ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਸੁਪਨੇ ਦਾ ਸਫ਼ਰ

Posted by Bijla Singh 
ਸੁਪਨੇ ਦਾ ਸਫ਼ਰ

ਨਿਰਮਲਜੀਤ ਕੌਰ

ਰਾਤੀਂ ਸੁਫਨੇ ’ਚ ਮੈਂ ਇੱਕ ਰਾਹ ਡਿੱਠਾ, ਥਿੜਕਦੇ ਕਦਮ ਮੈਂ ਉਸੇ ਰਾਹ ਤੁਰ ਪਈ ।
ਉਸ ਰਸਦੇ ਸਨਾਟੇ ਤੋਂ ਦਿਲ ਡਰਿਆ, ਹੋ ਕੇ ਤੇਜ ਮੈਂ ਸਾਹੋ ਸਾਹ ਤੁਰ ਪਈ ।
ਅੱਗੇ ਗਈ ਤੇ ਮੱਚੀ ਕੁਰਲਾਹਟ ਦੇਖੀ, ਦੂਰ ਮੱਚਦੀ ਅੱਗ ਦੀ ਲਾਟ ਦੇਖੀ ।
ਆਈਆਂ ਤਰੇਲੀਆਂ ਪਸੀਨੇ ਨਾਲ ਜਿਸਮ ਭਿੱਜਾ, ਨਾਲ ਲਹੂ ਦੇ ਲਿੱਬੜੀ ਜਦੋਂ ਵਾਟ ਦੇਖੀ ।

ਪੈਰ ਪਿੱਛੇ ਨੂੰ ਮੁੜਨ ਲਈ ਹੋਏ ਕਾਹਲੇ, ਏਨੇ ਨੂੰ ਆਣ ਕਿਸੇ ਮੇਰੀ ਬਾਂਹ ਫੜ ਲਈ ।
ਉਹਨੇ ਕਿਹਾ ਕਿ ਡਰਨ ਦੀ ਲੋੜ ਕੋਈ ਨਾ, ਅਸੀਂ ਤਾਂ ਮੋਏ ਹਾਂ ਮੋਇਆਂ ਤੋਂ ਡਰ ਕਾਹਦਾ ।
ਤੈਨੂੰ ਯਾਦ ਕਰਾਉਣ ਲਈ ਲੈ ਆਏ, ਕੀਤਾ ਸੀ ਜੋ ਤੁਸਾਂ ਸਾਡੇ ਨਾਲ ਵਾਅਦਾ ।

ਮੈਂ ਕਿਹਾ ਕਿ ਮੈਨੂੰ ਯਾਦ ਕੋਈ ਨਾ, ਕਿਹੜਾ ਕਿਹਾ ਸੀ ਤੂੰ ਕਰਮ ਕਮਾਉਣ ਦੇ ਲਈ ।
ਉਹਨੇ ਕਿਹਾ ਕਿ ਚੱਲ ਤੇ ਨਾਲ ਮੇਰੇ, ਲੈ ਕੇ ਆਇਆ ਤੇਰੇ ਵਿਛੜੇ ਮਿਲਾਉਣ ਦੇ ਲਈ ।
ਜਿਨ੍ਹਾਂ ਨੂੰ ਭੁੱਲ ਕੇ ਆਰਾਮ ਨਾਲ ਸੌਂ ਗਈ ਮੈਂ, ਉਹ ਭੁੱਲੇ ਵਚਨਾਂ ਨੂੰ ਯਾਦ ਕਰਾਉਣ ਦੇ ਲਈ ।

ਅੱਗੇ ਗਈ ਤੇ ਚਰਖੜੀ ਚਲਦੀ ਸੀ, ਉੱਤੇ ਵੀਰ ਸੀ ਲਹੂ ਲੁਹਾਣ ਹੋਇਆ ।
ਇੱਕ ਬੈਠ ਕੇ ਬੰਦ ਪਿਆ ਕਟਾਵਦਾ ਸੀ, ਤੇ ਦੂਜਾ ਆਰੇ ਦੇ ਥੱਲੇ ਘਾਣੋਂ ਘਾਣ ਹੋਇਆ ।
ਅੱਗੇ ਗਈ ਤੇ ਭੈਣਾਂ ਕਈ ਬੈਠੀਆਂ ਸੀ, ਟੋਟੇ ਜਿਗਰ ਦੇ ਝੋਲੀ ਵਿੱਚ ਪਾਏ ਹੋਏ ਸੀ ।
ਗਲੇ ’ਚ ਹਾਰ ਸੀ ਲਾਲਾਂ ਦੀਆਂ ਆਂਦਰਾਂ ਦੇ, ਚਿਹਰੇ ਲਹੂ ਦੇ ਨਾਲ ਸਜਾਏ ਹੋਏ ਸੀ ।

