ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥

Posted by Navroop Singh 
ਸ਼ਬਦ ਵੀਚਾਰ
( ਸ੍ਰੀਮਾਨ ਸ: ਲਹਿਣਾ ਸਿੰਘ, ਕਪੂਰਥਲਾ )


ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥
ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ ॥

- ਗੁਰੂ ਅਮਰਦਾਸ ਜੀ


ਗੁਰੂ ਮਹਾਰਾਜ ਏਸ ਸ਼ਬਦ ਵਿਚ ਆਤਮ ਸਾਇੰਸ ਦਾ ਇਕ ਬੜਾ ਭਾਰਾ ਅਸੂਲ ਦਸ ਰਹੇ ਹਨ । ਉਹ ਕਹਿੰਦੇ ਹਨ ਕਿ 'ਵਾਹਿਗੁਰੂ ਆਪ ਹੀ ਧਰਤੀ ਹੈ, ਆਪ ਹੀ ਰਾਹਕ ਹੈ, ਆਪ ਹੀ ਧਰਤੀ ਵਿਚੋਂ ਪੈਦਾ ਕਰਕੇ, ਆਪ ਹੀ ਪਕਾਕੇ, ਆਪ ਹੀ ਵੰਡ ਰਿਹਾ ਹੈ ਤੇ ਹਰ ਚੀਜ਼ ਵਾਹਿਗੁਰੂ ਵਿਚ ਹੈ' ਸਾਬਤ ਹੋ ਰਿਹਾ ਹੈ । ਇਨਸਾਨ ਦੀ ਹਸਤੀ ਨੂੰ ਏਸ ਨਜ਼ਾਰੇ ਵਿਚੋਂ ਕਢ ਦਿਤਾ ਹੈ । 'ਹਉਮੈ ਰੋਗ' ਖਤਮ ਕਰ ਦਿਤਾ ਹੈ । ਵਾਹਿਗੁਰੂ ਸਾਡੀ ਸਾਰੀ ਸਿ੍ਸ਼ਟੀ ਨੂੰ ਆਪ ਚਲਾ ਰਿਹਾ ਹੈ, ਮਨੁਖ ਦੀ ਮਦਦ ਦੀ ਉਹਨੂੰ ਕੋਈ ਲੋੜ ਨਹੀਂ । ਜਾਂ ਏਹ ਕਹੇ ਕਿ ਮਨੁਖ ਜੋ ਕਰਦਾ ਮਲੂਮ ਹੁੰਦਾ ਹੈ ਸਭ ਵਾਹਿਗੁਰੂ ਦਾ ਇੰਤਜ਼ਾਮ ਹੈ ।

ਧਰਤੀ ਵਾਹਿਗੁਰੂ ਨੇ ਪੈਦਾ ਕੀਤੀ ਹੈ । ਧਰਤੀ ਵਿਚ ਹਰ ਚੀਜ਼ ਪੈਦਾ ਕਰਨ ਦੀ ਸ਼ਕਤੀ ਵੀ ਵਾਹਿਗੁਰੂ ਨੇ ਪਾਈ ਹੈ । ਮਨੁਖ ਨੂੰ ਬੀਜ਼ ਬੋਨੇ ਦਾ ਵਲ ਵੀ ਉਹਨੇ ਹੀ ਦਸਿਆ ਹੈ । ਬੂਟਾ ਬਨਾਣ ਤੇ ਬੀਜ ਨਾਲੋਂ ਕਈ ਗੁਣਾ ਫਲ ਪੈਦਾ ਕਰਨ ਦੀ ਸ਼ਕਤੀ ਵੀ ਉਹ ਹੀ ਹੈ । ਮਿਲਾਂ ਵਿਚ ਉਸੇ ਦੀ ਸ਼ਕਤੀ ਪੀਸ ਰਹੀ ਹੈ ਤੇ ਰਸੋਈ ਵਿਚ ਉਸੇ ਦੇ ਇੰਤਜ਼ਾਮ ਤੇ ਅਸੂਲਾਂ ਖਾਣਾ ਤਿਆਰ ਹੋ ਰਿਹਾ ਹੈ । ਸੁਆਦਲਾ ਬਨ ਰਿਹਾ ਹੈ । ਖਾਣਾ ਖਾਨ ਵਾਲਾ ਖਾ ਰਿਹਾ ਹੈ ਪਰ ਦਰਅਸਲ ਸਰੀਰ ਤਾਂ ਬੇਜਾਨ ਚੀਜ਼ ਹੈ । ਜੋਤ ਇਹਦੀ ਜਾਨ ਹੈ ਤੇ ਇਹਦੇ ਅੰਦਰ ਕੁਲ ਕੰਮ ਕਰ ਰਹੀ ਹੈ ।

