ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Warrior Princess Rani Sahib Kaur book

Posted by Harmeet Singh 
The books of Warrior Princess Rani Sahib Kaur are printed and available in Surrey and Seattle. Below is the poem from the end of the book which summarizes the story.


ਪੱਟੀ ਆਲਾ ਸਿੰਘ ਦੀ, ਪਟਿਆਲਾ ਅਖਵਾਵੇ
ਸਭ ਕਿਰਤ ਕਰਨ ਧਰਮ ਦੀ, ਕੋਈ ਭੈ ਨਾ ਸਤਾਵੇ
ਵੇਖ ਖੁਸ਼ਹਾਲੀ ਸਿੰਘਾਂ ਦੀ, ਵੈਰੀ ਘਬਰਾਵੇ
ਆਲਾ ਸਿੰਘ ਤੋਂ ਬਾਦ, ਅਮਰ ਸਿੰਘ ਰਾਜਾ ਕਹਾਵੇ

ਅਮਰ ਸਿੰਘ ਦੇ ਘਰ, ਰਾਜ ਕੌਰ ਸੀ ਵਿਆਹੀ
ਧੀ ਸਾਹਿਬ ਕੌਰ, ਛੋਟੀ ਉਮਰੇ ਗੁਰੂ ਲੜ ਲਾਈ
ਬਾਣੀ ਬਾਣੇ ਦੀ ਧਾਰਨੀ ਬਣਾ, ਸਿੰਘ ਜੈਮਲ ਦੇ ਨਾਲ ਵਿਆਹੀ
ਸਹੁਰੇ ਘਰ ਜਾ ਉਸਨੇ, ਗੁਰਸਿੱਖੀ ਰੱਜ ਕਮਾਈ

ਅਮਰ ਸਿੰਘ ਦੀ ਮੌਤ ਨੇ, ਪਟਿਆਲਾ ਰਾਜ ਦੀ ਨੀਹ ਹਿਲਾਈ
ਪੁੱਤਰ ਸਾਹਿਬ ਸਿੰਘ ਨੂੰ, ਛੋਟੀ ਉਮਰੇ ਮਿਲੀ ਬਾਦਸ਼ਾਹੀ
ਦਰਬਾਰੀ ਹੋਏ ਲਾਲਚੀ, ਸਾਹਿਬ ਸਿੰਘ ਨੂੰ ਸਮਝ ਨਾ ਆਈ
ਵੇਖ ਪਟਿਆਲਾ ਡੁਬਦਾ, ਸਾਹਿਬ ਕੌਰ ਉਸ ਸੱਦ ਬੁਲਾਈ

ਆਗਿਆ ਲੈ ਕੇ ਪਤੀ ਦੀ, ਸਾਹਿਬ ਕੌਰ ਨੇ ਰਾਜ ਚਲਾਇਆ
ਬੇਈਮਾਨਾਂ ਨੂੰ ਕੱਢ ਕੇ, ਇਮਾਨਦਾਰਾਂ ਨੂੰ ਨਾਲ ਰਲਾਇਆ
ਸੁਰੱਖਿਆ ਲਈ ਕਈ ਕਿਲੇ ਬਣਵਾਏ, ਜਨਤਾ ਦਾ ਵੀ ਦੁੱਖ ਸੁਲਝਾਇਆ
ਲੋਕ ਰਾਜ ਦੀ ਰਣ ਨੀਤੀ ਨਾਲ, ਪਟਿਆਲਾ ਮੁੜ ਆਬਾਦ ਕਰਾਇਆ

ਵੇਖ ਖੁਸਹਾਲੀ ਪੰਜਾਬ ਦੀ, ਦੁਸ਼ਮਨ ਨੇ ਬੁਰੀ ਨਿਗਾਹ ਟਿਕਾਈ
ਲਸ਼ਕਰ ਤੋਪਾਂ ਲੈ ਕੇ, ਮਰਹੱਟਿਆਂ ਨੇ ਕੀਤੀ ਚੜਾਈ
ਮੱਚੀ ਦੁਹਾਈ ਰਾਜ ਵਿੱਚ, ਕੋਈ ਨਾ ਕਰਨਾ ਚਾਹੇ ਲੜਾਈ
ਇਸ ਸਾਰੇ ਘਮਸਾਨ ਵਿੱਚ, ਅੰਟਾ ਰਾਓ ਦੀ ਚਿੱਠੀ ਆਈ

ਲਿਖਿਆ ਸਾਹਿਬ ਕੌਰ ਨੂੰ, ਓ ਨਾਜ਼ੁਕ ਕਲੀਏ
ਅਸੀਂ ਮਰਹੱਟੇ ਸੂਰਮੇ, ਮਰਨੋਂ ਨਾ ਟਲੀਏ
ਅਸੀਂ ਜਿਤਿਆ ਸਾਰਾ ਦੇਸ਼, ਹੁਣ ਪੰਜਾਬ ਨੂੰ ਮਲੀਏ
ਮਨ ਲੈ ਸਾਡੀ ਈਨ ਤੂੰ, ਅਸੀਂ ਸੁਨੇਹਾ ਘਲੀਏ

