ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਭਾਈ ਅਜਨਾਲਾ ਜੀ ਨੂੰ ਜਥੇਦਾਰ ਤਖਤ ਸਾਹਿਬਾਨ ਦੀ ਪਦਵੀ ਦੀ ਦੁਵਰਤੋਂ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ, ਆਪਣਾ ਸਮੱਰਥਨ ਵਾਪਸ ਲੈਂਦੇ ਹਾਂ। - ਅਖੰਡ ਕੀਰਤਨੀ ਜੱਥਾ

Posted by JASJIT SINGH 
Couple of days ago in a Dharmik gathering, Bhai Amrik Singh Ajnala spoke very ill against Akhand Kirtani Jatha, used very foul language in presence of Sri Guru Granth Sahib Jee and threaten to kill other Sikhs. Jatha announced to withdraw his support.

++++++++++++++++++++++++++++++++++++++++++++++++++++++++++++++++++++++++++++++++++++++++++++
Press Release:

ਸਾਧਸੰਗਤ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ॥

ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ, ਅਖੰਡ ਕੀਰਤਨੀ ਜਥਾ ਗੁਰੂ ਸਾਹਿਬ ਜੀ ਦੇ ਬਖਸ਼ੇ ਅਸੂਲਾਂ ਤੇ ਪਹਿਰਾ ਦੇਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਅਤੇ ਹੋਰਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ।

ਪਿਛਲੇ ਕੁਝ ਦਿਨਾਂ ਵਿਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦੇ ਪ੍ਰਤਿਕਰਮ ਵਜੋਂ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ, ਗੁਰਸਿਖ ਵੀਰ ਭਾਈ ਭੁਪਿੰਦਰ ਸਿੰਘ ਜੀ ਦੇ ਕਤਲ ਵਾਲੀ ਘਿਨਾਉਣੀ ਘਟਨਾ ਦੀ ਨਿਖੇਧੀ ਕਰਦਾ ਹੈ। ਇਹ ਅਤਿ ਨਿੰਦਣਜੋਗ ਗੱਲ ਹੈ ਕਿ ਇਸ ਘਟਨਾ ਲਈ ਜ਼ਿਮੇਵਾਰ ਲੋਕਾਂ ਵਲੋਂ ਪੰਥ ਦੀ ਪੁਰਾਤਨ ਰਵਾਇਤ ਛਬੀਲ ਦੀ ਆੜ ਹੇਠ ਇਹ ਕਾਰਾ ਕੀਤਾ ਗਿਆ ਹੈ ਜਿਸ ਕਰਕੇ ਇਸ ਮਹਾਨ ਰਵਾਇਤ ਨੂੰ ਧੱਬਾ ਲਗਿਆ ਹੈ।

