ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Akal takht Jathedar will be honouring Badal as "Fakar-e-Kaum Panth Ranth"

Posted by Amitoz Kaur 


(News taken from Punjan Spectrum)

ਆਨੰਦਪੁਰ ਸਾਹਿਬ, 25 ਨਵੰਬਰ (ਗੁਰਪ੍ਰੀਤ ਮਹਿਕ) : ਵਿਰਾਸਤ ਏ ਖਾਲਸਾ ਦੇ ਮੁੜ ਉਦਘਾਟਨ ਮੌਕੇ ਆਯੋਜਿਤ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਅਕਾਲ ਤਖਤ ਸਾਹਿਬ ਦੇ ‘ਜਥੇਦਾਰ' ਗਿਆਨੀ ਗੁਰਬਚਨ ਸਿੰਘ ਨੇ ਇਹ
ਹੁਕਮ ਸੁਣਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪਰਕਾਸ਼ ਸਿੰਘ ਬਾਦਲ ਦੀ ‘ਸੇਵਾਵਾਂ' ਨੂੰ ਦੇਖਦੇ ਹੋਏ ਉਨ੍ਹਾਂ ਨੂੰ 5 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੇ ਸਮਾਗਮ ਆਯੋਜਿਤ ਕਰਕੇ ਫਕਰ ਏ ਕੌਮ ਪੰਥ ਰਤਨ ਐਵਾਰਡ ਦਿੱਤਾ ਜਾਵੇਗਾ। ਨਾਲ ਹੀ ਉਨ੍ਹਾਂ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਹ ਹਦਾਇਤ ਕੀਤੀ ਕਿ ਉਹ ਇਸ ਸਮਾਗਮ ਵਿਚ ਜਰੂਰ ਭਾਗ ਲੈਣ, ਜਿਸ ਵਿਚ ਹੋਰਨਾਂ ਵਿਸ਼ਿਆਂ ਤੇ ਵੀ ਚਰਚਾ ਹੋਵੇਗੀ। ਉਨ੍ਹਾ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਤੋ ਬਾਅਦ ਸ: ਬਾਦਲ ਨੇ ਇੰਨਾ ਵੱਡਾ ਕੰਮ ਕੀਤਾ ਹੈ ਕਿ ਉਨ੍ਹਾਂ ਨੂੰ ਫਕਰ ਏ ਕੌਮ ਐਵਾਰਡ ਦਿੱਤਾ ਜਾਵੇ। ਬਾਅਦ ਵਿਚ ਇਕ ਬੁਲਾਰੇ ਨੇ ਇਸ ਐਵਾਰਡ ਦਾ ਨਾਂ ਸੋਧ ਕੇ ‘ਫਕਰ ਏ ਕੌਮ ਪੰਥ ਰਤਨ' ਐਵਾਰਡ ਐਲਾਨਿਆ। ਗਿਆਨੀ ਗੁਰਬਚਨ ਸਿੰਘ ਦੀ ਨਜਰ ਵਿਚ ਸ: ਪਰਕਾਸ਼ ਸਿੰਘ ਬਾਦਲ ਵੱਲੋ ਵਿਰਾਸਤ ਏ ਖਾਲਸਾ ਦੇ ਕੰਮ ਨੂੰ ਨੇਪੇਰੇ ਚਾੜਣ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਇਸ ਗੱਲ ਨੂੰ ਨਜਰਅੰਦਾਜ ਕੀਤਾ ਕਿ ਇਸ ਪ੍ਰੋਜੈਕਟ ਨੂੰ ਖਤਮ ਕਰਨ ਲਈ 300 ਕਰੋੜ ਤੋ ਵੱਧ ਰਾਸ਼ੀ ਕੀਤੀ ਗਈ ਅਤੇ 12 ਸਾਲ ਤੋ ਵੱਧ ਦਾ ਸਮਾਂ ਲੱਗ ਗਿਆ। ਪ੍ਰੋਜੈਕਟ ਵਿਚ ਇੰਨੀ ਜਿਆਦਾ ਦੇਰੀ ਅਤੇ ਅਜੇ ਵੀ ਬਹੁਤ ਸਾਰੀਆਂ ਖਾਮੀਆਂ ਬਦਲੇ
ਸ: ਬਾਦਲ ਦਾ ਸਨਮਾਨ ਜਾਇਜ ਹੈ ਜਾਂ ਫੇਰ ਚਮਚਾਗਿਰੀ ਹੈ, ਇਹ ਪੰਜਾਬ ਦੇ ਲੋਕ ਸਮਝਦੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਵੀ ਸ: ਬਾਦਲ ਦੇ ਸਨਮਾਨ ਦੀ ਜੋਰਦਾਰ ਵਕਾਲਤ ਕੀਤੀ। ਉਨ੍ਹਾਂ ਬਾਦਲ ਪਰਿਵਾਰ ਦੀਆਂ ਹੋਰ ਵੀ ਬਹੁਤ ਸਿਫਤਾਂ ਕੀਤੀਆਂ। ਖਾਲੜਾ ਮਿਸ਼ਨ ਨੇ ਬਾਦਲ ਨੂੰ ਐਵਾਰਡ ਦੇਣ ਤੇ ਤੁਰੰਤ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਸ: ਬਾਦਲ ਨੂੰ ਇਹ ਸਨਮਾਨ ਦੇਣਾ ਜਾਇਜ ਨਹੀਂ। ਸੰਸਥਾ ਦੇ ਸੀਨੀਅਰ ਅਹੁਦੇਦਾਰਾਂ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੁਰੰਤ ਮਿਲ ਕੇ ਸ: ਬਾਦਲ ਨੂੰ ਇਹ ਐਵਾਰਡ ਨਾ ਦੇਣ ਲਈ ਬੇਨਤੀ ਕਰਨਗੇ।
ਕਾਨਫਰੰਸ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ, ਐਮ ਪੀ ਨਵਜੋਤ ਸਿੱਧੂ, ਸੀਨੀਅਰ ਭਾਜਪਾ ਮੰਤਰੀ ਤੀਕਸ਼ਣ ਸੂਦ, ਸੀਨੀਅਰ ਭਾਜਪਾ ਨੇਤਾ ਕਮਲ ਸ਼ਰਮਾ ਤੋ ਇਲਾਵਾ ਹੋਰ ਭਾਜਪਾ ਮੰਤਰੀਆਂ ਅਤੇ ਕਿਸੇ ਹੋਰ ਸੀਨੀਅਰ ਭਾਜਪਾ ਨੇਤਾ ਨੇ ਸ਼ਿਰਕਤ ਨਾ ਕੀਤੀ। ਗਡਕਰੀ, ਸਿੱਧੂ ਅਤੇ ਤੀਕਸ਼ਣ ਸੂਦ ਕਾਨਫਰੰਸ ਵਿਚ ਮੁੱਖ ਮੰਤਰੀ ਦੇ ਬੋਲਣ ਤੋ ਪਹਿਲਾਂ ਹੀ ਚਲੇ ਗਏ। ਗਡਕਰੀ ਨੇ ਵੀ ਵਿਰਾਸਤ ਏ ਖਾਲਸਾ ਪ੍ਰੋਜੈਕਟ ਸ਼ੁਰੂ ਕਰਨ ਲਈ ਸ: ਬਾਦਲ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਬਾਦਲ ਨੇ ਪੰਜਾਬ ਦੇ ਕਾਫੀ ਸੇਵਾ ਕੀਤੀ ਹੈ ਅਤੇ ਲੋਕ ਸਰਕਾਰ ਤੋ ਪੂਰੀ ਤਰ੍ਹਾਂ ਖੁਸ਼ ਹਨ।
ਆਨੰਦਪੁਰ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੰਤ ਅਜੀਤ ਸਿੰਘ ਨੇ ਸਵੇਰੇ ਵਿਰਾਸਤ ਦੇ ਖਾਲਸਾ ਦੇ ਮੁੜ ਉਦਘਾਟਨ ਸਮਾਗਮ ਵਿਚ ਸ਼ਿਰਕਤ ਤਾਂ ਨਹੀਂ ਕੀਤੀ, ਪ੍ਰੰਤੂ ਸੂਤਰਾਂ ਅਨੁਸਾਰ ਜਦੋ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਇਸ ਗੱਲ ਦਾ ਪਤਾ ਚੱਲਾ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਇਹ ਯਤਨ ਕੀਤੇ ਗਏ ਕਿ ਕਾਨਫਰੰਸ ਵਿਚ ਉਨ੍ਹਾਂ ਦੀ ਹਾਜਰੀ ਯਕੀਨੀ ਬਣਾਈ ਗਈ। ਜਦੋ ਬਹੁਤੇ ਲੋਕਾਂ ਨੂੰ ਕਾਨਫਰੰਸ ਵਿਚ ਸੰਤ ਅਜੀਤ ਸਿੰਘ ਦੀ ਹਾਜਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਸੰਤਾਂ ਨੂੰ ਸਮਾਗਮ ਵਿਚ ਕਾਨਫਰੰਸ ਵਿਚ ਕਿਤੇ ਨਹੀਂ ਦੇਖਿਆ। ਜਦੋ ਪੱਤਰਕਾਰਾਂ ਨੇ ਸੰਤ ਅਜੀਤ ਸਿੰਘ ਨੂੰ ਇਸ ਸੰਬੰਧੀ ਪੁੱਛਿਆ ਤਾਂ ਸਾਰੇ ਵਿਵਾਦਾਂ ਤੋ ਬਚਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਸਵੇਰ ਦੇ ਸਮਾਗਮ ਵਿਚ ਸ਼ਿਰਕਤ ਨਹੀਂ ਕੀਤੀ, ਪ੍ਰੰਤੂ ਕਾਨਫਰੰਸ ਵਿਚ ਹਾਜਰੀ ਲਗਵਾ ਕੇ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸਿਆਸੀ ਨੇਤਾਵਾਂ ਨਾਲੋ ਧਾਰਮਿਕ ਨੇਤਾਵਾਂ ਨਾਲ ਬੈਠਣ ਨੂੰ ਪਹਿਲ ਦਿੱਤੀ ਅਤੇ ਕੈਮਰੇ ਦੀ ਪਕੜ ਤੋ ਵੀ ਦੂਰ ਹੀ ਰਹੇ । ਸਟੇਜ ਸਕੱਤਰ ਸ: ਦਲਜੀਤ ਸਿੰਘ ਚੀਮਾ, ਜਿਨ੍ਹਾਂ ਦੇ ਸੰਤ ਅਜੀਤ ਸਿੰਘ ਨਾਲ ਸੁਖਾਵੇਂ ਸੰਬੰਧ ਨਹੀਂ ਦੱਸੇ ਜਾ ਰਹੇ ਹਨ, ਨੇ ਸਟੇਜ ਤੇ ਸੰਤ ਅਜੀਤ ਸਿੰਘ ਦਾ ਕੋਈ ਬਹੁਤਾ ਜਿਕਰ ਨਹੀਂ ਕੀਤਾ।
ਕਾਨਫਰੰਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲੋ ਪਰਕਾਸ਼ ਸਿੰਘ ਬਾਦਲ ਨੂੰ ਮਜਬੂਤ ਤੌਰ ਤੇ ਉਭਾਰਨ ਦਾ ਯਤਨ ਕੀਤਾ ਗਿਆ। ਸ਼ਾਇਦ ਅਜਿਹਾ ਇੰਝ ਕੀਤਾ ਗਿਆ ਕਿਉਂ ਕਿ ਸ: ਸੁਖਬੀਰ ਸਿੰਘ ਬਾਦਲ ਨੂੰ ਕਬੱਡੀ ਮੁਕਾਬਿਲਆਂ ਵਿਚ ਮਜਬੂਤ ਤੌਰ ਤੇ ਉਭਾਰਿਆ ਜਾ ਚੁੱਕਾ ਹੈ। ਕਾਨਫਰੰਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਜਨਤਾ ਨੂੰ ਸਰਕਾਰੀ, ਪ੍ਰਾਈਵੇਟ ਬੱਸਾਂ, ਕਾਰਾਂ ਵਿਚ ਢੋਇਆ ਗਿਆ। ਲੋਕ ਇਹ ਦੇਖਣ ਲਈ ਉਤਾਵਲੇ ਹੋ ਰਹੇ ਸਨ ਕਿ ਅੱਜ ਦੀ ਕਾਨਫਰੰਸ ਵਿਚ ਸ : ਬਾਦਲ ਦੀ ਟਰਾਂਸਪੋਰਟ ਕੰਪਨੀ ਦੀਆਂ ਕਿੰਨੀਆਂ ਬੱਸਾਂ ਅਕਾਲੀ ਵਰਕਰਾਂ ਅਤੇ ਆਮ ਜਨਤਾ ਨੂੰ ਲੈ ਕੇ ਆਈਆਂ। ਪੂਰਾ ਆਨੰਦਪੁਰ ਸਾਹਿਬ ਪੁਲਿਸ ਛਾਉਣੀ ਵਿਚ ਤਬਦੀਲ ਸੀ। ਸਖਤ ਸੁਰੱਖਿਆ ਪ੍ਰਬੰਧ ਹੋਣ ਕਾਰਨ ਸਟੇਜ ਤੇ ਬੈਠੇ ਸੁਰੱਖਿਆ ਕਰਮੀ ਦੂਰਬੀਨ ਦਾ ਇਸਤੇਮਾਲ ਕਰਦੇ ਵੀ ਦੇਖੇ ਗਏ।
ਏ ਸ਼੍ਰੇਣੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਵਿਚ ਪੁਲਿਸ ਵੱਲੋ ਰੋਕਾ ਟੋਕੀ ਅਤੇ ਧੱਕਾ ਮਾਰਨ ਆਮ ਦੇਖਾ ਗਿਆ।
ਸਰਕਾਰ ਹੋਣ ਦੇ ਬਾਵਜੂਦ ਸਮਾਗਮ ਵਿਚ ਜਿਨ੍ਹਾ ਇੱਕਠ ਹੋਣਾ ਚਾਹੀਦਾ ਸੀ ਉਨ੍ਹਾਂ ਨਹੀਂ ਸੀ। ਟਿਕਟਾਂ ਪ੍ਰਾਪਤ ਕਰਨ ਦੇ ਚਾਹਵਾਨਾਂ ਨੇ ਕਾਨਫਰੰਸ ਵਿਚ ਇੱਕਠ ਜਟਾਉਣ ਵਿਚ ਆਪਣਾ ਯੋਗਦਾਨ ਪਾਇਆ। ਅਜੀਤ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੇ ਕਾਨਫਰੰਸ ਵਿਚ ਸ਼ਾਮਲ ਹੋ ਕੇ ਸ: ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦਾ ਗੁਣਗਾਣ ਕੀਤਾ। ਜਿਕਰਯੋਗ ਹੈ ਕਿ ਕੁਝ ਹੋਰਨਾਂ ਅਖਬਾਰਾਂ ਦੇ ਸੰਪਾਦਕਾਂ ਨੇ ਵੀ ਸਵੇਰੇ ਉਦਘਾਟਨ ਸਮਾਗਮ ਵਿਚ ਸ਼ਿਰਕਤ ਕੀਤੀ, ਪ੍ਰੰਤੂ ਹਮਦਰਦ ਤੋ ਬਿਨ੍ਹਾਂ ਕਿਸੇ ਹੋਰ ਸੰਪਾਦਕ ਨੇ ਕਾਨਫਰੰਸ ਵਿਚ ਸ਼ਿਰਕਤ ਨਹੀਂ ਕੀਤੀ। ਸ੍ਰੀ ਅਨੰਦਪੁਰ ਸਾਹਿਬ ਫਾਊਂਡੇਸ਼ਨ ਦੇ ਪਲੇਠੇ ਚੇਅਰਮੈਨ ਡਾ. ਬਰਜਿੰਦਰ ਸਿੰਘ ਹਮਦਰਦ ਨੇ ਸਟੇਜ ਤੇ ਇਹ ਮੰਨਿਆ ਕਿ ਉਹ ਇਹ ਪ੍ਰੋਜੈਕਟ ਸਿਰੇ ਨਾ ਚਾੜ ਸਕੇ ਕਿਉਂਕਿ ਬਹੁਤ ਮੁਸ਼ਕਲਾਂ ਸਨ, ਪਰ ਸ: ਪਰਕਾਸ਼ ਸਿੰਘ ਬਾਦਲ ਨੇ ਇਹ ਪ੍ਰੋਜੈਕਟ ਸਿਰੇ ਚਾੜ ਦਿੱਤਾ।
ਕਾਨਫਰੰਸ ਵਿਚ ਸ਼ਾਮਲ ਹੋਣ ਵਾਲੇ ਵਿਵਾਦਗ੍ਰਸਤ ਸਖ਼ਸੀਅਤਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਡੀ ਜੀ ਪੀ ਇਜਹਾਰ ਆਲਮ, ਬਾਪੂ ਆਸਾ ਰਾਮ, ਆਰਟ ਆਫ ਲਿਵਿੰਗ ਦੇ ਸ੍ਰੀ ਸ੍ਰੀ ਰਵੀ ਸੰਕਰ ਸ਼ਾਮਲ ਹਨ। ਉਦਘਾਟਨ ਸਮਾਗਮ ਵਿਚ ਪ੍ਰਸਿੱਧ ਗਾਇਕਾ ਜਸਪਿੰਦਰ ਕੌਰ ਨਰੂਲਾ ਵੱਲੋ ਦੇਹੁ ਸ਼ਿਵਾ ਬਰ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੁੂੰ ਨਾ ਟਰੋ ਦੇ ਗਾਇਨ ਨਾਲ ਦਸਮ ਗ੍ਰੰਥਾਂ ਦਾ ਵਿਰੋਧ ਕਰਨ ਵਾਲੀਆਂ ਸਖ਼ਸੀਅਤਾਂ ਵਿਚ ਭਾਰੀ ਰੋਸ ਪਾਇਆ ਗਿਆ। ਕਾਨਫਰੰਸ ਵਿਚ ਸੁਖਬੀਰ ਬਾਦਲ ਨੇ ਜਿਆਦਾਤਰ ਧਾਰਮਿਕ ਸ਼ਖਸ਼ੀਅਤਾਂ ਨੂੰ ਬੈਠੇ ਬੈਠੇ ਹੀ ਸਿਰੋਪੇ ਦਿੱਤੇ। ਇਹ ਸਪਸ਼ਟ ਨਹੀਂ ਹੋ ਸਕਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਕਾਨਫਰੰਸ ਵਿਚ ਸ਼ਿਰਕਤ ਕੀਤੀ ਹੈ ਜਾਂ ਨਹੀਂ, ਪ੍ਰੰਤੂ ਸਵੇਰ ਦੇ ਸਮਾਗਮ ਵਿਚ ਉਨ੍ਹਾ ਸ਼ਿਰਕਤ ਕੀਤੀ ਸੀ। ਕਾਨਫਰੰਸ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋ ਮੈਂਬਰ ਪਾਰਲੀਮੈਂਟ ਹਰਸਿਰਮਰਤ ਕੌਰ ਬਾਦਲ ਨੇ ਨਾ ਸ਼ਿਰਕਤ ਕੀਤੀ ਪਰ ਉਨ੍ਹਾਂ ਸਵੇਰ ਦੇ ਸਮਾਗਮ ਵਿਚ ਸ਼ਿਰਕਤ ਕੀਤੀ। ਉਦਘਾਟਨ ਅਤੇ ਕਾਨਫਰੰਸ ਵਿਚ ਸ: ਬਾਦਲ ਦੇ ਜਵਾਈ ਅਤੇ ਕੈਬਨਿਟ ਮੰਤਰੀ ਸ: ਆਦੇਸ਼ ਪ੍ਰਤਾਪ ਸਿੰਘ ਦਿਖਾਈ ਨਹੀਂ ਦਿੱਤੇ। ਸੀਨੀਅਰ ਅਕਾਲੀ ਨੇਤਾ ਆਨੰਦਪੁਰ ਸਾਹਿਬ ਤੋ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ: ਗੁਰਿੰਦਰ ਸਿੰਘ ਗੋਗੀ ਵੀ ਸਮਾਗਮ ਵਿਚ ਨਹੀਂ ਦਿਖਾਈ ਦਿੱਤੇ।
