ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਅੰਮ੍ਰਿਤ ਸੰਚਾਰ ਵੇਲੇ ਦੀ ਹੈਰਾਨੀਕੁੰਨ ਘਟਨਾ

Posted by No-Bodh 
ਅੰਮ੍ਰਿਤ ਸੰਚਾਰ ਵੇਲੇ ਦੀ ਹੈਰਾਨੀਕੁੰਨ ਘਟਨਾ

Taken from the ਜਾਗਹੁ ਜਾਗਹੁ ਸੂਤਿਹੋ book, published by Akhand Keertanee Jatha. Below incident is from the Famous 1978 Vaisakhee Smagam where the 13 Gursikhs gave Shaheedi


(Narrated by ਭਾੲ ਰਾਮ ਸਿੰਘ ਜੀ, ਜੱਥੇਦਾਰ ਅਖੰਡ ਕਿਰਤਨੀ ਜੱਥਾ)

ਵਿਸਾਖੀ 1978 ਦੇ ਸਮਾਗਮ ਵੇਲੇ ਅੰਮ੍ਰਿਤ ਸੰਚਾਰ ਪੰਜਾ ਅਤੇ ਇਕ ਅੰਮ੍ਰਿਤ ਅਭਿਲਾਸ਼ੀ
ਜੋੜੇ ਦੇ ਵਿਚਕਾਰ ਜੋ ਗੱਲਬਾਤ ਹੋਈ ਉਹ ਆਪ ਸਭ ਦੀ ਜਾਣਕਾਰੀ ਹਾਜ਼ਰ ਹੈ

(ਇਕ ਸਿੰਘ ਅਤੇ ਸਿੰਘਣੀ ਜੀ - ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਦੋਨੋ ਹੱਥ ਜੋੜ ਕੇ
ਵਾਹਿਗੁਰੂ ਜੀ ਕਾ ਖ਼ਾਲਸ, ਵਾਹਿਗੁਰੂ ਜੀ ਕੀ ਫ਼ਤਹਿ ਬੁਲਾਉਦੇ ਹਨ)

ਪੰਚ - ਕਿਸ ਤਰਾ ਆਏ?

ਸਿੰਘ - ਜੀ ਅਸੀ ਆਨੰਦਪੁਰ ਸਮਾਗਮ ਵਿਚ ਅੰਮ੍ਰਿਤਪਾਨ ਕੀਤਾ ਸੀ, ਮੇਰੀ ਸਿੰਘਣੀ ਨੂੰ ਬਹੁਤ ਘਬਰਾਹਟ ਰਹਿੰਦੀ ਹੈ, ਇਸ ਤੇ ਕਿਸੇ ਰੂਹ ਦਾ ਅਸਰ ਹੈ, ਕੁਝ ਕਿਰਪਾ ਕਰੋ!.

ਪੰਚ - ( ਬੀਬੀ ਦੇ ਵੱਲ ਵੇਖ ਕੇ) ਕਿਉਂ ਬੀਬੀ ਕੀ ਗੱਲ ਹੈ?

ਬੀਬੀ - ਦਿਲ ਬਹੁਤ ਘਬਰਾਉਂਦਾ ਹੈ, ਸਮਝ ਨਹੀਂ ਆਉਂਦੀ ਕੀ ਹੁੰਦਾ ਹੈ

ਪੰਚ - ਨਾਮ ਜਪਿਆ ਕਰੋ ਅਤੇ ਗੁਰਬਾਣੀ ਪੜਿਆ ਕਰੇ, ਫੇਰ ਤੁਹਾਡ ਨੇੜੇ ਕੇਈ ਭੂਤ-ਪ੍ਰੇਤ ਨਹੀਂ ਆਵਗਾ

ਬੀਬੀ - ਕੋਸ਼ਿਸ਼ ਕਰਦੀ ਹਾਂ ਪਰ ਨਾਮ ਨਹੀਂ ਜਪਿਆ ਜਾਂਦਾ, ਗੁਰਬਾਣੀ ਵੀ ਨਹੀਂ ਪੜੀ ਜਾਂਦੀ

ਪੰਚ - ਜੇਕਰ ਨਾਮ ਦਿੜ ਹੋ ਗਿਆ ਹੈ ਤਾਂ ਜ਼ਰੂਰ ਜਪਿਆ ਜਾਂਦਾ ਚਾਹੀਦਾ ਹੈ, ਨਾਮ ਅੇਤ ਗੁਰਬਾਣੀ ਦੇ ਨੇੜੇ ਯਮ ਵੀ ਨਹੀਂ ਆਉਂਦਾ, ਬਾਕੀ ਮੁਸੀਬਤਾਂ ਤਾਂ ਕੋਈ ਚੀਸ਼ ਹੀ ਨਹੀਂ, ਮਜ਼ਬੂਤ ਮਨ ਕਰਕੇ ਤਕੜੀ ਹੋ ਕੇ ਜਪਿਆ ਕਰ

