ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Prof Uday Singh jee is sick in hospital...

Posted by Kulbir Singh 
daas reciting Sri Sukhmani Sahib at the age of 4 or 5 with Professor Uday Singh jee.


Sukhsehaj Kaur
Reply Quote TweetFacebook
Reply Quote TweetFacebook
That's a very sweet memory of you Sukhsehaj Kaur. Thanks for sharing it.

Kulbir Singh
Reply Quote TweetFacebook
Professor Uday Singh was a very prominent Sikh not only in Toronto but worldwide. He was born in the October of 1925 and left this world in the November of this year which means he lived for over 88 years.

His life changed when in the early forties he met famous Sikh saint and freedom fighter Bhai Sahib Randhir Singh jee. From that time onwards, he lived a life totally dedicated to the Sikh faith. He did Sangat of Bhai Sahib jee for about 2 decades. Bhai Sahib's unconditional and overflowing love totally filled his life. Professor Uday Singh jee had great love and faith in two Sikh personalities – Bhai Sahib Randhir Singh jee and Sant Attar Singh jee Mastuanewale. When we used to enter his home, the giant pictures of Bhai Sahib and Sant jee used to adorn in his living room. He spoke very affectionately and lovingly about them. Professor jee used to say that he felt the presence of Bhai Sahib jee very strongly sometimes and he had dreams about him all the time. He also used to talk about Bau Mal Singh jee quite bit.

Prof jee used to narrate his memories with Bhai Sahib with great passion. It was always a delight to hear about these memories from his mouth, over and over again. Prof jee was pursuing the exam for ICS (Indian Civil Service) but Bhai Sahib sensing the futility of doing so since it was not in his destiny to pass this exam, admonished him against writing this exam. Prof Uday Singh jee, wrote the exam many times, without letting Bhai Sahib know but he failed all attempts. Prof Uday Singh had thought that Bhai Sahib did not know about his attempts to pass the exam but once Bhai Sahib unwittingly mentioned to him about the exams, which left him greatly embarrassed for not listening to Bhai Sahib jee. There are many other tales of him and Bhai Sahib that he used to narrate.

Professor Uday Singh jee described a very wonderful mystical experience he had through Bhai Sahib Randhir Singh jee. Once Bhai Sahib embraced him with love and this brought Amrit throughout his body. He could feel sweetness of Naam in his throat and this sweetness was literal and not metaphorical. Gurmukhs of reach high spiritual states start feel the sweetness of Naam on their tongue, throat and even every cell of the body. He has explained about this incident in detail in his book called "I made friends with a Saint".

There is another aspect of his life that if not touched in this obituary, will render it incomplete. Professor jee was a fierce supporter of the independent nation of the Sikhs. He never forgave the Indian government for the 1984 attack on Siri Darbar Sahib. He remained committed to the Sikh cause of freedom, throughout his life. His daily Ardaas always included demand for the freedom of Khalsa Panth.

Many years ago, around the martyrdom day of Siri Guru Tegh Bahadur Sahib jee he did a Sangati Ardaas that reflected his true inner feelings. He address Siri Guru Tegh Bahadur Sahib jee in the Ardaas and said, "Look O Sache Paatshah, You attained martyrdom for their religious freedom, You watched with Your own eyes the torture and martyrdom of Your beloved Sikhs – Bhai Mati Daas, Bhai Sati Daas and Bhai Dyala jee but look how these ungrateful people have returned Your favour by desecrating Your Darbar Sahib, by killing thousands of Your sons and daughters and by torturing your children in the most inhuman way. O Sache Paatshah, these Akritghan (ungrateful) people deserve to be punished. Kirpa karo. Sikh Panth noo Azaadi Baksho (bless the Sikh nation with freedom)". After this Ardaas, Hukamnama Sahib was taken and it was the most Mangalmai I ever heard.

Professor Uday Singh was totally unbending when it came to the Laridaar Saroop of Siri Guru Granth Sahib jee. He considered it a great mistake to have Padchhed Saroops. He used to say that only Laridaar Saroop is the Guru of Sikhs and Padchhed Saroop is not the Guru of Sikhs. He never did Prakash of Padchhed Saroop in his whole life and he always gave Santhiya of Gurbani Pothis from Laridaar Sanchees. This Daas learned to consider only the Laridaar Saroop of Siri Guru Granth Sahib jee as the true Gurdev of the Sikhs, from him.

Professor Uday Singh was a great Daani (charity giver) and gave millions worth of property and money to the Sikh nation. The Bhai Randhir Singh Trust in Ludhiana was built pretty much entirely on the money donated by him. Two Akal Academy schools are running on the properties donated by him. He owned 10 acres of land here in Toronto which included his home as well and he used to mention that he wished that he could setup a world class Sikh university at that location but the City of Caledon was so unyielding that they did not even let him run a simple Gurmat and Punjabi teaching school, let alone set up a university over there.

For as long as he was able bodied (till couple of years ago), he always used to get up at Amritvela and never ever missed doing the Paath of Siri Sukhmani Sahib. He was a true lover of Siri Sukhmani Sahib. His son-in-law Dr Mahesh Inder Singh narrated an interesting memory of the time when he first met Professor jee before marriage. Professor jee asked him only one question – "Do you do Sukhmani Sahib every day". He did not seek any other qualification for his son-in-law because he knew that one who does Siri Sukhmani Sahib everyday, would not lack anything in life.

Another fight that Professor Uday Singh did fought all his life was against such people who had made permanent control over the Gurdwaras. He was of the opinion that no person or persons or organization should have permanent control till eternity over the Gurdwara Sahibaan. He felt that the Gurdwaras were not being managed efficiently and effectively to derive maximum benefit for the community. He was banned from entering many Gurdwaras but he stayed adamant in his stand. At one time, Professor jee had 500 students who were thirsty for learning Punjabi but not a single Gurdwara was willing to give him accommodation to run this school. For this reason he ended up buying his own place where he ran the Gurmat school during the last few years of his life. If Professor jee had his own place or if he had been accommodated by some Gurdwara 20 years ago, he would have taught many times more students and this would have changed the demographics in Toronto but alas, this was not to be.

Professor jee had come up with such a magnificent way of teaching Punjabi to the kids that within 2 months he used to enable his students to move from Punjabi alphabets to doing Paath of Siri Sukhmani Sahib. He used to give great emphasis on Muhaarni and he was of the opinion that the Gurmukhi language is superior to all languages of the world.

The true tribute to Professor jee for would be to firstly become Tyaar bar Tyaar Gursikhs with Amritvela, Rehit and Baani/Simran. Secondly, his mission to teach Punjabi and Gurmat to the coming generations should be undertaken with same zeal as him. Thirdly, we should all propagate the Laridaar Saroop, which is the original Saroop of Siri Guru Granth Sahib jee. This would be true Shradhanjali to him.

Bhul Chuk dee Muaafi jee.

