Vaahiguroojeekakhalsa vaahiguroojeekeefateh
A lot of Mahapurkhs and Mahan Gursikhs are known to have written poetry relating to sikhi. Daas has had the chance to read some poetry written by Mahapurkhs, it is very beautiful. One can see how high the spiritual state of the Gursikh was by reading their poems. Daas makes a benti that in this thread we should share poetry written by Gursikhs so our love for the Gursikhs and Guru Jee will increase. Below is a poem by Sant Giani Gurbachan Singh Jee on Sri Jap Jee Sahib. Here is some background info on the poem.
One time Sant Sundar Singh Jee got the Jatha to do 125,000 paats of Sri Jap Jee Sahib. At the day of the Bhog, there was a very large gathering. Sant Jee said to the Singhs that is there anyone that can tell me the Sidaant of Jap Jee Sahib in five minutes? All the top students tried but no one could complete the requirement. Then Sant Jee asked Giani Gurbachan Singh to try. So Giani Jee folded his hands and said if you give me permission may I sing it out loud in poetry form? Sant Jee said yes, so Giani Jee in 3 and a half minutes recited the following poem:
ਕਬਿਤ ਤੇਰੀ ਕ੍ਰਿਪਾ ਸੇ
ਏਕ ਹੈ ਅਦੁਤੀ ਪ੍ਰਕਾਸਕ ਹੈ ਸਤ ਕੋਈ, ਹੈ ਪ੍ਰਸਿਧ ਜਗ ਰਚਨੀ ਭੀ ਹਾਰ ਹੈ।
ਪੂਰਣ ਨਿਡਰ ਵੈਰ ਨਹੀ ਤਿਸ ਨਾਲ ਕਿਸੇ, ਕਾਲ ਤੋਂ ਰਹਿਤ ਰੂਪ ਮੇਂ ਨ ਭਾਰ ਹੈ।
ਸੁਤੇ ਪ੍ਰਕਾਸ਼ੀ ਅਤੇ ਚੇਤਨ ਅਨੰਦੁ ਰੂਪ, ਜਪਨ ਕੇ ਯੋਗ ਆਦੀ ਸਚੁ ਨਿਰਾਕਾਰ ਹੈ।
ਸਤਿਜੁਗ ਆਦਿ ਵਿਚ ਏਕੋ ਹੀ ਵਿਆਪ ਰਿਹਾ, ਹੁਣ ਭੀ ਜਮਾਨੇ ਵਿਚ ਸਚਾ ਕਰਤਾਰ ਹੈ॥੪੯ ॥
ਅਗੇ ਨੋਂ ਭੀ ਹੋਸੀ ਕਰਤਾਰ ਏਕ ਜੋਤੀ ਰੂਪ, ਅਨਿਕ ਦੁਐਤ ਬਿਨ ਜੋਈ ਨਿਰਾਧਾਰ ਹੈ।
ਸੋਚਨ ਦੇ ਵਿਚ ਨਹੀਂ ਆਂਵਦਾ ਅਕਾਲ ਸੋਈ, ਸੋਚੀ ਜਾਓ ਭਾਵੇਂ ਜੋਈ ਲਖਾ ਹੀ ਕੀ ਵਾਰ ਹੈ।
ਚੁਪ ਕਰੇ ਮਨ ਦੀ ਤਾਂ ਚੁਪ ਕਦੇ ਹੋਵਨੀ ਨਾ, ਤਾਂ ਤੇ ਸਮ ਦਮ ਏਹੁ ਕਰੈ ਦਰਕਾਰ ਹੈ।
ਭੁਖਾ ਮਨ ਕਦੇ ਨਹੀਂ ਰਜਣਾ ਪਦਾਰਥਾਂ ਤੋਂ, ਤਾਂ ਤੇ ਭਉ ਵਿਰਾਗ ਧਰੋ ਏਹੋ ਸੁਖ ਕਾਰ ਹੈ॥੫੦॥
ਸਹਸ ਸਿਆਣਪਾਂ ਦੀ ਸਮਝ ਨਾ ਕੰਮ ਆਵੇ, ਕਰਕੇ ਬਿਬੇਕ ਏਹੁ ਧਾਰੋ ਉਪਦੇਸ਼ ਕੋ ।
ਪੂਰਨ ਪ੍ਰੇਮੀ ਅਤੇ ਪੱਕੇ ਅਧਿਕਾਰੀ ਬਣ, ਸੱਚੇ ਗੁਰਦੇਵ ਪਾਸ ਕਰੀਏ ਆਦੇਸ ਕੋ ।
ਕਿਵੇਂ ਸਚਿਆਰਾ ਬਣੇ ਕੂੜ ਦੀ ਜੇ ਪਾਲ ਹਟੇ, ਕਿਵੇਂ ਹਟੇ ਪਾਲ ਏਹੁ ਕਹੋ ਲਵਲੇਸ ਕੋ ।
ਹੁਕਮ ਰਜਾਈ ਹੂੰ ਕੇ ਰਾਜ਼ੀ ਹੋਇ ਚੱਲਣਾ ਜੋ, ਹੋਵੈ ਸਚਿਆਰਾ ਤੁਟੇ ਕੂੜ ਦੀ ਹਮੇਸ਼ ਕੋ ॥ ੫੧ ॥
ਆਦਿ ਪਉੜੀ ਵਿਚ ਗੁਰ ਮਹਾਂਵਾਕ ਰੂਪ ਸਚ, ਪੂਰਾ ਅਧਿਕਾਰੀ ਅਤੇ ਮੋਖ ਕੋ ਸਰੂਪ ਹੈ ।
ਦੂਰੀ ਉਚਾਰਾ ਈਸ ਹੁਕਮ ਬਿਅੰਤ ਅਹੇ, ਬੁਝ ਲੈ ਹੁਕਮ ਹਉ ਕਟਕੇ ਅਨੂਪ ਹੈ ।
