ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮਾਏ ਨੀ ਮੈਂ ਕੀਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨੀ।

Posted by Kulbir Singh 
Shah Hussain to whom Siri Guru Arjun Dev jee treated very well, when he came to include his Baani, was a contemporary of Guru Sahib. He was very humble and obtained Guru Sahib's Khushi by his humility. Complete Saakhi can be read here:

[gurmatbibek.com]

In any case, one line of his famous rachna remained with me ever since I heard it. Presented below is an independent expansion of this line. The first line is Shah Hussain's; the rest is the independent expansion of this line, as per emotions of this Daas:

ਮਾਏ ਨੀ ਮੈਂ ਕੀਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨੀ।
ਯਾਰ ਬਾਝੋਂ ਹੀਅੜਾ ਤਪੀਂਦਾ, ਜੀਣਾ ਹੋਇਆ ਮੁਹਾਲ ਨੀ।
ਜਿੰਦ ਕਿਵੇਂ ਨਾ ਛੁਟਨ ਪਾਵੇ ਮਾਇਆ ਦਾ ਬਿਖਮ ਜਾਲ ਨੀ।
ਜਲ ਬਿਨ ਮੀਨ ਤੇ ਦੁਧ ਬਿਨਾਂ ਕਿਵੇਂ ਰਹੇ ਇਹ ਬਾਲ ਨੀ।
ਬੇਨਤੀ ਹੈ ਮੇਰੇ ਸਾਂਈਂ ਤਾਂਈਂ ਓੜ ਪਹੁੰਚਾਵੇ ਮੇਰਾ ਮਾਲ ਨੀ।
ਐਸੀ ਸੁਵੱਲੀ ਨਜ਼ਰ ਕਰੇ ਕਿ ਹੋਵੇ ਸਫਲ ਸਾਡੀ ਘਾਲ ਨੀ।
ਸਾਂਈਂ ਕਹਿੰਦੇ ਬਹੁਤ ਅਨੂਪ ਨ ਝਲੀ ਜਾਵੇ ਉਹਦੀ ਝਾਲ ਨੀ।
ਕੁਲਬੀਰ ਸਿੰਘ ਬਉਰਾ ਸ਼ਹ ਦਾ, ਉਹ ਬਣਿਆ ਮੇਰੀ ਢਾਲ ਨੀ।


Others are requested to write a poem using this Samasya - ਮਾਏ ਨੀ ਮੈਂ ਕੀਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨੀ।

Kulbir Singh
Reply Quote TweetFacebook
ਮਾਏ ਨੀ ਮੈਂ ਕੀਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨੀ।
ਮੁੜ ਮੁੜ ਕੇ ਮੇਰੇ ਦਿਲ 'ਚ ਆਵੇ, ਉਭਰ ਕੇ ਇਹ ਸਵਾਲ ਨੀ।
ਮੈਂ ਵੇਖਣ ਨੂੰ ਤਰਸਾਂ ਸੋਹਣਾ, ਮੁਖ ਤੇ ਜੀਹਦੇ ਜਲਾਲ ਨੀ।
ਦਰਸ਼ ਦੀ ਤੜਫ ਮੈਨੂੰ ਪਲ ਪਲ ਕਟਦੀ, ਤੇ ਕਰਦੀ ਮੈਨੂੰ ਹਲਾਲ ਨੀ।
ਰੰਗ ਦੇ ਹਾਏ ਰੰਗ ਦੇ ਸਾਨੂੰ, ਲਾਕੇ ਪ੍ਰੇਮ ਗੁਲਾਲ ਨੀ।
ਮਾਇਆ ਤੋਂ ਨਿਰਲੇਪ ਹੋਕੇ, ਹੋ ਜਾਈਏ ਨਿਹਾਲ ਨੀ।
ਵਿਕਾਰਾਂ ਦਾ ਮਾਰਿਆ ਮਹਿਤਾਬ, ਆਖੇ ਇਹ ਬੜੇ ਵਿਕਰਾਲ ਨੀ।
ਸਤਿਗੁਰ ਚਰਨ ਸ਼ਰਨ ਜਦ ਮਿਲਜੇ, ਨੇੜੇ ਨਾ ਆਵੇ ਕਾਲ ਨੀ।



Maaye ni mai keehnu aakhaan, dard vichhorrhe da haal ni
murrh murrh ke mere dil ch aave, ubher ke eh savaal ni
mai vekhan nu tarsaan Sohna, mukh te jeehde jalaal ni
dars di tadap menu pal pal kattdi, te kardi menu halaal ni
rang de haaye rang de sannu, laake prem gulaal ni
maaya ton nirlep hoke, ho jaiyye nihaal ni
vikaraan da maareya Mehtab, aakhe eh bade vikraal ni
SatGur charan sharan jad milje, nehde na aave kaal ni
Reply Quote TweetFacebook
Kya Baat hai! Bahut Achay Mehtab Singh jee.
Reply Quote TweetFacebook
Vaheguru! dhanvaad for the Punjabi transliteration veerji. Lagda hunn sheyti Punjabi likhni sikhni peni.

