ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਜੇ ਰਸ ਚਾਹੇਂ ਮਨੂਆ ਵੇ

Posted by Preetam Singh 
ਜੇ ਰਸ ਚਾਹੇਂ ਮਨੂਆ ਵੇ
ਢੀਲ ਨਾ ਕਰੀਂ ਸ਼ਬਦ ਗਹੇ
ਮਿਠੇ ਦੀ ਜੇ ਭੁਖ ਵੇ ਤੈਨੂੰ
ਤਾਂ ਨਾਮ ਦੀ ਚਾਸ ਭੁੰਚਲਾ ਵੇ

ਇੰਦਰੀ ਰਸ ਜੇ ਭੋਗਣ ਚਾਹੇਂ
ਤਾਂ ਸ਼ਰਮ ਨਾਲ ਤੂੰ ਮਰਜਾ ਵੇ
ਗੁਰਸ਼ਬਦ ਕਮੌਣ ਲਈ ਆਇਆ ਏਂ
ਆਨਰਸਾ ਕਿਉ ਤੂੰ ਲਭੇਂ ਵੇ

ਮਜਨੂੰ ਦੀਆਂ ਪੁਕਾਰਾਂ ਨੇ
ਮਨੂਆ ਮੇਰਿਆ ਤੂੰ ਸਮਜ ਵੇ
ਨਾਮ ਦਾ ਦਾਤਾ ਸਤਿਗੁਰ ਹੈ
ਓਦੀ ਸੇਵਾ ਵਿਚ ਤੂੰ ਜੁਟਜਾ ਵੇ


Preetam Singh
Reply Quote TweetFacebook
ਸਤਗੁਰ ਦੀ ਸੇਵਾ ਕੇਵਲ ਛੁਟਣ ਦਾ ਜਰੀਆ ਓਏ
ਨਾਮ ਜਾਪ,ਬਾਨੀ ਪੜ,ਸੰਗਤ ਦੀ ਸੇਵਾ ਕਰੀਆ ਓਏ

ਉਠ ਸਵੇਰੇ,ਕਰ ਇਸਨਾਨੇ,ਗੁਰੂ ਦੇ ਕਮਰੇ ਵਿਚ ਵੜ ਜਾ ਓਏ
ਨਾਮ ਦੇ ਰੰਗਾ ਵਿਚ ਰਚ ਕੇ ਇਸ ਮਨ ਨਾਲ ਤੂੰ ਲੜ ਜਾ ਓਏ

ਕੀਰਤਨ ਦੀ ਲੈ ਅਨਦਿਨ ਲਾਹੇ,ਦੁਨੀਆ ਦੇ ਕਟ ਫਾਹੇ
ਜੇ ਤੂੰ ਲੋਚੇਂ ਗੁਰੂ ਨੂੰ, ਓਹ ਸਚਾ ਸਤਗੁਰੁ ਵੀ ਤੈਨੂ ਚਾਹੇ

ਸੰਗਤ ਦੀ ਕਰ ਸਚੇ ਦਿਲੋਂ ਸੇਵਾ,ਦੇਂਦਾ ਹੈ ਗੁਰ ਮਿਠਾ ਮੇਵਾ
ਥਾਲੀ ਨਾ ਕੋਈ ਜੂਠੀ ਰਹ ਜੇ.ਦਿਲ ਦਾ ਦੂਰ ਹੋਊ ਭੁਲੇਵਾ

ਕਰ ਉਦਮ ਬਣ ਜਾ ਪਾਠੀ, 8-10 ਘੰਟੇ ਦੀ ਰੌਲ ਤੂੰ ਲਾਈ
ਕਰਕੇ ਸੰਗਤ ਸਾਧਾਂ ਦੀ,ਕੁਟੰਬ ਸਾਹਿਬ ਸੇਹਾਂ ਨਾਲ ਤਰਾਈ


Vaheguru jee ka Khalsa Vaheguru jee kee fateh!
Reply Quote TweetFacebook
ਜੇ ਤੂੰ ਲੋਚੇਂ ਗੁਰੂ ਨੂੰ, ਓਹ ਸਚਾ ਸਤਗੁਰੁ ਵੀ ਤੈਨੂ ਚਾਹੇ

Vah vah! Kia baat!

Preetam Singh
Reply Quote TweetFacebook
Sorry, only registered users may post in this forum.

Click here to login