ਹਾਲ ਹੀ ਵਿਚ, ਸਰਬਤ ਖਾਲਸੇ ਵਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਥਾਪੇ ਹੋਏ ਜਥੇਦਾਰ, ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਸੰਗਰਾਵਾਂ ਵਿਖੇ ਇਕ ਧਾਰਮਕ ਇਕੱਤਰਤਾ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਭੱਦੀ ਸ਼ਬਦਾਬਲੀ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗਲ ਹੈ ਕਿਉਂਕਿ ਉਹਨਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਪਦਵੀ ਤੇ ਸਸ਼ੋਭਿਤ ਹੁੰਦਿਆਂ ਹੋਇਆਂ, ਆਪਣੇ ਅਹੁਦੇ ਤੋਂ ਹੇਠਲੇ ਪੱਧਰ ਦੀ ਗਲ ਕੀਤੀ ਹੈ। ਸਿਖ ਪੰਥ ਦੇ ਪਵਿਤਰ ਤਖਤ ਸਾਹਿਬਾਨ ਦੀ ਦੁਵਰਤੋਂ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ ਜਿਸ ਕਰਕੇ ਅਸੀਂ ਭਾਈ ਅਜਨਾਲਾ ਜੀ ਦੀ ਜਥੇਦਾਰੀ ਲਈ ਆਪਣਾ ਸਮੱਰਥਨ ਵਾਪਸ ਲੈਂਦੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਦੀ ਥਾਂ ਤੇ ਨਿਯੁਕਤ ਕੀਤੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਕੁਝ ਹੀ ਦਿਨ ਪਹਿਲਾਂ ਨੌਜਵਾਨਾਂ ਦੇ ਨਾਂ ਇਕ ਸੰਦੇਸ਼ ਵਿਚ ਕਿਹਾ ਗਿਆ ਸੀ ਕਿ ਵਿਰੋਧੀਆਂ ਨਾਲ ਗਲ ਕਰਦੇ ਹੋਏ ਮਾੜੀ ਭਾਸ਼ਾ ਵਰਤਣ ਤੋਂ ਗੁਰੇਜ਼ ਕੀਤਾ ਜਾਵੇ। ਪਰ ਹੁਣ ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਮਹਾਰਾਜ ਜੀ ਦੀ ਹਜ਼ੂਰੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਦੀ ਉਲੰਘਣਾ ਕਰਕੇ ਇਕ ਬਹੁਤ ਗ਼ਲਤ ਮਿਸਾਲ ਕਾਇਮ ਕੀਤੀ ਹੈ। ਇਸਲਈ ਇਸ ਉਲੰਘਣਾ ਦੇ ਜਵਾਬ ਵਿਚ ਸਿੰਘ ਸਾਹਿਬਾਨ ਵਲੋਂ ਐਕਸ਼ਨ ਲੈਣਾ ਬਣਦਾ ਹੈ।

ਰਾਗਮਾਲਾ ਅਤੇ ਹੋਰ ਅਜਿਹੇ ਮਸਲੇ ਬਹੁਤ ਪੇਚੀਦੇ ਹਨ ਅਤੇ ਪਿਛਲੇ 200 ਸਾਲਾਂ ਤੋਂ ਵੀ ਵਧ ਸਮੇਂ ਤੋਂ ਪੰਥ ਵਿਚ ਚਲ ਰਹੇ ਹਨ। ਇਹ ਮਸਲੇ ਫੋਕੀਆਂ ਬਿਆਨਬਾਜ਼ੀਆਂ ਜਾਂ ਧਮਕੀਆਂ ਦੇਣ ਨਾਲ ਜਾਂ ਮੰਦੀ ਭਾਸ਼ਾ ਵਰਤਣ ਨਾਲ ਹੱਲ ਨਹੀਂ ਹੋ ਸਕਦੇ। ਆਪਣੇ ਵਿਰੋਧੀ ਖਿਆਲ ਵਾਲਿਆਂ ਨੂੰ ਜਨਤਕ ਤੌਰ ਤੇ ਭੰਡਣਾ ਨਾ ਤਾਂ ਗੁਰਮਤਿ ਅਨੁਸਾਰ ਸਹੀ ਹੈ ਅਤੇ ਨਾ ਹੀ ਇਹ ਭਰਾਵਾਂ ਵਾਲੀ ਗਲ ਹੈ। ਰਾਗਮਾਲਾ ਬਾਰੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਫੈਸਲਾ ਹੋ ਚੁਕਿਆ ਹੈ ਕਿ ਜਦੋਂ ਤੱਕ ਇਸ ਮਸਲੇ ਦਾ ਹੱਲ ਨਹੀਂ ਲੱਭ ਲਿਆ ਜਾਂਦਾ ਉਦੋਂ ਤੱਕ ਚਾਹੇ ਕੋਈ ਮੁੰਦਾਵਣੀ ਤੱਕ ਪਾਠ ਕਰੇ ਚਾਹੇ ਰਾਗਮਾਲਾ ਤੱਕ, ਦੋਵੇਂ ਮਨਜ਼ੂਰ ਹਨ। ਆਪਣੀ ਪੱਧਰ ਤੇ ਕੋਈ ਵਿਅਕਤੀ ਜਾਂ ਸੰਸਥਾ ਆਪਣੇ ਵਿਸ਼ਵਾਸ ਦਾ ਪਰਚਾਰ ਕਰ ਸਕਦੀ ਹੈ, ਪਰ ਪੰਥ ਦੇ ਸਾਂਝੇ ਜਥੇਦਾਰਾਂ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਨੂੰ ਕਿਸੇ ਧਿਰ ਦੀ ਹਿਮਾਇਤ ਜਾਂ ਵਿਰੋਧ ਨਹੀਂ ਕਰਨਾ ਚਾਹੀਦਾ। ਪਿਛਲੇ 2015 ਵਾਲੇ ਸਰਬਤ ਖਾਲਸੇ ਵਿਚ ਇਹ ਮਤਾ ਪਾਸ ਹੋਇਆ ਸੀ ਕਿ ਵਿਵਾਦ ਵਾਲੇ ਮਸਲੇ ਨਹੀਂ ਛੇੜੇ ਜਾਣਗੇ। ਪਰ ਇਸ ਦੇ ਬਾਵਜੂਦ ਵੀ ਭਾਈ ਅਜਨਾਲਾ ਜੀ ਵਲੋਂ ਰਾਗਮਾਲਾ ਦਾ ਮਸਲਾ ਉਛਾਲ ਕੇ ਅਖੰਡ ਕੀਰਤਨੀ ਜਥੇ ਨੂੰ ਭੰਡਣਾ ਨਜਾਇਜ਼ ਹੈ। ਇਹ ਤਾਂ “ਨੈਪੋਲੀਅਨ” ਵਾਲੀ ਹੀ ਗਲ ਹੋ ਗਈ ਕਿਉਂਕਿ ਉਹਨਾਂ ਦੇ ਇਸ ਬਿਆਨ ਨਾਲ ਸਿਖਾਂ ਦਾ ਧਾਰਮਕ ਤੌਰ ਤੇ ਪਾੜਾ ਹੋਰ ਵਧੇਗਾ।

