ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮੰਦਭਾਗਨ ਮੈ

Posted by Preetam Singh 
ਮੰਦਭਾਗਨ ਮੈ, ਕੀ ਕਹਾਂ ਪਿਆਰੇ?
ਤੁਸੀ ਆਏ ਤਾ ਸੀ, ਕੀ ਕਰਾਂ ਦੁਲਾਰੇ?
ਪਰਸਨ ਜੋਗ ਨਹੀ, ਮੈ ਤਾ ਹਾਰੇ ਹਾਰੇ!
ਝਲਕ ਦਿਖਾਵੀਂ ਵੇ, ਵੱਡ ਜੋਤ ਝਲਕਾਰੇ!

ਜੋਤ ਜਗਾਈਂ ਵੇ ਵਿਚ ਰਿਦ ਦੇ ਗੁਫਾਰੇ।
ਅੰਮ੍ਰਿਤ ਚੁਆਈਂ ਵੇ ਉਤੋਂ ਦਸਮ ਦੁਆਰੇ।
ਸੁਨ ਬਿਨੋ ਹਮਾਰੇ ਮਜਨੂੰ ਬਲਿਹਾਰੇ,
ਠਾਕੁਰ ਜੀ ਹੁਨ ਲਾਵੋ ਭਾਗ ਹਮਾਰੇ।


Preetam Singh
Reply Quote TweetFacebook
<3
Reply Quote TweetFacebook
Vaaah Pyaareo

-Upkaar Singh
Reply Quote TweetFacebook
ਜਿਨਾ ਚਿਤ ਸੁਭਾਗਾ ਚਾਓ,
ਓਹ ਕਿਓਂ ਮੰਦਭਾਗਣ ਹੋਵੈ ।
ਅਤ ਕੁਭਾਗ, ਨਾ ਚਾਓ, ਨਾ ਪਿਆਰ,
ਇਹ ਭਾਗਹੀਣ ਸਦ ਰੋਵੈ ।
ਮੈਂ ਜੇਹੀ ਅਭਾਗਣ ਨੂੰ ਦੇਖ ਕੇ,
ਦੇ ਲਿਆ ਕਰੋ ਮੰਨ ਨੂੰ ਦਿਲਾਸਾ
ਕੈਹ ਲਿਆ ਕਰੋ 'ਰੱਬਾ ਸ਼ੁਕਰ ਤੇਰਾ
ਉਸ ਕੁਭਾਗਣ ਵਾਂਗ ਤਾਂ ਨਹੀਂ ਮੈ ਫਾਸਾ'।
ਤੁਸਾਂ ਰੋਂਦੇ ਪਿਰ ਦੇ ਵਿਛੋੜੇ ਵਜਾਂ,
ਮੈਂ ਰੋਂਦੀ ਅਪਣੇ ਕੁਭਾਗ ਦੇਖ ਕਰ।
ਦਰਸ਼ ਪਿਆਸੇ ਹੰਸ ਤੁਸਾਂ ਨੂੰ ਵੇਖ ਕੇ,
ਮੈਂ ਬੱਗਾ ਜਨਮ ਗਵਾਇਆ, ਭੇਖ ਕਰ।
ਦਿੱਤਾ ਗੁਰੂਆਂ ਨੇ ਮੈਨੂੰ ਅਮੋਲ ਰਤਨ,
ਬਖਸ਼ਿਆ ਨਾਮ, ਬਾਣੀ, ਸੋਹਣੀ ਸੰਗਤ ਓਹਨਾਂ।
ਕੌਡੀ ਬਦਲੇ ਜਨਮ ਗਵਾ ਲਿਆ ਮੈਂ,
ਬਿਰਥਾ ਗਵਾਇਆ ਇਹ ਮਾਣਸ ਜਨਮ ਸੋਹਣਾ।
ਤੁਸੀਂ ਕਿਓ ਰੋਂਦੇ, ਪ੍ਰੇਮ ਵਿੱਚ ਭਿੱਜੇ ਹੋਇਓ,
ਰੋਵਾਂ ਤਾਂ ਮੈਂ, ਬਿਨ ਪ੍ਰੇਮ, ਪਿਆਸ ਵਾਲੀ।
ਕਰਲੋ ਤਰਸ, ਦੇਹੋ ਚਰਨ ਧੂੜ ਅਪਣੀ,
ਇਸ ਮੰਦਭਗਿਣ ਨੂੰ ਬਣਾ ਦਿਓ ਸਭਾਗਾਂ ਵਾਲੀ।
Reply Quote TweetFacebook
Bahut Khoob Gurmukho!

Kulbir Singh
Reply Quote TweetFacebook
Sorry, only registered users may post in this forum.

Click here to login