ਲੱਗਦਾ ਹੁਣ ਸ਼ੇਤੀ ਪੰਜਾਬੀ ਲਿਖਣੀ ਸਿਖਣੀ ਪੈਣੀ (is this correct?)
Reply Quote TweetFacebook
ਮਾਏ ਨੀ ਮੈਂ ਕੀਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨੀ।
ਇਕ ਨਿਮਾਣੀ ਜਿੰਦ,ਚਾਰ ਛੁਪੇਰੇ ਮਾਇਆ ਦਾ ਗੂੜਾ ਜਾਲ ਨੀ
ਮਨਮੁਖਾਂ ਦਾ ਢੇਰ ਚੁਫੇਰੇ,ਗੁਰਮੁਖਾਂ ਦਾ ਪੈ ਗਿਆ ਹੈ ਕਾਲ ਨੀ
ਕਲਜੁਗ ਆਪਣੀ ਜੋਬਨ ਰੁਤੇ, ਨਿਮਾਣਾ ਜੇਹਾ ਵਿਚ ਬਾਲ ਨੀ
ਨਾ ਨਾਮ ਦੀ ਧੁਨ ਹੈ ਪਲੇ, ਨਾ ਕੀਰਤਨ ਲਈ ਕੋਈ ਤਾਲ ਨੀ
ਨਾ ਮੇਰਾ ਮੁਖ ਹੀ ਹੈ ਸੋਹਣਾ,ਨਾ ਪੀ-ਭਾਵੀ ਮਤਵਾਲੀ ਚਾਲ ਨੀ
ਮਾਈ ਮੇਰਾ ਤੁਰ ਗਿਆ ਕਿਦਰੇ,ਕਰਕੇ ਦੁਹਾਗਨ ਕੰਗਾਲ ਨੀ
ਮਨ ਨਾ ਓਹਦੀ ਯਾਦਚ ਜੁਟ੍ਦਾ,ਖਾਂਦਾ ਕ੍ਰੋਧ ਵਿਚ ਉਬਾਲ ਨੀ
ਵਿਛੋੜੇ ਨੇ ਪਗਲੀ ਕੀਤਾ,ਦੇ ਪਤਾ ਉਸਦਾ ਨਾ ਹੋਰ ਟਾਲ ਨੀ
ਪਤਾ ਹੈ ਉਸਨੇ ਉਦੋਂ ਮਿਲਣਾ ਯਦੋਂ ਟੂਟੂ ਮਾਇਆ ਜੰਜਾਲ ਨੀ
ਪੰਜਾ ਤੋਂ ਮਿਲ ਜਾਏ ਮੁਕਤੀ,ਐਸੀ ਗੋਲੀ ਬਣਾ ਕੇ ਖਵਾਲ ਨੀ
ਫਿਰਦੇ-੨ ਕਈ ਜਨਮ ਨੇ ਨਿਕਲੇ,ਹੁਣ ਮਨ ਅਤ ਬੇਹਾਲ ਨੀ
ਜੇ ਨਾ ਮਿਲਿਆ,ਮਰ ਜਾਊ ਕੁਚਜੀ,ਸੁਣ ਮੇਰਾ ਇਹ ਤਰਾਲ ਨੀ
ਵਿਛੋੜੇ ਦੀ ਪੀੜ ਸਹਿ ਸਹਿ ਹੋਇਆ ਬਹੁਤ ਬੁਰਾ ਹਾਲ ਨੀ
ਰਹਾਂ ਸਦਾ ਵਿਚ ਯਾਦ ਉਸਦੀ,ਕੋਈ ਐਸਾ ਸਬਕ ਸਿਖਾਲ ਨੀ
ਭਟਕ ਭਟਕ ਸਾਹਿਬ ਸਿੰਘ ਦਾ ਮਨ ਹੋ ਗਇਆ ਹੈ ਚੰਡਾਲ ਨੀ
ਮਾਏ ਨੀ ਮੈਂ ਕੀਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨੀ।


Vaheguru jee ka Khalsa Vaheguru jee kee fateh!
Reply Quote TweetFacebook
Quote

ਲੱਗਦਾ ਹੁਣ ਸ਼ੇਤੀ ਪੰਜਾਬੀ ਲਿਖਣੀ ਸਿਖਣੀ ਪੈਣੀ (is this correct?)

Instead of ਸ਼ੇਤੀ, it should be ਛੇਤੀ. Rest is fine.

Sahib Singh jee, Bahut khoob likhiya hai.

