜੀ, ਆਪ ਜੀ ਪ੍ਰੇਰਨਾ ਸਰੋਤ ਹੋ | ਬਹੁਤ ਚਿਰ ਹੋ ਗਿਆ ਆਪ ਜੀ ਦੀ ਕਲਮ ਤੋਂ ਕੋਈ ਨਜ਼ਮ ਨਹੀਂ ਆਈ, ਆਪ ਜੀ ਵੀ ਕਿਰਪਾ ਕਰੋ |
Reply Quote TweetFacebook
Sorry, only registered users may post in this forum.

Click here to login