ਬੀਬੀ - ਜੀ ਨਹੀਂ ਜਪਿਆ ਜਾਂਦਾ

ਪੰਚ - ਆਪਣੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ, ਫਿਰ ਗੁਰੂ ਸਾਹਿਬ ਜੀ ਦੇ ਕਮਰੇ ਵਿਚ ਬੈਠ ਕੇ ਨਾਮ ਬਾਣੀ ਦਾ ਅਭਿਆਸ ਕਰੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਇਹ ਮੁਸੀਬਤਾਂ ਬਿਲਕੁਲ ਨਹੀਂ ਆਉਂਦੀਆ.

ਬੀਬੀ - ਸਾਡੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ. ਜਦ ਮੈਂ ਗਰੂ ਜੀ ਕਮਰੇ ਵਿਚ ਜਾਂਦੀ ਹਾਂ ਤਾਂ ਮੇਰੀ ਘਬਰਾਹਟ ਹੇਰ ਵੀ ਵੱਧ ਜਾਂਦੀ ਹੈ

ਪੰਚ - ਇਹ ਕਦੀ ਵੀ ਨਹੀਂ ਹੋ ਸਕਦਾ. ਅਸੀਂ ਤੁਹਾਡੀ ਗੱਲ ਕਦੀ ਮੰਨਣ ਲਈ ਤਿਆਰ ਹੀ ਨਹੀ. ਤੁਸੀਂ ਇਸ ਗੱਲ ਨੂੰ ਪੱਥਰ ਤੇ ਲਕਰੀ ਸਮਝੋ ਕਿ ਗੁਰੂ ਸਾਹਿਬ ਜੀ ਦੇ ਨੇੜੇ ਇਹ ਮੁਸੀਬਤਾਂ ਨਹੀ ਆ ਸਕਦੀਆਂ, ਬਿਲਕੁਲ ਨਹੀਂ ਆ ਸਕਦੀਆਂ.

ਬੀਬੀ - ਤੁਸੀਂ ਮੰਨੋ ਜਾਂ ਨਾ ਮੰਨੋ ਮੈਂ ਬਿਲਕੁਲ ਠੀਕ ਕਹਿ ਰਹੀ ਹਾਂ

ਪੰਚ - ਅਸੀਂ ਤੁਹਾਡੀ ਗੱਲ ਉਦੋਂ ਮੰਨੀਏ ਜੇ ਅਸੀਂ ਗੁਰੂ ਸਾਹਿਬ ਜੀ ਦੀ ਸ਼ਕਤੀ ਨੂੰ ਨਾ ਜਾਣਦੇ ਹੋਈਏ.

ਬੀਬੀ - ਜੀ ਮੈਂ ਠੀਕ ਕਹਿ ਰਹੀ ਹਾਂ ਕਿ ਗੁਰੂ ਸਾਹਿਬ ਜੀ ਦੇ ਕਮਰੇ ਵਿਚ ਜਾਣ ਤੇ ਮੇਰੀ ਘਬਰਾਹਟ ਬੁਹਤ ਵਧ ਜਾਂਦੀ ਹੈ.

ਪੰਚ - ਤਾਂ ਤੁਹਾਡੇ ਘਰ ਵਿਚ ਕਿਸੀ ਭਾਰੀ ਮਨਮਤ ਦਾ ਪਹਿਰਾ ਹੈ. ਗੁਰੂ ਸਾਹਿਬ ਦਾ ਸਵਰੂਪ ਲੜੀਦਾਰ ਹੈ? ਜਾਂ ਪਦ-ਛੇਦ?

ਬੀਬੀ - ਜੀ ਪਦ-ਛੇਦ

ਪੰਚ - ਤਾਂ ਤੁਸੀਂ ਸੱਚੇ ਹੇ. ਸ਼੍ਰੀ ਗੁਰੂ ਗੋਬਿਦ ਸਿਘ ਜੀ ਨੇ ਆਪਣੀ ਜੋਤੀ ਲੜੀਦਾਰ ਸਵਰੂਪ ਨੂੰ ਸਖਸ਼ ਕਰਕੇ ਗੱਦੀ ਤੇ ਸੁਸ਼ੋਭਿਤ ਕੀਤਾ ਸੀ. ਅੱਛਾ ਤੁਸੀਂ ਬਾਹਰ ਬੈਠੋ, ਤੁਹਾਨੂੰ ਅੰਮ੍ਰਿਤ ਦਾ ਝੂਲਾ ਦੇਵਾਗੇ. ਘਰ ਜਾ ਕੇ ਲੜੀਦਾਰ ਸਵਰੂਪ ਪ੍ਰਕਾਸ਼ ਕਰੀਓ ਅਤੇ ਫਿਰ ਅਗਲੇ ਸਮਾਗਮ ਵਿਚ ਆ ਕੇ ਦੱਸਣਾ ਕਿ ਕੁਝ ਫਰਕ ਪਿਆ

