ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Shaheedi Purab of Siri Guru Arjun Dev jee Maharaaj

Posted by Kulbir Singh 
Tomorrow is the Shaheedi Purab of Siri Guru Arjun Dev jee Maharaaj. It's impossible to fathom the greatness of this Shaheedi. Who can imagine what occurred while Guru Sahib was getting Shaheed. Our most Beloved, Siri Panchmesh Pita jee, sat on the burning hot pan and had burning sand poured on his head and body. The atmosphere was burning. There was heat of summer outside and the even greater heat of Maya and Kaljug outside. The only cool thing was Guru Sahib who did not get heated physically or mentally or spiritually.

Let's write some poems in the loving memory of Siri Guru jee. Please submit poems in the love of Guru Sahib right away. All the poets on this forum, please do Kirpa. May Guru Sahib Who is the Baani-ka-Bohitha, do Kirpa so that we may write something about Him.

Kulbir Singh
Reply Quote TweetFacebook
ਤੱਤੀ ਤਵੀ ਤੇ ਬੈਠੇ ਜੀ, ਮੇਰੇ ਸਤਿਗੁਰ ਹਿਮੰਚਲ ਜੀ।
ਤਿਲ ਨਹੀਂ ਤਮਾਏ ਜੀ, ਸਤਿਗੁਰੁ ਮੇਰੇ ਅਬਿਚਲ ਜੀ।
ਕਲਿਜੁਗ ਦੀ ਅਗਨੀ ਸਾਰਾ ਜ਼ੋਰ ਲਾਕੇ ਥਕ ਗਈ ਜੀ;
ਅੰਗ ਨਾ ਹਿਲਾਇਆ ਉਹਨੀਂ ਸਤਿਗੁਰ ਐਸੇ ਨਿਹਚਲ ਜੀ।

ਹਜ਼ਰਤ ਮੀਰਾਂ ਮੀਰ ਦੁਖ ਵਿਚ ਜ਼ਾਰੋ ਜ਼ਾਰ ਰੋਵੇ ਜੀ।
ਮੁਸਲਮਾਨਾਂ ਦੇ ਸਿਰ ਲਗਿਆ ਦਾਗ਼ ਕੌਣ ਧੋਵੇ ਜੀ।
ਸਤਿਗੁਰੂ ਨਾਮ ਰੰਗਾਂ ਵਿਚ ਮੁਸਤੁਲ ਮਸਤ ਹੋਵੇ ਜੀ।
ਕਹਿਣ ਪਿਆਰੇ ਦੇ ਭਾਣੇ ਵਿਚ ਜੋ ਹੋਵੇ ਸੋ ਹੋਵੇ ਜੀ।

ਦੇਵੀ ਦੇਵਾ ਸਿਧ ਸਾਧਿਕ ਸਭ ਦੇਖਣ ਆਏ ਚੋਜ ਜੀ।
ਇਹ ਨਜ਼ਾਰਾ ਸ੍ਰਿਸ਼ਟੀ ਵਿਚ ਨਹੀਂ ਹੁੰਦਾ ਹਰ ਰੋਜ਼ ਜੀ।
ਸਤਿਗੁਰਾਂ ਦੀ ਸ਼ਹੀਦੀ ਉਹਨਾਂ ਦੀ ਆਪਣੀ ਮੌਜ ਜੀ।
ਸਤਿਗੁਰਾਂ ਨੂੰ ਮਾਰ ਸਕੇ ਐਸੀ ਕੌਣ ਜੰਮੀ ਹੈ ਫੌਜ ਜੀ।

ਅਥਾਹ ਅਗਨਿ ਬਲ ਰਹੀ ਪਰ ਜਨ ਲਈ ਉਦਕ ਸਮਾਨ ਜੀ।
ਉਸਨ-ਸੀਤ ਇਕ ਬਰਾਬਰ, ਇਕ ਸਮਾਨ ਮਾਨ ਅਪਮਾਨ ਜੀ।
ਸ਼ਹੀਦੀ ਦੀ ਜਾਚ ਸਿਖਾਈ ਮੇਰੇ ਸਤਿਗੁਰੁ ਹਨ ਰਹਿਮਾਨ ਜੀ।
ਕੁਲਬੀਰ ਸਿੰਘ ਦੀ ਅਰਜ਼ ਹੈ, ਜਾਵਾਂ ਤੁਧਨੋ ਕੁਰਬਾਨ ਜੀ।
Reply Quote TweetFacebook
waheguru! Guru ji sade te vi kirpa karan!

daas,
khalsaji.
Reply Quote TweetFacebook
bahut khoob kulbir singh ji!
Reply Quote TweetFacebook
ਕਲਜੁਗ ਦੀ ਤਤੀ ਹਵਾ ਵਿਚ
ਤੁਸਾਂ ਠਾਂਡ ਵਰਤਾਈ ਗੁਰਸਿਖਾਂ ਵਿਚ
ਕਲਜੁਗ ਦੀ ਘੋਰ ਅਘ ਵਿਚ
ਨਾਮ ਦੀ ਬਾਰਸ਼ ਕੀਤੀ ਜਹਾਨ ਵਿਚ
ਤਤੀ ਤਵੀ ਤੇ ਵੀ ਬੈਠਕੇ ਜੀ
ਤੁਸੀ ਮੁਸ਼ਕ੍ਰਾਏ ਨਾਮ ਦੇ ਰੰਗ ਵਿਚ
ਮਾਰ ਦੀਆ ਹੈ ਮੁਝਕੋ ਪਿਆਰੇ ਜੀ
ਇਹ ਸਾਕਾ ਵਰਤਾਕੇ ਤੁਸੀਂ ਜਗ ਵਿਚ

ਹੁਣ ਗੁਰ ਅਰਜੁਨ ਵਿਟੋ ਮੈ ਕੁਰਬਾਨ ਹਾਂ
ਸਦਾ ਚਾਕਰ ਹਾਂ ਮੈ ਗੁਲਾਮ ਹਾਂ
ਮੈ ਆਵਦੇ ਦੁਖ ਵਿਚ ਹੀ ਭੁਲਾਇਆ ਸੀ
ਤੁਸਾਂ ਕਟ ਦਿਤਾ ਦੁਖ ਸਾਰੇ ਜਹਾਨ ਦਾ
ਸੋਚਕੇ ਹੀ ਮੈ ਰੋਈ ਜਾਵਾਂ
ਸੁਣਕੇ ਮੈ ਤਾਂ ਘੁਰ੍ਲਾਂਵ੍ਦਾ
ਮਜਨੂ ਬੇਨਤੀ ਕਰੇ ਬੈਰਾਗ ਵਿਚ
ਤੁਹਾਡੇ ਕਰਨੀ ਤੇ ਮੈ ਬਲਿਹਾਰ ਹਾਂ


Preetam Singh
Reply Quote TweetFacebook
Dhan Dhan Sri Guru Arjan Dev Sahib ji!
Reply Quote TweetFacebook
Sorry, only registered users may post in this forum.

Click here to login