ਅੱਗੇ ਦੇਖਿਆ ਰੇਲ ਦੀ ਇੱਕ ਪੱਟੜੀ, ਲੱਖਾਂ ਸੂਰਮੇ ਸੀ ਉਥੇ ਪਏ ਸੁੱਤੇ ।
ਦੇਖ ਬਾਲ ਮਾਵਾਂ ਦੀਆਂ ਛਾਤੀਆਂ ਤੇ, ਸੋਚਣ ਲੱਗੀ ਕਿ ਤੁਰ ਗਏ ਕਿਸ ਰੁੱਤੇ ।
ਅੱਗੇ ਗਈ ਤੇ ਦਿਲ ਚੋਂ ਤ੍ਰਾਹ ਨਿਕਲੀ, ਕਈ ਬਿਨਾਂ ਸਿਰਾਂ ਦੇ ਪਏ ਘੁੰਮਦੇ ਸੀ ।
ਕਿੰਨੇ ਸੋਹਣੇ ਜਵਾਨ ਸੀ ਉਹ ਵੀਰ ਯੋਧੇ, ਜਿਹੜੇ ਫਾਂਸੀ ਦਿਆਂ ਰੱਸਿਆਂ ਨੂੰ ਚੁੰਮਦੇ ਸੀ ।

ਅੱਗੇ ਦੇਖਿਆ ਤੇ ਦਿਲ ਲੀਰੋ ਲੀਰ ਹੋਇਆ, ਕਈ ਵੀਰ ਸੀ ਦੇਗਾਂ ਵਿੱਚ ਕੜੀ ਜਾਂਦੇ ।
ਕਹਿ ਰਹੇ ਸੀ ਕਿ ਕੌਮ ਹੁਣ ਹੱਥ ਤੁਹਾਡੇ, ਪਾ ਕੇ ਟਾਇਰ ਸੀ ਜੋ ਗਲਾਂ ਵਿੱਚ ਸੜੀ ਜਾਂਦੇ ।
ਉਹ ਅੱਗੇ ਤੁਰਿਆ ਕਹਿੰਦਾ ਲੈ ਚੱਲ ਚਲੀਏ, ਅੱਗੇ ਪੁਰੀ ਗੁਰੂ ਗੋਬਿੰਦ ਸਿੰਘ ਦੀ ਏ ।
ਮਾਤਾ ਜੀਤੋ ਦੇ ਸਿਰ ਦੇ ਤਾਜ ਨੇ ਜੋ, ਅੱਗੇ ਪੁਰੀ ਉਸ ਪੀਰੇ ਹਿੰਦ ਦੀ ਏ ।

ਮੈਂ ਕਿਹਾ ਵੀਰਨਾ ਮੁਆਫ ਕਰਨਾ, ਮੈਂ ਏਸ ਤੋਂ ਅੱਗੇ ਨਹੀਂ ਜਾ ਸਕਦੀ ।
ਮੇਰੇ ਸਿਰ ਤੇ ਕਰਜ ਇਹਨਾਂ ਵੀਰਨਾਂ ਦਾ, ਮੈਂ ਨਾ ਸ਼ਕਲ ਦਸਮੇਸ਼ ਨੂੰ ਦਿਖਾ ਸਕਦੀ ।
ਉਹਨਾਂ ਕਿਹਾ ਕਿ ਅਸੀਂ ਹਾਂ ਨਾਲ ਤੇਰੇ, ਤੈਨੂੰ ਲੋੜ ਨਾ ਕਿਸੇ ਤਲਵਾਰ ਦੀ ਏ ।
ਤਲਵਾਰ ਇੱਕ ਵਾਰ ਵਿੱਚ ਇੱਕ ਮਾਰੇ, ਕਲਮ ਇੱਕ ਵਾਰ ’ਚ ਕਈਆਂ ਨੂੰ ਮਾਰਦੀ ਏ ।

ਉੱਠੋ ਜਾਗ ਸੌਣ ਦਾ ਵਕਤ ਲੰਘਾ,
ਚੁੱਕ ਕਲਮ ਤੇ ਕੋਈ ਵਾਰ ਕਰਦੇ ।
ਜਿਹੜੀ ਕਈਆਂ ਦੇ ਹਿਰਦੇ ਚੀਰ ਸੁੱਟੇ,
ਕੋਈ ਐਹੋ ਜਿਹੀ ਨਜਮ ਤਿਅਰ ਕਰਦੇ ।
ਕੋਈ ਐਹੋ ਜਿਹੀ ਨਜਮ ਤਿਅਰ ਕਰਦੇ ।
Reply Quote TweetFacebook
Beautiful Bijla Singh ji.
Reply Quote TweetFacebook
Bahut Khoob!

Amazing suspense in the beginning. Very relevant message for today.

Kulbir Singh
Reply Quote TweetFacebook
Anonymous User
Re: ਸੁਪਨੇ ਦਾ ਸਫ਼ਰ
August 09, 2013 10:26PM
Could you translate it in English?
Reply Quote TweetFacebook
Anonymous User
Re: ਸੁਪਨੇ ਦਾ ਸਫ਼ਰ
August 19, 2013 12:49PM
I finally read it today and its awesome. I think I could translate it in English for you and other people. Maybe even a different language. You could get this printed. Original piece.
Reply Quote TweetFacebook
Sorry, only registered users may post in this forum.

Click here to login