ਸੰਗਤਾਂ ਨੂੰ, ਦਸਮ ਗ੍ਰੰਥ ਅਤੇ ਰਾਗਮਾਲਾ ਦੇ ਮਸਲੇ ਨੂੰ ਰਲਗੱਡ ਕਰਕੇ, ਗੁੰਮਰਾਹ ਕਰਨਾ ਇਕ ਗੈਰ-ਜ਼ਿੰਮੇਵਾਰਾਨਾ ਹਰਕਤ ਹੈ ਜਿਸ ਨਾਲ ਪੰਥ ਵਿਚ ਫੁੱਟ ਵਧੇਗੀ। ਰਾਗਮਾਲਾ ਵਰਗੇ ਪੁਰਾਤਨ ਮਸਲੇ ਵਿਦਵਾਨਾਂ ਅਤੇ ਸੁਹਿਰਦ ਸੱਜਣਾਂ ਦੇ ਹੱਲ ਕਰਨ ਵਾਸਤੇ ਹਨ ਅਤੇ ਕਿਸੇ ਵੀ ਸੰਸਥਾ ਨੂੰ ਆਪਣੀ ਨਿਜੀ ਮਰਜ਼ੀ ਜਾਂ ਮਰਿਆਦਾ ਹੋਰ ਸਿਖਾਂ ਤੇ ਨਹੀਂ ਥੋਪਣੀ ਚਾਹੀਦੀ।

ਕਿਸੇ ਵੀ ਸੰਸਥਾ ਜਾਂ ਸੰਪਰਦਾ ਨੂੰ ਆਪਣੀ ਮਰਿਆਦਾ ਬਾਕੀ ਦੇ ਪੰਥ ਤੇ ਲਾਗੂ ਨਹੀਂ ਕਰਨੀ ਚਾਹੀਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ ਅਤੇ ਸਮੁਚੇ ਪੰਥ ਨੂੰ ਗੁਰਮਤਿ ਅਨੁਸਾਰੀ ਕਰਮ ਕਰਕੇ, ਮੁਕੱਮਲ ਏਕਤਾ ਵੱਲ ਆਪਣੇ ਕਦਮ ਵਧਾਉਣੇ ਚਾਹੀਦੇ ਹਨ।

ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਉਹਨਾਂ ਲੋਕਾਂ ਦੀ ਨਿਖੇਧੀ ਕਰਦਾ ਹੈ ਜੋ ਖਾਲਸੇ ਦਾ ਬਾਣਾ ਪਹਿਣ ਕੇ, ਆਪਣੇ ਨਿਜ ਸਵਾਰਥ ਹਿੱਤ ਗੁਰਮਤਿ ਵਿਰੋਧੀ ਕਰਮ ਕਰਦੇ ਹਨ ਅਤੇ ਇਸ ਤਰ੍ਹਾਂ ਖਾਲਸਾ ਪੰਥ ਦੀ ਸ਼ਾਨ ਨੂੰ ਘਟਾਉਣ ਦਾ ਜਤਨ ਕਰਦੇ ਹਨ।
ਇਸ ਵਕਤ ਲੋੜ ਹੈ ਕਿ ਸਭ ਗੁਰਸਿਖ ਆਪਣੇ ਨਿਜ ਸਵਾਰਥ ਤੋਂ ਉਪਰ ਉਠ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਤਨਸ਼ੀਲ ਹੋਣ। ਇਹ ਲਾਜ਼ਮੀ ਹੈ ਕਿ ਅਸੀਂ ਗੁਰਸਿਖਾਂ ਵਾਂਗ ਵਿਚਰੀਏ ਨਾ ਕੇ ਭਾਈ ਚੌਪਾ ਸਿੰਘ ਜੀ ਦੇ ਕਥਨ ਅਨੁਸਾਰ ਦੈਂਤਾਂ ਵਾਲੇ ਕੰਮ ਕਰੀਏ:

ਜੋ ਸਿੱਖ, ਸਿੱਖ ਕੋ ਜਾਣ ਕੇ ਕੈਦ ਕਰਾਏ, ਲੁਟਾਏ, ਮਰਵਾਏ, ਸੋ ਦੈਂਤ ਜਾਨਣਾ॥

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ॥

Sadh Sangat Jeeo!!!

Akhand Keertani Jatha continues to uphold and perpetuate the Gurmat teachings, traditions and values as laid out by the Great Gurus of the Khalsa Panth.

In response to the recent events, Akhand Keertani Jatha Worldwide condemns the shameful act of killing our fellow Gursikh brother Bhai Bhupinder Singh. It is a shameful and highly condemn able that those responsible for this heinous crime used the sanctified Sikh institution of Chabeel (offering of free drinks) to deliver a deceptive act of murderous bullets instead.

The Worldwide Jatha also condemns the inappropriate and foul language used in the presence of Guru Granth Sahib Ji and the Sadh Sangat. The Khalsa Panth has very high expectations of anybody elected as a Takht Jathedhaar. Bhai Amrik Singh Ajnala, who is thought to be a senior and knowledgeable Gursikh, should be setting a high standard and a better example for the rest of the Sangat and our Naujawaan. Our Takht Jathedhaars are not above the Saadh Sangat, so the use of profanity falls far short of good repute and expected conduct. We cannot allow our Takhts to be misused or misrepresented, and withdraw our support for him as the Jathedar of Takhat Sri Kesgarh Sahib.

There are recognised issues in the Panth which are complex and without resolution, of which one is Raag Maala. The current and correct status agreed in the Panth is that it is acceptable to complete Bhog by reading or not read Raag Mala. Condemnation of those who have a different viewpoint is neither Panthic nor the brotherly attitude that is clearly required in a Sarbat Khalsa. Using a public stage at such an emotional time in the Sangat is akin to dividing the Sangat and falls squarely into the very "Napolean" thinking that he is attempting to condemn. Bhai Amrik Singh Ajnala was selected at the last Sarbat Khalsa in 2015, where a mataa was passed to refrain from discussing any controversial issues. If the 'Jathedars' cannot abide by these decisions, we can only conclude that they are not fit for the role. In addition, a few days ago, Jathedar Bhai Jagtar Singh Hawara Ji's acting Jathedar Mand Ji gave Hukam to youth to not use inappropriate or foul language, when debating on the social media. Bhai Ajnala's speech has directly violated that very Hukam. Therefore, some stern action should be taken. AKJ Worldwide stands by the resolution in the Sri Akal Takht Rehat Maryada which confirms that the Bhog of Akhand Paat can conclude without the reading of Raag Maala.