ਵਿਰਾਸਤ ਦੇ ਖਾਲਸਾ ਪ੍ਰੋਜੈਕਟ ਵਿਚ ਯੋਗਦਾਨ ਪਾਉਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਦੇ ਸਮਾਗਮ ਵਿਚ ਸ਼ਿਰਕਤ ਨਹੀਂ ਕੀਤੀ। ਨਾ ਹੀ ਕੇਂਦਰ ਸਰਕਾਰ ਦੇ ਕਿਸੇ ਨੁਮਾਇੰਦੇ ਨ। ਆਨੰਦਪੁਰ ਸਾਹਿਬ ਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਸ਼ਿਰਕਤ ਨਹੀਂ ਕੀਤੀ। ਸ: ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਾਰੇ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟਾਂ ਜਿਨ੍ਹਾ ਵਿਚ ਕਾਂਗਰਸੀ ਵਿਚ ਸ਼ਾਮਲ ਹਨ, ਨੂੰ ਸੱਦਾ ਭੇਜਿਆ ਗਿਆ ਪ੍ਰੰਤੂ ਇਹ ਦੁੱਖ ਦੀ ਗੱਲ ਹੈ ਕਿ ਕਿਸੇ ਕਾਂਗਰਸੀ ਨੇ ਸ਼ਿਰਕਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੂੰ ਵੀ ਸਮਾਗਮ ਵਿੱਚ ਸ਼ਾਮਲ ਕਰਨ ਤੋ ਰੋਕਿਆ ਗਿਆ।
ਜਦੋ ਪੱਤਰਕਾਰਾਂ ਨੇ ਸ: ਬਾਦਲ ਨੂੰ ਵਿਰਾਸਤ ਏ ਖਾਲਸਾ ਵਿਚ ਕਮੀਆਂ ਬਾਰੇ ਜਿਕਰ ਕੀਤਾ ਤਾਂ ਸ: ਬਾਦਲ ਕਿਸੇ ਕਮੀ ਨੂੰ ਸੁਣਨ ਲਈ ਤਿਆਰ ਨਹੀ ਸੀ। ਉਨ੍ਹਾਂ ਕਿਹਾ ਕਿ ਥੋੜੀਆਂ ਬਹੁਤ ਕਮੀਆਂ ਰਹਿ ਹੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰੈਸ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਨਜਰਅੰਦਾਜ ਕਰਨਾ ਚਾਹੀਦਾ ਹੈ। ਮਨਪ੍ਰੀਤ ਬਾਦਲ ਦੇ ਪੁੱਤਰ ਵੱਲੋ ਸਿਆਸਤ ਵਿਚ ਸਰਗਰਮ ਹੋਣ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਬਿਨ੍ਹਾਂ ਕੋਈ ਨਵੇਂ ਵਿਵਾਦ ਛੇੜੇ ਕਿਹਾ ਕਿ ਇਹ ਚੰਗੀ ਗੱਲ ਹੈ। ਦੂਰੋ ਦੂਰ ਆਈ ਸੰਗਤ ਅੱਜ ਵਿਰਾਸਤ ਏ ਖਾਲਸਾ ਵਿਚ ਜਾ ਨਹੀਂ ਸਕੀ। ਇਸ ਕਾਰਨ ਲੋਕਾਂ ਵਿਚ ਨਿਰਾਸ਼ਾ ਰਹੀ, ਕਿਉਂ ਆਮ ਜਨਤਾ ਲਈ ਇਹ ਅਜੇ ਖੋਲਿਆ ਜਾਣਾ ਹੈ। ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਸੈਂਕੜੇ ਕਰਮਚਾਰੀ ਸਮਾਗਮ ਦੀ ਸਮਾਗਮ ਦੀ ਚੰਗੀ ਕਵੇਰਜ ਲਈ ਪੱਬਾਂ ਭਾਰ ਸੀ।
ਆਪਣੇ ਭਾਸ਼ਨ ਵਿਚ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਲਈ ਅੱਜ ਸਭ ਤੋਂ ਵੱਡੀ ਖੁਸ਼ੀ ਅਤੇ ਡੂੰਘੀ ਤਸੱਲੀ ਦਾ ਦਿਨ ਹੈ ਜਦੋਂ ਖਾਲਸਾ ਪੰਥ ਦੇ ਇਸ ਗੌਰਵਮਈ ਇਤਿਹਾਸ ਨੂੰ ਰੂਪਮਾਨ ਕਰਨ ਵਾਲੇ ‘ਵਿਰਾਸਤ-ਏ-ਖਾਲਸਾ' ਮੁਕੰਮਲ ਹੋਣ ਤੋਂ ਬਾਅਦ ਮਾਨਵਤਾ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ,‘‘ਮੈਂ ਆਪਣੇ ਆਪ ਨੂੰ ਬਹੁਤ ਵਡਭਾਗਾ ਸਮਝਦਾ ਹਾਂ ਕਿ ਅਕਾਲ ਪੁਰਖ ਨੇ ਇਹ ਵੱਡੀ ਸੇਵਾ ਮੇਰੇ ਜਿਹੇ ਅਦਨੇ ਸੇਵਕ ਤੋਂ ਲਈ ਹੈ। ਵਾਹਿਗੁਰੂ ਦਾ ਮੈਂ ਇਸ ਗੱਲੋਂ ਵੀ ਸ਼ੁਕਰਗੁਜ਼ਾਰ ਹਾਂ ਕਿ ਇਕ ਪਿੰਡ ਵਿੱਚ ਜਨਮੇ ਮੇਰੇ ਵਰਗੇ ਸਧਾਰਨ ਵਿਅਕਤੀ ਨੂੰ ਚਾਰ ਵਾਰ ਪੰਜਾਬ ਦਾ ਮੁੱਖ ਮੰਤਰੀ ਹੋਣ ਦਾ ਮਾਣ ਬਖਸ਼ ਕੇ ਵਡਿਆਈ ਦਿੱਤੀ ਹੈ।'' ਸ. ਬਾਦਲ ਨੇ ਕਿਹਾ ਕਿ ਖੁਸ਼ੀ ਦੇ ਇਸ ਇਤਿਹਾਸਕ ਮੌਕੇ ਉ¤ਤੇ ਉਨ੍ਹਾਂ ਨੂੰ ਇਸ ਗੱਲ ਦਾ ਬੇਹੱਦ ਅਫਸੋਸ ਹੈ ਕਿ ਮੁਲਕ ਦੇ ਪ੍ਰਧਾਨ ਮੰਤਰੀ ਡਾ. ਮ੍ਯਨਮੋਹਨ ਸਿੰਘ ਹੋਰੀਂ ਵਾਅਦਾ ਕਰਕੇ ਵੀ ਇਸ ਸਮਾਗਮ ਵਿੱਚ ਨਹੀਂ ਆਏ। ਉਨ੍ਹਾਂ ਕਿਹਾ ਕਿ ਇਹ ਵੀ ਬਹੁਤ ਮੰਦਭਾਗਾ ਹੈ ਕਿ ਬਕਾਇਦਾ ਸੱਦਾ ਪੱਤਰ ਭੇਜੇ ਜਾਣ ਦੇ ਬਾਵਜੂਦ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਆਗੂਆਂ ਨੇ ਇੱਥੇ ਨਾ ਆ ਕੇ ਇਸ ਸਰਬਸਾਂਝੇ ਸਮਾਗਮ ਦਾ ਇਕ ਤਰੀਕੇ ਨਾਲ ‘‘ਬਾਈਕਾਟ'' ਕਰਕੇ ਆਪਣੀ ਸੌੜੀ ਸੋਚ ਦਾ ਸਬੂਤ ਦਿੱਤਾ ਹੈ। ਸ. ਬਾਦਲ ਨੇ ਇਸ ਪ੍ਰਾਜੈਕਟ ਦੀ ਸਫਲਤਾ ਲਈ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਅਤੇ ਸੰਤਾਂ ਮਹਾਪੁਰਖਾਂ ਦਾ ਧੰਨਵਾਦ ਕਰਦਿਆਂ ਸੰਸਾਰ ਪ੍ਰਸਿੱਧ ਆਰਕੀਟੈਕਟ ਮੋਸ਼ੇ ਸੈਫਦੀ ਅਤੇ ਕੌਮਾਂਤਰੀ ਪੱਧਰ ਦੀ ਨਿਰਮਾਣ ਕੰਪਨੀ ਲਾਰਸਨ ਐਂਡ ਟੂਬਰੋ ਦਾ ਵਿਸ਼ੇਸ਼ ਜ਼ਿਕਰ ਕੀਤਾ। ‘ਵਿਰਾਸਤ-ਏ-ਖਾਲਸਾ' ਨੂੰ ਵਿਉਂਤਣ ਵਾਲੇ ਸੰਸਾਰ ਪ੍ਰਸਿੱਧ ਆਰਕੀਟੈਕਟ ਮੋਸ਼ੇ ਸੈਫਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖ ਧਰਮ ਅਤੇ ਇਤਿਹਾਸ ਦੀ ਰੂਹ ਨੂੰ ਇਸ ਕੰਪਲੈਕਸ ਵਿੱਚ ਰੂਪਮਾਨ ਕਰਨ ਲਈ ਉਨ੍ਹਾਂ ਨੇ ਕਈ ਸਾਲ ਸਿੱਖ ਸਿਧਾਂਤਾਂ, ਪ੍ਰੰਪਰਾਵਾਂ ਅਤੇ ਇਤਿਹਾਸਕ ਘਟਨਾਵਾਂ ਨੂੰ ਗਹੁ ਨਾਲ ਵਾਚਿਆ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਸ ਮਕਸਦ ਵਿੱਚ ਉਹ ਕਾਮਯਾਬ ਹੋਏ ਹੋਣਗੇ ਅਤੇ ਇਹ ਪ੍ਰਾਜੈਕਟ ਖਾਲਸਾ ਪੰਥ ਨੂੰ ਜ਼ਰੂਰ ਪਸੰਦ ਆਵੇਗਾ। ਅੰਗਰੇਜ਼ੀ ਵਿੱਚ ਦਿੱਤੇ ਗਏ ਮੋਸ਼ੇ ਸੈਫਦੀ ਦੇ ਭਾਸ਼ਣ ਨੂੰ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਨੇ ਨਾਲੋ-ਨਾਲ ਪੰਜਾਬੀ ਵਿੱਚ ਸੁਣਾਇਆ। ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿਰਫ ‘ਵਿਰਾਸਤ-ਏ-ਖਾਲਸਾ' ਹੀ ਨਹੀਂ, ਸ. ਪਰਕਾਸ਼ ਸਿੰਘ ਬਾਦਲ ਵੱਲੋਂ ਛੋਟੇ ਘੱਲੂਘਾਰੇ, ਵੱਡੇ ਘੱਲੂਘਾਰੇ ਅਤੇ ਸਰਹਿੰਦ ਫਤਹਿ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਚੱਪੜਚਿੜੀ ਦੇ ਮੈਦਾਨ ਵਿੱਚ ਲੜੀ ਗਈ ਜੰਗ ਦੀਆਂ ਯਾਦਗਾਰਾਂ ਵੀ ਬਣਵਾਈਆਂ ਗਈਆਂ ਹਨ। ਇਨ੍ਹਾਂ ਯਾਦਗਾਰਾਂ ਨੂੰ ਵੀ ਅਗਲੇ ਹਫਤੇ ਕੌਮ ਨੂੰ ਸਮਰਪਿਤ ਕੀਤਾ ਜਾਵੇਗਾ। ਪਾਕਿਸਤਾਨੀ ਪੰਜਾਬ ਦੇ ਸਿੱਖਿਆ ਮੰਤਰੀ ਜਨਾਬ ਮੀਆਂ ਇਮਰਾਨ ਮਜੂਦ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਨਨਕਾਣਾ ਸਾਹਿਬ ਵਿੱਚ ਛੇਤੀ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਗੁਰੂ ਨਾਨਕ ਸਟੱਡੀਜ਼ ਚੇਅਰ ਵੀ ਸਥਾਪਤ ਕੀਤੀ ਜਾਵੇਗੀ। ਪਾਕਿਸਤਾਨ ਤੋਂ ਆਏ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜੀਜ਼ ਉ¤ਲਾ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਵਿਸ਼ੇਸ਼ ਲਾਂਘਾ ਬਣਾਉਣ ਦੀ ਅਪੀਲ ਕੀਤੀ। ਸਮਾਗਮ ਵਿੱਚ ‘ਵਿਰਾਸਤ-ਏ-ਖਾਲਸਾ' ਦੇ ਆਰਕੀਟੈਕਟ ਮੋਸ਼ੇ ਸੈਫਦੀ, ਨਿਰਮਾਣ ਕੰਪਨੀ ਲਾਰਸਨ ਐਂਡ ਟੂਬਰੋ ਦੇ ਸੀਨੀਅਰ ਉਪ ਪ੍ਰਧਾਨ ਐਸ.ਐਨ.ਰੇਅ, ਪ੍ਰਾਜੈਕਟ ਦੇ ਡਿਜ਼ਾਈਨਰ ਅਮਰ ਬਹਿਲ ਅਤੇ ਉ¤ਘੇ ਫਿਲਮਸਾਜ਼ ਬੌਬੀ ਬੇਦੀ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ।
ਇਸ ਮੌਕੇ ਮੁਸਲਿਮ ਧਰਮ ਦੇ ਆਗੂ ਜਨਾਬ ਮੌਲਾਨਾ ਮੁਹੰਮਦ ਸਲੀਮ ਕਾਸਮੀ, ਬਾਪੂ ਆਸਾ ਰਾਮ, ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਅਤੇ ਨਿਰਮਲ ਮੰਡਲ ਦੇ ਸੰਤ ਬਾਬਾ ਭਾਗ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਵੀ ਸੁਸ਼ੋਭਤ ਸਨ। Êਪੰਜਾਬ ਦੇ ਕੈਬਨਿਟ ਮੰਤਰੀ ਡਾ. ਉਪਿੰਦਰਜੀਤ ਕੌਰ, ਸ. ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਜਨਮੇਜਾ ਸਿੰਘ ਸੇਖੋਂ, ਬਲਬੀਰ ਸਿੰਘ ਬਾਠ, ਗੁਲਜ਼ਾਰ ਸਿੰਘ ਰਣੀਕੇ, ਤੀਕਸ਼ਣ ਸੂਦ, ਹੀਰਾ ਸਿੰਘ ਗਾਬੜੀਆ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਵਿਧਾਇਕ ਅਤੇ ਸੰਸਦ ਮੈਂਬਰ ਵੀ ਇਸ ਸਮਾਗਮ ਵਿੱਚ ਹਾਜ਼ਰ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ , ਲੋਕ ਸਭਾ ਦੇ ਸਾਬਕਾ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਸ਼੍ਰੋਮਣੀ ਅਕਾਲੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਡਸਾ , ਜਨਰਲ ਸਕੱਤਰ ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਉ¤ਘੇ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ, ਸ. ਗੁਰਦੇਵ ਸਿੰਘ ਬਾਦਲ, ਸ. ਸੁਰਜੀਤ ਸਿੰਘ ਰੱਖੜਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ, ਪੰਜਾਬ ਦੇ ਮੁੱਖ ਸਕੱਤਰ ਸ੍ਰੀ ਐਸ.ਸੀ. ਅਗਰਵਾਲ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਐਸ. ਗੁਰੂ, ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਕਰਮਜੀਤ ਸਿੰਘ ਸਰਾਂ ਆਦਿ ਹਾਜ਼ਰ ਸਨ।
ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ

ਵਿਰਾਸਤ-ਏ-ਖਾਲਸਾ ਦੇ ਉਦਘਾਟਨ ਸਮੇਂ ਸਿੱਖਾਂ ਦੀ ਧਾਰਮਿਕ ਪਾਰਲੀਮੈਂਟ ਦੇ ਮੁਖੀ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ, ਜਦੋਂ ਕਿ ਸਮਾਗਮ 'ਚ ਪੁੱਜੇ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਅਤੇ ਬਾਪੂ ਆਸ਼ਾਰਾਮ ਨੇ ਇਸ ਸਮੇਂ ਭਾਸ਼ਣ ਕੀਤਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗੰ੍ਰਥੀ ਸੁਖਵਿੰਦਰ ਸਿੰਘ ਨੂੰ ਉਦਘਾਟਨੀ ਸਮਾਰੋਹ ਵਾਲੇ ਸਥਾਨ ਤੇ ਜਾਣ ਤੋਂ ਰੋਕਿਆ ਗਿਆ ਅਤੇ ਪੱਤਰਕਾਰਾਂ ਦੇ ਦਖਲ ਦੇਣ ਤੇ ਉਨ੍ਹਾਂ ਨੂੰ ਜਾਣ ਦਿੱਤਾ ਗਿਆ।
ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ

ਵਿਰਾਸਤ-ਏ-ਖਾਲਸਾ ਦੇ ਉਦਘਾਟਨ ਸਮੇਂ ਸਿੱਖਾਂ ਦੀ ਧਾਰਮਿਕ ਪਾਰਲੀਮੈਂਟ ਦੇ ਮੁਖੀ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ, ਜਦੋਂ ਕਿ ਸਮਾਗਮ 'ਚ ਪੁੱਜੇ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਅਤੇ ਬਾਪੂ ਆਸ਼ਾਰਾਮ ਨੇ ਇਸ ਸਮੇਂ ਭਾਸ਼ਣ ਕੀਤਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗੰ੍ਰਥੀ ਸੁਖਵਿੰਦਰ ਸਿੰਘ ਨੂੰ ਉਦਘਾਟਨੀ ਸਮਾਰੋਹ ਵਾਲੇ ਸਥਾਨ ਤੇ ਜਾਣ ਤੋਂ ਰੋਕਿਆ ਗਿਆ ਅਤੇ ਪੱਤਰਕਾਰਾਂ ਦੇ ਦਖਲ ਦੇਣ ਤੇ ਉਨ੍ਹਾਂ ਨੂੰ ਜਾਣ ਦਿੱਤਾ ਗਿਆ।
ਬਾਦਲ ਸਾਬ ਵਲੋਂ ਸੰਨਿਆਸ...?