Kulbir Singh
Reply Quote TweetFacebook
ਮਾਂਏ ਨੀ ਮੈਂ ਕੀਹਨੂੰ ਆਖਾਂ,ਦਰਦ ਵਿਛੋੜੇ ਦਾ ਹਾਲ ਨੀ ਮਾਂਏ,
ਜਾਂਦਾ ਪਲ ਪਲ ਚੀਰਿਆ,ਵਿਚ ਵਿਛੋੜੇ ਦਿਲਦਾਰ ਨੀ ਮਾਂਏ,

ਮਾਈ ਭਰਮ ਇਹ ਵੱਡਾ, ਬਹੁਤਾ ਥੱਕੇ ਸੋਚ ਵਿਚਾਰ ਨੀ ਮਾਂਏ,
ਭਰਮ ਹੈ ਜਾ ਭਾਣਾ ਇਹ,ਨਾ ਪਵੇ ਸ਼ਮਝ ਸੁਣ ਪੁਕਾਰ ਨੀ ਮਾਂਏ,

ਬਿਖੜੇ ਪੈਂਡੇ ਰਾਹਾਂ ਵਿਚ,ਫਸ ਗੀ ਅਲੜ ਮੁਟਿਆਰ ਨੀ ਮਾਂਏ,
ਮੂਹਜੋਰ ਘੋੜਾ ਥੱਲੇ,ਨਾ ਹਥ ਲਗਾਮ ਪੈਰ ਰਕਾਬ ਨੀ ਮਾਂਏ,

ਚੁਣਨੇ ਨਾਮ ਦੇ ਮੋਤੀ,ਪੋਹਚਣ ਤਕ ਮੰਜ਼ਿਲੇ ਮੁਕਾਮ ਨੀ ਮਾਂਏ,
ਪਲ ਪਲ ਹੈ ਗੁਜਰਿਆ,ਨਾ ਪੱਲੇ ਮੋਤੀਆ ਦੀ ਪੜਸ਼ਾਵ ਵੀ ਮਾਂਏ,

ਬੀਤੇ ਸਾਲ ਕੁਲ ੨੨,ਨਾ ਖਟਿਆ ਸੋਹਾਗਨ ਸ਼ਿੰਗਾਰ ਨੀ ਮਾਂਏ,
ਕੀ ਮੂਹ ਲੈਕੇ ਜਾਣਾ,ਰੋਮ ਰੋਮ ਵਿਚ ਪਰਬਲ ਵਿਕਾਰ ਨੀ ਮਾਂਏ,

ਕਹਣਾ ਸੁਣਨਾ ਬੜਾ ਸੋਖਾ, ਜਾਣੇ ਬੀਤੇ ਜਿਸ ਜਿੰਦ ਆਣ ਨੀ ਮਾਂਏ,
ਵੇਖ ਚਲ ਪੈਂਦੀ ਹਰ ਕੋਈ,ਭਾਗਾਂ ਵਾਲੀ ਹੁੰਦੀ ਭਵਜਲ ਪਰ ਨੀ ਮਾਂਏ,

ਸੋਂਦੀ ਨਿਤ ਆਸ ਪੁਗਾਈ,ਸੁਪਨੇ ਵਿਚ ਹੀ ਮਿਲਜੇ ਇਕ ਵਾਰ ਨੀ ਮਾਂਏ,
ਪਾਵ ਮਲੋਵਾ ਮਲ ਮਲ ਧੋਵਾ,ਧੋਵਾ ਨਿਤ ਹਿਰਦੇ ਰਖਾ ਧਾਰ ਨੀ ਮਾਂਏ,

ਜੇ ਸੁਣ ਲਵੇ ਆਸ ਓਹ ਮੇਰੀ,ਜਾਵਾਂ ਸਤਿਗੁਰੁ ਚਰਨਾ ਤੋਂ ਬਲਿਹਾਰ ਨੀ ਮਾਂਏ,
ਨਹੀ ਮੇਰਾ ਕੋਈ ,ਤੂੰ ਆਪੇ ਮਾਤਾ ਸਾਹਿਬ ਕੌਰ ਜੀ, ਤੇਰੇ ਦਰ ਪੁਕਾਰ ਨੀ ਮਾਂਏ.....................................
Reply Quote TweetFacebook
Very obvious Vijogi emotions, Heera Singh jeeo.

Here's the original by Shah Hussain:

ਮਾਏ ਨੀ ਮੈਂ ਕੀਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨੀ ।
ਦੁਖਾਂ ਦੀ ਰੋਟੀ, ਸੂਲਾਂ ਦਾ ਸਾਲਣ, ਆਹੀਂ ਦਾ ਬਾਲਣ ਬਾਲ ਨੀ ।
ਧੂੰਆਂ ਧੁਖੇ ਮੇਰੇ ਮੁਰਸ਼ਿਦ ਵਾਲਾ, ਜਾਂ ਫੋਲਾਂ ਤਾਂ ਲਾਲ ਨੀ ।
ਜੰਗਲ ਬੇਲੇ ਫਿਰਾਂ ਢੂੰਡੇਂਦੀ, ਜਾਂ ਦੇਖਾਂ ਤਾਂ ਨਾਲ ਨੀ ।
ਕਹੈ ਹੁਸੈਨ ਫਕੀਰ ਨਿਮਾਣਾ, ਸ਼ਹੁ ਦੇਖਾਂ ਤਾਂ ਥੀਵਾਂ ਨਿਹਾਲ ਨੀ ।
Reply Quote TweetFacebook
Heera singh Ji - kamal-e-kamal

