ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮੌਕਾ

Posted by Harmeet Singh 
ਮੌਕਾ
December 25, 2015 11:40AM
ਨਾਮ ਨਾ ਜਪਿਆ ਜਾਏ ਮੇਰੇ ਤੋਂ, ਜਾਏ ਨਾ ਰਹਿਤ ਧਾਰੀ |
ਦੁਨੀਆ ਦਾਰੀ ਦੇ ਲਈ ਕੀਤੀ, ਗੁਰੂ ਦੇ ਨਾਲ ਗੱਦਾਰੀ ||

ਸੰਗਤਿ ਕਰਨੀ ਔਖੀ ਹੋ ਗਈ, ਸੇਵਾ ਲਗਦੀ ਭਾਰੀ |
ਗੁਰੂਦੁਆਰੇ ਜਾਣਾ ਰਹਿ ਗਿਆ,ਮਿਲਣ ਜੁਲਣ ਦੀ ਕਾਰੀ ||

ਵਡਿਆਂ ਦਾ ਸਤਕਾਰ ਭੁਲ ਗਏ, ਨਿਵਣ ਦੀ ਰੀਤ ਵਿਸਾਰੀ |
ਖਿਮਾ ਗਰੀਬੀ ਅਲੋਪ ਹੋ ਗਈ, ਕੈਸੀ ਇਹ ਮਹਾਮਾਰੀ ||

ਮੁੰਡੇ ਕੁੜੀਆਂ ਸ਼ਰਮ ਗਵਾ ਕੇ, ਆਪੇ ਲਾ ਲਈ ਯਾਰੀ |
ਕਾਮ ਕ੍ਰੋਧ ਹੰਕਾਰ ਵਿੱਚ ਫਸਕੇ, ਪੈਂਦੀ ਚੋਟ ਕਰਾਰੀ ||

ਸਾਰੀ ਉਮਰ ਹਸ ਖੇਡ ਗਵਾਈ, ਜੂਏ ਬਾਜ਼ੀ ਹਾਰੀ |
ਹਰਮੀਤ ਸਿੰਘਾ ਮੌਕਾ ਸਾੰਭ ਕੇ, ਡਿਗ ਜਾ ਗੁਰੂ ਚਰਨਾਰੀ ||
Reply Quote TweetFacebook
Re: ਮੌਕਾ
December 25, 2015 04:29PM
Bahut Khoob Kavita rachi hai. Shabaash!

Kulbir Singh
Reply Quote TweetFacebook
Re: ਮੌਕਾ
December 27, 2015 08:19AM
ਵਾਹ ਭਾਈ ਹਰਮੀਤ ਸਿੰਘਾ, ਤੇਰੀ ਕਵੀਤਾ ਬੜੀ ਪ੍ਯਾਰੀ |
ਮੌਕਾ ਸਾਂਭ ਕੇ ਤੂ ਤਾਂ, ਕੱਲਾ ਹੀ ਹੋ ਰਿਹਾਂ ਬਾਲਿਹਾਰੀ ||

ਸਾਂਨੂ ਵੀ ਕੋਈ ਜੁਗਤੀ ਸਿਖਾ ਦੇ, ਕਲਜੁਗ ਹੋ ਗਯਾ ਭਾਰੀ |
ਪੰਜ ਚੋਰ ਅੰਦਰ ਬੈਠਏ, ਬਣੇ ਪਯੇ ਖੂੰਖਾਰ ਸ਼ਿਕਾਰੀ ||

ਮਾਇਯਾ ਦੀ ਕਾਲੀ ਹਨੇਰੀ ਵਿਚ, ਅੰਨ੍ਹੇ ਹੋ ਗਯੇ ਮਾਯਾਧਾਰੀ |
ਪਲ ਪਲ ਜੀਵਨ ਲੁਟ ਰਿਹਾ, ਕੋਈ ਵਿਰ੍ਲਾ ਝਾਂਕੀ ਮਾਰੀ ||

ਹੁਣ ਅਸੀ ਵੀ ਪਿਛਹੇ ਨਹੀ ਹੱਟਣਾ, ਸਾਡੀ ਵੀ ਕੋਸ਼ਿਸ਼ ਹੈ ਜਾਰੀ |
ਪਰ ਬਿਨ ਕਰਤਾਰ ਦੇ ਨਦਰ ਤੋਂ, ਕੇੜਾ ਜਿੱਤਯਾ ਹੈ ਖਿਡਾਰੀ ||

