ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਅਗ ਲਗ ਚੁੱਕੀ ਹੈ ਜਲ ਰਿਹਾ ਦਿਲ ਇਹ
ਖਾਬ ਬੰਦ ਹੋ ਗਏ ਧੂਆਂ ਆ ਰਿਹਾ ਅਜੇਹਿ
ਆਪਣਾ ਸਮਝਦੇ ਸੀ ਓਹ ਦਿਲ ਨੀ ਰਿਹਾ
ਚਿਰਾਂ ਤੋਂ ਤੜਫਦੇ ਸੀ ਓਹ ਮਿਲ ਨੀ ਰਿਹਾ

ਰੂਹ ਕੰਬ ਉਠੀ ਹੈ ਜੋ ਹਾਲਾਤਾਂ ਹਨ,
ਬਿਨਾ ਖਸਮ ਦੇ ਬੇਰਹਿਮ ਰਾਤਾਂ ਹਨ,
ਕਿਥੇ ਹਿੱਸੇ ਮੇਰੇ ਦੀਆਂ ਸੋਗਾਤਾਂ ਹਨ
ਖਸਮ ਪਿਆਰ ਮਿਹਰ ਬਰਸਾਤਾਂ ਹਨ

ਰੋ ਕੇ ਵੀ ਨੀ ਹੁਣ ਟਾਈਮ ਲੰਘਦਾ
ਮੋਇਆ ਹੋਇਆ ਦਿਲ ਹੋ ਗਿਆ ਹੈ
ਦੋਹਾਗਣ ਬਣ ਕੇ ਕਿੰਝ ਸੁਖ ਮੰਗਾ
ਖਸਮ ਬਿਨਾ ਕਿਓ ਰੰਗ ਚ ਰੰਗਾ

ਕਿੰਝ ਗੁਜਰਨੀ ਅ ਮਰ ਇਹ ਜੀਵਈ
ਗਮਾਂ ਨਾਲਿ ਜੋਤ ਬੇਸੁਧ ਹੈ ਥੀਵਈ
ਨਾਂ ਦੀ ਹੀ ਜੋਤ ਹਾਂ ਬਸ ਮੈਂ ਰੀਹਵੀ
ਨੂਰ ਮੇਰਾ ਖਸਮ ਸੇਵਾ ਕਰਾਂ, ਤੀਵਈ

ਜੋ ਕਦੇ ਨੀ ਹੋਇਆ ਓਹ ਲੰਘ ਰਿਹਾ ਹੈ
ਪ੍ਰਕਾਸ਼ ਹਨੇਰਿ ਵਿਚ ਕਮਬ ਰਿਹਾ ਹੈ
ਝੂਠਾ ਮਾਨ ਰਿਹਾ ਮੇਰੇ ਪ੍ਰਕਾਸ਼ ਹੋਣ ਦਾ
ਜਦੋ ਹਨੇਰੇ ਹੀ ਆਣ ਮੈਨੂੰ ਚੂਰ ਕੀਤਾ

ਐ ਹਉਮੇ ਤੂੰ ਮਰਦੀ ਕਿਓ ਨੀ ਜਾਵਦੀ
ਮੇਰੇ ਖਸਮ ਤੋਂ ਕਿਓ ਮੈਨੂੰ ਦੂਰ ਕੀਤਾ ਏ
ਕੀ ਬੀਤੇ ਜਦੋ ਅਓਸਰ ਜਾਂਦਾ ਬੀਤਦਾ
ਕੀ ਮਾਣ ਕਰਾਂ ਮੈਂ ਤੇਰੀ ਵਡਿਆਈ ਦਾ

ਜੇ ਮੈਂ ਪਾਰ ਨਾ ਲਗ ਸਕੀ,ਸਤਿਗੁਰ ਜੀ
ਨਾ ਅਹਸਾਨ ਕਰਾਂ ਤੇਰੇ ਬੇੜੇ ਜਾਹੀ ਦਾ
ਆਸ ਹੈ ਪਾਰ ਲੱਗਾਂਗੀ ਮੈਂ ਜੀ,ਦੂਰ ਕਰੀ
ਇਹ ਦਰਦ ਜੋ ਖਸਮ ਜੁਦਾਈਈਈ ਦਾ ...................
Reply Quote TweetFacebook
Sorry, only registered users may post in this forum.

Click here to login