ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਅਰਦਾਸ ||

ਅਰਦਾਸ ||
March 31, 2016 08:15PM
ਅਰਦਾਸ ਦਾ ਅਰਥ ਹੈ ਬੇਨਤੀ, ਅਰਜੋਈ || ਅਰਦਾਸ ਸਿਖ ਪੰਥ ਵਿਚ ਪ੍ਰਚਲਿਤ ਇਕ ਐਸੀ ਪ੍ਰਕਿਰਿਆ,ਪ੍ਰਥਾ ਹੈ ਜੋ ਕੀ ਸਿਖ ਦਾ ਗੁਰੂ ਨਾਲ ਇਕ ਗੂੜਾ ਤੇ ਨਿਗਰ ਰਿਸ਼ਤਾ ਬਣਾਉਂਦੀ ਹੈ || ਦੇਖਿਆ ਜਾਵੇ ਤੇ ਅਰਦਾਸ ਸਿਖ ਕੋਲ ਇਕ ਐਸਾ ਪਿਆਰ ਦਾ ਬਾਣ ਹੈ ਜਿਸ ਨਾਲ ਇਕ ਸਿਖ ਆਪਣੇ ਮੰਨ ਦੀਆਂ ਭਾਵਨਾਵਾਂ/ਮੰਗਾ ਪਰਗਟ ਕਰਦਾ ਹੈ | ਸਿਖ ਦਾ ਹਰ ਇਕ ਕਰਮ ਅਰਦਾਸ ਨਾਲ ਸ਼ੁਰੂ ਹੁੰਦਾ ਹੈ ਤੇ ਅਰਦਾਸ ਨਾਲ ਹੀ ਸੰਪੰਨ ||

ਸਿਖ ਨੂੰ ਪੂਰਨ ਵਿਸ਼ਵਾਸ ਤੇ ਸ਼ਰਧਾ ਨਾਲ ਗੁਰੂ ਸਾਹਿਬ ਅਗੇ ਅਰਦਾਸ ਕਰਨੀ ਚਾਹੀਦੀ ਹੈ ਕਿਓਂ ਇਹ ਓਹ ਹੀ ਅਰਦਾਸ ਹੈ ਜਿਸ ਨਾਲ ਤੂਫਾਨ ਵਿਚ ਮਖਣ ਸਾਹ ਲੁਬਾਣੇ ਨੇ ਆਪਣਾ ਡੁਬਦਾ ਜਹਾਜ ਗੁਰੂ ਸਾਹਿਬ ਦੀ ਮਦਦ ਨਾਲ ਪਾਰ ਲੰਘਾ ਲਿਆ ਸੀ ||ਐਸੀਆਂ ਅਨੇਕਾਂ ਮਸਾਲਾਂ ਸਿਖ ਪੰਥ ਦੇ ਪਨਿਆਂ ਤੇ ਉਕਰੀਆਂ ਹੋਈਆਂ ਹਨ ਜਿਨਾ ਵਿਚ ਅਰਦਾਸ ਦੀ ਸ਼ਕਤੀ ਦਾ ਪਤਾ ਲਗਦਾ ਹੈ ||




ਸਿਖਾਂ ਦੀ ਸਦੀਆਂ ਤੋਂ ਪ੍ਰਚਲਿਤ ਅਰਦਾਸ ਦਾ ਢਾਂਚਾ ਕੁਝ ਇਸ ਤਰਾਂ ਰਚਿਆ ਗਿਆ ਹੈ ਕੇ


1) ਅਰਦਾਸ ਦਾ ਪਹਿਲਾ ਫਿਰ ਸ੍ਰੀ ਗੁਰੂ ਗੋਬਿੰਦ ਜੀ ਦੀ ਵਾਰ ਵਾਰ ਭਗੌਤੀ ਵਿਚੋਂ ਹੈ || ਬਹੁਤ ਜਰੂਰੀ ਹੈ ਕੇ ਇਸ ਨੂੰ ਇਨ ਬਿਨ ਇਸੇ ਤਰਾਂ ਹੀ ਪੜਿਆ ਜਾਵੇ ਤੇ ਬਦਲਿਆ ਨਾ ਜਾਵੇ || ਇਥੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ ਹੈ ਤੇ 9 ਪਾਤਸਾਹੀਆਂ ਦਾ ਧਿਆਨ ਕੀਤਾ ਹੈ ||

ੴ ਵਾਹਿਗੁਰੂ ਜੀ ਕੀ ਫ਼ਤਹਿ॥ :ਸ੍ਰੀ ਭਗੌਤੀ ਜੀ ਸਹਾਇ॥ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10॥

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ॥ ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ॥
ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ॥ ਸ੍ਰੀ ਹਰਿਕ੍ਰਿਸ਼ਨ ਧਿਆਇਐ ਜਿਸ ਡਿਠੈ ਸਭਿ ਦੁਖ ਜਾਇ॥
ਤੇਗ ਬਹਾਦਰ ਸਿਮਰਿਝ ਘਰ ਨਉ ਨਿਧਿ ਆਵੈ ਧਾਇ ॥ ਸਭ ਥਾਈਂ ਹੋਇ ਸਹਾਇ ॥
ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ! ਸਭ ਥਾਂਈ ਹੋਇ ਸਹਾਇ॥
ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!