ਬੀਬੀ - ਅੱਛਾ ਜੀ

ਪੰਚ - ਅਗਲੇ ਸਮਾਗਮ ਵਿਰ ਅੰਮ੍ਰਿਤ ਸੰਚਾਰ ਦੇ ਬਾਅਦ ਜਦੋਂ ਗੁਰੂ ਦੀਕਸ਼ਿਤ ਪ੍ਰਾਣੀਆ ਦਾ ਗੁਰਸਿਖੀ ਦੀ ਬਾਕੀ ਦੀ ਮਰਿਆਦਾ ਦਿੜ ਕੀਤੀ ਜਾ ਰਹੀ ਸੀ ਤਾਂ ਸਭ ਦੀ ਗਿਆਤ ਹੇਤੂ ਇਸ ਬੀਬੀ ਦਾ ਕਿੱਸਾ ਥੇੜੇ ਸ਼ਬਦਾਂ ਵਿਚ ਦੱਸਿਆ ਜਾ ਰਿਹਾ ਸੀ ਤਾਂ ਇਸ ਬੀਬੀ ਨੇ ( ਜੋ 150 ਪ੍ਰਾਣੀਆ ਵਿਚ ਬੈਠ ਸੀ) ਉੱਪਰ ਹੱਥ ਕਰਕੇ ਉਚੀ ਆਵਾਜ਼ ਵਿਚ ਬੜੀ ਖੁਸ਼ੀ ਨਾਲ ਕਿਹਾ ਜੀ ਮੈ ਹੀ ਹਾਂ. ਪੰਚਾ ਨੇ ਪੁੱਛਿਆ, ਹੁਣ ਤੁਹਾਡਾ ਕੀ ਹਾਲ ਹੈ ਬੀਬੀ ਨੇ ਉਤਰ ਦਿੱਤਾ ਜੀ ਮੈ ਹੁਣ ਬਿਲਕੁਲ ਠੀਕ ਹਾਂ. ਇਹ ਸਭ ਜਗਤ ਦੇ ਵੀਚਾਰਣੇ ਅਤੇ ਸਮਝਣ ਯੋਗ ਘਟਨਾ ਹੈ.

ਵਾਹਿਗੁਰੂ ਜੀ ਕਾ ਖ਼ਾਲਸ, ਵਾਹਿਗੁਰੂ ਜੀ ਕੀ ਫ਼ਤਹਿ
Reply Quote TweetFacebook
who is the ਭਾੲ ਰਾਮ ਸਿੰਘ ਜੀ ?
Reply Quote TweetFacebook
ਭਾੲ ਰਾਮ ਸਿੰਘ ਜੀ was ਜੱਥੇਦਾਰ ਅਖੰਡ ਕਿਰਤਨੀ ਜੱਥਾ
Reply Quote TweetFacebook
[akjtube.org]
Reply Quote TweetFacebook
Bhai Harsh Singh Jio,

Thanks for video darshan. Wah! one of the best memories of Shaheedi Gurpurab Smagam. Missing a lot, a lot of all these Gurmukh roohs. Don't know when will meet them again.

Regards,
Jasjit Singh
Reply Quote TweetFacebook
VahegurooJeeKaKhalsa,
VahegurooJeeKiFateh Jasjit Singh JI,
Just as Guru Sahib/ Satgur Ji na avei, na javai, sada hazoor hai. likewise this paapi murakh is convinced, so is Guru Ji's blessed gems?
Bhul chuk muaf
VahegurooJeeKaKhalsa,
VahegurooJeeKiFateh
Reply Quote TweetFacebook
Quote

Just as Guru Sahib/ Satgur Ji na avei, na javai, sada hazoor hai. likewise this paapi murakh is convinced, so is Guru Ji's blessed gems?"

KS Jio,

Indeed this is so true but for maha moorakh like daas jahar saroop (physical) darshan of such Gurmukhs is what pleases the mind.

With Regards,
Jasjit Singh
Reply Quote TweetFacebook
Sorry, only registered users may post in this forum.

Click here to login