ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਸ੍ਰੀ ਗੁਰੂ ਅੰਗਦ ਦੇਵ ਜੀ

ਅੱਤ ਸੇਵਾ ਤੇ ਘਾਲ ਕਮਾਈ, ‘ਆਗਿਆ-ਪਾਲਣ’ ਦੀ ਮਿਸਾਲ ਬਣਾਈ
ਗੁਰ ਕਹਿਆ ਸੋ ਕਾਰ ਕਮਾ ਕੇ, ਲਹਿਣੇ ਨੂੰ ਫਿਰ ਮਿਲੀ ਵਡਿਆਈ
ਗੁਰ ਚੇਲਾ ਤੇ ਚੇਲਾ ਗੁਰੂ ਕਰ, ਗੁਰੂ ਨਾਨਕ ਉਲਟੀ ਗੰਗ ਵਹਾਈ
ਨਿਰਾਲੇ ਪੰਥ ਨੂੰ ਅਗਾਂਹ ਚਲਾਉਣ ਲਈ, ਲਹਿਣੇ ਅੰਦਰ ਜੋਤ ਟਿਕਾਈ

ਲਹਿਣੇ ਤੋਂ ਗੁਰੂ ਅੰਗਦ ਬਣ ਕੇ, ਸਮਾਜ ਸੁਧਾਰ ਦੀ ਲਹਿਰ ਚਲਾਈ
ਗੁਰਬਾਣੀ ਦਾ ਪ੍ਰਚਾਰ ਕਰਨ ਲਈ, ਗੁਰਮੁਖੀ ਲਿਪੀ ਮਕਬੂਲ ਕਰਾਈ
ਬੱਚਿਆਂ ਲਈ ਸਕੂਲ ਬਣਵਾ ਕੇ, ਉੱਤਮ ਵਿਦਿਆ ਸਭ ਨੂੰ ਦਿਵਾਈ
ਭੇਦ-ਭਾਵ ਨੂੰ ਖਤਮ ਕਰਨ ਲਈ, ਲੰਗਰ ਦੀ ਇਹ ਰੀਤ ਚਲਾਈ

ਘੋਲ ਲਈ 'ਮਲ-ਅਖਾੜੇ' ਬਣਵਾ, ਪਿੰਡੋ ਪਿੰਡ ਛਿੰਝ ਪੁਆਈ
ਹਮਾਯੂੰ ਦਾ ਹੰਕਾਰ ਤੋੜ ਕੇ, ਨਿਰਭਓ ਰਹਿਣ ਦੀ ਜਾਚ ਸਿਖਾਈ
ਗੁਰੂ ਅੰਗਦ ਐਸੀ ਬੂਝ ਬੁਝਾਈ, ਬਿਨ ਨਾਵੈ ਕੋ ਥਾਏਂ ਨਾ ਪਾਈ
ਹਰਮੀਤ ਸਿੰਘਾ ਸੋਈ ਪਰਵਾਣ, ਆਪ ਛੱਡ, ਚਲੇ ਹੁਕਮ ਰਜਾਈ
Reply Quote TweetFacebook
Very nice

Dhan Siri Guru Angad Dev jee.

Aap sabh nu Gurpurba dee Beant Vadhaaee jee.
Reply Quote TweetFacebook
Sorry, only registered users may post in this forum.

Click here to login