ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Shabad Veechar - ਕਬੀਰ ਹਰਨਾ ਦੂਬਲਾ

Posted by Vista 
Vahiguru Jee Kaa Khalsa
Vahiguru Jee Kee Fateh

Can Gursikhs please share there Veechar on below Shabad.


ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ ॥
kabeer haranaa dhoobalaa eihu hareeaaraa thaal


ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥53॥
laakh ahaeree eaek jeeo kaethaa ba(n)cho kaal 53
Reply Quote TweetFacebook
ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ ॥
ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥53॥


Bhagat Kabir jee in this very meaningful Salok uses the metaphor of a weak deer roaming around a pond with lush green vegetation, but also being hunted by countless hunters. How long can such deer survive?

ਹਰਨਾ - deer
ਦੂਬਲਾ - weak
ਹਰੀਆਰਾ ਤਾਲੁ - pond lush with green vegetation
ਲਾਖ - hundred thousand but here this number denotes countless
ਅਹੇਰੀ - hunters
ਏਕੁ ਜੀਉ - one creature
ਕੇਤਾ ਕਾਲੁ - how long

Deer here denotes the jeev and pond with lush surroundings represents the enchanted world we live in. Hunters are the Bikaars (vices) like lust, anger, attachment etc. Just like a weak deer does not stand a chance to survive for too long in face of countless hunters, same way a Jeev (creature) who is not armed with Gurmat Naam, does not stand a chance of saving itself from sinning, in this world.

Some scholars have done the meaning of ਕੇਤਾ ਬੰਚਉ ਕਾਲੁ as how can the deer survive from Kaal (death) but this meaning would have been fine if there had been a sihaari in the end of ਕਾਲੁ instead of the aunkad. With the presence of Aunkad, the meaning that we have to arrive at is "how long can the Jeev survive".


Gurbani is Agam Agaadh Bodh.

Kulbir Singh
Reply Quote TweetFacebook
ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ ॥
ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥53॥


ਭਗਤ ਕਬੀਰ ਜੀ ਫੁਰਮਾਉਂਦੇ ਹਨ ਕਿ ਇਕ ਜੀਵ ਰੂਪੀ ਕਮਜ਼ੋਰ ਹਿਰਣ ਹੈ ਅਤੇ ਸੰਸਾਰ ਰੂਪੀ ਹਰਾ ਭਰਾ ਤਾਲ ਹੈ। ਇਸ ਤਾਲਾਬ ਦੇ ਦੁਆਲੇ ਲਖ ਅਹੇਰੀ ਭਾਵ ਸ਼ਿਕਾਰੀ ਘਾਤ ਲਾ ਕੇ ਬੈਠੇ ਹਨ, ਹਿਰਣ ਨੂੰ ਮਾਰਨ ਲਈ। ਅਜਿਹੇ ਹਾਲਾਤ ਵਿਚ ਇਕ ਕਮਜ਼ੋਰ ਹਿਰਣ ਕਦੋਂ ਤਕ ਬਚ ਸਕਦਾ ਹੈ ਭਾਵ ਨਹੀਂ ਬਚ ਸਕਦਾ।