The attempt to confuse the Sangat about Raag Maala and combining it with current Dasam Granth issues has seen the Sadh Sangat put into further doubt. These issues must be dealt with at a Panthic level using an agreed approach that is both Panthic and unbiased. Personal views should not be imposed upon Sadh Sangat since this only causes further divide. Any person who is actively bringing up contentious issues, with a clear intent of splitting up the Sangat should be condemned by all as an enemy of the Khalsa Panth.

A Sampardhaa or Jathebandi cannot and should not attempt to forcefully replace the Panthic Maryada laid out by the Akal Takht with their own. Guru Gobind Singh Ji created the Khalsa Panth and we should all move forward to create a united Panth in a fair and transparent way.

AKJ Worldwide condemns such enemies of the Panth that wear the respected garb gifted by Kalgidhaar Paatshah but besmirch it with their ulterior motives using hateful and evil actions.

It is now time for all Gursikhs to put the Panth and it's stability at the forefront. It is essential that we work in the Khalsa Spirit and not in the demonic way that Bhai Chaupa Singh outlined in his Rehatnama centuries ago:
ਜੋ ਸਿੱਖ ਸਿੱਖ ਨੂੰ ਜਾਣ ਕੇ ਕੈਦ ਕਰਾਏ, ਲੁਟਾਏ, ਮਰਵਾਏ, ਸੋ ਦੈਂਤ ਜਾਨਣਾ।
A Sikh who intentionally play role in sending other Sikh in jail, involve in looting (steal) of other Sikh, commit killing of other Sikh, that Sikh must be known as Daint (demon).



Reply Quote TweetFacebook
Bhai Ajnala's video of ill speech with filthy language.

[youtu.be]
Reply Quote TweetFacebook
This "jathedar" will most definitely regret his words and actions in dargah, especially that he has done this in saadh sangat. No one will be able to save him from his terrible fate in the hereafter.

Please may Guru Sahib himself deal with this so called jathedar and uphold the honour of Akhand Kirtani Jatha Gursikhs who have made efforts to jap naam...
Reply Quote TweetFacebook
Unfortunate what Bhai Amrik Singh Jee has said at a time when we need Panthic Unity. There is nothing to gain by attacking Sant Ranjit Singh Dandrianwale who always does Seva of Panth and using wrong wording too in Hazuri of Guru Granth Sahib jee of such a Sevak of Guru Sahib. Bhai Amrik Singh jee is also a good Singh who always does seva of Panth but I don't know what happened this time. Maybe someone in his inner circle has misguided and misinformed him in order to prevent unity between Taksal and AKJ.
Reply Quote TweetFacebook
Amrik Singh is not a good singh in my opinion. He is power hungry individual who uses violence to punish those committing dhils.
Even if someone does some dhill in sewa they should first be given a chance to correct their mistake rather then beating them first. A beating is last resort.
Anyone defending him after viewing this video is mislead. He is even telling lies in sangat along with foul language, whilst slandering akhand kirtani jatha. He's even promoting murders. Even an okay normal sikh would not dare talk like this, especially in the hazoori of Sangat and Guru Sahib.
He will have to answer for all this one day.

Benti to sangat to do ardaas to Guru Sahib to deal with him in this world where all can see the justice and may Guru Sahib also uphold the honour of jatha singhs and singhaniya who are increasingly being targeted for slander attacks. This ardaas is important because we are all powerless without Guru Sahib. Of course it is ultimately up to Guru Sahib to accepts our ardaasa(n).

