ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥

Posted by JASJIT SINGH 
... ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ ...


ਅਗੰਮੀ ਬਾਣੀ ਦੇ ਅਟੱਲ ਬਚਨਾਂ ਨੂੰ ਕਮਾਉਣਾ ਗੁਰੂ ਮਹਾਰਾਜ ਦੇ ਪਰਮ ਸੇਵਕਾਂ ਦਾ ਉਤਮ ਕਰਮ ਰਿਹਾ ਹੈ। ਗੁਰਬਾਣੀ ਪਰਮੇਸ਼ਰ ਦੇ ਸਾਸ-ਸਾਸ ਚਿੰਤਨ ਨੂੰ ਸਿੱਖ ਦੀ ਜਿੰਦਗੀ ਦਾ ਹਿੱਸਾ ਬਣਾਉਣ ਵਿਚ ਸਹਾਈ ਹੁੰਦੀ ਹੈ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਨਾਮ-ਸਿਮਰਨ ਦੀ ਮਹਿਮਾ ਨੂੰ ਗੁਰਬਾਣੀ ਰਾਹੀ ਵਿਖਿਆਨ ਕੀਤਾ ਹੈ ਤਾਂ ਕਿ ਬਾਰੰਬਾਰ ਨਾਮ ਨੂੰ ਸਾਸ-ਗਿਰਾਸ ਸੰਭਾਲਣ ਦੀ ਤਤਪਰਤਾ ਬਣੀ ਰਹੇ। ਨਾਮ ਨੂੰ ਨਾ ਬਿਸਾਰਨ ਦੀ ਤਾਕੀਦ ਥਾਂ ਪੁਰ ਥਾਂ ਕੀਤੀ ਹੋਈ ਹੈ।

… ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥…

ਕਾਰਨ ਇਹੋ ਹੈ ਕਿ ਬੰਦੇ ਨੂੰ ਕਦੋਂ ਇਹ ਦੇਹੀ ਤਿਆਗਣੀ ਪੈਣੀ ਹੈ ਇਸ ਬਾਰੇ ਕਿਸੇ ਨੂੰ ਕੁੱਝ ਨਹੀਂ ਪਤਾ। ਤਾਹੀਉਂ ਤਾਂ ਇਸ ਸ਼ਬਦ ਵਿਚ ਵੀ ਗੁਰੂ ਸਾਹਿਬ ਜੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅੰਤ ਕਾਲ ਤੱਕ ਪ੍ਰਭੂ ਪਰਮੇਸ਼ਰ ਦੀ ਯਾਦ ਵਿਚ ਸਮਾਂ ਲੰਘੇ, ਜਿਹਨਾਂ ਪ੍ਰਾਣੀਆ ਦੇ ਅੰਤਲੇ ਸਵਾਸ ਓਸਦੀ ਯਾਦ ਵਿਚ ਨਿਕਲਣ ਉਹਨਾਂ ਦਾ ਅਤੇ ਜੋ ਯਾਦ ਵਿਚ ਨਹੀਂ ਜੁੜਦੇ ਉਹਨਾਂ ਪ੍ਰਾਣੀਆ ਨਾਲ ਕੀ ਹੁੰਦਾ ਹੈ:
ਗੂਜਰੀ ॥
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ (ਪੰਨਾ ੫੨੬)


ਪਰ ਇਹ ਮਨ, ਮਾਇਆ ਜਾਲ ਵਿਚ ਐਸਾ ਫਸਿਆ ਹੈ ਗੁਰ ਬਚਨਾਂ ਨੂੰ ਕਮਾਉਣ ਤੋਂ ਦੂਰ ਹੀ ਭਜਦਾ ਰਹਿੰਦਾ ਹੈ। ਇਹ ਤਾਂ ਗੁਰੂ ਸਾਹਿਬ ਹੀ ਕਿਰਪਾ ਕਰਨ ਕਿ ਸਾਡੀ ਮਤ ਉਲਟਾ ਕੇ ਬਦਲਾਉ ਲਿਆ ਦੇਣ, ਨਹੀਂ ਤਾਂ ਭਰਮ ਜਾਲ ਐਸਾ ਬਣਿਆ ਹੈ ਕਿ ਅਸੀਂ ਇਹ ਮਿੱਥ ਮੰਨੀ ਹੋਈ ਹੈ ਕਿ ਇਸ ਸੰਸਾਰ ਤੋਂ ਜਾਣਾ ਹੀ ਨਹੀ ਹੈ।

ਸੰਸਾਰ ਤੋਂ ਜਾਣ ਦਾ ਸਮਾਂ ਵੀ ਬਹੁਤ ਭਿਅੰਕਰ ਹੁੰਦਾ ਹੈ ਜੋ ਗੁਰੂ ਤੋਂ ਬੇਮੁਖ ਹੁੰਦੇ ਹਨ। ਜਮਾਂ ਦੀ ਡਰਾਉਣੀਆ ਅਤੇ ਮਾਰਾਂ ਪੈਂਦੀਆ ਹਨ, ਜੀਵ ਜਿਵੇਂ ਸੰਸਾਰ ਤੇ ਰੋਂਦਾ ਆਉਦਾ ਹੈ ਤਿਵੇਂ ਰੋਂਦਾ ਚੀਕਦਾ ਹੀ ਜਾਂਦਾ ਹੈ। ਪਰ ਗੁਰੂ ਦੇ ਲੜ ਲੱਗਿਆ ਦਾ ਅੰਤ ਸਮਾਂ ਸੁਖਾਲਾ ਤੇ ਪ੍ਰਭੂ ਭਗਤੀ ਵਿਚ ਹੀ ਬਤੀਤ ਹੁੰਦਾ ਹੈ। ਗੁਰੂ ਸਾਹਿਬ ਜੀ ਦੇ ਬਚਨ ਅਟੱਲ ਹਨ:

ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥
ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥ (ਪੰਨਾ ੫੫੫)


ਗੁਰੂ ਦੇ ਗੁਣ ਗਾਇਨ ਕਰਦਿਆ ਅੰਤ ਸਮਾਂ ਕਿਵੇਂ ਸਹਿਲਾ ਹੋ ਜਾਂਦਾ ਹੈ ਇਸਦੀ ਗਵਾਹੀ ਬੀਤੇ ਕੱਲ ਦਾਸ ਤੇ ਧਿਆਨ ਗੋਚਰੇ ਆਈ ਖ਼ਬਰ ਤੋਂ ਹੋਰ ਵੀ ਪ੍ਰਪੱਕ ਹੋ ਜਾਂਦੀ ਹੈ। ਸਾਡੇ ਟਰਾਈ- ਸਟੇਟ ਦੇ ਪੁਰਾਤਨ ਗੁਰ ਅਸਥਾਨ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਸ਼ਨੀਵਾਰ ਸ਼ਾਮ ਦੇ ਦੀਵਾਨ ਵਿਚ ਕੀਰਤਨ ਕਰ ਰਹੇ ਜੱਥੇ ਦੇ ਆਗੂ ਭਾਈ ਮਲਕੀਤ ਸਿੰਘ ਬਟਾਲਾ ਨੇ ਆਪਣੇ ਅੰਤਲੇ ਸਵਾਸ ਗੁਰੂ ਦਰਬਾਰ ਵਿਚ ਹੀ ਪੂਰੇ ਕੀਤੇ। ਕੀਰਤਨ ਦੀ ਰੀਕਾਡਿੰਗ ਦੇਖਦਿਆ ਪਤਾ ਲਗਦਾ ਹੈ ਕਿ ਕਿਵੇਂ ਗੁਰਬਾਣੀ ਗਾਉਂਦਿਆ ‘ਸਹਿਲਾ ਮਰਣਾ’ ਹੋਇਆ ਹੈ। ਕੋਈ ਹਾਏ ਓਏ ਨਹੀਂ, ਕੋਈ ਕਾਹਲ ਜਾਂ ਡਰ ਭਾਉ ਨਹੀਂ ਬਸ ਅੰਮ੍ਰਿਤ ਬਾਣੀ ਦੇ ਪ੍ਰਵਬਚਨਾਂ ਵਿਚ ਹੀ ਸਵਾਸ ਨਿਕਲੇ। ਇਹੋ ਜਿਹਾ ਮਰਣਾ ਬਹੁਤ ਹੀ ਵਿਰਲਿਆਂ ਦਾ ਹੁੰਦਾ ਹੈ। ਕੀਰਤਨੀ ਸਿੰਘ ਜੀ ਅਤਿ ਵੱਡੇ ਭਾਗਾਂ ਵਾਲੇ ਸਨ ਕਿ ਉਹਨਾਂ ਨੂੰ ਇਹ ਘੜੀ ਵੀ ਸਤਸੰਗਤ ਵਿਚ ਹੀ ਪ੍ਰਾਪਤ ਹੋਈ ।


ਹਾਲਾਂ ਕਿ ਪਿੱਛੇ ਪ੍ਰਵਾਰ ਵਾਸਤੇ ਅਚਨਚੇਤ ਪਏ ਭਾਣੇ ਨੂੰ ਮੰਨਣਾ ਕਠਨ ਹੋਵੇਗਾ ਪਰ ਉਹਨਾਂ ਵਾਸਤੇ ਇਹ ਬਾਤ ਹਮੇਸ਼ਾ ਹੀ ਮਾਣ ਮੱਤੀ ਰਹੇਗੀ ਕਿ ਉਹਨਾਂ ਦਾ ਪਰਵਾਰਕ ਜੀਅ ਸ਼ਾਹਾਨ-ਸ਼ਾਹ ਦੇ ਘਰ ਕੀਰਤਨ ਕਰਦਿਆ ਗੁਰ ਚਰਨਾਂ ਵਿਚ ਜਾ ਬਿਰਾਜਿਆ ਅਤੇ ਗੁਰ ਚੋਜਾਂ ਦੀ ਗਵਾਹੀ ਇਤਿਹਾਸ ‘ਚ ਦਰਜ਼ ਕਰਵਾਈ। ਆਉਣ ਵਾਲੇ ਸਮੇਂ ਇਸਦਾ ਜ਼ਿਕਰ ਜਰੂਰ ਹੋਵੇਗਾ।

ਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਨ ਆਯੂ ਪ੍ਰਅੰਤ ਸਿੱਖੀ ਕਮਾਉਂਦਿਆ ‘ਸਹਿਲਾ ਮਰਣਾ’ ਹੀ ਹੋਵੇ।


ਦਾਸਿਨ ਦਾਸ,
ਜਸਜੀਤ ਸਿੰਘ
Reply Quote TweetFacebook
Never seen anything like this before. It was a real shock to the system seeing them pass away whilst performing kirtan. How fortunate to go in the hazoori of Guru Sahib and sangat.
Reply Quote TweetFacebook
ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥
Reply Quote TweetFacebook
Sorry, only registered users may post in this forum.

Click here to login