Bhul Chuk Maaf !!
Reply Quote TweetFacebook
ਰਸ ਭਰੀਆਂ ਕਵਿਤਾਵਾਂ ਆਪ ਲਿਖ ਕੇ,ਮੇਰੀ ਤੁਛ ਜਿਹੀ ਨੂੰ ਕਹੰਦੇ ਕਮਾਲ ਨੀ ਮਾਂਏ,
ਭਾਈ ਕੁਲਬੀਰ ਸਿੰਘ,ਪ੍ਰੋ ਸਾਹਿਬ ਸਿੰਘ,ਮਹਿਤਾਬ ਸਿੰਘ ਲਿਖਦੇ ਸੁਭਾਨ ਨੀ ਮਾਂਏ,
ਇਹਨਾ ਦੀ ਸੰਗਤ ਸਦਾ ਮਿਲੇ,ਹੀਰਾ ਸਿੰਘ ਦੀ ਏਹੋ ਅਰਜੋਈ ਕਰ ਪਰਵਾਨ ਨੀ ਮਾਂਏ................
Reply Quote TweetFacebook
Great topic. Inspired by Shah Husein's famous tukh and the consequent works of Gursikhs here on this forum das nimana wrote this unworthy kavita.

ਮਾਏ ਨੀ ਮੈਂ ਕੀਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨੀ।
ਵਿਛੋੜੇ ਦੇ ਦਰਦ ਬਾਝੋਂ, ਹੋਰ ਕੇਹੜਾ ਰਖਾਂ ਖਿਆਲ ਨੀ।
ਬਿਨ ਕੰਤ ਨਾਲ ਵਸਲ, ਹੈ ਡੋਹਾਗਣ ਵਰਗਾ ਹਾਲ ਨੀ।
ਪ੍ਰੀਤਮ ਦੇ ਨਾਮ ਸਦਕਾ, ਰਖਾਂ ਮੈ ਹਰ ਦਮ ਸੰਭਾਲ ਨੀ।
ਮੁਰਸ਼ਿਦਾਂ ਦੇ ਦੱਸੇ ਰਸਤੇ, ਇਹ ਨਿਮਾਣਾ ਲੱਗੇ ਨਾਲ ਨੀ।੧।

ਕੀਤਾ ਬਹੁਤ ਵਿਸ਼ਰਾਮ ਅਸਾਂ, ਹੈ ਲੰਗਦੇ ਸਾਲੋ ਸਾਲ ਨੀ।
ਉਮਰ ਹਥੋਂ ਲੰਗਦੀ ਜਾਵੇ, ਇਹ ਛੋਟਾ ਜੀਵਨ ਕਾਲ ਨੀ।
ਗਵਾਚਾ ਵੇਲਾ ਕਿਥੋਂ ਖੋਜਾਂ, ਮੈ ਸੋਚ ਕੇ ਹੋਵਾਂ ਬੇਹਾਲ ਨੀ।
ਲੰਗਦਾ ਵੇਲਾ ਲੰਗਦਾ ਜਾਵੇ, ਨਾ ਮੁੜਕੇ ਲੱਗੇ ਨਾਲ ਨੀ।
ਕਹੈ ਨਿਮਾਣਾ ਕੀ ਤੂੰ ਸੋਚਦੈਂ, ਹੁਣ ਤਾਂ ਵੇਲਾ ਸੰਭਾਲ ਨੀ।੨।

ਰੀਤੀ ਰਿਵਾਜ਼ ਪੂਰੇ ਕਰਨੇ, ਦੁਨਿਆ ਦੀ ਇਹ ਚਾਲ ਨੀ।
ਦਰਬ ਹੈ ਇਕਠਾ ਕਰਨਾ, ਜੱਗ ਸੋਚੇ ਇਹ ਕਮਾਲ ਨੀ।
ਜੱਗ ਸੜ੍ਹਦਾ ਦੁਖਾਂ ਵਿਚ, ਦੇਖਾਂ ਤਾਂ ਅੱਗ ਲੱਗੇ ਲਾਲ ਨੀ।
ਫੱਸੇ ਹੋਏਂ ਇਥੇ ਅਸਾਂ, ਕੈਹਰ ਹੈ ਦੁਨੀਆ ਦਾ ਜ਼ੰਜਾਲ ਨੀ।
ਮੈ ਖਲਾਸੀ ਏਥੋਂ ਕਿਧਾਂ ਪਾਵਾਂ, ਪੁਛੇ ਨਿਮਾਣਾ ਸਵਾਲ ਨੀ।੩।