ਵਿਰਾਸਤ-ਏ-ਖਾਲਸਾ ਦੇ ਉਦਘਾਟਨ ਮੌਕੇ ਅਤੇ ਉਸ ਤੋਂ ਬਾਅਦ ਹੋਈ ਰੈਲੀ 'ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੋਵਾਂ ਥਾਵਾਂ ਤੇ ਹਾਜ਼ਰ ਸੰਗਤਾਂ ਤੋਂ ਇਹ ਕਹਿੰਦਿਆਂ ਮਾਫੀ ਮੰਗੀ ਕਿ, ਹੋ ਸਕਦਾ ਹੈ ਕਿ ਸ਼ਾਇਦ ਇਹ ਮੌਕਾ ਫਿਰ ਨਾ ਜੁੜੇ, ਇਸ ਲਈ ਮੈਂ ਜੇ ਮੇਰੇ ਕੋਲੋਂ ਕੋਈ ਧਾਰਮਿਕ ਜਾਂ ਰਾਜਨੀਤਕ ਖੇਤਰ 'ਚ ਕਦੇ ਕੋਈ ਗ਼ਲਤੀ ਹੋਈ ਹੋਵੇ ਉਸ ਲਈ ਮਾਫੀ ਮੰਗਦਾ ਹਾਂ। ਬਾਦਲ ਸਾਬ੍ਹ, ਵਲੋਂ ਇਸ ਤਰ੍ਹਾਂ ਭਾਵੁਕ ਹੋ ਕੇ ਦੋ ਵਾਰ ਮੰਗੀ ਗਈ ਮਾਫੀ ਨੇ ਇਸ ਚਰਚਾ ਨੂੰ ਜਨਮ ਦੇ ਦਿੱਤਾ ਹੈ ਕਿ ਬਾਦਲ ਸਾਬ੍ਹ, ਹੁਣ ਸੰਨਿਆਸ ਲੈਣ ਦਾ ਮਨ ਬਣਾ ਚੁੱਕੇ ਹਨ।
ਦਮਦਮੀ ਟਕਸਾਲ ਦਾ ਖਾਮੋਸ਼ ਬਾਈਕਾਟ..?