ਹਿਰਣ ਨੂੰ ਕਮਜ਼ੋਰ ਇਸ ਕਰਕੇ ਕਿਹਾ ਹੈ ਕਿ ਨਾਮ ਵਿਹੂਣਾ ਜੀਵ ਕਮਜ਼ੋਰ ਹੀ ਹੁੰਦਾ ਹੈ ਕਿਉਂਕਿ ਗੁਰਮਤਿ ਨਾਮ ਤੋਂ ਬਿਨਾਂ ਉਹ ਕਾਮ-ਕ੍ਰੋਧ ਆਦਿ ਦੈਂਤਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਹਰਿਆਰਾ ਤਾਲ ਇਸ ਕਰਕੇ ਕਿਹਾ ਹੈ ਕਿ ਹਿਰਣ ਹਰਿਆਲੀ ਦੇਖ ਕੇ ਆਪਣਾ ਆਹਾਰ ਖਾਣ ਲਈ ਉਸ ਪਾਸੇ ਆਉਂਦਾ ਹੈ ਇਸੇ ਤਰ੍ਹਾਂ ਹੀ ਵਿਸ਼ੇ ਵਿਕਾਰਾਂ ਦਾ ਮਤਿਆ ਹੋਇਆ ਜੀਵ ਵੀ ਇਸ ਸੰਸਾਰ ਰੂਪੀ ਹਰੇ ਭਰੇ ਤਾਲਾਬ ਵਿਚ ਵਿਸ਼ੇ ਭੋਗਣ ਲਈ ਆਉਂਦਾ ਹੈ। ਅਹੇਰੀ ਦਾ ਭਾਵ ਇਥੇ ਪੰਜ ਬਿਕਾਰ ਆਦਿ ਵਿਸ਼ੇ ਵਿਕਾਰ ਹਨ ਜੋ ਕਿ ਜੀਵ ਨੂੰ ਠਗ ਕੇ ਉਸਨੂੰ ਕੁਝ ਵੀ ਸਾਰਥਕ ਨਹੀਂ ਕਰਨ ਦਿੰਦੇ ਸਗੋਂ ਉਸਨੂੰ ਸਦਾ ਮਾਇਆ ਵਿਚ ਹੀ ਭਰਮਾਈ ਰਖਦੇ ਹਨ ਅਤੇ ਇਸ ਤਰ੍ਹਾਂ ਵਿਸ਼ੇ ਵਿਕਾਰ ਭੋਗਦਾ ਹੋਇਆ ਜੀਵ ਇਸ ਦੁਨੀਆ ਤੋਂ ਪਾਪਾਂ ਦੀ ਪੰਡ ਬੰਨ ਕੇ ਤੁਰ ਜਾਂਦਾ ਹੈ ਅਤੇ ਅਨੇਕ ਜੂਨੀਆਂ ਭੋਗਣ ਲਈ ਫੇਰ ਦੁਬਾਰਾ ਕਿਸੇ ਹੋਰ ਜੂਨੀ ਵਿਚ ਆ ਜਾਂਦਾ ਹੈ।

ਕਈ ਦਾਨਿਆਂ ਨੇ "ਕੇਤਾ ਬੰਚਉ ਕਾਲੁ" ਦਾ ਅਰਥ ਇਹ ਕੀਤਾ ਹੈ ਕਿ ਹਿਰਨ ਕਾਲ ਤੋਂ ਕਿੰਨਾ ਚਿਰ ਬਚ ਸਕਦਾ ਹੈ ਜਾਂ ਕਿਦਾਂ ਬਚ ਸਕਦਾ ਹੈ ਪਰ ਕਾਲੁ ਦੇ ਅਖੀਰ ਵਿਚ ਲਗਿਆ ਹੋਇ ਔਂਕੜ ਆਪਾਂ ਨੂੰ ਇਹ ਅਰਥ ਨਹੀਂ ਕਰਨ ਦਿੰਦਾ ਕਿ "ਕਾਲ ਤੋਂ" ਕਿੰਨਾ ਚਿਰ ਬਚ ਸਕਦਾ ਹੈ। ਇਹ ਅਰਥ ਤਾਂ ਬਣ ਸਕਦੇ ਸਨ ਜੇਕਰ ਕਾਲੁ ਦੀ ਥਾਂ ਤੇ ਕਾਲਿ ਹੁੰਦਾ।

ਗੁਰਬਾਣੀ ਅਗੰਮ ਆਗਾਧ ਬੋਧ ਹੈ ਜੀ।

ਕੁਲਬੀਰ ਸਿੰਘ
Reply Quote TweetFacebook
Sorry, only registered users may post in this forum.

Click here to login