Dangerous times...
Reply Quote TweetFacebook
The Panth is sailing through the troubled storm of Kalyug. The Sangat all over the globe trusted and rested their hope on the newly selected Jathedaars from Sarbat Khalsa. We hoped that, if they can't do any good, at least they won't degrade the Panth's maryada. Eventually, what we see is that they are no different than Badal-Makkad's SGPC team. How a captain of the ship will sail Sangat out of troubled waters when he himself is drilling holes in the boat.

A person with reasonable IQ knows that is it ok to have differences with someone. But on the occasion of Saheedi Guruparab and Ghallughara, is this the day and the platform to talk about one's differences. If he had any positive intent then he would have called for press conference or could have given media interview. Speaking ill about someone is one thing. But by using foul language in presence of Guru Sahib's hazoori, he has given himself a character certificate.

Does he even understand the importance of pristine platform like Sri Akal Takhat Sahib. Using that platform whatever a person says goes down into history for thousands of years. On his own he has put black mark on himself.

A Nitnemi with Naam Simran Bhajan Bandagi does not keep so much grudge in his/her heart. The way he vented out his frustrations shows what is filled inside him. His interest seems to be more in siyasat than any panthic sudhar activity. He has no plan on what panthic milestones need to be accomplished and in what time frame. All he knows is phoki bayanbazi and doing ninda. Very unfortunate.

Bhul Chuk Maaf.

Waheguru Ji Ka Khalsa,
Waheguru Ji Ki Fateh.
Reply Quote TweetFacebook
VAHEGURU JI KA KHALSA, VAHEGURU JI KI FATEH

Apology issued by Bhai Amrik Singh Ajnala, with views from Acting Jathedar Bhai Dhian Singh and Jathedar Bhai Baljit Singh:

[www.youtube.com]

[www.youtube.com]

[www.youtube.com]
Reply Quote TweetFacebook
ਸਾਨੂੰ ਖੁਸ਼ੀ ਹੈ ਕਿ ਜਥੇਦਾਰ ਭਾਈ ਅਮਰੀਕ ਸਿੰਘ ਜੀ ਅਜਨਾਲਾ ਨੇ ਆਪਣੀ ਭੁੱਲ ਮੰਨਦੇ ਹੋਏ ਅਗੇ ਤੋਂ ਅਜਿਹੇ ਬੋਲ ਬੋਲਣ ਤੋਂ ਗੁਰੇਜ਼ ਕਰਨ ਦਾ ਪ੍ਰਣ ਕੀਤਾ ਹੈ।

ਗੁਰਮਤਿ ਦਾ ਅਸੂਲ ਹੈ ਜਿ ਜੇਕਰ ਕੋਈ ਗੁਰਸਿਖ ਆਪਣੀ ਭੁੱਲ ਮੰਨ ਲਵੇ ਤਾਂ ਬਾਕੀ ਗੁਰਸਿਖਾਂ ਨੂੰ ਉਸਨੂੰ ਬਖਸ਼ਣ ਵਿਚ ਢਿਲ ਨਹੀਂ ਕਰਨੀ ਚਾਹੀਦੀ ਕਿਉਂਕਿ ਆਪਾਂ ਖੁਦ ਵੀ ਰੋਜ਼ ਗੁਰੂ ਸਾਹਿਬ ਜੀ ਤੋਂ ਆਪਣੀਆਂ ਗਲਤੀਆਂ ਲਈ ਮਾਫੀ ਮੰਗਦੇ ਹਾਂ। ਅਸੀਂ ਇਹ ਤਵੱਕੋਂ ਰੱਖਦੇ ਹਾਂ ਕਿ ਗੁਰੂ ਜੀ ਸਾਡੀ ਅਰਦਾਸ ਸੁਣ ਕੇ ਸਾਨੂੰ ਬਖਸ਼ ਲੈਂਦੇ ਹਨ ਪਰ ਇਹ ਤਾਂ ਹੀ ਮੁਮਕਿਨ ਹੈ ਜੇਕਰ ਅਸੀਂ ਵੀ ਹੋਰਨਾਂ ਦੇ ਸਾਡੇ ਪ੍ਰਤੀ ਕੀਤੇ ਗੁਨਾਹ, ਉਦੋਂ ਜ਼ਰੂਰ ਬਖਸ਼ ਦੇਈਏ, ਜਦੋਂ ਕੋਈ ਮਾਫੀ ਮੰਗ ਲਵੇ। ।