2) ਉਸ ਤੋਂ ਉਪਰੰਤ ਪੰਜ ਪਿਆਰੇ, ਚਾਰ ਸਾਹਿਬਜਾਦੇ, ਤੇ ਹੋਰ ਗੁਰਸਿਖ ਵੀਰ/ਭੈਣਾਂ jina ਸਿਖ ਪੰਥ ਲਈ ਕੁਰਬਾਨੀਆਂ ਕੀਤੀਆਂ ਤਿਨਾ ਨੂੰ ਯਾਦ ਕੀਤਾ ਜਾਂਦਾ ਹੈ, ਫੇਰ ਪੰਜ ਤਖ਼ਤ ||
3) ਅਰਦਾਸ ਵਿਚ ਹੀ ਗੁਰੂ ਸਾਹਿਬ ਕੋਲੋਂ ਗੁਰਮਤ ਦੀਆਂ ਅਨਮੋਲਕ ਦਾਤਾਂ ਲਈ ਬੇਨਤੀ ਕੀਤੀ ਜਾਂਦੀ ਹੈ,ਅੰਮ੍ਰਿਤਸਰ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਤੇ ਸੇਵਾ ਸੰਭਾਲ ਲਈ ਅਰਜੋਈ ਹੁੰਦੀ ਹੈ||

4) ਸਭ ਤੋਂ ਅੰਤ ਵਿਚ ਸਿਖ ਮੌਕੇ ਨੂੰ ਮੁਖ ਰਖ ਕੇ ਗੁਰੂ ਨਾਲ ਆਪਣੇ ਹਾਵ ਭਾਵ ਸਾਂਝੇ ਕਰਦਾ ਹੈ ਤੇ ਸਰਬਤ ਦਾ ਭਲਾ ਲੋਚਦਾ ਹੈ ||


ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਹੁਕਮ ਹਨ ਜਿਨਾ ਨੂੰ ਮਨਣਾ ਗੁਰਸਿਖ ਦਾ ਫਰਜ਼ ਹੈ| ਅਰਦਾਸ ਪ੍ਰਤੀ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਅਨੇਕਾਂ ਹੁਕਮ ਹਨ ਜੋ ਸਾਨੂੰ ਅਰਦਾਸ ਕਰਨ ਦੀ ਦਿਸ਼ਾ ਦਿਖਾਉਂਦੇ ਹਨ || ਬਹੁਤ ਜਰੂਰੀ ਹੈ ਕੇ ਹਰ ਸਿਖ ਗੁਰੂ ਗਰੰਥ ਸਾਹਿਬ ਜੀ ਦੀ ਪਵਿਤਰ ਗੁਰਬਾਣੀ ਤੋਂ ਸੇਧ ਲੈ ਕੇ ਅਰਦਾਸ ਦੀ ਇਸ ਪਵਿਤਰ ਪ੍ਰਥਾ ਨੂੰ ਅਪਣਾਇਆ ਜਾਵੇ ||