ਕੁਲ ਦੁਨੀਆਂ ਦਿਨ ਰਾਤ ਰਿਜ਼ਕ ਕਮਾਨ ਦੇ ਮਗਰ ਲਗੀ ਹੋਈ ਹੈ ਤੇ ਇਸੇ ਫਿਕਰ ਵਿਚ ਰਹਿੰਦੀ ਹੈ । ਇਹ ਸ਼ਬਦ ਸਾਰੇ ਫਿਕਰ ਹਟਾ ਰਿਹਾ ਹੈ । ਮੈਂ ਕੀ ਕੰਮ ਕਰਾਂ, ਇਹ ਪਹਿਲੀ ਸੋਚ ਤੇ ਫੇਰ ਰਿਜ਼ਕ ਪੂਰਾ ਕਮਾਇਆ ਜਾਵੈ ਜੋ ਕੁਲ ਲੋੜਾਂ ਖੁਲੇ ਤੌਰ ਤੇ ਭੁਗਤਾ ਦੇਵੇ - ਇਹ ਸਾਰੀਆਂ ਸੋਚਾਂ ਖਤਮ ਕਰ ਦਿਤੀਆਂ ਹਨ । ਮਨੁਖ ਨੇ ਕੁਝ ਵੀ ਨਹੀਂ ਕਰਨ । ਸਭ ਕੁਦਰਤ ਦੇ ਇੰਤਜ਼ਾਮ ਵਿਚ ਪਹਿਲੇ ਤੋਂ ਹੀ ਮੁਕਰਰ ਹੈ । ਵਾਹਿਗੁਰੂ ਦਾ ਤੇ ਉਹਦੇ ਇੰਤਜ਼ਾਮ ਦਾ ਗਿਆਨ ਹਾਸਲ ਕਰਕੇ ਉਸ ਤੋਂ ਫਾਇਦਾ ਉਠਾਣਾ ਹੈ । ਕੰਮ ਕਰਨ ਵਾਸਤੇ ਆਪੇ ਮਿਲੇਗਾ ਤੇ ਕੁਲ ਲੋੜਾਂ ਪੂਰੀਆਂ ਕਰਨ ਦਾ ਪੂਰਾ ਰਿਜ਼ਕ ਵੀ ਆਪੇ ਲਿਆਵੇਗਾ । ਮਨੁਖ ਨੇ ਇਹ ਜਾਪ ਕਰਨਾ ਹੈ ਕਿ ਵਾਹਿਗੁਰੂ ਹਰ ਚੀਜ਼ ਵਿਚ ਹੈ ਤੇ ਹਰ ਚੀਜ਼ ਵਾਹਿਗੁਰੂ ਵਿਚ ਹੈ । ਇਹਦੀ ਪੂਰੀ ਸਮਝ ਆ ਜਾਣੀ ਨਤੀਜਾ ਖੁਦ ਬਖੁਦ ਪੈਦਾ ਕਰੇਗੀ ।