ਰੀਤੀ ਰਿਵਾਜ਼ ਸਭ ਹੈਂ ਫੋਕੇ, ਗਾਹਾਂ ਕੀ ਮੁਲ ਪਵਾਲ ਨੀ।
ਦਰਬ ਹੈ ਝੂਟੀ ਦੌਲਤ, ਬੱਸ ਨਾਮ ਹੈ ਅਸਲੀ ਮਾਲ ਨੀ।
ਰਿਸ਼ਤੇ ਨਾਤੇ ਸਭ ਹੈ ਕਚੇ, ਬੱਸ ਸਚਾ ਓਹ ਦਿਆਲ ਨੀ।
ਦੁਖਾਂ ਤੋਂ ਖਲਾਸੀ ਹੈ, ਜੇ ਸਾਥ ਹੋਵੇ ਪਿਆਰੇ ਦਾ ਨਾਲ ਨੀ।
ਅਰਜ਼ ਹੈ ਨਿਮਾਣੇ ਦੀ, ਜ਼ਿਕਰ ਬਕਸ਼ ਦਮਦਮ ਨਾਲ ਨੀ।੪।

ਹੈ ਇਕੋ ਇਕ ਪ੍ਰੀਤਮ ਪਿਆਰਾ, ਜਿਨੂੰ ਕਰਾਂ ਮੈ ਭਾਲ ਨੀ।
ਭਾਲਣ ਭਾਲ ਲਗਣ ਵੇਖਾਂ, ਦਿਲ ਅੰਦਰ ਹੈ ਦਿਆਲ ਨੀ।
ਘੱਟ ਘੱਟ ਅੰਦਰ ਵੱਸ ਰਿਹਾ, ਜੱਗ ਸਾਰੇ ਨੂੰ ਹੈ ਪਾਲ ਨੀ।
ਬੰਦਗੀ ਹੋਵੇ ਸਾਈਂ ਦੀ, ਇਹੀ ਹੈ ਅਸਲੀ ਧਨ ਮਾਲ ਨੀ।
ਅਰਜ਼ ਹੈ ਨਿਮਾਣੇ ਦੀ, ਯਾਰਾ ਸਾਥ ਰਖੀ ਵੇ ਨਿਬਾਲ ਨੀ।੫।
Reply Quote TweetFacebook
Nimana jee. Nit Nit Balhaar jeeo!
Reply Quote TweetFacebook
Subhaan! Subhaan! Subhaan!

Bahut Khoob Kavita nibhaaee hai.

Kirpa karke apna Taarruf karaao. Tussi kaun ho?

Iss uppar hee Kavita ho jaave - Tussi Kaun ho?

Kulbir Singh
Reply Quote TweetFacebook
Tussi Kaun Ho is a great topic in itself to write on. So far I don't know but here is an attempt to write on this topics.

ਕੁਛ ਨਹੀ ਮੇਰੀ ਹਸਤੀ, ਆਪਣੇ ਬਾਰੇ ਕੀ ਦਸਾਂ ਮੈ ਕੌਣ।
ਜਦ ਨਹੀ ਸੀ ਮੇਰੀ ਕੋਈ ਹਸਤੀ, ਤਦ ਹੁੰਦਾ ਸੀ ਮੈ ਕੌਣ।
ਜਦ ਹੋਈ ਮੇਰੀ ਹਸਤੀ, ਤਦ ਸੀ ਆਉਣਵਾਲਾ 'ਮੈ ਕੌਣ'।
ਜਦ ਖਤਮ ਹੋਵੇਗੀ ਏ ਹਸਤੀ, ਤਦ ਕੌਣ ਪੁਛੇਗਾ ਮੈ ਕੌਣ।
ਕੀ ਦਸੇ ਇਹ ਨਿਮਾਣਾ, ਸਵਾਲ ਹੈ ਜੋ ਖੁਦ ਪੁਛੇ 'ਮੈ ਕੌਣ'।੧।

ਨਾ ਜਾਣ ਪੈਛਾਣ ਦੇ ਕਾਬਿਲ ਮੈ, ਨਾ ਹੀ ਹੈ ਇਜ਼ੱਤ ਮੇਰੀ।
ਨਾ ਮੈ ਇਸ ਹਸਤੀ ਲਾਯਕ, ਨਾ ਕਰੋ ਕੋਈ ਸਿਫਤ ਮੇਰੀ।
ਨਾ ਹੀਂ ਮੈ ਤਰੀਫਾਂ ਲਾਯਕ, ਨਾ ਕੋਈ ਸਿਆਣੀ ਮੱਤ ਮੇਰੀ।
ਨਾ ਮੈ ਕੁਛ ਚੰਗਾ ਕੀਤਾ, ਕੌਣ ਜਾਨੇ ਕੀ ਕਿਸਮਤ ਮੇਰੀ।
ਬੱਸ ਮੈ ਇਕ ਤੁੱਛ ਨਿਮਾਣਾ, ਸੁਣੋਂ ਇਹ ਬਾਤ ਸੱਤ ਮੇਰੀ।੨।