1) ਦੋਏ ਕਰ ਜੋਰ ਕਰੋਂ ਅਰਦਾਸ : ਗੁਰੂ ਸਾਹਿਬ ਦਾ ਕਾਫੀ ਸਿਧਾ ਫੁਰਮਾਨ ਹੈ ਕੇ ਅਰਦਾਸ ਕਰਨ ਵੇਲੇ ਗੁਰਸਿਖ ਦੇ ਹਥ ਜੁੜੇ ਹੋਣੇ ਚਾਹੀਦੇ ਹਨ || ਇਸ ਹੁਕਮ ਨੂੰ ਮੰਨ ਲੈਣਾ ਜਰੂਰ ਮੁਮਕਿਨ ਹੈ || ਅਰਦਾਸ ਕਰਨ ਵੇਲੇ ਸਿਖ ਮੰਗਤਾ ਤੇ ਗੁਰੂ ਸ਼ਾਹ ਹੈ, ਤੇ ਇਸ ਪ੍ਰਕਾਰ ਵੀ ਸ਼ਾਹ ਕੋਲੋਂ ਮੰਗ ਲਗੇ ਮੰਗਤੇ ਦੇ ਹਥ ਜੁੜੇ ਹੀ ਸ਼ੋਭਦੇ ਹਨ || ਦਾਸ ਦੀ ਹੈਰਾਨੀ ਦੀ ਹੱਦ ਹੋ ਗਈ ਜਦੋਂ ਕਿਸੇ ਗੁਰਸਿਖ ਨੇ ਜੁੜੇ ਹਥਾਂ ਵਿਚ ਮਾਇਕ ਫੜ੍ਹਨ ਤੋਂ ਮਨਾ ਕਰ ਦਿਤਾ ਕੇ ਇਸ ਨਾਲ ਓਹਨਾ ਦੇ ਹਥ ਜੁੜੇ ਨਹੀਂ ਰਿਹੰਦੇ || ਐਸੇ ਹੋਰ ਅਨੇਕਾਂ ਸ਼ਬਦ ਹਨ ਜਿਨਾ ਵਿਚ ਦੋਨੋ ਹਥ ਜੋੜ ਕੇ ਅਰਦਾਸ ਕਰਨ ਦਾ ਹੁਕਮ ਹੈ ||


2) ਹਾਜੂਰੀਆ : ਆਪਾਂ ਸਭ ਜਾਣਦੇ ਹਾਂ ਕੇ ਜਦ ਵੀ ਕੋਈ ਭਿਖਾਰੀ/ਮੰਗਤਾ ਕਿਸੇ ਸਾਹੂਕਾਰ ਕੋਲ ਮੰਗਣ ਲਈ ਆਉਂਦਾ ਹੈ ਤਾਂ ਉਸ ਦੇ ਗਲ ਵਿਚ ਇਕ ਪਲਾ ਹੁੰਦਾ ਸੀ, ਜਿਸ ਤੋਂ ਸੰਕੇਤ ਮਿਲਦਾ ਸੀ ਕੀ ਓਹ ਮੰਗਣ ਲਈ ਆਇਆ ਹੈ || ਜਦ ਵੀ ਗੁਰਸਿਖ ਗੁਰੂਸਾਹਿਬ ਦੇ ਦਰਬਾਰ ਵਿਚ ਆਉਂਦਾ ਹੈ, ਬਹੁਤ ਜਰੂਰੀ ਹੈ ਕੇ ਗੁਰਸਿਖ ਗਲ ਵਿਚ ਇਹ ਮੰਗਤੇ ਵਾਲਾ ਪਲਾ (ਜਿਸਨੂੰ ਗੁਰਮਤ ਅਨੁਸਾਰ ਹਾਜੂਰੀਆ ਆਖਿਆ ਜਾਂਦਾ ਹੈ ) ਹੋਵੇ || ਪੁਰਾਤਨ ਗੁਰ੍ਸਿਖ੍ਨਾਂ ਤੋਂ ਪਤਾ ਲਗਦਾ ਹੈ ਕੇ ਇਹ ਹਾਜੂਰੀਆ ਚਿਟੇ ਰੰਗ ਦਾ ਹੁੰਦਾ ਹੈ || ਅਰਦਾਸ ਵੇਲੇ ਤੇ ਇਹ ਅਤੀ ਜਰੂਰੀ ਹੈ ਕੇ ਗੁਰਸਿਖ ਦੇ ਗਲ ਵਿਚ ਇਹ ਹਾਜੂਰੀਆ ਹੋਵੇ ||ਇਸ ਦਾ ਨਾਲ ਅਰਦਾਸ ਕਰਨ ਲਈ ਬਣਾ ਵੀ ਗੁਰਮੁਖੀ ਹੋਣਾ ਲਾਜਮੀ ਹੈ||