ਇਹ ਸ਼ਬਦ ਸਚ ਖੰਡ ਦਾ ਨਜ਼ਾਰਾ ਪੇਸ਼ ਕਰ ਰਿਹਾ ਹੈ ਜਿਸ ਨੂੰ ਆਤਮਕ ਖਿਆਲ ਵਾਲਾ ਮਨੁਖ ਹੀ ਸਿਰਫ ਪੂਰੇ ਤੌਰ ਤੇ ਸਮਝ ਸਕਦਾ ਹੈ । ਮਾਇਆ ਦਾ ਗੁਲਾਮ ਮਨੁਖ ਇਸ ਨਜ਼ਾਰੈ ਨੂੰ ਉਲਟਾ ਦੇਖਦਾ ਹੈ । ਇਹ ਆਪਣੇ ਆਪ ਨੂੰ ਹਰ ਚੀਜ਼ ਦਾ ਕਰਤਾ ਦੇਖਦਾ ਹੈ । ਇਹ ਹਲ ਚਲਾਉਣ, ਬੀਜ ਪਾਉਣ ਤੇ ਪਾਣੀ ਦੇਣ ਦਾ ਨਤੀਜਾ ਫਸਲ ਨੂੰ ਦੇਖਦਾ ਹੈ । ਬੀਜ ਕਿਸ ਸ਼ਕਤੀ ਨੇ ਬੂਟਾ ਬਣਾਇਆ ਤੇ ਉਹਦੇ ਉਤੇ ਤਰਾਂ ਤਰਾਂ ਦੇ ਰੰਗ, ਫੁਲ ਤੇ ਫਲ ਲਿਆਂਦੇ, ਇਸ ਗੱਲ ਦੀ ਉਹਨੂੰ ਕੋਈ ਵਿਚਾਰ ਨਹੀਂ । ਜਿਹੜਾ ਸ਼ਕਤੀ ਬੂਟੇ ਦੀ ਜਾਨ ਹੈ, ਉਹਦਾ ਉਸ ਨੂੰ ਕੋਈ ਖਿਆਲ ਨਹੀਂ । ਖਾਨੇ ਵਾਲਾ ਵੀ ਅਪਣੇ ਸਰੀਰ ਨੂੰ ਦੇਖਦਾ ਹੈ ਤੇ ਹਜ਼ਮ ਕਰਨ ਵਾਲਾ ਵੀ ਅਪਣੇ ਮੇਅਦੇ ਨੂੰ ਖਿਆਲ ਕਰਦਾ ਹੈ । ਇਸ ਭੁਲ ਦਾ ਨਤੀਜਾ ਇਹ ਹੁੰਦਾ ਹੈ ਕਿ ਫਸਲ ਹਮੇਸ਼ਾ ਪੂਰੀ ਤਿਆਰ ਨਹੀਂ ਹੁੰਦੀ ਤੇ ਖਾਨਾ ਹਮੇਸ਼ਾ ਪੂਰੀ ਤਰਾਂ ਹਜ਼ਮ ਨਹੀਂ ਹੁੰਦਾ । ਇਹ ਜਾਣਦਾ ਹੈ ਕਿ ਖਾਣਾ ਮੇਅਦੇ ਵਿਚ ਜਾਕੇ ਹਜ਼ਮ ਹੋਕੇ ਖੂਨ ਬਣਕੇ ਸਾਰੇ ਸਰੀਰ ਨੂੰ ਸ਼ਕਦੀ ਦੇ ਰਿਹਾ ਹੈ ਤੇ ਇਸ ਇੰਤਜ਼ਾਮ ਵਿਚ ਮਨੁਖ ਦਾ ਕੁਝ ਵੀ ਹੱਥ ਨਹੀਂ । ਇਹਨੂੰ ਪਤਾ ਹੀ ਨਹੀਂ ਕਿ ਖਾਨੇ ਦੇ ਮਗਰੋਂ, ਖਾਣੇ ਦਾ ਖੂਨ ਕਿਸ ਤਰਾਂ ਬਣਦਾ ਹੈ ਤੇ ਸਰੀਰ ਅੰਦਰ ਕੀ ਇੰਤਜ਼ਾਮ ਚਲ ਰਿਹਾ ਹੈ । ਇਹ ਖਾਣੇ ਨੂੰ ਹਜ਼ਮ ਕਰਨ ਤੇ ਸਰੀਰ ਦੇਣ ਦਾ ਕਾਰਨ ਆਪਣੇ ਆਪ ਨੂੰ ਸਮਝਦਾ ਹੈ । ਖਾਣਾ ਪੂਰੀ ਤਰਾਂ ਦੇ ਹਜ਼ਮ ਨਾ ਹੋਣ ਨਾਲ ਜੇ ਬੀਮਾਰੀਆਂ ਪੈਦਾ ਹੁੰਦੀਆਂ ਹਨ, ਉਹਨਾਂ ਦਾ ਸ਼ਿਕਾਰ ਬਣਿਆਂ ਰਹਿੰਦਾ ਹੈ ।