Kulbir Singh
Reply Quote TweetFacebook
ਕੁਝ ਸਾਲ ਪਹਿਲਾਂ ਜਦ ਦਾਸ ਕੈਨੇਡਾ ਆਇਆ ਤਾਂ ਮਨ ਵਿਚ ਇਕ ਡਰ ਸੀ ਕੇ ਕਿਤੇ ਬਚੇ ਆਪਣੀ ਪੰਜਾਬੀ ਜਬਾਨ ਤੋਂ ਵਾਂਜੇ ਨਾ ਰਹ ਜਾਣ | ਇਸ ਫਿਕਰ ਦੇ ਚਲਦੇ ਦਾਸ ਨੇ ਗੁਰਮੁਖੀ ਵਿਦਿਆ ਦੇ ਅਦਾਰੇ ਲਬਣੇ ਸ਼ੁਰੂ ਕੇਤੇ | ਇਸ ਖੋਜ ਦੇ ਦੌਰਾਨ ਇਕ ਨਾਮ ਸੁਨਣ ਨੂੰ ਮਿਲਿਆ - ਪ੍ਰੋਫ਼ ਉਦੇ ਸਿੰਘ || ਦਾਸ ਕੁਝ ਐਸੇ ਮਾਪਿਆ ਨੂੰ ਮਿਲਿਆ ਜੋ ਕੇ ਇਸ ਨਾਮ ਨੂੰ ਪੂਜਦੇ ਦਿਖਾਈ ਦਿਤੇ ਤੇ ਓਹਨਾ ਦੇ ਬਚਿਆਂ ਨੂੰ ਮਿਲ ਕੇ ਖੁਸ਼ੀ ਹੋਈ ਕੀ ਪ੍ਰੋਫ਼ ਸਾਹਿਬ ਨੇ ਗੁਰਮੁਖੀ ਇਸ ਤਰਾਂ ਓਹਨਾ ਦੇ ਅੰਦਰ ਉਤਾਰ ਦਿਤੀ ਸੀ ਕੀ ਇਹ ਅੰਦਾਜਾ ਲਗਾਉਣਾ ਮੁਸ਼ਕਿਲ ਸੀ ਕੀ ਓਹ ਬਚੇ ਵਾਕਿਆ ਹੀ ਕੈਨੇਡਾ ਦੇ ਜਮ ਪਲ ਹਨ || ਪਰ ਇਸ ਦੇ ਨਾਲ ਨਾਲ ਇਹ ਵੀ ਸੁਨਣ ਨੂੰ ਮਿਲਿਆ ਕੀ ਪ੍ਰੋਫ਼ ਸਾਹਿਬ ਦਾ ਸਾਬਾਹ ਬਹੁਤ ਹੀ ਗੁਸੇ ਵਾਲਾ ਹੈ ਅਤੇ ਓਹ ਕਲਾਸ ਵਿਚ ਬਿਲਕੁਲ ਕੋਈ ਗਲਤੀ ਆਦਿਕ ਨਹੀਂ ਜਰਦੇ - ਕਹਨ ਵਾਲੈ ਨੇ ਇਥੇ ਤਕ ਕਹ ਦਿਤਾ ਕੇ ਓਹ ਤੇ ਬਚੇ-ਬਚੀ ਨੂੰ ਚੁਕ ਕੇ ਕੰਧ ਨਾਲ ਤਕ ਮਾਰ ਦੇਂਦੇ ਹਨ || ਸਚ ਜਾਨਣਾ ਦਾਸ ਥੋੜਾ ਘਬਰਾ ਗਿਆ ਕਿਓਕਿ ਦਾਸ ਨੂੰ ਆਪਣੀ ਬਚੀ ਦੇ ਸਾਬਾਹ ਬਾਰੇ ਵਾਕਿਫ਼ ਸੀ ਕੀ ਓਹ ਗੁਸਾ ਨਹੀਂ ਜਰਦੀ || ਚਲੋ ਗੁਰੂ ਸਾਹਿਬ ਦੇ ਭਾਣੇ ਵਿਚ 1 ਕੂ ਸਾਲ ਨਿਕਲ ਗਿਆ ਤੇ ਦੱਸ ਨੇ ਇਦਰ ਉਧਰ ਬਚੀ ਨੂੰ ਪੜਾਉਣ ਦੇ ਉਪਰਾਲੇ ਕੀਤੇ || 1 ਦੋ ਜਗਾ ਤੇ ਪੈਸੇ ਦੇ ਕੇ ਵੀ ਕੋਸ਼ਿਸ਼ ਕੀਤੀ ਪਰ ਦਾਸ ਦੀ ਸੰਤੁਸ਼ਟੀ ਨਾ ਹੋਈ || ਕੋਈ ਖਾਸ ਨਤੀਜਾ ਸਾਮਣੇ ਨਾ ਆਇਆ ||