3) ਗੁਰਮਤ ਅਨੁਸਾਰ ਮੰਗਣਾ : ਇਹ ਸੰਜਨਾ ਬਹੁਤ ਜ਼ਰੂਰੀ ਹੈ ਕੇ ਗੁਰਸਿਖ ਇਹ ਸਮਝੇ ਕੇ ਗੁਰੂ ਦੇ ਦਰਬਾਰ ਵਿਚ ਕੇ ਮੰਗ ਗੁਰਮਤ ਅਨੁਸਾਰ ਹੈ ਤੇ ਗੁਰੂ ਨੂੰ ਭਾਉਂਦੀ ਹੈ || ਗੁਰੂ ਗ੍ਰੰਥ ਸਾਹਿਬ ਜੀ ਵਿਚ ਬਹੁਤ ਸ਼ਬਦਾਂ ਵਿਚ ਅਰਦਾਸ/ਬੇਨਤੀ ਕਰਕੇ ਉਸ ਪਰਾਮਤਮਾ ਕੋਲੋਂ ਮੰਗਾਂ ਮੰਗੀਆਂ ਗਈਆਂ ਹਨ || ਕੁਝ ਕੂ ਭਗਤ ਬਾਣੀ ਦੇ ਸ਼ਬਦਾਂ ਤੋਂ ਬਗੈਰ, ਗੁਰਬਾਣੀ ਵਿਚ ਗੁਰੂ ਦੇ ਦਰਸ਼ਨ , ਸੰਗਤ ਦੀ ਧੂੜ੍ਹ, ਨਾਮ ਸਿਮਰਨ,ਪ੍ਰਮਾਤਮਾ ਨੂੰ ਹਿਰਦੇ ਵਿਚ ਵਸਾਉਣ, ਅਠੇ ਪਹਿਰ ਉਸ ਪਰਾਮਤਮਾ ਦੇ ਗੁੰਨ ਗਾਇਣ , ਪ੍ਰਭੂ ਮਿਲਾਪ, ਜੀਵਨ ਸਫਲ ਆਦਿਕ ਵਸਤੂਆਂ ਦੀ ਜਾਚਨਾ ਹੈ || ਇਸ ਤੋਂ ਇਲਾਵਾ ਜੋ ਸੰਸਾਰੀ ਮੰਗਾ ਵੀ ਹਨ ਓਹ ਵੀ ਪ੍ਰਭੂ ਨੂ ਮਿਲਣ ਲੈ ਅਤ ਜਰੂਰ ਸੰਸਾਰਿਕ ਲੋੜਾਂ ਪ੍ਰਸ਼ਾਦਾ ਆਦਿਕ ਵਾਸਤੇ ਹਨ || ਕੀ ਅਸੀਂ ਅਜੇ ਗੁਰ ਸਾਹਿਬ ਦੇ ਅਰਦਾਸ ਦੇ ਇਸ ਸਿਧਾਂਤ ਅਨੁਸਾਰ ਅਰਦਾਸ ਕਰਦੇ ਹਾਂ ? ਗੁਰਸਿਖ ਲਈ ਇਹ ਸਮਜ੍ਣਾ ਬਹੁਤ ਜਰੂਰੀ ਹੈ ਕੇ ਗੁਰੂ ਸਾਹਿਬ ਸਾਡੇ ਪਿਤਾ ਹਨ ਤੇ ਕੇਵਲ ਓਹ ਹੀ ਜਾਣਦੇ ਹਨ ਕੇ ਗੁਰਸਿਖ ਲਈ ਕੀ ਠੀਕ ਹੈ ਤੇ ਕੀ ਨਹੀਂ || ਅਨਜਾਣ ਪੁਣੇ ਵਿਚ ਸਾਡੀਆਂ ਬਹੁਤ ਮੰਗਾਂ ਐਸੀਆਂ ਹੋ ਸਕਦੀਆਂ ਹਨ ਜੋ ਸਾਨੂੰ ਜੀਵਨ ਮਨੋਰਥ ਤੋਂ ਤੋੜ ਸਕਦੀਆਂ ਹਨ || ਜੇ ਗੁਰੂ ਸਾਹਿਬ ਫਰਮਾਉਂਦੇ ਹਨ - ਪੁਤੀਂ ਗੰਢ ਪਵੇ ਸੰਸਾਰ || ਗੁਰਸਿਖ ਨੂੰ ਹਾਮੇਸ਼ਾ ਗੁਰਮਤ ਅਨੁਸਾਰ ਹੀ ਮੰਗਣਾ ਚਾਹੀਦਾ ਹੈ || ਤੇ ਗੁਰਮਤ ਦੀ ਮੁਢਲੀ ਮੰਗ ਉਸ ਅਕਾਲ ਪੁਰਖ ਦੇ ਚਰਨਾ ਵਿਚ ਇਸ ਮੰਨ ਨੂੰ ਟਿਕਾਉਣਾ ਤੇ ਇਸ ਭਾਵ ਸਾਗਰ ਤੋਂ ਪਾਰ ਲੰਗ੍ਣਾ ਹੀ ਹੈ ||