ਜੇ ਵਾਹਿਗੁਰੂ ਨੂੰ ਕਰਤਾ ਦੇਖੇ ਤਾਂ ਕਦੀ ਫਸਲ ਫੇਲ ਨਾ ਹੋਵੇ ਤੇ ਕਦੀ ਬਿਮਾਰੀ ਨਾ ਆਵੇ ।

ਸ੍ਰੀ ਗੁਰੂ ਗਰੰਥ ਸਾਹਿਬ ਦੇ ਪਾਠ ਤੋਂ ਸਾਨੂੰ ਇਹ ਸਮਝ ਅੋਂਦੀ ਹੈ ਕਿ ਵਾਹਿਗੁਰੂ ਨੂੰ ਸਰਬ ਵਿਆਪੀ ਵੇਖਣ ਵਾਲਾ ਮਨੁਖ ਆਤਮ ਸਾਇੰਸ ਦੀ ਬੁਨਿਆਦ ਨੂੰ ਸਮਝ ਰਿਹਾ ਹੈ । ਅਸੀਂ ਹਮੇਸ਼ਾ ਪੜਣ ਮਗਰੋਂ ਇਸ ਸੋਚ ਵਿਚ ਪੈ ਜਾਨੇ ਹਾਂ ਕਿ ਵਾਹਿਗੁਰੂ ਨੂੰ ਸਰਬ ਵਿਆਪੀ ਕਿਵੇਂ ਵੇਖੀਏ । ਇਹ ਸ਼ਬਦ ਸਾਨੂੰ ਰਸਤਾ ਦਸ ਰਿਹਾ ਹੈ । ਸਾਡੇ ਸਾਹਮਣੇ ਨਮੂਨਾ ਪੇਸ਼ ਕਰ ਰਿਹਾ ਹੈ ਕਿ ਵਾਹਿਗੁਰੂ ਨੂੰ ਸਰਬ ਵਿਆਪੀ ਕਿਵੇਂ ਦੇਖਣਾ ਹੈ । ਗੁਰੂ ਮਹਾਰਾਜ ਹਰ ਪਾਸੇ ਤੇ ਹਰ ਚੀਜ਼ ਵਿਚ ਵਾਹਿਗੁਰੂ ਤੋਂ ਸਿਵਾ ਹੋਰ ਕੁਝ ਨਹੀਂ ਦੇਖ ਰਹੇ । ਹਰ ਪਾਸੇ ਵਾਹਿਗੁਰੂ ਦਾ ਜਲਵਾ ਹੈ, ਉਹਦੀ ਹੀ ਸ਼ਕਤੀ ਕੰਮ ਕਰ ਰਹੀ ਹੈ ਤੇ ਅਖਾਂ ਨੂੰ ਵਾਹਿਗੁਰੂ ਤੋਂ ਸਿਵਾ ਹੋਰ ਕੁਝ ਦਿਸ ਹੀ ਨਹੀਂ ਰਿਹਾ । ਮਾਇਆ ਜਾਂ ਬਦੀ ਦੀ ਬਿਲਕੁਲ ਗੈਰਹਾਜ਼ਰੀ ਹੈ ।

ਇਸ ਸ਼ਬਦ ਨੂੰ ਸਮਝਕੇ, ਇਹਦਾ ਜਾਪ ਕਰਕੇ, ਸ਼ਬਦ ਨਾਲ ਆਪਣੀ ਸੁਰਤ ਨੂੰ ਭਰਪੂਰ ਕਰਕੇ, ਇਹਨੂੰ ਫੇਰ ਵਰਤੋਂ ਵਿਚ ਲਿਆਕੇ ਆਤਮ ਸਾਇੰਸ ਵਿਦਿਆਰਥੀਆਂ ਨੇ ਬੜਾ ਫਾਇਦਾ ਉਠਾਇਆ ਹੈ । ਖਾਨੇ ਦੀ ਬਦਹਜ਼ਮੀ ਬਹੁਤ ਬਿਮਾਰੀਆਂ ਦੀ ਮਾਂ ਹੈ । ਇਹ ਸ਼ਬਦ ਉਹਨਾਂ ਕੁਲ ਬਿਮਾਰੀਆਂ ਦਾ ਕਦੀ ਨਾ ਫੇਲ ਹੋਣ ਵਾਲਾ ਨੁਸਖਾ ਹੈ । ਜਦ ਅਸੀਂ ਖਾਣਾ ਵਾਹਿਗੁਰੂ ਵਲੋਂ ਅੌਂਦਾ ਦੇਖਨੇ ਹਾਂ, ਆਪਣੀ ਖਟੀ ਜਾਂ ਕੋਸ਼ਿਸ਼ ਦਾ ਬਣਿਆ ਹੋਇਆ ਨਹੀਂ ਦੇਖਦੇ, ਖਾਨੇ ਨੂੰ ਵਾਹਿਗੁਰੂ ਦਾ ਅੰਮਿ੍ਤ ਦੇਖਨੇ ਹਾਂ, (ਕਿਉਂਕਿ ਵਾਹਿਗੁਰੂ ਕੋਲੋਂ ਅੰਮਿ੍ਤ ਤੋਂ ਘਟੀਆ ਚੀਜ ਪੈਦਾ ਹੀ ਨਹੀਂ ਹੋ ਸਕਦੀ) ਤੇ ਨਾਲੇ ਖਾਣ ਵਾਲਾ ਮਨੁਖ ਵੀ ਵਾਹਿਗੁਰੂ ਦੀ ਜੋਤ ਦੇਖਨੇ ਹਾਂ, ਤਾਂ ਫਿਰ ਖਾਣੇ ਦਾ ਸਵਾਦ, ਹਾਜ਼ਮਾ, ਸਰੀਰ ਨੂੰ ਤਾਕਤ ਦੇਣ ਵਾਲੀ ਸ਼ਕਤੀ ਵਿਚ ਕੋਈ ਕਸਰ ਬਾਕੀ ਨਹੀਂ ਰਹਿੰਦੀ । ਇਹ ਸ਼ਬਦ ਬੜੀ ਭਾਰੀ ਇਨਸਾਨੀ ਲੋੜ ਨੂੰ ਪੂਰਾ ਕਰ ਰਿਹਾ ਹੈ । ਪਾਠਕ ਅਜ਼ਮਾਇਸ਼ ਕਰਨ ਤੇ ਫਾਇਦਾ ਹਾਸਲ ਕਰਨ । ਖਾਨੇ ਦੀ ਬਦਹਜ਼ਮੀ ਦੀਆਂ ਕੁਲ ਬਿਮਾਰੀਆਂ ਤੋਂ ਛੁਟਕਾਰਾ ਪਾਣ । ਵਾਹਿਗੁਰੂ ਪਿਆਰਾ ਲਗਣ ਦਾ ਇਹ ਇਕ ਰਸਤਾ ਹੈ ।