ਸੋਚਦੇ-2 ਦਾਸ ਨੇ ਸੋਚ ਲਿਆ ਕੇ ਬਚੀ ਨੂੰ ਗੁਰਮਤ ਵਿਦਿਆ ਵਾਸਤੇ ਪ੍ਰੋਫ਼ ਉਦੇ ਸਿੰਘ ਕੋਲ ਹੀ ਭੇਜਿਆ ਜਾਵੇ || ਤਦ ਪ੍ਰੋਫ਼ ਸਾਹਿਬ ਸਨੀਚਰ ਐਤਵਾਰ ਕਲਾਸ ਲਗਾਉਂਦੇ ਸਨ || ਦਾਸ ਬਿਲਕੁਲ ਯਾਦ ਹੈ ਕੀ ਦਾਸ ਕਿਸੇ ਪਾਰਕਿੰਗ ਵਿਚ ਖੜਾ ਸੀ ਕੇ ਕਿਸੀ ਨੇ ਦਸਿਆ ਕੇ ਓਹ ਸਾਮਨੇ ਜੋ ਆ ਰਹੇ ਹਨ ਓਹ ਪ੍ਰੋਫ਼ ਉਦੇ ਸਿੰਘ ਜੀ ਹਨ || ਦਾਸ ਨੇ ਡਰਦੇ-2 ਭਾਈ ਸਾਹਿਬ ਜੀ ਨੂੰ ਫਤਿਹ ਬੁਲਾ ਦਿਤੀ ਅਤੇ ਅਜੇ ਦਾਸ ਦੇ ਹਥ ਗੋਡਿਆ ਤਕ ਹੀ ਪਹੁੰਚੇ ਸਨ ਕੇ ਓਹਨਾ ਨੇ ਮੈਨੂ ਘੁਟ ਕੀ ਜਫੀ ਪਾ ਲਈ ਤੇ ਏਕ ਦਮ ਬੋਲੇ - ਤੂੰ ਕਿਥੇ ਸੀ ਏਨੀ ਦੇਰ ? ਦਾਸ ਨੂੰ ਕੁਝ ਵੀ ਸਮਝ ਨਾ ਲਗਾ ਤੇ ਨਾ ਹੀ ਕੁਝ ਪੁਛਣ ਦੀ ਹਿਮਤ ਵੀ ਨਾ ਹੋਈ || ਨਾ-ਜਾਣੇ ਕੇਓਂ ਅਖਾਂ ਭਰ ਗਈਆਂ ਓਹਨਾ ਨੇ ਏਨਾ ਪਿਆਰ ਦਿਤਾ ਕੇ ਇੰਜ ਮੇਹ੍ਸੂਸ ਹੋਇਆ ਕੇ ਦਾਸ ਓਹਨਾ ਨੂੰ ਸਦੀਆਂ ਤੋਂ ਜਾਣਦਾ ਹੋਵੇ - ਤੇ ਦੁਖ ਇਸ ਗਲ ਦਾ ਹੋ ਰਿਹਾ ਸੀ ਕੀ ਜੋ ਇਨਸਾਨ ਇਨਾ ਪਿਆਰ ਦੇ ਰਿਹਾ ਹੈ ਓਹ ਮਨ ਦਾ ਕਠੋਰ ਕਿਵੇ ਹੋ ਸਕਦਾ ਹੈ - ਤੇ ਫੇਰ ਕੋੰ ਮੈਂ ਪੇਹਲਾਂ ਏਨਾ ਤਕ ਪਹੁੰਚ ਨਹੀਂ ਕੀਤੀ || ਦਾਸ ਨੂੰ ਇਸ ਮਿਲਣੀ ਵਿਚ ਬਿਲ ਕੁਲ ਭੁਲ ਭੁਲ ਗਿਆ ਕੇ ਮੈਂ ਇਹਨਾ ਨੂੰ ਬਚੀ ਦੀ ਵਿਦਿਆ ਲਈ ਮਿਲਣਾ ਚਾਹੁੰਦਾ ਸੀ ਤੇ ਨਾ ਹੀ ਮੈਨੂ ਇਹ ਗਲ ਕਰਨ ਦਾ ਚੇਤਾ ਰਿਹਾ || 5 ਕੂ ਮਿੰਟ ਓਥੇ ਖਲੋਤੇ ਕੇ ਭਾਈ ਸਾਹਿਬ ਦੀ ਗਡੀ ਆ ਗਈ ਤੇ ਫ਼ਤੇਹ ਬੁਲਾ ਕੇ ਚਲੇ ਗਏ || ਦਾਸ ਦੇਖਦਾ ਹੀ ਰਹ ਗਿਆ || ਚਲੋ 2 ਕੂ ਦਿਨ ਲੰਗੇ ਕੀ ਦਾਸ ਨੇ ਫੋਨ ਨੰਬਰ ਕਿਦ੍ਰੋੰ ਲੈ ਕੇ ਫੋਨ ਕੀਤਾ ਤੇ ਅਗੋਂ ਬੜੀ ਮਿਠੀ ਆਵਾਜ ਵਿਚ ਫ਼ਤੇਹ ਦਾ ਜਵਾਬ ਮਿਲਿਆ ਤੇ ਭਾਈ ਸਾਹਿਬ ਬੋਲੇ ਦਸੋ ਜੀ ਕੇ ਸੇਵਾ ਕਰੀਏ - ਦਾਸ ਨੇ ਦਬੀ ਆਵਾਜ਼ ਵਿਚ ਕੇਹਾ ਭਾਈ ਸਾਹਿਬ ਜੀ ਬਚੀ ਨੂੰ ਗੁਰਮਤ ਪੜਾਉਣ ਵਾਸਤੇ ਭੇਜਣਾ ਹੈ ਤੇ ਓਹ ਹਸ ਪਏ ਤੇ ਕਹੰਦੇ ਓਏ ਮੈਂ RADIO TV ਤੇ ਬੋਲ ਥਕ ਗਿਆ ਕੇ ਬਚੇ ਭੇਜੋ ,ਮੈਂ ਤੇ ਏਨਾ ਬਚਿਆਂ ਦੇ ਸੇਵਾ ਲਬਦਾ ਹਾਂ, ਓਏ ਮੈਂ ਏਨਾ ਮਾਸੂਮਾਂ ਦੇ ਸਿਰ ਤੇ ਦਰਗਾਹ ਚ ਜਗਾ ਲੈਣੀ ਹੈ, ਓਏ ਮੈਂ ਤੇ ਜੀਂਦਾ ਹੀ ਏਨਾ ਦੇ ਲਈ ਹਾਂ, ਮੈਂ ਤੇ ਕਹਨਾ ਮੈਂ ਅਖੀਰਲੇ ਦਮ ਤਕ ਏਨਾ ਦੀ ਸੇਵਾ ਕਰਨ ਤੇ ਏਨਾ ਨੂੰ ਸਚੀ ਅਕਾਲ ਪੁਰਖ ਨਾਲ ਜੋੜਾ || ........................ ਪਰ ਕੀ ਕਰੀਏ ਸਾਡੇ ਲੋਕਾਂ ਨੂੰ ਕੀ ਹੋ ਗਿਆ ਆਪਣੀ ਮਾਂ ਬੋਲੀ ਨੂੰ ਛਡੀ ਜਾਂਦੇ ਨੇ || ਤੇ ਫਿਰ ਕਹਨ ਲਗੇ ਤੂੰ ਉੱਡ ਕੇ ਆ ਜਾ ਤੇ ਬਚੀ ਦੇ ਜਾ || 2 ਮਹੀਨੇ ਚ ਸੁਖਮਨੀ ਸਾਹਿਬ ਦਾ ਪਾਠ ਕਰਨ ਲਾ ਦੂੰ || ਦਾਸ ਨੇ 2 ਕੂ ਹਫਤੇ ਬਾਅਦ ਸਿੰਘਣੀ ਨਾਲ ਬਚੀ ਨੂੰ ਭਾਈ ਸਾਹਿਬ ਜੀ ਦੇ ਕਲਾਸ ਵਿਚ ਭੇਜ ਦਿਤਾ || ਹੁਣ 2 ਮਹੀਨੇ ਦੀ ਛੁਟੀਆਂ ਕਾਰਨ ਸਕੂਲ ਰੋਜ ਲਗਦਾ ਸੀ || ਦੇਖਦੇ ਹੀ ਦੇਖਦੇ ਬਚੀ ਰਹਰਾਸ ਦਾ ਪਾਠ ਕੰਠ ਕਰ ਗਈ ਤੇ ਪੰਜਾਬੀ ਪੜਨ ਲਗ ਪਈ || ਇਕ ਦਿਨ ਸ਼ਾਮ ਨੂੰ ਜਦ ਸਕੂਲ ਵਿਚ ਛੁਟੀ ਹੋਈ ਤਾਂ ਦਾਸ ਬਚੀ ਨੂੰ ਲੈਣ ਗਿਆ || ਅਜੇ ਕਲਾਸ ਲਗੀ ਹੋਈ ਸੀ ਕੀ ਦਾਸ ਅੰਦਰ ਚਲਾ ਗਿਆ || ਦਾਸ ਨੇ ਗੁਰਮੁਖੀ ਬਾਣਾ ਪਾਇਆ ਹੋਇਆ ਸੀ, ਦਾਸ ਵਲ ਬਚਿਆਂ ਦੀ ਪਿਠ ਅਤੇ ਭਾਈ ਸਾਹਿਬ ਦਾ ਮੂਹ ਸੀ, ਦਾਸ ਨੇ ਭਾਈ ਸਾਹਿਬ ਵਲ ਫ਼ਤੇਹ ਬੁਲਾਂਦੇ ਸਿਰ ਨੀਵਾਂ ਕੀਤਾ ਤੇ ਭਾਈ ਸਾਹਿਬ ਬੋਲੇ - ਪਈ ਵਾਹ ਅਜ ਅਜ ਦੇ ਗੁਰੂ ਸਾਹਿਬ ਨੇ ਗਰੀਬਾਂ ਦਾ ਗਰੀਬ-ਖਾਨਾ ਧੰਨ ਕਰ ਦਿਤਾ ਸਿੰਘ ਭੇਜ ਦਿਤੇ || ਦਾਸ ਨੂੰ ਕੁਝ ਸਮਜ ਨਹੀਂ ਲਗੀ ਕੀ ਜਵਾਬ ਦੇਵੇ ਬਸ ਸਿਰ ਨੀਵਾਂ ਕਰਕੇ ਖੜਾ ਰਿਹਾ || ਕੁਝ ਪਲਾਂ ਬਾਅਦ ਹੀ ਕਲਾਸ ਨੂੰ ਛੁਟੀ ਹੋ ਗਈ || ਏਨੇ ਨੂੰ ਭੈਣਜੀ ਨੇ ਬੇਨਤੀ ਕੀਤੀ ਕੀ ਅਗਰ ਅਸੀਂ ਭਾਈ ਸਾਹਿਬ ਜੀ ਨੂੰ ਓਹਨਾ ਦੀ ਘਰ ਪਹੁੰਚਾ ਦੇਈਏ || ਦਾਸ ਨੇ ਇਕ ਦਮ ਹਾਂ ਕਰ ਦਿਤੀ ||