ਇਕੋ ਇਕ ਸੱਚ ਹੈ ਮੇਰਾ, ਜੇਹੜੀ ਅੰਦਰ ਸੀ ਗੱਲ ਨਾਪੀ।
ਜਨਮ ਜਨਮ ਦਾ ਵਿਛੜਿਆ, ਪ੍ਰੀਤਮ ਤੋਂ ਹੈ ਇਹ ਪਾਪੀ।
ਇਹ ਵਿਛੋੜਾ ਲੱਗਣ ਨੂੰ ਲੱਗੇ, ਜਿਵੇਂ ਮੈ ਹਾਂ ਕੋਈ ਸਰਾਪੀ।
ਚਾਵਾਂ ਮੈ ਸਜਨਾਂ ਨੂੰ, ਜੀਹਦਾ ਝੱਲ ਨ ਹੋਵੇ ਮੁਖ ਪ੍ਰਤਾਪੀ।
ਬਿਨ ਵਸਲੋਂ ਹੈ ਸ਼ਰਮਿੰਦਗੀ, ਸੱਚ ਬੋਲੇ ਨਿਮਾਣਾ ਪਾਪੀ।੩।

ਜੇ ਖੋਜਨਾ ਹੈ ਤਾਂ ਖੋਜ, ਜੀਹਦੀ ਹਸਤੀ ਹੈ ਨਿਰਿੰਕਾਰੀ।
ਹੈ ਅਮ੍ਰਿਤ ਦਾ ਦਾਤਾ, ਬਣੇ ਜਿਹਦੇ ਕਾਰਣ ਅਮ੍ਰਿਤਧਾਰੀ।
ਉਹ ਹੈ ਮੇਰਾ ਮਨਮੋਹਨਾ, ਪਿਆਰਾ ਲੱਗਦਾ ਰੱਬ ਮੁਰਾਰੀ।
ਸ੍ਰਿਸ਼ਟੀ ਦਾ ਕਰਤਾ, ਨਿਰਗੁਨ ਸਰੂਪ ਹੈ ਸਿਰਜਣਹਾਰੀ।
ਨਿਮਾਣੇ ਦਾ ਦਾਤਾ, ਹੋਵਾਂ ਜੀਹਦੇ ਵਾਸਤੇ ਮੈ ਬਲਿਹਾਰੀ।੪।
Reply Quote TweetFacebook
Bahut Khoob! Subhaan! Masha Allah!

Yes this topic, "Main Kaun" is a great one. Daas will try to write something as well.

Kulbir Singh
Reply Quote TweetFacebook
ਹੈ ਅਮੋਲਕ ਨਾਮ ਸਾਂਈਂ ਦਾ, ਜਿਸ ਹਵਾਲੇ ਏ ਹਸਤੀ ਏ।
ਗੱਲ ਏ ਉਸੇ ਨਾਮ ਦੀ ਏ, ਨਾ ਗੱਲ ਕੋਈ ਇਹ ਸਸਤੀ ਏ।
ਜਿੰਦ ਚਰਾਸੀ ਚ ਕੱੜਕੇ ਦਿਤੀ ਮਨੁਖਾਂ ਦੀ ਏ ਹਸਤੀ ਏ।
ਇਹ ਸੀਸ ਦੇਕੇ ਨਾਮ ਲੈਕੇ, ਨਾਮ ਹਵਾਲੇ ਇਹ ਹਸਤੀ ਏ।
ਨਿਮਾਣੇ ਦੀ ਕੀ ਹਸਤੀ ਸੀ, ਬਕਸ਼ੀ ਜੋ ਇਹ ਹਸਤੀ ਏ।੧।

ਨਾਮ ਬਿਨਾ ਕੁਛ ਭੀ ਨਹੀ, ਨਾ ਨਾਮ ਹੈ, ਨਾ ਹਸਤੀ ਏ।
ਨਾਮ ਬਿਨਾ ਕੀ ਹਸਤੀ ਏ, ਨ ਹਸਦੀ ਵਸਦੀ ਹਸਤੀ ਏ।
ਨਾਮ ਹੈ ਤਾਂ ਹੀ ਹਸਤੀ ਏ, ਇਸ ਸੱਚ ਤੇ ਮੇਰੀ ਹਸਤੀ ਏ।
ਨਾਮ ਹੈ ਤਾਂ ਸਭ ਕੁਛ ਹੈ, ਬੱਸ ਨਾਮ ਹੀ ਮੇਰੀ ਹਸਤੀ ਏ।
ਨਿਮਾਣੇ ਦੀ ਕੀ ਹਸਤੀ ਸੀ, ਨਾਮ ਬਿਨਾ ਕਿਆ ਹਸਤੀ ਏ।੨।