4) ਅਰਦਾਸੀਆ: ਅਰਦਾਸ ਕੌਣ ਕਰੇ ? ਇਹ ਇਕ ਬਹੁਤ ਹੀ ਜਰੂਰੀ ਤੇ ਅਹਿਮ ਸਵਾਲ ਹੈ || ਆਮ ਤੌਰ ਤੇ ਦੇਖਣ ਵਿਚ ਆਉਂਦਾ ਹੈ, ਆਪਾਂ ਕਿਸੀ ਨੂੰ ਪੈਸੇ ਦੇ ਕੇ ਅਰਦਾਸ ਕਰਾਉਣ ਨੂੰ ਬਹੁਤ ਵਧੀਆ ਸਮਝਦੇ ਹਾਂ || ਸੋਚਣ ਤੇ ਵੀਚਾਰਨ ਵਾਲੀ ਗਲ ਹੈ ਕੇ ਅਰਦਾਸ, ਇਕ ਸਿਖ ਵਲੋਂ ਆਪਣੇ ਗੁਰੂ ਅਗੇ ਬੇਨਤੀ ਹੈ || ਸਿਖ ਦੀ ਅਰਦਾਸ ਦਾ ਕਾਰਨ ਜਿਨੀ ਡੁੰਗਾਹੀ ਵਿਚ ਓਹ ਆਪ ਜਾਣਦਾ ਹੈ ਸਾਇਦ ਓਹ ਹੋਰ ਕੋਈ ਨਾ ਜਾਣ ਸਕੇ ਤੇ ਕਹ ਸਕੇ || ਇਸ ਕਰਕੇ ਉਤਮ ਇਹ ਹੈ ਕੇ, ਅਭਿਲਾਖੀ ਆਪਣੀ ਅਰਦਾਸ ਆਪ ਹੀ ਕਰੇ ||

ਹਾਂ ਸੰਗਤ ਵਿਚ ਅਰਦਾਸ ਦਾ ਮਹਤਵ ਹੋਰ ਹੈ, ਇਸ ਲਈ ਸੰਗਤ ਵਿਚ ਕਿਸੇ ਦਾ ਵੀ ਅਰਦਾਸ ਕਰਨਾ ਉਤਮ ਹੈ, ਕਿਓਂਕਿ ਸਭ ਸੰਗਤ ਇਸ ਅਰਦਾਸ ਦੀ ਹਾਮੀ ਵਿਚ ਹੁੰਦੀ ਹੈ || ਇਸ ਤੋਂ ਇਲਾਵਾ ਅਗਰ ਕੋਈ ਪਹੁੰਚਿਆ ਗੁਰਮੁਖ ਪਿਆਰਾ ਕਿਸੇ ਲਈ ਗੁਰੂ ਸਾਹਿਬ ਅਗੇ ਅਰਦਾਸ ਕਰਦਾ ਹੈ ਤੇ ਉਸ ਦਾ ਵੀ ਬਹੁਤ ਬਹੁਤ ਲਾਭ ਹੈ, ਕਿਓੰਕੇ ਆਪਣੇ ਪਿਆਰਿਆਂ ਦੀ ਬੇਨਤੀ ਗੁਰੂ ਸਾਹਿਬ ਬਹੁਤ ਕੋਲੋਂ ਸੁਣਦੇ ਹਨ || ਮੁਕਦੀ ਗਲ ਹੈ, ਪੈਸੇ ਦੇ ਕੇ ਅਰਦਾਸ ਕਰਵਾਉਣ ਨਾਲੋ ਵਧੀਆ ਹੈ ਅਗਰ ਅਰਦਾਸ ਅਭਿਲਾਖੀ ਆਪ ਕਰੇ, ਨਿਸ਼ਕਾਮ ਸੰਗਤ ਕੋਲੋਂ ਕਰਵਾਈ ਜਾਵੇ ਜਾਂ ਕਿਸੇ ਗੁਰਸਿਖ ਪਿਆਰੇ ਕੋਲੋਂ ਹੋਵੇ ||