ਦਾਸ ਨੇ ਗਡੀ ਲਿਆ ਕੇ ਭਾਈ ਸਾਹਿਬ ਜੀ ਅਤੇ ਮਾਤਾ ਜੀ ਨੂੰ ਗਡੀ ਚ ਬਿਠਾ ਲਿਆ ਤੇ ਅਸੀਂ ਤੁਰ ਪਏ || ਹੁਣ ਭਾਈ ਸਾਹਿਬ ਜੀ ਨੇ ਭਾਈ ਰਣਧੀਰ ਸਿੰਘ ਜੀ ਗਲ ਸ਼ੁਰੂ ਕੀਤੀ ਤੇ ਜਦ ਤਕ ਦਾਸ ਨੂੰ ਭਾਈ ਸਾਹਿਬ ਮਿਲਦੇ ਰਹੇ ਨਾ ਪ੍ਰੋਫ਼ ਸਾਹਿਬ ਦੀਆਂ ਭਾਈ ਸਾਹਿਬ ਬਾਰੇ ਯਾਦਾਂ ਮੁਕੀਆਂ ਤੇ ਨਾ ਓਹਨਾ ਦੀਆਂ ਗਲਾਂ ||

ਭਾਈ ਸਾਹਿਬ ਕਹਿਣ ਲਗੇ ਕੀ ਗੁਰੂ ਸਾਹਿਬ ਓਹ ਤੇ ਸਿਰਫ ਇਕ ਹੀ ਪੁਰਖ ਨੂੰ ਜਾਣਦੇ ਹਨ ਤੇ ਓਹ ਹਨ ਬ੍ਰਹਮ ਗਿਆਨੀ ਭਾਈ ਰਣਧੀਰ ਸਿੰਘ ਜੀ || ਓਏ ਨਾ ਓਹਨਾ ਵਰਗਾ ਕੋਈ ਹੋਣਾ ਤੇ ਨਾ ਹੋਵੇਗਾ || ਇਹ ਦੁਨੀਆਂ ਤੇ ਲਾਸ਼ਾਂ ਨਾਲ ਭਰੀ ਹੈ - ਓਏ ਭਾਈ ਰਣਧੀਰ ਸਿੰਘ ਇਕ ਹੀ ਸਨ || ਭਾਈ ਸਾਹਿਬ ਸਿਰਫ ਤੇ ਸਿਰਫ ਭਾਈ ਰਣਧੀਰ ਸਿੰਘ ਦੀ ਗਲਾਂ ਕਰਦੇ ਰਹੇ, ਇੰਜ ਮਿਹਸੂਸ ਹੋਏ ਜਿਵੇਂ ਪ੍ਰੋਫ਼ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਅਜੇ ਹੁਣੇ ਹੀ ਮਿਲੇ ਹੋਣ || 30 ਮਿੰਟ ਦਾ ਰਸਤਾ ਮਾਨੋ 2-4 ਮਿੰਟ ਵਿਚ ਤੇਹ ਹੋ ਗਿਆ || ਦਾਸ ਓਹਨਾ ਨੂੰ ਘਰ ਦਾ ਰਸਤਾ ਪੁਛੇ ਪਰ ਪ੍ਰੋਫ਼ ਸਾਹਿਬ ਕੇਵਲ ਭਾਈ ਸਾਹਿਬ ਦੀਆਂ ਗਲਾਂ ਹੇ ਕਰਨਾ ਚਾਹੁੰਦੇ ਸਨ || ਚਲੋ ਮਾਤਾ ਜੀ ਪਿਛੋਂ ਬੈਠੇ ਰਸਤਾ ਦਸਦੇ ਗਏ || ਕਦੇ ਗਲ ਕਰਦੇ-2 ਪ੍ਰੋਫ਼ ਸਾਹਿਬ ਚੁਪ ਹੋ ਜਾਂਦੇ, ਮੂਹ ਤੇ ਹਥ ਰਖ ਲੈਂਦੇ ਤੇ ਗਲਾਂ ਕਰਦੇ-2 ਹੰਜੂ ਕੇਰਨ ਲਗਦੇ ਤੇ ਫੇਰ ਆਪਣੇ ਆਪ ਨੂੰ ਸਵਾਲ ਕਰਦੇ - ਹਾਏ ਭਾਈ ਸਾਹਿਬ ਕੀ ਸੀ ? - ਪਰਮਾਤਮਾ ਦਾ ਰੂਪ ਸੀ || 5-10 ਮਿੰਟ ਗਡੀ ਓਹਨਾ ਦੇ ਘਰ ਅਗੇ ਖਲੋਤੀ ਤੇ ਭਾਈ ਸਾਹਿਬ ਬੋਲਦੇ ਗਏ - ਕੇਵਲ ਇਕ ਨਾਮ, ਇਕ ਲਫਜ - ਭਾਈ ਰਣਧੀਰ ਸਿੰਘ ਜੀ || ਫਿਰ ਭਾਈ ਸਾਹਿਬ ਨੇ ਇਹ ਕਹ ਕੇ ਸਾਨੂੰ ਵਿਦਾ ਕੀਤਾ ਕੇ ਓਏ ਮੈਂ ਕੁਝ ਨਹੀਂ, ਜੇ ਮੇਰੇ ਵਿਚੋਂ ਭਭਾਈ ਰਣਧੀਰ ਸਿੰਘ ਜੀ ਦੀ ਜਾਦਾਂ ਕੱਡ ਦਓ ਤੇ ਮੈਂ ਇਕ ਕੂੜੇ ਦਾ ਢੇਰ ਹਾਂ, ਇਹ ਭਾਈ ਸਾਹਿਬ ਦੀ ਅਸੀਸ ਹੈ || ਸਾਨੂੰ ਅੰਦਰ ਆਉਣਾ ਲੈ ਬਹੁਤ ਜੋਰ ਲਾਇਆ ਦਾਸ ਨੇ ਵਾਪਿਸ ਜਾਣਾ ਸੀ ਸੋ ਇਜਾਜ਼ਤ ਮੰਗੀ - ਓਹਨਾ ਫਟ ਕੇਹਾ ਸੁਰਜੀਤ ਕੌ ਭਜ ਕੇ ਫਿਰ ਇਹਨਾ ਨੂੰ ਕੁਝ ਖਾਣ ਨੂੰ ਦੇਓ,ਸਿੰਘ ਏਦਾਂ ਕਿਦਾਂ ਚਲੇ ਜਾਣ , ਜਦ ਤਕ ਅਸੀਂ ਅਖੋਂ ਓਲੇ ਨਹੀਂ ਹੋਏ ਓਹ ਦਰਵਾਜੇ ਤੇ ਹਥ ਜੋੜ ਕੇ ਖਲੋਤੇ ਰਹੇ || ਦਾਸ ਇਕ ਪਲ ਲੈ ਓਥੋਂ ਨਹੀਂ ਆਉਣਾ ਚਾਹੁੰਦਾ ਸੀ ਕਿਓਂਕਿ ਦਾਸ ਨੇ ਕਦੇ ਕਿਸੇ ਭਾਈ ਸਾਹਿਬ ਜੀ ਦੇ ਸੰਗੀ ਦਾ ਸੰਗ ਨਹੀਂ ਕੀਤਾ ਸੀ ਤੇ ਨਾ ਹੀ ਮੈਂ ਹੁਣ ਤਕ ਜਾਣਦਾ ਸਾ ਕੇ ਪ੍ਰੋਫ਼ ਸਾਹਿਬ ਭਾਈ ਸਾਹਿਬ ਦੇ ਸੰਗੀ ਹਨ || ਮਨ ਏਨਾ ਖੁਸ਼ ਸੀ ਕੀ ਪ੍ਰਸੰਤਾ ਦਾ ਕੋਈ ਕਿਨਾਰਾ ਨਹੀਂ ਰਿਹਾ || ਬਾਸ ਸੋਚ ਲਿਆ ਕੀ ਪ੍ਰੋਫ਼ ਸਾਹਿਬ ਕੋਲ ਭਾਈ ਸਾਹਿਬ ਬਾਰੇ ਸਭ ਕੁਝ ਜਾਨਣਾ ਹੈ || .............




