ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਅਖੌਤੀ ਜਥੇਦਾਰ ਦੀ ਕਰਨੀ ਆਪਣੇ ਹੀ ‘ਸੰਦੇਸ਼ੀ ਹੁਕਮ’ ਦੇ ਉਲਟ

Posted by JASJIT SINGH 
ਅਖੌਤੀ ਜਥੇਦਾਰ ਦੀ ਕਰਨੀ ਆਪਣੇ ਹੀ ‘ਸੰਦੇਸ਼ੀ ਹੁਕਮ’ ਦੇ ਉਲਟ


ਵੈਸੇ ਤਾਂ RSS Agent ਪਟਨਾ ਵਾਲਾ ਜਥੇਦਾਰ ਅਤੇ ਉਸਦੇ ਸਹਿਯੋਗੀਆਂ ਦੀਆਂ ਕਰਤੂਤਾਂ ਤਾਂ ਹੁਣ ਜੱਗ ਜ਼ਾਹਰ ਹੀ ਨੇ ਇਸ ਬਾਰੇ ਬਹੁਤਾ ਕੁੱਝ ਲਿਖਣ ਦੀ ਜਰੂਰਤ ਨਹੀਂ। ਅਜੋਕੇ ਜਥੇਦਾਰਾਂ ਦੇ ਨੀਵੇਂ ਪੱਧਰੀ ਇਖਲਾਕੀ ਕਿਰਦਾਰਾਂ ਅਤੇ ਆਪ ਹੁਦਰੀ ਸਿਆਸਤ ਤੋਂ ਪ੍ਰੇਰਿਤ ਹੁਕਮਨਾਮਿਆ ਨੇ ਸ੍ਰੀ ਅਕਾਲ ਤਖ਼ਤ ਦੇ ਸਿਧਾਂਤ ਨੂੰ ਜੋ ਹੁਣ ਢਾਹ ਲਾਈ ਹੈ ਉਸਦੀ ਮਾਣ ਮਰਯਾਦਾ ਕਾਇਮ ਦਾਇਮ ਕਰਨ ਵਿਚ ਸ਼ਾਇਦ ਦਹਾਕਿਆ ਬੱਧੀ ਸਮਾਂ ਲੱਗੇਗਾ ਓਹ ਵੀ ਤਾਂ ਜੇਕਰ ਅੱਜ ਹੀ ਕੋਈ ਅਹਿਲਾ ਕਦਮ ਚੁੱਕਿਆ ਜਾਵੇ। ਪਰ ਜੋ ਖ਼ਾਸ ਗੱਲ ਹੁਣ ਹੋਈ ਹੈ ਉਸਤੋਂ ਤਾਂ ਸਾਫ਼ ਨਜ਼ਰ ਆਉਦਾ ਹੈ ਕਿ ਸਿੱਖ ਕੌਮ ਦੀ ਪੱਤ ਰੋਲਣ ਲਈ ਅਖੋਤੀ ਜਥੇਦਾਰਾਂ ਨੇ ਪੱਕੇ ਕਮਰ ਕੱਸੇ ਕੀਤੇ ਹੋਏ ਹਨ। ਅਜੇ ਸ਼ਾਇਦ ਹੋਰ ਲੰਬਾ ਸਮਾਂ ਕੌਮ ਖੁਆਰੀ ਦੇ ਦੌਰ ਵਿਚ ਹੀ ਰਹੇਗੀ ਕਿਉਂਕਿ ਜਦ ਉਲਟੀ ਵਾੜ ਹੀ ਖੇਤ ਨੂੰ ਖਾਣ ਲੱਗੇ ਤਾਂ ਫਿਰ ਕਿਹੜਾ ਰਾਖਾ ਬਚਾਵੇਗਾ।