ਆਜੋ ਪ੍ਯਾਰੇ ਸੱਤਸੰਗੀਯੋ, ਕਰਤਾਰ ਨੇ ਵਾਜ ਹੈ ਮਾਰੀ |
ਅਸੀਂ ਵੀ ਮੌਕਾ ਸਾਂਭ ਕੇ, ਗੁਰ ਚਰਣਾ ਵਿਚ ਡਿਗ ਪਯੀਏ ਵਾਰੀ ਵਾਰੀ ||
Reply Quote TweetFacebook
Re: ਮੌਕਾ
December 27, 2015 05:16PM
ਕੀ ਦੱਸਾਂ bਜਸਕੀਰਤ ਸਿੰਘ ਜੀ, ਸਾਡੀ ਹਾਲੇ ਆਈ ਨੀ ਵਾਰੀ

ਹੰਸਾਂ ਨੂੰ ਹੀਰੇ ਚੁਘਦੇ ਵੇਖ ਕੇ, ਗਲ ਸਮਝ ਆ ਗਈ ਸਾਰੀ

ਇਹੀ ਮੌਕਾ ਏ ਸੰਭਲ ਜਾਣ ਦਾ, ਮੁੜ ਚੁਰਾਸੀ ਪੈਣੀ ਏ ਭਾਰੀ

ਤਾਂ ਕਰਕੇ ਅਰਦਾਸ ਹੈ ਕੀਤੀ, ਗੁਰੂ ਦੇਵੇ ਰਖ ਇਸ ਵਾਰੀ
Reply Quote TweetFacebook
Re: ਮੌਕਾ
October 25, 2016 07:55AM
Blihaar blihaar blihaar...
Reply Quote TweetFacebook
Re: ਮੌਕਾ
October 28, 2016 08:44PM
ਹਰਮੀਤ ਅਤੇ ਜਸਕੀਰਤ ਿਸੰਘ ਜੀ, ਸਮਝਦਾਰ ਹੋ ਬਹੁਤ ਤੁਸੀ।
ਮੌਕਾ ਸਾਂਬ ਕੇ ਬੈ ਗੇ ਦੋਨੋ, ਸਾਨੂੰ ਵੀ ਦੱਸੋ ਜੁਗਤੀ।

ਕਾਮ ਕ੍ਰੋਧ ਨੇ ਸਾਨੂੰ ਟੱਗੇਆ, ਬੋਹੁਤੀ ਜ਼ਾਦਾ ਵਾਰੀ।
ਅਸੀ ਤਾ ਕਿਵੇਂ ਬਚੀੲੈ, ਕਿਰਪਾ ਕਰਦੋ ਇੱਕ ਵਾਰੀ।

ਲੋਭ ਮੋਹੁ ਦਾ ਲਾਲਚ, ਸਾਡੇ ਸੀਨੇ ਨੂੰ ਤੜਫੋੰਦਾ।
ਅਸੀਂ ਤਾ ਕਿਵੇਂ ਬਚੀਏ, ਸਾਨੂੰ ਲਗਦਾ ਬਹੁਤਾ ਮਿੱਠਾ।

ਅਹੰਕਾਰ ਨੇ ਹਵਾ ਭਰ ਦੀਤੀ, ਪੰਪ ਮਾਰ ਕੇ ਛਾਤੀ ਚੌੜੀ।
ਅਸੀਂ ਤਾ ਕਿਵੇਂ ਬਚੀਏ, ਨੇਹੀ ਤਾਂ ਜੱਮ ਦੀ ਮਾਰ ਕਰਾਰੀ।

ਏਹ ਪੰਜਾ ਨੇ ਸਾਨੂੰ ਲੁੱਟੀਆਂ, ਕਾਲੀ ਕਰਤਾ ਭਾਂਡਾ।
ਅਸੀਂ ਤਾ ਕਿਵੇਂ ਬਚੀਏ, ਦੱਸੋ ਕੋਈ ਮਾਰਗ ਿਸੱਧਾ।

ਮਾਨਸ ਜਨਮ ਤਾਂ ਮਿਲੀਆਂ ਸਾਨੂੰ, ਸ਼ੁੱਕਰ ਹੇ ਮਾਲਕ ਤੇਰਾ।
ਅਮਨਜੋਤ ਤਾ ਤੇਰਾ ਬਚਾ, ਬਚਾਲੇ ਸਾਦਾ ਮੌਕਾ।

ਅਮਨਜੋਤ ਿਸੰਘ
Reply Quote TweetFacebook
Re: ਮੌਕਾ
October 29, 2016 12:52PM
ਪੰਜਾਂ ਚੋਰਾਂ ਨੇ ਤਾਂ, ਜੀਵਨ ਕਰ ਦੇਣਾ ਹੈ ਲਾਚਾਰੀ |
ਭਾਈ ਅਮਨਜੋਤ ਜੀ, ਨਾਮੁ ਦੀ ਹੀ ਜੁੱਗਤੀ ਹੈ ਸਾਰੀ ||