To be continued ........
Reply Quote TweetFacebook
Dhan Waheguru atey Guru Pyareo..so very blessed to mind to see Gem beautiful Gurmukhs...
Reply Quote TweetFacebook
Waheguru Ji Ka Khalsa,
Waheguru Ji Ki Fateh,
[www.srigranth.org]
bhul chuk muaf
Waheguru Ji Ka Khalsa,
Waheguru Ji Ki Fateh
Reply Quote TweetFacebook
Bahut Khoob Sahib Singh (Balraj Singh) jeeo. Please continue to write more memories about him and also the Saakhis he told us all about Gurmukh Pyare.

Kulbir Singh
Reply Quote TweetFacebook
Kulbir Singh ji,
Thank you for writing about Prof Sahib ji. Can you please share what objection did city of Caledon have on Prof Sahib's proposal? Was the objection based on religion and racial reasons?
Reply Quote TweetFacebook
ਅਸੀਸਾਂ ਦਾ ਦਰਿਆ
===========

ਪ੍ਰੋਫ਼ ਸਾਹਿਬ ਨਾਲ ਵਿਚਰਦੇ ਦਾਸ ਨੇ ਮੇਹ੍ਸੂਸ ਕੀਤਾ ਕੇ ਓਹ ਬਹੁਤ ਹੀ ਖੁਲੇ ਦਿਲ ਦੇ ਇਨਸਾਨ ਸਨ || ਸਿਖੀ ਸਰੂਪ ਤੇ ਓਹ ਨਿਸ਼ਾਵਰ ਸਨ || ਓਹਨਾ ਦੀ ਖੁਸ਼ੀ ਲੈਣ ਦਾ ਇਕ ਹੀ ਰਸਤਾ ਸੀ ਤੇ ਓਹ ਸੀ ਗੁਰਮਤ ਦੀ ਗਲ,ਵੀਚਾਰ, ਗੁਰਬਾਣੀ ਦੀ ਗਲ ਬਾਤ, ਪੰਥ ਦੇ ਮਹਾਨ ਮਹਾਪੁਰਖਾਂ ਦੀ ਗਲਾਂ ਬਾਤਾਂ || ਇਹ ਸਭ ਕਰਦੇ ਕਰਦੇ ਓਹਨਾ ਨਾਲ ਘੰਟਿਆਂ ਬਦੀ ਬੈਠੇ ਰਿਹਂਦੇ - ਨਾ ਓਹਨਾ ਦੀ ਯਾਦਾਂ ਮੁਕਦੀਆਂ ਤੇ ਨਾ ਓਥੋਂ ਉਠਣ ਨੂੰ ਦਿਲ ਕਰਦਾ || ਪਰ ਹਾਂ ਗਲਾਂ ਦਾ ਘੇਰਾ ਸਿਰਫ ਗੁਰਮਤ ਹੀ ਹੁੰਦਾ ਸੀ ਤੇ ਜਾਂ ਜਮਾਨੇ ਵਲੋਂ ਸਿਖੀ ਨਾਲ ਕੀਤੀਆਂ
ਜਾ ਰਹੀਆਂ ਵਾਦੀਕੀਆਂ ||

ਲੋਹ ਲੰਗਰ ਤਪਦੇ ਰਹਿਣ - ਖੁਸੀਆਂ ਖੇੜੇ ਬਣੇ ਰਹਿਣ


ਇਕ ਦਿਨ ਦਾਸ ਜਦੋਂ ਸਕੂਲ ਤੋਂ ਵਾਪਿਸ ਭਾਈ ਸਾਹਿਬ ਜੀ ਨੂੰ ਲੈ ਕੇ ਆ ਰਿਹਾ ਸੀ ਤੇ ਦਾਸ ਨੇ ਬੇਨਤੀ ਕੀਤੀ ਕੀ ਭਾਈ ਸਾਹਿਬ ਜੀ ਸਾਡਾ ਗ੍ਰਿਹ ਰਸਤੇ ਵਿਚ ਹੈ ਆਪ ਜੀ ਪਰਸਾਦਾ ਸ਼ਕ ਕੇ ਜਾਣਾ || ਪ੍ਰੋਫ਼ ਸਾਹਿਬ ਹਸ ਪਏ ਤੇ ਬੋਲੇ - ਓਏ ਮੈਂ ਤੇ ਧਰਤੀ ਤੇ ਬੋਝ ਹਾਂ ਮੈਨੂ ਪਰਸ਼ਾਦਾ ਸ਼ਕਾ ਕੇ ਕੀ ਮਿਲਣਾ || ਮੇਰੇ ਕੋਲ ਭਾਈ ਸਾਹਿਬ ਜੀ ਯਾਦ ਤੇ ਬਗੈਰ ਕੁਝ ਵੀ ਨਹੀਂ,ਮੈਂ ਤੇ ਜਿੰਦਗੀ ਝੂਠੀ ਸੰਸਾਰੀ ਵਿਦਿਆ ਦੇ ਪਿਛੇ ਗਵਾ ਲਈ - ਬ੍ਰਹਮ ਗਿਆਨੀ ਦੀ ਗਲ ਮਨ ਲੈਂਦਾ ਤੇ ਬਚ ਜਾਂਦਾ || ਮੈਂ ਤੇ ਕੁਝ ਨਾ ਖਟਿਆ || ਇਹ ਬੋਲਦੇ ਬੋਲਦੇ ਓਹਨਾ ਦੀਆਂ ਅਖਾਂ ਭਰ ਆਈਆਂ | ਚਲੋ ਦਾਸ ਨੇ ਗਡੀ ਘਰ ਵਾਲ ਮੋੜ ਲਈ || ਭਾਈ ਸਾਹਿਬ ਨੇ ਪਰਸ਼ਾਦਾ ਸ਼ਕਿਆ ਤੇ ਜਦੋਂ ਜਾਣ ਲਗੇ ਹਥ ਜੋੜ ਕੇ ਖੜੇ ਹੋ ਗਏ ਤੇ ਅਰਦਾਸ ਕਰਕੇ ਆਸੀਸ ਦਿਤੀ - ਲੋਹ ਲੰਗਰ ਤਪਦੇ ਰਹਿਣ - ਖੁਸੀਆਂ ਖੇੜੇ ਬਣੇ ਰਹਿਣ