ਸਿੱਖੀ ਸਿਧਾਂਤਾਂ ਦੀ ਸਮਾਜਿਕ ਅਤੇ ਰਾਜਨੀਤਿਕਾਂ ਖੇਤਰਾਂ ਵਿਚ ਰੱਖਿਆਂ ਕਰਨ ਮਾਤਰ ਕੌਮ ਦੇ ਤਖਤਾਂ ਉਸਾਰੀ ਹੋਈ ਹੈ। ਸਮੇਂ ਸਮੇਂ ਜਾਰੀ ਹੁੰਦੇ ਸਿਧਾਂਤਕ ਹੁਕਮਨਾਮਿਆਂ ਤੇ ਸਿੱਖ ਕੌਮ ਡਟ ਕੇ ਪਹਿਰਾ ਦਿੰਦੀ ਆਈ ਹੈ ਤੇ ਦਿੰਦੀ ਰਹੇਗੀ। ਪਰ ਕੁੱਝ ਇਕ ਸਮੇਂ ਤੋਂ ਕਰਨੀ ਤੋਂ ਊਰੇ ਜਥੇਦਾਰਾਂ ਵਲੋਂ ਜਾਰੀ ਹੁਕਮਨਾਮਿਆਂ ਨੂੰ ਹੋਰਨਾ ਨੇ ਤਾਂ ਕੀ ਮੰਨਣਾ ਖੁਦ ਜਾਰੀ ਕਰ ਵਾਲੇ ਵੀ ਮੁਨਕਰ ਹਨ। ਸਗੋੰ ਇਸਦੇ ਵਿਰੁੱਧ ਚਲਦੇ ਹਨ। ਹਿੰਦੂ ਧਰਮ ਦੀ ਆੜ ਲੈਕੇ ਬਣੇ ਇਕ ਫਿਰਕੂ ਸੰਗਠਨ ਰਾਸ਼ਟਰੀ ਸੋਇਮ ਸੰਘ ਜਿਹੜਾ ਕਿ ਸਿੱਧੇ ਅਤੇ ਅਸਿੱਧੇ ਰੂਪ ਵਿਚ ਸਿੱਖ ਮਸਲਿਆ ਵਿਚ ਹਮੇਸ਼ਾ ਹੀ ਦਖਲ ਅੰਦਾਜ਼ੀ ਕਰਦਾ ਆਇਆ ਹੈ ਇਸ ਵਿਰੁਧ ਸਮੇਂ ਸਮੇਂ ਤੇ ਸਿੱਖ ਸੰਗਤਾਂ ਆਪਣਾ ਰੋਸ ਜ਼ਾਹਰ ਕਰਦੀਆਂ ਆਈਆਂ ਹਨ। ਖ਼ਾਸਕਰ ਇਸਦਾ ਕੇਸਾਧਾਰੀ ਵਿੰਗ ਜਿਸਦਾ ਨਾਉਂ ਇਹਨਾਂ ਰਾਸ਼ਟਰੀ ਸਿੱਖ ਸੰਗਤ ਧਰਿਆ ਹੋਇਆ ਹੈ ਬਾਰੇ ਅੱਜ ਅੰਦਾਜ਼ਾ ਲਗਾਉਣਾ ਹੀ ਮੁਸ਼ਕਿਲ ਹੋ ਗਿਆ ਹੈ ਕਿ ਇਹ ਕਿੰਨੀ ਕੂ ਘੁਸਪੈਠ ਸਿੱਖਾਂ ਵਿਚ ਕਰ ਚੁੱਕਾ ਹੈ। ਬਾਹਰੋਂ ਪੇਖਣ ਨੂੰ ਤਾਂ ਤਿਆਰ ਬਰ ਤਿਆਰ ਬੜੇ ਬੜੇ ਦੁਮਾਲੇ ਦਸਤਾਰਾਂ ਖੰਡੇ ਚੋਲੇ ਸਭ ਹਾਰ ਸ਼ਿੰਗਾਰ ਪਰ ਬਹਰੂਪੀਆਂ ਦੇ ਕਰਮ ਆਨਮਤਾਂ ਵਾਲੇ। ਸਾਨੂੰ ਤਾਂ ਸ਼੍ਰੀ ਦਸਮੇਸ਼ ਜੀ ਦੇ ਮਲੇਛ ਖਾਲ਼ਸੇ ਵਾਲੇ ਭਵਿੱਖਤ ਬਚਨ ਅੱਜ ਪੂਰੇ ਹੁੰਦੇ ਦਿਸ ਰਹੇ ਹਨ। ਹੁਣ ਤਾਂ ਉਹ ਗੱਲ ਹੋ ਗਈ ਹੈ ਕਿ ਇੱਟ ਪੁੱਟਿਆਂ RSS Agent ਹੀ ਸਿੱਖਾਂ ਦੀ ਥਾਂਉ ਲਂਭਦੇ ਹਨ।