ਤੀਸਰੀ ਬਿਅੰਤ ਤਾਣ ਪੁਰਾਣ ਸੋ ਬਿਅੰਤ ਗਾਏ, ਪੰਚਰਾਤ੍ਰ ਨੀਸਾਣ ਦਾਤ ਗਾਂਵਦਾ ਅਜੂਪ ਹੈ ।
ਗੁਣ ਗਾਵੈ "ਸਾਂਖ" ਜੋ ਅਸੰਗ ਸੋ ਪੁਰਖ ਕਹੇ, ਵਿਦਿਆ ਵਿਖਮ "ਨਿਆਇ" ਉਚਰੇ ਸੋ ਭੂਪ ਹੈ ॥ ੫੨॥
ਗਾਂਵਦਾ ਹੈ ਸਾਜੇ ਤਨ ਖੇਹ ਮੇਂ ਮਿਲਾਇ ਦੇਇ, ਕਾਲਵਾਦੀ ਹੈ ਜੋ "ਵਿਸੇਖਕ" ਪਿਆਰਿਆ ।
ਜੀਅ ਕਰਨ ਅਧੀਨ ਹੋਇ "ਪੂਰਬ ਮੀਮਾਂਸਾ" ਕਹੈ, ਜੋਗ ਬਿਨਾ ਦੂਰ ਹੈ "ਪਤੰਜਲ" ਉਚਾਰਿਆ ।
ਹਾਜ਼ਰ ਹਜ਼ੂਰ ਜਾਣ ਗਾਂਵਦਾ ਵਿਦਾਂਤ ਇਕ, ਕਥਯੋ ਨ ਜਾਇ ਵੇ ਖ਼ਾਸ ਮੈਂ ਵਿਚਾਰਿਆ ।
ਸਾਚਾ ਹੈ ਸਾਹਿਬ ਭੇਟਾ ਨਾਮ ਦੀ ਹੀ ਪਾਸ ਹੋਇ, ਤਤ ਪਦ ਰੂਪ ਇੳਂ ਚੌਥੀ ਨਿਰਧਾਰਿਆ ॥ ੫੩॥
ਥਾਪਿਆ ਨ ਜਾਇ ਸੁਧ ਰੂਪ ਕੇ ਸਾਧਨ ਕਹੇ, ਗੁਰੂ ਕੇ ਲਖਨ ਸੋਈ ਮੈਂ ਲਖ ਆਪ ਕੋ ।
ਪੰਜਵੀ ਸੋ ਛੇਵੀਂ ਮੇਂ ਤੀਰਥ ਬਨੌਟੀ ਖੰਡੇ, ਹੋ ਨਿਹਕਾਮ ਮਤ ਵਿਚ ਪ੍ਰਤਾਪ ਕੋ ।
ਸਤਵੀਂ ਮੇਂ ਵਿਰਾਗ ਹੈ ਆਪ ਤੂੰ ਸਮਝ ਵੇਖ, ਨਜ਼ਰ ਤੋਂ ਬਿਨਾਂ ਸਹੇ ਦੂਖ ਆਰ ਤਾਪ ਕੋ ।
ਪਉੜੀਆਂ ਚੌਹਾਂ ਦੇ ਵਿਚ ਸ੍ਰਵਣ ਮਹਾਤਮ ਹੈ, ਮੰਨਨ ਕੋ ਚਹੁੰ ਵਿਚ ਕਹਿਆ ਅਲਾਪ ਕੋ ॥੫੪॥
ਪੰਚ ਪ੍ਰਵਾਨ ਵਿਚ ਨਿਧਿਯਾਸਨ ਕੋ ਵਿਸ਼ਾ ਕਹਿ, ਸਤਾਰਵੀ ਦੇ ਵਿਚ ਜਪੁ ਸ਼ਾਕਤੀ ਅਨੰਤ ਹੈ ।
ਅਠਾਰਮੀ ਮੇਂ ਤਾਮਸੀ ਸ੍ਰਿਸ਼ਟੀ ਦਸ ਬਹ ਰੰਗੀ, ਉਨੀਵੀਂ ਮੇਂ ਥਾਵ ਭੀ ਅਗੰਮ ਤੇ ਬਿਅੰਤ ਹੈ ।
ਚਾਰੋਂ ਮਹਾਂਵਾਕ ਕਹਿ ਪੂਰਬ ਅਰਧ ਪੂਰਾਂ, ਪਾਪਾਂ ਸੰਦੀ ਮੈਲ ਵਿਚ ਬੀਸਵੀਂ ਕਟੰਤ ਹੈ
ਤੀਰਥ ਤੇ ਦਾਨ ਔ ਸ੍ਰਵਨ ਮਨੰਨ ਕਹਿ, ਜਗ ਉਤਪਤੀ ਹੋਈ ਆਂਵਦਾ ਨ ਅੰਤ ਹੈ ॥ ੫੫ ॥
ਬਾਈ ਵਿਚ ਲਖਾਂ ਹੀ ਅਕਾਸ ਤੇ ਪਤਾਲ ਦਸ, ਅੰਤ ਨਹੀਂ ਓੜਕ ਨੂੰ ਥਕ ਗਏ ਭਾਲਦੇ ।