5) ਅਰਦਾਸ ਵਿਚ ਜੁੜਨਾ: ਸਿਖ ਪੰਥ ਦੀ ਅਰਦਾਸ ਇਕ ਐਸੀ ਲਿਖ੍ਥ/ਪ੍ਰਥਾ ਹੈ ਜਿਸ ਵਿਚ ਬੜੇ ਹੀ ਸੁਚਜੇ ਢੰਗ ਨਾਲ ਸਾਡੇ ਗੁਰ ਸਾਹਿਬਾਨ, ਪੰਜ ਪਿਆਰੇ , ਚਾਰ ਸਾਹਿਬਜਾਦੇ, ਹੋਰ ਗੁਰੂ ਦੇ ਪਿਆਰੇ ਸਿੰਘ, ਸਿੰਘਣੀਆਂ, ਪੰਜ ਤਖਤਾਂ ਨੂੰ ਨਮਸ੍ਕਾਰ ਕੀਤੀ ਜਾਂਦੀ ਹੈ || ਇਹ ਬਹੁਤ ਹੀ ਜਰੂਰੀ ਹੈ ਕੇ ਅਰਦਾਸੀਏ ਸਿੰਘ ਦੇ ਬੋਲਾਂ ਦੇ ਨਾਲ-2 ਧਿਆਨ ਜੋੜਿਆ ਜਾਵੇ, ਤਾਂ ਕੇ ਓਹਨਾ ਨੂੰ ਸਜ੍ਹਦਾ ਹੋ ਸਕੇ || ਇਹਨਾ ਦਾ ਧਿਆਨ ਧਰ ਕੇ ਹੀ ਅਰਦਾਸ ਵਿਚ ਜੁੜ ਕੇ ਆਪਾਂ ਵਿਸਮਾਦ ਵਿਚ ਵਾਹਿਗੁਰੂ ਪੁਕਾਰ ਸਕਦੇ ਹਾਂ ਜੋ ਕੇ ਹਰ ਪਹਿਰੇ ਦੇ ਅਖੀਰ ਆਖਣ ਦਾ ਹੁਕਮ ਹੁੰਦਾ ਹੈ || ਪੰਜ ਤਖਤਾਂ ਦੇ ਧਿਆਨ ਤੋਂ ਬਾਅਦ, ਸਿਖ ਲਈ ਹਰ ਓਹ ਐਹਮ ਮੰਗ ਕਰ ਲਈ ਜਾਂਦੀ ਹੈ ਜੋ ਗੁਰਮਤ ਦੇ ਅਨਕੂਲ ਹੈ ਤੇ ਸਿਖ ਨੂੰ ਗੁਰੂ ਦੇ ਕੋਲ ਲਿਜਾਂਦੀ ਹੈ ||

6) ਅਰਦਾਸ ਕੇਵਲ ਸਿਖ ਵਾਸਤੇ ਹੈ: ਇਸ ਗਲ ਵਿਚ ਕੋਈ ਸ਼ੱਕ ਨਹੀਂ ਕੇ ਗੁਰਰ ਸਾਹਿਬ/ਪ੍ਰਮਾਤਮਾ ਹਰ ਜੀਵ ਦਾ ਪ੍ਰਤ੍ਪਾਲਿਕ ਹੈ ਤੇ ਹਰ ਜੀਵ ਉਸ ਅਗੇ ਅਰਦਾਸ ਬੇਨਤੀ ਕਰ ਸਕਦਾ ਹੈ || ਪਰ ਜੇ ਆਪਾਂ ਸਿਖ ਪੰਥ ਦੀ ਪ੍ਰਵਾਨਿਤ ਅਰਦਾਸ ਵਲ ਨਜਰ ਮਾਰੀਏ

ਸਿਖਾਂ ਨੂੰ ਸਿਖੀ ਦਾਨ, ਕੇਸ਼ ਦਾਨ , ਰਹਿਤ ਦਾਨ......................

ਤਾਂ ਮੇਹਿਸੂਸ ਹੁੰਦਾ ਹੈ ਕੀ ਗੁਰਮਤ ਦੀਆਂ ਇਹ ਅਨਮੋਲ ਦਾਤਾਂ ਦੀ ਪੁਕਾਰ ਕੇਵਲ ਗੁਰੂ ਦੇ ਸਿਖਾਂ ਲਈ ਹੈ ਤੇ ਸਿਖ ਓਹ ਹੀ ਅਖਵਾਉਂਦਾ ਹੈ ਜੋ ਖੰਡੇ ਬਾਟੇ ਦਾ ਅਮ੍ਰਿਤ ਸ਼ਕ ਕੇ ਤਿਆਰ ਬਰ ਤਿਆਰ ਹੋਵੇ || ਇਸ ਬਾਰੇ ਹੋਰ ਵੀਚਾਰ ਕਰਨ ਦੀ ਲੋੜ ਹੈ ਕੇ ਆਖਿਰ ਇਹ ਮੰਗਾਂ ਸਿਖ ਲਈ ਹੀ ਕਿਓਂ ਨੇ ||


