ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Sis Ganj Sahib Area Tense After Delhi Authorities Bulldoze Memorial of Bhai Sati Das

Posted by Vista 
Source - [dailysikhupdates.com]
Source - [www.sikhsiyasat.info]

ਨਵੀਂ ਦਿੱਲੀ: ਦਿੱਲੀ ਸਰਕਾਰ ਵੱਲੋਂ ਪੁਲਿਸ ਦੀ ਮੱਦਦ ਨਾਲ ਸੀਸਗੰਜ਼ ਖੇਤਰ ਵਿੱਚ ਸ਼ਹੀਦ ਭਾਈ ਮਤੀ ਦਾਸ ਜੀ ਦੀ ਯਾਦ ਵਿੱਚ ਬਣੀ ਛਬੀਲ ਨੂੰ ਢਾਹੁਣ ਕਾਰਣ ਹਾਲਾਤ ਤਨਾਅ-ਪੂਰਨ ਬਣ ਗਏ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਦਿੱਲੀ ਪ੍ਰਸ਼ਾਸ਼ਨ ਵੱਲੋਂ ਛਬੀਲ ਨੂੰ ਢਾਹੁਣ ਦਾ ਪਤਾ ਸਿੱਖ ਸੰਗਤ ਨੂੰ ਲੱਗਿਆ ਤਾਂ ਸੰਗਤ ਨੇ ਪ੍ਰਸ਼ਾਸ਼ਨ ਦੀ ਇਸ ਕਾਰਵਾਈ ‘ਤੇ ਇਤਰਾਜ਼ ਕੀਤਾ ਅਤੇ ਗੱਲ ਵੱਧਦੀ ਹੋਈ ਪੁਲਿਸ ਅਤੇ ਸਿੱਖਾਂ ਵਿਚਕਾਰ ਟਕਰਾਅ ‘ਤੇ ਆ ਪਹੁੰਚੀ।

ਮੌਕੇ ‘ਤੇ ਹਾਜ਼ਰ ਸੂਤਰ ਨੇ ਸਿੱਖ ਸਿਆਸਤ ਨੂੰ ਫੋਨ ‘ਤੇ ਦੱਸਿਆ ਕਿ ਦਿੱਲੀ ਪੁਲਿਸ ਵੱਲੋਂ ਸਿੱਖਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਬੂਰੀ ਤਰਾਂ ਕੁੱਟਿਆ ਗਿਆ।

ਦਿੱਲੀ ਨਿਵਾਸੀ ਇੱਕ ਹੋਰ ਪ੍ਰਤੱਖ ਦਰਸ਼ੀ ਨੇ ਦੱਸਿਆ ਕਿ “ਹਾਲਾਤ ਬੜੇ ਤਨਾਅ-ਪੁਰਣ ਹਨ ਅਤੇ ਘਟਨਾ ਵਾਲੀ ਥਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚੀ ਪੁਲਿਸ ਨੇ ਘੇਰਿਆ ਹੋਇਆ ਹੈ। ਬੁਲਡੋਜ਼ਰ ਛਬੀਲ ਨੂੰ ਢਾਹ ਰਹੇ ਹਨ ਅਤੇ ਕਿਸੇ ਨੂੰ ਵੀ ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ ।ਇਸ ਤਰਾਂ ਲੱਗਦਾ ਹੈ ਕਿ ਜਿਵੇਂ ਇੱਥੇ ਅਣ-ਐਲਾਨਿਆ ਕਰਫਿਓੁ ਲਾ ਦਿੱਤਾ ਗਿਆ ਹੋਵੇ।”

ਗੁਰਦੁਆਰਾ ਸੀਸਗੰਜ਼ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਬਣਿਆ ਹੋਇਆ ਹੈ ਅਤੇ ਇਹ ਉਹ ਜਗਾ ਹੈ ਜਿੱਥੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ।ਭਾਈ ਮਤੀ ਦਾਸ ਜੀ ਨੂੰ ਵੀ ਗੁਰੂ ਸਾਹਿਬ ਦੇ ਨਾਲ ਸ਼ਹੀਦ ਕੀਤਾ ਗਿਆ ਸੀ ਅਤੇ ਭਾਈ ਮਤੀਦਾਸ ਛਬੀਲ ਉਨ੍ਹਾਂ ਦੀ ਯਾਂਦ ਵਿੱਚ ਪੁਰਾਣੇ ਸਮੇਂ ਤੋਂ ਬਣੀ ਹੋਈ ਹੈ। ਇਸ ਛਬੀਲ ਤੋਂ ਸਿੱਖ ਸੰਗਤਾਂ ਨੂਮ ਸੇਵਾ ਵਜੋਂ ਹਰ ਇੱਕ ਨੂੰ ਪਾਣੀ ਪਿਆਇਆ ਜਾਂਦਾ ਹੈ।


ਪੁਲਿਸ ਦੀ ਮੱਦਦ ਨਾਲ ਦਿੱਲੀ ਪ੍ਰਸ਼ਾਸ਼ਨ ਵੱਲੋਂ ਛਬੀਲ ਨੂੰ ਢਾਹੇ ਜਾਣ ਦਾ ਦ੍ਰਿਸ਼


ਸੀਸਗੰਜ਼ ਇਲਾਕੇ ਵਿੱਚ ਇਕੱਠੇ ਹੋਏ ਲੋਕ
Reply Quote TweetFacebook




Reply Quote TweetFacebook
Where is Sarna and his Neeldhari relatives, the 2nd Badal camp now ?

Bhul Chuk Maaf.

Waheguru Ji Ka Khalsa,
Waheguru Ji Ki Fateh.
Reply Quote TweetFacebook
Sorry, only registered users may post in this forum.

Click here to login