ਜ਼ਰੂਰੀ ਗਲਾਂ :-
(੧) ਪਾਪ ਨਾ ਕਰੋ ।
(੨) ਵਾਹਿਗੁਰੂ ਨੂੰ ਹਰ ਚੀਜ਼ ਵਿਚ ਦੇਖੋ ਤੇ ਹਰ ਚੀਜ਼ ਵਾਹਿਗੁਰੂ ਵਿਚ ਦੇਖੋ । ਚੀਜ਼ਾਂ ਨਾ ਲਭੋ, ਵਾਹਿਗੁਰੂ ਨੂੰ ਲਭੋ, ਚੀਜ਼ਾਂ ਆਪੇ ਮਿਲ ਜਾਣਗੀਆਂ ।
(੩) ਵਾਹਿਗੁਰੂ (ਚੰਗਿਆਈ) ਸਰਬ ਵਿਆਪੀ ਹੈ । ਇਸ ਵਾਸਤੇ ਮਾਇਆ (ਬਦੀ) ਕਿਧਰੈ ਹੈ ਹੀ ਨਹੀਂ । ਜੇ ਇਹ ਭਾਸੇ ਤਾਂ ਇਹਨੂੰ ਸੁਪਨੇ ਵਾਂਗ ਇਕ ਅਨਹੋਂਦ ਦਾ ਨਜ਼ਾਰਾ ਸਮਝੋ, ਝੂਠ ਸਮਝੋ । ਇਹਦੇ ਕੋਲੋਂ ਨਾ ਡਰੋ । ਐਸਾ ਕਰਨ ਨਾਲ ਬਦੀ ਅਲੋਪ ਹੋ ਜਾਵੇਗੀ । ਕਿਉਂਕਿ ਦਰਅਸਲ ਇਹ ਮੌਜੂਦ ਹੀ ਨਹੀਂ, ਐਵੇਂ ਭਾਸਦੀ ਹੈ ।

(from Atam Science Magazine)
Reply Quote TweetFacebook
Thank you Veer Navroop Singh jeeo for sharing this article written by a very wonderful Gursikh Sardar Lehna Singh jee. He was a very remarkable Gursikh who had mountain faith in Gurbani and based on this faith alone he healed his chronic diseases and whoever came within his gaze, he successfully eradicated their diseases. At the age of 85 he acted and carried upon his daily chores like a 25 year old man. I admire his mountain faith very much. Dhan Gursikhi!

Kulbir Singh
Reply Quote TweetFacebook
Thank you Bhai Sahib.

For some months now I've come across many people discussing various diets - what not to eat, when to eat, what combinations to eat, avoid this food group etc. some based on aryuvedic principles, some on new 'research results', some on latest fads, and some just completely made up. I then came across this article in Atam Science magazine and, like you've said, was completely bowled over by the author's absolute faith in Gurbani.

If you have any more info on this Gursikh, then please share, or if you can point me in the direction of where I can find more, I would be vary grateful!

Navroop Singh.
Reply Quote TweetFacebook
Sardar Lehna Singh wrote a book called Gurmukh Jeevan, which has detailed explanation of his understanding of Gurmat. Indeed he was very successful in employing his faith to heal himself.

Kulbir Singh
Reply Quote TweetFacebook
Thank you Bhai Sahib. I now recognise who this is - I believe he is father of Bhai Raghbir Singh 'Bir'.

Navroop Singh.
Reply Quote TweetFacebook
Sorry, only registered users may post in this forum.

Click here to login