ਹਰੀ ਦੇ ਮਿਲਣ ਤਾਈਂ ਸਦਾ ਹੀ ਸਿਫਤ ਕਰ, ਹੋਇ ਸੁਲਤਾਨ ਮਾਨ ਕੀੜੀ ਨਾ ਵਿਖਾਲਦੇ ।
ਅੰਤ ਤੋ ਬਿਅੰਤ ਦਾਤ ਅੰਤ ਸਤ ਹੂੰ ਕਾ ਨਹਿ, ਬਹੁਤਾ ਹੈ ਕਰਮ ਮੰਨੇ ਕੋਹੀ ਕਰ ਘਾਲ ਦੇ।
ਛੱਬੀ ਵਿਚ ਅਮੋਲਕ ਹੈ ਗੁਣ ਕਰਤਾਰ ਹੂੰ ਕੇ, ਗੋਪੀਆਂ ਤੇ ਕਾਨ੍ਹ ਆਖ ਅੰਤ ਨਹੀ ਡਾਲਦੇ॥ ੫੬ ॥
ਰੱਬੀ ਦਰਵਾਜ਼ਾ ਕਹਿ ਗਾਂਵਦੇ ਅਨੰਤ ਵੀਹ, ਮੇਲਦਾ ਨਦਰ ਜਹਿ ਕਰਦਾ ਅਕਾਲ ਹੈ।
ਮੁੰਡਾ ਸੰਤੋਖ ਕਹਿਓ ਭੁਗਤ ਗਿਆਨ ਲਹੋ, ਏਕ ਤ੍ਰਿਗੁਣੀ ਰਹੋ ਆਦੀ ਪ੍ਰਤਿਪਾਲ ਹੈ।
ਆਸਣ ਆਲੋਕ ਦਸ ਇਕ ਦੂੰ ਜ਼ੁਬਾਨ ਲੱਖ, ਆਖਣ ਦਾ ਪ੍ਰੇਮ ਚੱਖ ਹੋਂਵਦਾ ਨਿਹਾਲ ਹੈ।
ਬੱਤੀ ਇਮ ਪੌੜੀ ਕਹੀ ਬ੍ਰਹਮ ਹੈ ਵਿਦਿਯਾ ਸਹੀ, ਤੇਤੀ ਵਿਚ ਜ਼ੋਰ ਨਹੀ ਚੱਲਦਾ ਕੰਗਾਲ ਹੈ ॥ ੫੭ ॥
ਰਾਤੀ ਰੁਤੀ ਵੁਚ ਧਰਮ ਖੰਡ ਕੋ ਵਖਾਨ ਹੋਇ, ਪੈਂਤੀ ਵਿਚ ਗਿਆਂ ਹੂੰ ਕੋ ਖੰਡ ਪਹਿਚਾਨੀਏ
ਛੱਤੀ ਵਿਚ ਆਖਿਆ ਆਨੰਦ ਹੈ ਸਰਮ ਖੰਡ, ਸੈੰਤੀ ਵਿਚ ਕਰਮ ਕੋ ਖੰਡ ਅਨੁਮਾਨੀਇ ।
ਸਚਖੰਡ ਗੁਰਮੁਖ ਮਜ਼ਲ ਕਥਨ ਕਰ, ਕਥਨਾ ਹੈ ਕਰੜਾ ਸੋ ਸਾਰੁ ਜਿਮ ਮਾਨੀਏ।
ਸਾਧਨ ਗਿਆਨ ਹੂੰ ਕੇ ਜਤ ਤੇ ਧੀਰਕ ਭਨ, ਹੋਂਵਦਾ ਨਿਹਾਲ ਰਿਦ ਜਾਹਿ ਨੇ ਵਸਾਨੀਏ ॥ ੫੮ ॥
ਗੁਰੂ ਕੀ ਸਿਫਤ ਕਰਿ ਪਾਉਣ ਕੇ ਸਮਾਂ ਵਹਿ, ਧਰਮ ਹਜ਼ੂਰ ਨੇਕੀ ਬਡੀ ਪ੍ਰਕਾਸ਼ ਹੈ।
ਨਾਮ ਕੋ ਧਿਆਇ ਜਿਨ ਹੰਗਤਾ ਅਭਾਵ ਕਰੀ, ਸੁਖ ਕੇ ਸਰੂਪ ਸੋਈ ਵਾਸ਼ਨਾ ਵਿਨਾਸ ਹੈ ।
ਮੁਖਿ ਤਿਨਹੂੰ ਕੇ ਊਜਲ ਜਹਾਂ ਮਹਿ, ਕਿਤਨੀ ਹੀ ਦੁਨੀਆਂ ਕੀ ਬੰਦ ਸੀ ਖਲਾਸ ਹੈ।
ਸਤਿਗੁਰੂ ਨਾਨਕ ਕੇ ਜਪੁ ਕੇ ਵਿਚਾਰ ਕਰ, ਸੀਸ ਕੋ ਝੁਕਾਇ ਮੇਰੀ ਨਮੋ ਸੁਖਰਾਸ ਹੈ ॥ ੫੯ ॥
ਸ੍ਰੀ ਗੁਰਮੁਖ ਪ੍ਰਕਾਸ਼ ੪੨੩-੪੨੪