ਸਿੱਖੀ ਨੂੰ ਜਦੋਂ-ਜਦੋਂ ਢਾਹ ਲੱਗੀ, ਉਦੋਂ-ਉਦੋਂ ਦਮਦਮੀ ਟਕਸਾਲ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ, ਚਾਹੇ ਟਕਸਾਲ ਨੂੰ ਇਸ ਲਈ ਠਸਿਰੂ ਵੀ ਦੇਣੇ ਪਏ। ਪਿਛਲੇ ਸੱਤ ਸਾਲਾਂ ਤੋਂ ਇਸ ਸ਼ਾਨਾਮੱਤੀ ਜੱਥੇਬੰਦੀ ਦੀ ਵਾਗਡੋਰ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੇ ਸਾਂਭੀ ਤੇ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਸੰਤ ਗਿਆਨੀ ਜਰਨੈਲ ਸਿੰਘ ਜੀ ਠਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਾਰ ਦਿੱਤਾ। ਉਦੋਂ ਤੋਂ ਲੈ ਕੇ 2011 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਤੱਕ ਇਸ ਜੱਥੇਬੰਦੀ ਤੋਂ ਸਮੁੱਚੀ ਕੌਮ ਨੂੰ ਨਿਰਾਸ਼ਤਾ ਹੀ ਹੱਥ ਲੱਗੀ, ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਵੱਖਰੀ ਧਿਰ ਬਣਾ ਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਰਾਖੀ ਲਈ ਸੰਤ ਸਮਾਜ ਅੱਗੇ ਆਇਆ ਹੈ, ਨਿਰਾਸ਼ ਹੋ ਚੁੱਕਿਆ ਸਿੱਖ ਬੁੱਧੀਜੀਵੀ ਹੁਣ ਚੰਗੇਰੇ ਸਿੱਖ ਭਵਿੱਖ ਬਾਰੇ ਸੋਚਣ ਲੱਗ ਪਿਆ ਹੈ। ਬਾਬਾ ਹਰਨਾਮ ਸਿੰਘ ਜੀ ਦਾ ਭਾਰਤ ਵਿੱਚ ਹੋਣ ਦੇ ਬਾਵਜੂਦ ਵਿਰਾਸਤ-ਏ-ਖਾਲਸਾ ਦੇ ਉਦਘਾਟਨ ਸਮੇਂ ਨਾ ਪਹੁੰਚਣਾ ਕਈ ਕਿਆਸ-ਅਰਾਈਆਂ ਖੜ੍ਹੀਆਂ ਕਰ ਗਿਆ ਹੈ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਬਾਬਾ ਜੀ ਦੇ ਕਹਿਣ ਦੇ ਬਾਵਜੂਦ ਅਜੇ ਤੱਕ ਅੰਮ੍ਰਿਤਸਰ ਸਾਹਿਬ ਦੇ ਡੀ.ਸੀ. ਦਾ ਹੁਣ ਤੱਕ ਨਾ ਬਦਲਿਆ ਜਾਣਾ, ਵਿਰਾਸਤ-ਏ-ਖਾਲਸਾ 'ਚੋਂ ਖੰਡੇ ਰੂਪੀ ਨਿਸ਼ਾਨੀ ਨੂੰ ਇੱਕ ਤਰ੍ਹਾਂ ਨਾਲ ਖਤਮ ਕਰਨਾ ਅਤੇ ਅਕਾਲੀ ਦਲ ਵੱਲੋਂ ਜਾਲਮ ਅਫਸਰਾਂ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਦੇਣਾਂ ਸਮੇਤ ਕਈ ਮੁੱਦਿਆਂ ਤੇ ਬਾਬਾ ਜੀ ਦੀ ਬਾਦਲਾਂ ਨਾਲ ਖੱਟਾਸ ਬਣੀ ਹੋਈ ਹੈ। ਭਵਿੱਖ ਵਿੱਚ ਇਸ ਗਠਜੋੜ ਦਾ ਕੀ ਬਣੇਗਾ ਇਹ ਤਾਂ ਵਾਹਿਗੁਰੂ, ਬਾਬਾ ਜੀ ਤੇ ਬਾਦਲ ਹੀ ਜਾਣਦੇ ਹਨ।
Reply Quote TweetFacebook
There couldn't be a more deserving candidate thumbs down
Reply Quote TweetFacebook
ਕਲਯੰ ਕ੍ਰਿਤੰ ਕਰੰਮਣੇ ਅਭੱਛ ਭੱਛ ਜਾਹਿੰਗੇ ॥ ਅਕੱਜ ਕੱਜਣੋ ਨਰੰ ਅਧਰਮ ਧਰਮ ਪਾਹਿੰਗੇ ॥
Amongst the works of the Dark Age (Kaljug) will be the eating of the uneatables, the things worth concealing will come in the open and the unrighteous will be considered as dharam.