ਲਿਖਿਆ ਸਾਹਿਬ ਕੌਰ ਨੇ, ਈਨ ਅਸੀਂ ਹਾਂ ਰਬ ਦੀ ਮੰਨਦੇ
ਭੈ ਕਿਸੇ ਨੂੰ ਦੇਂਦੇ ਨਹੀਂ, ਤੇ ਭੈ ਕਿਸੇ ਦਾ ਨਹੀ ਹਾਂ ਮੰਨਦੇ
ਸਿਰ ਦੇ ਕੇ ਬਣੇ ਅਸੀਂ ਖਾਲਸਾ, ਇੱਕ - ਇੱਕ ਸਵਾ ਲੱਖ ਨੂੰ ਜਾ ਮਲਦੇ
ਸਾਡੀ ਕੌਮ ਨੂੰ ਵਰ ਪ੍ਰਾਪਤ, ਅਸੀਂ ਮਰਣੋ ਬਾਦ ਵੀ ਹਾਂ ਲੜਦੇ

ਮਰਦਨ ਪੁਰ ਦੇ ਮੈਦਾਨ ਨੇ, ਵੇਖਣਾ ਸੀ ਖੂਨੀ ਨਜ਼ਾਰਾ
ਸਿੱਖ ਫ਼ੌਜਾਂ ਸਨ ਥੋੜੀਆਂ, ਮਰਹੱਟੇ ਸਨ ਕਈ ਹਜ਼ਾਰਾਂ
ਘਮਾਸਾਨ ਦਾ ਯੁਧ ਹੋਇਆ, ਪੇਸ਼ ਨਾ ਚੱਲੀ ਸਿੰਘਾਂ ਸਰਦਾਰਾਂ
ਅੱਧੇ ਸਿੱਖ ਸ਼ਹੀਦੀ ਪਾ ਗਏ, ਬਾਕੀ ਭੱਜਣ ਦੀਆਂ ਕਰਨ ਵੀਚਾਰਾਂ

ਵੇਖ ਸਿੰਘਾਂ ਦੇ ਡਿੱਗਦੇ ਹੌਂਸਲੇ, ਰਾਣੀ ਗੱਜੀ ਵਿੱਚ ਮੈਦਾਨ
ਤੁਸੀਂ ਭੱਜਣਾ ਤਾਂ ਭੱਜ ਜਾਓ, ਮੈਂ ਤਾਂ ਵਾਰਨੀ ਆਪਣੀ ਜਾਨ
ਸਿੰਘ ਨਾਮ ਦਿੱਤਾ ਗੁਰੂ ਨੇ, ਤੁਸੀਂ ਕਰਦੇ ਉਸਦਾ ਅਪਮਾਨ
ਲੋਕਾਂ ਨੇ ਮੇਹਣੇ ਮਾਰਨੇ, ਤੁਹਾਡੀ ਰਹਿਣੀ ਕੋਈ ਨਾ ਆਨ

ਅਸੀਂ ਲੜਦੇ ਹੱਕ ਤੇ ਸੱਚ ਲਈ, ਸਾਡੇ ਨਾਲ ਸਾਡਾ ਕਰਤਾਰ
ਤੁਸੀਂ ਸਿੰਘ ਸੂਰਮੇ ਸ਼ੇਰ ਹੋ, ਇਹ ਗਿਦੜਾਂ ਦੀ ਹੈ ਡਾਰ
ਉਠੋ ਹੁਣ ਹਮਲਾ ਕਰ ਦਿਓ, ਤੁਹਾਡਾ ਖਾਲੀ ਜਾਏ ਨਾ ਵਾਰ
ਧਰਮੀਆਂ ਦਾ ਜੈਕਾਰ ਹੋਏਗਾ, ਪਾਪੀਆਂ ਦਾ ਸੰਘਾਰ

ਸੁਣ ਕੇ ਸਾਹਿਬ ਕੌਰ ਦੀ ਲਲਕਾਰ, ਸਿੰਘ ਹੋ ਗਏ ਫਿਰ ਤਿਆਰ
“ਸਤਿ ਸ੍ਰੀ ਅਕਾਲ” ਗਜਾ ਕੇ, ਮਰਹੱਟਿਆਂ ਤੇ ਜਾ ਕੀਤਾ ਵਾਰ
ਸਿੰਘ ਸ਼ੇਰਾਂ ਵਾਂਗੂੰ ਗਰਜਦੇ, ਇਜੜਾਂ ਵਾਂਗੂੰ ਦਿੱਤਾ ਮਾਰ
ਸਾਹਿਬ ਕੌਰ ਦੇ ਹੌਂਸਲੇ ਨੇ, ਸਿੰਘਾਂ ਨੂੰ ਦਿੱਤਾ ਸਤਿਕਾਰ

ਵਾਹ ਵਾਹ ਸਾਹਿਬ ਕੌਰ, ਤੇਰਾ ਉੱਚਾ ਸੁੱਚਾ ਕਿਰਦਾਰ
ਤੇਰਾ ਸਿੱਖੀ ਨਾਲ ਪਿਆਰ ਦੇਖ, ਤੈਨੂੰ ਯਾਦ ਕਰੇ ਸੰਸਾਰ
ਹੱਕ, ਸੱਚ ਤੇ ਧਰਮ ਲਈ, ਤੂੰ ਆਪਾ ਦਿੱਤਾ ਵਾਰ
ਹਰਮੀਤ ਸਿੰਘ ਤੇਰੇ ਗੁਣ ਵੇਖ ਕੇ, ਜਾਵੇ ਤੈਥੋਂ ਬਲਿਹਾਰ
Reply Quote TweetFacebook
Sorry, only registered users may post in this forum.

Click here to login