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸ਼ਾਇਦ ਇਸੇ ਕਾਰਨ ਹੀ ਹਥਲਾ ਸ਼ੰਦੇਸ ਜਾਰੀ ਕਰਵਾਇਆ ਸੀ। ਜਿਸ ਵਿਚ RSS ਨਾਲ ਵਾਸਤਾ ਨਾ ਰੱਖਣ ਦੀ ਤਾਕੀਦ ਕੀਤੀ ਗਈ ਸੀ ਅਤੇ ਇਸ ਸੰਗਠਨ ਨੂੰ ਪੰਥ ਵਿਰੋਧੀ ਗਰਦਾਨਿਆਂ ਗਿਆ ਸੀ।


ਇਸ ਸੰਦੇਸ਼ ਨੂੰ ਵਾਪਸ ਲੈਣ ਲਈ RSS ਤਦ ਬੜੀ ਤਰਲੋ ਮੱਛੀ ਹੋਈ ਸੀ। ਇਸ ਸੰਦੇਸ਼ ਦੇ ਜਾਰੀ ਕਰਨ ਵਖ਼ਤ ਸ਼ਾਇਦ ਵੇਦਾਂਤੀ ਜੀ ਤਾਂ ਪੰਥਕ ਦਰਦ ਰੱਖਦੇ ਹੋਵਣਗੇ ਪਰ ਇੱਕ ਉਹ ਟਪਲਾ ਜਰੂਰ ਖਾ ਗਏ ਕਿ ਇਸ ਸੰਦੇਸ਼ ਤੇ ਬਗਲਾ ਭਗਤ RSS Agent ਦੇ ਦਸਤਖ਼ਤ ਕਰਵਾਉਣੋ ਨਾ ਬਚਾ ਸਕੇ ਜਿਸ ਕਰਕੇ ਅੱਜ ਹੁਣ ਦੁਰਦਸ਼ਾ ਇਹ ਹੋ ਗਈ ਹੈ ਕਿ ਅਖੌਤੀ ਜਥੇਦਾਰ ਹੁਣ ਖੁਲੇਆਮ RSS ਨਾਲ ਘੁੰਮਦਾ ਫਿਰਦਾ ਹੈ।


ਸੰਦੇਸ਼ ਵਾਲੇ ਹੁਕਮਨਾਮੇ ਤੇ ਅਧਾਰ ਤੇ ਤਾਂ ਇਹ ਬੰਦਾ ਸਿੱਖ ਕੌਮ ‘ਚੋ ਛੇਕਿਆ ਜਾਣਾ ਚਾਹੀਦਾ ਸੀ। ਪਰ ਕਿਉਂਕਿ RSS ਦਾ ਗਲਬਾ ਇੰਨਾ ਕੂ ਵਧ ਗਿਆ ਹੈ ਕਿ ਸ਼ਾਇਦ ਕਾਗਜ਼ਾਂ ਵਿਚ ਤਾਂ ਇਹ ਛੇਤੀ ਸੰਭਵ ਨਾ ਹੋ ਸਕੇ ਪਰ ਸਿੱਖ ਕੌਮ ਨੇ ਉਪਰਲੇ ਸੰਦੇਸ਼ ਤੋਂ ਅਗਵਾਈ ਲੈਂਦਿਆ ਇਹ ਨਿਰਣਾ ਜਰੂਰ ਕਰ ਲਿਆ ਹੈ ਕਿ ਇਸ ਗਿਰੇ ਹੋਏ ਕਿਰਦਾਰ ਅਤੇ ਕੌਮ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਵਿਅਕਤੀ ਨਾਲ ਮੂੰਹ ਨਾ ਲਾਇਆ ਜਾਵੇ। ਜੋ ਵੀ ਇਸ ਨਾਲ ਸਬੰਧ ਰੱਖੇਗਾ ਉਹ ਵੀ RSS Agent ਹੀ ਮੰਨਿਆ ਜਾਵੇਗਾ ਤੇ ਗੁਰੂ ਪੰਥ ਦੀ ਕਰੋਪੀ ਹੀ ਸਹੇੜਗਾ।