ਦੋ ਕੁ ਦਿਨ ਪਹਿਲਾਂ ਮੇਰੀ ਜਥੇਦਾਰ ਅਜਨਾਲਾ ਜੀ ਨਾਲ ਫੋਨ ਤੇ ਗਲ ਹੋਈ ਸੀ ਅਤੇ ਉਹਨਾਂ ਨੇ ਬਹੁਤ ਨਿਮ੍ਰਤਾ ਸਹਿਤ ਸਵੀਕਾਰ ਕੀਤਾ ਸੀ ਕਿ ਉਹਨਾਂ ਪਾਸੋਂ ਅਚਨਚੇਤ ਹੀ ਅਤੇ ਪਹਿਲੀ ਵਾਰੀ ਜਥੇ ਦੇ ਖਿਲਾਫ ਕੋਈ ਬਚਨ ਨਿਕਲਿਆ ਹੈ। ਉਹਨਾਂ ਨੇ ਦਸਿਆ ਸੀ ਕਿ ਉਹਨਾਂ ਦੇ ਮਨ ਵਿਚ ਅਖੰਡ ਕੀਰਤਨੀ ਜਥੇ ਦੇ ਗੁਰਸਿਖਾਂ ਲਈ ਬਹੁਤ ਸਤਿਕਾਰ ਅਤੇ ਪਿਆਰ ਹੈ। ਇਹ ਵੀਡੀਓ ਰਿਲੀਜ਼ ਕਰਕੇ ਉਹਨਾਂ ਨੇ ਗੁਰਮੁਖਤਾਈ ਦਾ ਸਬੂਤ ਦਿਤਾ ਹੈ ਜਿਸ ਲਈ ਦਾਸ ਉਹਨਾਂ ਦਾ ਮਸ਼ਕੂਰ ਹੈ।

ਇਕ ਵਾਰੀ ਫੇਰ ਅਸੀਂ ਆਸ ਕਰਦੇ ਹਾਂ ਕਿ ਇਹ ਘਟਨਾ ਤੋਂ ਸੇਧ ਲੈਦੇ ਹੋਏ ਹੋਰ ਜ਼ਿਮੇਵਾਰ ਆਗੂ ਵੀ ਅਜਿਹੀ ਗਲ ਕਰਨ ਤੋ ਗੁਰੇਜ਼ ਕਰਨਗੇ ਜਿਸ ਨਾਲ ਪੰਥ ਵਿਚ ਫਰਕ ਪੈਂਦਾ ਹੋਵੇ।

ਦਾਸ,
ਕੁਲਬੀਰ ਸਿੰਘ ਟਰਾਂਟੋ
Reply Quote TweetFacebook
Waheguru Jio,

Salok Mahla 9 reminds Satnam Waheguru Jio, Sadhu atey Guru Gobind Singh Jio rahio, as all else is dust only ji.
No one else is worthy of leading ji...


Bhul chuk muaf
Reply Quote TweetFacebook
We welcome and accept the apology from Jathedaars. It takes lot of courage to ask for forgiveness from Sangat. May Guru Sahib keeps their activity in check and control. Now they should proactively do some ground work to show sangat around the globe that they have honest interest in panth sudhar.

Bhul Chuk Maaf.

Waheguru Ji Ka Khalsa,
Waheguru Ji Ki Fateh.
Reply Quote TweetFacebook
Waheguru Jio,
Paviterr Charan hath jorr benti bhul chuk muaf ji_/\_
Vaho Vaho Guru Shabad that current day Sant Jio atey Jathedar Jio are genuine Sadhu ji..
Meri matt toree Vaheguru bhul chuk muaf
Reply Quote TweetFacebook
Sorry, only registered users may post in this forum.

Click here to login