ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਆਨੰਦੋ ਅਨੰਦੁ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਅਨੰਦੁ

ਆਨੰਦੋ ਅਨੰਦੁ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਅਨੰਦੁ
ਕਿਸੇ ਲਈ ਸਹੀਦ ਵਾਂਗੂ,GB ਜਥੇ ਲਈ ਇਹ ਕਲਾਕੰਦ
ਕੁਲ ਚਾਲੀ ਸ਼ਬਦ ਇਸਦੇ,ਦੇਣ ਅਤ ਮਨਮੋਹਨਾ ਅਨੰਦੁ
ਨਵੇਂ ਪਾਠੀ ਨੂੰ ੧੦ ਮਿੰਟ ਲਗਦੇ,੫ ਲਾਉਂਦੇ ਜਿਨਾ ਚਲੰਦ
ਦਿਨੇ ਪੜੋ ਦਿਨ ਹੋਰ ਊਜਲ,ਰਾਤ ਨੂੰ ਪੜਿਆਂ ਲਾਵੇ ਚੰਦ
ਸਤਗੁਰੁ ਪਾਉਣ ਦੀ ਮੋਹਰ ਲਾਵੇ,ਮਾਇਆ ਦੇ ਭੰਨੇ ਦੰਦ
ਮਨ ਨੂੰ ਸਾਚੀ ਕਾਰੇ ਲਾਵੇ,ਅਖਾਂ ਤੇ ਸੰਸਾਰ ਚ ਕਰੇ ਕੰਧ
ਕੰਨਾ ਨੂੰ ਕਹੇ ਸੁਣੋ ਬਾਣੀ,ਨੇੜੇ ਨਾ ਭਟਕੇ ਜਮ ਦੇ ਬੰਦ
ਨਿਤਨੇਮ ਦੀ ਪੰਜਵੀ ਬਾਣੀ,ਪੜ ਕੇ ਭਜੇ ਦੁਖ ਦਾਰੰਦ
ਸੁਣ ਕੇ ਮਨ ਸ਼ਾਂਤ ਆਵੇ,ਪੜਕੇ ਗੁਰੂ ਨਾਲ ਜੁਰਦੇ ਤੰਦ
ਨਵੀ ਵਿਆਹੀ ਜੋੜੀ ਨੂੰ ਥਾਪੜਾ ਦੇਵੇ,ਮੁਕਤੀ ਜੋ ਮਰੰਦ
ਇਸ ਬਿਨਾ ਨਾ ਕੋਈ ਕਾਜ਼ ਹੋਵੇ,ਸਮਾਗਮ ਪੂਰੇ ਹੈ ਕਰੰਦ
ਨਿਰਾਸਿਆਂ ਆਸ ਵਧਾਵੇ,ਜੋਧਿਆਂ ਦੀ ਆਵਾਜ਼ ਬੁਲੰਦ
ਕੋਈ ਕਰੇ ਪਾਠ ਇਕੋ,ਕਈ ਮਤਵਾਲੇ ਕਰੀ ਹੀ ਜਵੰਦ
ਸੋਗੀ ਦਾ ਸੋਗ ਮੇਟ ਦੇਵੇ,ਖੁਸ਼ੀਏ ਨੂੰ ਬਕਸ਼ੇ ਹੋਰ ਖੁਸ਼ੰਦ
ਸਿਖਾਂ ਨੂੰ ਸਲਾਹੇ,ਕਚੀ ਪੜ੍ਹਨ ਵਾਲਿਆਂ ਦੇ ਤੋੜੇ ਦੰਦ
ਸਾਹਿਬ ਸਿੰਘ ਪੜਲਾ ਇਸਨੂੰ,ਅਨੰਦੁ ਮੇਲੇ ਪਰਮਾਨੰਦ
ਆਨੰਦੋ ਅਨੰਦੁ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਅਨੰਦੁ
ਕਿਸੇ ਲਈ ਸਹੀਦ ਵਾਂਗੂ,GB ਜਥੇ ਲਈ ਇਹ ਕਲਾਕੰਦ


Vaheguru jee ka Khalsa Vaheguru jee kee fateh!
Reply Quote TweetFacebook
Vaheguru! Siri Anand Sahib is pure Anand.