ਗੁਰਮੁਖੀ ਬਾਣਾ

ਜਦੋਂ ਭਾਈ ਸਾਹਿਬ ਜੀ ਪਰਸ਼ਾਦਾ ਛਕ ਰਹੇ ਸਨ ਤਾਂ ਦਾਸ ਦਾ ਭੁਜੰਗੀ ਚੋਲੇ ਅਤੇ ਕ੍ਛੇਹਰੇ ਵਿਚ ਬਾਹਰ ਖੇਡ ਰਿਹਾ ਸੀ || ਓਹ ਵੀ ਸਾਡੇ ਨਾਲ ਹੀ ਸਕੂਲ ਤੋਂ ਆਇਆ ਸੀ || ਭਾਈ ਸਾਹਿਬ ਇਕ ਟਕ ਓਹਦੇ ਵਲ ਦੇਖਣ ਲਗੇ ਤੇ ਫੇਰ ਕੁਝ ਕੂ ਚਿਰ ਬਾਅਦ ਬੋਲੇ - ਬਲਰਾਜ ਸਿੰਘ ਏਹਨੂ ਪਜਾਮੀ ਨਾ ਪਾਇਆ ਕਰੋ || ਇਹ ਚੋਲੇ ਅਤੇ ਕ੍ਛੇਹਰੇ ਵਿਚ ਏਨਾ ਸੋਹਨਾ ਲਗਦਾ ਹੈ ਕੇ ਮੈਂ ਤੇ ਸਕੂਲ ਵੀ ਏਦੇ ਵਾਲ ਹੀ ਦੇਖਦਾ ਰਹਿੰਦਾ ਹਾਂ ਤੇ ਨਾਲੇ ਸੋਚਦਾ ਹਾਂ ਸਾਡੇ ਸਿਖਾਂ ਦੇ ਭਾਗ ਕਿਨੇ ਚੰਗੇ ਹਨ - ਸਾਡੀ ਪਹਿਚਾਨ ਵਖ,ਸਾਡਾ ਰਹਿਣ-ਸਹਿਣ ਵਖ, ਸਾਡਾ ਖਾਂ-ਪੀਣ ਵਖ, ਸਾਡਾ ਪੇਹਰਾਵਾ ਸਭ ਤੋਂ ਵਖ ਤੇ ਸਭ ਤੋਂ ਉਤਮ ਤੇ ਨਾਲੇ ਵਿਸਮਾਦ ਹੋ ਗਏ ਤੇ ਧਨ ਗੁਰੂ ਨਾਨਕ ਕਹਣ ਲਗੇ |

ਏਨਾ ਹੀ ਨਹੀਂ ਜਦੋਂ ਵੀ ਦਾਸ ਪ੍ਰੋਫ਼ ਸਾਹਿਬ ਨੂੰ ਮਿਲਿਆ ਓਹਨਾ ਨੇ ਖੜੇ ਹੋ ਕੇ ਜੀ ਆਇਆਂ ਨੂੰ ਆਖਿਆ ਤੇ ਹਮੇਸ਼ਾ ਚੋਲੇ ਦਾ ਸਤਕਾਰ ਕਰਦੇ ਹੋਏ ਬੋਲੇ - ਵਾਹ ਕਲਗੀਆਂ ਵਾਲਿਆ ਧਨ ਕਰ ਦਿਤਾ - ਸਿੰਘਾਂ ਦੇ ਦਰਸ਼ਨ ਹੋ ਗਏ || ਇਕ ਦੋ ਵਾਰ ਜਦੋਂ ਸਾਨੂੰ ਪੰਜ ਤੋਂ ਵਦ ਤੋਂ ਸਿੰਘਾਂ ਨੂੰ ਮਿਲੇ ਓਦੋਂ ਤਾਂ ਓਹਨਾ ਨੇ ਸ਼ਾਕ੍ਸ਼ਾਤ ਗੁਰੂ ਰੂਪ ਮੰਨ ਕੇ ਸਤਕਾਰ ਕੀਤਾ || ਇਕ ਦਿਨ ਭਾਈ ਸਾਹਿਬ ਦਾ ਫੋਨ ਆਇਆ ਕੇ ਮੈਂ ਕੋਈ ਗਲ ਕਰਨੀ ਤੁਸੀਂ ਪੰਜ ਸਿੰਘ ਇਕ੍ਹਠੇ ਹੋ ਕੇ ਆ ਜਾਓ - ਦਾਸ ਨੇ ਕੇਹਾ ਠੀਕ ਹੈ ਭਾਈ ਸਾਹਿਬ ਅਸੀਂ ਜਲਦੀ ਕੋਸ਼ਿਸ਼ ਕਰਾਂਗੇ ਤੇ ਭਾਈ ਸਾਹਿਬ ਬੋਲੇ ਛੇਤੀ ਆਏਓ ਕਿਤੇ ਪ੍ਰਾਣ ਪੇਹਲਾਂ ਨਾ ਨਿਕਲ ਜਾਣ || ਤੇ ਜਦੋਂ ਅਸੀਂ ਗਏ ਭਾਈ ਸਾਹਿਬ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ || ਅਸੀਂ ਬੂਟ ਦਰਵਾਜੇ ਤੋਂ ਬਾਹਰ ਉਤਾਰ ਦਿਤੇ || ਬਾਹਰ ਬਰਫ ਪੈ ਰਹੀ ਸੀ ਸਾਨੂੰ ਅੰਦਰ ਕਰ ਕੇ ਭਾਈ ਸਾਹਿਬ ਸਾਡੇ ਜੋੜੇ ਆਪ ਚਕ ਕੇ ਅੰਦਰ ਲੇਆਉਣ ਲਗੇ || ਉਸ ਤੋਂ ਬਾਅਦ ਅਸੀਂ ਓਥੇ ਕਾਫੀ ਦੇਰ ਬੈਠੇ ਰਹੇ || ਭਾਈ ਸਾਹਿਬ ਆਪਣੇ ਜੀਵਨ ਦੇ ਸਫਰ ਦੀਆਂ ਗੁਰਸਿਖਾਂ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਦਸ ਦਸ ਕੇ ਨਿਹਾਲੋ-ਨਿਹਾਲ ਕਰ ਦਿਤਾ || ਅਸੀਂ ਭਾਈ ਸਾਹਿਬ ਦੀਆਂ ਗਲਾਂ ਵਿਚ ਐਨੇ ਗੁਮ ਗਏ ਕੇ ਕਈ ਘੰਟੇ ਨਿਕਲ ਗਏ || ਅਗੇ ਤੋਂ ਅਗੇ ਸਿੰਘ ਓਹਨਾ ਨੂੰ ਪੁਛਦੇ ਗਏ ਤੇ ਰੰਗਾਂ ਵਿਚ ਰੰਗੇ ਬੋਲਦੇ ਗਏ || ਫੇਰ ਅਸੀਂ ਪ੍ਰੋਫ਼ ਸਾਹਿਬ ਕੋਲੋਂ ਜਾਣ ਦੀ ਆਗਿਆ ਮੰਗੀ ਭਾਈ ਸਾਹਿਬ ਬੋਲੇ - ਓਹ ਜੇੜੇ ਕਮ ਲਈ ਸਦਿਆ ਸੀ ਓਹ ਤੇ ਆਪਾਂ ਗਲ ਹੀ ਨਹੀਂ ਕੀਤੀ || ਸਿੰਘਾਂ ਨੇ ਬੇਨਤੀ ਕੀਤੀ ਕੀ ਪ੍ਰੋਫ਼ ਸਾਹਿਬ ਅਸੀਂ ਫੇਰ ਆਪ ਜੀ ਦੇ ਦਰਸ਼ਨ ਕਰਾਂਗੇ || ਏਨਾ ਕਿਹ ਕੀ ਉਸ ਦਿਨ ਅਸੀਂ ਓਥੋਂ ਚਾਲੇ ਪਾ ਦਿਤੇ || ਸਾਡੇ ਸਭ ਦੇ ਮਨਾ ਵਿਚ ਇਕ ਹੀ ਗਲ ਸੀ ਕੀ ਪ੍ਰੋਫ਼ ਸਾਹਿਬ ਕਿਨੇ ਉਚੇ ਭਾਗਾਂ ਵਾਲੇ ਹਾਂ ਜਿਨਾ ਨੇ ਭਾਈ ਸਾਹਿਬ ਵਰਗੇ ਬ੍ਰਹਮ ਗਿਆਨੀਆਂ ਦੀ ਸੰਗਤ ਕੀਤੀ ਤੇ ਫੇਰ ਓਹਨਾ ਦੇ ਬਚਨਾ ਨੂੰ ਕਮਾਉਣ ਦਾ ਉਪਰਾਲਾ ਕਰ ਰਹੇ ਹਨ ਤੇ ਪਲ-2 ਓਹਨਾ ਦੀ ਮਿਠੀ ਯਾਦ ਨਾਲ ਇਹਨਾ ਸਾਹਵਾਂ ਦੀ ਮਾਲਾ ਨੂੰ ਸ਼ਿੰਗਾਰ ਰਹੇ ਹਨ ||