7) ਅਰਦਾਸ ਤੇ ਖੜਨਾ : ਸਿਖੀ ਦਾ ਅਸੂਲ ਰਿਹਾ ਹੈ ਕੇ ਜੋ ਵੀ ਅਰਦਾਸ ਪੁਰਾਤਨ ਸਿੰਘਾਂ ਨੇ ਕਦੇ ਕੀਤੀ ਹੈ ਉਸ ਉਤੇ ਕਾਇਮ ਦਾਇਮ ਰਹੇ ਹਨ ਤੇ ਇਸ ਦਾ ਕਰਨ ਹੈ ਗੁਰੂ ਸਾਹਿਬ ਤੇ ਅਤੁਟ ਵਿਸ਼ਵਾਸ਼ || ਅਜ ਕਲ ਵੇਖਣ ਵਿਚ ਆਉਂਦਾ ਹੈ ਕੇ ਆਪਾਂ ਸੰਸਾਰੀ ਕਿਰਿਆਵਾਂ ਵਿਚ ਵੀ ਅਰਦਾਸ ਤੋਂ ਮੁਨਕਰ ਹੋ ਬੈਠਦੇ ਹਾਂ ਜੇਵੇਂ ਅਨੰਦੁ ਕਾਰਜ ਤੇ ਬਾਅਦ ਤਲਾਕ ਆਦਿਕ || ਬਹੁਤ ਜਰੂਰੀ ਹੈ ਕੇ ਸਿਖ ਦੀ ਇਹ ਕੋਸਿਸ਼ ਹੋਵੇ ਕੇ ਓਹ ਅਰਦਾਸ ਦਾ ਸਤਕਾਰ ਕਰਦਿਆਂ ਅਰਦਾਸ ਨੂੰ ਨਾ ਤੋੜਨ ਦੀ ਹਰ ਮੁਮਕਿਨ ਕੋਸਿਸ਼ ਕਰੇ ਤੇ ਗੁਰੂ ਤੇ ਵਿਸ਼ਵਾਸ਼ ਰਖੇ ||

8) ਅਰਦਾਸ ਵਿਚ ਸਮ੍ਹੂਲੀਅਤ : ਇਹ ਜਾਨਣਾ ਸਿਖ ਲਈ ਬਹੁਤ ਜਰੂਰੀ ਹੈ ਕੇ ਅਰਦਾਸ ਵਿਚ ਸਮੂਲੀਅਤ ਕਰਨ ਦਾ ਮਤਲਬ ਹੈ ਅਰਦਾਸ ਦੇ ਮਕਸਦ ਦੀ ਅਗਵਾਈ ਭਰਨਾ || ਇਸ ਕਰਕੇ ਇਹ ਜਰੂਰ ਵਿਚਾਰ ਲੈਣਾ ਚਾਹੀਦਾ ਹੈ ਕੇ ਜਿਸ ਕਾਰਜ ਲਈ ਅਰਦਾਸ ਹੋ ਰਹੀ ਹੋਵੇ ਓਹ ਗੁਰਮਤ ਅਨੁਸਾਰ ਹੋਵੇ ||



ਅਖੀਰ ਵਿਚ ਦਾਸ ਇਹ ਹੀ ਲਿਖਣਾ ਚਾਹੁੰਦਾ ਹੈ ਕੇ ਸਿਖ ਕੋਲ ਕੇਵਲ ਅਰਦਾਸ ਹੀ ਇਕ ਐਸਾ ਜਰੀਆ ਹੈ ਕੇ ਜਿਸ ਦੁਆਰਾ ਓਹ ਆਪਣੇ ਗੁਰੂ ਦੇ ਅਗੇ ਸਨਮੁਖ ਹੋ ਕੇ ਆਪਣਾ ਦਿਲ ਫਰੋਲ ਸਕਦਾ ਹੈ ਤੇ ਆਪਣੀ ਹਰ ਬੇਨਤੀ ਕਰ ਸਕਦਾ ਹੈ, ਇਸ ਕਰਕੇ ਬਹੁਤ ਜਰੂਰੀ ਹੈ ਕੇ ਅਰਦਾਸ ਲਈ ਹਰ ਓਹ ਮੁਮਕਿਨ ਕੋਸ਼ਿਸ਼ ਕੀਤੀ ਜਾਵੇ ਜਿਸ ਨਾਲ ਗੁਰੂ ਸਾਹਿਬ ਦੀ ਖੁਸ਼ੀ ਮਿਲ ਸਕੇ ਤੇ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਸਕਣ || ਅਰਦਾਸ ਕਰਨਾ ਜਰੂਰੀ ਹੈ ਪਰ ਉਸ ਦੀ ਪਰਵਾਨਗੀ ਗੁਰੂ ਸਾਹਿਬ ਤੇ ਛਡਨੀ ਚਾਹੀਦੀ ਹੈ ਤੇ ਅਰਦਾਸ ਨਾ ਪੂਰੀ ਹੋਣ ਦੀ ਸੂਰਤ ਵਿਚ ਮਨ ਵਿਚ ਰੋਸ ਲੈ ਕੇ ਆਉਣਾ ਗਲਤ ਹੈ ||

ਦੁਇ ਕਰ ਜੋੜਿ ਕਰਉ ਅਰਦਾਸਿ ॥
ਤੁਧੁ ਭਾਵੈ ਤਾ ਆਣਹਿ ਰਾਸਿ ॥
Reply Quote TweetFacebook
Re: ਅਰਦਾਸ ||
March 31, 2016 08:29PM
Excellent effort Sahib Singh jeeo.

