ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਮ ੩ ਃ
ਧਨਪਿਰੁਏਹਨਆਖੀਅਨਿਬਹਨਿਇਕਠੇਹੋਇ ||ਏਕਜੋਤਿਦੋਇਮੂਰਤੀਧਨਪਿਰੁਕਹੀਐਸੋਇ ||੩||
ਖਾਲਸਾ ਜੀਓ ,ਦਾਸ ਜਦੋਂ ਇਹ ਪੰਕਤੀਆਂ ਪੜ੍ਹਦਾ ਹੈ,ਤਾਂ ਮਨ ਵਿਚ ਵਿਚਾਰ ਉਪਜਦੀ ਹੈ ਕੀ ਸਿਖ ਕੀਤੇ ਇਸਤੋਂ ਬਹੁਤ ਦੁਰ ਤਾਂ ਨਹੀਂ ਜਾ ਰਿਹਾ ,ਕਿਉਂਕਿ ਅਜ ਆਮ ਹੀ ਕਈ ਗੁਰਸਿਖ ਵੀਰ ਆਪਣੀਆਂ ਸਿੰਘਣੀਆਂ ਦੀ ਕੁਟ ਮਾਰ ਕਰਦੇ ਦੇਖੇ ਗਏ ਹਨ ,ਓਹ ਆਪ ਇਹ ਕਰਦੇ ਹੀ ਨਹੀਂ ਬਲਕਿ ਦੂਸਰਿਆਂ ਨੂੰ ਵੀ ਇੰਝ ਕਰਨ ਦੀ ਸਲਾਹ ਦੇ ਸ਼ਡਦੇ ਹਨ ਤੇ ਕਈ ਵਾਰ ਬੀਬੀਆਂ ਵੀ ਇਸ ਗਲ ਦੀ ਹਾਮੀ ਭਰ ਦਿੰਦਿਆਂ ਹਨ |ਕਈ ਵਾਰ ਇਹ ਤਲਾਕ ਦਾ ਕਾਰਣ ਵੀ ਬਣ ਜਾਂਦੇ ਹਨ |
ਦਾਸ ਦੇ ਕੁਝ ਸਵਾਲ ਹਨ |
੧. ਕੀ ਗੁਰਮਤਿ ਵਿਚ ਕਿਸੀ ਗੁਰਸਿਖ ਵਲੋਂ ਇਕ ਔਰਤ ਤੇ ਹਥ ਚੁਕਣਾ ਜਾਇਜ ਹੈ ,ਚਾਹੇ ਉਹ ਆਪਣੀ ਧਰਮ ਪਤਨੀ ਹੀ ਹੋਵੈ |ਹਾਲਾਤ ਜੋ ਮਰਜੀ ਹੋਣ |
੨.ਕੀ ਇਨ੍ਹਾਂ ਹਾਲਾਤਾਂ ਵਿਚ ਇਕ ਗੁਰਸਿਖ ਜੋੜੇ ਵਲੋਂ ਤਲਾਕ ਵਰਗੇ ਕੋਹੜ ਨੂੰ ਅਪਣਾਉਣਾ ਸਹੀ ਹੈ |
੩.ਜੇ ਕੀਤੇ ਇਹੋ ਜਿਹੇ ਹਾਲਾਤ ਬਣ ਜਾਣ ਤਾਂ ਦੂਜੇ ਗੁਰਸਿਖਾਂ ਦਾ ਕੀ ਫਰਜ ਬਣਦਾ ਹੈ
ਇਸ ਫੋਰਮ ਤੇ ਵਿਚਰ ਰਹੇ ਸੂਝਵਾਨ ਗੁਰਸਿਖ ਪਿਆਰੇ ਆਪਣੇ ਅਮੁਲੇ ਵਿਚਾਰ ਬਖਸ਼ੋ ਜੀ |
ਭੁਲ ਚੂਕ ਮੁਆਫ
ਦਾਸਿਨ ਦਾਸ
ਗੁਰੂ ਖਾਲਸੇ ਜੀ ਦੇ ਚਰਨਾ ਦੀ ਧੂੜ
Reply Quote TweetFacebook
Sorry, only registered users may post in this forum.

Click here to login