..... to be continued
Reply Quote TweetFacebook
ਅਰਦਾਸ - ਹੁਕਨਾਮਾ
============



2008 ਵਿਚ ਦਾਸ ਦੇ ਗ੍ਰਿਹ ਵਿਖੇ ਅਖੰਡ ਪਾਠ ਸਾਹਿਬ ਕੀਤਾ ਗਿਆ || ਅਸੀਂ ਬੜੀ ਨਿਮਰਤਾ ਸਾਹਿਤ ਪ੍ਰੋਫ਼ ਸਾਹਿਬ ਨੂੰ ਭੋਗ ਤੇ ਹਾਜਰੀ ਭਰਨ ਦੀ ਬੇਨਤੀ ਕੀਤੀ || ਭਾਈ ਸਾਹਿਬ ਨੇ ਇਕ ਦਮ ਖੁਸ਼ੀ-2 ਸਵੀਕਾਰ ਕਰ ਲਈ ਤੇ ਨਾਲ ਹੀ ਕਹ ਦਿਤਾ ਕੇ ਓਹ ਸਵੇਰੇ 6 ਵਜੇ ਤਿਆਰ ਹੋਣਗੇ ਆ ਕੇ ਲੈ ਜਾਣਾ || ਪੂਰੇ 6 ਕੂ ਵਜੇ ਜਦ ਸਿੰਘ ਓਹਨਾ ਨੂੰ ਲੈਣ ਪਹੁੰਚੇ ਤੇ ਓਹ ਦਰਵਾਜੇ ਤੇ ਅਖਾਂ ਗਡੀ ਤਿਆਰ ਬੈਠੇ ਸਨ || ਇਥੇ ਇਹ ਵਰਣਨ ਕਰਨਾ ਬਹੁਤ ਲਾਜ਼ਮੀ ਹੈ ਕੇ ਭਾਈ ਸਾਹਿਬ ਟਾਈਮ ਦੇ ਬਹੁਤ ਹੀ ਪਾਬੰਦ ਸਨ || ਓਹ ਜਿਸ ਕਾਰਜ ਵਾਸਤੇ ਵੀ ਜਿਹਨੂ ਵੀ ਸਮਾਂ ਦੇਂਦੇ ਓਸ ਵੇਲੇ ਤਿਆਰ-ਬਾਰ-ਤਿਆਰ ਮਿਲਦੇ || ਕੀਰਤਨ ਦਾ ਭੋਗ ਤਕਰੀਬਨ 8.30 ਕੂ ਵਜੇ ਪੈਣਾ ਸੀ || ਭਾਈ ਸਾਹਿਬ ਬੜੇ ਸਹਿਜ ਵਿਚ ਕੀਰਤਨ ਸਰਵਨ ਕਰਦੇ ਰਹੇ || ਜਦੋਂ ਅਰਦਾਸ ਦਾ ਸਮਾਂ ਆਇਆ ਤਾਂ ਸਿੰਘਾਂ ਨੇ ਮੈਨੂ ਭਾਈ ਸਾਹਿਬ ਨੂੰ ਅਰਦਾਸ ਕਰਨ ਲਈ ਬੇਨਤੀ ਕਰਨ ਲਈ ਕਿਹਾ || ਦਾਸ ਨੇ ਉਠ ਕੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਕੀ ਭਾਈ ਸਾਹਿਬ ਸਾਹਿਬ ਸਾਡਾ ਮਨ ਹੈ ਕੇ ਆਪ ਜੀ ਅਰਦਾਸ ਕਰੋ || ਪ੍ਰੋਫ਼ ਸਾਹਿਬ ਮੁਸਕਰਾ ਪਏ ਤੇ "ਅਛਾ" ਕਹ ਕੇ ਬਾਹਰ ਵਾਸ਼ਰੂਮ ਵਾਲ ਤੁਰ ਪਏ || ਸਰੀਰ ਬਿਰਦ ਹੋਣ ਕਰਕੇ ਭਾਈ ਸਹਿਬ ਜੀ ਨੇ ਮੋਟੀਆਂ ਉਨ ਦੀਆਂ ਜਾਰਾਬਾਂ ਪੈਰਾਂ ਚ ਪਾਈਆਂ ਹੋਈਆਂ ਸਨ || ਦਾਸ ਪ੍ਰੋਫ਼ ਸਾਹਿਬ ਦੇ ਪਿਛੇ ਓਹਨਾ ਨੂੰ ਥੋੜਾ ਸਹਾਰਾ ਦੇਂਦਾ ਤੁਰ ਪਿਆ || ਭਾਈ ਸਾਹਿਬ ਨੂੰ ਵਾਸ਼ਰੂਮ ਚ ਵਾੜ ਕੇ ਮੈਂ ਬਾਹਰ ਖੋਲ ਗਿਆ || ਜਦੋਂ ਪ੍ਰੋਫ਼ ਸਾਹਿਬ ਬਾਹਰ ਆਏ ਤਾਂ ਮੁਸਕਰਾ ਪਏ ਤੇ ਬੋਲੇ - ਜਾਰਾਬਾਂ ਮੈਂ ਲਾ ਲਈਆਂ ਨੇ ਤੇ ਹਾਜੂਰੀਆ ਮੈਂ ਭੁਲ ਆਇਆ ਹਾਂ ਮੈਨੂ ਦੇ ਦੋ || ਦਾਸ ਨੂੰ ਓਹਨਾ ਦੀ ਮੁਸਕਰਾਨ ਤੋਂ ਇੰਜ ਮਿਹਸੂਸ ਹੋਇਆ ਕੇ ਜਿਵੇਂ ਓਹ ਕਹ ਰਹੇ ਹੋਣ ਕੇ ਮੈਨੂ ਪਤਾ ਹੈ ਤੂੰ ਮੈਨੂ ਕਹਣਾ ਸੀ ਕੇ ਅਰਦਾਸ ਕਰਨ ਲਈ ਜਾਰਾਬਾਂ ਲਾ ਲਓ ਜੀ ਤੇ ਹਾਜੂਰੀਆ ਲੈ ਲਓ ||