Today, the atheist and Communist minded so called Sikhs are attacking the principle of Ardaas and claiming that there is no use doing Ardaas. They are hell bent on destroying every sacred principle of Gurmat.

A very timely article.

If possible, please write something on how to ensure that our Ardaas comes true and is heard by Guru Sahib.

Kulbir Singh
Reply Quote TweetFacebook
Re: ਅਰਦਾਸ ||
April 01, 2016 08:43AM
ਜੇਕਰ ਇਉਂ ਕਹਿ ਲਈਏ ਕਿ ਗੁਰਮਤ ਦੇ 'ੳ ਅ ੲ' ਦੀ ਜੇਕਰ ਕਿਸੇ ਸਿੱਖ ਨੂੰ ਸਮਝ ਨਹੀਂ ਪਈ ਤਾਂ ਇਹ ਕਹਿਣਾ ਅਤਿ ਕਥਨੀ ਨਹੀਂ ਹੋਵੇਗੀ ਕਿ ਉਹ ਸਿੱਖ ਕਦੀ ਵੀ ਗੁਰਮਤ ਗਾਡੀ ਰਾਹ ਦਾ ਪਾਂਧੀ ਨਹੀਂ ਬਣ ਸਕਦਾ। ਇਹ 'ੳ ਅ ੲ' ਕੀ ਨੇ, ਬਹੁਤ ਹੀ ਸੰਕੋਚਵੇਂ ਸ਼ਬਦਾ 'ਚ:

ੳ - ਉਦਮ
ਅ - ਅਰਦਾਸ
ੲ - ਇਸ਼ਟ

ਭਾਈ ਸਾਹਿਬ ਸਿੰਘ ਜੀ ਨੇ ਬੜੇ ਸੋਹਣੇ ਢੰਗ ਨਾਲ 'ਅ' ਅਰਦਾਸ ਦਾ ਸਰੂਪ ਬਿਆਨਿਆ ਹੈ। ਗੁਰੂ ਨੇਤ ਅਨੁਸਾਰ ਅਗਰ ਕਦੇ ਸਮੇਂ ਬਣਿਆ ਤਾਂ ਇਸ 'ੳ ਅ ੲ' ਤੇ ਵਿਚਾਰ ਕੀਤੀ ਜਾਵੇਗੀ।

ਪਰ ਅਸੀਂ ਇੱਕ ਗੱਲ ਨਿਸ਼ਚੇ ਨਾਲ ਕਹਿ ਸਕਦੇ ਹਾਂ ਕਿ ਅੱਜ ਜੋ ਸਿੱਖੀ ਭੇਖ ਹੇਠ ਨਾਸਤਿਕਤਾ ਫੈਲਾਈ ਜਾ ਰਹੀ ਉਹਨਾਂ ਲੋਕਾਂ ਨੂੰ ਗੁਰਮਤ ਦੇ 'ੳ ਅ ੲ' ਦਾ ਭੋਰਾ ਜਿੰਨਾ ਵੀ ਇਲਮ ਨਹੀਂ ਹੈ ਤਾਹੀਉਂ ਗੁਰਮਤ ਗਾਡੀ ਰਾਹ ਛੱਡ ਔਝੜ ਰਾਹਾਂ ਤੇ ਪਏ ਹੋਏ ਨੇ।


Carry on Bhai Sahib Singh Jee.
Reply Quote TweetFacebook
Re: ਅਰਦਾਸ ||
April 01, 2016 02:38PM
ਬਹੁਤ ਖੂਬ ਭਾਈ ਸਾਹਿਬ ਸਿੰਘ ਜੀਓ | ਕਾਯਲ ਹੋ ਗਯੇ |

ਜਾਨੇ ਕ੍ਯੂਂ ਅਹਾਲ-ਏ-ਦੁਨਿਯਾ ਕੋ ਅਪਨੇ ਰਸੂਲ ਸੇ ਗੁੱਫਤਗੂ ਕਰਨੇ ਕਾ ਅਬ ਵੋ ਜਜ਼ਬਾ ਨਾ ਰਹਾ |
Reply Quote TweetFacebook
Sorry, only registered users may post in this forum.

Click here to login