ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਕੂੜੁਸੁਇਨਾਕੂੜੁਰੁਪਾਕੂੜੁਪੈਨ੍ਣਹਾਰੁ ||

Posted by HARSHWINDERSINGH 
ਖ਼ਾਲਸਾ ਜੀਓ ,ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫ਼ਤਹਿ ||
ਦਾਸ ਪਿਛਲੇ ਐਤਵਾਰ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਦੇ ਅਤੇ ਸਤਿਸੰਗਤ ਦੇ ਦਰਸ਼ਨ ਦੀਦਾਰੇ ਹੇਤਿ ਗਿਆ ਤਾਂ ਗੁਰਦੁਆਰਾ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਚਾਰਕ ਭਾਈ ਰਘਵੀਰ ਸਿੰਘ ਜੀ ਆਏ ਹੋਏ ਸਨ |ਜਿਨ੍ਹਾ ਬਾਰੇ ਦਾਸ ਨੂੰ ਇਹ ਪਤਾ ਲਗਾ ਕੀ ਉਹ ਅੰਮ੍ਰਿਤ ਸੰਚਾਰ ਸਮਾਗਮਾਂ ਵਿਚ ਵੀ ਸੇਵਾ ਕਰਦੇ ਹਨ |ਉਨ੍ਹਾਂ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਸਾਹਿਬ ਦੇ ਸ਼ਹੀਦੀ ਦੇ ਸਬੰਧ ਵਿਚ ਕਥਾ ਕੀਤੀ |ਕਥਾ ਕਰਦਿਆਂ ਉਨ੍ਹਾਂ ਗੁਰੂ ਅਮਰਦਾਸ ਜੀ ਤੇ ਬੀਬੀ ਭਾਨੀ ਜੀ ਵਿਚਕਾਰ ਹੋਇ ਇਕ ਵਾਰਤਾ ਦਾ ਜਿਕਰ ਕੀਤਾ ਜਿਸ ਵਿਚੋਂ ਇਕ ਦੋ ਗਲਾਂ ਦਾਸ ਆਪ ਜੀ ਨਾਲ ਸਾਂਝੀਆਂ ਕਰਨਾ ਚਾਹੁੰਦਾ ਹੈ |ਆਪ ਜੀ ਆਪਣੀ ਯੋਗ ਅਗਵਾਈ ਬਖਸ਼ਣਾ ਜੀ |
੧.ਉਨ੍ਹਾਂ ਕਿਹਾ ਕੀ ਗੁਰੂ ਅਮਰਦਾਸ ਪਾਤਿਸ਼ਾਹ ਨੇ ਇਕ ਵਾਰ ਬੀਬੀ ਭਾਨੀ ਜੀ ਨੂੰ ਕਿਹਾ ਕੀ ਪੁਤਰੀ ਜੇ ਤੇਰਾ ਪਤੀ ਅਕਾਲ ਚਲਾਣਾ ਕਰ ਜਾਵੇ ਤਾਂ ਤੂੰ ਕੀ ਕਰੇਂਗੀ |ਤਾਂ ਬੀਬੀ ਭਾਨੀ ਜੀ ਨੇ ਉਸੇ ਵੇਲੇ ਆਪਣੀ ਸੋਨੇ ਦੀ ਨੱਥ ਲਾਹ ਕੇ ਗੁਰੂ ਸਾਹਿਬ ਅਗੈ ਰਖ ਦਿਤੀ ਤੇ ਕਹਿੰਦੇ ਪਿਤਾ ਜੀ ਮੈਂ ਵਾਹਿਗੁਰੂ ਦਾ ਭਾਣਾ ਮੰਨ ਲਵਾਂਗੀ |ਕੀ ਇਹ ਸਾਖੀ ਗੁਰੂ ਨਾਨਕ ਪਾਤਿਸ਼ਾਹ ਦੀ %ਕੂੜੁਸੁਇਨਾਕੂੜੁਰੁਪਾਕੂੜੁਪੈਨ੍ਣਹਾਰੁ ||% ਅਨ੍ਨੁਸਾਰ ਢੁਕਦੀ ਹੈ ?
੨. ਕੀ ਗੁਰੂ ਅਮਰਦਾਸ ਪਾਤਿਸ਼ਾਹ ਨੇ ਆਪਣੀ ਸੱਤ ਸਾਲ ਦੀ ਆਯੁ ਗੁਰੂ ਰਾਮਦਾਸ ਪਾਤਿਸ਼ਾਹ ਨੂੰ ਦਿਤੀ ਸੀ ?
ਆਪਣੀ ਯੋਗ ਅਗਵਾਈ ਬਖਸ਼ੋ ਜੀ |
ਦਾਸਿਨ ਦਾਸ ,
ਹਰਸ਼ਵਿੰਦਰ ਸਿੰਘ
Reply Quote TweetFacebook
ਇਹ ਸਾਖੀ ਐਵੇਂ ਹੀ ਨਿਰਮੂਲ ਹੈ। ਅਨਾੜੀ ਲਿਖਾਰੀ ਜਿਨਾਂ ਨੂੰ ਗੁਰਮਤਿ ਰਹਿਤ ਰਹਿਣੀ ਦੀ ਖਬਰ ਨਹੀਂ ਅਤੇ ਖੁਦ ਉਹ ਖਾਲਸਾ ਰਹਿਤ ਰਹਿਣੀ ਦੇ ਧਾਰਣੀ ਨਹੀਂ ਹਨ, ਅਜਿਹੀਆਂ ਸੁਣੀਆਂ ਸੁਣਾਈਆਂ ਸਾਖੀਆਂ ਲਿਖ ਦਿੰਦੇ ਹਨ। ਗੁਰੂ ਸਾਹਿਬ ਦੇ ਮਹਿਲ ਅਤੇ ਖਾਸ ਕਰਕੇ ਬੀਬੀ ਭਾਨੀ ਜੀ ਵਰਗੇ ਮਹਾਨ ਗੁਰਮੁਖ ਕਦੇ ਵੀ ਕਨਿਕ ਸੋਨੇ ਦੇ ਗਹਣਿਆਂ ਦੇ ਧਾਰਣੀ ਨਹੀਂ ਹੋ ਸਕਦੇ। ਫਕੀਰੀ ਕੀ ਅਤੇ ਗਹਿਣੇ ਕੀ।

ਕੁਲਬੀਰ ਸਿੰਘ
Reply Quote TweetFacebook
Sorry, only registered users may post in this forum.

Click here to login