ਸੁਧਰਮ ਧਰਮ ਧੋਹਿ ਹੈਂ ਧ੍ਰਿਤੰ ਧਰਾ ਧਰੇਸਣੰ ॥ ਅਧਰਮ ਪਰਮਣੰ ਧ੍ਰਿਤੰ ਕੁਕਮ ਕਰਮਣੋ ਕ੍ਰਿਤੰ ॥੨੭॥
The kings of the earth will do the work of destroying dharma; the life of adharma will be considered authentic and the bad actions will be considered worth doing.


ਕਿ ਉਲੰਘ ਧਰਮ ਕਰਮਣੌ ਅਧਰਮ ਧਰਮ ਬਿਆਪ ਹੈਂ ॥ ਸੁ ਤਿਆਗ ਜੱਗਿ ਜਾਪਣੋ ਅਜੋਗ ਜਾਪ ਜਾਪ ਹੈਂ ॥
The people will neglect religion and the bad religious path will prevail everywhere; forsaking the Yajnas and the repetition of the Name, people will repeat the worthless mantras;


ਸੁ ਧਰਮ ਕਰਮਣੰ ਭਯੋ ਅਧਰਮ ਕਰਮ ਨਿਰਭ੍ਰਮੰ ॥ ਸੁ ਸਾਧ ਸੰਕ੍ਰਤੰ ਚਿਤੰ ਅਸਾਧ ਨਿਰਭਯੰ ਡੁਲੰ ॥੨੮॥
They will unhesitatingly consider the actions of adharma as dharma; the saints will roam with dubious mind and the wicked people will move fearlessly.


ਅਧਰਮ ਕਰਮਣੋ ਕ੍ਰਿਤੰ ਸੁ ਧਰਮ ਕਰਮਣੋ ਤਜੰ ॥ ਪ੍ਰਹਰਖ ਬਰਖਣੰ ਧਨੰ ਨ ਕਰਖ ਸਰਬਤੋ ਨ੍ਰਿਪੰ ॥
The people will perform the actions of adharma, abandoning the actions of dharma; the kings will forsake the weapons of bow and arrows;


ਅਕੱਜ ਕੱਜਣੋ ਕ੍ਰਿਤੰ ਨ੍ਰਿਲੱਜ ਸਰਬਤੇ ਫਿਰੰ ॥ ਅਨਰਥ ਬਰਤਿਤੰ ਭੁਅੰ ਨ ਅਰਥ ਕੱਥਤੰ ਨਰੰ ॥੨੯॥
Making the announcement of wicked action, the people .will roam unashamedly; there will be misconduct on the earth and the people will perform useless tasks.

