ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Conversation 2 Gurmukhs Vs 2 Manmukhs meeting after a long time !!

There is huge difference when ever 2 Gurmukhs meet V/S when 2 manmukhs come face to face.

ਪਹਿਲਾ ਗੁਰਮੁਖ: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ (ਹਥ ਜੋੜ ਕੇ,ਨਿਵ ਕੇ)
ਗੁਰਮੁਖੋ ਕੀ ਹਾਲ ਨੇ ? ਬੜੇ ਦੇਰ ਬਾਅਦ ਦਾਸ ਤੇ ਕਿਰਪਾ ਕੀਤੀ, ਦਰਸ਼ਨ ਦਿਤੇ
ਦੂਜਾ ਗੁਰਮੁਖ: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਭਾਈ ਸਾਹਿਬ ਜੀ ਕਿਓਂ ਸ਼ਰਮਿੰਦਾ ਕਰਦੇ ਹੋ, ਸਾਡੇ ਦਰਸ਼ਨ ਕਰ ਕੇ ਕੀ ਕਰੋਗੇ,ਦਰਸ਼ਨ ਤੇ ਤੁਹਾਡੇ ਸਫਲੇ ਨੇ ਜੋ ਇਸ ਅਭਾਗੇ ਨੂੰ ਮੁਦਤਾਂ ਬਾਅਦ ਹੋਏ ||

ਪਹਿਲਾ ਮਨਮੁਖ: ਓਹ ਬਲੇ ਬਲੇ, ਓਏ ਕੰਜ..... ਤੂੰ, ਕਿਥੇ ਮਾਰ ਗਿਆ ਸੀ ਕਿਤੇ ਦਿਖਿਆ ਈ ਨਹੀਂ, ਮੈਂ ਤੇ ਆਖਿਆ ਫੁਲ ਚੁਗੇ ਗਏ ਹੋਣੇ ਆਂ ||
ਦੂਜਾ ਮਨਮੁਖ: ਓਏ ਪਾਲਿਆ ਤੂੰ, ਸਾਡੇ ਫੁਲ ਏਨੇ ਛੇਤੀ ਚੁਗੇ ਜਾਂਦੇ,ਤੋਹਾਨੂ ਤੋਰ ਕੇ ਹੀ ਜਾਵਾਂਗੇ || ਹੋਰ ਸੁਣਾ ਕਿਥੇ ਮਰ ਗਿਆ ਸੀ

ਪਹਿਲਾ ਗੁਰਮੁਖ: ਭਾਈ ਸਾਹਿਬ ਚੇਹਰੇ ਦਾ ਜਲਾਲ ਤੇ ਝਲਿਆ ਨਹੀਂ ਜਾਂਦਾ, ਲਗਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਖੂਭ ਕਮਾਈਆਂ ਹੋਈਆਂ ਨੇ
ਦੂਜਾ ਗੁਰਮੁਖ: ਭਾਈ ਸਾਹਿਬ ਕਿਥੇ, ਅਸੀਂ ਨੀਚਾਂ ਨੇ ਕੀ ਕਮਾਈ ਕਰਨੀ ਹੈ, ਪੰਜਾਂ ਵਿਕਾਰਾਂ ਨੇ ਘੇਰੇ ਚ ਘੇਰਿਆ ਹੋਇਆ ਹੈ || ਚਕ੍ਰ ਕਟੀ ਜਾਂਦੇ ਹਾਂ

ਪਹਿਲਾ ਮਨਮੁਖ: ਮਾਮਾ ਬੜਾ ਫਿਟਿਆਂ,ਲਗਦਾ ਮਾਲ ਮੂਲ ਚੰਗਾ ਖਾਣ ਲਗ ਪਿਆਂ
ਦੂਜਾ ਮਨਮੁਖ:ਓਹ ਨਹੀਂ ਯਾਰ ਮਾਲ ਮੂਲ ਕੀ ਖਾਣਾ, ਨਾ ਬੁੜਾ ਮਰਦਾ ਤੇ ਨਾ ਕੋਈ ਪੈਸਾ ਧੇਲਾ ਹੀ ਦਿੰਦਾ, ਤੂੰ ਸੁਣਾ


ਪਹਿਲਾ ਗੁਰਮੁਖ: ਭਾਈ ਸਾਹਿਬ ਹੋਰ ਭੈਣਜੀ ਦਾ ਸੁਣਾਓ,ਪਿਛੇ ਜਹੇ YOUTUbe ਤੇ ਕੀਰਤਨ ਸੁਣਿਆਂ ਸੀ,ਬੜੀ ਕਿਰਪਾ ਹੈ ਸਤਗੁਰੁ ਦੀ,ਬਾਨੀ ਚ ਭਿੱਜੇ ਲਗਦੇ ਸੀ
ਦੂਜਾ ਗੁਰਮੁਖ: ਭਾਈ ਸਾਹਿਬ ਗੁਰੂ ਸਾਹਿਬ ਦੀ ਕਿਰਪਾ ਹੈ ਜੀ,ਅਸੀਂ ਕਿਥੇ ਐਨੇ ਯੋਗੇ,ਕਾਠ ਦੀਆਂ ਪੁਤਲੀਆਂ ਹਾਂ,ਜੇਵੇਂ ਨਚਾਵੇ ਨਚ ਲਈ ਦਾ ਹੈ