Very beautifully described.

Kulbir Singh
Reply Quote TweetFacebook
Siri Anand Sahib is full of Anand. Siri Guru Amardaas jee did great Kirpa on this world by bringing Siri Anand Sahib to this world. Siri Anand Sahib is the Hirda of Siri Guru Amardaas jee Sahib. Presented below is a poetic praise of this great Rachna of Guru Sahib jee:


ਅਰੰਭ ਵਿਚ ਸਤਿਗੁਰ ਪਾਵੇ, ਅੰਤ ਤਕ ਪਾਰਬ੍ਰਹਮ ਪਾਵੇ।
ਵਿਚ ਅਠੱਤੀ ਪੁੳੜੀਆਂ ਦੇ ਬਿਸਮਨ ਬਿਸਮ ਬਹੁਤ ਦਿਖਾਵੇ।
ਕਿਤੇ ਮਨ ਨੂੰ ਉਪਦੇਸ਼ ਦੇਕੇ ਹਰੀ ਦੇ ਨਾਲ ਰਹਿਣਾ ਸਿਖਾਵੇ।
ਕਿਤੇ ਵਾਜੇ ਅਨਹਦ ਸ਼ਬਦਾਂ ਦੇ ਬਹੁਤ ਘਣੇ ਇਹ ਵਜਾਵੇ।
ਕਿਤੇ ਸਾਚੇ ਸਾਹਿਬ ਨੂੰ ਕਹੇ ਕਿ, ਕੀ ਘਰ ਨਹੀਂ ਹੈ ਤੇਰਾਵੇ।
ਮਨ ਚੰਚਲ ਨੂੰ ਸਮਝਾਵੇ ਕਿ ਕੋਈ ਪਾ ਸਕੇ ਨਾ ਚਤੁਰਾਵੇ।
ਨਾਮ ਜਪ ਨਾ ਕੁਟੰਬ ਦੇਖ ਉਇ, ਇਹ ਨਾਲ ਚਲੇ ਨਾ ਚਲਾਵੇ।
ਸਰ ਨਰ ਅੰਮ੍ਰਿਤ ਖੋਜਣ ਤੂੰ ਕਿਉਂ ਗੁਰੂ ਦੇ ਪਿਆਸਾ ਰਹਾਵੇ।
ਭਗਤਾਂ ਦੀ ਚਾਲ ਵਿਲਖਣ, ਮਾਇਆ ਤਜਣ ਭਗਤ ਸੁਹਾਵੇ।
ਅੰਦਰੋਂ ਬਾਹਰੋਂ ਨਿਰਮਲ ਹੋਵੇ, ਨਾ ਕੇਵਲ ਭੇਖ ਲੋਕੀਂ ਦਿਖਾਵੇ।
ਹੋਰ ਬਾਣੀ ਸਭ ਕਚੀ ਜਾਣੇ ਤੇ ਬਾਣੀ ਕੇਵਲ ਗੁਰਾਂ ਦੀ ਗਾਵੇ।
ਸ਼ਾਸਤ੍ਰ ਪਾਪ ਪੁੰਨ ਵਿਚਾਰਨ, ਤਤ ਵਸਤ ਤੋਂ ਰਹਿਣ ਦੂਰਾਵੇ।
ਕੇਵਲ ਨਾਮ ਹੀ ਐਸੀ ਵਸਤ ਜੋ ਤਿਹਾਂ ਗੁਣਾਂ ਤੋਂ ਉਚਾਵੇ।
ਉਹ ਤਿਹੁ ਗੁਣਾਂ ਤੋਂ ਉਠ ਜਾਵੇ, ਜੋ ਨਾਮ ਨਾਲ ਜੁੜ ਜਾਵੇ।