- Guru Gobind Singh Ji on the actions of Kaljug.
Reply Quote TweetFacebook
Quote

ਕਲਯੰ ਕ੍ਰਿਤੰ ਕਰੰਮਣੇ ਅਭੱਛ ਭੱਛ ਜਾਹਿੰਗੇ ॥ ਅਕੱਜ ਕੱਜਣੋ ਨਰੰ ਅਧਰਮ ਧਰਮ ਪਾਹਿੰਗੇ ॥
Amongst the works of the Dark Age (Kaljug) will be the eating of the uneatables, the things worth concealing will come in the open and the unrighteous will be considered as dharam.

ਸੁਧਰਮ ਧਰਮ ਧੋਹਿ ਹੈਂ ਧ੍ਰਿਤੰ ਧਰਾ ਧਰੇਸਣੰ ॥ ਅਧਰਮ ਪਰਮਣੰ ਧ੍ਰਿਤੰ ਕੁਕਮ ਕਰਮਣੋ ਕ੍ਰਿਤੰ ॥੨੭॥
The kings of the earth will do the work of destroying dharma; the life of adharma will be considered authentic and the bad actions will be considered worth doing.


ਕਿ ਉਲੰਘ ਧਰਮ ਕਰਮਣੌ ਅਧਰਮ ਧਰਮ ਬਿਆਪ ਹੈਂ ॥ ਸੁ ਤਿਆਗ ਜੱਗਿ ਜਾਪਣੋ ਅਜੋਗ ਜਾਪ ਜਾਪ ਹੈਂ ॥
The people will neglect religion and the bad religious path will prevail everywhere; forsaking the Yajnas and the repetition of the Name, people will repeat the worthless mantras;


ਸੁ ਧਰਮ ਕਰਮਣੰ ਭਯੋ ਅਧਰਮ ਕਰਮ ਨਿਰਭ੍ਰਮੰ ॥ ਸੁ ਸਾਧ ਸੰਕ੍ਰਤੰ ਚਿਤੰ ਅਸਾਧ ਨਿਰਭਯੰ ਡੁਲੰ ॥੨੮॥
They will unhesitatingly consider the actions of adharma as dharma; the saints will roam with dubious mind and the wicked people will move fearlessly.


ਅਧਰਮ ਕਰਮਣੋ ਕ੍ਰਿਤੰ ਸੁ ਧਰਮ ਕਰਮਣੋ ਤਜੰ ॥ ਪ੍ਰਹਰਖ ਬਰਖਣੰ ਧਨੰ ਨ ਕਰਖ ਸਰਬਤੋ ਨ੍ਰਿਪੰ ॥
The people will perform the actions of adharma, abandoning the actions of dharma; the kings will forsake the weapons of bow and arrows;


ਅਕੱਜ ਕੱਜਣੋ ਕ੍ਰਿਤੰ ਨ੍ਰਿਲੱਜ ਸਰਬਤੇ ਫਿਰੰ ॥ ਅਨਰਥ ਬਰਤਿਤੰ ਭੁਅੰ ਨ ਅਰਥ ਕੱਥਤੰ ਨਰੰ ॥੨੯॥
Making the announcement of wicked action, the people .will roam unashamedly; there will be misconduct on the earth and the people will perform useless tasks.

- Guru Gobind Singh Ji on the actions of Kaljug.

sukhdeep singh is there more to this?(if there is plz post it) is this from dasam granth or from somwhere else?
Reply Quote TweetFacebook
sorry i meant Singh 1469 not sukhdeep singh..lol
Reply Quote TweetFacebook
This is what we can expect in Kaljug.
Reply Quote TweetFacebook
Other things apart, are these people so uneducated that they can't spell a simple word correctly? Even the newspapers are repeating the mistake. The word is ਫ਼ਖ਼ਰ not ਫਕਰ. ਫ਼ਖ਼ਰ means something to be proud of whereas ਫਕਰ means a beggar or someone very poor. Perhaps he is ਫਕਰ of quom and not ਫ਼ਖ਼ਰ.


The problem is due to lack of Persian and Urdu education, and replacement of words from Persian by Hindi. The increasing Hindi-uisation of Punjabi is quite troublesome. In Pakistan, it's the opposite. They are replacing genuine Punjabi words with Persian words.

And yes, it's a shame that they are cheapening titles from Siri Akal Takhat.

Kulbir Singh
Reply Quote TweetFacebook
ਫਕਰ lol maybe it is not a mistake after all.
Reply Quote TweetFacebook
Badal draws flak from Sikh bodies over award
Tribune News Service

Amritsar, November 26
Various Sikh organisations have reacted sharply to the Akal Takht Jathedar's announcement to award Panth Rattan Faqr-e-Qaum to Chief Minister Parkash Singh Badal at Anandpur Sahib yesterday.

Former SGPC secretary and Shiromani Panthic Council chairman Manjeet Singh Calcutta, in a release issued here today, termed the announcement as "unprincipled" and said among Sikhs such an award was given to an individual for his services to the "Panth". He said there are several deserving Sikhs like Bhai Veer Singh, Bhai Kahan Singh Nabha, Prof Jodh Singh and Prof Mohan Singh who have served the religion immensely.

"If Badal has been given this award merely for raising memorials, then there are many Babas who have done a great contribution with their kar sewa," he said.

DSGMC chief Paramjit Singh Sarna said the five Sikh high priests should tell the community as to why they should feel proud of Badal. "Should we be proud of the fact that Sikhism is on the decline in Punjab under the SAD-ruled SGPC?" said Sarna. "Golden Temple's Head Granthi Bhai Jaswinder Singh himself stated at Anandpur Sahib yesterday that 90 to 95 per cent Sikh youth in Punjab had become 'patit' (apostate)."

Dal Khalsa spokesperson Kanwarpal Singh said the announcement had led to mockery of the significance of the award. Addressing the media in Hoshiarpur, he said, “Badal is not Faqr-e-quam (pride of the community) but fiqr-e-quam (headache for the community).”

SAD (1920) senior vice-president Raghubir Singh Rajasansi said the Jathedar should review the matter.

Meanwhile, Khalra Mission Organisation chief Harmandeep Singh Sarhali said the Sikh Panth would never acknowledge the award bestowed upon the CM as it was against the teachings of Sikh Gurus. He accused Badal of "rewarding the officials who worked against Sikh interests in the 1984 Operation Bluestar and the subsequent turbulent days of militancy in Punjab".

BJP for Nobel to CM

BJP leader Tikshan Sud has sought Nobel Peace Prize for Chief Minister Parkash Singh Badal for his “service to humanity as well as world peace during his political career”.
Reply Quote TweetFacebook
Sorry, only registered users may post in this forum.

Click here to login