ਨਾਮ ਵਿਚ ਹੀ ਮਸਤੀ ਏ, ਮਸਤੀ ਬਿਨ ਕਿਆ ਹਸਤੀ ਏ।
ਗੱਲ ਇਥੇ ਆਕੇ ਢੁੱਕਦੀ ਏ, ਨਾਮ ਦੀ ਮਸਤੀ, ਮਸਤੀ ਏ।
ਹੋਰ ਸਭ ਮਸਤੀ ਫਿਕੀਆਂ ਨੇ, ਬੱਸ ਨਾਮ ਸੱਚੀ ਮਸਤੀ ਏ।
ਉਸ ਮਸਤੀ ਤੇ ਮੇਰੀ ਹਸਤੀ ਏ, ਮਸਤੀ ਹੈ ਤਾਂ ਹਸਤੀ ਏ।
ਕਹੈ ਨਿਮਾਣਾ ਨਾਮ ਮਿਲੇ ਜੋ, ਮਸਤੀਆਂ ਸਿਰ ਮਸਤੀ ਏ।੩।

ਸੀਸ ਦੇਕੇ ਨਾਮ ਮਿਲੇ ਜੋ ਹਸਤੀਆਂ ਸਿਰ ਉਹ ਹਸਤੀ ਏ।
ਗੁਰਮੰਤਰ ਜਪ ਸਵਾਸਾ ਸੰਗ ਜੋ, ਕਬੂਲ ਉਹੀ ਹਸਤੀ ਏ।
ਜਪ ਜਪ ਕੇ ਹੋਵੇ ਮਸਤੀ, ਮਸਤ ਮਸਤ ਇਹ ਮਸਤੀ ਏ।
ਮਸਤ ਹੋਕੇ ਨਾਮ ਵਿਚ ਖੋਕੇ, ਚਾਹੀਦੀ ਉਹੀ ਮਸਤੀ ਏ।
ਕਹੇ ਨਿਮਾਣਾ ਇਕੋ ਗੱਲ, ਨਾਮ ਬਿਨਾ ਨਹੀ ਹਸਤੀ ਏ।੪।

ਜੱਗ ਦੇ ਕੱਮਾਂ ਚ ਫੱਸੀਆਂ ਓਏ ਨੱਯੋਂ ਜਿੰਦ ਤੇਰੀ ਸਸਤੀ ਏ।
ਲਖਾਂ ਜਨਮਾਂ ਚ ਮਿਲਦਾ ਏ, ਅਮੋਲਖ ਮਨੁਖੀ ਹਸਤੀ ਏ।
ਆਈ ਏ ਤੇਰੀ ਵਾਰੀ ਹੁਣ ਸਾਂਈਂ ਨਾਲ ਮਿਲਾਦੇ ਹਸਤੀ ਏ।
ਬੱਸ ਖੋਹ ਜਾ ਓਦੇ ਇਸ਼ਕ਼ ਤੇ, ਭੁਲਾਦੇ ਆਪਣੀ ਹਸਤੀ ਏ।
ਕਰੇ ਨਿਮਾਣਾ ਅਰਜੋਈ ਇਸ਼ਕ਼ ਵਿਚ ਮਿਲਾਦੇ ਹਸਤੀ ਏ।੫।



masti and mast is a farsi/urdu word which means intoxication and intoxicated and has been used in Sufi poetry to mean mystical divine intoxication. In context to this poem it means divine intoxication of naam. Strangely today in India, masti means fun or messing around. I don't know how this word came to mean that in today's society.
Reply Quote TweetFacebook
Vaheguru || Bahut Khoob ji.

Vaheguru jee ka Khalsa Vaheguru jee kee fateh!
Reply Quote TweetFacebook
nimana Wrote:
-------------------------------------------------------

> masti and mast is a farsi/urdu word which means
> intoxication and intoxicated and has been used in
> Sufi poetry to mean mystical divine intoxication.
> In context to this poem it means divine
> intoxication of naam. Strangely today in India,
> masti means fun or messing around. I don't know
> how this word came to mean that in today's
> society.

Fateh Ali Khan's, considered one of the greatest Sufi Musicians, main song is known as "Mast"
The word is still describe a intoxicated feeling of love among Gursikhs to describethose who are abosorbed in naam! In Sikhi, it is better to be "Mustana" then "Siyanah," those who think too much don't understand Sikhi, they always need to prove stuff through logic. Only by remaining complicated unaware, "intoxicated" in love, no thinking just doing, can we become closer to Akal Purakh
Reply Quote TweetFacebook
Vahegurooooo!!!
Reply Quote TweetFacebook
Bahut Khoob Nimaana jee.

Very well said Gurman Singh jee. Let's rather be Mastaane than Siyaane.