ਜਠਰਗਨਿ ਵਰਗੀ ਹੀ ਗਰਮ, ਬਾਹਰ ਦੀ ਹੈ ਯਾਰੋ ਮਾਇਆ।
ਉਹ ਬਚੇ ਇਸ ਅਗਨੀ ਤੋਂ ਜਿਸ ਕੇਵਲ ਨਾਮ ਧਿਆਇਆ।
ਉਹ ਅਮੋਲਕ ਪ੍ਰਾਣੀ ਜਿਸ ਅਮੋਲਕ ਗੁਰੂ ਨੂੰ ਸਿਰ ਦਿਵਾਇਆ।
ਰਸਨਾ ਦੀ ਪਿਆਸ ਤਾਂ ਬੁਝਣੀ ਜਾਂ ਹਰਿ ਰਸ ਇਸ ਚਖਾਇਆ।
ਸਰੀਰ ਦਾ ਆਇਆ ਤਾਂ ਸਫਲ ਜਾਂ ਨਾਮ ਇਸ ਨੇ ਧਿਆਇਆ।
ਹਰੀ ਤੋਂ ਬਿਨਾਂ ਹੋਰ ਨ ਦੇਖੋ, ਨੇਤਰਾਂ ਨੂੰ ਇਹ ਹੁਕਮ ਲਗਾਇਆ।
ਸ੍ਰਵਨ ਤਾਂ ਸਰੀਰ ਤੇ ਲਾਏ ਹਰਿ ਨਾਮ ਧਿਆਨ ਨਾਲ ਸੁਣਾਇਆ।
ਸਰੀਰ ਵਿਚ ਹਰਿ ਪਿਆਰੇ ਨੇ ਦਸਵਾਂ ਦੁਆਰ ਗੁਪਤ ਰਖਾਇਆ।
ਸੋਹਿਲਾ ਸਚੇ ਖਸਮ ਦਾ ਭਾਈ ਸੁਣਿਓ ਲਾਕੇ ਧਿਆਨ ਲਗਾਇਆ।
ਕੁਲਬੀਰ ਸਿੰਘ ਕਹੇ ਗੁਰੂ ਜੀ, ਬਖਸ਼ੋ ਇਹ ਅਟਲ ਸਰਮਾਇਆ।
Reply Quote TweetFacebook
More...

ਅਨੰਦ ਸਾਹਿਬ ਦਾ ਅਨੰਦ, ਬਹੁਤ ਹੀ ਬਿਸਮਾਦੀ ਹੈ।
ਇਸ ਰਸ ਤੋਂ ਮਹਿਰੂਮ ਸਮਝੋ ਬਿਖ ਹੀ ਲਾਦੀ ਹੈ।
ਦੇਖਣ ਨੂੰ ਸਰਲ ਪਰ ਇਹ ਡੂੰਘੀ ਬਹੁਤ ਜ਼ਿਆਦੀ ਹੈ।
ਉਚਾ ਬਹੁਤ ਫਲਸਫਾ ਪਹੁੰਚ ਸਕੇ ਨ ਪੰਡਿਤ ਕਾਦੀ ਹੈ।
ਜੋ ਪੜੇ ਮਨ ਚਿਤ ਲਾਕੇ, ਉਸ ਲਗੇ ਬੜੀ ਸੁਆਦੀ ਹੈ।
ਅਨੰਦੋਂ ਬਿਨਾ ਸਭ ਅਧੂਰਾ, ਚਾਹੇ ਮਰਨ ਚਾਹੇ ਸ਼ਾਦੀ ਹੈ।
ਕੁਲਬੀਰ ਸਿੰਘਾ ਅੰਦਰੋਂ ਜਾਦੂ, ਬਾਹਰੋਂ ਇਹ ਸਾਦੀ ਹੈ।
Reply Quote TweetFacebook
Sorry, only registered users may post in this forum.

Click here to login