ਚਲੋ ਪ੍ਰੋਫ਼ ਸਾਹਿਬ ਨੇ ਅਰਦਾਸ ਸ਼ੁਰੂ ਕੀਤੀ, ਸਚ ਕਰ ਕੇ ਜਾਣਨਾ ਜਿਵੇਂ ਗੁਰੂ ਸਾਹਿਬ ਨੇ ਵਕ਼ਤ ਬੰਨ ਦਿਤਾ ਹੋਵੇ || 10 ਪਾਤਸਾਹੀਆਂ ਵਾਰ ਤੋਂ ਬਾਅਦ ਇਹ ਅਰਦਾਸ ਇਕ ਰਵਾਇਤੀ ਅਰਦਾਸ ਨਹੀਂ ਸੀ ਸਗੋਂ ਇਹ ਤਾਂ ਏਯੋੰ ਸੀ ਜਿਵੇਂ ਪ੍ਰੋਫ਼ ਸਾਹਿਬ ਗੁਰੂ ਸਾਹਿਬ ਨਾਲ ਆਮੋਂ-ਸਾਹਮਣੇ ਗਲਾਂ ਕਰ ਰਹੇ ਹੋਣ || ਪ੍ਰੋਫ਼ ਸਾਹਿਬ ਨੇ ਸਹੀਦਾ,ਪੰਥ ਦਰਦੀਆਂ,ਵਿਦਵਾਨਾ,ਬਚੇ ਬਚਿਆਂ ਜਿਨਾ ਤੇ ਕੌਮ ਤੋਂ ਜਾਨਾ ਵਾਰੀਆਂ ਓਹਨਾ ਤੋਂ ਏਦਾਂ ਵਾਰੇ-2 ਗਏ ਕੇ ਜਿਵੇਂ ਓਹ ਸਭ ਓਹਨਾ ਦੇ ਆਪਣੇ ਭੈਣ-ਭਰਾ ਹੋਣ || ਪ੍ਰੋਫ਼ ਸਾਹਿਬ ਦੀ ਸ਼ਬ੍ਦਾਵਲੀ ਭਾਵੇਂ ਹੀ ਕਿਸੇ ਨੇ ਪੇਹ੍ਲਾਂ ਸੁਨੀ ਹੋਵੇ || ਓਹਨਾ ਦੇ ਸ਼ਬਦ ਜਿਵੇਂ ਸਾਨੂੰ ਵਿਨ-2 ਕੇ ਜਾਂਦੇ ਹੋਣ || ਹਰ ਅਖ ਨਮ ਹੋ ਗਈ,ਜੋ ਪਿਹਲਾਂ ਕਦੇ ਵੀ ਸਾਏਦ ਵੈਰਾਗ ਚ ਆਇਆ ਹੋਵੇ ਓਹ ਵੀ ਆਪਣੇ ਆਪ ਨੂੰ ਖੋਜਣ ਲਗਾ ਕਿਓਕੇ ਪ੍ਰੋਫ਼ ਸਾਹਿਬ ਸਾਨੂੰ ਯਾਦ ਦਿਲਾ ਰਹੇ ਸਨ ਕੀ ਅਸੀਂ ਕੌਮ ਦੇ ਹੀਰਿਆਂ ਦੀਆਂ ਕੁਰਬਾਨੀਆਂ ਭੁਲ ਗਏ ਹਾਂ, ਝੂਠੇ ਸਵਾਦਾਂ ਵਿਚ ਪੈ ਕੇ ਕੌਮ ਦੀ ਸੇਵਾ ਦਾ ਜਜ੍ਬਾ ਗੁਵਾ ਬੈਠੇ ਹਾਂ, ਸਤਗੁਰੁ ਜੀ ਸਾਨੂੰ ਨਮ੍ਕ ਖੋਰਾਂ ਨੂੰ ਮੁਆਫ ਕਰਨਾ ਤੇ ਸਿਧੇ ਰਸਤੇ ਪਾਉਣਾ, ਬਾਰ-2 ਬੇਨਤੀਆਂ,ਅਰਜੋਈਆਂ ਤੇ ਮੰਗਾਂ - ਕੌਮ ਦੇ ਸੇਵਾ,ਨਾਮ ਸਿਮਰਨ ਤੇ ਸਤ ਸੰਗਤ , ਕੌਮ ਨੂੰ ਭਲੇ ਪੁਰਸ਼ਾਂ ਦੀ ਅਗਵਾਈ ਤੇ ਖਾਲਸਾ ਰਾਜ || ਅਰਦਾਸ ਕੇਵਲ ਗੁਰੂ ਅਗੇ - ਦਸਮ ਪਿਤਾ ਅਗੇ, ਗੁਰੂ ਗਰੰਥ ਸਾਹਿਬ ਜੀ ਅਗੇ ਤੇ ਸਵਾਲ ਗੁਰੂ ਸਾਹਿਬ ਅਸੀਂ ਕੀ ਕਰੀਏ ?? ਕਿਵੇਂ ਇਹ ਝੂਠ ਦੀ ਕੰਧ ਨੂੰ ਤੋੜੀਏ ? ਕਿਵੇਂ ਸਾੰਨੂ ਭੁਲਿਆਂ ਨੂੰ ਰਸਤਾ ਮਿਲੇ ?? || ਜਦੋਂ ਤਕ ਅਰਦਾਸ ਚਲੀ ਚੁਪ-ਚਾਨ ਸਾਈ ਰਹੀ - ਜੋ ਥੋੜੀ ਬਹੁਤੀ ਆਵਾਜ਼ ਸੀ ਓਹ ਸਿਸਕੀਆਂ ਦੀਆਂ ਜੋ ਕੇ ਓਥ ਖੜਾ ਹਰ ਗੁਰਸਿਖ ਲੈ ਰਿਹਾ ਸੀ - ਜਿਵੇਂ ਭਾਈ ਸਾਹਿਬ ਨੇ ਸੁਤੀ ਜਿੰਦ ਜਗਾ ਦਿਤੀ ਹੋਵੇ ||

ਗੁਰੂ ਸਾਹਿਬ ਦਾ ਭਾਣਾ ਇਓਂ ਵਰਤਿਆ ਕੇ ਹੁਕਨਾਮਾ ਸਾਹਿਬ ਗੁਰੂ ਨੇ ਇੰਜ ਬਖਸਿਆ ਜਿਵੇਂ ਕੀ ਗੁਰੂ ਸਾਹਿਬ ਜੀ ਨੇ ਤੁਠ ਕੇ ਪ੍ਰੋਫ਼ ਸਾਹਿਬ ਦੀ ਇਕ-ਏਕ ਗਲ ਸੁਣੀ ਤੇ ਫਿਰ ਓਹਨਾ ਨੂੰ ਓਸੇ ਤਰਾਂ ਆਪਣੇ ਫੁਰਮਾਨ ਦੇ ਰੂਪ ਵਿਚ ਅਸੀਸਾਂ ਤੇ ਅਗੰਮੀ ਅਗਵਾਈ ਦਿਤੀ || ਹੁਕਨਾਮੇ ਵਾਲੇ ਪਾਠੀ ਕੋਲੋਂ ਇਕ ਸਤਰ ਵੀ ਬਿਨਾ ਸਿਸਕੀਆਂ ਦੇ ਪੂਰੀ ਨਾ ਹੋਵੇ || ਪੂਰਾ ਹੁਕਨਾਮਾ ਲੈਂਦੇ ਤਕਰੀਬਨ 18-20 ਮਿੰਟ ਦਾ ਸਮਾਂ ਲਗਾ || ਜੇਓੰ-2 ਹੁਕਨਾਮਾ ਪੜਿਆ ਗਿਆ ਭਾਈ ਸਾਹਿਬ ਦੇ ਮੂਹ ਚੋ ਹਰ ਸਤਰ ਨਾਲ ਵਾਹ ਵਾਹ ਨਿਕਲਦਾ ਰਿਹਾ ||


ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੁਣ ਤਿਸ ਪਹਿ ਆਪ ਵੇਚਾਈੰ। ...............................


....... to be continued
Reply Quote TweetFacebook
thanks for sharing your experiences Bhai Balraj Singh Jee and Kulbir Singh Jee. This is what makes this forum so unique.
Reply Quote TweetFacebook
wah wah - that is all we can also say about Bhai sahib jee- thanks for the write ups excellent, i would humbly request that book Bhai Sahib Jeeo wrote " When I met a saint" could someone kindly upload it somewhere please
Reply Quote TweetFacebook
Quote
ns44
i would humbly request that book Bhai Sahib Jeeo wrote " When I met a saint" could someone kindly upload it somewhere please
if you find the book uploaded somewhere, please also let me know
smiling smiley

Sukhsehaj Kaur
Reply Quote TweetFacebook
Sorry, only registered users may post in this forum.

Click here to login