Kulbir Singh
Reply Quote TweetFacebook
ਮੰਨ ਚ ਜਨਮ ਜਨਮ ਦਾ ਕੂੜ, ਤੇ ਕਈ ਔਗਣ ਵਿਕਾਰ।
ਔਗਣ ਵਿਕਾਰ ਕਾਰਣ, ਮੈ ਹੋਇਆ ਖਵਾਰ ਵਿਚ ਸੰਸਾਰ।
ਅਗਿਆਨ ਨੇ ਕੀਤਾ ਅੰਨਾ, ਸਭ ਪਾਸੇ ਮਾਯਾਵੀ ਦੀਵਾਰ।
ਮੈ ਘੋਰ ਅੰਨਾ ਬੇ ਸਹਾਰਾ, ਮੇਰੀ ਲਾਜ ਰਖੀਂ ਵੇ ਕਰਤਾਰ।
ਨਿਮਾਣੇ ਬੱਸ ਓਹੀ ਹੈ ਕਰਤਾਰ, ਤੇਰਾ ਸੱਚਾ ਬੇਲੀ ਯਾਰ।੧।

ਬੇ ਬੰਦਗੀ ਉਮਰ ਗਵਾਈ, ਕੇਹੜੀ ਚੀਜ਼ ਦਾ ਮੈਨੂੰ ਮਾਨ।
ਨੱਯੋਂ ਸ਼ੁਕਰ ਮਾਣਿਆ, ਜਿਸਨੇ ਕੀਤੀ ਮਨੁਖੀ ਜੂਨੀ ਦਾਨ।
ਕਾਲ ਹਰਦਮ ਨੇੜੇ ਆਵੇ, ਮੈ ਚਾਰ ਦਿਨਾਂ ਦਾ ਮਿਹਮਾਨ।
ਸਿਮਰਨ ਹੈ ਗੁਰ ਫਰਮਾਨ ਫਿਰ ਕਿਓਂ ਹੁੰਦੈ ਨਾ ਫਰਮਾਨ।
ਕਰਨੀ ਨਾਮ ਕਮਾਈ, ਨਿਮਾਣੇ ਇਹ ਹੀ ਅਸਲ ਈਮਾਨ।੨।

ਭਲਕੇ ਉਠਕੇ ਨਾਮ ਵਿਚ ਖੋਕੇ, ਜੱਪ ਨਾਮ ਹੋਕੇ ਨਿਸੰਗ।
ਹਰਦਮ ਸਿਮਰਨ ਹੋਵੇ ਉਦਾ, ਹੁੰਦੀ ਬੰਦਗੀ ਇਸੇ ਢੰਗ।
ਯਾਦ ਉਦੀ ਹਰਦਮ ਰਖਕੇ, ਜੀਵਨ ਸੋਹਣਾ ਹੁੰਦੈ ਲੰਗ।
ਜੀਨੇ ਨੱਯੋਂ ਕੀਤੀ ਕਮਾਈ, ਹੋਊ ਕਿਧਾਂ ਬੇੜਾ ਪਾਰ ਲੰਗ।
ਹੋਰਨਾਂ ਨੂੰ ਕੀ ਕਿਹਣਾ ਨਿਮਾਣੇ ਤੂੰ ਹੀਂ ਨੀਚ ਪਾਪੀ ਨੰਗ।੩।

ਨਾਮ ਨਾ ਕਦੀਂ ਵਿਸਾਰੀ ਬੰਦਿਆ, ਭਾਵੇਂ ਸੰਗ ਧੀ ਪੁਤਰ।
ਹਰਦਮ ਸਿਮਰਨ ਕਰਿਆ ਕਰ ਭਾਵੇ ਹੋਣ ਨਾਲ ਮਿਤਰ।
ਸਿਆਣਫ ਨਾਲ ਨਾ ਹੋਵੇ ਸੋਝੀ, ਨਾ ਬੰਨ ਬਹੁਤਾ ਸ਼ਾਤਰ।
ਆਪਨੇ ਮਾਲਿਕ ਦੇ ਦਰ ਛੱਡਕੇ, ਕਿਸਨੂੰ ਭਾਲਣ ਨੇਤਰ।
ਬੱਸ ਕੂਕਰ ਨਿਮਾਣਾ ਮਾਲਿਕ ਵੱਲ ਤੱਕੇ ਆਪਣੇ ਨੇਤਰ।੪।

ਮੇਰੇ ਪ੍ਰੀਤਮ ਪਿਆਰੇ ਮੈਨੂੰ ਬਕਸ਼ੀ ਮਨਮਤਿ ਕਰਨ ਸੰਗ।
ਤੇਰਾ ਰਾਹ ਹੈ ਅਮ੍ਰਿਤ ਤੇ ਦੁਨਿਆ ਅਗਿਆਨ ਰੂਪੀ ਭੰਗ।
ਨਾਮ ਸਿਖਿਆ ਸੁਣਾਂ ਮੱਨਾਂ, ਜੇਤੋਂ ਬਗੈਰ ਮੈ ਸੱਚਮੁੱਚ ਨੰਗ।
ਸਾਥ ਨਾ ਕਦੀਂ ਛੱਡੀਂ, ਕਰਾਵੀਂ ਵੇ ਮੇਰਾ ਬੇੜਾ ਪਾਰ ਲੰਗ।
ਝੁਕਿਆ ਤੇਰੇ ਦਰ ਤੇ ਨਿਮਾਣਾ ਹੱਥ ਫਿਲਾਕੇ ਕਰਦਾ ਮੰਗ।੫।
Reply Quote TweetFacebook
Sorry, only registered users may post in this forum.

Click here to login