ਸ੍ਰੀ ਦਸਮੇਸ਼ ਜੀ ਹੀ ਬਹੁੜੀ ਕਰਨ, ਮਲੇਛ ਅੱਜ ਭਾਰੂ ਹੀ ਭਾਰੂ ਹੁੰਦਾ ਦਿਸ ਰਿਹਾ ਹੈ।
Reply Quote TweetFacebook
ਖ਼ਾਲਸਾ ਜੀ,

ਇਹੋ ਜੇਹੇ ਮਹਾਂ ਮਲੇਛ, ਘੋਰ ਮਲੇਛ, ਭੇਖੀ ਸਿੱਖਾਂ ਦਾ ਸਮਾ ਥੋੜਾ ਹੀ ਰਹਿ ਗਿਆ । ਇਹਨਾ ਨੇ ਪੰਥ ਦੇ ਅੰਗਾਂ ਨੂੰ ਵੱਢ ਵੱਢ ਕੇ ਖਾ ਖਾ ਕੇ ਕਦੇ ਨਹੀਂ ਰੱਜਣਾ । ਗੁਰੂ ਖ਼ਾਲਸਾ ਜੀ ਆਵੇਗਾ ਫਿਰਿ ਓਹੀ ਜੇਹੀ ਸਜ਼ਾ ਮਿਲੇਗੀ ਜੇਹਿੜੀ ਸਿਰੀ ਕਲਗੀਧਰ ਜੀ ਨੇ ਮਸੰਦਾਂ ਨੂੰ ਦਿਤੀ ਸੀ ।

ਪੁਰਾਣੀਆਂ ਸਾਖੀਆਂ ਵਿਚਿ ਇਹ ਬਚਨ ਆਉਂਦੇ ਹਨ:

ਮਲੇਛ ਖਾਲਸਾ ਹੋਸੀ ਨਾਸ ॥
ਪੰਥ ਖਾਲਸਾ ਹੋਸੀ ਪ੍ਰਕਾਸ਼ ॥


ਗੁਰੂ ਖ਼ਾਲਸਾ ਜੀ ਦੀ ਹਰ ਮੈਦਾਨ ਫ਼ਤਿਹ ਹੋਵੈਗੀ ਜੀ ।
(ਵਿਸਥਾਰ ਲਈ ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਲੇਖ ‘ਗੁਰਮਤਿ ਅਧਿਆਤਮ ਕਰਮ ਫ਼ਿਲਾਸਫ਼ੀ’ ਸਫ਼ੇ ੩੧੯-੩੨੭ ਨੂੰ ਪੜ੍ਹ ਲਿਓ ਜੀ)

ਜੈਕਾਰੁਕੀਓਧਰਮੀਆਕਾਪਾਪੀਕਉਡੰਡੁਦੀਓਇ॥੧੬॥
Reply Quote TweetFacebook
Trust Singh Jio, Thanks for sharing Bhai Sahib's article on Maleshi and Bhekhi Sikhs. Bhai Sahib's writing not only brings the hope but also the state of Chardi Kala. Dhan Guru Dhan Guru Ke Piyare.
Reply Quote TweetFacebook
Sorry, only registered users may post in this forum.

Click here to login