ਨਾਮੁ ਦਾ ਬਲ ਲੈ, ਭਾਈ ਬਚਿੱਤਰ ਨੇ ਮਾਰੀ ਉਡਾਰੀ |
ਪੁਠੇ ਪੈਰ ਦੌਡ਼ ਗਯੀ, ਲਖਾਂ ਗਿਣਤੀ ਵਿਚ ਸੇਨਾ ਸਾਰੀ ||

ਲੋਭ ਮੋਹ ਤੇ ਲਾਲਚ, ਕਲਯੁਗ ਦੀ ਬਹੁਤ ਭੈੜੀ ਬੀਮਾਰੀ |
ਟਾਕਰਾ ਕਰਦੇ ਨੇ, ਸਵਾ ਪਿਹਰ ਉਠ ਕੇ ਪਰਵੀਨ ਖਿਡਾਰੀ ||

ਜੋਡ਼ੇਆਂ ਦੀ ਧੂੜ ਨੇ, ਅਹੰਕਾਰ ਦੀ ਹਵਾ ਕੱਡ ਦੇਣੀ ਸਾਰੀ |
ਸੱਤ ਦੀ ਸੰਗਤ ਜੇ ਕਰੋ, ਤਾਂ ਜਮ ਨਹੀ ਕਰਦਾ ਖੁਆਰੀ ||

ਭਾਂਡਾ ਮੰਨ ਦਾ ਕਾਲਾ 'ਓਕੀ, ਮਾਇਯਾ ਚਿਮਬ੍ਡੀ ਹੈ ਭਾਰੀ |
ਜੇ ਚ੍ੜਾ ਦੋ ਰੰਗ ਨਾਮੁ ਦਾ, ਤਾਂ ਬਦਲੇ ਗੀ ਕਾਯਾ ਸਾਰੀ ||

ਮਾਨਸ ਜਨਮ ਲੈ, ਕੋਈ ਵਿਰ੍ਲਾ ਲੇਖਾ ਸੁਆਰੀ |
ਮੌਕਾ ਸਾਂਭ ਕੇ, ਬੀਜ ਲਵੋ ਨਾਮੁ ਦੀ ਫੁਲਵਾਰੀ ||

ਆਓ ਭਾਈ ਹਰਮੀਤ ਸਿੰਘ, ਸਾਡੇ ਸੁੰਦਰ ਲਿਖਾਰੀ |
ਹੁਣ ਤੁਸੀ ਵੀ ਕਰੋ, ਕਲਮ ਦੀ ਦੱਬ ਕੇ ਸਵਾਰੀ ||
Reply Quote TweetFacebook
Re: ਮੌਕਾ
November 02, 2016 11:05PM
ਪੰਜਾਂ ਕੋਲੋਂ ਲੈ ਕੇ ਨਾਮ, ਹੁਕਮ ਕਮਾਈਐ ਲਾ ਕੇ ਜ਼ੋਰ
ਹੁਕਮੀ ਬੰਦਾ ਬਣ ਕੇ, ਵਸ ਕਰ ਲਈਏ ਇਹ ਪੰਜ ਚੋਰ

ਸੰਗਤ ਦੇ ਵਿੱਚ ਨਿਵ ਕੇ ਰਹੀਏ, ਸੇਵਾ ਦੀ ਫੜ ਲਈਏ ਡੋਰ
ਚਾਰ ਦਿਨਾਂ ਦੇ ਪ੍ਰਾਹੁਣੇ ਜਗ ਤੇ, ਬਾਣੀ ਪੜੀਏ ਕਰ ਕੇ ਗੌਰ

ਗੁਣਾਂ ਦੀ ਸਾਂਝ ਕਰਦੇ ਰਹੀਏ, ਅੱਗੇ ਵਧੀਏ ਅਉਗੁਣ ਛੋੜ
ਗੁਰੂ ਦਾ ਲੜ ਫੜ ਕੇ ਰੱਖੀਏ,ਦੁਨੀਆ ਦੀ ਇਹ ਛੱਡੀਏ ਦੌੜ

ਵੱਡਿਆਂ ਦਾ ਸਤਿਕਾਰ ਨ ਭੁਲੀਏ, ਫਿੱਕਾ ਨ ਕੋਈ ਕਢੀਏ ਬੋਲ
ਹਰਮੀਤ ਸਿੰਘ ਜੇ ਭਾਣਾ ਮੰਨੀਏ, ਤਾਂ ਓਹ ਦੇ ਗਾ ਬੰਦੀ ਛੋੜ
Reply Quote TweetFacebook
Sorry, only registered users may post in this forum.

Click here to login