ਪਹਿਲਾ ਮਨਮੁਖ: ਹੋਰ ਸੁਣਾ ਭਾਬੀ ਨਾਲ ਹੀ ਹੈ ਕੇ ਛੱਡ-ਛੁੱਡ ਗਈ ਊ
ਦੂਜਾ ਮਨਮੁਖ:ਓ ਯਾਰ ਨਾ ਪੁਛ,ਸਾਲ ਹੋ ਗਿਆ,ਪਿਓ ਕੋਲ ਚਲੀ ਗਈ ਊ,ਇਕ ਦਿਨ ਪੀ ਕੇ ਥੋੜਾ ਜਿਆਦਾ ਕੁਟਾਪਾ ਚਾੜ ਤਾ ਬਸ ਚਲੀ ਗਈ | ਮੈਂ ਕੇਹਾ ਲੈਣ ਮੈਂ ਵੀ ਨਹੀਂ ਜਾਣਾ

ਦੂਜਾ ਗੁਰਮੁਖ: ਭਾਈ ਸਾਹਿਬ ਭੁਜੰਗੀ ਦਾ ਸੁਣਾਓ,ਪਾਠੀ ਬਣ ਗਿਆ ਜੇ ਕੇ ਨਹੀਂ ਅਜੇ ?
ਪਹਿਲਾ ਗੁਰਮੁਖ: ਭਾਈ ਸਾਹਿਬ ਗੁਰੂ ਸਾਹਿਬ ਦੀ ਕਿਰਪਾ ਹੈ ਕਰ ਹੀ ਲੈਂਦਾ ਹੈ ਪਾਠ ਥੋੜਾ ਬਹੁਤਾ, ਗੁਰੂ ਸਾਹਿਬ ਦੀ ਆਗਿਆ ਅਨੁਸਾਰ

ਦੂਜਾ ਮਨਮੁਖ: ਓਏ ਪਪੀ ਦਾ ਕੀ ਹਾਲ ਈ,ਕੋਈ ਦਸਦਾ ਸੀ ਇਕ ਦਿਨ ਪੁਲਸ ਵਾਲੇ ਜੀਪ ਚ ਬਠਾਈ ਜਾਂਦੇ ਸੀ, ਠੀਕ ਹੈ ਸਭ ?
ਪਹਿਲਾ ਮਨਮੁਖ:ਓਹ ਕੀ ਦਸਾਂ ਯਾਰ,ਮਾਂ ਓਹਦੀ ਤੇ ਰਹਿੰਦੀ beauty parlour ਚ ਆ || ਓਹਨੇ ਵਾਲ ਕਟਵਾ ਦਿਤੇ ਨੇ ਗਲੀਆਂ ਚ ਅਵਾਰਾ ਤੁਰਿਆ ਫਿਰਦਾ ਈ,ਕਹੋ ਤੇ ਅਗੋਂ ਖਾਣ ਨੂੰ ਪੈਂਦਾ ਅਗੋਂ

ਦੂਜਾ ਗੁਰਮੁਖ: ਭਾਈ ਸਾਹਿਬ ਹੋਰ ਦਸੋ,ਕੋਈ ਕੰਮ ਕਾਰ ਵੀ ਕਰਦੇ ਹੋ ਕੇ ਛੱਡ-ਛੁੱਡ ਦਿਤਾ ਜੇ ?
ਪਹਿਲਾ ਗੁਰਮੁਖ: ਭਾਈ ਸਾਹਿਬ ਬਸ ਦਿਲ ਤੇ ਹੁਣ ਨਹੀਂ ਕਰਦਾ ਇਹ ਝੂਠੇ ਯਗ ਦੀਆਂ ਕਾਰਾਂ ਕਰਨ ਨੂੰ,ਪਰ ਥੋੜਾ ਬਹੁਤ ਕਰੀ ਜਾਂਦੇ ਹਾਂ ਗੁਜਰਨ ਜੋਗਾ |

ਦੂਜਾ ਮਨਮੁਖ: ਓਏ ਨਾਲੇ ਤੇ ਓਹ ਜੇਹੜੇ ੨ ਸ਼ਹਿਰ ਚ ਪਲਾਟ ਸੀ,ਓਹਨਾ ਦਾ ਕਿਦਾਂ, ਹੁਣ ਕਰੋੜ-੨ ਦੇ ਹੋ ਗਏ ਹੋਣੇ ਨੇ
ਪਹਿਲਾ ਮਨਮੁਖ:ਓਹ ਕਿਥੇ ਯਾਰ,ਇਕ ਤੇ ਓਹਦੋਂ ਵੇਚਣਾ ਪੈ ਗਿਆ,ਮੁੰਡੇ ਤੇ ਕਤਲ ਦਾ ਕੇਸ ਪੈ ਗਿਆ ਸੀ, ਦੂਜਾ ਅਜੇ ਹੈਗਾ ਈ,ਮੈਂ ਕਿਹਾ ੨-੪ ਸਾਲ ਰੁਕ ਜਾਓ,ਵੇਚ ਕੇ ਫਿਰ ਸ਼ਹਿਰ ਦੀ ਵਿਚ ਸ਼ਰਾਬ ਦਾ ਠੇਕਾ ਖੋਲਾਂਗੇ




To Continue,Sangat ji Kirpa karna ji,pls add ......

Vaheguru jee ka Khalsa Vaheguru jee kee fateh!
Reply Quote TweetFacebook
Hahahahahahaha
wow
I don't think it's that horrible....but then....it is what each one of us has been through in the past, that shapes our perception, some were druggies/drinkers...ahem^^
but not everyone is into the "wrong stuff"

Guru Sahib Kirpa Karan, may the lost and confused Punjabis be brought to Sikhi!!!


ps hilarious post, keeep the jokes coming!!
Reply Quote TweetFacebook
Bahut Acchay! Please continue the comparison.

Kulbir Singh
Reply Quote TweetFacebook
Haha, yes indeed theres a difference! lol!..pls continue!
Reply Quote TweetFacebook
Sorry, only registered users may post in this forum.

Click here to login